1ਪਰਮੇਸ਼ੁਰ ਦਾ ਰਾਜ ਮੋੜਨ ਦਾ ਇਕਰਾਰ “ਦਾਊਦ ਦਾ ਤੰਬੂ ਡਿੱਗੇਗਾ ਪਰ ਉਸ ਵਕਤ, ਮੈਂ ਇਸਦੀਆਂ ਟੁੱਟੀਆਂ ਕੰਧਾਂ ਦੀ ਮੁਰੰਮਤ ਕਰਾਂਗਾ ਅਤੇ ਇਸਦੇ ਖੰਡਰਾਂ ਦਾ ਪੁਨਰ-ਨਿਰਮਾਣ ਕਰਾਂਗਾ ਅਤੇ ਇਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਬਣਾ ਦਿਆਂਗਾ।"
2ਫ਼ੇਰ ਮੇਰੇ ਲੋਕ ਉਹ ਸਭ ਕੁਝ ਜੋ ਅਦੋਮ ਦਾ ਬੱਚਿਆਂ ਹੈ ਅਤੇ ਉਹ ਸਾਰੀਆਂ ਕੌਮਾਂ, ਜਿਹੜੀਆਂ ਮੇਰੇ ਨਾਮ ਦੁਆਰਾ ਸਦਵਾਉਂਦੀਆਂ ਹਨ, ਹਬਿਆ ਲੈਣਗੇ।” ਯਹੋਵਾਹ ਨੇ ਆਖਿਆ ਕਿ ਉਹ ਇਹ ਸਭ ਕੁਝ ਕਰੇਗਾ।"
3ਯਹੋਵਾਹ ਆਖਦਾ ਹੈ, “ਅਜਿਹਾ ਸਮਾਂ ਆ ਰਿਹਾ ਹੈ ਜਦ ਹਾਲੀ ਵਾਢੇ ਨੂੰ ਜਾ ਲਵੇਗਾ ਅਤੇ ਅੰਗੂਰਾਂ ਦਾ ਮਿੱਧਣ ਵਾਲਾ ਅੰਗੂਰਾਂ ਦੇ ਬੀਜ ਪਾਉਣ ਵਾਲੇ ਨੂੰ ਜਾ ਮਿਲੇਗਾ। ਪਹਾੜਾਂ ਅਤੇ ਚੋਟੀਆਂ ਤੋਂ ਮਦਿਰਾ ਚੋਵੇਗੀ।"
4ਮੈਂ ਇਸਰਾਏਲੀ ਆਪਣੀ ਪਰਜਾ ਨੂੰ ਅਸੀਰ ਤੋਂ ਛੁਡਾਵਾਂਗਾ। ਉਹ ਮੁੜ ਉਜੜੇ ਸ਼ਹਿਰ ਵਸਾਉਣਗੇ ਅਤੇ ਉਨ੍ਹਾਂ ’ਚ ਵਸਣਗੇ, ਉਹ ਅੰਗੂਰਾਂ ਦੇ ਬਾਗ਼ ਲਗਾਉਣਗੇ ਅਤੇ ਆਪਣੀ ਕੱਢੀ ਅੰਗੂਆਂ ਦੀ ਮੈਅ ਪੀਣਗੇ ਅਤੇ ਉਹ ਆਪਣੇ ਬਾਗ਼ ਲਾਉਣਗੇ ਤੇ ਉਨ੍ਹਾਂ ਦੀ ਫ਼ਸਲ ਖਾਣਗੇ।"
5ਮੈਂ ਆਪਣੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੇ ਲਾਵਾਂਗਾ ਅਤੇ ਫ਼ਿਰ ਉਹ ਮੇਰੀ ਦਿੱਤੀ ਹੋਈ ਧਰਤੀ ਤੋਂ ਮੁੜ ਕਦੇ ਨਾ ਪੁੱਟੇ ਜਾਣਗੇ।” ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਉਂ ਆਖਿਆ।"

