1ਰਾਜੇ ਹਿਜ਼ਕੀਯਾਹ ਦੇ ਅਧਿਕਾਰੀ ਯਸਾਯਾਹ ਵੱਲ ਗਏ। ਯਸਾਯਾਹ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਮਾਲਿਕ ਹਿਜ਼ਕੀਯਾਹ ਨੂੰ ਇਹ ਸੰਦੇਸ਼ ਦਿਓ: ਯਹੋਵਾਹ ਆਖਦਾ ਹੈ, ‘ਉਨ੍ਹਾਂ ਗੱਲਾਂ ਤੋਂ ਨਾ ਡਰੋ ਜਿਹੜੀਆਂ ਤੁਸੀਂ ਕਮਾਂਡਰਾਂ ਤੋਂ ਸੁਣੀਆਂ ਹਨ! ਉਨ੍ਹਾਂ ਮੰਦੀਆਂ ਗੱਲਾਂ ਉੱਤੇ ਯਕੀਨ ਨਾ ਕਰੋ ਜਿਹੜੀਆਂ ਅੱਸ਼ੂਰ ਦੇ ਰਾਜੇ ਦੇ ਉਨ੍ਹਾਂ “ਮੁੰਡਿਆਂ” ਨੇ ਮੇਰੇ ਬਾਰੇ ਆਖੀਆਂ ਹਨ।"
2ਦੇਖੋ, ਮੈਂ ਅੱਸ਼ੂਰ ਦੇ ਖਿਲਾਫ਼ ਇੱਕ ਆਤਮਾ ਨੂੰ ਭੇਜਾਂਗਾ ਅੱਸ਼ੂਰ ਦਾ ਰਾਜਾ ਆਪਣੇ ਦੇਸ਼ ਉੱਤੇ ਮੰਡਲਾਉਂਦੇ ਖਤਰੇ ਬਾਰੇ ਇੱਕ ਚੇਤਾਵਨੀ ਪ੍ਰਾਪਤ ਕਰੇਗਾ। ਇਸ ਲਈ ਉਹ ਆਪਣੇ ਦੇਸ਼ ਨੂੰ ਪਰਤ ਜਾਵੇਗਾ। ਉਸ ਸਮੇਂ ਮੈਂ ਉਸ ਨੂੰ ਉਸ ਦੇ ਆਪਣੇ ਦੇਸ਼ ਅੰਦਰ ਤਲਵਾਰ ਨਾਲ ਮਾਰ ਦਿਆਂਗਾ।’”"
3ਅੱਸ਼ੂਰ ਦੀ ਫ਼ੌਜ ਯਰੂਸ਼ਲਮ ਨੂੰ ਛੱਡ ਜਾਂਦੀ ਹੈ ਅੱਸ਼ੂਰ ਦੇ ਰਾਜੇ ਨੂੰ ਖਬਰ ਮਿਲੀ। ਖਬਰ ਵਿੱਚ ਆਖਿਆ ਗਿਆ ਸੀ, “ਇਬੋਪੀਆ ਦਾ ਰਾਜਾ ਤਿਰਹਾਕਾਹ ਤੇਰੇ ਨਾਲ ਲੜਨ ਲਈ ਆ ਰਿਹਾ ਹੈ।” ਇਸ ਲਈ ਅੱਸ਼ੂਰ ਦਾ ਰਾਜਾ ਲਾਕੀਸ਼ ਨੂੰ ਛੱਡ ਕੇ ਲਿਬਨਾਹ ਚੱਲਾ ਗਿਆ। ਕਮਾਂਡਰ ਨੇ ਇਹ ਗੱਲ ਸੁਣੀ, ਅਤੇ ਉਹ ਵੀ ਲਿਬਨਾਹ ਸ਼ਹਿਰ ਨੂੰ ਚੱਲਾ ਗਿਆ, ਜਿੱਥੇ ਅੱਸ਼ੂਰ ਦਾ ਰਾਜਾ ਯੁੱਧ ਕਰ ਰਿਹਾ ਸੀ। ਉਸ ਨੇ ਹਿਜ਼ਕੀਯਾਹ ਵੱਲ ਸੰਦੇਸ਼ਵਾਹਕ ਭੇਜੇ। ਉਸ ਨੇ ਆਖਿਆ,"
4“ਤੁਸੀਂ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਗੱਲਾਂ ਜਾ ਕੇ ਦੱਸੋ: ‘ਆਪਣੇ ਉਸ ਦੇਵਤੇ ਤੋਂ ਮੂਰਖ ਨਾ ਬਣੋ ਜਿਸ ਉੱਤੇ ਤੁਸੀਂ ਭਰੋਸਾ ਕਰਦੇ ਹੋ। ਇਹ ਨਾ ਆਖੋ, “ਪਰਮੇਸ਼ੁਰ ਅੱਸ਼ੂਰ ਦੇ ਰਾਜੇ ਕੋਲੋਂ ਯਰੂਸ਼ਲਮ ਨੂੰ ਨਹੀਂ ਹਰਾਵੇਗਾ।”"
5ਤੁਸੀਂ ਸੁਣਿਆ ਹੀ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਹੋਰਨਾਂ ਸਾਰੇ ਦੇਸ਼ਾਂ ਦਾ ਕੀ ਹਾਲ ਕੀਤਾ ਹੈ! ਉਨ੍ਹਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ! ਕੀ ਤੁਸੀਂ ਬਚੇ ਰਹਿ ਸੱਕੇਂਗੇ? ਨਹੀਂ!"

