Lumina
Isaiah

Moab's Affliction

Isaiah 16·Punjabi Bible

1ਉਹ ਨਬੀਆਂ ਨੂੰ ਆਖਦੇ ਹਨ, “ਉਨ੍ਹਾਂ ਗੱਲਾਂ ਬਾਰੇ ਸੁਪਨੇ ਨਾ ਲਵੋ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਹਨ! ਸਾਨੂੰ ਸੱਚ ਨਾ ਦੱਸੋ! ਸਾਨੂੰ ਚੰਗੀਆਂ-ਚੰਗੀਆਂ ਗੱਲਾਂ ਸੁਣਾਓ ਅਤੇ ਸਾਨੂੰ ਚੰਗਾ ਮਹਿਸੂਸ ਕਰਨ ਦਿਓ! ਸਾਡੇ ਲਈ ਸਿਰਫ਼ ਚੰਗੀਆਂ ਗੱਲਾਂ ਹੀ ਦੇਖੋ!"

2ਉਨ੍ਹਾਂ ਚੀਜ਼ਾਂ ਨੂੰ ਦੇਖਣ ਤੋਂ ਹਟ੍ਟ ਜਾਵੋ ਜਿਹੜੀਆਂ ਸੱਚਮੁੱਚ ਵਾਪਰਨਗੀਆਂ! ਸਾਡੇ ਰਸਤੇ ਵਿੱਚੋਂ ਹਟ੍ਟ ਜਾਵੋ! ਸਾਨੂੰ ਇਸਰਾਏਲ ਦੇ ਪਵਿੱਤਰ ਪੁਰੱਖ ਬਾਰੇ ਦੱਸਣੋ ਹਟ ਜਾਵੋ।”"

3ਯਹੂਦਾਹ ਦੀ ਸਹਾਇਤਾ ਸਿਰਫ਼ ਪਰਮੇਸ਼ੁਰ ਵੱਲੋਂ ਆਉਂਦੀ ਹੈ ਇਸਰਾਏਲ ਦਾ ਪਵਿੱਤਰ ਪੁਰੱਖ (ਪਰਮੇਸ਼ੁਰ) ਆਖਦੀ ਹੈ। “ਤੁਸਾਂ ਲੋਕਾਂ ਨੇ ਯਹੋਵਾਹ ਦੇ ਇਸ ਸੰਦੇਸ਼ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤੁਸੀਂ ਲੋਕ ਸਹਾਇਤਾ ਲਈ ਸਿਰਫ਼ ਲੜਾਈ ਝਗੜ੍ਹੇ ਅਤੇ ਝੂਠ ਉੱਤੇ ਨਿਰਭਰ ਕਰਨਾ ਚਾਹੁੰਦੇ ਹੋ।"

4ਤੁਸੀਂ ਇਨ੍ਹਾਂ ਗੱਲਾਂ ਦੇ ਦੋਸ਼ੀ ਹੋ ਇਸ ਲਈ ਤੁਸੀਂ ਉਸ ਉੱਚੀ ਕੰਧ ਵਰਗੇ ਹੋ ਜਿਸ ਵਿੱਚ ਤ੍ਰੇੜਾਂ ਹਨ। ਉਹ ਕੰਧ ਅਚਾਨਕ ਢਹਿ ਜਾਵੇਗੀ ਅਤੇ ਟੁਕੜੇ-ਟੁਕੜੇ ਹੋ ਜਾਵੇਗੀ।"

5ਤੁਸੀਂ ਮਿੱਟੀ ਦੇ ਉਸ ਘੜੇ ਵਰਗੇ ਹੋਣਗੇ ਜਿਹੜਾ ਟੁੱਟ ਕੇ ਅਨੇਕਾਂ ਠੀਕਰੀਆਂ ਵਿੱਚ ਬਿਖਰ ਜਾਂਦਾ ਹੈ। ਇਹ ਠੀਕਰੀਆਂ ਬੇਕਾਰ ਹੁੰਦੀਆਂ ਹਨ। ਤੁਸੀਂ ਇਨ੍ਹਾਂ ਠੀਕਰੀਆਂ ਨਾਲ ਅੱਗ ਵਿੱਚੋਂ ਜਲਦੇ ਹੋਏ ਕੋਲੇ ਨਹੀਂ ਚੁੱਕ ਸੱਕਦੇ ਜਾਂ ਧਰਤੀ ਉਤ੍ਤਲੇ ਤਲਾਬ ਵਿੱਚੋਂ ਪਾਣੀ ਨਹੀਂ ਕੱਢ ਸੱਕਦੇ।”"

