Lumina
Isaiah

Egypt's Worthless Help

Isaiah 30·Punjabi Bible

1ਯਹੋਵਾਹ ਦਾ ਖਾਸ ਸੇਵਕ “ਮੇਰੇ ਸੇਵਕ ਵੱਲ ਵੇਖੋ! ਮੈਂ ਉਸ ਨੂੰ ਆਸਰਾ ਦਿੰਦਾ ਹਾਂ। ਉਹੀ ਹੈ ਜਿਸਦੀ ਮੈਂ ਚੋਣ ਕੀਤੀ ਸੀ। ਤੇ ਮੈਂ ਉਸ ਉੱਤੇ ਬਹੁਤ ਹੀ ਪ੍ਰਸੰਨ ਹਾਂ। ਮੈਂ ਆਪਣਾ ਆਤਮਾ ਉਸ ਅੰਦਰ ਰੱਖ ਦਿੱਤਾ ਸੀ। ਉਹ ਨਿਰਪੱਖ ਹੋਕੇ ਕੌਮਾਂ ਦਾ ਨਿਆਂ ਕਰੇਗਾ।"

2ਉਹ ਗਲੀਆਂ ਵਿੱਚ ਉੱਚੀ ਨਹੀਂ ਬੋਲੇਗਾ। ਉਹ ਚੀਖੇਗਾ ਨਹੀਂ ਤੇ ਨਾ ਹੀ ਚਾਂਗਰਾਂ ਮਾਰੇਗਾ।"

3ਉਹ ਬਹੁਤ ਕੋਮਲ ਹੋਵੇਗਾ। ਉਹ ਕੁਚਲੇ ਹੋਏ ਤੀਲੇ ਨੂੰ ਵੀ ਨਹੀਂ ਤੋਂੜੇਗਾ। ਉਹ ਕਿਸੇ ਮੱਧਮ ਲੋਅ ਨੂੰ ਵੀ ਨਹੀਂ ਬੁਝਾਵੇਗਾ। ਉਹ ਨਿਰਪੱਖ ਹੋਕੇ ਨਿਆਂ ਕਰੇਗਾ ਤੇ ਸੱਚ ਨੂੰ ਲੱਭੇਗਾ।"

4ਉਹ ਕਮਜ਼ੋਰ ਜਾਂ ਦਬਿਆ ਕੱੁਚੱਲਿਆ ਹੋਇਆ ਨਹੀਂ ਹੋਵੇਗਾ ਜਦੋਂ ਤੀਕ ਉਹ ਦੁਨੀਆਂ ਅੰਦਰ ਇਨਸਾਫ਼ ਨਹੀਂ ਲਿਆਉਂਦਾ। ਦੂਰ-ਦੁਰਾਡੇ ਦੇ ਲੋਕ ਉਸ ਦੀਆਂ ਸਾਖੀਆਂ ਵਿੱਚ ਭਰੋਸਾ ਕਰਨਗੇ।”"

5ਯਹੋਵਾਹ ਦੁਨੀਆਂ ਦਾ ਹਾਕਮ ਤੇ ਸਿਰਜਣਹਾਰਾ ਹੈ ਸੱਚੇ ਪਰਮੇਸ਼ੁਰ, ਯਹੋਵਾਹ ਨੇ ਇਹ ਗੱਲਾਂ ਆਖੀਆਂ। (ਯਹੋਵਾਹ ਨੇ ਅਕਾਸ਼ਾਂ ਨੂੰ ਸਾਜਿਆ। ਯਹੋਵਾਹ ਨੇ ਅਕਾਸ਼ਾਂ ਨੂੰ ਧਰਤੀ ਉੱਤੇ ਫ਼ੈਲਾਇਆ। ਉਸ ਨੇ ਧਰਤੀ ਉਤਲੀ ਹਰ ਚੀਜ਼ ਨੂੰ ਵੀ ਸਾਜਿਆ। ਯਹੋਵਾਹ ਧਰਤੀ ਉੱਤੇ ਸਮੂਹ ਲੋਕਾਂ ਵਿੱਚ ਜੀਵਨ ਫੂਕਦਾ ਹੈ। ਯਹੋਵਾਹ ਧਰਤੀ ਉੱਤੇ ਤੁਰਨ-ਫ਼ਿਰਨ ਵਾਲੇ ਹਰ ਬੰਦੇ ਨੂੰ ਰੂਹ ਪ੍ਰਦਾਨ ਕਰਦਾ ਹੈ।)"

