1ਲੋਕੀ ਰਾਜੇ ਕੋਲ ਸਹਾਇਤਾ ਲਈ ਆਉਣਗੇ ਅਤੇ ਲੋਕ ਉਸ ਦੀਆਂ ਆਖੀਆਂ ਗੱਲਾਂ ਨੂੰ ਸੱਚਮੁੱਚ ਧਿਆਨ ਨਾਲ ਸੁਣਨਗੇ।"
2ਉਹ ਲੋਕ ਜਿਹੜੇ ਹੁਣ ਉਲਝਣ ਵਿੱਚ ਹਨ ਸਮਝਣ ਦੇ ਯੋਗ ਹੋ ਜਾਣਗੇ। ਉਹ ਲੋਕ ਜਿਹੜੇ ਸਾਫ਼-ਸਾਫ਼ ਗੱਲ ਨਹੀਂ ਕਰ ਸੱਕਦੇ, ਹੁਣ ਸਾਫ਼-ਸਾਫ਼ ਅਤੇ ਤੇਜ਼ੀ ਨਾਲ ਗੱਲ ਕਰਨ ਦੇ ਯੋਗ ਹੋ ਜਾਣਗੇ।"
3ਦੁਸ਼ਟ ਆਦਮੀਆਂ ਨੂੰ ਹੋਰ ਵੱਧੇਰੇ ਮਹਾਨ ਆਦਮੀ ਨਹੀਂ ਆਖਿਆ ਜਾਵੇਗਾ। ਲਫਂਗਿਆਂ ਨੂੰ ਸੱਜਣ ਆਦਮੀ ਨਹੀਂ ਆਖਿਆ ਜਾਵੇਗਾ।"
4ਮੂਰਖ ਬੰਦਾ ਮੂਰੱਖਤਾਪੂਰਣ ਗੱਲਾਂ ਕਰਦਾ ਹੈ ਅਤੇ ਆਪਣੇ ਦਿਲ (ਮਨ) ਵਿੱਚ ਮੰਦੇ ਕੰਮਾਂ ਦੀ ਯੋਜਨਾ ਬਣਾਉਂਦਾ ਹੈ। ਮੂਰਖ ਬੰਦਾ ਮੰਦੇ ਕੰਮ ਕਰਨੇ ਲੋਚਦਾ ਹੈ। ਮੂਰਖ ਬੰਦਾ ਯਹੋਵਾਹ ਦੇ ਖਿਲਾਫ਼ ਮੰਦੇ ਬਚਨ ਬੋਲਦਾ ਹੈ। ਮੂਰਖ ਬੰਦਾ ਭੁੱਖਿਆਂ ਨੂੰ ਰੋਟੀ ਨਹੀਂ ਖਾਣ ਦਿੰਦਾ। ਮੂਰਖ ਬੰਦਾ ਪਿਆਸਿਆਂ ਨੂੰ ਪਾਣੀ ਨਹੀਂ ਪੀਣ ਦਿੰਦਾ।"
5ਉਹ ਮੂਰਖ ਬੰਦਾ ਬਦੀ ਨੂੰ ਸੰਦ ਵਾਂਗ ਇਸਤੇਮਾਲ ਕਰਦਾ ਹੈ। ਉਹ ਲੋਕਾਂ ਤੋਂ ਹਰ ਚੀਜ਼ ਖੋਹਣ ਦੀਆਂ ਵਿਉਂਤਾਂ ਬਣਾਉਂਦਾ ਹੈ। ਉਹ ਮੂਰਖ ਬੰਦਾ ਗਰੀਬਾਂ ਬਾਰੇ ਝੂਠ ਬੋਲਦਾ ਹੈ। ਅਤੇ ਉਸ ਦੇ ਝੂਠ ਕਾਰਣ ਗਰੀਬਾਂ ਨੂੰ ਨਿਰਪੱਖ ਇਨਸਾਫ਼ ਨਹੀਂ ਮਿਲਦਾ।"

6ਪਰ ਇੱਕ ਨੇਕ ਆਗੂ ਚੰਗੀਆਂ ਗੱਲਾਂ ਦੀਆਂ ਵਿਉਂਤਾਂ ਬਣਾਉਂਦਾ ਹੈ। ਅਤੇ ਉਹ ਚੰਗੀਆਂ ਗੱਲਾਂ ਉਸ ਨੂੰ ਚੰਗਾ ਨੇਤਾ ਬਣਾਉਂਦੀਆਂ ਹਨ।"
