1ਯਹੂਦਾਹ ਦੇ ਦੁਆਲੇ ਦੀਆਂ ਕੌਮਾਂ ਦਾ ਦਰਸ਼ਨ ਇਸਰਾਏਲ ਦੇ ਵਿਖੇ ਯਹੋਵਾਹ ਦਾ ਸ਼ੋਕ ਸਮਾਚਾਰ। ਯਹੋਵਾਹ ਨੇ ਧਰਤੀ ਅਤੇ ਆਕਾਸ਼ ਸਿਰਜੇ। ਉਸ ਨੇ ਮਨੁੱਖ ਦਾ ਆਤਮਾ ਉਸ ਦੇ ਵਿੱਚ ਪਾਇਆ ਅਤੇ ਯਹੋਵਾਹ ਨੇ ਇਹ ਗੱਲਾਂ ਆਖੀਆਂ।"
2“ਵੇਖ, ਮੈਂ ਯਰੂਸ਼ਲਮ ਨੂੰ ਉਸ ਦੇ ਆਸ-ਪਾਸ ਦੇ ਰਾਜਾਂ ਲਈ ਜ਼ਹਿਰ ਦੇ ਪਿਆਲੇ ਵਾਂਗ ਬਣਾਵਾਂਗਾ। ਕੌਮਾਂ ਆਉਣਗੀਆਂ ਅਤੇ ਉਸ ਸ਼ਹਿਰ ਤੇ ਹਮਲਾ ਕਰਨਗੀਆਂ ਅਤੇ ਸਾਰੇ ਦਾ ਸਾਰਾ ਯਹੂਦਾਹ ਇਹ ਫਾਹੀ ਵਿੱਚ ਆ ਜਾਵੇਗਾ।"
3ਪਰ ਮੈਂ ਯਰੂਸ਼ਲਮ ਨੂੰ ਇੱਕ ਭਾਰੀ ਚੱਟਾਨ ਵਾਂਗ ਬਣਾਵਾਂਗਾ-ਤਾਂ ਜੋ ਜਿਹੜਾ ਵੀ ਇਸ ਨੂੰ ਲਿਜਾਣ ਦੀ ਕੋਸ਼ਿਸ਼ ਕਰੇਗਾ ਖੁਦ ਹੀ ਜ਼ਖਮੀ ਹੋਵੇਗਾ। ਸਾਰੇ ਉਸ ਦੇ ਚੁੱਕਣ ਵਾਲੇ ਫ਼ੱਟੜ ਕੀਤੇ ਜਾਣਗੇ। ਪਰ ਧਰਤੀ ਦੀਆਂ ਸਾਰੀਆਂ ਕੌਮਾਂ ਯਰੂਸ਼ਲਮ ਦੇ ਵਿਰੁੱਧ ਲਢ਼ਨ ਲਈ ਇਕੱਠੀਆਂ ਹੋਣਗੀਆਂ।"
4ਪਰ ਉਸ ਵਕਤ, ਮੈਂ ਹਰ ਸਿਪਾਹੀ ਦੇ ਘੋੜੇ ਨੂੰ ਘਬਰਾਹਟ ਨਾਲ ਅਤੇ ਉਸ ਦੇ ਸਵਾਰ ਨੂੰ ਖਤਰੇ ਨਾਲ ਮਾਰਾਂਗਾ। ਮੈਂ ਸਾਰੇ ਵੈਰੀਆਂ ਦੇ ਘੋੜਿਆਂ ਨੂੰ ਅੰਨ੍ਹਿਆਂ ਕਰ ਦੇਵਾਂਗਾ ਪਰ ਮੇਰੀਆਂ ਅੱਖਾਂ ਖੁਲ੍ਹੀਆਂ ਰਹਿਣਗੀਆਂ ਅਤੇ ਮੈਂ ਯਹੂਦਾਹ ਦੇ ਘਰਾਣੇ ਤੇ ਨਜ਼ਰ ਰੱਖਾਂਗਾ।"
5ਯਹੂਦਾਹ ਦੇ ਆਗੂ ਦੂਜਿਆਂ ਨੂੰ ਇਹ ਆਖਕੇ ਹੌਸਲਾ ਦੇਣਗੇ, ‘ਯਹੋਵਾਹ ਸਰਬ ਸ਼ਕਤੀਮਾਨ ਤੁਹਾਡਾ ਪਰਮੇਸ਼ੁਰ ਹੈ। ਉਹ ਸਾਨੂੰ ਤਾਕਤ ਦਿੰਦਾ ਹੈ।’"

