Lumina
Isaiah

Trust in God, Not Egypt

Isaiah 31·Punjabi Bible

1ਸਮੂਹ ਲੋਕਾਂ ਨੂੰ ਅਤੇ ਸਮੂਹ ਕੌਮਾਂ ਨੂੰ ਵੀ ਇਕੱਠਿਆਂ ਕਰਨਾ ਚਾਹੀਦਾ ਹੈ। ਸ਼ਾਇਦ ਉਨ੍ਹਾਂ ਦੇ ਝੂਠੇ ਦੇਵਤਿਆਂ ਵਿੱਚੋਂ ਕੋਈ ਆਦਿ ਵਿੱਚ ਵਾਪਰੀਆਂ ਗੱਲਾਂ ਬਾਰੇ ਦੱਸਣਾ ਚਾਹੇ। ਉਨ੍ਹਾਂ ਨੂੰ ਆਪਣੇ ਗਵਾਹ ਵੀ ਲਿਆਉਣੇ ਚਾਹੀਦੇ ਹਨ। ਗਵਾਹਾਂ ਨੂੰ ਸੱਚ ਬੋਲਣਾ ਚਾਹੀਦਾ ਹੈ। ਇਸਤੋਂ ਪਤਾ ਚੱਲੇਗਾ ਕਿ ਉਹ ਸਹੀ ਹਨ।”"

2ਯਹੋਵਾਹ ਆਖਦਾ ਹੈ, “ਤੁਸੀਂ ਲੋਕ ਮੇਰੇ ਗਵਾਹ ਹੋ। ਤੁਸੀਂ ਹੀ ਉਹ ਸੇਵਕ ਹੋ ਜਿਨ੍ਹਾਂ ਦੀ ਮੈਂ ਚੋਣ ਕੀਤੀ ਸੀ। ਮੈਂ ਤੁਹਾਨੂੰ ਇਸ ਲਈ ਚੁਣਿਆ ਸੀ ਤਾਂ ਜੋ ਤੁਸੀਂ ਲੋਕਾਂ ਦੀ ਮੇਰੇ ਉੱਪਰ ਵਿਸ਼ਵਾਸ ਕਰਨ ਵਿੱਚ ਸਹਾਇਤਾ ਕਰ ਸੱਕੋ। ਮੈਂ ਤੁਹਾਨੂੰ ਇਸ ਲਈ ਚੁਣਿਆ ਸੀ ਤਾਂ ਜੋ ਤੁਸੀਂ ਸਮਝ ਸੱਕੋਁ ਕਿ ਮੈਂ ਉਹ ਹਾਂ ਮੈਂ ਹੀ ਸੱਚਾ ਪਰਮੇਸ਼ੁਰ ਹਾਂ। ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸੀ। ਅਤੇ ਮੇਰੇ ਤੋਂ ਮਗਰੋਂ ਕੋਈ ਪਰਮੇਸ਼ੁਰ ਨਹੀਂ ਹੋਵੇਗਾ।"

3ਮੈਂ ਖੁਦ ਹੀ ਯਹੋਵਾਹ ਹਾਂ। ਅਤੇ ਇੱਥੇ ਕੋਈ ਹੋਰ ਰੱਖਿਅਕੱ ਨਹੀਂ ਹੈ ਇੱਕੋ ਇੱਕ ਮੈਂ ਹੀ ਹਾਂ।"

4ਮੈਂ ਹੀ ਹਾਂ ਉਹ ਜਿਸਨੇ ਤੁਹਾਡੇ ਨਾਲ ਗੱਲ ਕੀਤੀ ਸੀ। ਮੈਂ ਤੁਹਾਨੂੰ ਬਚਾਇਆ ਸੀ। ਮੈਂ ਤੁਹਾਨੂੰ ਉਹ ਗੱਲਾਂ ਦੱਸੀਆਂ ਸਨ। ਇਹ ਕੋਈ ਅਜਨਬੀ ਨਹੀਂ ਸੀ ਜਿਹੜਾ ਤੁਹਾਡੇ ਨਾਲ ਸੀ। ਤੁਸੀਂ ਮੇਰੇ ਗਵਾਹ ਹੋ, ਅਤੇ ਮੈਂ ਪਰਮੇਸ਼ੁਰ ਹਾਂ।” (ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।)"