Isaiah 30 illustration - Isaiah Chapter 30

6“ਮੈਂ, ਯਹੋਵਾਹ ਤੁਹਾਨੂੰ ਸਹੀ ਕੰਮ ਕਰਨ ਲਈ ਆਖਿਆ ਸੀ, ਮੈਂ ਤੁਹਾਡਾ ਹੱਥ ਫ਼ੜਾਂਗਾ ਤੇ ਮੈਂ ਤੁਹਾਨੂੰ ਬਚਾਵਾਂਗਾ। ਤੁਸੀਂ ਉਹ ਸੰਕੇਤ ਹੋਵੋਗੇ ਜਿਹੜਾ ਇਹ ਦਰਸਾਵੇਗਾ ਕਿ ਮੇਰਾ ਲੋਕਾਂ ਨਾਲ ਇੱਕ ਇਕਰਾਰਨਾਮਾ ਹੈ। ਤੁਸੀਂ ਸਮੂਹ ਲੋਕਾਂ ਲਈ ਰੌਸ਼ਨੀ ਹੋਵੋਗੇ।"

7ਤੁਸੀਂ ਅੰਨ੍ਹੇ ਲੋਕਾਂ ਦੀਆਂ ਅੱਖਾਂ ਖੋਲ੍ਹ ਦਿਓਗੇ ਤੇ ਉਹ ਦੇਖਣ ਦੇ ਯੋਗ ਹੋ ਜਾਣਗੇ। ਬਹੁਤ ਲੋਕ ਕੈਦ ਅੰਦਰ ਹਨ, ਤੁਸੀਂ ਉਨ੍ਹਾਂ ਲੋਕਾਂ ਨੂੰ ਮੁਕਤ ਕਰੋਂਗੇ। ਬਹੁਤ ਲੋਕ ਹਨੇਰੇ ਅੰਦਰ ਰਹਿੰਦੇ ਨੇ, ਤੁਸੀਂ ਉਨ੍ਹਾਂ ਨੂੰ ਉਸ ਕੈਦ ਵਿੱਚੋਂ ਬਾਹਰ ਕੱਢੋਁਗੇ।"

8“ਮੈਂ ਯਹੋਵਾਹ ਹਾਂ। ਮੇਰਾ ਨਾਮ ਯਾਹਵੇਹ ਹੈ। ਮੈਂ ਆਪਣਾ ਪਰਤਾਪ ਕਿਸੇ ਹੋਰ ਨੂੰ ਨਹੀਂ ਦੇਵਾਂਗਾ। ਮੈਂ ਮੂਰਤੀਆਂ ਨੂੰ ਉਹ ਵਡਿਆਈ ਨਹੀਂ ਲੈਣ ਦੇਵਾਂਗਾ, ਜਿਹੜੀ ਮੇਰੇ ਲਈ ਹੋਣੀ ਚਾਹੀਦੀ ਹੈ।”"

9ਆਦਿ ਵਿੱਚ, ਮੈਂ ਆਖਿਆ ਸੀ ਕਿ ਕੁਝ ਗੱਲਾਂ ਵਾਪਰਨਗੀਆਂ ਤੇ ਉਹ ਗੱਲਾਂ ਵਾਪਰ ਗਈਆਂ! ਤੇ ਹੁਣ ਇਸਤੋਂ ਪਹਿਲਾਂ ਕਿ ਇਹ ਵਾਪਰਨ, ਮੈਂ ਤੁਹਾਨੂੰ ਕੁਝ ਗੱਲਾਂ ਬਾਰੇ ਦੱਸ ਰਿਹਾ ਹਾਂ, ਜੋ ਭਵਿੱਖ ਵਿੱਚ ਵਾਪਰਨਗੀਆਂ।"