7ਮੁਸ਼ਕਲ ਸਮਾਂ ਆ ਰਿਹਾ ਹੈ ਔਰਤੋਂ, ਤੁਹਾਡੇ ਵਿੱਚੋਂ ਕੁਝ ਹੁਣ ਸ਼ਾਂਤ ਹੋ। ਤੁਸੀਂ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਹੋ। ਪਰ ਤੁਹਾਨੂੰ ਖਲੋਕੇ ਮੇਰੇ ਸ਼ਬਦਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ।"
8ਤੁਸੀ, ਔਰਤੋਂ, ਹੁਣ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਹੋ ਪਰ ਇੱਕ ਸਾਲ ਬਾਦ ਤੁਸੀਂ ਮੁਸ਼ਕਿਲ ਵਿੱਚ ਹੋਵੋਁਗੀਆਂ। ਕਿਉਂ ਕਿ ਅਗਲੇ ਸਾਲ ਤੁਸੀਂ ਅੰਗੂਰ ਇਕੱਠੇ ਨਹੀਂ ਕਰੋਗੀਆਂ-ਇਕੱਠੇ ਕਰਨ ਲਈ ਅੰਗੂਰ ਹੋਣਗੇ ਹੀ ਨਹੀਂ।"
9ਔਰਤੋਂ, ਤੁਸੀਂ ਹੁਣ ਸ਼ਾਂਤ ਹੋ, ਪਰ ਤੁਹਾਨੂੰ ਭੈਭੀਤ ਹੋ ਜਾਣਾ ਚਾਹੀਦਾ ਹੈ! ਔਰਤੋਂ, ਤੁਸੀਂ ਹੁਣ ਸੁਰੱਖਿਅਤ ਮਹਿਸੂਸ ਕਰਦੀਆਂ ਹੋ ਪਰ ਤੁਹਾਨੂੰ ਫ਼ਿਕਰ ਕਰਨਾ ਚਾਹੀਦਾ ਹੈ! ਆਪਣੇ ਸੁੰਦਰ ਕੱਪੜੇ ਲਾਹ ਕੇ ਉਦਾਸੀ ਦੇ ਵਸਤਰ ਪਾ ਲਵੋ। ਆਪਣੀ ਕਮਰ ਦੁਆਲੇ ਉਨ੍ਹਾਂ ਕੱਪੜਿਆਂ ਨੂੰ ਲਪੇਟ ਲਵੋ।"
10ਉਨ੍ਹਾਂ ਉਦਾਸੀ ਭਰੇ ਕੱਪੜਿਆਂ ਨੂੰ ਆਪਣੀਆਂ ਗ਼ਮ ਨਾਲ ਭਰੀਆਂ ਛਾਤੀਆਂ ਉੱਪਰ ਪਹਿਨ ਲਵੋ। ਰੋਵੋ, ਕਿਉਂ ਕਿ ਤੁਹਾਡੇ ਖੇਤ ਖਾਲੀ ਹਨ। ਤੁਹਾਡੇ ਅੰਗੂਰੀ ਬਾਗ਼ ਕਦੇ ਅੰਗੂਰ ਪੈਦਾ ਕਰਦੇ ਸਨ-ਪਰ ਹੁਣ ਉਹ ਸੱਖਣੇ ਹਨ।"

