1ਯਹੋਵਾਹ ਆਪਣੇ ਬੰਦਿਆਂ ਨੂੰ ਬਚਾਵੇਗਾ। ਉਹ ਖੁਸ਼ੀ-ਖੁਸ਼ੀ ਸੀਯੋਨ ਨੂੰ ਪਰਤਨਗੇ। ਉਹ ਬਹੁਤ-ਬਹੁਤ ਪ੍ਰਸੰਨ ਹੋਣਗੇ, ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੇ ਸਿਰ ਤੇ ਸਦਾ-ਸਦਾ ਲਈ ਤਾਜ ਵਰਗੀ ਹੋਵੇਗੀ। ਉਹ ਖੁਸ਼ੀ ਨਾਲ ਗਾ ਰਹੇ ਹੋਣਗੇ। ਸਾਰੀ ਉਦਾਸੀ ਕਿਤੇ ਦੂਰ ਭੱਜ ਗਈ ਹੋਵੇਗੀ।"
2ਯਹੋਵਾਹ ਆਖਦਾ ਹੈ, “ਮੈਂ ਹੀ ਉਹ ਹਾਂ, ਜਿਹੜਾ ਤੁਹਾਨੂੰ ਸੱਕੂਨ ਪਹੁੰਚਾਉਂਦਾ ਹੈ। ਇਸ ਲਈ ਤੁਸੀਂ ਲੋਕਾਂ ਕੋਲੋਂ ਕਿਉਂ ਭੈਭੀਤ ਹੋਵੋਁ? ਉਹ ਸਿਰਫ਼ ਬੰਦੇ ਹੀ ਹਨ ਜਿਹੜੇ ਜਿਉਂਦੇ ਹਨ ਤੇ ਮਰ ਜਾਂਦੇ ਹਨ। ਉਹ ਸਿਰਫ਼ ਇਨਸਾਨ ਹਨ-ਉਹ ਘਾਹ ਵਾਂਗ ਮਰ ਜਾਂਦੇ ਨੇ।”"
3ਤੁਹਾਨੂੰ ਯਹੋਵਾਹ ਨੇ ਸਾਜਿਆ ਸੀ। ਉਸ ਨੇ ਆਪਣੀ ਸ਼ਕਤੀ ਨਾਲ ਧਰਤੀ ਨੂੰ ਸਾਜਿਆ ਸੀ! ਅਤੇ ਉਸ ਨੇ ਆਪਣੀ ਸ਼ਕਤੀ ਨਾਲ ਧਰਤੀ ਉੱਤੇ ਅਕਾਸ਼ ਵਿਛਾੇ ਸਨ! ਪਰ ਤੁਸੀਂ ਉਸ ਨੂੰ ਤੇ ਉਸ ਦੀ ਸ਼ਕਤੀ ਨੂੰ ਭੁੱਲ ਜਾਂਦੇ ਹੋ। ਇਸ ਲਈ ਤੁਸੀਂ ਉਨ੍ਹਾਂ ਗੁਸੈਲੇ ਲੋਕਾਂ ਕੋਲੋਂ ਸਦਾ ਭੈਭੀਤ ਹੋ ਜਾਂਦੇ ਹੋ ਜਿਹੜੇ ਤੁਹਾਨੂੰ ਦੁੱਖ ਦਿੰਦੇ ਨੇ। ਉਨ੍ਹਾਂ ਲੋਕਾਂ ਨੇ ਤੁਹਾਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਸੀ। ਪਰ ਹੁਣ ਉਹ ਕਿੱਥੋ ਨੇ? ਉਹ ਸਾਰੇ ਹੀ ਖਤਮ ਹੋ ਗਏ ਨੇ।"
4ਕੈਦ ਵਿੱਚਲੇ ਲੋਕ ਛੇਤੀ ਹੀ ਰਿਹਾ ਹੋ ਜਾਣਗੇ। ਉਹ ਕੈਦ ਵਿੱਚ ਮਰਨਗੇ ਤੇ ਸੜਨਗੇ ਨਹੀਂ। ਉਨ੍ਹਾਂ ਲੋਕਾਂ ਕੋਲ ਕਾਫ਼ੀ ਭੋਜਨ ਹੋਵੇਗਾ।"