10ਯਹੋਵਾਹ ਦੀ ਉਸਤਤ ਦਾ ਗੀਤ ਯਹੋਵਾਹ ਲਈ, ਇੱਕ ਨਵਾਂ ਗੀਤ ਗਾਵੋ ਅਤੇ ਉਸਦੀ ਉਸਤਤ ਕਰੋ, ਤੁਸੀਂ ਦੂਰ-ਦੁਰਾਡੇ ਦੇਸਾਂ ਦੇ ਲੋਕੋ, ਤੁਸੀਂ ਜੋ ਸਮੁੰਦਰਾਂ ਤੇ ਸਫ਼ਰ ਕਰਦੇ ਹੋ, ਤੁਸੀਂ ਮਹਾਂਸਾਗਰ ਵਿੱਚ ਰਹਿਣ ਵਾਲੇ ਜੀਵੋ, ਤੁਸੀਂ ਦੂਰ ਦੁਰਾਡੀਆਂ ਥਾਵਾਂ ਦੇ ਲੋਕੋ ਯਹੋਵਾਹ ਦੀ ਉਸਤਤ ਕਰੋ!"

Isaiah 30 illustration - Isaiah Chapter 30

11ਮਾਰੂਬਲੋ ਤੇ ਸ਼ਹਿਰੋ, ਕੇਦਾਰ ਦੇ ਪਿਂਡੋ, ਯਹੋਵਾਹ ਦੀ ਉਸਤਤ ਕਰੋ। ਸਲਾ ਵਿੱਚ ਰਹਿਣ ਵਾਲੇ ਲੋਕੋ, ਖੁਸ਼ੀ ਦੇ ਗੀਤ ਗਾਓ! ਆਪਣੇ ਪਰਬਤ ਦੇ ਸ਼ਿਖਰ ਉੱਤੇ ਗਾਵੋ।"

12ਯਹੋਵਾਹ ਨੂੰ ਪਰਤਾਪ ਦੇਵੋ, ਤੁਸੀਂ ਦੂਰ-ਦੁਰਾਡੇ ਦੇਸ਼ਾਂ ਦੇ ਸਮੂਹ ਲੋਕੋ ਉਸ ਦੀ ਉਸਤਤ ਕਰੋ।"

13ਯਹੋਵਾਹ ਤਾਕਤਵਰ ਫ਼ੌਜੀ ਵਾਂਗ ਬਾਹਰ ਜਾਵੇਗਾ। ਉਹ ਯੁੱਧ ਕਰਨ ਲਈ ਤਿਆਰ ਬਰ ਤਿਆਰ ਹੋਵੇਗਾ। ਉਹ ਬਹੁਤ ਉੱਤੇਜਿਤ ਹੋ ਜਾਵੇਗਾ। ਉਹ ਚਾਂਘਰਾਂ ਮਾਰੇਗਾ ਤੇ ਸ਼ੋਰ ਮਚਾਵੇਗਾ ਅਤੇ ਉਹ ਆਪਣੇ ਦੁਸ਼ਮਣ ਤਾਈਂ ਹਰਾ ਦੇਵੇਗਾ।"

14ਬਹੁਤ ਧੀਰਜਵਾਨ ਹੈ ਪਰਮੇਸ਼ੁਰ “ਬੜੇ ਚਿਰਾਂ ਤੋਂ ਮੈਂ ਕੁਝ ਵੀ ਨਹੀਂ ਆਖਿਆ। ਮੈਂ ਆਪਣੇ-ਆਪ ਨੂੰ ਕਾਬੂ ਵਿੱਚ ਰੱਖਿਆ ਤ੍ਤੇ ਕੁਝ ਵੀ ਨਹੀਂ ਆਖਿਆ। ਪਰ ਹੁਣ ਮੈਂ ਉੱਚੀ ਚਾਂਘਰਾਂ ਮਾਰਾਂਗਾ, ਜਿਵੇਂ ਕੋਈ ਔਰਤ ਬੱਚਾ ਜਣਨ ਸਮੇਂ ਮਾਰਦੀ ਹੈ। ਮੈਂ ਬਹੁਤ ਜ਼ਾਰੋ-ਜ਼ਾਰ ਦੀ ਸਾਹ ਭਰਾਂਗਾ।"