11ਮੇਰੇ ਲੋਕਾਂ ਦੀ ਧਰਤੀ ਲਈ ਰੋਵੋ। ਰੋਵੋ, ਕਿਉਂ ਕਿ ਹੁਣ ਓੱਥੇ ਸਿਰਫ਼ ਕੰਡਿਆਲੀਆਂ ਝਾੜੀਆਂ ਹੀ ਉੱਗਣਗੀਆਂ। ਉਸ ਸ਼ਹਿਰ ਲਈ ਅਤੇ ਉਨ੍ਹਾਂ ਸਾਰੇ ਘਰਾਂ ਲਈ ਰੋਵੋ ਜਿਹੜੇ ਕਦੇ ਖੁਸ਼ੀ ਨਾਲ ਭਰੇ ਹੁੰਦੇ ਸਨ।"
12ਲੋਕ ਰਾਜਧਾਨੀ ਨੂੰ ਛੱਡ ਜਾਣਗੇ। ਮਹਿਲ ਅਤੇ ਮੁਨਾਰੇ ਖਾਲੀ ਛੱਡ ਦਿੱਤੇ ਜਾਣਗੇ। ਲੋਕ ਉਨ੍ਹਾਂ ਘਰਾਂ ਵਿੱਚ ਨਹੀਂ ਰਹਿਣਗੇ-ਉਹ ਗੁਫ਼ਾਵਾਂ ਵਿੱਚ ਰਹਿਣਗੇ। ਆਵਾਰਾ ਗਧੇ ਅਤੇ ਭੇਡਾਂ ਸ਼ਹਿਰ ਵਿੱਚ ਰਹਿਣਗੇ-ਜਾਨਵਰ ਓੱਥੇ ਘਾਹ ਖਾਣ ਲਈ ਜਾਣਗੇ।"
13ਇਹ ਗੱਲਾਂ ਪਰਮੇਸ਼ੁਰ ਦੇ ਸਾਡੇ ਉੱਪਰ ਆਪਣਾ ਆਤਮਾ ਭੇਜਣ ਦੇ ਸਮੇਂ ਤੀਕ ਜਾਰੀ ਰਹਿਣਗੀਆਂ। ਹੁਣ ਧਰਤੀ ਉੱਤੇ ਕੋਈ ਨੇਕੀ ਨਹੀਂ-ਇਹ ਮਾਰੂਬਲ ਵਾਂਗ ਹੈ। ਪਰ ਭਵਿੱਖ ਵਿੱਚ ਮਾਰੂਬਲ ਉਪਜਾਊ ਖੇਤਾਂ ਵਾਂਗ ਹੋਵੇਗਾ-ਬੇਲਾਗ ਨਿਆਂੇ ਓੱਥੇ ਰਹਿਣਗੇ ਅਤੇ ਉਪਜਾਊ ਖੇਤ ਹਰੇ ਭਰੇ ਜੰਗਲ ਵਾਂਗ ਹੋਣਗੇ ਉੱਥੇ ਨੇਕੀ ਨਿਵਾਸ ਕਰੇਗੀ।"
14ਚਂਗਿਆਈ ਸਦਾ ਲਈ ਸ਼ਾਂਤੀ ਅਤੇ ਸੁਰੱਖਿਆ ਲਿਆਵ੍ਵੇਗੀ।"
15ਮੇਰੇ ਬੰਦੇ ਅਮਨ ਦੇ ਖੂਬਸੂਰਤ ਮੈਦਾਨ ਵਿੱਚ ਰਹਿਣਗੇ। ਮੇਰੇ ਬੰਦੇ ਸੁਰੱਖਿਆ ਦੇ ਤੰਬੂਆਂ ਵਿੱਚ ਰਹਿਣਗੇ। ਉਹ ਸ਼ਾਂਤ ਅਤੇ ਅਮਨ ਭਰਪੂਰ ਥਾਵਾਂ ਉੱਤੇ ਰਹਿਣਗੇ।"

16ਪਰ ਇਸਤੋਂ ਪਹਿਲਾਂ ਕਿ ਇਹ ਗੱਲਾਂ ਵਾਪਰਨ ਜੰਗਲ ਅਵੱਸ਼ ਢਠ੍ਠੇਗਾ। ਸ਼ਹਿਰ ਅਵੱਸ਼ ਹਾਰੇਗਾ।"
