1“ਹਾਂ, ਉਹ ਪਵਿੱਤਰ ਸ਼ਹਿਰ ਦੇ ਨਾਗਰਿਕ ਹਨ। ਉਹ ਇਸਰਾਏਲ ਦੇ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਨੇ। ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।"
2“ਮੈਂ ਉਨ੍ਹਾਂ ਗੱਲਾਂ ਬਾਰੇ ਤੁਹਾਨੂੰ ਬਹੁਤ ਪਹਿਲਾਂ ਦੱਸਿਆ ਸੀ ਜਿਹੜੀਆਂ ਵਾਪਰਨਗੀਆਂ। ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ। ਤੇ ਫ਼ੇਰ ਅਚਾਨਕ, ਮੈਂ ਉਨ੍ਹਾਂ ਨੂੰ ਵਾਪਰਨ ਦਿੱਤਾ।"
3ਮੈਂ ਇਹ ਇਸ ਲਈ ਕੀਤਾ ਕਿਉਂਕਿ ਮੈਂ ਜਾਣਦਾ ਸਾਂ ਕਿ ਤੁਸੀਂ ਬਹੁਤ ਜ਼ਿੱਦੀ ਹੋ। ਲੋਹੇ ਵਾਂਗਰਾਂ, ਜਿਹੜਾ ਮੁੜ ਨਹੀਂ ਸੱਕਦਾ ਅਤੇ ਤਾਂਬੇ ਵਾਂਗਰਾਂ ਸਖਤ ਸੀ।"
4ਇਸ ਲਈ, ਬਹੁਤ ਸਮਾਂ ਪਹਿਲਾਂ ਦੱਸਿਆ ਸੀ ਮੈਂ ਤੁਹਾਨੂੰ ਕਿ ਵਾਪਰੇਗਾ ਕੀ। ਮੈਂ ਤੁਹਾਨੂੰ ਉਨ੍ਹਾਂ ਗੱਲਾਂ ਦੇ ਵਾਪਰਨ ਤੋਂ ਬਹੁਤ ਪਹਿਲਾਂ ਹੀ ਉਨ੍ਹਾਂ ਬਾਰੇ ਦੱਸ ਦਿੱਤਾ ਸੀ ਤਾਂ ਜੋ ਤੁਸੀਂ ਇਹ ਨਾ ਆਖ ਸੱਕੋਁ, ‘ਸਾਡੇ ਦੇਵਤਿਆਂ ਨੇ ਅਜਿਹਾ ਕੀਤਾ? ਸਡੀਆਂ ਮੂਰਤੀਆਂ ਅਤੇ ਸਾਡੇ ਬੁੱਤਾਂ ਨੇ ਇਹ ਸਭ ਗੱਲਾਂ ਕੀਤੀਆਂ ਹਨ।’”"
5ਪਰਮੇਸ਼ੁਰ ਇਸਰਾਏਲ ਨੂੰ ਸ਼ੁੱਧ ਕਰਨ ਲਈ ਉਸ ਨੂੰ ਸਜ਼ਾ ਦਿੰਦਾ ਹੈ “ਤੁਸੀਂ ਦੇਖਿਆ ਤੇ ਸੁਣਿਆ ਜੋ ਵੀ ਵਾਪਰਿਆ। ਇਸ ਲਈ ਤੁਹਾਨੂੰ ਇਹ ਖਬਰ ਹੋਰਨਾਂ ਨੂੰ ਦੱਸਣੀ ਚਾਹੀਦੀ ਹੈ। ਹੁਣ ਮੈਂ ਤੁਹਾਨੂੰ ਨਵੀਆਂ ਗੱਲਾਂ ਬਾਰੇ ਦੱਸਾਂਗਾ ਉਹ ਗੱਲਾਂ, ਜਿਹੜੀਆਂ ਤੁਸੀਂ ਹਾਲੇ ਤੱਕ ਨਹੀਂ ਜਾਣਦੇ।"

