1ਇਨ੍ਹਾਂ ਜਾਜਕਾਂ ਤੋਂ ਅਗਾਂਹ, ਯਰੀਹੋ ਦੇ ਲੋਕਾਂ ਨੇ ਕੰਧ ਦੀ ਮੁਰੰਮਤ ਕੀਤੀ ਅਤੇ ਯਰੀਹੋ ਦੇ ਲੋਕਾਂ ਤੋਂ ਅਗਾਂਹ, ਇਮਰੀ ਦੇ ਪੁੱਤਰ ਜ਼ੱਕੂਰ ਨੇ ਕੰਧ ਦੀ ਮੁਰੰਮਤ ਕੀਤੀ।"
2ਹੱਸਨਾਆਹ ਦੇ ਪੁੱਤਰਾਂ ਨੇ ਮੱਛੀ ਫਾਟਕ ਬਣਾਇਆ। ਉਨ੍ਹਾਂ ਨੇ ਇਸ ਦੇ ਸ਼ਤੀਰ ਪਾਏ ਅਤੇ ਇਸਦੇ ਦਰਵਾਜੇ ਖੜ੍ਹੇ ਕੀਤੇ। ਫਿਰ ਉਨ੍ਹਾਂ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਗਾਏ।"
3ਉਨ੍ਹਾਂ ਤੋਂ ਅਗਾਹ ਹਕੋਸ ਦੇ ਪੋਤਰੇ ਅਤੇ ਊਰੀਯਾਹ ਦੇ ਪੁੱਤਰ ਮਰੇਮੋਬ ਨੇ ਮੁਂਰਮਤ ਕੀਤੀ। ਉਨ੍ਹਾਂ ਤੋਂ ਅਗਾਹ ਬਰਕਯਾਹ ਦੇ ਪੁੱਤਰ ਅਤੇ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਨੇ ਮੁਰੰਮਤ ਕੀਤੀ । ਅਤੇ ਬਆਨਾ ਦੇ ਪੁੱਤਰ ਸਾਦੋਕ ਨੇ ਕੰਧ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ।"
4ਉਨ੍ਹਾਂ ਤੋਂ ਅਗਾਂਹ, ਤਕੋਈ ਦੇ ਆਦਮੀਆਂ ਨੇ ਕੰਧ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ, ਪਰ ਉਨ੍ਹਾਂ ਦੇ ਆਗੂਆਂ ਨੇ ਆਪਣੇ ਸੁਆਮੀ ਲਈ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।"
5ਯੋਯਾਦਾ ਅਤੇ ਮੱਸ਼ੁਲਾਮ ਨੇ ਪੁਰਾਣੇ ਫਾਟਕ ਦੀ ਮੁਰੰਮਤ ਕੀਤੀ। ਯੋਯਾਦਾ ਪਾਸੇਆਹ ਦਾ ਪੁੱਤਰ ਅਤੇ ਮੱਸ਼ੁਲਾਮ ਬਸੋਦਯਾਹ ਦਾ ਪੁੱਤਰ ਸੀ। ਉਨ੍ਹਾਂ ਨੇ ਸ਼ਤੀਰ ਟਿਕਾਏ ਅਤੇ ਇਸਦੇ ਬੂਹੇ ਲਗਾਏ। ਫਿਰ ਉਨ੍ਹਾਂ ਨੇ ਦਰਵਾਜਿਆਂ ਉੱਤੇ ਚਿਟਕਣੀਆਂ ਅਤੇ ਸਰੀਏ ਲਾਏ।"

6ਉਨ੍ਹਾਂ ਤੋਂ ਅਗਾਂਹ, ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਬੀ ਅਤੇ ਗਿਬਓਨ ਅਤੇ ਮਿਸਪਾਹ ਦੇ ਲੋਕਾਂ ਨੇ, ਜਿਹੜੇ ਕਿ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਦੇ ਨਿਯੰਤ੍ਰਣ ਹੇਠਾਂ ਸਨ, ਮੁਰੰਮਤ ਦਾ ਕੰਮ ਕੀਤਾ।"