6ਅਦੋਮ ਦੇ ਵਿਰੁੱਧ ਵਾਕ ਓਬਦਯਾਹ ਦਾ ਦਰਸ਼ਨ। ਯਹੋਵਾਹ ਮੇਰਾ ਪ੍ਰਭੂ ਅਦੋਮ ਬਾਰੇ ਇਉਂ ਆਖਦਾ ਹੈ: ਅਸੀਂ ਯਹੋਵਾਹ ਪਰਮੇਸ਼ੁਰ ਵੱਲੋਂ ਇਹ ਸੰਦੇਸ਼ ਸੁਣਿਆ। ਇੱਕ ਹਲਕਾਰਾ ਕੌਮਾਂ ਵਿੱਚ ਭੇਜਿਆ ਗਿਆ ਸੀ। ਉਸ ਨੇ ਕਿਹਾ, “ਆਓ, ਆਪਾਂ ਅਦੋਮ ਦੇ ਵਿਰੁੱਧ ਲੜੀਏ।”"
7ਯਹੋਵਾਹ ਅਦੋਮ ਨੂੰ ਬੋਲਿਆ “ਅਦੋਮ, ਮੈਂ ਤੈਨੂੰ ਕੌਮਾਂ ਵਿੱਚ ਸਭ ਤੋਂ ਛੋਟਾ ਕਰਾਂਗਾ ਅਤੇ ਸਭ ਤੈਨੂੰ ਬੜੀ ਨਫ਼ਰਤ ਕਰਨਗੇ।"
8ਤੇਰੇ ਹੰਕਾਰ ਨੇ ਤੈਨੂੰ ਮਾਰਿਆ ਹੈ, ਤੂੰ ਚੱਟਾਨਾਂ ਦੀਆਂ ਗੁਫ਼ਾਵਾਂ ’ਚ ਜਾਕੇ ਵਸਿਆ ਤੇ ਤੇਰਾ ਘਰ ਉਚਿਆਈਆਂ ਤੇ ਹੈ ਇਸ ਲਈ ਤੂੰ ਆਪਣੇ-ਆਪ ਨੂੰ ਆਖਦਾ ਹੈਂ, ‘ਕੋਈ ਮੈਨੂੰ ਧਰਤੀ ਤੇ ਨਹੀਂ ਲਾਹ ਸੱਕਦਾ।’”"
9ਅਦੋਮ ਹੇਠਾਂ ਲਿਆਇਆ ਜਾਵੇਗਾ ਯਹੋਵਾਹ ਪਰਮੇਸ਼ੁਰ ਇਹ ਕਹਿੰਦਾ ਹੈ: “ਭਾਵੇਂ ਤੂੰ ਬਾਜ਼ ਵਾਂਗ ਉੱਚਾ ਉੱਡਦਾ ਅਤੇ ਤਾਰਿਆਂ ਤੇ ਆਪਣਾ ਆਲ੍ਹਣਾ ਪਾਉਨਾ, ਮੈਂ ਤੈਨੂੰ ਓਬੋਁ ਬੱਲੇ ਵੀ ਲਾਹ ਲਵਾਂਗਾ।”"
10ਤੂੰ ਸੱਚਮੁੱਚ ਬਰਬਾਦ ਹੋ ਜਾਵੇਂਗਾ ਜੇਕਰ ਚੋਰ ਜਾਂ ਡਾਕੂ ਰਾਤ ਵੇਲੇ ਤੇਰੇ ਕੋਲ ਆਏ, ਉਹ ਸਿਰਫ ਉਹੀ ਚੀਜ਼ਾਂ ਲਿਜਾਣਗੇ ਜੋ ਉਨ੍ਹਾਂ ਨੂੰ ਚਾਹੀਦੀਆਂ ਹਨ। ਜੇਕਰ ਅੰਗੂਰ ਤੋੜਨ ਵਾਲੇ ਤੇਰੇ ਖੇਤ ਰਾਹੀਂ ਲੰਘੇ, ਤਾਂ ਉਹ ਬੋੜੇ ਜਿਹੇ ਅੰਗੂਰ ਹੀ ਪਿੱਛੇ ਛੱਡਣਗੇ।"

11ਪਰ ਦੁਸ਼ਮਣ ਏਸਾਓ ਦੇ ਛੁੱਪੇ ਹੋਏ ਖਜਾਨਿਆਂ ਨੂੰ ਲੱਭਣ ਲਈ ਸਖਤ ਮਿਹਨਤ ਕਰੇਗਾ ਅਤੇ ਕਾਮਯਾਬ ਹੋਵੇਗਾ।"
12ਤੇਰੇ ਹਿਮਾਇਤੀ, ਤੈਨੂੰ ਇਸ ਧਰਤੀ ਤੋਂ ਬਾਹਰ ਕੱਢ ਦੇਣਗੇ ਤੇਰੇ ਚੰਗੇ ਮਿੱਤਰ ਤੈਨੂੰ ਗੁਮਰਾਹ ਕਰਕੇ ਤੈਨੂੰ ਦਬਾ ਲੈਣਗੇ। ਜਿਨ੍ਹਾਂ ਲੋਕਾਂ ਨੇ ਤੇਰੇ ਨਾਲ ਭੋਜਨ ਸਾਂਝਾ ਕੀਤਾ ਤੈਨੂੰ ਫ਼ਸਾਉਣ ਦੀਆਂ ਵਿਉਂਤਾ ਬਨਾਉਣਗੇ। ਉਹ ਆਖਦੇ ਹਨ, ‘ਉਹ ਕੁਝ ਨਹੀਂ ਸਮਝਦਾ ਨਾ ਹੀ ਕਾਸੇ ਤੇ ਸੰਦੇਹ ਕਰਦਾ ਹੈ।’”"