15ਮੈਂ ਪਹਾੜੀਆਂ ਅਤੇ ਪਰਬਤਾਂ ਨੂੰ ਤਬਾਹ ਕਰ ਦੇਵਾਂਗਾ। ਮੈਂ ਓੱਥੇ ਉਗਦੇ ਸਾਰਿਆਂ ਪੌਦਿਆਂ ਨੂੰ ਸੁਕਾ ਦਿਆਂਗਾ। ਮੈਂ ਨਦੀਆਂ ਨੂੰ ਮਾਰੂਬਲ ਅੰਦਰ ਬਦਲ ਦਿਆਂਗਾ। ਮੈਂ ਪਾਣੀ ਦੇ ਸਰੋਵਰ ਸੁਕਾ ਦੇਵਾਂਗਾ।"

Isaiah 30 illustration - Isaiah Chapter 30

16ਫ਼ੇਰ ਮੈਂ ਅੰਨ੍ਹਿਆਂ ਲੋਕਾਂ ਦੀ ਅਗਵਾਈ ਉਸ ਰਾਹ ਕਰਾਂਗਾ ਜਿਸ ਨੂੰ ਉਹ ਕਦੇ ਨਹੀਂ ਜਾਣਦੇ ਸਨ। ਮੈਂ ਅੰਨ੍ਹੇ ਲੋਕਾਂ ਦੀ ਅਗਵਾਈ ਉਨ੍ਹਾਂ ਥਾਵਾਂ ਵੱਲ ਕਰਾਂਗਾ ਜਿੱਥੇ ਉਹ ਕਦੇ ਨਹੀਂ ਗਏ ਸਨ। ਮੈਂ ਉਨ੍ਹਾਂ ਲਈ ਅੰਧਕਾਰ ਨੂੰ ਰੌਸ਼ਨੀ ਵਿੱਚ ਬਦਲ ਦਿਆਂਗਾ ਤੇ ਮੁਸ਼ਕਿਲ ਰਸਤੇ ਨੂੰ ਪੱਧਰਾ ਬਣਾ ਦਿਆਂਗਾ। ਮੈਂ ਉਹੀ ਗੱਲਾਂ ਕਰਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ। ਤੇ ਮੈਂ ਆਪਣੇ ਬੰਦਿਆਂ ਨੂੰ ਛੱਡ ਕੇ ਨਹੀਂ ਜਾਵਾਂਗਾ।"

17ਪਰ ਕੁਝ ਲੋਕਾਂ ਨੇ ਮੇਰੇ ਪਿੱਛੇ ਲੱਗਣਾ ਛੱਡ ਦਿੱਤਾ ਸੀ। ਉਨ੍ਹਾਂ ਕੋਲ ਮੂਰਤੀਆਂ ਨੇ ਜਿਹੜੀਆਂ ਸੋਨੇ ਨਾਲ ਮੜੀਆਂ ਨੇ। ਉਹ ਉਨ੍ਹਾਂ ਮੂਰਤੀਆਂ ਨੂੰ ਆਖਦੇ ਨੇ, ‘ਤੁਸੀਂ ਸਾਡੇ ਦੇਵਤੇ ਹੋ।’ ਉਹ ਲੋਕ ਆਪਣੇ ਝੂਠਿਆਂ ਦੇਵਤਿਆਂ ਉੱਤੇ ਭਰੋਸਾ ਕਰਦੇ ਨੇ ਪਰ ਉਹ ਲੋਕ ਨਿਰਾਸ਼ ਹੋਵਣਗੇ!"

18ਇਸਰਾਏਲ ਨੇ ਪਰਮੇਸ਼ੁਰ ਵੱਲ ਧਿਆਨ ਦੇਣਾ ਛੱਡ ਦਿੱਤਾ “ਤੁਹਾਨੂੰ, ਬੋਲੇ ਲੋਕਾਂ ਨੂੰ, ਮੇਰੀ ਗੱਲ ਸੁਣਨੀ ਚਾਹੀਦੀ ਹੈ! ਤੁਹਾਨੂੰ, ਅੰਨ੍ਹੇ ਲੋਕਾਂ ਨੂੰ ਮੈਨੂੰ ਦੇਖਣਾ ਚਾਹੀਦਾ ਹੈ!"