7ਉਸ ਤੋਂ ਅਗਾਂਹ ਹਰਹਯਾਹ ਦੇ ਪੁੱਤਰ ਉੱਜੀਏਲ ਨੇ ਮੁਂਰਮਤ ਕੀਤੀ। ਉੱਜੀਏਲ ਇੱਕ ਸੁਨਿਆਰਾ ਸੀ। ਉਸ ਤੋਂ ਅਗਾਂਹ ਹਨਾਨਯਾਹ ਅਤਰ ਬਨਾਉਣ ਵਾਲਿਆਂ ਵਿੱਚੋਂ ਇੱਕ ਨੇ ਮੁਰੰਮਤ ਕੀਤੀ। ਉਨ੍ਹਾਂ ਨੇ ਉਸਾਰੀਆ ਅਤੇ ਚੌੜੀ ਕੰਧ ਤਾਈ ਯਰੂਸ਼ਲਮ ਦੀ ਮੁਰੰਮਤ ਕੀਤੇ।"
8ਉਨ੍ਹਾਂ ਤੋਂ ਅਗਾਂਹ ਹੂਰ ਦੇ ਪੁੱਤਰ ਰਫਾਯਾਹ ਨੇ ਮੁਰੰਮਤ ਕੀਤੀ। ਰਫਾਯਾਹ ਯਰੂਸ਼ਲਮ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।"
9ਉਨ੍ਹਾਂ ਤੋਂ ਅਗਾਂਹ ਹਰੂਮਫ ਦੇ ਪੁੱਤਰ ਯਦਾਯਾਹ ਨੇ ਆਪਣੇ ਘਰ ਦੇ ਸਾਹਮਣੇ ਵਾਲੀ ਕੰਧ ਦੀ ਮੁਰੰਮਤ ਕੀਤੀ ਅਤੇ ਉਸ ਤੋਂ ਅਗਾਂਹ ਹਸ਼ਬਨਯਾਹ ਦੇ ਪੁੱਤਰ ਹਟੂੱਸ਼ ਨੇ ਮੁਰੰਮਤ ਕੀਤੀ।"
10ਹਰੀਮ ਦੇ ਪੁੱਤਰ ਮਲਕੀਯਾਹ ਅਤੇ ਪਹਬ ਮੋਆਬ ਦੇ ਪੁੱਤਰ ਹਸ਼ੂਬ ਨੇ ਬਾਕੀ ਦੇ ਹਿੱਸੇ ਦੀ ਮੁਰੰਮਤ ਕੀਤੀ। ਉਨ੍ਹਾਂ ਨੇ ਤੰਦੂਰ ਬੁਰਜ ਦੀ ਉਸਾਰੀ ਵੀ ਕੀਤੀ।"

11ਉਸ ਤੋਂ ਅਗਾਂਹ ਹੱਲੋਹੇਸ਼ ਦੇ ਪੁੱਤਰ ਸ਼ੱਲੂਮ ਨੇ, ਜੋ ਯਰੂਸ਼ਲਮ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ, ਮੁਰੰਮਤ ਕੀਤੀ ਜਿਸ ਵਿੱਚ ਉਸ ਦੀਆਂ ਧੀਆਂ ਨੇ ਵੀ ਉਸਦੀ ਮਦਦ ਕੀਤੀ।"
12ਹਨੂਨ ਅਤੇ ਜ਼ਾਨੋਆਹ ਦੇ ਵਾਸੀਆਂ ਨੇ ਵਾਦੀ ਦੇ ਫਾਟਕ ਦੀ ਮੁਰੰਮਤ ਕੀਤੀ। ਉਨ੍ਹਾਂ ਨੇ ਇਸ ਨੂੰ ਉਸਾਰਿਆ ਅਤੇ ਇਸਦੇ ਦਰਵਾਜ਼ੇ ਲਗਾਏ। ਫ਼ੇਰ ਉਨ੍ਹਾਂ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਾਏ। ਉਨ੍ਹਾਂ ਨੇ 500 ਗਜ਼ ਲੰਬੀ ਕੰਧ ਦੀ ਉਸਾਰੀ ਕੀਤੀ ਅਤੇ ਕੂੜੇ ਦੇ ਫਾਟਕ ਤੀਕ ਉਨ੍ਹਾਂ ਨੇ ਕੰਧ ਤੇ ਕੰਮ ਕੀਤਾ।"
