1ਅਤੇ ਇੱਕ ਚਿੱਠੀ ਆਸਾਫ ਲਈ ਮਿਲੇ ਜਿਹੜਾ ਕਿ ਜੰਗਲ ਦਾ ਰੱਖਵਾਲਾ ਹੈ, ਤਾਂ ਜੋ ਉਹ ਮੈਨੂੰ ਮੰਦਰ ਦੇ ਕਿਲ੍ਹੇ ਦੇ ਫਾਟਕਾਂ ਲਈ, ਨਗਰ ਦੀਆਂ ਕੰਧਾਂ ਲਈ, ਅਤੇ ਮੇਰੇ ਘਰ ਲਈ ਮੈਨੂੰ ਲੱਕੜ ਲੈਣ ਦੀ ਮਨਜੂਰੀ ਦੇ ਦੇਵੇ ਜਿੱਥੇ ਮੈਂ ਰਹਿ ਸੱਕਦਾ ਹੋਵਾਂ।” ਪਾਤਸ਼ਾਹ ਨੇ ਜੋ ਕੁਝ ਵੀ ਮੈਂ ਮੰਗਿਆ, ਮੈਨੂੰ ਦੇ ਦਿੱਤਾ। ਪਾਤਸ਼ਾਹ ਨੇ ਇਹ ਸਭ ਇਸ ਲਈ ਕੀਤਾ ਕਿਉਂ ਕਿ ਪਰਮੇਸ਼ੁਰ ਮੇਰੇ ਤੇ ਕ੍ਰਿਪਾਲੂ ਸੀ।"
2ਮੈਂ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਕੋਲ ਗਿਆ ਤੇ ਉਨ੍ਹਾਂ ਨੂੰ ਪਾਤਸ਼ਾਹ ਵਲੋਂ ਦਿੱਤੇ ਖਤ ਦਿਖਾਏ। ਪਾਤਸ਼ਾਹ ਨੇ ਮੇਰੇ ਨਾਲ ਫੌਜੀ ਅਧਿਕਾਰੀ ਅਤੇ ਘੁੜ ਸਵਾਰ ਵੀ ਭੇਜੇ ਸਨ।"
3ਸਨਬਲਟ ਅਤੇ ਟੋਬੀਯਾਹ ਨੂੰ ਜਦੋਂ ਮੇਰੇ ਕੰਮਾਂ ਬਾਰੇ ਪਤਾ ਲੱਗਾ ਤਾਂ ਉਹ ਬੜੇ ਪਰੇਸ਼ਾਨ ਅਤੇ ਗੁੱਸੇ ਹੋਏ ਕਿ ਕੋਈ ਇਸਰਾਏਲੀਆਂ ਦੀ ਮਦਦ ਲਈ ਆਇਆ ਸੀ। ਸਨਬਲਟ ਹੋਰੋਨ ਤੋਂ ਅਤੇ ਟੋਬੀਯਾਹ ਅੰਮੋਨੀ ਅਧਿਕਾਰੀ ਸੀ।"
4ਨਹਮਯਾਹ ਵਲੋਂ ਦੀਵਾਰਾਂ ਦੀ ਜਾਂਚ ਮੈਂ ਯਰੂਸ਼ਲਮ ਨੂੰ ਆਇਆ ਅਤੇ ਉੱਥੇ ਤਿੰਨਾਂ ਦਿਨਾਂ ਲਈ ਰਿਹਾ। ਫ਼ੇਰ ਰਾਤ ਵੇਲੇ, ਮੈਂ ਕੁਝ ਆਦਮੀਆਂ ਨਾਲ ਨਿਕਲ ਪਿਆ, ਪਰ ਮੈਂ ਕਿਸੇ ਨੂੰ ਵੀ ਮੇਰੇ ਪਰਮੇਸ਼ੁਰ ਦੁਆਰਾ, ਯਰੂਸ਼ਲਮ ਬਾਰੇ, ਮੇਰੇ ਦਿਲ ਵਿੱਚ ਪਾਈਆਂ ਯੋਜਨਾਵਾਂ ਬਾਰੇ ਨਹੀਂ ਦੱਸਿਆ। ਓੱਬੇ ਜਿਸ ਘੋੜੇ ਤੇ ਮੈਂ ਸਵਾਰ ਸੀ ਉਸ ਤੇ ਇਲਾਵਾ ਮੇਰੇ ਕੋਲ ਕੋਈ ਹੋਰ ਘੋੜਾ ਨਹੀਂ ਸੀ।"