Isaiah 16 illustration - Isaiah Chapter 16

6ਮੇਰਾ ਪ੍ਰਭੂ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਆਖਦਾ ਹੈ, “ਜੇ ਤੁਸੀਂ ਮੇਰੇ ਵੱਲ ਪਰਤ ਆਓਗੇ ਤਾਂ ਤੁਸੀਂ ਬਚ ਜਾਓਗੇ। ਤੁਹਾਨੂੰ ਤਾਕਤ ਤਾਂ ਹੀ ਪ੍ਰਾਪਤ ਹੋਵੇਗੀ ਜੇਕਰ ਤੁਹਾਨੂੰ ਮੇਰੇ ਵਿੱਚ ਭਰੋਸਾ ਹੋਵੇਗਾ ਅਤੇ ਸ਼ਾਤ ਹੋਵੋਂਗੇ।” ਪਰ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ! ਤੁਸੀਂ ਆਖਦੇ ਹੋ, “ਸਾਨੂੰ ਅਗਾਂਹ ਵੱਲ ਭੱਜ ਜਾਣ ਲਈ ਘੋੜੇ ਚਾਹੀਦੇ ਨੇ!” ਇਹ ਠੀਕ ਹੈ।"

7ਤੁਸੀਂ ਘੋੜਿਆਂ ਉੱਤੇ ਸਵਾਰ ਹੋ ਕੇ ਭੱਜ ਜਾਵੋਗੇ। ਪਰ ਦੁਸ਼ਮਣ ਤੁਹਾਡਾ ਪਿੱਛਾ ਕਰੇਗਾ। ਅਤੇ ਦੁਸ਼ਮਣ ਤੁਹਾਡੇ ਘੋੜਿਆਂ ਨਾਲੋਂ ਤੇਜ਼ ਹੋਵੇਗਾ।"

8ਇੱਕ ਦੁਸ਼ਮਣ ਧਮਕੀਆਂ ਦੇਵੇਗਾ ਅਤੇ ਤੁਹਾਡੇ ਹਜ਼ਾਰਾਂ ਬੰਦੇ ਭੱਜ ਜਾਣਗੇ। ਪੰਜ ਦੁਸ਼ਮਣ ਤੁਹਾਨੂੰ ਧਮਕੀਆਂ ਦੇਣਗੇ ਅਤੇ ਤੁਸੀਂ ਸਾਰੇ ਉਨ੍ਹਾਂ ਕੋਲੋਂ ਭੱਜ ਜਾਵੋਂਗੇ ਜਿੰਨਾਂ ਚਿਰ ਤੱਕ ਕਿ ਤੁਸੀਂ ਪਰਬਤ ਦੀ ਚੋਟੀ ਗੱਡੇ ਝੰਡੇ, ਪਹਾੜੀ ਉੱਤੇ ਇੱਕ ਬੈਨਰ ਵਾਂਗ ਇੱਕਲੇ ਰਹਿ ਜਾਵੋ।"

9ਪਰਮੇਸ਼ੁਰ ਆਪਣੇ ਲੋਕਾਂ ਨੂੰ ਹੌਸਲਾ ਦੇਵੇਗਾ ਯਹੋਵਾਹ ਤੁਹਾਡੇ ਲਈ ਆਪਣੀ ਮਿਹਰ ਦਰਸਾਉਣੀ ਚਾਹੁੰਦਾ ਹੈ। ਯਹੋਵਾਹ ਇੰਤਜ਼ਾਰ ਕਰ ਰਿਹਾ ਹੈ। ਯਹੋਵਾਹ ਉੱਠਣਾ ਚਾਹੁੰਦਾ ਹੈ ਅਤੇ ਤੁਹਾਨੂੰ ਆਰਾਮ ਦੇਣਾ ਚਾਹੁੰਦਾ ਹੈ। ਯਹੋਵਾਹ ਪਰਮੇਸ਼ੁਰ ਬੇਲਾਗ ਹੈ ਅਤੇ ਹਰ ਉਹ ਬੰਦਾ ਜਿਹੜਾ ਯਹੋਵਾਹ ਦੀ ਸਹਾਇਤਾ ਦਾ ਇੰਤਜ਼ਾਰ ਕਰੇਗਾ ਉਸ ਨੂੰ ਅਸੀਸ ਮਿਲੇਗੀ।"

10ਯਹੋਵਾਹ ਦੇ ਲੋਕ ਸੀਯੋਨ ਪਰਬਤ ਉੱਤੇ ਯਰੂਸ਼ਲਮ ਵਿੱਚ ਰਹਿਣਗੇ। ਤੁਸੀਂ ਲੋਕ ਰੋਦੇ ਨਹੀਂ ਰਹੋਗੇ। ਯਹੋਵਾਹ ਤੁਹਾਡਾ ਵਿਰਲਾਪ ਸੁਣੇਗਾ ਅਤੇ ਤੁਹਾਨੂੰ ਹੌਸਲਾ ਦੇਵੇਗਾ। ਯਹੋਵਾਹ ਤੁਹਾਨੂੰ ਸੁਣੇਗਾ ਅਤੇ ਤੁਹਾਡੀ ਸਹਾਇਤਾ ਕਰੇਗਾ।"