13ਰੇਕਾਬ ਦੇ ਪੁੱਤਰ ਮਲਕੀਯਾਹ ਨੇ ਕੂੜੇ ਦੇ ਫਾਟਕ ਦੀ ਮੁਰੰਮਤ ਕੀਤੀ। ਉਹ ਬੈਤ ਹੱਕਾਰਸ ਦੇ ਜਿਲ੍ਹੇ ਦਾ ਸਰਦਾਰ ਸੀ। ਉਸ ਨੇ ਇਸ ਨੂੰ ਉਸਾਰਿਆ ਅਤੇ ਇਸਦੇ ਦਰਵਾਜ਼ੇ ਲਗਾਏ ਅਤੇ ਫ਼ੇਰ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਾਏ।"
14ਕਾਲਾ ਹੋਜ਼ਾ ਦੇ ਪੁੱਤਰ ਸ਼ੱਲੂਨ ਨੇ ਫੁਵ੍ਵਾਰੇ ਵਾਲੇ ਫਾਟਕ ਦੀ ਮੁਰੰਮਤ ਕੀਤੀ। ਸ਼ੱਲੂਨ ਮਿਸਪਾਹ ਦੇ ਜਿਲ੍ਹੇ ਦਾ ਸਰਦਾਰ ਸੀ। ਉਸ ਨੇ ਇਸ ਨੂੰ ਉਸਾਰਿਆ ਅਤੇ ਇਸ ਉੱਪਰ ਛੱਤ ਵੀ ਪਾਈ ਅਤੇ ਫ਼ੇਰ ਇਸਦੇ ਦਰਵਾਜ਼ੇ ਲਗਾਏ। ਫ਼ੇਰ ਉਸ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਗਾਏ। ਉਸ ਨੇ ਪਾਤਸ਼ਾਹ ਦੇ ਬਾਗ਼ ਦੇ ਕੋਲ, ਸਿਲੋਅਮ ਤਲਾਅ ਦੀ ਕੰਧ ਵੀ ਉਸਾਰੀ ਅਤੇ ਉਸ ਨੇ ਕੰਧ ਉਨ੍ਹਾਂ ਪੌੜੀਆਂ ਤੀਕ ਉਸਾਰੀ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਜਾਂਦੀਆਂ ਸਨ।"
15ਉਸ ਤੋਂ ਮਗਰੋਂ, ਅਜ਼ਬੂਕ ਦੇ ਪੁੱਤਰ ਨਹਮਯਾਹ ਨੇ, ਜਿਹੜਾ ਬੈਤਸੂਰ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ, ਦਾਊਦ ਦੀਆਂ ਕਬਰਾਂ ਦੇ ਸਾਹਮਣੇ ਦੀ ਜਗ੍ਹਾ ਤੀਕ ਅਤੇ ਆਦਮੀਆਂ ਦੁਆਰਾ ਬਣੇ ਤਲਾਅ ਤੀਕ ਅਤੇ ਨਾਇੱਕਾਂ ਦੇ ਘਰ ਤੀਕ ਮੁਰੰਮਤ ਕੀਤੀ।"

16ਉਸਤੋਂ ਮਗਰੋਂ ਲੇਵੀਆਂ ਦੇ ਪਰਿਵਾਰਾਂ ਦੇ ਲੋਕਾਂ ਨੇ ਮੁਰੰਮਤ ਕੀਤੀ। ਇਨ੍ਹਾਂ ਵਿੱਚੋਂ ਇੱਕ ਲੇਵੀ ਬਾਨੀ ਦਾ ਪੁੱਤਰ ਰਹੂਮ ਸੀ। ਅਤੇ ਉਸਤੋਂ ਅਗਾਂਹ, ਹਸ਼ਬਯਾਹ ਇੱਕ ਹੋਰ ਲੇਵੀ ਜਿਸਨੇ ਆਪਣੇ ਜਿਲ੍ਹੇ ਲਈ ਮੁਰੰਮਤ ਕੀਤੀ। ਹਸ਼ਬਯਾਹ ਕਈਲਾਹ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।"
17ਉਸਤੋਂ ਬਾਅਦ ਉਨ੍ਹਾਂ ਦੇ ਭਾਰਵਾਂ ਨੇ ਮੁਰੰਮਤ ਕੀਤੀ। ਇੱਕ ਹੇਨਾਦਾਦ ਦਾ ਪੁੱਤਰ ਬੱਵਈ ਸੀ, ਜੋ ਕਿ ਕਈਲਾਹ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।"