5ਰਾਤ ਵੇਲੇ, ਮੈਂ ਵਾਦੀ ਦੇ ਫਾਟਕ ਤੋਂ ਬਾਹਰ ਨਿਕਲ ਕੇ ਅਜਗਰ ਦੇ ਖੂਹ ਨੂੰ ਅਤੇ ਕੂੜੇ ਦੇ ਫਾਟਕ ਨੂੰ ਗਿਆ। ਇਉਂ ਮੈਂ ਯਰੂਸ਼ਲਮ ਦੀਆਂ ਢਹੀਆਂ ਹੋਈਆਂ ਕੰਧਾਂ ਦਾ ਮੁਆਇਨਾ ਕਰ ਰਿਹਾ ਸੀ ਅਤੇ ਉਨ੍ਹਾਂ ਫਾਟਕਾਂ ਦਾ ਵੀ ਜਿਹੜੇ ਕਿ ਅੱਗ ਨਾਲ ਸੜ ਗਏ ਸਨ।"

6ਉਸਤੋਂ ਬਾਦ ਮੈਂ ਫੁਵਾਰੇ ਵਾਲੇ ਫਾਟਕ ਅਤੇ ਪਾਤਸ਼ਾਹ ਦੇ ਤਲਾਬ ਵੱਲ ਨੂੰ ਸਵਾਰ ਹੋਇਆ ਪਰ ਜਦੋਂ ਹੀ ਮੈਂ ਨੇੜੇ ਪਹੁੰਚਿਆ ਤਾਂ ਮੈਂ ਵੇਖਿਆ ਕਿ ਉੱਥੇ ਮੇਰੇ ਘੋੜੇ ਦੇ ਲੰਘਣ ਜਿੰਨੀ ਥਾਂ ਵੀ ਨਹੀਂ ਸੀ।"
7ਤਾਂ ਫਿਰ ਇਉਂ ਮੈਂ ਕੰਧਾਂ ਦਾ ਮੁਆਇਨਾ ਕਰਦਾ ਹੋਇਆ ਹਨੇਰੇ ’ਚ ਹੀ ਵਾਦੀ ਨੂੰ ਚੜ੍ਹ ਆਇਆ। ਅਖੀਰ ਵਿੱਚ ਮੈਂ ਵਾਦੀ ਦੇ ਫਾਟਕ ਰਾਹੀਂ ਮੁੜ ਆਇਆ।"
8ਅਧਿਕਾਰੀ ਨਹੀਂ ਜਾਣਦੇ ਸਨ ਕਿ ਮੈਂ ਕਿੱਥੋ ਗਿਆ ਸੀ ਤੇ ਨਾ ਹੀ ਇਹ ਪਤਾ ਸੀ ਕਿ ਮੈਂ ਕੀ ਕਰ ਰਿਹਾ ਸੀ। ਮੈਂ ਅਜੇ ਤੀਕ ਯਹੂਦੀਆਂ, ਜਾਜਕਾਂ, ਸੱਜਣਾ, ਅਧਿਕਾਰੀਆਂ ਅਤੇ ਦੂਸਰਿਆਂ ਨੂੰ ਜੋ ਕੰਮ ਕਰਦੇ ਸਨ, ਕੁਝ ਵੀ ਨਹੀਂ ਦੱਸਿਆ ਸੀ।"
9ਫ਼ਿਰ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਆਖਿਆ, “ਤੁਸੀਂ ਦੇਖ ਰਹੇ ਹੋ ਕਿ ਅਸੀਂ ਇੱਥੇ ਕਿੰਨੀ ਮੁਸੀਬਤ ਵਿੱਚ ਹਾਂ। ਯਰੂਸ਼ਲਮ ਉੱਜੜ ਕੇ ਖੰਡਰ ਹੋ ਗਿਆ ਹੈ ਤੇ ਇਸਦੇ ਫਾਟਕ ਅੱਗ ’ਚ ਝੁਲਸ ਗਏ ਹਨ। ਚਲੋ ਆਪਾਂ ਮੁੜ ਤੋਂ ਯਰੂਸ਼ਲਮ ਦੀ ਕੰਧ ਉਸਾਰੀਏ, ਫਿਰ ਸਾਨੂੰ ਹੋਰ ਵੱਧੇਰੇ ਸ਼ਰਮਸਾਰ ਨਹੀਂ ਹੋਣਾ ਪਵੇਗਾ।”"
10ਮੈਂ ਉਨ੍ਹਾਂ ਲੋਕਾਂ ਨੂੰ ਇਹ ਵੀ ਆਖਿਆ ਕਿ ਮੇਰਾ ਪਰਮੇਸ਼ੁਰ ਮੇਰੇ ਉੱਪਰ ਦਯਾਲੂ ਸੀ। ਮੈਂ ਉਨ੍ਹਾਂ ਨੂੰ ਪਾਤਸ਼ਾਹ ਦੀਆਂ ਗੱਲਾਂ ਬਾਰੇ ਵੀ ਦੱਸਿਆ, ਜਿਹੜੀਆਂ ਉਸ ਨੇ ਮੈਨੂੰ ਆਖੀਆਂ ਸਨ। ਤਦ ਉਨ੍ਹਾਂ ਲੋਕਾਂ ਨੇ ਕਿਹਾ, “ਆਓ, ਹੁਣ ਆਪਾ ਕੰਮ ਸ਼ੁਰੂ ਕਰੀਏ!” ਅਤੇ ਉਨ੍ਹਾਂ ਨੇ ਆਪਣੇ-ਆਪ ਨੂੰ ਚੰਗੇ ਕੰਮ ਲਈ ਸਮਰਪਿਤ ਕਰ ਦਿੱਤਾ।"