6ਕੀ ਉਨ੍ਹਾਂ ਲੋਕਾਂ ਦੇ ਦੇਵਤਿਆਂ ਨੇ ਉਨ੍ਹਾਂ ਨੂੰ ਬਚਾਇਆ? ਨਹੀਂ! ਮੇਰੇ ਪੁਰਖਿਆਂ ਨੇ ਉਨ੍ਹਾਂ ਸਭਨਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਗੋਜ਼ਾਨ, ਹਾਰਾਨ, ਰਸਫ਼ ਅਤੇ ਤੱਲਾਸਰ ਵਿੱਚ ਰਹਿਣ ਵਾਲੇ ਅਦਨ ਦੇ ਲੋਕਾਂ ਨੂੰ ਤਬਾਹ ਕਰ ਦਿੱਤਾ।"
7ਕਿੱਬੇ ਹਨ ਹਾਮਾਬ ਦਾ ਰਾਜਾ, ਅਰਪਦ ਦਾ ਰਾਜਾ, ਸਏਫ਼ਾਰਵਾਈਮ ਸ਼ਹਿਰ ਦਾ ਰਾਜਾ ਅਤੇ ਹੇਨਾ ਅਤੇ ਇਵ੍ਵਾਹ ਦੇ ਰਾਜੇ ਵੀ? ਉਹ ਸਭ ਮਰ ਚੁੱਕੇ ਹਨ! ਉਹ ਸਭ ਤਬਾਹ ਹੋ ਗਏ ਹਨ?’”"
8ਹਿਜ਼ਕੀਯਾਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਹੈ ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਤੋਂ ਪੱਤਰ ਲੈ ਕੇ ਪੜ੍ਹੇ। ਫ਼ੇਰ ਹਿਜ਼ਕੀਯਾਹ ਯਹੋਵਾਹ ਦੇ ਮੰਦਰ ਵਿੱਚ ਗਿਆ। ਹਿਜ਼ਕੀਯਾਹ ਨੇ ਚਿੱਠੀਆਂ ਖੋਲ੍ਹੀਆਂ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਰੱਖ ਦਿੱਤਾ।"
9ਹਿਜ਼ਕੀਯਾਹ ਨੇ ਯਹੋਵਾਹ ਦੀ ਪ੍ਰਾਰਥਨਾ ਕੀਤੀ ਅਤੇ ਆਖਿਆ:"
10ਇਸਰਾਏਲ ਦੇ ਪਰਮੇਸ਼ੁਰ, ਸਰਬ ਸ਼ਕਤੀਮਾਨ ਯਹੋਵਾਹ, ਤੁਸੀਂ ਕਰੂਬੀ ਫ਼ਰਿਸ਼ਤਿਆਂ ਉੱਪਰ ਰਾਜ ਕਰਦੇ ਹੋ। ਤੁਸੀਂ ਅਤੇ ਸਿਰਫ਼ ਤੁਸੀਂ ਹੀ ਉਹ ਪਰਮੇਸ਼ੁਰ ਹੋ ਜਿਹੜੇ ਧਰਤੀ ਦੀਆਂ ਸਾਰੀਆਂ ਹਕੂਮਤਾਂ ਉੱਤੇ ਰਾਜ ਕਰਦੇ ਹੋ!"

