1ਓਧਰ ਦੇਖੋ! ਆਪਣੇ ਚਾਰ-ਚੁਫ਼ੇਰੇ ਦੇਖੋ! ਤੁਹਾਡੇ ਸਾਰੇ ਹੀ ਬੱਚੇ ਇਕੱਠੇ ਹੋ ਰਹੇ ਨੇ ਤੇ ਤੁਹਾਡੇ ਕੋਲ ਆ ਰਹੇ ਨੇ। ਯਹੋਵਾਹ ਆਖਦਾ ਹੈ, “ਮੈਂ ਆਪਣੇ ਜੀਵਨ ਦੀ ਸੌਂਹ ਖਾਕੇ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ: ਤੁਹਾਡੇ ਬੱਚੇ ਮੋਤੀਆਂ ਵਰਗੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਗਲੇ ਵਿੱਚ ਪਾਉਂਦੇ ਹੋ। ਤੁਹਾਡੇ ਬੱਚੇ ਉਸ ਹਾਰ ਵਾਂਗ ਹੋਣਗੇ ਜਿਸ ਨੂੰ ਕੋਈ ਵਹੁਟੀ ਪਹਿਨਦੀ ਹੈ।"
2“ਹੁਣ ਤੁਸੀਂ ਤਬਾਹ ਅਤੇ ਹਾਰੇ ਹੋਏ ਹੋ। ਤੁਹਾਡੀ ਜ਼ਮੀਨ ਬੇਕਾਰ ਹੈ। ਪਰ ਬੋੜੇ ਸਮੇਂ ਮਗਰੋਂ, ਤੁਹਾਡੀ ਧਰਤੀ ਉੱਤੇ ਬਹੁਤ ਬੰਦੇ ਹੋਣਗੇ। ਅਤੇ ਉਹ ਲੋਕ, ਜਿਨ੍ਹਾਂ ਨੇ ਤੁਹਾਨੂੰ ਤਬਾਹ ਕੀਤਾ ਸੀ, ਬਹੁਤ ਦੂਰ ਹੋਣਗੇ।"
3ਤੁਸੀਂ ਆਪਣੇ ਗੁਆਚੇ ਬੱਚਿਆਂ ਕੱਾਰਣ ਦੁੱਖੀ ਸੀ ਪਰ ਉਹ ਬੱਚੇ ਤੁਹਾਨੂੰ ਦੱਸਣਗੇ, ‘ਇਹ ਜਗ੍ਹਾ ਬਹੁਤ ਛੋਟੀ ਹੈ! ਸ਼ਾਨੂੰ ਰਹਿਣ ਲਈ ਵੱਡੀ ਜਗ੍ਹਾ ਦੇਵੋ।’"
4ਫ਼ੇਰ ਤੁਸੀਂ ਇਹ ਆਪਣੇ-ਆਪ ਨੂੰ ਆਖੋਂਗੇ, ‘ਕਿਸਨੇ ਮੈਨੂੰ ਇਹ ਸਾਰੇ ਬੱਚੇ ਦਿੱਤੇ? ਇਹ ਬਹੁਤ ਚੰਗੀ ਗੱਲ ਹੈ! ਮੈਂ ਉਦਾਸ ਤੇ ਇੱਕਲਾ ਸਾਂ। ਮੈਂ ਹਾਰਿਆ ਹੋਇਆ ਅਤੇ ਆਪਣੇ ਲੋਕਾਂ ਤੋਂ ਦੂਰ ਸਾਂ। ਇਸ ਲਈ ਕਿਸਨੇ ਮੈਨੂੰ ਇਹ ਬੱਚੇ ਦਿੱਤੇ ਹਨ? ਦੇਖੋ, ਮੈਂ ਇੱਕਲਾ ਰਹਿ ਗਿਆ ਸਾਂ। ਇਹ ਸਾਰੇ ਬੱਚੇ ਕਿੱਥੋਂ ਆ ਗਏ ਨੇ?’”"
5ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ, “ਦੇਖੋ, ਮੈਂ ਕੌਮਾਂ ਲਈ ਆਪਣਾ ਹੱਥ ਹਿਲਾਵਾਂਗਾ। ਸਾਰੇ ਲੋਕਾਂ ਦੇ ਦੇਖਣ ਲਈ ਮੈਂ ਆਪਣਾ ਝੰਡਾ ਉੱਚਾ ਕਰਾਂਗਾ ਫੇਰ ਉਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਕੋਲ ਲੈ ਕੇ ਆ ਜਾਣਗੇ। ਉਹ ਲੋਕ ਤੁਹਾਡੇ ਬੱਚਿਆਂ ਨੂੰ ਮੋਢਿਆਂ ਉੱਪਰ ਚੁੱਕਣਗੇ, ਅਤੇ ਉਹ ਉਨ੍ਹਾਂ ਨੂੰ ਆਪਣੀਆਂ ਬਾਹਾਂ ਦਾ ਸਹਾਰਾ ਦੇਣਗੇ।"

6ਰਾਜੇ ਤੁਹਾਡੇ ਬੱਚਿਆਂ ਦੇ ਗੁਰੂ ਹੋਣਗੇ। ਰਾਜੇ ਦੀਆਂ ਧੀਆਂ, ਉਨ੍ਹਾਂ ਦੀ ਦੇਖ-ਭਾਲ ਕਰਨਗੀਆਂ। ਉਹ ਰਾਜੇ ਅਤੇ ਉਨ੍ਹਾਂ ਦੀਆਂ ਧੀਆਂ ਤੁਹਾਡੇ ਅੱਗੇ ਝੁਕਣਗੀਆਂ। ਉਹ ਤੁਹਾਡੇ ਪੈਰਾਂ ਦੀ ਖਾਕ ਨੂੰ ਚੁੰਮਣਗੀਆਂ। ਫ਼ੇਰ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ। ਫੇਰ ਤੁਸੀਂ ਜਾਣੋਗੇ ਕਿ ਜਿਹੜਾ ਬੰਦਾ ਮੇਰੇ ਉੱਤੇ ਭਰੋਸਾ ਕਰਦਾ ਹੈ ਉਹ ਨਿਰਾਸ਼ ਨਹੀਂ ਹੋਵੇਗਾ।”"
7ਜਦੋਂ ਕੋਈ ਤਕੜਾ ਸਿਪਾਹੀ ਜੰਗ ਵਿੱਚ ਦੌਲਤ ਜਿਤ੍ਤਦਾ ਹੈ, ਤੁਸੀਂ ਉਹ ਦੌਲਤ ਉਸ ਕੋਲੋ ਨਹੀਂ ਖੋਹ ਸੱਕਦੇ। ਜਦੋਂ ਕੋਈ ਤਕੜਾ ਸਿਪਾਹੀ ਕਿਸੇ ਕੈਦੀ ਦੀ ਰਾਖੀ ਕਰਦਾ, ਉਹ ਕੈਦੀ ਬਚਕੇ ਨਹੀਂ ਨਿਕਲ ਸੱਕਦਾ।"
8ਪਰ ਯਹੋਵਾਹ ਆਖਦਾ ਹੈ, “ਕੈਦੀ ਫ਼ਰਾਰ ਹੋ ਜਾਣਗੇ। ਕੋਈ ਜਾਣਾ ਉਨ੍ਹਾਂ ਕੈਦੀਆਂ ਨੂੰ ਤਕੜੇ ਸਿਪਾਹੀ ਪਾਸੋਂ ਖੋਹ ਲਵੇਗਾ। ਇਹ ਕਿਵੇਂ ਵਾਪਰੇਗਾ? ਮੈਂ ਤੁਹਾਡੀਆਂ ਲੜਾਈਆਂ ਲੜਾਂਗਾ। ਮੈਂ ਤੁਹਾਡੇ ਬੱਚਿਆਂ ਨੂੰ ਬਚਾਵਾਂਗਾ।"