5“ਮੈਂ, ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਸਮੁੰਦਰ ਨੂੰ ਰਿੜਕ ਦਿੰਦਾ ਹਾਂ ਅਤੇ ਲਹਿਰਾਂ ਬੰਦ ਕਰ ਦਿੰਦਾ ਹਾਂ।” (ਉਸ ਦਾ ਨਾਮ ਸਰਬ-ਸ਼ਕਤੀਮਾਨ ਹੈ।)"

6“ਮੇਰੇ ਸੇਵਕ, ਮੈਂ ਤੈਨੂੰ ਉਹ ਸ਼ਬਦ ਦੇਵਾਂਗਾ ਜੋ ਮੈਂ ਚਾਹੁਂਨਾ ਕਿ ਤੂੰ ਆਖੇਁ। ਅਤੇ ਮੈਂ ਤੈਨੂੰ ਆਪਣੇ ਹੱਥੀਂ ਛਾਵਾਂ ਕਰਾਂਗਾ ਅਤੇ ਤੇਰੀ ਰੱਖਿਆ ਕਰਾਂਗਾ। ਮੈਂ ਤੇਰਾ ਇਸਤੇਮਾਲ ਨਵੇਂ ਅਕਾਸ਼ ਅਤੇ ਨਵੀਂ ਧਰਤੀ ਸਾਜਣ ਲਈ ਕਰਾਂਗਾ। ਮੈਂ ਤੇਰੀ ਵਰਤੋਂ ਇਸਰਾਏਲ ਨੂੰ ਇਹ ਆਖਣ ਲਈ ਕਰਾਂਗਾ, ‘ਤੁਸੀਂ ਮੇਰੇ ਲੋਕ ਹੋਂ।’”"
7ਪਰਮੇਸ਼ੁਰ ਨੇ ਇਸਰਾਏਲ ਨੂੰ ਸਜ਼ਾ ਦਿੱਤੀ ਜਾਗੋ! ਜਾਗੋ! ਯਰੂਸ਼ਲਮ, ਉੱਠ ਪਵੋ! ਯਹੋਵਾਹ ਤੇਰੇ ਨਾਲ ਬਹੁਤ ਨਾਰਾਜ਼ ਸੀ। ਇਸੇ ਲਈ ਤੈਨੂੰ ਸਜ਼ਾ ਦਿੱਤੀ ਗਈ। ਇਹ ਸਜ਼ਾ ਜ਼ਹਿਰ ਦੇ ਪਿਆਲੇ ਵਾਂਗ ਸੀ, ਜੋ ਤੈਨੂੰ ਪੀਣਾ ਪੈਣਾ ਸੀ, ਤੇ ਤੂੰ ਇਹ ਪੀ ਲਿਆ।"
8ਯਰੂਸ਼ਲਮ ਵਿੱਚ ਬਹੁਤ ਲੋਕ ਹਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਉਸਦਾ ਆਗੂ ਨਹੀਂ ਬਣਿਆ। ਉਸ ਦੇ ਪੈਦਾ ਕੀਤੇ ਬੱਚਿਆਂ ਵਿੱਚੋਂ ਕੋਈ ਵੀ ਉਸਦਾ ਪੱਬ ਪ੍ਰਦਰਸ਼ਕ ਨਹੀਂ ਬਣਿਆ।"
9ਯਰੂਸ਼ਲਮ ਲਈ ਮੁਸੀਬਤਾਂ ਦੋ ਸਮੂਹਾਂ ਵਿੱਚ ਆਈਆਂ। ਚੋਰੀ ਅਤੇ ਭੋਜਨ ਦੀ ਰਾਸ਼ਨਿਂਗ, ਵੱਡੀ ਭੁੱਖਮਰੀ ਅਤੇ ਜੰਗ। ਜਦੋਂ ਤੂੰ ਦੁੱਖ ਭੋਗ ਰਹੀ ਸੀ ਤਾਂ ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਕੀਤੀ। ਕਿਸੇ ਬੰਦੇ ਨੇ ਤੇਰੇ ਉੱਤੇ ਦਇਆ ਨਹੀਂ ਕੀਤੀ।"
