1ਰਾਜੇ ਦੇ ਪਰਿਵਾਰ ਤੇ ਦੀਬੋਨ ਦੇ ਲੋਕ ਨੇ ਉਪਾਸਨਾ ਸਥਾਨਾਂ ਉੱਤੇ ਰੋਣ ਲਈ ਜਾ ਰਹੇ ਮੋਆਬ ਦੇ ਲੋਕ ਨਬੋ ਅਤੇ ਮੇਦਬਾ ਲਈ ਰੋ ਰਹੇ ਹਨ। ਲੋਕਾਂ ਨੇ ਇਹ ਦਰਸਾਉਣ ਲਈ ਕਿ ਉਹ ਉਦਾਸ ਹਨ ਮੂੰਹ ਸਿਰ ਮੁਨਾ ਦਿੱਤੇ।"
2ਮੋਆਬ ਵਿੱਚ ਹਰ ਥਾਂ, ਛੱਤਾਂ ਉੱਤੇ ਅਤੇ ਗਲੀਆਂ ਵਿੱਚ, ਲੋਕਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਨੇ ਲੋਕ ਰੋ ਰਹੇ ਹਨ।"
3ਹਸ਼ਬੋਨ ਅਤੇ ਅਲਾਲੇਹ ਸ਼ਹਿਰਾਂ ਦੇ ਲੋਕ ਉੱਚੀ-ਉੱਚੀ ਰੋ ਰਹੇ ਹਨ। ਤੁਸੀਂ ਉਨ੍ਹਾਂ ਦੀਆਂ ਆਵਾਜ਼ਾਂ ਯਹਸ ਸ਼ਹਿਰ ਅੰਦਰ ਦੂਰੋ ਹੀ ਸੁਣ ਸੱਕਦੇ ਹੋ। ਫ਼ੌਜੀ ਵੀ ਡਰੇ ਹੋਏ ਹਨ। ਫ਼ੌਜੀ ਡਰ ਨਾਲ ਕੰਬ ਰਹੇ ਨੇ।"
4ਮੇਰਾ ਦਿਲ ਮੋਆਬ ਲਈ ਉਦਾਸੀ ਵਿੱਚ ਰੋ ਰਿਹਾ ਹੈ। ਇਸ ਦੇ ਲੋਕ ਸੁਰੱਖਿਆ ਲਈ ਸੋਆਰ ਅਤੇ ਅਗਲਬ ਸ਼ਲੀਸ਼ੀਯਹ ਜਿੰਨੀ ਦੂਰ ਭੱਜ ਰਹੇ ਹਨ। ਲੋਕ ਲੂਹੀਬ ਦੇ ਪਹਾੜੀ ਰਾਹ ਉੱਤੇ ਰੋਦੇ-ਰੋਦੇ ਜਾ ਰਹੇ ਹਨ। ਲੋਕ ਬਹੁਤ ਉੱਚੀ-ਉੱਚੀ ਰੋ ਰਹੇ ਹਨ। ਹੋਰੋਨਾਈਮ ਨੂੰ ਜਾਂਦੇ ਰਾਹ ਉੱਤੇ ਤੁਰਦੇ ਹੋਏ।"
5ਪਰ ਨਿਮਰੀਮ ਦਾ ਚਸ਼ਮਾ ਮਾਰੂਬਲ ਵਾਂਗ ਸੁੱਕਾ ਹੈ। ਸਾਰੇ ਪੌਦੇ ਮੁਰਝਾ ਗਏ ਹਨ। ਕਿਤੇ ਵੀ ਹਰਿਆਵਲ ਨਹੀਂ।"

6ਸ ਲਈ ਲੋਕ ਆਪਣੀਆਂ ਚੀਜ਼ਾਂ ਇਕੱਠੀਆਂ ਕਰਦੇ ਨੇ ਅਤੇ ਉਹ ਮੋਆਬ ਨੂੰ ਛੱਡ ਰਹੇ ਨੇ। ਉਹ ਆਪਣਾ ਸਾਮਾਨ ਚੁੱਕੀ ਜਾਂਦੇ ਹਨ, ਅਤੇ ਪਪੋਲਾਰ ਦੇ ਰੁੱਖਾਂ ਦੀ ਨਦੀ ਉੱਤੇ ਸਰਹੱਦ ਨੂੰ ਪਾਰ ਕਰਦੇ ਹਨ।"
