Lumina
Isaiah

Song of Praise to God

Isaiah 25·Punjabi Bible

1ਯਹੋਵਾਹ ਦਾ ਹਿਜ਼ਕੀਯਾਹ ਲਈ ਸੰਦੇਸ਼ ਫ਼ੇਰ ਯਹੋਵਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਮੈਂ ਤੈਨੂੰ ਸੰਕੇਤ ਦੇਵਾਂਗਾ ਇਹ ਦਰਸਾਉਣ ਲਈ ਕਿ ਇਹ ਸ਼ਬਦ ਸਹੀ ਨੇ। ਤੂੰ ਬੀਜ ਬੀਜਣ ਦੇ ਯੋਗ ਨਹੀਂ ਸੈਂ। ਇਸ ਲਈ ਤੂੰ ਉਹੀ ਅਨਾਜ ਖਾਵੇਂਗਾ ਜਿਹੜਾ ਪਿੱਛਲੀ ਫ਼ਸਲ ਤੋਂ ਖੁਦਰੌ ਢੰਗ ਨਾਲ ਉਗਿਆ ਸੀ। ਪਰ ਤਿੰਨਾਂ ਸਾਲਾਂ ਅੰਦਰ ਤੂੰ ਉਹ ਅਨਾਜ ਖਾਵੇਗਾ ਜਿਹੜਾ ਤੂੰ ਬੀਜਿਆ ਸੀ। ਤੂੰ ਉਨ੍ਹਾਂ ਫ਼ਸਲਾਂ ਨੂੰ ਵਢ੍ਢੇਁਗਾ ਅਤੇ ਤੇਰੇ ਕੋਲ ਖਾਣ ਲਈ ਕਾਫ਼ੀ ਅਨਾਜ ਹੋਵੇਗਾ। ਤੂੰ ਅੰਗੂਰੀ ਵੇਲਾਂ ਬੀਜੇਁਗਾ ਅਤੇ ਉਨ੍ਹਾਂ ਦਾ ਫ਼ਲ ਖਾਵੇਂਗਾ।"

2“ਯਹੂਦਾਹ ਦੇ ਪਰਿਵਾਰ ਦਾ ਅਵਸ਼ੇਸ਼ ਫ਼ਿਰ ਤੋਂ ਵੱਧਣਾ ਸ਼ੁਰੂ ਕਰੇਗਾ। ਇਹ ਲੋਕ ਉਨ੍ਹਾਂ ਪੌਦਿਆਂ ਵਰਗੇ ਹੋਣਗੇ। ਜਿਹੜੇ ਆਪਣੀਆਂ ਜਢ਼ਾਂ ਧਰਤੀ ਵਿੱਚ ਡੂੰਘੀਆਂ ਲਾ ਦਿੰਦੇ ਹਨ ਅਤੇ ਧਰਤੀ ਦੇ ਉੱਪਰ ਫ਼ਲ ਪੈਦਾ ਕਰਦੇ ਹਨ।"

3ਕੁਝ ਲੋਕ ਜੋ ਜਿਉਂਦੇ ਬਚ ਜਾਣਗੇ ਯਰੂਸ਼ਲਮ ਤੋਂ ਬਾਹਰ ਜਾਣਗੇ। ਅਤੇ ਕੁਝ ਬਚੇ ਹੋਏ ਸਿਯੋਕ ਪਰਬਤ ਤੋਂ ਬਾਹਰ ਆਉਣਗੇ।” ਯਹੋਵਾਹ ਸਰਬ-ਸ਼ਕਤੀਮਾਨ ਦਾ ਮਜ਼ਬੂਤ ਪਿਆਰ ਇੰਝ ਕਰੇਗਾ।"

4ਇਸ ਲਈ ਯਹੋਵਾਹ ਅੱਸ਼ੂਰ ਦੇ ਰਾਜੇ ਬਾਰੇ ਇਹ ਆਖਦਾ ਹੈ: “ਉਹ ਇਸ ਸ਼ਹਿਰ ਵਿੱਚ ਨਹੀਂ ਆਵੇਗਾ। ਉਹ ਇਸ ਸ਼ਹਿਰ ਉੱਤੇ ਤੀਰ ਨਹੀਂ ਚਲਾਵੇਗਾ। ਉਹ ਇਸ ਸ਼ਹਿਰ ਅੰਦਰ ਢਾਲਾਂ ਨਹੀਂ ਲਿਆਵੇਗਾ। ਉਹ ਇਸ ਸ਼ਹਿਰ ਦੀਆਂ ਦੀਵਾਰਾਂ ਉੱਤੇ ਹਮਲਾ ਕਰਨ ਲਈ, ਮਿੱਟੀ ਦੀ ਢੇਰੀ ਨਹੀਂ ਉਸਾਰੇਗਾ।"

5ਉਹ ਵਾਪਸ ਓਸੇ ਰਾਹ ਮੁੜ ਜਾਵੇਗਾ ਜਿਧਰੋ ਉਹ ਆਇਆ ਸੀ। ਉਹ ਇਸ ਸ਼ਹਿਰ ਅੰਦਰ ਨਹੀਂ ਆਵੇਗਾ। ਯਹੋਵਾਹ ਇਹੀ ਆਖਦਾ ਹੈ!"

