1ਤੂੰ ਪ੍ਰਭਾਤ ਦੇ ਤਾਰੇ ਵਾਂਗ ਸੀ ਪਰ ਤੂੰ ਅਕਾਸ਼ ਵਿੱਚੋਂ ਡਿੱਗ ਚੁੱਕਿਆ ਹੈਂ। ਅਤੀਤ ਵਿੱਚ, ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਸਾਹਮਣੇ ਝੁਕਦੀਆਂ ਸਨ। ਪਰ ਹੁਣ ਤੂੰ ਕੱਟ ਕੇ ਸੁੱਟ ਦਿੱਤਾ ਗਿਆ ਹੈਂ।"
2ਤੂੰ ਹਮੇਸ਼ਾ ਆਪਣੇ-ਆਪ ਨੂੰ ਆਖਿਆ, “ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ। ਮੈਂ ਉੱਪਰ ਅਕਾਸ਼ ਵੱਲ ਜਾਵਾਂਗਾ। ਮੈਂ ਆਪਣਾ ਤਖਤ ਪਰਮੇਸ਼ੁਰ ਦੇ ਤਾਰਿਆਂ ਦੇ ਉੱਪਰ ਸਥਾਪਿਤ ਕਰਾਂਗਾ। ਮੈਂ ਜ਼ਫ਼ੋਨ ਦੇ ਪਵਿੱਤਰ ਪਰਬਤ ਉੱਤੇ ਬੈਠਾਂਗਾ। ਉਸ ਪਰਬਤ ਉੱਤੇ ਮੈਂ ਦੇਵਤਿਆਂ ਨੂੰ ਮਿਲਾਂਗਾ।"
3ਮੈਂ ਬੱਦਲਾਂ ਵਿੱਚਲੀ ਜਗਵੇਦੀ ਤੱਕ ਜਾਵਾਂਗਾ। ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ।”"
4ਪਰ ਇਉਂ ਹੋਇਆ ਨਹੀਂ। ਤੂੰ ਪਰਮੇਸ਼ੁਰ ਨਾਲ ਅਕਾਸ਼ ਵੱਲ ਨਹੀਂ ਗਿਆ। ਤੈਨੂੰ ਡੂੰਘੀ ਖੱਡ ਵਿੱਚ, ਸ਼ਿਓਲ, ਮੌਤ ਦੇ ਸਥਾਨ ਉੱਤੇ ਡੇਗਿਆ ਗਿਆ ਸੀ।"
5ਲੋਕ ਤੇਰੇ ਵੱਲ ਦੇਖਦੇ ਹਨ ਅਤੇ ਤੇਰੇ ਬਾਰੇ ਸੋਚਦੇ ਹਨ। ਉਹ ਦੇਖਦੇ ਹਨ ਕਿ ਤੂੰ ਤਾਂ ਬਸ ਮੁਰਦਾ ਜਿਸਮ ਹੀ ਹੈਂ, ਤੇ ਲੋਕ ਆਖਦੇ ਨੇ, “ਕੀ ਇਹ ਉਹੀ ਬੰਦਾ ਹੈ ਜਿਸਨੇ ਧਰਤੀ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਭੈਭੀਤ ਕੀਤਾ ਸੀ?"

6ਕੀ ਇਹੀ ਉਹ ਆਦਮੀ ਹੈ ਜਿਸਨੇ ਸ਼ਹਿਰਾਂ ਨੂੰ ਤਬਾਹ ਕੀਤਾ ਸੀ ਅਤੇ ਜਿਸਨੇ ਧਰਤੀ ਨੂੰ ਮਾਰੂਬਲ ਵਿੱਚ ਬਦਲ ਦਿੱਤਾ ਸੀ? ਕੀ ਇਹ ਉਹੀ ਆਦਮੀ ਹੈ ਜਿਸਨੇ ਲੋਕਾਂ ਨੂੰ ਜੰਗ ਵਿੱਚ ਫ਼ੜਿਆ ਸੀ ਪਰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਸੀ?”"