11ਯਹੋਵਾਹ ਜੀ, ਮਿਹਰ ਕਰਕੇ ਮੇਰੀ ਬੇਨਤੀ ਸੁਣੋ! ਯਹੋਵਾਹ ਜੀ, ਆਪਣੇ ਨੇਤਰ ਖੋਹਲੋ ਅਤੇ ਇਸ ਸੰਦੇਸ਼ ਨੂੰ ਦੇਖੋ। ਉਨ੍ਹਾਂ ਸ਼ਬਦਾਂ ਨੂੰ ਸੁਣੋ ਜਿਹੜੇ ਸਨਹੇਰੀਬ ਨੇ ਤੁਹਾਡੀ, ਇੱਕ ਜੀਵਿਤ ਪਰਮੇਸ਼ੁਰ ਦੀ, ਬੇਅਦਬੀ ਕਰਨ ਲਈ ਘੱਲੇ ਹਨ!"
12ਇਹ ਸੱਚ ਹੈ ਯਹੋਵਾਹ ਜੀ। ਅੱਸ਼ੂਰ ਦੇ ਰਾਜਿਆਂ ਨੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਜ਼ਰੂਰ ਤਬਾਹ ਕੀਤਾ!"
13ਅੱਸ਼ੂਰ ਦੇ ਰਾਜਿਆਂ ਨੇ ਉਨ੍ਹਾਂ ਕੌਮਾਂ ਦੇ ਦੇਵਤਿਆਂ ਨੂੰ ਸਾੜ ਦਿੱਤਾ ਹੈ। ਪਰ ਉਹ ਅਸਲੀ ਦੇਵਤੇ ਨਹੀਂ ਸਨ। ਉਹ ਸਿਰਫ਼ ਲੱਕੜੀ ਅਤੇ ਪੱਥਰ ਦੇ ਬੁੱਤ ਹੀ ਸਨ ਜਿਹੜੇ ਬੰਦਿਆਂ ਨੇ ਬਣਾਏ ਸਨ। ਇਸੇ ਲਈ ਅੱਸ਼ੂਰ ਦਾ ਰਾਜਾ ਉਨ੍ਹਾਂ ਨੂੰ ਤਬਾਹ ਕਰ ਸੱਕਿਆ!"
14ਪਰ ਤੁਸੀਂ ਤਾਂ ਸਾਡੇ ਯਹੋਵਾਹ ਪਰਮੇਸ਼ੁਰ ਹੋ। ਇਸ ਲਈ ਮਿਹਰ ਕਰਕੇ ਸਾਨੂੰ ਅੱਸ਼ੂਰ ਦੇ ਰਾਜੇ ਕੋਲੋਂ ਬਚਾਓ। ਫ਼ੇਰ ਸਾਰੀਆਂ ਕੌਮਾਂ ਇਹ ਜਾਣ ਲੈਣਗੀਆਂ ਕਿ ਤੁਸੀਂ ਹੀ ਯਹੋਵਾਹ ਹੋ, ਅਤੇ ਤੁਸੀਂ ਹੀ ਇੱਕੋ ਇੱਕ ਪਰਮੇਸ਼ੁਰ ਹੋ।"
15ਪਰਮੇਸ਼ੁਰ ਦਾ ਹਿਜ਼ਕੀਯਾਹ ਨੂੰ ਜਵਾਬ ਫ਼ੇਰ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਘਲਿਆ। ਯ੍ਯਸਾਯਾਹ ਨੇ ਆਖਿਆ, “ਇਸਰਾਏਲ ਦਾ ਪਰਮੇਸ਼ੁਰ, ਯਹੋਵਾਹ ਆਖਦਾ ਹੈ, ‘ਤੁਸੀਂ ਮੇਰੇ ਅੱਗੇ ਅੱਸ਼ੂਰ ਦੇ ਰਾਜੇ ਸਨਹੇਰੀਬ ਵੱਲੋਂ ਆਏ ਸੰਦੇਸ਼ ਬਾਰੇ ਪ੍ਰਾਰਥਨਾ ਕੀਤੀ। ਮੈਂ ਤੁਹਾਡੀ ਪ੍ਰਾਰਥਨਾ ਸੁਣ ਲਈ ਹੈ।’"