6ਉਸ ਵਕਤ, ਮੈਂ ਯਹੂਦਾਹ ਘਰਾਣੇ ਦੇ ਆਗੂਆਂ ਨੂੰ ਜੰਗਲ ਵਿੱਚ ਬਲਦੀ ਅੱਗ ਵਾਂਗ ਠਹਿਰਾਵਾਂਗਾ ਅਤੇ ਉਹ ਆਪਣੇ ਦੁਸ਼ਮਣਾਂ ਨੂੰ ਜਿਵੇਂ ਅੱਗ ਤੂੜੀ ਨੂੰ ਸਾੜਦੀ ਹੈ ਤਬਾਹ ਕਰ ਦੇਣਗੇ। ਉਹ ਆਪਣੇ ਦੁਆਲੇ ਦੇ ਦੁਸ਼ਮਣਾਂ ਨੂੰ ਖਤਮ ਕਰ ਦੇਣਗੇ। ਅਤੇ ਯਰੂਸ਼ਲਮ ਵਿੱਚ, ਲੋਕ ਚੈਨ ਨਾਲ ਬੈਠ ਕੇ ਸੁੱਖ ਦਾ ਸਾਹ ਲੈਣਗੇ।”"
7ਯਹੋਵਾਹ ਪਹਿਲਾਂ ਯਹੂਦਾਹ ਦੀ ਕੌਮ ਨੂੰ ਬਚਾਏਗਾ। ਇਸ ਲਈ ਯਰੂਸ਼ਲਮ ਦੇ ਲੋਕ ਢੀਁਗਾਂ ਮਾਰਨ ਵਿੱਚ ਨਾਕਾਮਯਾਬ ਰਹਿਣਗੇ। ਦਾਊਦ ਦਾ ਘਰਾਣਾ ਅਤੇ ਹੋਰ ਯਰੂਸ਼ਲਮ ਵਿੱਚ ਵੱਸਦੇ ਲੋਕ ਇਹ ਫ਼ੜਾਂ ਨਾ ਮਾਰ ਸੱਕਣਗੇ ਕਿ ਉਹ ਯਹੂਦਾਹ ਦੇ ਲੋਕਾਂ ਤੋਂ ਵੱਧ ਚੰਗੇ ਹਨ।"
8ਪਰ ਯਹੋਵਾਹ ਯਰੂਸ਼ਲਮ ਵਿੱਚ ਲੋਕਾਂ ਨੂੰ ਬਚਾਵੇਗਾ। ਉਨ੍ਹਾਂ ਦਾ ਸਭ ਤੋਂ ਕਮਜ਼ੋਰ ਆਦਮੀ ਵੀ ਦਾਊਦ ਵਾਂਗ ਮਜ਼ਬੂਤ ਹੋਵੇਗਾ ਅਤੇ ਦਾਊਦ ਦੇ ਘਰਾਣੇ ਦੇ ਲੋਕ ਪਰਮੇਸ਼ੁਰ ਵਾਂਗ ਹੋਣਗੇ ਉਹ ਯਹੋਵਾਹ ਦੇ ਦੂਤ ਵਰਗੇ ਹੋਣਗੇ ਜਿਹੜਾ ਲੋਕਾਂ ਦੀ ਅਗਵਾਹੀ ਕਰਦਾ ਹੈ।"
9ਯਹੋਵਾਹ ਆਖਦਾ ਹੈ, “ਉਸ ਵਕਤ, ਜਿਹੜੀਆਂ ਕੌਮਾਂ ਯਰੂਸ਼ਲਮ ਦੇ ਵਿਰੁੱਧ ਯੁੱਧ ਕਰਨਗੀਆਂ, ਮੈਂ ਉਨ੍ਹਾਂ ਨੂੰ ਤਬਾਹ ਕਰਾਂਗਾ।"
10ਮੈਂ ਦਾਊਦ ਦੇ ਘਰਾਣਿਆਂ ਉੱਪਰ ਅਤੇ ਯਰੂਸ਼ਲਮ ਦੇ ਲੋਕਾਂ ਉੱਪਰ ਕਿਰਪਾ ਅਤੇ ਬੇਨਤੀ ਦਾ ਆਤਮਾ ਵਰਸਾਵਾਂਗਾ ਅਤੇ ਉਹ ਮੇਰੇ ਵੱਲ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਵਿਂਨ੍ਹਿਆ ਸੀ ਅਤੇ ਉਹ ਬੜੇ ਦੁੱਖੀ ਹੋਣਗੇ। ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕੋਈ ਮਨੁੱਖ ਆਪਣੇ ਇੱਕ ਲੌਤੇ ਪੁੱਤਰ ਦੀ ਮੌਤ ਤੇ ਹੁੰਦਾ ਹੈ ਅਤੇ ਵੈਣ ਪਾਉਂਦਾ ਹੈ। ਜਾਂ ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕਿ ਕੋਈ ਆਪਣੇ ਪਹਿਲੋਠੇ ਪੁੱਤਰ ਦੀ ਮੌਤ ਤੇ।"

