1ਤੂੰ ਮੇਰੇ ਲੋਕਾਂ ਦੇ ਸ਼ਹਿਰੀ ਫ਼ਾਟਕ ’ਚ ਦਾਖਲ ਹੋਕੇ ਉਨ੍ਹਾਂ ਦੀਆਂ ਮੁਸੀਬਤਾਂ ਤੇ ਹਾਸੀ ਕੀਤੀ। ਤੈਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ ਪਰ ਔਖੀ ਘੜੀ ਤੂੰ ਉਨ੍ਹਾਂ ਦੇ ਖਜ਼ਾਨਿਆਂ ਨੂੰ ਵੀ ਲੁੱਟਿਆ।"
2ਤੂੰ ਚੁਰਸਤੇ ਤੇ ਖੜ੍ਹਾ ਹੋਕੇ ਉਨ੍ਹਾਂ ਨੂੰ ਮਾਰਿਆ ਜਿਹੜੇ ਬਚਣ ਦੀ ਕੋਸ਼ਿਸ਼ ਕਰ ਰਹੇ ਸਨ। ਤੈਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਤੈਨੂੰ ਭਗੌੜਿਆਂ ਨੂੰ ਉੁਨ੍ਹਾਂ ਦੇ ਦੁਸ਼ਮਣਾਂ ਹੱਥੀਂ ਨਹੀਂ ਸੌਂਪਣਾ ਚਾਹੀਦਾ ਸੀ।"
3ਯਹੋਵਾਹ ਦਾ ਦਿਨ ਸਾਰੀਆਂ ਕੌਮਾਂ ਦੇ ਨੇੜੇ ਆ ਰਿਹਾ ਹੈ। ਜਿਹੜੇ ਭੈੜੇ ਕੰਮ ਤੂੰ ਦੂਜੀਆਂ ਕੌਮਾਂ ਨਾਲ ਕੀਤੇ, ਤੇਰੇ ਨਾਲ ਵੀ ਉਵੇਂ ਵਾਪਰੇਗਾ ਅਤੇ ਉਹ ਬੁਰਿਆਈ ਤੇਰੇ ਸਿਰ ਤੇ ਵੀ ਉਵੇਂ ਹੀ ਪਵੇਗੀ।"
4ਜਿਵੇਂ ਕਿ ਤੂੰ ਮੇਰੇ ਕਰੋਧ ਦੇ ਪਿਆਲੇ ਚੋ ਮੇਰੇ ਪਵਿੱਤਰ ਪਰਬਤ ਤੇ ਪੀਤੀ, ਉਸੇ ਤਰ੍ਹਾਂ ਹੀ, ਬਾਕੀ ਦੀਆਂ ਕੌਮਾਂ ਕਰੋਧ ਦੇ ਪਿਆਲੇ ਚੋ ਪੀਣਗੀਆਂ। ਉਹ ਤਬਾਹ ਹੋ ਜਾਣਗੀਆਂ ਅਤੇ ਇਹ ਇੰਝ ਹੋਵੇਗਾ ਜਿਵੇਂ ਉਹ ਕਦੇ ਹੋਈਆਂ ਹੀ ਨਾ ਹੋਣ।"
5ਪਰ ਸੀਯੋਨ ਪਹਾੜ ਉੱਪਰ ਕੁਝ ਮਨੁੱਖ ਬਚੇ ਰਹਿਣਗੇ ਅਤੇ ਉਹ ਮੇਰੇ ਖਾਸ ਮਨੁੱਖ ਹੋਣਗੇ। ਅਤੇ ਯਾਕੂਬ ਦੇ ਘਰਾਣੇ ਨੂੰ ਉਸਦੀ ਮਿਲਖ ਵਾਪਸ ਕੀਤੀ ਜਾਵੇਗੀ।"

6ਯਾਕੂਬ ਦਾ ਘਰਾਣਾ ਅੱਗ ਵਾਂਗ ਹੋਵੇਗਾ, ਯੂਸਫ਼ ਦਾ ਘਰਾਣਾ ਲਾਟਾਂ ਵਾਂਗ। ਏਸਾਓ ਦਾ ਪਰਿਵਾਰ ਤੂੜੀ ਵਾਂਗ ਹੋਵੇਗਾ। ਉਹ ਅੱਗ ਵਿੱਚ ਪੂਰੀ ਤਰ੍ਹਾਂ ਸਾੜੇ ਜਾਣਗੇ। ਏਸਾਓ ਦੇ ਪਰਿਵਾਰ ਵਿੱਚ ਕੋਈ ਨਹੀਂ ਛੱਡਿਆ ਜਾਵੇਗਾ।” ਕਿਉਂਕਿ ਯਹੋਵਾਹ ਪਰਮੇਸ਼ੁਰ ਨੇ ਫ਼ੁਰਮਾਇਆ ਹੈ।"