16“ਸਨਹੇਰੀਬ ਬਾਰੇ ਯਹੋਵਾਹ ਦਾ ਸੰਦੇਸ਼ ਇਉਂ ਹੈ: ‘ਅੱਸ਼ੂਰ ਦੇ ਰਾਜੇ, ਸੀਯੋਨ ਯਰੂਸ਼ਲਮ ਦੀ ਕਂਵਾਰੀ ਪੁੱਤਰੀ ਤੈਨੂੰ ਮਹੱਤਵਪੂਰਣ ਨਹੀਂ ਸਮਝਦੀ। ਉਹ ਤੇਰੇ ਉੱਤੇ ਹੱਸਦੀ ਹੈ। ਯਰੂਸ਼ਲਮ ਦੀ ਪੁੱਤਰੀ ਮਜ਼ਾਕ ਤੇਰਾ ਉਡਾਉਂਦੀ ਹੈ।"
17ਪਰ ਤੂੰ ਕਿਸਦੀ ਬੇਅਦਬੀ ਕੀਤੀ ਅਤੇ ਕਿਸਦਾ ਮਜ਼ਾਕ ਉਡਾਇਆ ਸੀ? ਤੂੰ ਕਿਸਦੇ ਖਿਲਾਫ਼ ਬੋਲਿਆ ਸੀ? ਤੂੰ ਇਸਰਾਏਲ ਦੇ ਪਵਿੱਤਰ ਪੁਰੱਖ ਦੇ ਵਿਰੁੱਧ ਸੀ! ਤੂੰ ਉਸ ਤੋਂ ਬਿਹਤਰ ਹੋਣ ਦਾ ਵਿਖਾਵਾ ਕੀਤਾ ਸੀ।"
18ਤੂੰ ਆਪਣੇ ਅਧਿਕਾਰੀਆਂ ਨੂੰ ਮੇਰੇ ਪ੍ਰਭੂ, ਯਹੋਵਾਹ ਦਾ ਅਪਮਾਨ ਕਰਨ ਲਈ ਭੇਜਿਆ। ਤੂੰ ਆਖਿਆ ਸੀ, “ਮੈਂ ਬਹੁਤ ਤਾਕਤਵਰ ਹਾਂ! ਮੇਰੇ ਕੋਲ ਬਹੁਤ ਸਾਰੇ ਰੱਥ ਨੇ। ਮੈਂ ਲਬਾਨੋਨ ਨੂੰ ਆਪਣੀ ਸ਼ਕਤੀ ਨਾਲ ਹਰਾਇਆ ਸੀ ਮੈਂ ਲਬਾਨੋਨ ਦੇ ਸਭ ਤੋਂ ਉੱਚੇ ਪਰਬਤ ਉੱਤੇ ਚੜ੍ਹ ਗਿਆ ਸਾਂ। ਮੈਂ ਲਬਾਨੋਨ ਦੇ ਸਾਰੇ ਵੱਡੇ ਰੁੱਖ ਛਾਂਗ ਸੁੱਟੇ ਸਨ।। ਮੈਂ ਸਭ ਤੋਂ ਉੱਚੇ ਪਰਬਤ ਉੱਤੇ ਅਤੇ ਸਭ ਤੋਂ ਸੰਘਣੇ ਉਸ ਜੰਗਲ ਅੰਦਰ ਪਹੁੰਚਿਆ ਹਾਂ।"
19ਮੈਂ ਖੂਹ ਪੁੱਟੇ ਤੇ ਨਵੀਆਂ ਥਾਵਾਂ ਦਾ ਪਾਣੀ ਪੀਤਾ। ਮੈਂ ਮਿਸਰ ਦੀਆਂ ਨਦੀਆਂ ਸੁਕਾ ਦਿੱਤੀਆਂ ਸਨ ਤੇ ਉਸ ਦੇਸ਼ ਨੂੰ ਲਿਤਾੜ ਦਿੱਤਾ ਸੀ।”"