9ਉਨ੍ਹਾਂ ਲੋਕਾਂ ਤੁਹਾਨੂੰ ਦੁੱਖ ਦਿੱਤਾ ਸੀ। ਪਰ ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਹੀ ਜਿਸਮ ਖਾਣ ਤੇ ਮਜ਼ਬੂਰ ਕਰ ਦਿਆਂਗਾ। ਉਨ੍ਹਾਂ ਦਾ ਆਪਣਾ ਹੀ ਖੂਨ ਮੈਅ ਹੋਵੇਗਾ, ਜਿਹੜੀ ਉਨ੍ਹਾਂ ਨੂੰ ਬਦਮਸਤ ਕਰਦੀ ਹੈ। ਫ਼ੇਰ ਹਰ ਬੰਦਾ ਜਾਣ ਜਾਵੇਗਾ ਕਿ ਯਹੋਵਾਹ ਨੇ ਤੁਹਾਨੂੰ ਬਚਾਇਆ। ਸਾਰੇ ਹੀ ਬੰਦੇ ਜਾਣ ਲੈਣਗੇ ਕਿ ਤੁਹਾਨੂੰ ਯਾਕੂਬ ਦੇ ਸ਼ਕਤੀਸ਼ਾਲੀ ਪੁਰੱਖ ਨੇ ਬਚਾਇਆ।”"
10ਇਸਰਾਏਲ ਨੂੰ ਉਸ ਦੇ ਗੁਨਾਹ ਕਾਰਣ ਸਜ਼ਾ ਮਿਲੀ ਯਹੋਵਾਹ ਆਖਦਾ ਹੈ, “ਇਸਰਾਏਲ ਦੇ ਲੋਕੋ, ਤੁਸੀਂ ਆਖਦੇ ਹੋ ਕਿ ਮੈਂ ਤੁਹਾਡੀ ਮਾਤਾ, ਯਰੂਸ਼ਲਮ ਨੂੰ ਤਲਾਕ ਦੇ ਦਿੱਤਾ ਹੈ। ਪਰ ਉਹ ਕਾਨੂੰਨੀ ਪਰਚਾ ਕਿੱਥੋ ਹੈ ਜਿਹੜਾ ਸਾਬਤ ਕਰਦਾ ਹੈ ਕਿ ਮੈਂ ਉਸ ਨੂੰ ਤਲਾਕ ਦੇ ਦਿੱਤਾ ਹੈ? ਮੇਰੇ ਬਚਿਓ, ਕੀ ਮੈਂ ਕਿਸੇ ਦਾ ਕਰਜ਼ਾ ਦੇਣਾ ਸੀ? ਕੀ ਮੈਂ ਕਰਜ਼ਾ ਦੇਣ ਲਈ ਕੁਝ ਵੇਚ ਦਿੱਤਾ? ਨਹੀਂ! ਤੁਸੀਂ ਇਸ ਲਈ ਵੇਚੇ ਗਏ ਸੀ ਕਿਉਂ ਕਿ ਤੁਸੀਂ ਮੰਦੇ ਕੰਮ ਕੀਤੇ ਸਨ। ਤੁਹਾਡੀ ਮਾਤਾ, ਯਰੂਸ਼ਲਮ ਨੂੰ ਤੁਹਾਡੇ ਮੰਦੇ ਕੰਮਾਂ ਕਾਰਣ ਦੂਰ ਭੇਜਿਆ ਗਿਆ ਸੀ, ਜਿਹੜੇ ਤੁਸੀਂ ਕੀਤੇ ਸਨ।"