5“ਮੈਂ ਹਮੇਸ਼ਾ ਹੀ ਪਰਮੇਸ਼ੁਰ ਰਿਹਾ ਹਾਂ। ਜਦੋਂ ਮੈਂ ਕੁਝ ਕਰਦਾ ਹਾਂ ਤਾਂ ਕੋਈ ਵੀ ਬੰਦਾ ਉਸ ਨੂੰ ਤਬਦੀਲ ਨਹੀਂ ਕਰ ਸੱਕਦਾ। ਅਤੇ ਕੋਈ ਬੰਦਾ ਵੀ ਲੋਕਾਂ ਨੂੰ ਮੇਰੀ ਤਾਕਤ ਤੋਂ ਬਚਾ ਨਹੀਂ ਸੱਕਦਾ।”"

Isaiah 31 illustration - Isaiah Chapter 31

6ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਤੁਹਾਨੂੰ ਬਚਾਉਂਦਾ ਹੈ। ਅਤੇ ਯਹੋਵਾਹ ਆਖਦਾ ਹੈ, “ਮੈਂ ਤੁਹਾਡੇ ਲਈ ਬਾਬਲ ਨੂੰ ਫ਼ੌਜਾਂ ਘੱਲਾਂਗਾ। ਬਹੁਤ ਸਾਰੇ ਲੋਕ ਫ਼ੜ ਲੇ ਜਾਣਗੇ। ਉਨ੍ਹਾਂ ਲੋਕਾਂ, ਕਸਦੀਆਂ ਨੂੰ ਆਪਣੀਆਂ ਹੀ ਕਿਸ਼ਤੀਆਂ ਵਿੱਚ ਲਿਜਾਇਆ ਜਾਵੇਗਾ। ਕਸਦੀਆਂ ਉਨ੍ਹਾਂ ਕਿਸ਼ਤੀਆਂ ਦਾ ਬਹੁਤ ਗੁਮਾਨ ਕਰਦੇ ਹਨ।"

7ਮੈਂ ਹੀ ਯਹੋਵਾਹ ਹਾਂ, ਤੁਹਾਡੀ ਪਵਿੱਤਰ ਹਸਤੀ। ਮੈਂ ਇਸਰਾਏਲ ਨੂੰ ਸਾਜਿਆ ਸੀ। ਮੈਂ ਤੁਹਾਡਾ ਰਾਜਾ ਹਾਂ।”"

8ਪਰਮੇਸ਼ੁਰ ਆਪਣੇ ਲੋਕਾਂ ਨੂੰ ਫ਼ੇਰ ਬਚਾਵੇਗਾ ਯਹੋਵਾਹ ਸਮੁੰਦਰ ਵਿੱਚ ਸੜਕਾਂ ਬਣਾਵੇਗਾ। ਡੋਲਦੇ ਪਾਣੀਆਂ ਵਿੱਚੋਂ ਵੀ ਉਹ ਆਪਣੇ ਲੋਕਾਂ ਲਈ ਰਸਤਾ ਬਣਾਵੇਗਾ। ਅਤੇ ਯਹੋਵਾਹ ਆਖਦਾ ਹੈ,"

9“ਉਹ ਲੋਕ ਜਿਹੜੇ ਮੇਰੇ ਨਾਲ ਆਪਣੇ ਰੱਥਾਂ, ਘੋੜਿਆਂ ਅਤੇ ਫ਼ੌਜਾਂ ਨਾਲ ਲੜਦੇ ਹਨ, ਹਾਰ ਜਾਣਗੇ। ਉਹ ਫ਼ੇਰ ਕਦੇ ਨਹੀਂ ਉੱਠ ਸੱਕਣਗੇ। ਉਹ ਤਬਾਹ ਹੋ ਜਾਣਗੇ। ਉਨ੍ਹਾਂ ਨੂੰ ਉਸੇ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ ਜਿਵੇਂ ਮੋਮਬਤ੍ਤੀ ਦੀ ਲਾਟ ਬੁਝਾ ਦਿੱਤੀ ਜਾਂਦੀ ਹੈ।"

Chapter Complete

You have read Isaiah 31

9 verses