6ਇਹ ਉਹ ਗੱਲਾਂ ਨਹੀਂ ਹਨ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ। ਇਹ ਉਹ ਗੱਲਾਂ ਹਨ ਜਿਹੜੀਆਂ ਹੁਣ ਵਾਪਰ ਰਹੀਆਂ ਹਨ। ਅੱਜ ਤੋਂ ਪਹਿਲਾਂ ਤੁਸੀਂ ਇਨ੍ਹਾਂ ਗੱਲਾਂ ਬਾਰੇ ਨਹੀਂ ਸੁਣਿਆ। ਇਸ ਲਈ ਤੁਸੀਂ ਨਹੀਂ ਆਖ ਸੱਕਦੇ, ‘ਅਸੀਂ ਪਹਿਲਾਂ ਹੀ ਜਾਣਦੇ ਸਾਂ।’"
7ਪਰ ਫ਼ੇਰ ਵੀ ਤੁਸੀਂ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ! ਤੁਸੀਂ ਕੋਈ ਵੀ ਗੱਲ ਨਹੀਂ ਸਿੱਖੀ! ਤੁਸੀਂ ਉਸ ਨੂੰ ਸੁਣਨ ਤੋਂ ਇਨਕਾਰ ਕੀਤਾ ਜੋ ਵੀ ਮੈਂ ਆਖਿਆ। ਮੈਂ ਆਦਿ ਤੋਂ ਹੀ ਜਾਣਦਾ ਹਾਂ ਕਿ ਤੁਸੀਂ ਮੇਰੇ ਖਿਲਾਫ਼ ਹੋ ਜਾਵੋਂਗੇ। ਤੁਸੀਂ ਆਪਣੇ ਜੰਮਣ ਸਮੇਂ ਤੋਂ ਹੀ ਮੇਰੇ ਖਿਲਾਫ਼ ਵਿਦਰੋਹ ਕੀਤਾ ਹੈ।"
8“ਪਰ ਮੈਂ ਧੀਰਜ ਰੱਖਾਂਗਾ ਅਜਿਹਾ ਮੈਂ ਆਪਣੇ ਵਾਸਤੇ ਕਰਾਂਗਾ। ਲੋਕ ਮੇਰੀ ਕਹਿਰਵਾਨ ਨਾ ਹੋਣ ਅਤੇ ਤੁਹਾਨੂੰ ਤਬਾਹ ਨਾ ਕਰਨ ਲਈ ਮੇਰੀ ਉਸਤਤ ਕਰਨਗੇ। ਇੰਤਜ਼ਾਰ ਕਰਨ ਲਈ ਤੁਸੀਂ ਮੇਰੀ ਉਸਤਤ ਕਰੋਂਗੇ।"
9“ਦੇਖੋ, ਮੈਂ ਤੁਹਾਨੂੰ ਸ਼ੁੱਧ ਕਰ ਦਿਆਂਗਾ। ਲੋਕ ਚਾਂਦੀ ਨੂੰ ਸ਼ੁੱਧ ਕਰਨ ਲਈ ਅੱਗ ਦੀ ਲਾਟ ਦਾ ਇਸਤੇਮਾਲ ਕਰਦੇ ਨੇ। ਪਰ ਮੈਂ ਤੁਹਾਨੂੰ ਮੁਸੀਬਤਾਂ ਦੇਕੇ ਤੁਹਾਨੂੰ ਸ਼ੁੱਧ ਕਰਾਂਗਾ।"
10ਅਜਿਹਾ ਮੈਂ ਆਪਣੇ ਵਾਸਤੇ ਕਰਾਂਗਾ-ਆਪਣੇ ਲਈ! ਤੁਸੀਂ ਮੇਰੇ ਨਾਲ ਇੰਝ ਸਲੂਕ ਨਹੀਂ ਕਰੋਂਗੇ ਜਿਵੇਂ ਮੈਂ ਮਹੱਤਵਪੂਰਣ ਨਹੀਂ ਹਾਂ! ਮੈਂ ਆਪਣਾ ਪਰਤਾਪ ਅਤੇ ਉਸਤਤ ਕਿਸੇ ਝੂਠੇ ਦੇਵਤੇ ਨੂੰ ਨਹੀਂ ਲੈਣ ਦੇਵਾਂਗਾ।"

11“ਯਾਕੂਬ, ਮੇਰੀ ਗੱਲ ਸੁਣ! ਇਸਰਾਏਲ, ਮੈਂ ਤੈਨੂੰ ਆਪਣੇ ਬੰਦਿਆਂ ਦੇ ਤੌਰ ਤੇ ਬੁਲਾਇਆ ਸੀ। ਇਸ ਲਈ ਸੁਣੋ ਮੇਰੀ ਗੱਲ। ਮੈਂ ਹਾਂ ਆਦਿ! ਅਤੇ ਮੈਂ ਹੀ ਅੰਤ ਹਾਂ!"