7ਯਹੂਦਾਹ ਦੇ ਦੱਖਣੀ ਉਜਾੜ ਦੇ ਲੋਕ ਏਸਾਓ ਦੇ ਪਰਬਤ ਤੇ ਕਬਜ਼ਾ ਕਰ ਲੈਣਗੇ ਅਤੇ ਪਹਾੜੀ ਦਾਮਨ ਦੇ ਲੋਕ ਫ਼ਲਿਸਤੀਨ ਦੀ ਧਰਤੀ, ਅਫ਼ਰਾਈਮ ਅਤੇ ਸਾਮਰਿਯਾ ਦੀ ਧਰਤੀ ਤੇ ਕਬਜ਼ਾ ਕਰ ਲੈਣਗੇ। ਬਿਨਯਾਮੀਨ ਨੂੰ ਗਿਲਆਦ ਮਿਲ ਜਾਵੇਗਾ।"
8ਜਿਨ੍ਹਾਂ ਇਸਰਾਏਲੀਆਂ ਨੂੰ ਕਨਾਨੀਆਂ ਦੀ ਧਰਤੀ ਵੱਲ ਸ਼ਰਾਫਾਤ ਤਾਈਂ ਦੇਸ਼-ਨਿਕਾਲਾ ਦਿੱਤਾ ਗਿਆ ਸੀ ਅਤੇ ਜਿਨ੍ਹਾਂ ਯਰੂਸ਼ਲੀਮੀਆਂ ਨੂੰ ਸ਼ਫ਼ਾਰਦ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ, ਨੇਜੇਵ ਦੇ ਦੱਖਣੀ ਨਗਰਾਂ ਤੇ ਕਬਜ਼ਾ ਕਰ ਲੈਣਗੇ।"
9ਛੁਡਾਏ ਗਏ ਸੀਯੋਨ ਪਰਬਤ ਉੱਪਰ ਜਾਣਗੇ ਤਾਂ ਜੋ ਏਸਾਓ ਦੇ ਪਰਬਤ ਉੱਪਰ ਰਹਿੰਦੇ ਲੋਕਾਂ ਉੱਪਰ ਸ਼ਾਸਨ ਕਰ ਸੱਕਣਾ ਅਤੇ ਰਾਜ ਯਹੋਵਾਹ ਦਾ ਹੋ ਜਾਵੇਗਾ।"
10ਪਰਮੇਸ਼ੁਰ ਨੇ ਬੁਲਾਇਆ ਅਤੇ ਯੂਨਾਹ ਭੱਜ ਗਿਆ ਯਹੋਵਾਹ ਦੀ ਬਾਣੀ ਅਮਿਤਈ ਦੇ ਪੁੱਤਰ ਯੂਨਾਹ ਨੂੰ ਹੋਈ ਅਤੇ ਯਹੋਵਾਹ ਨੇ ਕਿਹਾ,"

11“ਨੀਨਵਾਹ ਇੱਕ ਵੱਡਾ ਸ਼ਹਿਰ ਹੈ ਅਤੇ ਮੈਂ ਸੁਣਿਆ ਹੈ ਕਿ ਲੋਕ ਉੱਥੇ ਬੜੇ ਮੰਦੇ ਕੰਮ ਕਰਦੇ ਹਨ, ਸੋ ਤੂੰ ਉਸ ਸ਼ਹਿਰ ਵਿੱਚ ਜਾ ਅਤੇ ਉਨ੍ਹਾਂ ਨੂੰ ਮਾੜੇ ਕੰਮ ਕਰਨ ਤੋਂ ਰੁਕ ਜਾਣ ਲਈ ਆਖ।”"