11ਪਰ ਜਦੇਂ ਹੋਰੋਨ ਦੇ ਸਨਬਲਟ ਅਤੇ ਟੋਬੀਯਾਹ ਅੰਮੋਨੀ ਅਧਿਕਾਰੀ ਅਤੇ ਅਰਬੀ ਗਸ਼ਮ ਨੇ ਸੁਣਿਆ ਕਿ ਅਸੀਂ ਇਸ ਨੂੰ ਮੁੜ ਤੋਂ ਉਸਾਰ ਰਹੇ ਹਾਂ, ਤਾਂ ਉਨ੍ਹਾਂ ਨੇ ਬੜੀ ਬਦਤਮੀਜ਼ੀ ਨਾਲ ਸਾਡਾ ਮਖੌਲ ਉਡਾਇਆ ਅਤੇ ਕਿਹਾ, “ਤੁਸੀਂ ਕੀ ਕਰ ਰਹੇ ਹੋ? ਕੀ ਤੁਸੀਂ ਪਾਤਸ਼ਾਹ ਦੇ ਖਿਲਾਫ਼ ਵਿਦ੍ਰੋਹ ਕਰ ਰਹੇ ਹੋ?”"
12ਪਰ ਮੈਂ ਉਨ੍ਹਾਂ ਆਦਮੀਆਂ ਨੂੰ ਇੰਝ ਕਿਹਾ, “ਇਸ ਕਾਮਯਾਬੀ ਲਈ ਅਕਾਸ਼ ਦਾ ਪਰਮੇਸ਼ੁਰ ਸਾਡੀ ਮਦਦ ਕਰੇਗਾ ਅਸੀਂ ਪਰਮੇਸ਼ੁਰ ਦੇ ਦਾਸ ਹਾਂ ਅਤੇ ਅਸੀਂ ਇਸ ਸ਼ਹਿਰ ਨੂੰ ਮੁੜ ਤੋਂ ਉਸਾਰਾਂਗੇ। ਅਤੇ ਤੁਸੀਂ ਇਸ ਕੰਮ ਵਿੱਚ ਸਾਡੀ ਸਹਾਇਤਾ ਨਹੀਂ ਕਰ ਸੱਕਦੇ ਤੇ ਨਾ ਹੀ ਯਰੂਸ਼ਲਮ ਵਿੱਚ ਰਹਿੰਦੇ ਤੁਹਾਡੇ ਘਰਾਣੇ ਵਿੱਚੋਂ ਕੋਈ ਮਨੁੱਖ ਤੁਹਾਡਾ ਇੱਬੋ ਦੀ ਜ਼ਮੀਨ ਵਿੱਚ ਨਾ ਕੋਈ ਹੱਕ ਹੈ ਨਾ ਹਿੱਸਾ। ਤੁਹਾਨੂੰ ਯਰੂਸ਼ਲਮ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ।”"
13ਕੰਧ ਦੇ ਉਸਾਰੀਏ ਪ੍ਰਧਾਨ ਜਾਜਕ ਦਾ ਨਾਂ ਅਲਯਾਸ਼ੀਬ ਸੀ। ਅਲਯਾਸ਼ੀਬ ਅਤੇ ਉਸ ਦੇ ਭਰਾਵਾਂ ਨੇ ਜੋ ਕਿ ਜਾਜਕ ਸਨ, ਭੇਡ ਫਾਟਕ ਬਣਾਇਆ ਅਤੇ ਇਸ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਇਸ ਤੇ ਬੂਹੇ ਲਾਏ। ਉਨ੍ਹਾਂ ਨੇ ਸੌਆਂ ਦੇ ਬੁਰਜ ਤੋਂ ਲੈ ਕੇ ਹਨਨੇਲ ਦੇ ਥੰਮ ਤੀਕ ਯਰੂਸ਼ਲਮ ਦੀ ਕੰਧ ਤੇ ਕੰਮ ਕੀਤਾ ਅਤੇ ਇਸ ਨੂੰ ਸਮਰਪਿਤ ਕੀਤਾ।"
You have read Ezra 3
13 verses