7ਹਰ ਥਾਂ ਮੋਆਬ ਵਿੱਚ ਰੋਣਾ ਸੁਣਿਆ ਜਾ ਸੱਕਦਾ ਹੈ। ਉਨ੍ਹਾਂ ਦੀਆਂ ਚੀਕਾ ਬੇਰ ਏਲੀਮ ਜਿੰਨੀ ਦੂਰ ਤਾਈਂ ਅਤੇ ਅਗਲਇਮ ਜਿੰਨੀ ਦੂਰ ਤਾਈਂ ਸੁਣੀਆਂ ਜਾ ਸੱਕਦੀਆਂ ਹਨ।"
8ਦੀਮੋਨ ਦਾ ਪਾਣੀ ਖੂਨ ਨਾਲ ਭਰਿਆ ਹੈ। ਅਤੇ ਮੈਂ ਦੀਮੋਨ ਲਈ ਹੋਰ ਵੀ ਆਫ਼ਤਾਂ ਲੈ ਕੇ ਆਵਾਂਗਾ। ਮੋਆਬ ਵਿੱਚ ਰਹਿਣ ਵਾਲੇ ਕੁਝ ਹੀ ਲੋਕ ਦੁਸ਼ਮਣ ਕੋਲੋਂ ਬਚੇ ਹਨ। ਪਰ ਮੈਂ ਉਨ੍ਹਾਂ ਲੋਕਾਂ ਨੂੰ ਖਾਣ ਲਈ ਸ਼ੇਰ ਭੇਜਾਂਗਾ।"
9ਤੁਹਾਨੂੰ ਲੋਕਾਂ ਨੂੰ ਦੇਸ਼ ਦੇ ਰਾਜੇ ਲਈ ਸੌਗਾਤ ਭੇਜਣੀ ਚਾਹੀਦੀ ਹੈ। ਤੁਹਾਨੂੰ ਸੀਯੋਨ ਦੀ ਪੁੱਤਰੀ ਦੇ ਪਰਬਤ ਨੂੰ ਮਾਰੂਬਲ ਰਾਹੀਂ ਸੇਲਾ ਤੋਂ ਇੱਕ ਲੇਲਾ ਭੇਜਣਾ ਚਾਹੀਦਾ ਹੈ।"
10ਮੋਆਬ ਦੀਆਂ ਔਰਤਾਂ ਅਰਨੋਨ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਉਹ ਸਹਾਇਤਾ ਲਈ ਤਕਦੀਆਂ ਹੋਈਆਂ ਇੱਕ ਥਾਂ ਤੋਂ ਦੂਜੀ ਥਾਂ ਵੱਲ ਭੱਜਦੀਆਂ ਹਨ। ਉਹ ਧਰਤੀ ਉੱਤੇ ਗੁਆਚੀਆਂ ਪੰਛੀਆਂ ਦੇ ਬੋਟਾਂ ਵਾਂਗ ਹਨ ਜਦੋਂ ਉਨ੍ਹਾਂ ਦਾ ਆਲ੍ਹਣਾ ਰੁੱਖ ਉੱਤੋਂ ਡਿੱਗ ਪਿਆ ਹੈ।"

11ਉਹ ਆਖਦੀਆਂ ਹਨ, “ਸਾਡੀ ਮਦਦ ਕਰੋ! ਦੱਸੋ ਅਸੀਂ ਕੀ ਕਰੀਏ! ਸਾਨੂੰ ਸਾਡੇ ਦੁਸ਼ਮਣਾਂ ਕੋਲੋਂ ਬਚਾਓ। ਛਾਂ ਵਾਂਗ ਸਾਨੂੰ ਸਿਖਰ ਦੁਪਹਿਰੀ ਧੁੱਪ ਕੋਲੋਂ ਬਚਾਓ। ਅਸੀਂ ਆਪਣੇ ਦੁਸ਼ਮਣਾਂ ਤੋਂ ਭੱਜ ਰਹੀਆਂ ਹਾਂ। ਸਾਨੂੰ ਛੁਪਾ ਲਵੋ! ਸਾਨੂੰ ਸਾਡੇ ਦੁਸ਼ਮਣਾਂ ਦੇ ਹਵਾਲੇ ਨਾ ਕਰੋ।”"