18ਯੇਸ਼ੂਆ ਦੇ ਪੁੱਤਰ ਏਜ਼ਰ ਨੇ, ਜੋ ਕਿ ਮਿਸਪਾਹ ਦਾ ਸਰਦਾਰ ਸੀ। ਅਗਲੇ ਹਿੱਸੇ ਦੀ ਸ਼ਸਤ੍ਰ ਖਾਨੇ ਤੋਂ ਲੈ ਕੇ ਕੰਧ ਦੀ ਨੁਕਰ ਤਾਈ ਮੁਰੰਮਤ ਕੀਤੀ।"
19ਉਸ ਤੋਂ ਬਾਅਦ, ਜ਼ੱਬਈ ਦੇ ਪੁੱਤਰ ਬਾਰੂਕ ਨੇ ਕੰਧ ਦੇ ਅਗਲੇ ਹਿੱਸੇ ਦੀ ਉਸਾਰੀ ਕੀਤੀ ਉਸ ਨੇ ਬੜੀ ਸਖਤ ਮਿਹਨਤ ਕੀਤੀ ਅਤੇ ਦੂਜੇ ਹਿੱਸੇ ਦੀ ਮੁਰੰਮਤ ਨੁਕਰ ਤੋਂ ਲੈ ਕੇ ਪਰਧਾਨ ਜਾਜਕ ਅਲਯਾਸ਼ੀਬ ਦੇ ਘਰ ਦੇ ਪ੍ਰਵੇਸ਼ ਦੁਆਰ ਤੀਕ ਕੀਤੀ।"
20ਉਪਰੰਤ ਊਰੀਯਾਹ ਦੇ ਪੁੱਤਰ ਮਰੇਮੋਬ ਜੋ ਕਿ ਹੱਕੋਜ਼ ਦਾ ਪੋਤਰਾ ਸੀ ਨੇ ਦੀਵਾਰ ਦਾ ਅਗਲਾ ਹਿੱਸਾ ਅਲਯਾਸ਼ੀਬ ਦੇ ਘਰ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਉਸ ਦੇ ਘਰ ਦੇ ਆਖੀਰ ਤੀਕ ਦੀ ਦੀਵਾਰ ਦੀ ਮੁਰੰਮਤ ਕੀਤੀ।"

21ਅਤੇ ਉਸਤੋਂ ਮਗਰੋਂ, ਉਸ ਖੇਤਰ ਵਿੱਚ ਰਹਿੰਦੇ ਜਾਜਕਾਂ ਨੇ ਮੁਰੰਮਤ ਕੀਤੀ।"
22ਉਸ ਤੋਂ ਮਗਰੋਂ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ ਅਤੇ ਅਨਨਯਾਹ ਦੇ ਪੋਤਰੇ ਅਤੇ ਅਜ਼ਰਯਾਹ ਦੇ ਪੁੱਤਰ ਮਆਸ਼ੇਯਾਹ ਨੇ ਆਪਣੇ ਘਰ ਦੇ ਨਾਲ ਦੀ ਕੰਧ ਦੀ ਮੁਰੰਮਤ ਕੀਤੀ।"
23ਉਸ ਤੋਂ ਮਗਰੋਂ, ਹੇਨਾਦਾਦ ਦੇ ਪੁੱਤਰ ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਕੰਧ ਦੇ ਮੋੜ ਤੀਕ ਅਤੇ ਫ਼ੇਰ ਨੁਕਰ ਤੀਕ, ਦੂਜੇ ਹਿੱਸੇ ਦੀ ਮੁਰੰਮਤ ਕੀਤੀ।"
24ਊਜ਼ਈ ਦੇ ਪੁੱਤਰ ਪਲਾਲ ਨੇ ਉਸ ਮੋੜ ਦੇ ਸਾਹਮਣੇ ਤੋਂ ਅਤੇ ਬੁਰਜ ਦੇ ਸਾਹਮਣੇ ਤੋਂ ਦਰਬਾਨ ਦੇ ਨੇੜੇ ਦੇ ਵਿਹੜੇ ਤੀਕ ਜੋ ਪਾਤਸ਼ਾਹ ਦੇ ਉਪਰਲੇ ਮਹਿਲ ਦੇ ਅਗੋਂ ਨਿਕਲਦਾ ਸੀ ਮੁਰੰਮਤ ਕੀਤੀ। ਪਲਾਲ ਤੋਂ ਅਗਾਹ, ਪਰੋਸ਼ ਦੇ ਪੁੱਤਰ ਪਦਾਯਾਹ ਨੇ ਮੁਰੰਮਤ ਕੀਤੀ।"
You have read Ezra 4
24 verses