Isaiah 16 illustration - Isaiah Chapter 16

11ਅਤੀਤ ਵਿੱਚ ਮੇਰੇ ਪ੍ਰਭੂ ਪਰਮੇਸ਼ੁਰ ਨੇ ਤੁਹਾਨੂੰ ਉਦਾਸੀ ਅਤੇ ਦੁੱਖ ਦਿੱਤਾ ਸੀ ਇਹ ਉਸ ਰੋਟੀ ਅਤੇ ਪਾਣੀ ਵਰਗਾ ਸੀ ਜਿਸ ਨੂੰ ਤੁਸੀਂ ਰੋਜ਼ ਖਾਧਾ ਸੀ। ਪਰ ਪਰਮੇਸ਼ੁਰ ਤੁਹਾਡਾ ਗੁਰੂ ਹੈ ਅਤੇ ਤੁਹਾਡੇ ਕੋਲੋਂ ਛੁਪਿਆ ਨਹੀਂ ਰਹੇਗਾ। ਤੁਸੀਂ ਆਪਣੇ ਗੁਰੂ ਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ।"

12ਫ਼ੇਰ, ਜੇ ਤੁਸੀਂ ਬੁਰਾ ਕਰੋਗੇ ਅਤੇ ਗ਼ਲਤ ਢੰਗ ਨਾਲ ਜੀਵੋਗੇ। (ਸੱਜੇ ਜਾਂ ਖੱਬੇ ਪਾਸੇ,) ਤਾਂ ਤੁਸੀਂ ਆਪਣੇ ਪਿੱਛੇ ਇਹ ਆਖਦੀ ਹੋਈ ਆਵਾਜ਼ ਸੁਣੋਗੇ, “ਇਹ ਰਸਤਾ ਠੀਕ ਹੈ। ਤੁਹਾਨੂੰ ਇਸੇ ਰਸਤੇ ਜਾਣਾ ਚਾਹੀਦਾ ਹੈ!”"

13ਤੁਹਾਡੇ ਕੋਲ ਸੋਨੇ ਅਤੇ ਚਾਂਦੀ ਨਾਲ ਮੜੀਆਂ ਹੋਈਆਂ ਮੂਰਤੀਆਂ ਹਨ। ਉਨ੍ਹਾਂ ਝੂਠੇ ਦੇਵਤਿਆਂ ਨੇ ਤੁਹਾਨੂੰ ਪਾਪੀ ਬਣਾ ਦਿੱਤਾ ਹੈ। ਪਰ ਤੁਸੀਂ ਉਨ੍ਹਾਂ ਝੂਠੇ ਦੇਵਤਿਆਂ ਦੀ ਸੇਵਾ ਕਰਨੀ ਬੰਦ ਕਰ ਦਿਓਗੇ। ਤੁਸੀਂ ਉਨ੍ਹਾਂ ਝੂਠੇ ਦੇਵਤਿਆਂ ਨੂੰ ਰੱਦੀ ਕਪੜਿਆਂ ਵਾਂਗ ਪਰ੍ਹਾਂ ਸੁੱਟ ਦਿਓਗੇ।"

14ਉਸ ਸਮੇਂ, ਯਹੋਵਾਹ ਤੁਹਾਡੇ ਲਈ ਵਰੱਖਾ ਭੇਜੇਗਾ। ਤੁਸੀਂ ਧਰਤੀ ਵਿੱਚ ਬੀਜ ਬੀਜੋਗੇ ਅਤੇ ਧਰਤੀ ਤੁਹਾਡੇ ਲਈ ਅਨਾਜ ਉਗਾਵੇਗੀ। ਤੁਹਾਨੂੰ ਬਹੁਤ ਚੰਗੀ ਫ਼ਸਲ ਪ੍ਰਾਪਤ ਹੋਵੇਗੀ। ਤੁਹਾਡੇ ਪਾਸ ਖੇਤਾਂ ਅੰਦਰ ਤੁਹਾਡੇ ਪਸ਼ੂਆਂ ਵਾਸਤੇ ਕਾਫ਼ੀ ਚਾਰਾ ਹੋਵੇਗਾ। ਤੁਹਾਡੀਆਂ ਭੇਡਾਂ ਲਈ ਵੱਡੇ-ਵੱਡੇ ਮੈਦਾਨ ਹੋਣਗੇ।"

Chapter Complete

You have read Isaiah 16

14 verses