12ਮੋਆਬ ਦੇ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ। ਇਸ ਲਈ ਉਨ੍ਹਾਂ ਨੂੰ ਆਪਣੇ ਦੇਸ ਅੰਦਰ ਰਹਿਣ ਦਿਓ। ਉਨ੍ਹਾਂ ਨੂੰ ਉਨ੍ਹਾਂ ਦੇ ਦੁਸਮਣਾਂ ਤੋਂ ਛੁਪਾ ਲਵੋ ਲੁੱਟ ਮਾਰ ਰੁਕ ਜਾਵੇਗੀ। ਦੁਸ਼ਮਣ ਹਾਰ ਜਾਵੇਗਾ। ਉਹ ਲੋਕ ਜਿਨ੍ਹਾਂ ਹੋਰਾਂ ਨੂੰ ਦੁੱਖ ਦਿੱਤਾ ਸੀ ਦੇਸ਼ ਵਿੱਚੋਂ ਚੱਲੇ ਜਾਣਗੇ।"
13ਫ਼ੇਰ ਇੱਕ ਨਵਾਂ ਰਾਜਾ ਆਵੇਗਾ। ਇਹ ਰਾਜਾ ਦਾਊਦ ਦੇ ਪਰਿਵਾਰ ਵਿੱਚੋਂ ਹੋਵੇਗਾ। ਉਹ ਵਫ਼ਾਦਾਰ ਹੋਵੇਗਾ, ਉਹ ਪਿਆਰ ਕਰਨ ਵਾਲਾ ਅਤੇ ਮਿਹਰਬਾਨ ਹੋਵੇਗਾ। ਇਹ ਰਾਜਾ ਨਿਰਪੱਖ ਹੋ ਕੇ ਇਨਸਾਫ ਕਰੇਗਾ। ਉਹ ਓਹੀ ਗੱਲਾਂ ਕਰੇਗਾ ਜਿਹੜੀਆਂ ਸਹੀ ਅਤੇ ਚੰਗੀਆਂ ਹਨ।"
14ਅਸੀਂ ਸੁਣਿਆ ਹੈ ਕਿ ਮੋਆਬ ਦੇ ਲੋਕ ਬਹੁਤ ਗੁਮਾਨੀ ਅਤੇ ਹਂਕਾਰੀ ਹਨ। ਇਹ ਲੋਕ ਬਹੁਤ ਹਿਂਸੱਕ ਹਨ ਅਤੇ ਫ਼ਢ਼ਾਂ ਮਾਰਦੇ ਹਨ। ਪਰ ਉਨ੍ਹਾਂ ਦੀਆਂ ਫ਼ਢ਼ਾਂ ਫ਼ੋਕੇ ਸ਼ਬਦ ਹੀ ਹਨ।"
15ਉਸ ਗੁਮਾਨ ਕਾਰਣ ਮੋਆਬ ਦਾ ਸਾਰਾ ਦੇਸ਼ ਦੁੱਖ ਭੋਗੇਗਾ। ਮੋਆਬ ਦੇ ਸਾਰੇ ਲੋਕ ਰੋਣਗੇ। ਲੋਕ ਉਦਾਸ ਹੋਣਗੇ। ਉਹ ਅਜਿਹੀਆਂ ਗੱਲਾਂ ਚਾਹੁਣਗੇ ਜਿਹੜੀਆਂ ਅਤੀਤ ਵਿੱਚ ਉਨ੍ਹਾਂ ਕੋਲ ਸਨ। ਉਹ ਕੀਰ ਹਰਸਬ ਵਿੱਚ ਬਣੇ ਹੋਏ ਅੰਜੀਰ ਦੇ ਕੇਕ ਚਾਹੁਣਗੇ।"

16ਲੋਕ ਉਦਾਸ ਹੋਣਗੇ ਕਿਉਂਕਿ ਹਸ਼ਬੋਨ ਦੇ ਖੇਤ ਅਤੇ ਸਿਬਮਾਹ ਦੀਆਂ ਅੰਗੂਰੀ ਵੇਲਾਂ ਅੰਗੂਰ ਉਗਾਉਣ ਦੇ ਯੋਗ ਨਹੀਂ ਹੋਣਗੇ। ਵਿਦੇਸ਼ੀ ਹਾਕਮਾਂ ਨੇ ਅੰਗੂਰੀ ਵੇਲਾਂ ਕੱਟ ਸੁੱਟੀਆਂ ਹਨ। ਦੁਸ਼ਮਣ ਦੀਆਂ ਫੌਜਾਂ ਯਾਜ਼ੇਰ ਦੇ ਸ਼ਹਿਰ ਅਤੇ ਦੂਰ ਮਾਰੂਬਲ ਤੱਕ ਫ਼ੈਲ ਗਈਆਂ ਹਨ। ਅਤੇ ਉਹ ਸਮੁੰਦਰ ਤੱਕ ਫ਼ੈਲ ਗਈਆਂ ਹਨ।"
