Lumina
Ezra

Temple Completed

Ezra 6·Punjabi Bible

1ਅਤੇ ਸਾਡੇ ਵੈਰੀ ਆਖ ਰਹੇ ਹਨ, ‘ਇਸ ਤੋਂ ਪਹਿਲਾਂ ਕਿ ਯਹੂਦੀ ਸਾਨੂੰ ਵੇਖ ਲੈਣ ਜਾਂ ਸਾਡੇ ਬਾਰੇ ਜਾਣ ਲੈਣ, ਅਸੀਂ ਉਨ੍ਹਾਂ ਉੱਪਰ ਚੜ੍ਹ ਆਵਾਂਗੇ ਅਤੇ ਉਨ੍ਹਾਂ ਨੂੰ ਮਾਰ ਦੇਵਾਂਗੇ। ਇੰਝ ਅਸੀਂ ਕੰਮ ਨੂੰ ਰੋਕ ਦੇਵਾਂਗੇ।’”"

2ਇਉਂ ਸਾਡੇ ਵੈਰੀਆਂ ਨੇੜੇ ਰਹਿੰਦੇ ਯਹੂਦੀਆਂ ਨੇ ਸਾਡੇ ਕੋਲ ਆ ਕੇ ਦਸ ਵਾਰ ਸਾਨੂੰ ਇਹ ਕਿਹਾ, “ਸਾਡੇ ਸਾਰੇ ਪਾਸੇ ਦੁਸ਼ਮਣਾਂ ਦਾ ਘੇਰਾ ਹੈ, ਜਿੱਧਰ ਵੀ ਮੂੰਹ ਫੇਰੋ ਉੱਧਰ ਹੀ ਸਾਡੇ ਵੈਰੀ ਖੜ੍ਹੇ ਹਨ।”"

3ਇਸ ਲਈ ਮੈਂ ਨੀਵਿਆਂ ਬਾਂਵਾਂ ਵਿੱਚ ਦੀਵਾਰ ਦੇ ਪਿੱਛੇ ਖੁਲਿਆ ਬਾਂਵਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਬਰਛੀਆਂ ਅਤੇ ਕਮਾਨਾਂ ਨਾਲ ਖੜ੍ਹੇ ਕੀਤਾ।"

4ਮੈਂ ਸਾਰੀ ਸਬਿਤੀ ਨੂੰ ਪਰੱਖਿਆ ਤੇ ਫਿਰ ਮੈਂ ਖੜ੍ਹੇ ਹੋ ਕੇ ਸੱਜਣਾਂ, ਹਾਕਮਾਂ ਅਤੇ ਬਾਕੀ ਦੇ ਲੋਕਾਂ ਨੂੰ ਮੁਖਾਤਬ ਹੋਕੇ ਆਖਿਆ, “ਸਾਡੇ ਵੈਰੀਆਂ ਤੋਂ ਡਰੋ ਨਾ। ਹਮੇਸ਼ਾ ਆਪਣੇ ਪ੍ਰਭੂ ਨੂੰ ਯਾਦ ਰੱਖੋ! ਯਹੋਵਾਹ ਸੁਆਮੀ ਸ਼ਕਤੀਸ਼ਾਲੀ ਅਤੇ ਮਹਾਨ ਹੈ। ਤੁਹਾਨੂੰ ਆਪਣੇ ਭਰਾਵਾਂ, ਪੁੱਤਰਾਂ ਅਤੇ ਧੀਆਂ ਖਾਤਿਰ ਲੜਨਾ ਚਾਹੀਦਾ ਹੈ। ਤੁਹਾਨੂੰ ਆਪਣੇ ਘਰਾਂ ਅਤੇ ਆਪਣੀਆਂ ਔਰਤਾਂ ਲਈ ਲੜਨਾ ਚਾਹੀਦਾ ਹੈ।”"

