Lumina
Ezra

Work Resumed

Ezra 5·Punjabi Bible

1ਮੰਦਰ ਦੇ ਨੌਕਰ ਉਫਲ ਪਹਾੜੀ ਤੇ ਰਹਿੰਦੇ ਸਨ। ਉੱਨ੍ਹਾਂ ਨੇ ਜਲ ਫਾਟਕ ਦੇ ਪੂਰਬੀ ਪਾਸੇ ਦੀ ਕੰਧ ਤਾਈ ਅਤੇ ਇਸਦੇ ਸਾਹਮਣੇ ਵਾਲੇ ਫਾਟਕ ਦੀ ਮੁਰੰਮਤ ਕੀਤੀ।"

2ਉਸ ਤੋਂ ਬਾਅਦ, ਤਕੋਈਆਂ ਦੇ ਲੋਕਾਂ ਨੇ ਉਸ ਵੱਡੇ ਬੁਰਜ ਤੋਂ ਲੈ ਕੇ ਉਫਲ ਦੀ ਕੰਧ ਤੀਕ ਕੰਧ ਦੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ।"

3ਜਾਜਕਾਂ ਨੇ ਘੋੜੇ ਵਾਲੇ ਫਾਟਕ ਦੇ ਉੱਪਰ ਮੁਰੰਮਤ ਕੀਤੀ। ਹਰ ਜਾਜਕ ਨੇ ਆਪਣੇ ਘਰ ਸਾਮ੍ਹਣੀ ਕੰਧ ਦੀ ਮੁਰੰਮਤ ਕੀਤੀ।"

4ਉਸ ਤੋਂ ਬਾਅਦ, ਇੰਮੇਰ ਦੇ ਪੁੱਤਰ ਸਾਦੋਕ ਨੇ ਆਪਣੇ ਘਰ ਦੇ ਸਾਹਮਣੇ ਦੀ ਕੰਧ ਦੀ ਮੁਰੰਮਤ ਕੀਤੀ ਤੇ ਇਸ ਤੋਂ ਅਗਲੀ ਮੁਰੰਮਤ, ਪੂਰਬੀ ਫਾਟਕ ਦੇ ਦਰਬਾਨ ਸੱਕਨਯਾਹ ਦੇ ਪੁੱਤਰ ਸਮਆਯਾਹ ਨੇ ਕੀਤੀ।"

5ਉਸ ਤੋਂ ਬਾਅਦ, ਸਲਮਯਾਹ ਦੇ ਪੁੱਤਰ ਹਨਨਯਾਹ ਅਤੇ ਹਾਨੂਨ, ਸਾਲਾਫ ਦੇ ਛੇਵੇਂ ਪੁੱਤਰਾ ਨੇ, ਦੂਜੇ ਹਿੱਸੇ ਦੀ ਮੁਰੰਮਤ ਕੀਤੀ। ਉਸਤੋਂ ਮਗਰੋਂ, ਬਰਕਯਾਹ ਦੇ ਪੁੱਤਰ ਮੱਸ਼ੁਲਾਮ ਨੇ ਆਪਣੇ ਕਮਰੇ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ।"

Ezra 5 illustration - Ezra Chapter 5

6ਉਸ ਤੋਂ ਬਾਅਦ, ਮਲਕੀਯਾਹ, ਸੁਨਿਆਰਿਆਂ ਵਿੱਚੋਂ ਇੱਕ ਨੇ, ਮੰਦਰ ਦੇ ਨੌਕਰਾਂ ਦੇ ਘਰਾਂ ਦੀ ਅਤੇ ਨਿਰੀਖਣ ਫ਼ਾਟਕ ਦੇ ਅੱਗੇ ਵਪਾਰੀਆਂ ਦੇ ਘਰਾਂ ਦੀ ਅਤੇ ਨੁਕਰ ਦੇ ਉੱਪਰ ਕਮਰੇ ਦੀ ਮੁਰੰਮਤ ਕੀਤੀ।"

7ਸੁਨਿਆਰਾਂ ਅਤੇ ਵਪਾਰੀਆਂ ਨੇ ਨੁਕਰ ਦੇ ਉੱਪਰ ਕਮਰੇ ਦੇ ਵਿੱਚਕਾਰੋ ਭੇਡ ਫ਼ਾਟਕ ਤੀਕ ਮੁਰੰਮਤ ਕੀਤੀ।"