10ਤੇਰੇ ਲੋਕ ਕਮਜ਼ੋਰ ਹੋ ਗਏ। ਉਹ ਧਰਤੀ ਤੇ ਡਿੱਗ ਪਏ ਤੇ ਉੱਥੇ ਹੀ ਪਏ ਰਹੇ। ਉਹ ਬੰਦੇ ਹਰ ਗਲੀ ਦੇ ਮੋੜ ਉੱਤੇ ਪਏ ਸਨ। ਉਹ ਜਾਲ ਵਿੱਚ ਫ਼ਸੇ ਜਾਨਵਰਾਂ ਵਰਗੇ ਸਨ। ਉਨ੍ਹਾਂ ਨੂੰ ਯਹੋਵਾਹ ਦੇ ਕਹਿਰ ਦੀ ਸਜ਼ਾ ਓਦੋਁ ਤੱਕ ਮਿਲੀ ਜਦੋਂ ਉਹ ਹੋਰ ਸਜ਼ਾ ਸਹਾਰਨ ਦੇ ਕਾਬਿਲ ਨਹੀਂ ਰਹੇ ਸਨ। ਜਦੋਂ ਪਰਮੇਸ਼ੁਰ ਨੇ ਆਖਿਆ ਕਿ ਉਹ ਉਨ੍ਹਾਂ ਨੂੰ ਹੋਰ ਸਜ਼ਾ ਦੇਵੇਗਾ, ਤਾਂ ਉਹ ਬਹੁਤ ਕਮਜ਼ੋਰ ਹੋ ਗਏ।"

11ਗਰੀਬ ਯਰੂਸ਼ਲਮ, ਸੁਣ ਮੇਰੀ ਗੱਲ। ਤੂੰ ਸ਼ਰਾਬੀ ਆਦਮੀ ਦੀ ਤਰ੍ਹਾਂ ਕਮਜ਼ੋਰ ਹੈਂ ਪਰ ਤੈਨੂੰ ਸ਼ਰਾਬ ਦਾ ਨਸ਼ਾ ਨਹੀਂ ਹੈ। ਤੂੰ ਜ਼ਹਿਰ ਦੇ ਉਸ ਪਿਆਲੇ ਕਾਰਣ ਕਮਜ਼ੋਰ ਹੈ।"
12ਤੁਹਾਡਾ ਪਰਮੇਸ਼ੁਰ ਅਤੇ ਮਾਲਿਕ, ਯਹੋਵਾਹ ਆਪਣੇ ਬੰਦਿਆਂ ਲਈ ਜੰਗ ਕਰੇਗਾ। ਉਹ ਤੈਨੂੰ ਆਖਦਾ ਹੈ, “ਦੇਖ, ਮੈਂ ਤੇਰੇ ਕੋਲੋਂ ਇਹ ‘ਜ਼ਹਿਰ ਪਿਆਲਾ’ ਖੋਹ ਰਿਹਾ ਹਾਂ। ਮੈਂ ਆਪਣਾ ਕਹਿਰ ਤੇਰੇ ਕੋਲੋਂ ਦੂਰ ਹਟਾ ਰਿਹਾ ਹਾਂ। ਤੈਨੂੰ ਮੇਰੇ ਗੁੱਸੇ ਦੀ ਹੁਣ ਹੋਰ ਸਜ਼ਾ ਨਹੀਂ ਮਿਲੇਗੀ।"
13ਹੁਣ ਮੈਂ ਆਪਣੇ ਗੁੱਸੇ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਕਰਾਂਗਾ ਜਿਨ੍ਹਾਂ ਨੇ ਤੈਨੂੰ ਦੁੱਖ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਤੈਨੂੰ ਆਖਿਆ ਸੀ, ‘ਸਾਡੇ ਅੱਗੇ ਝੁਕੋ, ਅਤੇ ਅਸੀਂ ਤੈਨੂੰ ਕੁਚਲ ਦਿਆਂਗੇ!’ ਉਨ੍ਹਾਂ ਨੇ ਤੈਨੂੰ ਉਨ੍ਹਾਂ ਅੱਗੇ ਝੁਕਣ ਲਈ ਮਜ਼ਬੂਰ ਕੀਤਾ। ਅਤੇ ਫ਼ੇਰ ਉਹ ਤੇਰੀ ਪਿੱਠ ਨੂੰ ਮਿੱਟੀ ਵਾਂਗ ਲਿਤਾੜਨ ਲੱਗੇ। ਤੂੰ ਉਨ੍ਹਾਂ ਲਈ ਚੱਲਣ ਵਾਲਾ ਇੱਕ ਰਸਤਾ ਸੀ।”"
14ਇਸਰਾਏਲ ਬਚ ਜਾਵੇਗਾ ਜਾਗੋ! ਜਾਗੋ ਸੀਯੋਨ! ਆਪਣੇ ਬਸਤਰ ਪਹਿਨ! ਆਪਣੀ ਮਜ਼ਬੂਤੀ ਫ਼ੜ! ਪਵਿੱਤਰ ਯਰੂਸ਼ਲਮ ਉੱਠ ਖੜ੍ਹਾ ਹੋ। ਫ਼ੇਰ ਤੇਰੇ ਅੰਦਰ ਉਹ ਲੋਕ ਦਾਖਲ ਨਹੀਂ ਹੋਣਗੇ ਜਿਨ੍ਹਾਂ ਪਰਮੇਸ਼ੁਰ ਦੀ ਅਗਵਾਈ ਨਹੀਂ ਮੰਨੀ। ਉਹ ਲੋਕ ਸ਼ੁੱਧ ਅਤੇ ਸਾਫ਼ ਨਹੀਂ ਹਨ।"
15ਗਰਦ ਨੂੰ ਝਾੜ ਸੁੱਟ! ਆਪਣੀ ਅਦਭੁਤ ਪੁਸ਼ਾਕ ਪਹਿਨ ਲੈ! ਹੇ ਯਰੂਸ਼ਲਮ, ਸੀਯੋਨ ਦੀਏ ਧੀਏ, ਤੂੰ ਕੈਦੀ ਸੀ ਪਰ ਹੁਣ ਆਪਣੇ-ਆਪ ਨੂੰ ਉਨ੍ਹਾਂ ਜ਼ੰਜ਼ੀਰਾਂ ਤੋਂ ਅਜ਼ਾਦ ਕਰ ਲੈ ਜਿਹੜੀਆਂ ਤੇਰੀ ਧੌਣ ਦੁਆਲੇ ਹਨ!"

16ਯਹੋਵਾਹ ਆਖਦਾ ਹੈ, “ਤੁਹਾਨੂੰ ਪੈਸਿਆਂ ਬਦਲੇ ਨਹੀਂ ਵੇਚਿਆ ਗਿਆ। ਇਸ ਲਈ ਮੈਂ ਤੁਹਾਨੂੰ ਸੁਤੰਤਰ ਕਰਨ ਲਈ ਪੈਸੇ ਦਾ ਇਸਤੇਮਾਲ ਨਹੀਂ ਕਰਾਂਗਾ।”"
17ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ, “ਮੇਰੇ ਲੋਕ ਪਹਿਲਾਂ ਮਿਸਰ ਵੱਲ ਰਹਿਣ ਲਈ ਗਏ-ਤੇ ਫ਼ੇਰ ਉਹ ਗੁਲਾਮ ਬਣ ਗਏ। ਬਾਦ ਵਿੱਚ ਅੱਸ਼ੂਰ ਨੇ ਉਨ੍ਹਾਂ ਨੂੰ ਗੁਲਾਮ ਬਣਾ ਲਿਆ।"