5ਤਦ ਸਾਡੇ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਉਨ੍ਹਾਂ ਦੀ ਵਿਉਂਤ ਬਾਰੇ ਸਭ ਕੁਝ ਪਤਾ ਹੈ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਵਿਉਂਤ ਨੂੰ ਨਸ਼ਟ ਕਰ ਦਿੱਤਾ ਸੀ ਇਸ ਲਈ ਅਸੀਂ ਮੁੜ ਤੋਂ ਦੀਵਾਰ ਉਸਾਰਣ ਦੇ ਕੰਮ ਵਿੱਚ ਲੱਗ ਗਏ। ਇਉਂ ਹਰ ਮਨੁੱਖ ਆਪੋ-ਆਪਣੇ ਕੰਮ ਜਿਹੜਾ ਉਸ ਦੇ ਜੁਂਮੇ ਲੱਗਾ ਸੀ, ਉਸ ਨੂੰ ਕਰਨ ਦੇ ਆਹਰ ਵਿੱਚ ਲੱਗ ਗਿਆ।"

Ezra 6 illustration - Ezra Chapter 6

6ਉਸ ਦਿਨ ਤੋਂ, ਮੇਰੇ ਅੱਧੇ ਸੇਵਾਦਾਰ ਕੰਧ ਉੱਤੇ ਕੰਮ ਕਰਨ ਵਿੱਚ ਵਿਅਸਤ ਹੋ ਗਏ ਅਤੇ ਬਾਕੀਆਂ ਨੇ ਬਰਛਿਆਂ, ਢਾਲਾਂ, ਧਨੁੱਥਾਂ ਅਤੇ ਕਵਚਾਂ ਨਾਲ ਆਪਣੇ-ਆਪ ਨੂੰ ਹਬਿਆਰ ਬੰਦ ਕਰ ਲਿਆ। ਅਤੇ ਫੌਜੀ ਸਰਦਾਰ ਉਨ੍ਹਾਂ ਯਹੂਦੀਆਂ ਦੇ ਪਿੱਛੇ-ਪਿੱਛੇ ਸਨ ਜਿਹੜੇ ਕੰਧ ਉਸਾਰਨ ਦਾ ਕਾਰਜ ਕਰ ਰਹੇ ਸਨ।"

7ਕਂਧ ਉੱਤੇ ਕੰਮ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੇ ਇੱਕ ਹੱਥ ਵਿੱਚ ਆਪਣਾ ਕੰਮ ਕਰਨ ਲਈ ਔਜਾਰ ਅਤੇ ਦੂਜੇ ਵਿੱਚ ਸਸਤਰ ਰਹਿੰਦੇ ਸਨ।"

8ਅਤੇ ਕੰਧ ਉਸਾਰਨ ਵਾਲੇ ਮਨੁੱਖ ਆਪਣੇ ਕਮਰ ਕਸਿਆਂ ਵਿੱਚ ਆਪਣੀਆਂ ਤਲਵਾਰਾਂ ਰੱਖ ਕੇ ਕੰਧ ਉਸਾਰਦੇ ਸਨ। ਅਤੇ ਲੋਕਾਂ ਨੂੰ ਸਤ੍ਰਕ ਕਰਨ ਲਈ ਤੁਰ੍ਹੀ ਵਜਾਉਣ ਵਾਲਾ ਆਦਮੀ ਮੇਰੇ ਨਾਲ ਰਹਿੰਦਾ ਸੀ।"

9ਫਿਰ ਮੈਂ ਸੱਜਣਾਂ, ਅਧਿਕਾਰੀਆਂ ਅਤੇ ਬਾਕੀ ਦੇ ਲੋਕਾਂ ਨੂੰ ਆਖਿਆ, “ਇਹ ਬਹੁਤ ਵੱਡਾ ਕਾਰਜ ਹੈ ਅਤੇ ਅਸੀਂ ਇੱਕ ਦੂਜੇ ਤੋਂ ਦੂਰ ਕੰਧ ਉੱਪਰ ਖਿੱਲਰੇ ਹੋਏ ਹਾਂ।"