12ਮੈਂ ਆਪਣੇ ਹੱਥੀਂ ਧਰਤੀ ਸਾਜੀ ਸੀ। ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਸਾਜਿਆ ਸੀ। ਤੇ ਜੇ ਮੈਂ ਉਨ੍ਹਾਂ ਨੂੰ ਬੁਲਾਵਾਂਗਾ, ਉਹ ਇਕੱਠੇ ਹੋਕੇ ਮੇਰੇ ਸਾਹਮਣੇ ਆ ਜਾਣਗੇ।"
13“ਤੁਸੀਂ ਸਾਰੇ ਹੀ, ਇੱਥੇ ਆਵੋ ਤੇ ਮੇਰੀ ਗੱਲ ਨੂੰ ਸੁਣੋ! ਕੀ ਕਿਸੇ ਇੱਕ ਵੀ ਝੂਠੇ ਦੇਵਤੇ ਨੇ ਆਖਿਆ ਸੀ ਕਿ ਇਹ ਗੱਲਾਂ ਵਾਪਰਨਗੀਆਂ? ਨਹੀਂ!” ਉਹ ਬੰਦਾ ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹੀ ਕੁਝ ਕਰੇਗਾ, ਜੋ ਉਹ ਬਾਬਲ ਅਤੇ ਕਸਦੀਆਂ ਨਾਲ ਕਰਨਾ ਚਾਹੁੰਦਾ ਹੈ।”"
14ਯਹੋਵਾਹ ਆਖਦਾ ਹੈ, “ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਤੁਹਾਨੂੰ ਬੁਲਾਵਾਂਗਾ। ਅਤੇ ਮੈਂ ਉਸ ਨੂੰ ਲਿਆਵਾਂਗਾ। ਮੈਂ ਉਸ ਨੂੰ ਸਫ਼ਲ ਬਣਾਵਾਂਗਾ!"
15ਇੱਥੇ ਆ ਤੇ ਮੇਰੀ ਗੱਲ ਸੁਣ! ਮੈਂ ਓੱਥੇ ਹੀ ਸਾਂ ਜਦੋਂ ਬਾਬਲ ਦਾ ਜਨਮ ਇੱਕ ਕੌਮ ਵਜੋਂ ਹੋਇਆ। ਤੇ ਆਦਿ ਤੋਂ ਹੀ, ਮੈਂ ਸਾਫ਼ ਤੌਰ ਤੇ ਆਖਿਆ ਸੀ ਤਾਂ ਜੋ ਲੋਕ ਜਾਣ ਸੱਕਣ ਕਿ ਮੈਂ ਕੀ ਆਖਿਆ ਸੀ।” ਫ਼ੇਰ ਯਸਾਯਾਹ ਨੇ ਆਖਿਆ, “ਹੁਣ, ਮੇਰਾ ਪ੍ਰਭੂ ਯਹੋਵਾਹ, ਮੈਨੂੰ ਅਤੇ ਉਸ ਦੇ ਆਤਮੇ ਨੂੰ, ਤੁਹਾਨੂੰ ਇਹ ਗੱਲਾਂ ਦੱਸਣ ਲਈ ਭੇਜਦਾ ਹੈ।"