18ਹੁਣ ਦੇਖੋ ਕੀ ਵਾਪਰਿਆ ਹੈ! ਇੱਕ ਹੋਰ ਕੌਮ ਨੇ ਮੇਰੇ ਲੋਕਾਂ ਨੂੰ ਗੁਲਾਮ ਬਣਾ ਲਿਆ ਹੈ। ਉਸ ਦੇਸ਼ ਨੂੰ ਮੇਰੇ ਲੋਕਾਂ ਨੂੰ ਗੁਲਾਮ ਬਨਾਉਣ ਲਈ ਪੈਸਾ ਨਹੀਂ ਅਦਾ ਕਰਨਾ ਪਿਆ। ਇਹ ਕੌਮ ਮੇਰੇ ਲੋਕਾਂ ਉੱਤੇ ਹਕੂਮਤ ਕਰਦੀ ਹੈ ਅਤੇ ਉਨ੍ਹਾਂ ਉੱਤੇ ਹੱਸਦੀ ਹੈ। ਉਹ ਲੋਕ ਹਮੇਸ਼ਾ ਮੇਰੇ ਬਾਰੇ ਬੁਰਾ ਭਲਾ ਆਖਦੇ ਹਨ।”"
19ਯਹੋਵਾਹ ਆਖਦਾ ਹੈ, “ਇਹ ਵਾਪਰਿਆ ਹੈ ਤਾਂ ਜੋ ਮੇਰੇ ਬੰਦੇ ਮੇਰੇ ਬਾਰੇ ਗਿਆਨ ਲੈ ਸੱਕਣ। ਮੇਰੇ ਬੰਦੇ ਜਾਣ ਲੈਣਗੇ ਕਿ ਮੈਂ ਕੀ ਹਾਂ। ਮੇਰੇ ਬੰਦੇ ਮੇਰਾ ਨਾਮ ਜਾਣ ਲੈਣਗੇ, ਅਤੇ ਉਹ ਜਾਣ ਲੈਣਗੇ ਕਿ ਮੈਂ ਉਹ ਹਾਂ ਜਿਹੜਾ ਉਨ੍ਹਾਂ ਨਾਲ ਗੱਲ ਕਰ ਰਿਹਾ ਹੈ।”"
20ਕਿਸੇ ਸੰਦੇਸ਼ਵਾਹਕ ਨੂੰ ਪਹਾੜੀ ਤੋਂ ਉੱਤਰ ਕੇ ਸ਼ੁਭ ਸਮਾਚਾਰ ਲਿਆਉਂਦਿਆਂ ਦੇਖਣਾ ਕਿੰਨਾ ਅਦਭੁਤ ਹੈ। ਸੰਦੇਸ਼ ਵਾਹਕ ਕੋਲੋਂ ਐਲਾਨ ਸੁਣਦਿਆਂ ਇਹ ਖੁਸ਼ੀ ਲਿਆਉਂਦਾ ਹੈ, “ਸੀਯੋਨ, ਇੱਥੇ ਅਮਨ ਹੈ! ਅਸੀਂ ਬਚ ਗਏ ਹਾਂ! ਤੁਹਾਡਾ ਪਰਮੇਸ਼ੁਰ ਰਾਜਾ ਹੈ।”"

21ਸ਼ਹਿਰ ਦੇ ਪਹਿਰੇਦਾਰ ਹੋਕਰੇ ਦੇਣਾ ਸ਼ੁਰੂ ਕਰਦੇ ਹਨ। ਉਹ ਮਿਲਕੇ ਖੁਸ਼ੀ ਮਨਾ ਰਹੇ ਹਨ! ਕਿਉਂ ਕਿ ਉਨ੍ਹਾਂ ਵਿੱਚੋਂ ਹਰ ਕੋਈ, ਯਹੋਵਾਹ ਨੂੰ ਸੀਯੋਨ ਪਰਤਦਿਆਂ ਦੇਖਦਾ ਹੈ।"
22ਯਰੂਸ਼ਲ਼ਮ, ਤੇਰੇ ਤਬਾਹ ਹੋਏ ਭਵਨ ਫ਼ੇਰ ਖੁਸ਼ੀ ਨਾਲ ਭਰਪੂਰ ਹੋਣਗੇ। ਤੁਸੀਂ ਸਾਰੇ ਮਿਲਕੇ ਖੁਸ਼ੀ ਮਨਾਓਗੇ, ਕਿਉਂ ਕਿ ਯਹੋਵਾਹ ਯਰੂਸ਼ਲਮ ਉੱਤੇ ਮਿਹਰਬਾਨ ਹੋਵੇਗਾ। ਯਹੋਵਾਹ ਆਪਣੇ ਬੰਦਿਆਂ ਨੂੰ ਬਚਾਵੇਗਾ।"