11ਮੈਂ ਘਰ ਆਇਆ ਸਾਂ ਅਤੇ ਮੈਨੂੰ ਓੱਥੇ ਕੋਈ ਨਹੀਂ ਮਿਲਿਆ। ਮੈਂ ਬਾਰ-ਬਾਰ ਅਵਾਜ਼ਾਂ ਮਾਰੀਆਂ ਪਰ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ। ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਤੁਹਾਨੂੰ ਬਚਾਉਣ ਦੇ ਕਾਬਿਲ ਨਹੀਂ। ਮੇਰੇ ਕੋਲ ਤੁਹਾਨੂੰ, ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਉਣ ਦੀ ਸ਼ਕਤੀ ਹੈ। ਦੇਖੋ, ਜੇ ਮੈਂ ਸਮੁੰਦਰ ਨੂੰ ਸੁੱਕ ਜਾਣ ਦਾ ਹੁਕਮ ਦਿੰਦਾ ਹਾਂ, ਤਾਂ ਇਹ ਸੁੱਕ ਜਾਵੇਗਾ। ਮੱਛੀਆਂ ਬਿਨਾ ਪਾਣੀ ਦੇ ਮਰ ਜਾਣਗੀਆਂ ਤੇ ਉਨ੍ਹਾਂ ਦੇ ਸ਼ਰੀਰ ਸੜ ਜਾਣਗੇ।"
12ਮੈਂ ਅਕਾਸ਼ਾਂ ਨੂੰ ਕਾਲਾ ਬਣਾ ਸੱਕਦਾ ਹਾਂ। ਮੈਂ ਅਕਾਸ਼ਾਂ ਨੂੰ ਅੰਧਕਾਰ ਵਿੱਚ ਢੱਕ ਸੱਕਦਾ ਹਾਂ, ਸੋਗੀ ਬਸਤਰਾਂ ਜਿੰਨਾ ਕਾਲਾ।”"
13ਪਰਮੇਸ਼ੁਰ ਦਾ ਸੇਵਕ ਸੱਚਮੁੱਚ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ ਮੇਰੇ ਪ੍ਰਭੂ, ਯਹੋਵਾਹ ਨੇ ਮੈਨੂੰ ਸਿੱਖਿਆ ਦ੍ਦੇਣ ਦੀ ਯੋਗਤਾ ਦਿੱਤੀ ਸੀ। ਇਸ ਲਈ ਮੈਂ ਇਨ੍ਹਾਂ ਉਦਾਸ ਲੋਕਾਂ ਨੂੰ ਸਿੱਖਿਆ ਦਿਂਦ੍ਦਾ ਹਾਂ। ਉਹ ਹਰ ਸਵੇਰ ਮੈਨੂੰ ਜਗਾਉਂਦਾ ਹੈ ਅਤੇ ਮੈਨੂੰ ਇੱਕ ਚੇਲੇ ਵਾਂਗ ਸਿੱਖਿਆ ਦਿਂਦ੍ਦਾ ਹੈ।"
14ਮੇਰਾ ਪ੍ਰਭੂ, ਯਹੋਵਾਹ ਸਿੱਖਣ ਵਿੱਚ ਮੇਰੀ ਸਹਾਇਤਾ ਕਰਦਾ ਹੈ, ਅਤੇ ਮੈਂ ਉਸ ਦੇ ਵਿਰੁੱਧ ਨਹੀਂ ਹੋਇਆ ਹਾਂ। ਮੈਂ ਉਸ ਦੇ ਪਿੱਛੇ ਲੱਗਣ ਤੋਂ ਨਹੀਂ ਹਟਾਂਗਾ।"