11ਯਰੂਸ਼ਲਮ ਵਿੱਚ ਮਹਾਂ ਸ਼ੋਕ ਉਦਾਸੀ ਅਤੇ ਰੋਣ-ਪਿੱਟਣ ਦਾ ਸਮਾਂ ਹੋਵੇਗਾ। ਇਹ ਉਹੋ ਜਿਹਾ ਸਮਾਂ ਹੋਵੇਗਾ ਜਿਵੇਂ ਮਗਿੱਦੋ ਦੀ ਵਾਦੀ ਵਿੱਚ ਹਦਦ-ਰਮੋਨ ਦੇ ਸੋਗ ਵਿੱਚ ਹੋਇਆ ਸੀ। ਜਿਵੇਂ ਲੋਕਾਂ ਨੇ ਉਸ ਦੀ ਮੌਤ ਤੇ ਕੀਰਨੇ ਪਾਏ ਸਨ ਅਜਿਹਾ ਸਮਾਂ ਹੀ ਯਰੂਸ਼ਲਮ ਤੇ ਹੋਵੇਗਾ।"
12ਹਰੇਕ ਘਰਾਣਾ ਆਪਣੇ-ਆਪ ਵਿੱਚ ਪਿੱਟੇਗਾ। ਦਾਊਦ ਦੇ ਘਰਾਣੇ ਦੇ ਲੋਕ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ-ਆਪ ਵਿੱਚ ਕੀਰਨੇ ਪਾਉਣਗੀਆਂ। ਨਾਥਾਨ ਦੇ ਘਰਾਣੇ ਦਾ ਟੱਬਰ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ ਆਪ ਵਿੱਚ ਰੋਣਗੇ-ਪਿੱਟਣਗੇ।"
13ਲੇਵੀ ਦੇ ਘਰਾਣੇ ਦਾ ਟੱਬਰ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਸ਼ਿਮਈ ਦਾ ਪਰਿਵਾਰ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ-ਆਪ ਵਿੱਚ ਰੋਣ-ਪਿੱਟਣਗੇ।"
14ਹੋਰ ਪਰਿਵਾਰ-ਸਮੂਹਾਂ ਨਾਲ ਵੀ ਅਜਿਹਾ ਹੀ ਵਾਪਰੇਗਾ ਕਿ ਹਰ ਆਦਮੀ ਅਤੇ ਔਰਤ ਕੀਰਨੇ।”"
15ਪਰ ਉਸ ਵਕਤ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਹੋਰ ਲੋਕਾਂ ਵਾਸਤੇ ਪਾਣੀ ਦਾ ਇੱਕ ਨਵਾਂ ਚਸ਼ਮਾ ਫ਼ੁੱਟੇਗਾ। ਉਸ ਝਰਨੇ ਵਿੱਚ ਉਨ੍ਹਾਂ ਦੇ ਸਾਰੇ ਪਾਪ ਧੋਤੇ ਜਾਣਗੇ ਤੇ ਉਹ ਲੋਕਾਂ ਨੂੰ ਪਵਿੱਤਰ ਕਰਨਗੇ।"