23ਯਹੋਵਾਹ ਆਪਣੀ ਪਵਿੱਤਰ ਸ਼ਕਤੀ ਸਮੂਹ ਕੌਮਾਂ ਨੂੰ ਦਰਸਾਏਗਾ। ਦੂਰ-ਦੁਰਾਡੇ ਦੇ ਸਾਰੇ ਦੇਸ਼ ਦੇਖਣਗੇ ਕਿ ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕਿਵੇਂ ਬਚਾਉਂਦਾ ਹੈ।"
24ਤੁਹਾਨੂੰ ਲੋਕਾਂ ਨੂੰ, ਓਬੋਁ ਚੱਲੇ ਜਾਣਾ ਚਾਹੀਦਾ ਹੈ ਆਪਣੀ ਗੁਲਾਮੀ ਤੋਂ ਵੱਖ ਹੋ ਜਾਣਾ ਚਾਹੀਦਾ ਹੈ! ਜਾਜਕੋ, ਤੁਸੀਂ ਚੁੱਕੀਆਂ ਹੋਈਆਂ ਨੇ ਉਹ ਵਸਤਾਂ ਜਿਹੜੀਆਂ ਉਪਾਸਨਾ ਲਈ ਵਰਤੀਆਂ ਜਾਂਦੀਆਂ ਨੇ। ਇਸ ਲਈ ਆਪਣੇ-ਆਪ ਨੂੰ ਸ਼ੁੱਧ ਬਣਾਓ। ਓਸ ਸ਼ੈਅ ਨੂੰ ਛੂਹੋ ਨਾ ਜਿਹੜੀ ਅਪਵਿੱਤਰ ਹੈ।"
25ਤੁਸੀਂ ਆਪਣੀ ਅਧੀਨਗੀ ਨੂੰ ਛੱਡ ਦਿਓਗੇ। ਪਰ ਉਹ ਛੱਡਣ ਲਈ ਮਜ਼ਬੂਰ ਨਹੀਂ ਕਰਨਗੇ ਉਹ ਕਾਹਲੀ ਵਿੱਚ। ਤੁਹਾਨੂੰ ਭੱਜਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ। ਤੁਸੀਂ ਤੁਰ ਜਾਓਗੇ, ਤੇ ਯਹੋਵਾਹ ਤੁਹਾਡੇ ਨਾਲ ਚੱਲੇਗਾ। ਯਹੋਵਾਹ ਤੁਹਾਡੇ ਅੱਗੇ-ਅੱਗੇ ਹੋਵੇਗਾ, ਅਤੇ ਇਸਰਾਏਲ ਦਾ ਪਰਮੇਸ਼ੁਰ ਤੁਹਾਡੇ ਪਿੱਛੇ-ਪਿੱਛੇ ਹੋਵੇਗਾ।"

26ਪਰਮੇਸ਼ੁਰ ਦਾ ਦੁੱਖੀ ਸੇਵਕ “ਮੇਰੇ ਸੇਵਕ ਵੱਲ ਦੇਖੋ। ਉਹ ਬਹੁਤ ਕਾਮਯਾਬ ਹੋਵੇਗਾ। ਉਹ ਬਹੁਤ ਮਹ੍ਹਤਵਪੂਰਣ ਹੋਵੇਗਾ, ਭਵਿੱਖ ਵਿੱਚ ਲੋਕ ਉਸਦਾ ਆਦਰ ਕਰਨਗੇ ਅਤੇ ਉਸ ਨੂੰ ਇੱਜ਼ਤ ਦੇਣਗੇ।"
27“ਪਰ ਬਹੁਤੇ ਲੋਕ ਪਰੇਸ਼ਾਨ ਹੋਏ ਸਨ ਜਦੋਂ ਉਨ੍ਹਾਂ ਨੇ ਮੇਰੇ ਸੇਵਕ ਨੂੰ ਦੇਖਿਆ ਸੀ। ਉਹ ਇੰਨੀ ਬੁਰੀ ਤਰ੍ਹਾਂ ਦੁੱਖੀ ਸੀ ਕਿ ਉਹ ਉਸ ਨੂੰ ਮਨੁੱਖ ਵਜੋਂ ਮੁਸ਼ਕਿਲ ਨਾਲ ਪਛਾਣ ਸੱਕਦੇ ਸਨ।"