7ਧਰਤੀ ਦਾ ਹਰ ਰਾਜਾ ਸ਼ਾਨ ਨਾਲ ਮਰਿਆ ਹੈ। ਹਰ ਰਾਜੇ ਦੀ ਆਪਣੀ ਕਬਰ ਹੈ।"
8ਪਰ ਤੂੰ, ਹੇ ਬੁਰੇ ਰਾਜੇ, ਤੈਨੂੰ ਤੇਰੀ ਕਬਰ ਵਿੱਚੋਂ ਕੱਢ ਸੁੱਟਿਆ ਗਿਆ ਹੈ। ਤੂੰ ਰੁੱਖ ਦੀ ਕੱਟੀ ਹੋਈ ਟਾਹਣੀ ਵਾਂਗਰਾਂ ਹੈਂ। ਉਸ ਟਾਹਣੀ ਨੂੰ ਕੱਟ ਕੇ ਸੁੱਟ ਦਿੱਤਾ ਜਾਂਦਾ ਹੈ। ਤੂੰ ਉਸ ਮੁਰਦਾ ਲਾਸ਼ ਵਾਂਗ ਹੈ ਜਿਹੜੀ ਲੜਾਈ ਅੰਦਰ ਡਿੱਗੀ ਸੀ, ਤੇ ਜਿਸ ਨੂੰ ਹੋਰਨਾਂ ਫ਼ੌਜੀਆਂ ਨੇ ਦਰੜ ਦਿੱਤਾ ਸੀ। ਹੁਣ, ਤੂੰ ਹੋਰਨਾਂ ਮੁਰਦਾ ਬੰਦਿਆਂ ਵਰਗਾ ਲੱਗਦਾ ਹੈਂ। ਤੂੰ ਕਫ਼ਨ ਵਿੱਚ ਲਿਪਟਿਆ ਹੋਇਆ ਹੈਂ।"
9ਹੋਰ ਬਹੁਤ ਸਾਰੇ ਰਾਜੇ ਮਰ ਚੁੱਕੇ ਹਨ। ਅਤੇ ਉਨ੍ਹਾਂ ਦੀਆਂ ਆਪੋ-ਆਪਣੀਆਂ ਕਬਰਾਂ ਹਨ। ਪਰ ਤੂੰ ਉਨ੍ਹਾਂ ਨਾਲ ਸ਼ਾਮਿਲ ਨਹੀਂ ਹੋਵੇਂਗਾ। ਕਿਉਂ ਕਿ ਤੂੰ ਆਪਣੇ ਹੀ ਦੇਸ਼ ਨੂੰ ਤਬਾਹ ਕਰ ਦਿੱਤਾ ਸੀ। ਤੂੰ ਆਪਣੇ ਹੀ ਲੋਕਾਂ ਨੂੰ ਮਾਰ ਦਿੱਤਾ ਸੀ। ਤੇਰੇ ਬੱਚੇ ਤੇਰੇ ਵਾਂਗ ਤਬਾਹ ਨਹੀਂ ਕਰਦੇ ਰਹਿਣਗੇ। ਤੇਰੇ ਬੱਚਿਆਂ ਨੂੰ ਰੋਕ ਦਿੱਤਾ ਜਾਵੇਗਾ।"
10ਉਸ ਦੇ ਬੱਚਿਆਂ ਨੂੰ ਮਾਰਨ ਲਈ ਤਿਆਰ ਰਹੋ। ਨੂੰ ਮਾਰ ਦਿਓ ਕਿਉਂ ਕਿ ਉਨ੍ਹਾਂ ਦਾ ਪਿਤਾ ਗੁਨਾਹਗਾਰ ਹੈ। ਉਸ ਦੇ ਬੱਚੇ ਫ਼ੇਰ ਕਦੇ ਵੀ ਧਰਤੀ ਉੱਤੇ ਹਕੂਮਤ ਨਹੀਂ ਕਰਨਗੇ। ਉਹ ਕਦੇ ਵੀ ਧਰਤੀ ਨੂੰ ਆਪਣੇ ਸ਼ਹਿਰਾਂ ਨਾਲ ਨਹੀਂ ਭਰਨਗੇ।"

11ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ, “ਮੈਂ ਖਲੋਵਾਂਗਾ ਤੇ ਉਨ੍ਹਾਂ ਲੋਕਾਂ ਵਿਰੁੱਧ ਲੜਾਂਗਾ। ਮੈਂ ਬਾਬਲ ਦੇ ਮਸ਼ਹੂਰ ਸ਼ਹਿਰ ਨੂੰ ਤਬਾਹ ਕਰ ਦਿਆਂਗਾ। ਮੈਂ ਬਾਬਲ ਦੇ ਸਾਰੇ ਲੋਕਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਦੇ ਪੁੱਤ ਪੋਤਿਆਂ ਅਤੇ ਪੜਪੋਤਿਆਂ ਨੂੰ ਤਬਾਹ ਕਰ ਦਿਆਂਗਾ।” ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।"
12ਯਹੋਵਾਹ ਨੇ ਆਖਿਆ, “ਮੈਂ ਬਾਬਲ ਨੂੰ ਬਦਲ ਦਿਆਂਗਾ। ਉਹ ਥਾਂ ਜਾਨਵਰਾਂ ਲਈ ਹੋਵੇਗੀ ਲੋਕਾਂ ਲਈ ਨਹੀਂ। ਉਹ ਥਾਂ ਇੱਕ ਦਲਦਲ ਹੋਵੇਗੀ। ਮੈਂ ‘ਬਰਬਾਦੀ ਦੇ ਝਾੜੂ’ ਨੂੰ ਵਰਤਾਂਗਾ ਤੇ ਬਾਬਲ ਉੱਤੇ ਝਾੜੂ ਫ਼ੇਰ ਦਿਆਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।"
13ਪਰਮੇਸ਼ੁਰ ਅੱਸ਼ੂਰ ਨੂੰ ਵੀ ਸਜ਼ਾ ਦੇਵੇਗਾ ਸਰਬ ਸ਼ਕਤੀਮਾਨ ਯਹੋਵਾਹ ਨੇ ਇੱਕ ਇਕਰਾਰ ਕੀਤਾ ਹੈ। ਯਹੋਵਾਹ ਨੇ ਆਖਿਆ ਸੀ, “ਮੈਂ ਇਕਰਾਰ ਕਰਦਾ ਹਾਂ, ਇਹ ਗੱਲਾਂ ਓਵੇਂ ਵਾਪਰਨਗੀਆਂ ਜਿਵੇਂ ਮੈਂ ਸੋਚਿਆ ਸੀ। ਇਹ ਗੱਲਾਂ ਉਵੇਂ ਵਾਪਰਨਗੀਆਂ ਜਿਵੇਂ ਮੈਂ ਯੋਜਨਾ ਬਣਾਈ ਸੀ।"
14ਮੈਂ ਆਪਣੇ ਦੇਸ਼ ਵਿੱਚ ਅੱਸ਼ੂਰ ਦੇ ਰਾਜੇ ਨੂੰ ਤਬਾਹ ਕਰ ਦਿਆਂਗਾ। ਮੈਂ ਉਸ ਰਾਜੇ ਨੂੰ ਆਪਣੇ ਪਰਬਤਾਂ ਉੱਤੇ ਪੈਰਾਂ ਹੇਠ ਕੁਚਲ ਦਿਆਂਗਾ। ਉਸ ਰਾਜੇ ਨੇ ਮੇਰੇ ਲੋਕਾਂ ਨੂੰ ਆਪਣਾ ਗੁਲਾਮ ਬਣਾਇਆ, ਉਸ ਨੇ ਉਨ੍ਹਾਂ ਦੇ ਗਲਾਂ ਵਿੱਚ ਜ਼ੰਜ਼ੀਰਾਂ ਪਾਈਆਂ। ਯਹੂਦਾਹ ਦੀ ਗਰਦਨਾਂ ਉੱਤੋਂ ਉਸ ਲੱਠ ਨੂੰ ਹਟਾ ਦਿੱਤਾ ਜਾਵੇਗਾ। ਉਸ ਬੋਲ ਨੂੰ ਦੂਰ ਕਰ ਦਿੱਤਾ ਜਾਵੇਗਾ।"