16ਝੂਠੇ ਨਬੀਆਂ ਦਾ ਖਾਤਮਾ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਉਸ ਵਕਤ ਮੈਂ ਧਰਤੀ ਤੋਂ ਸਾਰੇ ਬੁੱਤ ਖਤਮ ਕਰ ਦੇਵਾਂਗਾ। ਇੱਥੋਂ ਤਕ ਕਿ ਲੋਕ ਉਨ੍ਹਾਂ ਦੇ ਨਾਉਂ ਤਕ ਵੀ ਭੁੱਲ ਜਾਣਗੇ। ਅਤੇ ਮੈਂ ਧਰਤੀ ਤੋਂ ਝੂਠੇ ਨਬੀਆਂ ਅਤੇ ਬਦਰੂਹਾਂ ਨੂੰ ਖਤਮ ਕਰ ਦੇਵਾਂਗਾ।"
17ਫ਼ਿਰ ਵੀ, ਜੇਕਰ ਕੋਈ ਮਨੁੱਖ ਭਵਿੱਖਬਾਣੀ ਕਰਨੀ ਜਾਰੀ ਰੱਖਦਾ, ਉਸ ਨੂੰ ਦੰਡ ਦਿੱਤਾ ਜਾਵੇਗਾ। ਇੱਥੋਂ ਤੀਕ ਕਿ ਉਸ ਦੇ ਮਾਪੇ ਉਸਦੀ ਮਾਂ ਅਤੇ ਉਸਦਾ ਪਿਉ ਉਸ ਨੂੰ ਕਹਿਣਗੇ, ‘ਤੂੰ ਯਹੋਵਾਹ ਦੇ ਨਾਂ ਤੇ ਝੂਠ ਬੋਲਿਆ ਇਸ ਲਈ ਤੈਨੂੰ ਮਰਨਾ ਚਾਹੀਦਾ ਫ਼ੇਰ ਉਸ ਦੇ ਖੁਦ ਦੇ ਮਾਪੇ ਨਬੁੱਵਤ ਕਰਨ ਤੋਂ ਉਸ ਨੂੰ ਚਪੇੜ ਮਾਰਨਗੇ।’"
18ਹਰੇਕ ਨਬੀ ਉਸ ਵਕਤ ਆਪਣੇ ਵਾਚੇ ਅਗੰਮ ਤੇ ਸ਼ਰਮਿੰਦਾ ਹੋਵੇਗਾ ਅਤੇ ਆਪਣੇ ਦਰਸ਼ਨ ਤੇ ਵੀ ਅਤੇ ਮੁੜ ਉਹ ਨਬੀ ਦੇ ਵਿਖਾਵੇ ਵਾਲਾ ਚੋਗਾ ਨਾ ਪਾਉਣਗੇ ਜੋ ਉਨ ਦਾ ਬਣਿਆ ਹੁੰਦਾ ਹੈ। ਜਿਨ੍ਹਾਂ ਝੂਠ ਵਾਕਾਂ ਨੂੰ ਅਗੰਮ ਵਾਕ ਆਖ ਕੇ ਉਹ ਲੋਕਾਂ ਨੂੰ ਠੱਗਦੇ ਹਨ, ਮੁੜ ਇਉਂ ਨਾ ਕਰਨਗੇ।"
19ਉਹ ਲੋਕ ਆਖਣਗੇ, ‘ਮੈਂ ਨਬੀ ਨਹੀਂ ਹਾਂ ਮੈਂ ਕਿਸਾਨ ਹਾਂ। ਮੈਂ ਤਾਂ ਬਚਪਨ ਤੋਂ ਕਿਸਾਨੀ ਦਾ ਕੰਮ ਕਰਾ ਆਇਆ ਹਾਂ।’"
20ਪਰ ਦੂਜੇ ਲੋਕ ਕਹਿਣਗੇ, ‘ਪਰ ਇਹ ਤੇਰੇ ਹੱਥਾਂ ਤੇ ਜ਼ਖਮ ਕੈਸੇ ਹਨ?’ ਤਾਂ ਉਹ ਕਹੇਗਾ, ‘ਮੈਂ ਆਪਣੇ ਸੱਜਣਾਂ ਦੇ ਘਰ ’ਚ ਜ਼ਖਮੀ ਕੀਤਾ ਗਿਆ ਸੀ।”’"
You have read Habakkuk 2
20 verses