12ਯੂਨਾਹ ਪਰਮੇਸ਼ੁਰ ਦੇ ਹੁਕਮ ਦਾ ਪਾਲਨ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਯਹੋਵਾਹ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਯਾਪਾ ਵੱਲ ਚੱਲਾ ਗਿਆ ਅਤੇ ਉੱਥੇ ਉਸ ਨੂੰ ਤਰਸ਼ੀਸ਼ ਨੂੰ ਜਾਂਦੀ ਹੋਈ ਇੱਕ ਬੇੜੀ ਮਿਲੀ ਮੇਰਾ ਅਤੇ ਯੂਨਾਹ ਨੇ ਆਪਣੇ ਸਫ਼ਰ ਲਈ ਕਿਰਾਯਾ ਅਦਾ ਕੀਤਾ ਤੇ ਉਸ ਬੇੜੀ ’ਚ ਚੜ੍ਹ ਗਿਆ। ਉਹ ਯਹੋਵਾਹ ਤੋਂ ਬਚਕੇ, ਇਸ ਬੇੜੀ ਵਿੱਚ ਤਰਸ਼ੀਸ਼ ਨੂੰ ਜਾਣਾ ਚਾਹੁੰਦਾ ਸੀ।"
13ਭਿਅੰਕਰ ਤੂਫ਼ਾਨ ਪਰ ਯਹੋਵਾਹ ਨੇ ਸਮੁੰਦਰ ਵਿੱਚ ਭਿਅੰਕਰ ਤੂਫ਼ਾਨ ਲੈ ਆਉਂਦਾ। ਹਨੇਰੀ ਨਾਲ ਸਮੁੰਦਰ ਵਿੱਚ ਭਾਰੀ ਤੂਫ਼ਾਨ ਉੱਠ ਖੜ੍ਹਾ ਹੋਇਆ। ਤੂਫ਼ਾਨ ਇੰਨਾ ਭਿਅੰਕਰ ਸੀ ਕਿ ਬੇੜੀ ਟੁੱਟਣ ਨੂੰ ਤਿਆਰ ਸੀ।"
14ਜਹਾਜ਼ਰਾਨ ਬੇੜੇ ਨੂੰ ਡੁੱਬਣ ਤੋਂ ਬਚਾਉਣ ਖਾਤਰ, ਇਸ ਵਿੱਚਲੇ ਭਾਰ ਨੂੰ ਹਲਕਾ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇਸ ਵਿੱਚਲਾ ਲਦਿਆ ਸਾਮਾਨ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਉਹ ਇੰਨੇ ਭੈਭੀਤ ਸਨ ਕਿ ਉਨ੍ਹਾਂ ਨੇ ਆਪੋ-ਆਪਣੇ ਦੇਵਤਿਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਹਰ ਆਦਮੀ ਆਪਣੇ ਦੇਵਤੇ ਅੱਗੇ ਚੀਕਿਆ। ਪਰ ਯੂਨਾਹ ਹੇਠਾਂ ਬੇੜੇ ਦੇ ਅੰਦਰਲੇ ਹਿੱਸੇ ਵਿੱਚ ਚੱਲਾ ਗਿਆ ਅਤੇ ਸੌਂ ਗਿਆ।"
15ਬੇੜੇ ਦੇ ਕਪਤਾਨ ਨੇ ਯੂਨਾਹ ਨੂੰ ਸੁੱਤਾ ਵੇਖਕੇ ਕਿਹਾ, “ਉੱਠ, ਜਾਗ! ਤੂੰ ਕਿਉਂ ਸੁੱਤਾ ਪਿਆ ਹੈਂ? ਆਪਣੇ ਦੇਵ ਦੀ ਅਰਾਧਨਾ ਕਰ। ਹੋ ਸੱਕਦਾ ਹੈ ਤੇਰਾ ਪਰਮੇਸ਼ੁਰ ਤੇਰੀ ਪ੍ਰਾਰਥਨਾ ਸੁਣ ਲਵੇ ਤੇ ਸਾਨੂੰ ਬਚਾਅ ਲਵੇ।”"
You have read Hosea 10
15 verses