10ਇਸ ਲਈ ਜਦੋਂ ਵੀ ਤੁਸੀਂ ਤੁਰ੍ਹੀਆਂ ਦੀ ਆਵਾਜ਼ ਸੁਣੋ, ਉਸੇ ਵਕਤ ਸਾਡੇ ਕੋਲ ਇਕੱਠੇ ਹੋ ਜਾਵੋ। ਅਸੀਂ ਸਾਰੇ ਉਸੇ ਬਾਂਵੇਂ ਇੱਕਤ੍ਰ ਹੋ ਜਾਵਾਂਗੇ ਤੇ ਪਰਮੇਸ਼ੁਰ ਸਾਡੇ ਲਈ ਲੜੇਗਾ।”"

Ezra 6 illustration - Ezra Chapter 6

11ਇਉਂ ਅਸੀਂ ਯਰੂਸ਼ਲਮ ਦੀ ਕੰਧ ਦੀ ਮੁਰੰਮਤ ਦਾ ਕੰਮ ਜਾਰੀ ਰੱਖਿਆ ਅਤੇ ਅੱਧੇ ਮਨੁੱਖ ਬਰਛੀਆਂ ਥੰਮੀ ਰੱਖਦੇ ਤੇ ਇਉਂ ਅਸੀਂ ਪ੍ਰਭਾਤ ਦੀ ਪਹਿਲੀ ਕਿਰਣ ਤੋਂ ਲੈ ਕੇ ਤਾਰੇ ਨਿਕਲਣ ਤੀਕ ਕੰਮ ਕਰਦੇ ਰਹਿੰਦੇ।"

12ਉਸ ਵਕਤ ਮੈਂ ਲੋਕਾਂ ਨੂੰ ਇਹ ਵੀ ਆਖਿਆ: “ਹਰ ਕੰਧ ਉਸਾਰਣ ਵਾਲਾ ਵਿਅਕਤੀ ਅਤੇ ਉਸਦਾ ਸੇਵਾਦਾਰ ਰਾਤ ਨੂੰ ਯਰੂਸ਼ਲਮ ਵਿੱਚ ਹੀ ਰਹੇ। ਇਉਂ ਉਹ ਰਾਤ ਨੂੰ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ ਦਾ ਕਾਰਜ ਪੂਰਾ ਹੁੰਦਾ ਰਹੇਗਾ।”"

13ਇਉਂ ਸਾਡੇ ਚੋ ਕੋਈ ਵੀ ਆਪਣੇ ਕੱਪੜੇ ਨਹੀਂ ਉਤਾਰਦਾ ਸੀ। ਨਾ ਹੀ ਮੈਂ ਅਤੇ ਨਾ ਹੀ ਮੇਰੇ ਭਰਾ, ਮਦਦਗਾਰ ਜਾਂ ਮੇਰਾ ਪਿੱਛਾ ਕਰਨ ਵਾਲੇ ਪਹਿਰੇਦਾਰ ਇਉਂ ਹਰ ਵਕਤ ਅਸੀਂ ਆਪਣੇ ਸ਼ਸਤਰਾਂ ਸਹਿਤ ਤਿਆਰ ਰਹਿੰਦੇ ਸੀ ਇੱਬੋ ਤੀਕ ਕਿ ਜਦੋਂ ਪਾਣੀ ਵੀ ਲੈਣ ਜਾਣਾ ਹੁੰਦਾ ਤਾਂ ਅਸੀਂ ਸ਼ਸਤਰਾਂ ਸਮੇਤ ਤੈਨਾਤ ਹੁੰਦੇ ਸੀ।"

14ਨਹਮਯਾਹ ਦਾ ਗਰੀਬਾਂ ਦੀ ਮਦਦ ਕਰਨਾ ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਜ਼ੋਰ-ਸ਼ੋਰ ਨਾਲ ਆਪਣੇ ਯਹੂਦੀ ਭਰਾਵਾਂ ਦੇ ਵਿਰੁੱਧ ਸ਼ਿਕਾਇਤ ਕੀਤੀ।"