8ਸਨਬੱਲਟ ਅਤੇ ਟੋਬੀਯਾਹ ਜਦੋਂ ਸਨਬੱਲਟ ਨੂੰ ਇਹ ਪਤਾ ਲੱਗਾ ਕਿ ਅਸੀਂ ਯਰੂਸ਼ਲਮ ਦੀ ਕੰਧ ਦੀ ਉਸਾਰੀ ਕਰ ਰਹੇ ਹਾਂ ਤਾਂ ਉਹ ਬੜਾ ਪਰੇਸ਼ਾਨ ਹੋਇਆ ਤੇ ਉਸ ਨੂੰ ਬੜਾ ਗੁੱਸਾ ਆ ਗਿਆ। ਤਾਂ ਉਸ ਨੇ ਯਹੂਦੀਆਂ ਦਾ ਮਖੌਲ ਉਡਾਉਣਾ ਸ਼ੁਰੂ ਕੀਤਾ।"

9ਸਨਬੱਲਟ ਨੇ ਆਪਣੇ ਮਿੱਤਰਾਂ ਅਤੇ ਸਾਮਰਿਯਾ ਦੀ ਸੈਨਾ ਨਾਲ ਇਸ ਬਾਰੇ ਗੱਲ ਕੀਤੀ। ਉਸ ਨੇ ਕਿਹਾ, “ਇਹ ਕਮਜ਼ੋਰ ਜਿਹੇ ਯਹੂਦੀ ਇੱਥੇ ਕੀ ਕਰ ਰਹੇ ਹਨ? ਕੀ ਉਹ ਇਹ ਸੋਚ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਇੱਕਲੇ ਛੱਡ ਦੇਵਾਂਗੇ? ਕੀ ਉਹ ਸੋਚਦੇ ਹਨ ਕਿ ਉਹ ਬਲੀਆਂ ਚੜ੍ਹਾਉਣਗੇ? ਸ਼ਾਇਦ ਉਹ ਇਹ ਸੋਚਦੇ ਹਨ ਕਿ ਉਹ ਇੱਕੇ ਦਿਨ ਵਿੱਚ ਸਾਰੀ ਉਸਾਰੀ ਕਰ ਲੈਣਗੇ। ਉਹ ਇਸ ਸੁਆਹ ਤੇ ਕੂੜੇ ਦੇ ਢੇਰ ਵਿੱਚੋਂ ਪੱਥਰ ’ਚ ਮੁੜ ਨਵੀਂ ਉਸਾਰੀ ’ਚ ਜਾਨ ਨਹੀਂ ਪਾ ਸੱਕਦੇ। ਕਿਉਂ ਕਿ ਇਹ ਤਾਂ ਰਾਖ ਦੀ ਢੇਰੀ ਹੈ।”"

10ਟੋਬੀਯਾਹ ਅੰਮੋਨੀ ਵੀ ਸਨਬੱਲਟ ਦੇ ਨਾਲ ਸੀ। ਟੋਬੀਯਾਹ ਨੇ ਕਿਹਾ, “ਅਸਲ ਵਿੱਚ ਉਹ ਕੀ ਉਸਾਰ ਰਹੇ ਹਨ। ਜੇਕਰ ਇੱਕ ਲੂੰਬੜੀ ਵੀ ਇਸ ਉੱਤੇ ਚੜ੍ਹ ਗਈ, ਤਾਂ ਉਹ ਉਨ੍ਹਾਂ ਦੀ ਪੱਥਰ ਦੀ ਇਸ ਕੰਧ ਨੂੰ ਢਾਹ ਦੇਵੇਗੀ।”"

Ezra 5 illustration - Ezra Chapter 5

11ਨਹਮਯਾਹ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਕਿਹਾ, “ਹੇ ਪਰਮੇਸ਼ੁਰ, ਸਾਡੀ ਅਰਜੋਈ ਸੁਣ। ਉਹ ਸਾਨੂੰ ਨਫ਼ਰਤ ਕਰਦੇ ਹਨ। ਸਨਬੱਲਟ ਅਤੇ ਟੋਬੀਯਾਹ ਸਾਡੀ ਤੌਹੀਨ ਕਰਦੇ ਹਨ। ਪਰਮੇਸ਼ੁਰ, ਇਨ੍ਹਾਂ ਬੇਇੱਜ਼ਤੀਆਂ ਨੂੰ ਮੁੜ ਉਨ੍ਹਾਂ ਉੱਤੇ ਪਾ ਦੇ। ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਫ਼ੜਵਾ ਕੇ ਕੈਦੀਆਂ ਵਾਂਗ ਦੂਸਰੀ ਧਰਤੀ ਤੇ ਲੈ ਜਾ।"