17ਤੁਹਾਡੇ ਵਿੱਚੋਂ ਕੁਝ ਲੋਕ ਪਾਣੀ ਦੀ ਹਰ ਨਹਿਰ ਨੇੜੇ ਬੀਜ ਬੀਜਦੇ ਹੋ। ਤੁਸੀਂ ਆਪਣੇ ਪਸ਼ੂਆਂ ਅਤੇ ਗਧਿਆਂ ਨੂੰ ਆਜ਼ਾਦੀ ਨਾਲ ਘੁੰਮਣ ਅਤੇ ਚਰਨ ਦਿੰਦੇ ਹੋ। ਤੁਸੀਂ ਲੋਕ ਪ੍ਰਸੰਨ ਹੋਵੋਗੇ।"
18ਬਦੀ ਸਿਰਫ਼ ਹੋਰ ਬਦੀ ਪੈਦਾ ਕਰਦੀ ਹੈ ਦੇਖੋ, ਤੁਸੀਂ ਲੋਕ ਲੜਾਈਆਂ ਕਰਦੇ ਹੋ ਅਤੇ ਲੋਕਾਂ ਦੀਆਂ ਚੀਜ਼ਾਂ ਚੁਰਾਉਂਦੇ ਹੋ, ਅਤੇ ਉਨ੍ਹਾਂ ਲੋਕਾਂ ਨੇ ਕਦੇ ਵੀ ਤੁਹਾਡਾ ਕੁਝ ਨਹੀਂ ਚੁਰਾਇਆ। ਤੁਸੀਂ ਲੋਕਾਂ ਦੇ ਖਿਲਾਫ਼ ਹੋ ਜਾਂਦੇ ਹੋ, ਅਤੇ ਉਹ ਲੋਕ ਵੀ ਤੁਹਾਡੇ ਖਿਲਾਫ਼ ਨਹੀਂ ਹੋਏ। ਇਸ ਲਈ ਜਦੋਂ ਤੁਸੀਂ ਚੋਰੀ ਕਰਨੋ ਹਟ ਜਾਵੋਂਗੇ, ਹੋਰ ਲੋਕ ਤੁਹਾਡੀਆਂ ਚੀਜ਼ਾਂ ਦੀ ਚੋਰੀ ਕਰਨ ਲੱਗ ਪੈਣਗੇ। ਜਦੋਂ ਤੁਸੀਂ ਲੋਕਾਂ ਦੇ ਵਿਰੁੱਧ ਹੋਣੋ ਹਟ੍ਟ ਜਾਵੋਗੇ, ਤਾਂ ਹੋਰ ਲੋਕ ਤੁਹਾਡੇ ਵਿਰੁੱਧ ਹੋਣਾ ਸ਼ੁਰੂ ਕਰ ਦੇਣਗੇ।"
19“ਹੇ ਯਹੋਵਾਹ, ਕਿਰਪਾ ਕਰਕੇ ਸਾਡੇ ਉੱਪਰ ਮਿਹਰਬਾਨ ਹੋ। ਅਸੀਂ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕੀਤਾ ਹੈ। ਯਹੋਵਾਹ ਜੀ, ਸਾਨੂੰ ਹਰ ਸਵੇਰੇ ਤਾਕਤ ਦਿਓ। ਸਾਨੂੰ ਬਚਾਓ ਜਦੋਂ ਵੀ ਅਸੀਂ ਮੁਸੀਬਤ ਵਿੱਚ ਹੋਈੇ।"
20ਤੁਹਾਡੀ ਸ਼ਕਤੀਸ਼ਾਲੀ ਆਵਾਜ਼ ਲੋਕਾਂ ਨੂੰ ਭੈਭੀਤ ਕਰਦੀ ਹੈ, ਅਤੇ ਉਹ ਤੁਹਾਡੇ ਕੋਲੋਂ ਦੂਰ ਭੱਜਦੇ ਨੇ। ਤੁਹਾਡੀ ਮਹਾਨਤਾ ਕੌਮਾਂ ਨੂੰ ਦੂਰ ਭਜਾਉਂਦੀ ਹੈ।”"