19ਸਾਰੀ ਦੁਨੀਆਂ ਵਿੱਚੋਂ, ਮੇਰਾ ਸੇਵਕ ਸਭ ਤੋਂ ਵੱਧ ਅੰਨ੍ਹਾ ਹੈ! ਜਿਸ ਸੰਦੇਸ਼ਵਾਹਕ ਨੂੰ ਮੈਂ ਦੁਨੀਆਂ ਲਈ ਭੇਜਦਾ ਹਾਂ ਉਹ ਸਭ ਤੋਂ ਵੱਧ ਬੋਲਾ ਹੈ। ਮੈਂ ਜਿਸ ਨਾਲ ਇਕਰਾਰਨਾਮਾ ਕੀਤਾ ਸੀ ਯਹੋਵਾਹ ਦਾ ਸੇਵਕ-ਉਹ ਸਭ ਤੋਂ ਅੰਨ੍ਹਾ ਹੈ।"

20ਮੇਰਾ ਸੇਵਕ ਦੇਖਦਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ, ਪਰ ਉਹ ਮੇਰੇ ਕਹਿਣੇ ਵਿੱਚ ਨਹੀਂ ਹੈ। ਉਹ ਆਪਣੇ ਕੰਨਾਂ ਨਾਲ ਸੁਣ ਸੱਕਦਾ ਹੈ, ਪਰ ਉਹ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦਾ ਹੈ।”"

Isaiah 30 illustration - Isaiah Chapter 30

21ਯਹੋਵਾਹ ਚਾਹੁੰਦਾ ਹੈ ਕਿ ਉਸਦਾ ਸੇਵਕ ਨੇਕ ਬਣੇ। ਯਹੋਵਾਹ ਚਾਹੁੰਦਾ ਹੈ ਕਿ ਉਹ ਉਸ ਦੀਆਂ ਅਦਭੁਤ ਸਿੱਖਿਆਵਾਂ ਦਾ ਆਦਰ ਕਰੇ।"

22ਪਰ ਜ਼ਰਾ ਲੋਕਾਂ ਵੱਲ ਦੇਖੋ। ਹੋਰਨਾਂ ਲੋਕਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਹੈ ਤੇ ਉਨ੍ਹਾਂ ਪਾਸੋਂ ਉਨ੍ਹਾਂ ਦੀਆਂ ਚੀਜ਼ਾਂ ਖੋਹ ਲਈਆਂ ਹਨ। ਸਾਰੇ ਹੀ ਜਵਾਨ ਆਦਮੀ ਭੈਭੀਤ ਨੇ ਉਹ ਕੈਦਾਂ ਅੰਦਰ ਡਕੱ ਹੋਏ ਨੇ ਲੋਕਾਂ ਨੇ ਉਨ੍ਹਾਂ ਤੋਂ ਪੈਸੇ ਖੋਹ ਲੇ ਨੇ। ਤੇ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ। ਹੋਰਨਾਂ ਲੋਕਾਂ ਉਨ੍ਹਾਂ ਦਾ ਪੈਸਾ ਖੋਹਿਆ ਤੇ ਕਿਸੇ ਬੰਦੇ ਨੇ ਵੀ ਨਹੀਂ ਆਖਿਆ, “ਇਸ ਨੂੰ ਵਾਪਸ ਕਰੋ!”"

23ਕੀ ਤੁਹਾਡੇ ਵਿੱਚੋਂ ਕਿਸੇ ਨੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਸੁਣਿਆ ਸੀ? ਨਹੀਂ! ਪਰ ਤੁਹਾਨੂੰ ਚਾਹੀਦਾ ਹੈ ਕਿ ਉਸ ਦੇ ਸ਼ਬਦਾਂ ਨੂੰ ਬਹੁਤ ਧਿਆਨ ਨਾਲ ਸੁਣੋੋ ਤੇ ਇਸ ਬਾਰੇ ਸੋਚੋ ਕਿ ਕੀ ਵਾਪਰਿਆ ਹੈ।"