16ਯਹੋਵਾਹ, ਮੁਕਤੀਦਾਤਾ, ਇਸਰਾਏਲ ਦਾ ਪਵਿੱਤਰ ਪੁਰੱਖ, ਆਖਦਾ ਹੈ, “ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਉਹ ਗੱਲਾਂ ਸਿੱਖਾਉਂਦਾ ਹਾਂ, ਜਿਹੜੀਆਂ ਸਹਾਇਕ ਹਨ। ਮੈਂ ਓਸ ਰਾਹ ਉੱਤੇ ਤੁਹਾਡੀ ਅਗਵਾਈ ਕਰਦਾ ਹਾਂ ਜਿੱਥੇ ਤੁਹਾਨੂੰ ਜਾਣਾ ਚਾਹੀਦਾ ਹੈ।"
17ਜੇ ਤੁਸੀਂ ਮੇਰੀ ਗੱਲ ਮੰਨੀ ਹੁੰਦੀ, ਤਾਂ ਅਮਨ ਤੁਹਾਡੇ ਵੱਲ ਆ ਜਾਂਦਾ ਜਿਵੇਂ ਭਰੀ ਹੋਈ ਨਦੀ ਵਗਦੀ ਹੈ। ਸ਼ੁਭ ਗੱਲਾਂ ਤੁਹਾਡੇ ਵੱਲ ਬਾਰ-ਬਾਰ ਆਉਂਦੀਆਂ ਜਿਵੇਂ ਸਮੁੰਦਰ ਦੀਆਂ ਲਹਿਰਾਂ।"
18ਜੇ ਤੁਸੀਂ ਮੇਰੀ ਗਲ ਮੰਨੀ ਹੁੰਦੀ, ਤਾਂ ਤੁਹਾਡੇ ਬਹੁਤ ਬੱਚੇ ਹੁੰਦੇ। ਉਹ ਰੇਤ ਦੇ ਅਨੇਕਾਂ ਕਣਾਂ ਜਿੰਨੇ ਹੁੰਦੇ। ਜੇ ਤੁਸੀਂ ਮੇਰੀ ਗੱਲ ਮੰਨੀ ਹੁੰਦੀ ਤਾਂ ਤੁਸੀਂ ਤਬਾਹ ਨਹੀਂ ਹੁੰਦੇ। ਤੁਸੀਂ ਮੇਰੇ ਸੰਗ ਜਿਉਂਦੇ ਰਹਿੰਦੇ।”"
19ਮੇਰੇ ਬੰਦਿਓ, ਬਾਬਲ ਨੂੰ ਛੱਡ ਦਿਓ! ਮੇਰੇ ਲੋਕੋ, ਕਸਦ ਤੋਂ ਨੱਸ ਜਾਵੋ! ਇਹ ਖਬਰ ਦੂਰ-ਦੂਰ ਤਾਈਂ ਧਰਤੀ ਉੱਤੇ ਫ਼ੈਲਾ ਦੇਵੋ। ਲੋਕਾਂ ਨੂੰ ਦੱਸ ਦਿਓ, “ਯਹੋਵਾਹ ਨੇ ਆਪਣੇ ਸੇਵਕ, ਯਾਕੁੂਬ ਨੂੰ ਬਚਾ ਲਿਆ!"
20ਯਹੋਵਾਹ ਨੇ ਆਪਣੇ ਲੋਕਾਂ ਦੀ ਅਗਵਾਈ ਮਾਰੂਬਲ ਅੰਦਰ ਕੀਤੀ ਅਤੇ ਉਨ੍ਹਾਂ ਨੂੰ ਕਦੇ ਪਿਆਸ ਨਹੀਂ ਲਗੀ। ਕਿਉਂ ਕਿ ਉਸ ਨੇ ਆਪਣੇ ਲੋਕਾਂ ਲਈ ਚੱਟਾਨ ਵਿੱਚੋਂ ਪਾਣੀ ਪੈਦਾ ਕੀਤਾ! ਉਸ ਨੇ ਚੱਟਾਨ ਤੋੜ ਦਿੱਤੀ, ਤੇ ਪਾਣੀ ਬਾਹਰ ਵੱਲ ਵਗ ਪਿਆ!”"