21ਤੁਸੀਂ ਲੋਕਾਂ ਨੇ ਲੜਾਈ ਵਿੱਚ ਚੀਜ਼ਾਂ ਚੁਰਾਈਆਂ। ਉਹ ਚੀਜ਼ਾਂ ਤੁਹਾਡੇ ਕੋਲੋਂ ਖੋਹ ਲਈਆਂ ਜਾਣਗੀਆਂ। ਬਹੁਤ ਸਾਰੇ ਲੋਕ ਆਉਣਗੇ ਅਤੇ ਤੁਹਾਡੀ ਦੌਲਤ ਲੁੱਟ ਕੇ ਲੈ ਜਾਣਗੇ। ਇਹ ਓਹੋ ਜਿਹਾ ਸਮਾਂ ਹੋਵੇਗਾ ਜਦੋਂ ਟਿੱਡੀਦਲ ਆਉਂਦਾ ਹੈ ਅਤੇ ਤੁਹਾਡੀਆਂ ਸਾਰੀਆਂ ਫ਼ਸਲਾਂ ਨੂੰ ਖਾ ਜਾਂਦਾ ਹੈ।"
22ਯਹੋਵਾਹ ਬਹੁਤ ਮਹਾਨ ਹੈ। ਉਹ ਬਹੁਤ ਉੱਚੀ ਥਾਂ ਉੱਤੇ ਰਹਿੰਦਾ ਹੈ। ਯਹੋਵਾਹ ਸੀਯੋਨ ਨੂੰ ਨਿਰਪੱਖਤਾ ਅਤੇ ਨੇਕੀ ਨਾਲ ਭਰਦਾ ਹੈ।"
23ਉਹ ਲੋਕਾਂ ਨੂੰ ਪਰਮੇਸ਼ੁਰ ਦੀ ਸਿਆਣਪ ਅਤੇ ਗਿਆਨ ਨਾਲ ਅਮੀਰ ਬਣਾਉਦਾ ਹੈ। ਤੂੰ ਮੁਕਤੀ ਨਾਲ ਅਮੀਰ ਹੈਂ। ਤੂੰ ਯਹੋਵਾਹ ਦਾ ਆਦਰ ਕਰਦਾ ਹੈਂ ਅਤੇ ਇਹੀ ਗੱਲ ਤੈਨੂੰ ਅਮੀਰ ਬਣਾਉਂਦੀ ਹੈ, ਇਸ ਲਈ ਤੂੰ ਜਾਣ ਸੱਕਦਾ ਹੈਂ ਕਿ ਤੂੰ ਨਿਰਂਤਰ ਰਹੇਁਗਾ।"
24ਪਰ ਧਿਆਨ ਨਾਲ ਸੁਣ! ਸੰਦੇਸ਼ਵਾਹਕ ਬਾਹਰ ਖੜ੍ਹੇ ਚੀਖ ਰਹੇ ਹਨ। ਉਹ ਸੰਦੇਸ਼ਵਾਹਕ ਜਿਹੜੇ ਅਮਨ ਲੈ ਕੇ ਆਉਂਦੇ ਨੇ, ਜ਼ੋਰ-ਜ਼ੋਰ ਦੀ ਰੋ ਰਹੇ ਨੇ।"
25ਸੜਕਾਂ ਤਬਾਹ ਹੋ ਗਈਆਂ ਹਨ। ਗਲੀਆਂ ਵਿੱਚ ਕੋਈ ਵੀ ਨਹੀਂ ਤੁਰ ਫ਼ਿਰ ਰਿਹਾ। ਲੋਕਾਂ ਨੇ ਆਪਣੇ ਕੀਤੇ ਇਕਰਾਰਨਾਮੇ ਤੋੜ ਦਿੱਤੇ ਹਨ। ਲੋਕ ਗਵਾਹਾਂ ਦੀ ਸ਼ਹਾਦਤ ਵਿੱਚ ਭਰੋਸਾ ਨਹੀਂ ਕਰਦੇ। ਕੋਈ ਬੰਦਾ ਵੀ ਦੂਸਰਿਆਂ ਦਾ ਆਦਰ ਨਹੀਂ ਕਰਦਾ।"
You have read Isaiah 19
25 verses