17ਮੈਂ ਯਾਜ਼ੇਰ ਅਤੇ ਯਿਬਮਾਹ ਦੇ ਲੋਕਾਂ ਨਾਲ ਮਿਲਕੇ ਰੋਵਾਂਗਾ ਕਿਉਂਕਿ ਅੰਗੂਰ ਤਬਾਹ ਕਰ ਦਿੱਤੇ ਗਏ ਹਨ। ਮੈਂ ਹਸ਼ਬੋਨ ਅਤੇ ਅਲਾਲੇਹ ਦੇ ਲੋਕਾਂ ਸੰਗ ਰੋਵਾਂਗਾ ਕਿਉਂਕਿ ਓੱਥੇ ਕੋਈ ਫ਼ਸਲ ਨਹੀਂ ਉੱਗੇਗੀ। ਓੱਥੇ ਕੋਈ ਗਰਮੀ ਦੀ ਰੁੱਤ ਦਾ ਫ਼ਲ ਨਹੀਂ ਹੋਵੇਗਾ। ਅਤੇ ਓੱਥੇ ਖੁਸ਼ੀ ਦੀਆਂ ਕਿਲਕਾਰੀਆਂ ਨਹੀਂ ਹੋਣਗੀਆਂ।"
18ਬਗੀਚਿਆਂ ਵਿੱਚ ਖੁਸ਼ੀ ਅਤੇ ਗੀਤ ਨਹੀਂ ਹੋਣਗੇ। ਵਾਢੀਆਂ ਸਮੇਂ ਮੈਂ ਖੁਸ਼ੀ ਦਾ ਅੰਤ ਕਰ ਦਿਆਂਗਾ। ਸ਼ਰਾਬ ਬਣਨ ਲਈ ਅੰਗੂਰ ਤਿਆਰ ਹਨ। ਪਰ ਉਹ ਸਾਰੇ ਹੀ ਬਰਬਾਦ ਹੋ ਜਾਣਗੇ।"
19ਸ ਲਈ, ਮੈਂ ਮੋਆਬ ਲਈ ਉਦਾਸ ਬਹੁਤ ਹਾਂ। ਮੈਂ ਕੀਰ ਹਾਰਸ ਲਈ ਬਹੁਤ ਉਦਾਸ ਹਾਂ। ਮੈਂ ਇਨ੍ਹਾਂ ਸ਼ਹਿਰਾਂ ਲਈ ਬਹੁਤ-ਬਹੁਤ ਉਦਾਸ ਹਾਂ।"
20ਮੋਆਬ ਦੇ ਲੋਕ ਆਪਣੇ ਉਪਾਸਨਾ ਸਥਾਨਾਂ ਉੱਤੇ ਜਾਣਗੇ। ਲੋਕ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਉਹ ਦੇਖਣਗੇ ਕਿ ਕੀ ਵਾਪਰਿਆ ਹੈ, ਅਤੇ ਉਹ ਪ੍ਰਾਰਥਨਾ ਲਈ ਬਹੁਤ ਨਿਢਾਲ ਹੋਣਗੇ।"

21ਯਹੋਵਾਹ ਨੇ ਇਹ ਗੱਲਾਂ ਮੋਆਬ ਬਾਰੇ ਅਨੇਕਾਂ ਵਾਰੀ ਆਖੀਆਂ।"
