1ਨੇਕ ਅਤੇ ਇਮਾਨਦਾਰ ਬੰਦੇ ਜਿਹੜੇ ਪੈਸੇ ਲਈ ਹੋਰਾਂ ਨੂੰ ਨੁਕਸਾਨ ਪਹੁੰਚਾਣ ਤੋਂ ਇਨਕਾਰ ਕਰਦੇ ਹਨ ਉਹੀ ਇਸ ਅਗਨੀ ਵਿੱਚੋਂ ਸਲਾਮਤ ਬਚਣਗੇ। ਉਹ ਲੋਕ ਰਿਸ਼ਵਤ ਲੈਣ ਤੋਂ ਇਨਕਾਰ ਕਰਦੇ ਹਨ। ਉਹ ਲੋਕ ਹੋਰਾਂ ਲੋਕਾਂ ਨੂੰ ਕਤਲ ਕਰਨ ਦੀਆਂ ਵਿਉਂਤਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਲੋਕ ਮੰਦੇ ਕੰਮਾਂ ਦੀਆਂ ਯੋਜਨਾਵਾਂ ਵੱਲ ਝਾਕਣ ਤੋਂ ਵੀ ਇਨਕਾਰ ਕਰਦੇ ਹਨ।"
2ਉਹ ਲੋਕ ਉੱਚੀਆਂ ਥਾਵਾਂ ਉੱਤੇ ਸੁਰੱਖਿਅਤ ਰਹਿਣਗੇ। ਉਨ੍ਹਾਂ ਦੀ ਉੱਚੀ ਕਿਲਿਆਂ ਵਿੱਚ ਰੱਖਿਆ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਕੋਲ ਹਮੇਸ਼ਾ ਅੰਨ ਪਾਣੀ ਹੋਵੇਗਾ।"
3ਤੁਹਾਡੀਆਂ ਅੱਖਾਂ ਰਾਜੇ (ਪਰਮੇਸ਼ੁਰ) ਨੂੰ ਆਪਣੇ ਪੂਰੇ ਜਲਾਲ ਵਿੱਚ ਦੇਖਣਗੀਆਂ। ਤੁਸੀਂ ਉਸ ਮਹਾਨ ਧਰਤੀ ਨੂੰ ਦੇਖੋਗੇ।"
4ਤੁਸੀਂ ਆਪਣੀਆਂ ਅਤੀਤ ਦੀਆਂ ਮੁਸੀਬਤਾਂ ਬਾਰੇ ਸੋਚੋਗੇ। ਤੁਸੀਂ ਸੋਚੋਗੇ, “ਦੂਸਰੇ ਦੇਸ਼ਾਂ ਦੇ ਉਹ ਲੋਕ ਕਿੱਥੋ ਹਨ? ਉਹ ਲੋਕ ਅਜਿਹੀਆਂ ਭਾਸ਼ਾਵਾਂ ਬੋਲਦੇ ਸਨ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸੱਕਦੇ ਸਾਂ। ਹੋਰਨਾਂ ਧਰਤੀਆਂ ਦੇ ਉਹ ਅਧਿਕਾਰੀ ਅਤੇ ਕਰ ਉਗਰਾਹੁਣ ਵਾਲੇ ਕਿੱਥੋ ਹਨ? ਕਿੱਥੋ ਨੇ ਉਹ ਜਾਸੂਸ ਜਿਹੜੇ ਸਾਡੇ ਸੁਰੱਖਿਆ ਮ੍ਮੁਨਾਰਿਆਂ ਦੀ ਗਿਣਤੀ ਕਰਦੇ ਸਨ? ਉਹ ਸਾਰੇ ਹੀ ਚੱਲੇ ਗਏ ਹਨ ਅਤੇ ਤੁਸੀਂ ਉਨ੍ਹਾਂ ਨੂੰ ਹੋਰ ਵੱਧੇਰੇ ਨਹੀਂ ਵੇਖੋਁਗੇ।”"
5ਪਰਮੇਸ਼ੁਰ ਯਰੂਸ਼ਲਮ ਦੀ ਰਾਖੀ ਕਰੇਗਾ ਸਾਡੇ ਧਾਰਮਿਕ ਉਤਸਵਾਂ ਦੇ ਸ਼ਹਿਰ ਸੀਯੋਨ ਵੱਲ ਦੇਖੋ। ਯਰੂਸ਼ਲਮ ਵੱਲ ਦੇਖੋ-ਆਰਾਮ ਕਰਨ ਦੀ ਉਸ ਖੂਬਸੂਰਤ ਥਾਂ ਵੱਲ। ਯਰੂਸ਼ਲਮ ਇੱਕ ਅਜਿਹੇ ਤੰਬੂ ਵਰਗਾ ਹੈ ਜਿਹੜਾ ਕਦੇ ਨਹੀਂ ਹਿਲੇਗਾ। ਜਿਹੜੀਆਂ ਕਿੱਲੀਆਂ ਨੇ ਉਸ ਨੂੰ ਰੋਕਿਆ ਹੋਇਆ ਹੈ ਉਹ ਕਦੇ ਨਹੀਂ ਪੁਟ੍ਟੀਆਂ ਜਾਣਗੀਆਂ। ਉਸ ਦੇ ਰੱਸੇ ਕਦੇ ਨਹੀਂ ਟੁੱਟਣਗੇ।"