21ਪਰ ਯਹੋਵਾਹ ਨੇ ਇਹ ਵੀ ਆਖਿਆ, “ਬਦ ਲੋਕਾਂ ਲਈਁ ਸ਼ਾਂਤੀ ਨਹੀਂ ਹਂਦੀ।”"
22ਪਰਮੇਸ਼ੁਰ ਆਪਣੇ ਖਾਸ ਸੇਵਕਾਂ ਨੂੰ ਬੁਲਾਉਂਦਾ ਹੈ ਦੂਰ ਦੁਰਾਡੇ ਦੇ ਤੁਸੀਂ ਸਮੂਹ ਲੋਕੋ, ਸੁਣੋ ਮੇਰੀ ਗੱਲ! ਧਰਤੀ ਉੱਤੇ ਰਹਿਣ ਵਾਲੇ ਸਮੂਹ ਲੋਕੋ, ਮੇਰੀ ਗੱਲ ਸੁਣੋ! ਯਹੋਵਾਹ ਨੇ ਆਪਣੀ ਸੇਵਾ ਕਰਾਉਣ ਲਈ, ਮੇਰੇ ਜਨਮ ਤੋਂ ਵੀ ਪਹਿਲਾਂ ਮੈਨੂੰ ਬੁਲਾਇਆ ਸੀ। ਯਹੋਵਾਹ ਨੇ ਮੇਰਾ ਨਾਮ ਬੁਲਾਇਆ ਸੀ ਜਦੋਂ ਮੈਂ ਹਾਲੇ ਆਪਣੀ ਮਾਤਾ ਦੇ ਗਰਭ ਅੰਦਰ ਸਾਂ।"
23ਯਹੋਵਾਹ ਆਪਣੀ ਗੱਲ ਕਹਿਣ ਲਈ ਮੈਨੂੰ ਵਰਤਦਾ। ਉਸ ਨੇ ਮੇਰਾ ਮੂੰਹ ਤਿੱਖੀ ਤਲਵਾਰ ਵਾਂਗ ਬਣਾ ਦਿੱਤਾ ਪਰ ਉਹ ਮੈਨੂੰ ਆਪਣੇ ਹੱਥ ਦੀ ਛਾਵੇਂ ਲੁਕਾ ਕੇ ਮੇਰਾ ਬਚਾਉ ਕਰਦਾ ਹੈ। ਯਹੋਵਾਹ ਨੇ ਮੈਨੂੰ ਇੱਕ ਤਿੱਖੇ ਤੀਰ ਵਾਂਗ ਬਣਾਇਆ ਅਤੇ ਉਸ ਨੇ ਮੈਨੂੰ ਆਪਣੇ ਤਸ਼ਤਰ ਵਿੱਚ ਛੁਪਾ ਲਿਆ।"
24ਯਹੋਵਾਹ ਨੇ ਮੈਨੂੰ ਆਖਿਆ, “ਇਸਰਾਏਲ, ਤੂੰ ਮੇਰਾ ਸੇਵਕ ਹੈ। ਮੈਂ ਤੇਰੇ ਰਾਹੀਂ ਕੁਝ ਮਹਾਨ ਗੱਲਾਂ ਕਰਾਂਗਾ।”"
25ਮੈਂ ਆਖਿਆ, “ਮੈਂ ਫ਼ਜ਼ੂਲ ਹੀ ਸਖਤ ਮਿਹਨਤ ਕੀਤੀ। ਮੈਂ ਆਪਣੇ-ਆਪ ਨੂੰ ਬਕਾ ਲਿਆ ਪਰ ਕੋਈ ਲਾਹੇਵਂਦ ਕੰਮ ਨਹੀਂ ਕੀਤਾ। ਮੈਂ ਆਪਣੀ ਸਾਰੀ ਸ਼ਕਤੀ ਦੀ ਵਰਤੋਂ ਕੀਤੀ, ਪਰ ਸੱਚਮੁੱਚ ਕੋਈ ਵੀ ਗੱਲ ਨਹੀਂ ਕੀਤੀ। ਇਸ ਲਈ ਅਵੱਸ਼ ਹੀ ਯਹੋਵਾਹ ਨਿਆਂ ਕਰੇਗਾ ਕਿ ਮੇਰੇ ਨਾਲ ਕੀ ਕਰਨਾ ਹੈ। ਪਰਮੇਸ਼ੁਰ, ਮੇਰੇ ਇਨਾਮ ਬਾਰੇ ਅਵੱਸ਼ ਨਿਆਂ ਕਰੇਗਾ।"