12ਉਨ੍ਹਾਂ ਦੇ ਦੋਸ਼ ਨਾ ਲੁਕਾ ਅਤੇ ਉਨ੍ਹਾਂ ਦੇ ਪਾਪ ਮੁਆਫ਼ ਨਾ ਕਰੀਂ ਜੋ ਉਨ੍ਹਾਂ ਨੇ ਤੇਰੇ ਸਾਹਮਣੇ ਕੀਤੇ ਹਨ। ਕਿਉਂ ਕਿ ਉਨ੍ਹਾਂ ਨੇ ਉਸਰਈਆਂ ਦਾ ਹੌਂਸਲਾ ਢਾਹਿਆ ਹੈ ਅਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਹੈ।”"

13ਸੋ ਅਸੀਂ ਯਰੂਸ਼ਲਮ ਦੀ ਕੰਧ ਬਣਾਈ। ਅਤੇ ਸਾਰੀ ਕੰਧ ਇਸਦੀ ਸਾਰੀ ਉਚਾਈ ਦੇ ਅੱਧ ਤੱਕ ਜੋੜੀ ਅਤੇ ਉਸਾਰੀ ਗਈ ਸੀ। ਅਸੀਂ ਇਬੋ ਤੀਕ ਤਾਂ ਹੀ ਕਰ ਸੱਕੇ ਕਿਉਂ ਕਿ ਲੋਕਾਂ ਨੇ ਤਹੇ ਦਿਲੋਂ ਕੰਮ ਕੀਤਾ ਸੀ।"

14ਪਰ ਸਨਬੱਲਟ, ਟੋਬੀਯਾਹ, ਅਰਬੀਆਂ, ਅੰਮੋਨੀਆਂ ਅਤੇ ਅਸ਼ਦੋਦੀਆਂ ਨੇ ਜਦੋਂ ਇਹ ਸੁਣਿਆ ਕਿ ਯਰੂਸ਼ਲਮ ਦੀ ਕੰਧ ਦੀ ਬਹਾਲੀ ਵੱਧ ਰਹੀ ਹੈ ਅਤੇ ਉਹ ਥਾਵਾਂ ਜਿੱਥੇ ਕੰਧ ਟੁੱਟੀ ਹੋਈ ਸੀ ਜਿੱਥੇ ਦੁਸ਼ਮਣ ਸ਼ਹਿਰ ਵਿੱਚ ਦਾਖਲ ਹੋ ਸੱਕਦੇ ਸਨ ਬੰਦ ਕੀਤੀਆਂ ਜਾ ਰਹੀਆਂ ਸਨ। ਤਾਂ ਉਨ੍ਹਾਂ ਨੂੰ ਬਹੁਤ ਕਰੋਧ ਆਇਆ।"

15ਤਾਂ ਉਨ੍ਹਾਂ ਸਾਰੇ ਮਨੁੱਖਾਂ ਨੇ ਇਕੱਠੇ ਹੋਕੇ ਯਰੂਸ਼ਲਮ ਦੇ ਵਿਰੁੱਧ ਵਿਉਂਤ ਬਣਾਈ ਕਿ ਉਨ੍ਹਾਂ ਨੂੰ ਇਕੱਠੇ ਹੋਕੇ ਦੁੱਖ ਅਤੇ ਉਲਝਨ ਪੈਦਾ ਕਰਕੇ ਯਰੂਸ਼ਲਮ ਦੇ ਖਿਲਾਫ਼ ਲੜਨਾ ਚਾਹੀਦਾ ਹੈ।"

Ezra 5 illustration - Ezra Chapter 5

16ਪਰ ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਅਸੀਂ ਦਿਨ-ਰਾਤ ਦੀਵਾਰ ਦੀ ਰੱਖਵਾਲੀ ਲਈ ਦਰਬਾਨ ਖੜ੍ਹੇ ਕਰ ਦਿੱਤੇ ਤਾਂ ਕਿ ਅਸੀਂ ਉਨ੍ਹਾਂ ਮਨੁੱਖਾਂ ਦਾ ਸਾਹਮਣਾ ਕਰ ਸੱਕੀਏ।"

17ਅਤੇ ਫਿਰ ਉਸ ਵਕਤ ਯਹੂਦਾਹ ਦੇ ਲੋਕਾਂ ਨੇ ਆਖਿਆ, “ਮਜ਼ਦੂਰਾਂ ਦਾ ਬਲ ਹੁਣ ਘਟਦਾ ਜਾ ਰਿਹਾ ਹੈ, ਉਹ ਬਕੱ ਗਏ ਹਨ, ਰਾਹ ਵਿੱਚ ਬਹੁਤ ਹੀ ਮਲਬਾ ਤੇ ਗਰਦ ਹੈ ਤੇ ਅਸੀਂ ਕੰਧ ਨੂੰ ਬਣਾਉਣ ਦੇ ਹੋਰ ਸਮਰੱਥ ਨਹੀਂ ਰਹੇ।"

Chapter Complete

You have read Ezra 5

17 verses