Lumina
Isaiah

Sign Against Egypt

Isaiah 20·Punjabi Bible

1ਧਰਤੀ ਬੀਮਾਰ ਹੈ ਅਤੇ ਮਰ ਰਹੀ ਹੈ। ਲਬਾਨੋਨ ਮਰ ਰਿਹਾ ਹੈ ਅਤੇ ਸ਼ਾਰੋਨ ਵਾਦੀ ਖੁਸ਼ਕ ਅਤੇ ਸੱਖਣੀ ਹੈ। ਬਾਸ਼ਾਮ ਅਤੇ ਕਰਮਲ ਕਿਸੇ ਵੇਲੇ ਖੂਬਸੂਰਤ ਪੌਦੇ ਉਗਾਉਂਦੇ ਸਨ ਪਰ ਹੁਣ ਉਹ ਪੌਦੇ ਉਗਣੋਁ ਹਟ ਗਏ ਹਨ।"

2ਯਹੋਵਾਹ ਆਖਦਾ ਹੈ, “ਹੁਣ ਮੈਂ ਖਲੋਵਾਂਗਾ ਅਤੇ ਆਪਣੀ ਮਹਾਨਤਾ ਦਰਸਾਵਾਂਗਾ। ਹੁਣ, ਮੈਂ ਲੋਕਾਂ ਲਈ ਮਹੱਤਵਪੂਰਣ ਬਣ ਜਾਵਾਂਗਾ।"

3ਤੁਸੀਂ ਲੋਕਾਂ ਨੇ ਫ਼ਿਜ਼ੂਲ ਗੱਲਾਂ ਕੀਤੀਆਂ ਹਨ। ਉਹ ਗੱਲਾਂ ਘਾਹ ਫ਼ੂਸ ਵਰਗੀਆਂ ਹਨ। ਉਹ ਕਿਸੇ ਵੀ ਕੰਮ ਦੀਆਂ ਨਹੀਂ ਹਨ! ਤੁਹਾਡੇ ਆਪਣੇ ਆਤਮੇ ਅੱਗ ਵਾਂਗ ਹੋਣਗੇ ਜੋ ਤੁਹਾਨੂੰ ਸਾੜ ਦੇਣਗੇ।"

4ਲੋਕ ਉਦੋਂ ਤੱਕ ਸੜਨਗੇ ਜਦੋਂ ਤੱਕ ਕਿ ਉਨ੍ਹਾਂ ਦੀਆਂ ਹੱਡੀਆਂ ਚੂਨਾ ਨਹੀਂ ਬਣ ਜਾਂਦੀਆਂ। ਲੋਕ ਕੰਡਿਆਲੀਆਂ ਝਾੜੀਆਂ ਵਾਂਗ ਛੇਤੀ ਹੀ ਸੜ ਜਾਣਗੇ।"

5“ਤੁਸੀਂ, ਦੂਰ ਦੁਰਾਡੇ ਦੇ ਲੋਕੋ, ਉਨ੍ਹਾਂ ਗੱਲਾਂ ਬਾਰੇ ਸੁਣੋ ਜਿਹੜੀਆਂ ਮੈਂ ਕੀਤੀਆਂ ਹਨ। ਤੁਸੀਂ ਲੋਕ, ਜਿਹੜੇ ਮੇਰੇ ਨੇੜੇ ਹੋ, ਮੇਰੀ ਤਾਕਤ ਨੂੰ ਜਾਣੋ।”"

Isaiah 20 illustration - Isaiah Chapter 20

6ਸੀਯੋਨ ਦੇ ਪਾਪੀ ਭੈਭੀਤ ਹਨ। ਜਿਹੜੇ ਲੋਕ ਮੰਦੀਆਂ ਗੱਲਾਂ ਕਰਦੇ ਹਨ ਡਰ ਨਾਲ ਕੰਬ ਰਹੇ ਹਨ। ਉਹ ਆਖਦੇ ਹਨ, “ਕੀ ਸਾਡੇ ਵਿੱਚੋਂ ਕੋਈ ਇਸ ਤਬਾਹ ਕਰਨ ਵਾਲੀ ਅਗਨੀ ਵਿੱਚੋਂ ਜਿਉਂਦਾ ਬਚ ਸੱਕਦਾ ਹੈ? ਇਸ ਅੱਗ ਦੇ ਨੇੜੇ ਕੌਣ ਰਹਿ ਸੱਕਦਾ ਹੈ, ਜਿਹੜੀ ਸਦਾ ਬਲਦੀ ਰਹਿੰਦੀ ਹੈ?”"

Chapter Complete

You have read Isaiah 20

6 verses