15ਮੈਂ ਉਨ੍ਹਾਂ ਲੋਕਾਂ ਦੀ ਮਾਰ ਝੱਲਾਂਗਾ। ਮੈਂ ਉਨ੍ਹਾਂ ਵੱਲੋਂ ਆਪਣੀ ਦਾੜੀ ਦੇ ਵਾਲਾਂ ਨੂੰ ਪੁਟ੍ਟਵਾ ਲਵਾਂਗਾ। ਜਦੋਂ ਉਹ ਮੈਨੂੰ ਬੁਰਾ ਭਲਾ ਆਖਣਗੇ ਅਤੇ ਮੇਰੇ ਮੂੰਹ ਉੱਤੇ ਬੁਕੱਣਗੇ ਤਾਂ ਵੀ ਮੈਂ ਆਪਣਾ ਮੂੰਹ ਨਹੀਂ ਛੁਪਾਵਾਂਗਾ।"

16ਮੇਰਾ ਮਾਲਿਕ ਯਹੋਵਾਹ ਮੇਰੀ ਸਹਾਇਤਾ ਕਰੇਗਾ। ਇਸ ਲਈ ਜਿਹੜਾ ਉਹ ਮੈਨੂੰ ਮੰਦਾ ਬੋਲਣਗੇ, ਉਸਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਵੇਗਾ। ਮੈਂ ਮਜ਼ਬੂਤ ਬਣਾਂਗਾ। ਮੈਂ ਜਾਣਦਾ ਹਾਂ ਕਿ ਮੈਂ ਨਿਰਾਸ਼ ਨਹੀਂ ਹੋਵਾਂਗਾ।"
17ਯਹੋਵਾਹ ਮੇਰੇ ਨਾਲ ਹੈ। ਉਹ ਦਰਸਾਉਂਦਾ ਹੈ ਕਿ ਮੈਂ ਨਿਰਦੋਸ਼ ਹਾਂ। ਇਸ ਲਈ ਕੋਈ ਵੀ ਬੰਦਾ ਮੈਨੂੰ ਦੋਸ਼ੀ ਨਹੀਂ ਦਰਸਾ ਸੱਕੇਗਾ। ਜੇ ਕੋਈ ਮੈਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਮੇਰੇ ਕੋਲ ਆਵੇ, ਅਤੇ ਅਸੀਂ ਮੁਕੱਦਮਾ ਲੜਾਂਗੇ।"
18ਪਰ ਦੇਖੋ, ਮੇਰਾ ਪ੍ਰਭੂ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ। ਇਸ ਲਈ ਕੋਈ ਵੀ ਬੰਦਾ ਮੈਨੂੰ ਬੁਰਾ ਨਹੀਂ ਸਿੱਧ ਕਰ ਸੱਕਦਾ। ਉਹ ਸਾਰੇ ਲੋਕ ਪੁਰਾਣੇ ਅਤੇ ਬੇਕਾਰ ਕੱਪੜਿਆਂ ਵਾਂਗ ਹੋ ਜਾਣਗੇ। ਉਨ੍ਹਾਂ ਨੂੰ ਕੀੜੇ ਖਾ ਲੈਣਗੇ।"
19ਉਹ ਸਾਰੇ ਲੋਕ ਜਿਹੜੇ ਡਰਦੇ ਹਨ ਅਤੇ ਯਹੋਵਾਹ ਦਾ ਆਦਰ ਕਰਦੇ ਹਨ ਉਸ ਦੇ ਸੇਵਕ ਦੀ ਗੱਲ ਸੁਣੋ। ਉਸ ਦਾ ਸੇਵਕ ਪੂਰੀ ਤਰ੍ਹਾਂ ਉਸ ਵਿੱਚ ਭਰੋਸਾ ਕਰਕੇ ਜਿਉਂਦਾ ਹੈ ਇਹ ਜਾਣੇ ਬਗੈਰ ਕਿ ਅੱਗੋਂ ਕੀ ਵਾਪਰੇਗਾ। ਇਹ ਸੇਵਕ ਸੱਚਮੁੱਚ ਯਹੋਵਾਹ ਦੇ ਨਾਮ ਵਿੱਚ ਭਰੋਸਾ ਰੱਖਦਾ ਹੈ ਅਤੇ ਆਪਣੇ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ।"