20‘ਇਹੀ ਸੀ ਜੋ ਤੂੰ ਆਖਿਆ ਸੀ ਪਰ ਕੀ ਤੂੰ ਨਹੀਂ ਸੁਣਿਆ ਜੋ ਮੈਂ ਆਖਿਆ ਸੀ? ਮੈਂ ਇਹ ਯੋਜਨਾ ਬਹੁਤ ਪਹਿਲਾਂ ਬਣਾਈ ਸੀ, ਪੁਰਾਤਨ ਸਮਿਆਂ ਤੋਂ ਹੀ ਮੇਰੀ ਇਹ ਯੋਜਨਾ ਸੀ। ਤੇ ਹੁਣ ਮੈਂ ਇਸ ਨੂੰ ਵਾਪਰਨ ਦਾ ਹੁਕਮ ਦਿੱਤਾ ਹੈ। ਮੈਂ ਤੈਨੂੰ ਮਜ਼ਬੂਤ ਸ਼ਹਿਰਾਂ ਨੂੰ ਤਹਿਸ ਨਹਿਸ ਕਰਨ ਦਿੱਤਾ ਅਤੇ ਉਨ੍ਹਾਂ ਨੂੰ ਮਲਬੇ ਦੇ ਢੇਰਾਂ ਵਿੱਚ ਤਬਦੀਲ ਕਰਨ ਦਿੱਤਾ।"

21ਸ਼ਹਿਰ ਦੇ ਲੋਕਾਂ ਕੋਲ ਕੋਈ ਸ਼ਕਤੀ ਨਹੀਂ ਸੀ। ਉਹ ਲੋਕ ਡਰੇ ਹੋਏ ਅਤੇ ਘਬਰਾੇ ਹੋਏ ਸਨ। ਉਹ ਕੱਟੇ ਜਾਣ ਵਾਲੇ ਸਨ ਖੇਤਾਂ ਦੇ ਘਾਹ ਵਾਂਗ। ਉਹ ਘਰਾਂ ਦੀਆਂ ਛੱਤਾਂ ਉੱਤੇ ਉੱਗੇ ਘਾਹ ਵਾਂਗ ਸਨ। ਵੱਧਣ ਫ਼ੁੱਲਣ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਜਿਹੜਾ।"
22ਮੈਨੂੰ ਤੇਰੀਆਂ ਸਾਰੀਆਂ ਲੜਾਈਆਂ ਦਾ ਪਤਾ ਹੈ। ਮੈਂ ਜਾਣਦਾ ਤੂੰ ਕਦੋਂ ਅਰਾਮ ਕਰਦਾ ਸੈਂ। ਮੈਂ ਜਾਣਦਾ ਜਦੋਂ ਤੂੰ ਜੰਗ ਕਰਨ ਜਾਂਦਾ ਸੀ। ਮੈਂ ਜਾਣਦਾ ਜਦੋਂ ਤੂੰ ਯੁੱਧ ਤੋਂ ਮਗਰੋਂ, ਘਰ ਪਰਤਦਾ ਸੀ। ਮੈਂ ਇਹ ਵੀ ਜਾਣਦਾ ਤੂੰ ਕਦੋਂ ਮੇਰੇ ਕੋਲੋਂ ਉਪਰਾਮ ਹੁੰਦਾ ਸੈਂ।"
23ਹਾਂ, ਤੂੰ ਉਪਰਾਮ ਮੇਰੇ ਕੋਲੋਂ ਸੈਂ। ਮੈਂ ਤੇਰੀਆਂ ਬੇ-ਅਦਬ ਗੁਮਾਨੀ ਗੱਲਾਂ ਸੁਣੀਆਂ ਹਨ। ਇਸ ਲਈ ਮੈਂ ਤੇਰੇ ਨੱਕ ਵਿੱਚ ਨੱਬ ਪਾਵਾਂਗਾ। ਅਤੇ ਮੈਂ ਤੇਰੇ ਮੂੰਹ ਅੰਦਰ ਲਗਾਮ ਪਾਵਾਂਗਾ। ਤੇ ਫ਼ੇਰ ਮੈਂ ਤੈਨੂੰ ਭੁਆਟਣੀਆਂ ਦੇਵਾਂਗਾ ਤੇ ਤੈਨੂੰ ਓਸ ਰਾਹ ਵਾਪਸ ਭੇਜ ਦੇਵਾਂਗਾ।’”"
You have read Isaiah 24
23 verses