24ਕਿਸ ਨੇ ਲੋਕਾਂ ਨੂੰ ਯਾਕੂਬ ਅਤੇ ਇਸਰਾਏਲ ਦੀ ਦੌਲਤ ਲੁੱਟਣ ਦਿੱਤੀ? ਇਸਦੀ ਇਜਾਜ਼ਤ ਉਨ੍ਹਾਂ ਨੂੰ ਪਰਮੇਸ਼ੁਰ ਨੇ ਦਿੱਤੀ! ਅਸੀਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ। ਇਸ ਲਈ ਯਹੋਵਾਹ ਨੇ ਲੋਕਾਂ ਨੂੰ ਇਜਾਜ਼ਤ ਦੇ ਦਿੱਤੀ ਉਹ ਸਾਡੀ ਦੌਲਤ ਲੈ ਜਾਣ। ਇਸਰਾਏਲ ਦੇ ਲੋਕਾਂ ਨੇ ਉਸ ਤਰ੍ਹਾਂ ਜਿਉਣਾ ਨਹੀਂ ਚਾਹਿਆ ਜਿਵੇਂ ਯਹੋਵਾਹ ਦੀ ਰਜ਼ਾ ਸੀ। ਇਸਰਾਏਲ ਦੇ ਲੋਕਾਂ ਨੇ ਉਸਦੀ ਸਿੱਖਿਆ ਨਹੀਂ ਸੁਣੀ।"

25ਇਸ ਲਈ ਯਹੋਵਾਹ ਉਨ੍ਹਾਂ ਉੱਤੇ ਬਹੁਤ ਕਰੋਧਵਾਨ ਹੋ ਗਿਆ। ਯਹੋਵਾਹ ਨੇ ਉਨ੍ਹਾਂ ਦੇ ਵਿਰੁੱਧ ਸਖਤ ਲੜਾਈਆਂ ਕਰਾਈਆਂ। ਇਉਂ ਲਗਦਾ ਸੀ ਜਿਵੇਂ ਇਸਰਾਏਲ ਦੇ ਲੋਕ ਅੱਗ ਵਿੱਚ ਘਿਰੇ ਹੋਣ। ਪਰ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਵਾਪਰ ਰਿਹਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਹ ਸੜ ਰਹੇ ਹੋਣ। ਪਰ ਉਨ੍ਹਾਂ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਵਾਪਰ ਰਿਹਾ ਸੀ।"

Isaiah 30 illustration - Isaiah Chapter 30

26ਪਰਮੇਸ਼ੁਰ ਹਮੇਸ਼ਾ ਆਪਣੇ ਬੰਦਿਆਂ ਦੇ ਅੰਗ-ਸੰਗ ਹੁੰਦਾ ਹੈ ਯਾਕੂਬ, ਤੈੈਨੂੰ ਯਹੋਵਾਹ ਨੇ ਸਾਜਿਆ ਸੀ। ਇਸਰਾਏਲ, ਯਹੋਵਾਹ ਨੇ ਤੈਨੂੰ ਬਣਾਇਆ ਸੀ। ਅਤੇ ਹੁਣ ਯਹੋਵਾਹ ਆਖਦਾ ਹੈ, “ਭੈਭੀਤ ਨਾ ਹੋਵੋ! ਮੈਂ ਤੈਨੂੰ ਬਚਾਇਆ। ਮੈਂ ਤੈਨੂੰ ਨਾਮ ਦਿੱਤਾ। ਤੂੰ ਮੇਰਾ ਹੈਂ।"

27ਜਦੋਂ ਤੇਰੇ ਉੱਪਰ ਮੁਸੀਬਤ ਪੈਂਦੀ ਹੈ ਤਾਂ ਮੈਂ ਤੇਰੇ ਨਾਲ ਹੁੰਦਾ ਹਾਂ। ਜਦੋਂ ਤੂੰ ਨਦੀਆਂ ਪਾਰ ਕਰਁੇਗਾ ਤੈਨੂੰ ਕੋਈ ਨੁਕਸਾਨ ਨਹੀਂ ਪੁੱਜੇਗਾ। ਜਦੋਂ ਤੂੰ ਅੱਗ ਵਿੱਚੋਂ ਲੰਘੇਁਗਾ, ਤੂੰ ਸੜੇਁਗਾ ਨਹੀਂ ਲਾਟਾਂ ਤੈਨੂੰ ਨੁਕਸਾਨ ਨਹੀਂ ਪਹੁੰਚਾਣਗੀਆਂ।"