15ਇਹੀ ਗੱਲ ਹੈ ਜਿਸਦੀ ਮੈਂ ਆਪਣੇ ਲੋਕਾਂ ਲਈ ਯੋਜਨਾ ਬਣਾਈ ਹੈ। ਅਤੇ ਮੈਂ ਆਪਣੀ ਬਾਂਹ (ਸ਼ਕਤੀ) ਦੀ ਵਰਤੋਂ ਸਾਰੀਆਂ ਕੌਮਾਂ ਨੂੰ ਸਜ਼ਾ ਦੇਣ ਲਈ ਕਰਾਂਗਾ।”"

16ਜਦੋਂ ਯਹੋਵਾਹ ਕੋਈ ਯੋਜਨਾ ਬਣਾਉਂਦਾ ਹੈ, ਇਸ ਨੂੰ ਕੋਈ ਨਹੀਂ ਰੋਕ ਸੱਕਦਾ। ਜਦੋਂ ਯਹੋਵਾਹ ਲੋਕਾਂ ਨੂੰ ਸਜ਼ਾ ਦੇਣ ਲਈ ਹੱਥ ਚੁੱਕਦਾ ਹੈ, ਕੋਈ ਬੰਦਾ ਉਸ ਨੂੰ ਰੋਕ ਨਹੀਂ ਸੱਕਦਾ।"
17ਪਰਮੇਸ਼ੁਰ ਦਾ ਸੰਦੇਸ਼ ਫ਼ਿਲਿਸ਼ਤੀਆਂ ਨੂੰ ਇਹ ਸੰਦੇਸ਼ ਉਸ ਸਾਲ ਦਿੱਤਾ ਗਿਆ ਜਦੋਂ ਰਾਜਾ ਅਹਾਦ ਮਰਿਆ ਸੀ।"
18ਫ਼ਿਲਿਸਤੀਆਂ ਦੇ ਦੇਸ, ਤੂੰ ਬਹੁਤ ਖੁਸ਼ ਹੈਂ ਕਿਉਂ ਕਿ ਜਿਸ ਰਾਜੇ ਨੇ ਤੈਨੂੰ ਮਾਰਿਆ ਸੀ ਉਹ ਹੁਣ ਮਰ ਗਿਆ ਹੈ। ਪਰ ਤੈਨੂੰ ਸੱਚਮੁੱਚ ਖੁਸ਼ ਨਹੀਂ ਹੋਣਾ ਚਾਹੀਦਾ। ਇਹ ਠੀਕ ਹੈ ਕਿ ਉਸਦਾ ਰਾਜ ਖਤਮ ਹੋ ਗਿਆ ਹੈ। ਪਰ ਰਾਜੇ ਦਾ ਪੁੱਤਰ ਆਵੇਗਾ ਤੇ ਰਾਜ ਕਰੇਗਾ। ਇਹ ਓਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਇੱਕ ਸੱਪ ਹੋਰ ਵੱਧੇਰੇ ਜ਼ਹਿਰੀਲੇ ਸੱਪ ਨੂੰ ਜਨਮ ਦਿੰਦਾ ਹੈ। ਇਹ ਨਵਾਂ ਰਾਜਾ ਤੁਹਾਡੇ ਲਈ ਬਹੁਤ ਤੇਜ਼ ਫ਼ਨੀਅਰ ਵਰਗਾ ਹੋਵੇਗਾ।"