26ਯਹੋਵਾਹ ਨੇ ਮੈਨੂੰ ਆਪਣੀ ਮਾਂ ਦੇ ਗਰਭ ਅੰਦਰ ਸਾਜਿਆ ਤਾਂ ਜੋ ਮੈਂ ਉਸਦਾ ਸੇਵਕ ਹੋ ਸੱਕਾਂ, ਅਤੇ ਯਾਕੂਬ ਅਤੇ ਇਸਰਾਏਲ ਦੀ ਅਗਵਾਈ ਵਾਪਸ ਓਸ ਵੱਲ ਕਰ ਸੱਕਾਂ। ਯਹੋਵਾਹ ਮੈਨੂੰ ਮਾਣ ਦੇਵੇਗਾ। ਮੈਂ ਆਪਣੀ ਤਾਕਤ ਆਪਣੇ ਪਰਮੇਸ਼ੁਰ ਪਾਸੋਂ ਹਾਸਿਲ ਕਰਾਂਗਾ। ਯਹੋਵਾਹ ਨੇ ਮੈਨੂੰ ਆਖਿਆ,"
27“ਤੂੰ ਮੇਰੇ ਲਈ ਇੱਕ ਬਹੁਤ ਮਹੱਤਵਪੂਰਣ ਸੇਵਕ ਹੈਂ। ਇਸਰਾਏਲ ਦੇ ਲੋਕ ਕੈਦੀ ਹਨ ਪਰ ਉਹ ਵਾਪਸ ਮੇਰੇ ਕੋਲ ਲਿਆਂਦੇ ਜਾਣਗੇ। ਯਾਕੂਬ ਦੇ ਪਰਿਵਾਰ ਦੇ ਲੋਕ ਮੇਰੇ ਕੋਲ ਪਰਤ ਆਉਣਗੇ। ਪਰ ਤੇਰੇ ਜ਼ਿਂਮੇ ਇੱਕ ਹੋਰ ਕੰਮ ਹੈ, ਇਹ ਇਸ ਨਾਲੋਂ ਹੋਰ ਵੀ ਮਹੱਤਵਪੂਰਣ ਹੈ! ਮੈਂ ਤੈਨੂੰ ਸਮੂਹ ਕੌਮਾਂ ਲਈ ਨੂਰ ਬਣਾ ਦਿਆਂਗਾ। ਤੂੰ ਧਰਤੀ ਦੇ ਸਮੂਹ ਲੋਕਾਂ ਲਈ ਮੇਰਾ ਮੋਖ ਦੁਆਰਾ ਹੋਵੇਂਗਾ।”"
28ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਇਸਰਾਏਲ ਦਾ ਰਾਖਾ ਆਖਦਾ ਹੈ, “ਮੇਰਾ ਸੇਵਕ ਨਿਮਾਣਾ ਹੈ। ਉਹ ਹਾਕਮਾਂ ਦੀ ਸੇਵਾ ਕਰਦਾ ਹੈ। ਪਰ ਲੋਕ ਉਸ ਨੂੰ ਨਫ਼ਰਤ ਕਰਦੇ ਨੇ। ਪਰ ਰਾਜੇ ਉਸ ਨੂੰ ਦੇਖਣਗੇ। ਤੇ ਉਸ ਦੇ ਆਦਰ ਵਿੱਚ ਖਲੋ ਜਾਣਗੇ। ਮਹਾਨ ਨੇਤਾ ਉਸ ਦੇ ਸਾਹਮਣੇ ਝੁਕਣਗੇ।” ਇਹ ਵਾਪਰੇਗਾ ਕਿਉਂ ਕਿ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਇਹ ਚਾਹੁੰਦਾ ਹੈ। ਅਤੇ ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ। ਓਹੀ ਹੈ ਜਿਸਨੇ ਤੁਹਾਨੂੰ ਚੁਣਿਆ ਸੀ।"