28ਪਰ ਹੋਰ ਬਹੁਤ ਸਾਰੇ ਬੰਦੇ ਵੀ ਹੈਰਾਨ ਹੋਣਗੇ। ਰਾਜੇ ਉਸ ਨੂੰ ਦੇਖਣਗੇ, ਹੈਰਾਨ ਹੋਣਗੇ, ਅਤੇ ਇੱਕ ਸ਼ਬਦ ਵੀ ਨਹੀਂ ਬੋਲ ਸੱਕਣਗੇ। ਉਹ ਲੋਕ ਮੇਰੇ ਸੇਵਕ ਬਾਰੇ ਕਹਾਣੀ ਨਹੀਂ ਸੁਣਨਗੇ। ਉਨ੍ਹਾਂ ਨੇ ਦੇਖਿਆ ਸੀ ਕਿ ਕੀ ਵਾਪਰਿਆ ਸੀ। ਉਨ੍ਹਾਂ ਨੇ ਕਹਾਣੀ ਨਹੀਂ ਸੁਣੀ ਸੀ ਪਰ ਉਨ੍ਹਾਂ ਨੇ ਸਮਝ ਲਿਆ ਸੀ।”"
29ਜਿਨ੍ਹਾਂ ਗੱਲਾਂ ਦਾ ਅਸੀਂ ਐਲਾਨ ਕੀਤਾ ਸੀ ਉਨ੍ਹਾਂ ਬਾਰੇ ਕਿਸਨੇ ਯਕੀਨ ਕੀਤਾ? ਕਿਸਨੇ ਸੱਚਮੁੱਚ ਯਹੋਵਾਹ ਦੀ ਸਜ਼ਾ ਨੂੰ ਪ੍ਰਵਾਨ ਕੀਤਾ ਸੀ?"
30ਉਹ ਪਰਮੇਸ਼ੁਰ ਦੇ ਸਾਹਮਣੇ ਇੱਕ ਛੋਟੇ ਪੌਦੇ ਵਾਂਗ ਉਗਿਆ ਸੀ। ਉਹ ਖੁਸ਼ਕ ਧਰਤੀ ਉੱਤੇ ਉੱਗਣ ਵਾਲੀ ਜਢ਼ ਵਾਂਗ ਸੀ। ਉਹ ਮਹੱਤਵਪੂਰਣ ਦਿਖਾਈ ਨਹੀਂ ਦਿੰਦਾ ਸੀ। ਉਸਦਾ ਕੋਈ ਖਾਸ ਪਰਤਾਪ ਨਹੀਂ ਸੀ। ਜੇ ਅਸੀਂ ਉਸ ਵੱਲ ਦੇਖਦੇ ਤਾਂ ਸਾਨੂੰ ਕੋਈ ਅਜਿਹੀ ਖਾਸ ਗੱਲ ਨਹੀਂ ਦਿਖਾਈ ਨਹੀਂ ਸੀ ਦੇਣੀ ਜਿਹੜੀ ਉਸ ਨੂੰ ਸਾਡੀ ਨਜ਼ਰ ਵਿੱਚ ਪਸੰਦ ਕਰਨ ਯੋਗ ਬਣਾਉਂਦੀ ਹੋਵੇ।"

31ਲੋਕਾਂ ਨੇ ਉਸਦਾ ਮਜ਼ਾਕ ਉਡਾਇਆ, ਅਤੇ ਉਸ ਦੇ ਦੋਸਤ ਉਸ ਨੂੰ ਛੱਡ ਗਏ। ਉਹ ਅਜਿਹਾ ਆਦਮੀ ਸੀ ਜਿਸ ਨੂੰ ਵੱਧੇਰੇ ਦਰਦ ਸੀ। ਉਹ ਉਦਾਸੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਲੋਕ ਉਸ ਨੂੰ ਇੰਨਾ ਆਦਰ ਵੀ ਨਹੀਂ ਸਨ ਦਿੰਦੇ ਕਿ ਉਸ ਵੱਲ ਧਿਆਨ ਨਾਲ ਦੇਖ ਸੱਕਣ। ਅਸੀਂ ਉਸ ਵੱਲ ਧਿਆਨ ਨਹੀਂ ਸੀ ਦਿੱਤਾ।"
You have read Isaiah 40
31 verses