19ਪਰ ਮੇਰੇ ਗਰੀਬ ਬੰਦੇ ਸੁਰੱਖਿਅਤ ਹੋ ਕੇ ਭੋਜਨ ਕਰ ਸੱਕਣਗੇ। ਉਨ੍ਹਾਂ ਦੇ ਬੱਚੇ ਸੁਰੱਖਿਅਤ ਹੋਣਗੇ। ਮੇਰੇ ਗਰੀਬ ਬੰਦੇ ਆਰਾਮ ਨਾਲ ਲੇਟ ਸੱਕਣਗੇ ਤੇ ਸੁਰੱਖਿਅਤ ਮਹਿਸੂਸ ਕਰਨਗੇ। ਪਰ ਮੈਂ ਤੁਹਾਡੇ ਪਰਿਵਾਰ ਨੂੰ ਭੁੱਖ ਨਾਲ ਮਾਰ ਦਿਆਂਗਾ। ਅਤੇ ਤੁਹਾਡੇ ਸਾਰੇ ਰਹਿੰਦੇ ਬੰਦੇ ਮਰ ਜਾਣਗੇ।"
20ਸ਼ਹਿਰ ਦੇ ਦਰਵਾਜ਼ਿਆਂ ਨੇੜੇ ਰਹਿਣ ਵਾਲਿਓ, ਰੋਵੋ! ਵਾਸੀਓ, ਰੋਵੋ! ਫ਼ਿਲਿਸਤੀਆਂ ਦੇ ਸਮੂਹ ਲੋਕੋ ਭੈਭੀਤ ਹੋ ਜਾਵੋਂਗੇ। ਹਾਡਾ ਹੌਸਲਾ ਮੋਮ ਵਾਂਗ ਪਿਘਲ ਜਾਵੇਗਾ। ਉੱਤਰ ਵੱਲ ਦੇਖੋ! ਧੂੜ ਦਾ ਬੱਦਲ ਉੱਠਿਆ ਹੈ! ਅੱਸ਼ੂਰ ਦੀ ਫ਼ੌਜ ਆ ਰਹੀ ਹੈ! ਉਸ ਫ਼ੌਜ ਦੇ ਸਾਰੇ ਬੰਦੇ ਤਾਕਤਵਰ ਹਨ।"

21ਉਹ ਫ਼ੌਜ ਤੁਹਾਡੇ ਦੇਸ ਅੰਦਰ ਸੰਦੇਸ਼ਵਾਹਕਾਂ ਨੂੰ ਭੇਜੇਗੀ। ਉਹ ਸੰਦੇਸ਼ਵਾਹਕ ਆਪਣੇ ਲੋਕਾਂ ਨੂੰ ਕੀ ਆਖਣਗੇ? ਉਹ ਸੂਚਿਤ ਕਰਨਗੇ: “ਫ਼ਿਲਿਸਤੀਆਂ ਨੂੰ ਹਰਾ ਦਿੱਤਾ ਗਿਆ ਸੀ, ਪਰ ਯਹੋਵਾਹ ਨੇ ਸੀਯੋਨ ਨੂੰ ਤਾਕਤ ਦਿੱਤੀ ਸੀ। ਉਸ ਦੇ ਸਾਰੇ ਬੰਦੇ ਓੱਥੇ ਸੁਰੱਖਿਆ ਲਈ ਗਏ ਸਨ।”"
22ਮੋਆਬ ਨੂੰ ਪਰਮੇਸ਼ੁਰ ਦਾ ਸੰਦੇਸ਼ ਇਹ ਉਦਾਸ ਸੁਨੇਹਾ ਮੋਆਬ ਬਾਰੇ ਹੈ: ਇੱਕ ਰਾਤ ਵਿੱਚ ਫ਼ੌਜਾਂ ਨੇ ਆਰ ਮੋਆਬ ਦੀ ਦੌਲਤ ਲੁੱਟ ਲਈ। ਉਸ ਰਾਤ, ਸ਼ਹਿਰ ਤਬਾਹ ਕੀਤਾ ਗਿਆ ਸੀ। ਇੱਕ ਰਾਤ ਵਿੱਚ ਫੌਜ ਨੇ ਕੀਰ ਮੋਆਬ ਦੀ ਦੌਲਤ ਲੁੱਟ ਲਈ। ਉਸ ਰਾਤ ਸ਼ਹਿਰ ਤਬਾਹ ਕੀਤਾ ਗਿਆ ਸੀ।"
You have read Isaiah 2
22 verses