6ਕਿਉਂਕਿ ਸ਼ਕਤੀਸ਼ਾਲੀ ਯਹੋਵਾਹ ਓੱਥੇ ਹੈ। ਉਹ ਧਰਤੀ ਚਸ਼ਮਿਆਂ ਅਤੇ ਚੌੜੀਆਂ ਨਦੀਆਂ ਦੀ ਧਰਤੀ ਹੈ। ਪਰ ਉਨ੍ਹਾਂ ਨਦੀਆਂ ਵਿੱਚ ਦੁਸ਼ਮਣ ਦੀਆਂ ਕਿਸ਼ਤੀਆਂ ਜਾਂ ਤਾਕਤਵਰ ਜਹਾਜ਼ ਨਹੀਂ ਹੋਣਗੇ। ਤੁਸੀਂ ਲੋਕ ਜਿਹੜੇ ਉਨ੍ਹਾਂ ਕਿਸ਼ਤੀਆਂ ਉੱਤੇ ਕੰਮ ਕਰਦੇ ਹੋ ਰੱਸਿਆਂ ਨਾਲ ਆਪਣਾ ਕੰਮ ਛੱਡ ਸੱਕਦੇ ਹੋ। ਤੁਸੀਂ ਇੰਨਾ ਮਜ਼ਬੂਤ ਮਸਤੂਲ ਨਹੀਂ ਬਣਾ ਸੱਕਦੇ ਅਤੇ ਤੁਸੀਂ ਆਪਣੀ ਯਾਤਰਾ ਆਰੰਭ ਨਹੀਂ ਕਰ ਸੱਕੋਗੇ। ਕਿਉਂ ਕਿ ਯਹੋਵਾਹ ਸਾਡਾ ਨਿਆਂਪਾਲਕ ਹੈ ਅਤੇ ਉਹ ਸਾਡੇ ਨੇਮ ਬਣਾਉਂਦਾ ਹੈ। ਯਹੋਵਾਹ ਸਾਡਾ ਰਾਜਾ ਹੈ। ਉਹ ਸਾਨੂੰ ਬਚਾਉਂਦਾ ਹੈ। ਇਸ ਲਈ ਯਹੋਵਾਹ ਸਾਨੂੰ ਕਾਫ਼ੀ ਦੌਲਤ ਦੇਵੇਗਾ। ਵਿਕਲਾਂਗ ਬੰਦੇ ਵੀ ਲੜਾਈ ਵਿੱਚ ਵੱਡੀ ਦੌਲਤ ਜਿੱਤਣਗੇ।"
7ਇੱਥੇ ਰਹਿਣ ਵਾਲਾ ਕੋਈ ਬੰਦਾ ਵੀ ਇਹ ਨਹੀਂ ਆਖੇਗਾ, “ਮੈਂ ਬਿਮਾਰ ਹਾਂ।” ਇੱਥੇ ਰਹਿਣ ਵਾਲੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਪਾਪ ਬਖਸ਼ੇ ਗਏ ਹਨ।"
8ਪਰਮੇਸ਼ੁਰ ਆਪਣੇ ਦੁਸਮਣਾਂ ਨੂੰ ਸਜ਼ਾ ਦੇਵੇਗਾ ਸਾਰੀਆਂ ਕੌਮਾਂ ਦੇ ਲੋਕੋ, ਨੇੜੇ ਆਓ ਤੇ ਸੁਣੋ! ਤੁਹਾਨੂੰ ਸਮੂਹ ਲੋਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਧਰਤੀ ਅਤੇ ਧਰਤੀ ਉੱਤੇ ਰਹਿਣ ਵਾਲੇ ਸਮੂਹ ਲੋਕਾਂ ਨੂੰ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਹਨ।"
9ਯਹੋਵਾਹ ਸਮੂਹ ਕੌਮਾਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਨਾਲ ਨਾਰਾਜ਼ ਹੈ। ਯੋਹਵਾਹ ਉਨ੍ਹਾਂ ਸਭਨਾਂ ਨੂੰ ਤਬਾਹ ਕਰ ਦੇਵੇਗਾ। ਉਹ ਉਨ੍ਹਾਂ ਸਾਰਿਆਂ ਨੂੰ ਮਾਰ ਮੁਕਾਵੇਗਾ।"