15ਉਨ੍ਹਾਂ ਚੋ ਕਈਆਂ ਨੇ ਆਖਿਆ, “ਅਸੀਂ, ਸਾਡੇ ਪੁੱਤਰ ਅਤੇ ਸਾਡੀਆਂ ਧੀਆਂ ਕਾਫ਼ੀ ਹਨ, ਸੋ ਸਾਨੂੰ ਖਾਣ ਲਈ ਅਤੇ ਜਿਉਂਦੇ ਰਹਿਣ ਲਈ ਕੁਝ ਅਨਾਜ ਦਿੱਤਾ ਜਾਵੇ।”"

Ezra 6 illustration - Ezra Chapter 6

16ਹੋਰ ਲੋਕਾਂ ਨੇ ਆਖਿਆ, “ਇਹ ਕਾਲ ਦਾ ਸਮਾਂ ਹੈ। ਸਾਨੂੰ ਆਪਣੀ ਜ਼ਮੀਨ, ਅੰਗੂਰਾਂ ਦੇ ਬਾਗ਼ ਅਤੇ ਘਰ ਗਿਰਵੀ ਰੱਖ ਦੇਣੇ ਚਾਹੀਦੇ ਹਨ ਤਾਂ ਜੋ ਸਾਨੂੰ ਅਨਾਜ ਮਿਲ ਸੱਕੇ।”"

17ਅਤੇ ਕੁਝ ਹੋਰ ਲੋਕ ਇਹ ਵੀ ਆਖ ਰਹੇ ਸਨ, “ਸਾਨੂੰ ਆਪਣੇ ਖੇਤਾਂ ਤੇ ਅੰਗੂਰਾਂ ਦੇ ਬਾਗ਼ਾਂ ਤੋਂ ਪਾਤਸ਼ਾਹ ਦਾ ਕਰ ਵੀ ਚੁਕਾਣਾ ਹੋਵੇਗਾ ਜੋ ਕਿ ਅਸੀਂ ਦੇਣ ਤੋਂ ਅਸਮਰੱਥ ਹਾਂ, ਸੋ ਇਸ ਕਰ ਨੂੰ ਅਦਾਅ ਕਰਨ ਲਈ ਵੀ ਸਾਨੂੰ ਪੈਸਾ ਉਧਾਰ ਚੁੱਕਣਾ ਪਵੇਗਾ।"

18ਉਨ੍ਹਾਂ ਸ਼ਾਹੂਕਾਰਾਂ ਵੱਲ ਵੇਖੋ ਅਸੀਂ ਵੀ ਉਨ੍ਹਾਂ ਵਾਂਗ ਹੀ ਭਲੇ ਹਾਂ ਅਤੇ ਸਾਡੇ ਪੁੱਤਰ ਵੀ ਉਨ੍ਹਾਂ ਦੇ ਪੁੱਤਰਾਂ ਵਾਂਗ ਹੀ ਭਲੇ ਹਨ ਪਰ ਫਿਰ ਵੀ ਸਾਨੂੰ ਆਪਣੇ ਪੁੱਤਰਾਂ ਧੀਆਂ ਗੁਲਾਮ ਬਣਾ ਕੇ ਵੇਚਣੇ ਪੈਣਗੇ। ਸਾਡੇ ਵਿੱਚੋਂ ਕਈਆਂ ਨੇ ਤਾਂ ਆਪਣੀਆਂ ਧੀਆਂ ਨੂੰ ਗੁਲਾਮ ਬਣਾ ਕੇ ਵੇਚ ਵੀ ਦਿੱਤਾ ਹੈ। ਅਸੀਂ ਬਿਲਕੁਲ ਬੇਵੱਸ ਹਾਂ ਅਤੇ ਪਹਿਲਾਂ ਹੀ ਆਪਣੇ ਖੇਤ ਅਤੇ ਅੰਗੂਰਾਂ ਦੇ ਬਾਗ਼ ਗੁਆ ਚੁੱਕੇ ਹਾਂ।”"