29ਮੁਕਤੀ ਦਾ ਦਿਨ ਯਹੋਵਾਹ ਆਖਦਾ ਹੈ, “ਇੱਥੇ ਖਾਸ ਸਮਾਂ ਹੋਵੇਗਾ ਜਦੋਂ ਮੈਂ ਆਪਣੀ ਮਿਹਰ ਦਰਸਾਵਾਂਗਾ। ਉਸ ਵੇਲੇ ਮੈਂ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਲਵਾਂਗਾ। ਉਹ ਖਾਸ ਦਿਹਾੜਾ ਹੋਵੇਗਾ ਜਦੋਂ ਮੈਂ ਤੁਹਾਨੂੰ ਬਚਾ ਲਵਾਂਗਾ। ਉਸ ਵੇਲੇ ਮੈਂ ਤੁਹਾਡੀ ਸਹਾਇਤਾ ਕਰਾਂਗਾ। ਮੈਂ ਤੁਹਾਡੀ ਰਾਖੀ ਕਰਾਂਗਾ। ਅਤੇ ਤੁਸੀਂ ਇਸਦਾ ਪ੍ਰਮਾਣ ਹੋਵੋਂਗੇ ਕਿ ਮੈਂ ਲੋਕਾਂ ਨਾਲ ਇਕਰਾਰਨਾਮਾ ਕੀਤਾ। ਹੁਣ ਦੇਸ਼ ਤਬਾਹ ਹੋ ਗਿਆ ਹੈ ਪਰ ਤੁਸੀਂ ਉਸ ਧਰਤ ਨੂੰ ਉਨ੍ਹਾਂ ਲੋਕਾਂ ਨੂੰ ਵਾਪਸ ਦੇ ਦਿਓਗੇ ਜੋ ਇਸਦੇ ਮਾਲਕ ਸਨ।"
30ਤੁਸੀਂ ਕੈਦੀਆਂ ਨੂੰ ਆਖੋਂਗੇ, ‘ਆਪਣੀ ਕੈਦ ਵਿੱਚੋਂ ਬਾਹਰ ਆ ਜਾਵੋ!’ ਤੁਸੀਂ ਉਨ੍ਹਾਂ ਲੋਕਾਂ ਨੂੰ ਆਖੋਂਗੇ ਜੋ ਅੰਧਕਾਰ ਵਿੱਚ ਹਨ, ‘ਅੰਧਕਾਰ ਵਿੱਚੋਂ ਬਾਹਰ ਨਿਕਲ ਆਵੋ!’ ਯਾਤਰਾ ਸਮੇਂ ਲੋਕ ਭੋਜਨ ਕਰਨਗੇ। ਸੱਖਣੀਆਂ ਪਹਾੜੀਆਂ ਵਿੱਚ ਵੀ ਉਨ੍ਹਾਂ ਕੋਲ ਭੋਜਨ ਹੋਵੇਗਾ।"

31ਲੋਕ ਭੁੱਖੇ ਨਹੀਂ ਹੋਣਗੇ। ਉਹ ਪਿਆਸੇ ਨਹੀਂ ਹੋਣਗੇ। ਧੁੱਪ ਅਤੇ ਹਵਾ ਉਨ੍ਹਾਂ ਨੂੰ ਨੁਕਸਾਨ ਨਹੀਂ ਪੁਚਾਵੇਗੀ। ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਸੱਕੂਨ ਪਹੁੰਚਾਉਂਦਾ ਹੈ। ਅਤੇ ਪਰਮੇਸ਼ੁਰ ਹੀ ਉਨ੍ਹਾਂ ਦੀ ਅਗਵਾਈ ਕਰੇਗਾ। ਉਹ ਉਨ੍ਹਾਂ ਦੀ ਅਗਵਾਈ ਪਾਣੀ ਦੇ ਝਰਨਿਆਂ ਵੱਲ ਕਰੇਗਾ।"