10ਉਨ੍ਹਾਂ ਦੀਆਂ ਲਾਸ਼ਾਂ ਬਾਹਰ ਸੁੱਟ ਦਿੱਤੀਆਂ ਜਾਣਗੀਆਂ। ਲਾਸ਼ਾਂ ਵਿੱਚੋਂ ਦੁਰਗੰਧ ਉੱਠੇਗੀ ਅਤੇ ਪਹਾੜਾਂ ਤੋਂ ਖੂਨ ਵਗੇਗਾ।"

11ਅਕਾਸ਼ ਕਿਸੇ ਪੱਤ੍ਰੀ ਵਾਂਗ ਲਪੇਟ ਦਿੱਤੇ ਜਾਣਗੇ। ਅਤੇ ਸਿਤਾਰੇ ਮਰ ਜਾਣਗੇ ਅਤੇ ਕਿਸੇ ਵੇਲ ਜਾਂ ਅੰਜੀਰ ਦੇ ਰੁੱਖ ਦੇ ਸੁੱਕੇ ਪਤਿਆਂ ਵਾਂਗ ਡਿੱਗ ਪੈਣਗੇ। ਅਕਾਸ਼ ਦੇ ਸਭ ਤਾਰੇ ਪਿਘਲ ਜਾਣਗੇ।"
12ਯਹੋਵਾਹ ਆਖਦਾ ਹੈ, “ਅਜਿਹਾ ਓਦੋਁ ਵਾਪਰੇਗਾ ਜਦੋਂ ਅਕਾਸ਼ ਵਿੱਚ ਮੇਰੀ ਤਲਵਾਰ ਖੂਨ ਨਾਲ ਲਬਪਬ ਹੋ ਜਾਵੇਗੀ।” ਦੇਖੋ! ਯਹੋਵਾਹ ਦੀ ਤਲਵਾਰ ਅਦੋਮ ਦੇ ਆਰ-ਪਾਰ ਹੋ ਜਾਵੇਗੀ। ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ ਮਰਨਾ ਪੈਣਾ ਹੈ।"
13ਕਿਉਂ ਕਿ ਯਹੋਵਾਹ ਕੋਲ ਭੇਡਾਂ ਅਤੇ ਬੱਕਰੀਆਂ ਦੀਆਂ ਕਾਫ਼ੀ ਬਲੀਆਂ ਸਨ ਅਤੇ ਉਸ ਨੇ ਨਿਆਂ ਕੀਤਾ ਸੀ ਕਿ ਬਾਸਰਾਹ ਅਤੇ ਅਦੋਮ ਵਿੱਚ ਬਲੀਆਂ ਦਾ ਇੱਕ ਸਮਾਂ ਹੋਵੇਗਾ।"
14ਇਸ ਲਈ ਭੇਡੂ, ਪਸ਼ੂ ਅਤੇ ਤਾਕਤਵਰ ਬਲਦ ਮਾਰੇ ਜਾਣਗੇ। ਧਰਤੀ ਉੱਤੇ ਉਨ੍ਹਾਂ ਦਾ ਖੂਨ ਫ਼ੈਲ ਜਾਵੇਗਾ। ਮਿੱਟੀ ਉਨ੍ਹਾਂ ਦੀ ਚਰਬੀ ਨਾਲ ਭਰ ਜਾਵੇਗੀ।"
15ਉਹ ਗੱਲਾਂ ਵਾਪਰਨਗੀਆਂ ਕਿਉਂ ਕਿ ਯਹੋਵਾਹ ਨੇ ਸਜ਼ਾ ਦਾ ਸਮਾਂ ਚੁਣ ਲਿਆ ਹੈ। ਯਹੋਵਾਹ ਨੇ ਉਸ ਸਾਲ ਦੀ ਚੋਣ ਕਰ ਲਈ ਹੈ ਜਦੋਂ ਲੋਕਾਂ ਨੂੰ ਸੀਯੋਨ ਨਾਲ ਕੀਤੀਆਂ ਵੱਧੀਕੀਆਂ ਦਾ ਮੁੱਲ ਤਾਰਨਾ ਪਵੇਗਾ।"

16ਅਦੋਮ ਦੀਆਂ ਨਦੀਆਂ ਲੁੱਕ ਵਰਗੀਆਂ ਗਰਮ ਹੋਣਗੀਆਂ। ਅਦੋਮ ਦੀ ਧਰਤੀ ਬਲਦੀ ਗੰਧਕ ਵਾਂਗ ਹੋਵੇਗੀ।"
17ਅੱਗਾਂ ਦਿਨ ਰਾਤ ਬਲਣਗੀਆਂ-ਕੋਈ ਵੀ ਬੰਦਾ ਅੱਗ ਨੂੰ ਰੋਕ ਨਹੀਂ ਸੱਕੇਗਾ। ਅਦੋਮ ਤੋਂ ਹਮੇਸ਼ਾ ਲਈ ਪੂੰਆਂ ਉੱਠੇਗਾ। ਧਰਤੀ ਨੂੰ ਹਮੇਸ਼ਾ-ਹਮੇਸ਼ਾ ਲਈ ਤਬਾਹ ਕਰ ਦਿੱਤਾ ਜਾਵੇਗਾ। ਕੋਈ ਵੀ ਬੰਦਾ ਕਦੇ ਉਸ ਧਰਤੀ ਵਿੱਚੋਂ ਹੋ ਕੇ ਨਹੀਂ ਲੰਘੇਗਾ।"
You have read Isaiah 21
17 verses