22ਅਤੇ ਹੁਣ ਯਹੋਵਾਹ ਆਖਦਾ ਹੈ, “ਤਿੰਨਾਂ ਸਾਲਾਂ ਅੰਦਰ, ਜਿਵੇਂ ਕਰਾਏ ਦਾ ਸਹਿਯੋਗੀ ਸਮਾਂ ਗਿਣਦਾ ਹੈ। ਉਹ ਸਾਰੇ ਲੋਕ ਅਤੇ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਉਹ ਗੁਮਾਨ ਕਰਦੇ ਹਨ, ਚਲੀਆਂ ਜਾਣਗੀਆਂ। ਬਹੁਤ ਬੋੜੇ ਲੋਕ ਪਿੱਛੇ ਰਹਿ ਜਾਣਗੇ, ਉਬੇ ਬਹੁਤ ਸਾਰੇ ਲੋਕ ਨਹੀਂ ਹੋਣਗੇ।”"
23ਪਰਮੇਸ਼ੁਰ ਦਾ ਆਰਾਮ ਨੂੰ ਸੰਦੇਸ਼ ਇਹ ਦਮਿਸ਼ਕ ਲਈ ਉਦਾਸ ਸੰਦੇਸ਼ ਹੈ। ਯਹੋਵਾਹ ਆਖਦਾ ਹੈ ਕਿ ਦਮਿਸ਼ਕ ਨਾਲ ਇਹ ਗੱਲਾਂ ਵਾਪਰਨਗੀਆਂ: “ਦਮਿਸ਼ਕ ਹੁਣ ਇੱਕ ਸ਼ਹਿਰ ਹੈ। ਪਰ ਦਮਿਸ਼ਕ ਤਬਾਹ ਕਰ ਦਿੱਤਾ ਜਾਵੇਗਾ। ਦਮਿਸ਼ਕ ਅੰਦਰ ਸਿਰਫ਼ ਤਬਾਹ ਹੋਈਆਂ ਇਮਾਰਤਾਂ ਹੀ ਬਚਣਗੀਆਂ।"
24ਲੋਕ ਅਰੋਏਰ ਦੇ ਸ਼ਹਿਰਾਂ ਨੂੰ ਛੱਡ ਦੇਣਗੇ। ਭੇਡਾਂ ਦੇ ਇੱਜੜ ਉਨ੍ਹਾਂ ਖਾਲੀ ਸ਼ਹਿਰਾਂ ਅੰਦਰ ਅਵਾਰਾ ਘੁੰਮਣਗੇ। ਉਨ੍ਹਾਂ ਨੂੰ ਤੰਗ ਕਰਨ ਵਾਲਾ ਕੋਈ ਵੀ ਬੰਦਾ ਨਹੀਂ ਹੋਵੇਗਾ।"
25ਇਫ਼ਰਾਈਮ (ਇਸਰਾਏਲ) ਦੇ ਕਿਲਾਨੁਮਾ ਸ਼ਹਿਰ ਤਬਾਹ ਕਰ ਦਿੱਤੇ ਜਾਣਗੇ। ਦਮਿਸ਼ਕ ਦੀ ਸਰਕਾਰ ਖਤਮ ਕਰ ਦਿੱਤੀ ਜਾਵੇਗੀ। ਓਹੀ ਗੱਲ ਜਿਹੜੀ ਇਸਰਾਏਲ ਨਾਲ ਵਾਪਰੇਗੀ, ਅਰਾਮ ਨਾਲ ਵੀ ਵਾਪਰੇਗੀ। ਸਾਰੇ ਹੀ ਮਹੱਤਵਪੂਰਣ ਲੋਕ ਦੂਰ ਲਿਜਾਏ ਜਾਣਗੇ।” ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ ਕਿ ਇਹ ਗੱਲਾਂ ਵਾਪਰਨਗੀਆਂ।"

26ਉਸ ਸਮੇਂ, ਯਾਕੂਬ ਦੀ (ਇਸਰਾਏਲ) ਦੌਲਤ ਚਲੀ ਜਾਵੇਗੀ। ਯਾਕੂਬ ਉਸ ਬੰਦੇ ਵਰਗਾ ਹੋਵੇਗਾ ਜਿਹੜਾ ਬਿਮਾਰ ਸੀ ਅਤੇ ਬਹੁਤ ਕਮਜ਼ੋਰ ਅਤੇ ਪਤਲਾ ਹੋ ਗਿਆ ਸੀ।"
You have read Isaiah 3
26 verses