32ਮੈਂ ਆਪਣੇ ਲੋਕਾਂ ਲਈ ਰਾਹ ਬਣਾਵਾਂਗਾ। ਪਰਬਤ ਪੱਧਰੇ ਕੀਤੇ ਜਾਣਗੇ ਤੇ ਨੀਵੀਆਂ ਸੜਕਾਂ ਉੱਚੀਆਂ ਕੀਤੀਆਂ ਜਾਣਗੀਆਂ।"
33“ਦੇਖੋ! ਲੋਕ ਦੂਰ-ਦੁਰਾਡੀਆਂ ਥਾਵਾਂ ਤੋਂ ਮੇਰੇ ਵੱਲ ਆ ਰਹੇ ਨੇ। ਲੋਕ ਉੱਤਰ ਵੱਲੋਂ ਅਤੇ ਪੱਛਮ ਵੱਲੋਂ ਮੇਰੇ ਵੱਲ ਆ ਰਹੇ ਨੇ। ਲੋਕ ਮਿਸਰ ਵਿੱਚੋਂ ਅਸਵਾਨ ਤੋਂ ਮੇਰੇ ਕੋਲ ਆ ਰਹੇ ਨੇ।”"
34ਹੇ ਅਕਾਸ਼ ਅਤੇ ਧਰਤੀਏ, ਪ੍ਰਸੰਨ ਹੋਵੋ! ਪਰਬਤੋਂ, ਖੁਸ਼ੀ ਦੇ ਨਾਹਰੇ ਮਾਰੋ! ਕਿਉਂ ਕਿ ਯਹੋਵਾਹ ਆਪਣੇ ਬੰਦਿਆਂ ਨੂੰ ਸੱਕੂਨ ਪਹੁੰਚਾਉਂਦਾ ਹੈ। ਯਹੋਵਾਹ ਆਪਣੇ ਗਰੀਬ ਲੋਕਾਂ ਨਾਲ ਨੇਕੀ ਕਰਦਾ ਹੈ।"
35ਪਰ ਸੀਯੋਨ ਹੁਣ ਆਖਦਾ ਹੈ, “ਯਹੋਵਾਹ ਨੇ ਮੈਨੂੰ ਛੱਡ ਦਿੱਤਾ ਹੈ। ਮੇਰਾ ਸੁਆਮੀ ਮੈਨੂੰ ਭੁੱਲ ਗਿਆ ਹੈ।”"

36ਪਰ ਮੈਂ ਆਖਦਾ ਹਾਂ, “ਕੀ ਕੋਈ ਮਾਂ ਆਪਣੇ ਬੱਚੇ ਨੂੰ ਭੁੱਲ ਸੱਕਦੀ ਹੈ? ਨਹੀਂ! ਭਾਵੇਂ ਉਹ ਭੁੱਲ ਜਾਵੇ ਮੈਂ ਤੂਹਾਨੂੰ ਨਹੀਂ ਭੁੱਲਾਂਗਾ।"
37ਦੇਖੋ, ਮੈਂ ਤੁਹਾਡਾ ਨਾਮ ਆਪਣੀ ਹਬੇਲੀ ਉੱਤੇ ਉਕਰ ਲਿਆ ਹੈ। ਮੈਂ ਹਰ ਵੇਲੇ ਤੁਹਾਡੇ ਬਾਰੇ ਸੋਚਦਾ ਰਹਿੰਦਾ ਹਾਂ!"
38ਤੁਹਾਡੇ ਬੱਚੇ ਤੁਹਾਡੇ ਕੋਲ ਪਰਤ ਆਉਣਗੇ। ਲੋਕਾਂ ਨੇ ਤੁਹਾਨੂੰ ਹਰਾਇਆ, ਪਰ ਉਹ ਲੋਕ ਤੁਹਾਨੂੰ ਇੱਕਲਿਆਂ ਛੱਡ ਦੇਣਗੇ।”"
You have read Isaiah 37
38 verses