28ਕਿਉਂਕਿ ਮੈਂ, ਯਹੋਵਾਹ ਤੇਰਾ ਪਰਮੇਸ਼ੁਰ ਹਾਂ। ਮੈਂ ਇਸਰਾਏਲ ਦਾ ਪਵਿੱਤਰ ਪੁਰੱਖ, ਤੇਰਾ ਰੱਖਿਅਕੱ ਹਾਂ। ਮੈਂ ਮਿਸਰ ਦੇ ਦਿੱਤਾ, ਤੇਰੀ ਅਦਾਇਗੀ ਕਰਨ ਲਈ। ਮੈਂ ਇਬੋਪੀਆ ਤੇ ਸੇਬਾ ਦੇ ਦਿੱਤੇ ਤੈਨੂੰ ਆਪਣਾ ਬਨਾਉਣ ਲਈ।"

29ਤੁਸੀਂ ਮੇਰੇ ਲਈ ਬਹੁਤ ਮਹੱਤਵਪੂਰਣ ਹੋ, ਇਸ ਲਈ ਮੈਂ ਤੁਹਾਡਾ ਆਦਰ ਕਰਾਂਗਾ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਮੈਂ ਸਾਰੇ ਲੋਕਾਂ ਅਤੇ ਕੌਮਾਂ ਦਾ ਦਾਨ ਕਰ ਦਿਆਂਗਾ ਤਾਂ ਜੋ ਤੂੰ ਜਿਉਂ ਸੱਕੇਁ।”"

30“ਇਸ ਲਈ ਡਰੋ ਨਾ! ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਡੇ ਬੱਚਿਆਂ ਨੂੰ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਤੁਹਾਡੇ ਪਾਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਪੂਰਬ ਅਤੇ ਪੱਛਮ ਵੱਲੋਂ ਇਕੱਠਿਆਂ ਕਰਾਂਗਾ ।"

Isaiah 30 illustration - Isaiah Chapter 30

31ਮੈਂ ਉੱਤਰ ਨੂੰ ਆਖਾਂਗਾ: ਮੇਰੇ ਬੰਦਿਆਂ ਨੂੰ ਮੇਰੇ ਹਵਾਲੇ ਕਰ ਦਿਓ! ਮੈਂ ਦੱਖਣ ਨੂੰ ਆਖਾਂਗਾ: ਮੇਰੇ ਬੱਚਿਆਂ ਨੂੰ ਕੈਦੀ ਬਣਾ ਕੇ ਨਾ ਰੱਖੋ! ਮੇਰੇ ਪੁੱਤਰਾਂ ਅਤੇ ਧੀਆਂ ਨੂੰ ਦੂਰ ਦੁਰਾਡੀਆਂ ਥਾਵਾਂ ਤੋਂ ਮੇਰੇ ਪਾਸ ਲਿਆਵੋ!"

32ਉਨ੍ਹਾਂ ਸਮੂਹ ਲੋਕਾਂ ਨੂੰ ਮੇਰੇ ਪਾਸ ਲਿਆਵੋ ਜਿਹੜੇ ਮੇਰੇ ਹਨ ਉਹ ਲੋਕ ਜਿਨ੍ਹਾਂ ਨੂੰ ਮੇਰਾ ਨਾਮ ਮਿਲਿਆ ਹੋਇਆ ਹੈ। ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਲਈ ਸਾਜਿਆ ਸੀ। ਮੈਂ ਉਨ੍ਹਾਂ ਲੋਕਾਂ ਨੂੰ ਸਾਜਿਆ ਸੀ, ਅਤੇ ਉਹ ਮੇਰੇ ਹਨ।”"

33ਪਰਮੇਸ਼ੁਰ ਆਖਦਾ ਹੈ, “ਉਨ੍ਹਾਂ ਲੋਕਾਂ ਨੂੰ ਬਾਹਰ ਲਿਆਵੋ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਅੰਨ੍ਹੇ ਹਨ। ਉਨ੍ਹਾਂ ਲੋਕਾਂ ਨੂੰ ਬਾਹਰ ਲਿਆਵੋ ਜਿਨ੍ਹਾਂ ਦੇ ਕੰਨ ਹਨ ਪਰ ਉਹ ਬੋਲੇ ਹਨ।"

Chapter Complete

You have read Isaiah 30

33 verses