1ਟਿੱਡੀਦਲ ਦੇ ਦਰਸ਼ਨ ਯਹੋਵਾਹ ਨੇ ਮੈਨੂੰ ਇਉਂ ਵਿਖਾਇਆ। ਜਦੋਂ ਦੂਜੀ ਫ਼ਸਲ ਤਿਆਰ ਹੋ ਰਹੀ ਸੀ, ਉਸ ਵਕਤ ਉਸ ਨੇ ਇੱਕ ਟਿੱਡੀਦਲ ਬਣਾਇਆ ਅਤੇ ਉਹ ਹਾੜੀ ਸ਼ਾਹੀ ਵਾਢੀ ਦੇ ਮਗਰੋਂ ਸੀ।"
2ਟਿੱਡੀਦਲ ਸਾਰੇ ਦੇਸ ਦਾ ਘਾਹ ਖਾ ਗਿਆ। ਉਸ ਉਪਰੰਤ ਮੈਂ ਕਿਹਾ, “ਯਹੋਵਾਹ, ਮੇਰੇ ਪ੍ਰਭੂ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਸਾਨੂੰ ਮੁਆਫ਼ ਕਰਦੇ! ਯਾਕੂਬ ਕਿਵੇਂ ਬਚੇਗਾ! ਉਹ ਅਜੇ ਬਹੁਤ ਛੋਟਾ ਹੈ!”"
3ਤਦ ਯਹੋਵਾਹ ਨੇ ਇਸ ਬਾਬਤ ਆਪਣਾ ਮਨ ਬਦਲ ਲਿਆ ਅਤੇ ਉਸ ਨੇ ਆਖਿਆ, “ਅਜਿਹਾ ਨਹੀਂ ਹੋਵੇਗਾ।”"
4ਅੱਗ ਦੇ ਦਰਸ਼ਨ ਯਹੋਵਾਹ, ਮੇਰੇ ਪ੍ਰਭੂ ਨੇ ਮੈਨੂੰ ਇਹ ਵਸਤਾਂ ਵਿਖਾਈਆਂ। ਮੈਂ ਯਹੋਵਾਹ ਪਰਮੇਸ਼ੁਰ ਨੂੰ ਅੱਗ ਦੁਆਰਾ ਨਿਆਂ ਲਈ ਪੁਕਾਰਦਿਆਂ ਵੇਖਿਆ ਅਤੇ ਉਸ ਅੱਗ ਨੇ ਵੱਡੀ ਡੂੰਘਾਈ ਨੂੰ ਵੀ ਤਬਾਹ ਕਰ ਦਿੱਤਾ। ਇਸਦੇ ਜ਼ਮੀਨ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ।"
5ਪਰ ਮੈਂ ਆਖਿਆ, “ਹੇ ਯਹੋਵਾਹ ਪਰਮੇਸ਼ੁਰ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇਹ ਸਭ ਰੋਕਦੇ! ਯਾਕੂਬ ਅਜੇ ਬਹੁਤ ਛੋਟਾ ਹੈ, ਉਹ ਇਉਂ ਬਚ ਨਹੀਂ ਪਾਵੇਗਾ।”"

6ਤਦ ਯਹੋਵਾਹ ਪਰਮੇਸ਼ੁਰ ਨੇ ਆਪਣਾ ਇਰਾਦਾ ਬਦਲਿਆ ਅਤੇ ਯਹੋਵਾਹ ਨੇ ਆਖਿਆ, “ਇਉਂ ਵੀ ਨਹੀਂ ਹੋਵੇਗਾ।”"
7ਸਾਹਲ ਦੇ ਦਰਸ਼ਨ ਯਹੋਵਾਹ ਨੇ ਮੈਨੂੰ ਇਹ ਦਰਸਾਇਆ: ਯੋਹਵਾਹ (ਲਾਟੂ) ਸਾਹਲ ਨੂੰ ਹੱਥ ਵਿੱਚ ਲੈ ਕੇ ਇੱਕ ਦੀਵਾਰ ਦੇ ਨਾਲ ਖੜ੍ਹਾ ਹੋ ਗਿਆ। ਕੰਧ ਸਾਹਲ ਦੀ ਸਹਾਇਤਾ ਨਾਲ ਉਸਾਰੀ ਗਈ ਸੀ।"
8ਯਹੋਵਾਹ ਨੇ ਮੈਨੂੰ ਇਹ ਵਿਖਾਇਆ, “ਆਮੋਸ! ਤੂੰ ਕੀ ਵੇਖਦਾ ਹੈਂ?” ਮੈਂ ਕਿਹਾ, “ਸਾਹਲ!” ਫ਼ਿਰ ਮੇਰੇ ਪ੍ਰਭੂ ਨੇ ਆਖਿਆ, “ਵੇਖ! ਮੈਂ ਆਪਣੇ ਲੋਕਾਂ, ਇਸਰਾਏਲੀਆਂ ਨੂੰ ਇੱਕ ਸਾਹਲ ਨਾਲ ਮਿਣ ਰਿਹਾ ਹਾਂ। ਮੈਂ ਫ਼ੇਰ ਕਦੀ ਵੀ ਉਨ੍ਹਾਂ ਦੇ ਪਾਪਾਂ ਨੂੰ ਨਹੀਂ ਨਕਾਰਾਂਗਾ।"
9ਇਸਹਾਕ ਦੇ ਉੱਚੇ ਥਾਂ ਵੀਰਾਨ ਕੀਤੇ ਜਾਣਗੇ। ਇਸਰਾਏਲ ਦੇ ਪਵਿੱਤਰ ਅਸਥਾਨ ਕੂੜੇ ਦੇ ਢੇਰ ’ਚ ਬਦਲ ਦਿੱਤੇ ਜਾਣਗੇ। ਮੈਂ ਯਾਰਾਬੁਆਮ ਦੇ ਘਰਾਣੇ ਦੇ ਵਿਰੁੱਧ ਹਮਲਾ ਕਰਾਂਗਾ ਅਤੇ ਉਸ ਦੇ ਘਰਾਣੇ ਨੂੰ ਤਲਵਾਰਾਂ ਨਾਲ ਵੱਢ ਸੁੱਟਾਂਗਾ।”"
10ਅਮਸਯਾਹ ਵੱਲੋਂ ਆਮੋਸ ਨੂੰ ਰੋਕਣ ਦੀ ਕੋਸ਼ਿਸ਼ ਤਦ ਬੈਤ-ੇਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਇਹ ਸੁਨੇਹਾ ਭੇਜਿਆ, “ਆਮੋਸ ਤੇਰੇ ਵਿਰੁੱਧ ਮਤਾ ਪਕਾ ਰਿਹਾ ਹੈ ਅਤੇ ਉਹ ਇਸਰਾਏਲ ਦੀ ਪਰਜਾ ਨੂੰ ਤੇਰੇ ਵਿਰੁੱਧ ਭੜਕਾਅ ਰਿਹਾ ਹੈ। ਦੇਸ ਉਸ ਦੀਆਂ ਸਾਰੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ।"

11ਆਮੋਸ ਕਹਿੰਦਾ ਹੈ, ‘ਯਰਾਬੁਆਮ ਤਲਵਾਰ ਨਾਲ ਵੱਢਿਆ ਜਾਵੇਗਾ ਅਤੇ ਇਸਰਾਏਲ ਦੀ ਪਰਜਾ ਆਪਣੇ ਦੇਸ ਵਿੱਚੋਂ ਅਸੀਰ ਕਰਕੇ ਬਾਹਰ ਜਾਵੇਗੀ।’”"
You have read Hosea 6
11 verses