Isaiah 25 illustration - Isaiah Chapter 25

6ਮੈਂ ਇਸ ਸ਼ਹਿਰ ਨੂੰ ਬਚਾਵਾਂਗਾ ਤੇ ਇਸ ਦੀ ਰਾਖੀ ਕਰਾਂਗਾ। ਇਹ ਗੱਲ ਮੈਂ ਆਪਣੇ ਲਈ ਅਤੇ ਆਪਣੇ ਸੇਵਕ ਦਾਊਦ ਲਈ ਕਰਾਂਗਾ।”"

7The Assyrian Army Is Destroyed ਉਸ ਰਾਤ ਯਹੋਵਾਹ ਦਾ ਦੂਤ ਬਾਹਰ ਗਿਆ ਅਤੇ ਉਸ ਨੇ ਅੱਸ਼ੂਰ ਦੇ ਡੇਰੇ ਦੇ 1,85,000 ਬੰਦੇ ਮਾਰ ਦਿੱਤੇ। ਸਵੇਰੇ ਜਦੋਂ ਲੋਕ ਉੱਠੇ ਤਾਂ ਉਨ੍ਹਾਂ ਨੇ ਆਪਣੇ ਹਰ ਪਾਸੇ ਲਾਸ਼ਾਂ ਡਿਠ੍ਠੀਆਂ।"

8ਇਸ ਲਈ ਅੱਸ਼ੂਰ ਦਾ ਰਾਜਾ ਸਨਹੇਰੀਬ, ਨੀਨਵਾਹ ਵਾਪਸ ਚੱਲਾ ਗਿਆ ਅਤੇ ਉੱਥੇ ਹੀ ਰਿਹਾ।"

9ਇੱਕ ਦਿਨ, ਸਨਹੇਰੀਬ ਆਪਣੇ ਦੇਵਤੇ, ਨਿਸਰੋਕ ਦੇ ਮੰਦਰ ਵਿੱਚ ਸੀ ਅਤੇ ਉਸਦੀ ਉਪਾਸਨਾ ਕਰ ਰਿਹਾ ਸੀ ਉਸ ਵੇਲੇ ਉਸ ਦੇ ਦੋ ਪੁੱਤਰਾਂ, ਅੰਦਰਮਲਕ ਅਤੇ ਸਰਸਰ ਨੇ ਉਸ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਫ਼ੇਰ ਉਹ ਪੁੱਤਰ ਅਰਾਰਾਤ ਨੂੰ ਭੱਜ ਗਏ। ਇਸ ਲਈ ਸਨਹੇਰੀਬ ਦਾ ਪੁੱਤਰ ਏਸਰ-ਹੱਦੋਨ ਅੱਸ਼ੂਰ ਦਾ ਨਵਾਂ ਰਾਜਾ ਬਣ ਗਿਆ।"

10ਹਿਜ਼ਕੀਯਾਹ ਦੀ ਬੀਮਾਰੀ ਉਸ ਸਮੇਂ, ਹਿਜ਼ਕੀਯਾਹ ਬੀਮਾਰ ਹੋ ਗਿਆ ਅਤੇ ਮਰਨ ਕੰਢੇ ਪਹੁੰਚ ਗਿਆ। ਅਮੋਸ ਦਾ ਪੁੱਤਰ ਨਬੀ ਯਸਾਯਾਹ ਉਸ ਨੂੰ ਦੇਖਣ ਲਈ ਆਇਆ। ਯਸਾਯਾਹ ਨੇ ਰਾਜੇ ਨੂੰ ਆਖਿਆ, “ਯਹੋਵਾਹ ਨੇ ਮੈਨੂੰ ਇਹ ਗੱਲਾਂ ਤੈਨੂੰ ਦੱਸਣ ਲਈ ਆਖਿਆ ਸੀ: ‘ਤੂੰ ਛੇਤੀ ਹੀ ਮਰ ਜਾਵੇਂਗਾ। ਇਸ ਲਈ ਤੈਨੂੰ ਆਪਣੇ ਪਰਿਵਾਰ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਕਿ ਉਹ ਤੇਰੇ ਮਰਨ ਉਪਰੰਤ ਕੀ ਕਰਨ। ਤੂੰ ਫ਼ੇਰ ਰਾਜ਼ੀ ਨਹੀਂ ਹੋਵੇਂਗਾ।’”"

Isaiah 25 illustration - Isaiah Chapter 25

11ਹਿਜ਼ਕੀਯਾਹ ਕੰਧ ਵੱਲ ਮੁੜਿਆ ਜਿਹੜੀ ਮੰਦਰ ਦੇ ਸਾਹਮਣੇ ਸੀ ਅਤੇ ਪ੍ਰਾਰਥਨਾ ਕਰਨ ਲੱਗਾ। ਉਸ ਨੇ ਆਖਿਆ,"

12“ਯਹੋਵਾਹ ਜੀ, ਯਾਦ ਰੱਖਣਾ ਕਿ ਮੈਂ ਸੱਚੇ ਦਿਲੋਂ ਤੁਹਾਡੀ ਸੇਵਾ ਕੀਤੀ ਹੈ। ਮੈਂ ਓਹੀ ਗੱਲਾਂ ਕੀਤੀਆਂ ਹਨ ਜਿਹੜੀਆਂ ਤੁਹਾਡੇ ਕਹਿਣ ਅਨੁਸਾਰ ਸਹੀ ਹਨ।” ਫ਼ੇਰ ਹਿਜ਼ਕੀਯਾਹ ਬਹੁਤ ਜ਼ੋਰ ਦੀ ਰੋਣ ਲੱਗਿਆ।"

Chapter Complete

You have read Isaiah 25

12 verses