19ਜਦੋਂ ਮੈਂ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਤਾਂ ਮੈਨੂੰ ਬੜਾ ਕਰੋਧ ਚੜ੍ਹਿਆ।"

20ਪਹਿਲਾਂ ਮੈਂ ਆਪਣੇ-ਆਪ ਤੇ ਕਾਬੂ ਪਾਇਆ ਅਤੇ ਫਿਰ ਮੈਂ ਸੱਜਣਾ ਅਤੇ ਹਾਕਮਾਂ ਦੇ ਖਿਲਾਫ਼ ਦੋਸ਼ ਲਗਾਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਆਪਣੇ ਹੀ ਲੋਕਾਂ ਨੂੰ ਕਰਜ਼ਾ ਦੇ ਕੇ ਉਨ੍ਹਾਂ ਨੂੰ ਵਿਆਜ ਦੇਣ ਲਈ ਮਜਬੂਰ ਕਰ ਰਹੇ ਹੋ।” ਫਿਰ ਮੈਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਖਿਲਾਫ਼ ਇੱਕ ਸਭਾ ਲਈ ਇਕੱਠਿਆਂ ਕੀਤਾ।"

Ezra 6 illustration - Ezra Chapter 6

21ਮੈਂ ਇਨ੍ਹਾਂ ਲੋਕਾਂ ਨੂੰ ਆਖਿਆ, “ਸਾਡੇ ਯਹੂਦੀ ਭਰਾ ਗੁਲਾਮਾਂ ਵਜੋਂ ਹੋਰਨਾਂ ਕੌਮਾਂ ਨੂੰ ਵੇਚੇ ਗਏ ਸਨ ਅਤੇ ਅਸੀਂ ਉਨ੍ਹਾਂ ਨੂੰ ਵਾਪਸ ਲਿਆਂਦਾ ਅਤੇ ਉਨ੍ਹਾਂ ਨੂੰ ਆਜ਼ਾਦ ਕੀਤਾ, ਜਿੰਨਾ ਕੁ ਅਸੀਂ ਕਰ ਸੱਕੇ ਅਤੇ ਹੁਣ ਇੱਕ ਵਾਰੀ ਫ਼ੇਰ ਤੁਸੀਂ ਉਨ੍ਹਾਂ ਨੂੰ ਗੁਲਾਮਾਂ ਵਜੋਂ ਵੇਚ ਰਹੇ ਹੋਂ ਤਾਂ ਜੋ ਸਾਨੂੰ ਉਨ੍ਹਾਂ ਨੂੰ ਫ਼ਿਰ ਤੋਂ ਵਾਪਸ ਖਰੀਦਣਾ ਪਵੇ।” ਉਹ ਅਮੀਰ ਲੋਕ ਅਤੇ ਸਰਦਾਰ ਚੁੱਪ ਰਹੇ। ਉਨ੍ਹਾਂ ਨੂੰ ਕਹਿਣ ਲਈ ਕੁਝ ਨਾ ਸੁਝਿਆ।"

22ਇਉਂ ਮੈਂ ਬੋਲਣਾ ਜ਼ਾਰੀ ਰੱਖਿਆ ਅਤੇ ਕਿਹਾ, “ਜੋ ਕੁਝ ਤੁਸੀਂ ਕਰ ਰਹੇ ਹੋ, ਉਹ ਠੀਕ ਨਹੀਂ। ਤੁਸੀਂ ਜਾਣਦੇ ਹੋ ਕਿ ਤੁਹਾਨੂੰ ਪਰਮੇਸ਼ੁਰ ਤੋਂ ਡਰਨਾ ਤੇ ਉਸ ਦਾ ਸਂਮਾਨ ਕਰਨਾ ਚਾਹੀਦਾ ਹੈ। ਅਤੇ ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਸਾਡੇ ਦੁਸ਼ਮਣਾਂ ਦੀਆਂ ਕੌਮਾਂ ਤੋਂ ਬੇਇੱਜ਼ਤੀ ਲਿਆਉਣ।"

Chapter Complete

You have read Ezra 6

22 verses