13ਯਹੋਵਾਹ ਆਖਦਾ ਹੈ, “ਉਸ ਦਿਨ, ਮੈਂ ਅਦੋਮ ਦੇ ਸਿਆਣੇ ਆਦਮੀਆਂ ਨੂੰ ਤਬਾਹ ਕਰਾਂਗਾ। ਮੈਂ ਏਸਾਓ ਪਰਬਤ ਤੋਂ ਸਿਆਣੇ ਆਦਮੀਆਂ ਨੂੰ ਨਸ਼ਟ ਕਰ ਦੇਵਾਂਗਾ।"
14ਹੇ ਤੇਮਾਨ, ਤੇਰੇ ਤਾਕਤਵਰ ਆਦਮੀ ਭੈਭੀਤ ਹੋਣਗੇ। ਏਸਾਓ ਪਰਬਤ ਤੋਂ ਹਰ ਕੋਈ ਤਬਾਹ ਹੋ ਜਾਵੇਗਾ। ਬਹੁਤ ਜਣੇ ਮਾਰੇ ਜਾਣਗੇ।"
15ਤੁਸੀਂ ਸ਼ਰਮ ਨਾਲ ਭਰ ਜਾਵੋਂਗੇ ਅਤੇ ਹਮੇਸ਼ਾ ਲਈ ਨਸ਼ਟ ਕੀਤੇ ਜਾਵੋਂਗੇ। ਕਿਉਂ ਕਿ ਤੁਸੀਂ ਆਪਣੇ ਭਰਾ ਯਾਕੂਬ ਨਾਲ ਬੜੀ ਨਿਸ਼ਠੁਰਤਾ ਵਰਤੀ।"

16ਤੁਸੀਂ ਇਸਰਾਏਲ ਦੇ ਵੈਰੀਆਂ ਨਾਲ ਮਿਲ ਗਏ ਓਪਰੇ ਇਸਰਾਏਲ ਦਾ ਖਜਾਨਾ ਲੁੱਟ ਕੇ ਲੈ ਗਏ ਅਤੇ ਪਰਾਏ ਇਸਰਾਏਲ ਦੇ ਸ਼ਹਿਰ ਦੇ ਫ਼ਾਟਕ ’ਚ ਪ੍ਰਵੇਸ਼ ਕਰ ਗਏ ਅਤੇ ਯਰੂਸ਼ਲਮ ਦਾ ਕਿਹੜਾ ਹਿੱਸਾ ਉਹ ਲੈਣਗੇ ਇਹ ਨਿਸ਼ਚਾ ਕਰਨ ਲਈ ਉਨ੍ਹਾਂ ਨੇ ਗੁਣੇ ਪਾਏ ਅਤੇ ਤੂੰ ਵੀ ਉਨ੍ਹਾਂ ਵਿੱਚੋਂ ਆਪਣਾ ਹਿੱਸਾ ਪਾਉਣ ਲਈ ਇੱਕ ਸੀ।"
17ਤੂੰ ਆਪਣੇ ਭਰਾ ਦੇ ਸੰਕਟ ਤੇ ਹੱਸਿਆ ਜ੍ਜਦ ਕਿ ਤੈਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ ਜਦੋਂ ਉਨ੍ਹਾਂ ਨੇ ਯਹੂਦਾਹ ਨੂੰ ਨਸ਼ਟ ਕੀਤਾ ਤੂੰ ਖੁਸ਼ ਹੋਇਆ। ਜਦ ਕਿ ਤੈਨੂੰ ਇਉਂ ਕਰਨਾ ਸ਼ੋਭਾ ਨਹੀਂ ਸੀ ਦਿੰਦਾ। ਉਨ੍ਹਾਂ ਦੇ ਸੰਕਟ ਵੇਲੇ ਤੂੰ ਵੱਡੇ ਬੋਲ ਬੋਲੇ। ਅਜਿਹਾ ਤੈਨੂੰ ਨਹੀਂ ਸੀ ਕਰਨਾ ਚਾਹੀਦਾ।"
You have read Hosea 9
17 verses