20“ਦੇਖੋ, ਤੁਸੀਂ ਲੋਕ ਆਪਣੇ ਢੰਗ ਨਾਲ ਜਿਉਣਾ ਚਾਹੁੰਦੇ ਹੋ ਤੁਸੀਂ ਆਪਣੀਆਂ ਅੱਗਾਂ ਅਤੇ ਮਸ਼ਾਲਾਂ (ਰੌਸ਼ਨੀਆਂ) ਬਾਲਦੇ ਹੋ। ਇਸ ਲਈ ਆਪਣੇ ਢੰਗ ਨਾਲ ਜੀਵੋ। ਪਰ, ਤੁਹਾਨੂੰ ਸਜ਼ਾ ਮਿਲੇਗੀ! ਤੁਸੀਂ ਆਪਣੀਆਂ ਹੀ ਅੱਗਾਂ ਅਤੇ ਮਸ਼ਾਲਾਂ ਵਿੱਚ ਡਿੱਗ ਪਵੋਂਗੇ ਅਤੇ ਤੁਸੀਂ ਸੜ ਜਾਵੋਗੇ। ਮੈਂ ਅਜਿਹਾ ਵਾਪਰਨ ਦੇਵਾਂਗਾ।”"

21ਇਸਰਾਏਲ ਨੂੰ ਅਬਰਾਹਾਮ ਵਰਗਾ ਹੋਣਾ ਚਾਹੀਦਾ ਹੈ “ਤੁਹਾਡੇ ਵਿੱਚੋਂ ਕੁਝ ਲੋਕ ਨੇਕੀ ਦਾ ਜੀਵਨ ਜਿਉਣ ਦੀ ਸਖਤ ਕੋਸ਼ਿਸ਼ ਕਰਦੇ ਹੋ। ਤੁਸੀਂ ਯਹੋਵਾਹ ਕੋਲ ਸਹਾਇਤਾ ਲਈ ਜਾਂਦੇ ਹੋ। ਸੁਣੋ ਮੇਰੀ ਗੱਲ। ਤੁਹਾਨੂੰ ਆਪਣੇ ਪਿਤਾ ਅਬਰਾਹਾਮ ਵੱਲ ਦੇਖਣਾ ਚਾਹੀਦਾ ਹੈ। ਉਹੀ ਉਹ ਚੱਟਾਨ ਹੈ ਜਿਸਤੋਂ ਤੁਸੀਂ ਕੱਟ ਕੇ ਬਣਾਏ ਗਏ ਸੀ।"
22ਅਬਰਾਹਾਮ ਤੁਹਾਡਾ ਪਿਤਾ ਹੈ ਅਤੇ ਤੁਹਾਨੂੰ ਉਸ ਵੱਲ ਦੇਖਣਾ ਚਾਹੀਦਾ ਹੈ। ਤੁਹਾਨੂੰ ਸਰਾਹ ਵੱਲ ਦੇਖਣਾ ਚਾਹੀਦਾ ਹੈ-ਉਹ ਔਰਤ ਜਿਸਨੇ ਤੁਹਾਨੂੰ ਜਨਮ ਦਿੱਤਾ ਸੀ। ਅਬਰਾਹਾਮ ਇੱਕਲਾ ਸੀ ਜਦੋਂ ਮੈਂ ਉਸ ਨੂੰ ਬੁਲਾਇਆ ਸੀ। ਫ਼ੇਰ ਮੈਂ ਉਸ ਨੂੰ ਅਸੀਸ ਦਿੱਤੀ, ਤੇ ਉਸ ਨੇ ਵੱਡੇ ਪਰਿਵਾਰ ਦੀ ਸ਼ੁਰੂਆਤ ਕੀਤੀ। ਅਨੇਕਾਂ ਲੋਕ ਉਸਤੋਂ ਪੈਦਾ ਹੋਏ।”"
You have read Isaiah 38
22 verses