Lumina
Ezekiel

Division of the Land

Ezekiel 48·Punjabi Bible

1“ਪਰ ਯਹੋਵਾਹ, ਤੁਸੀਂ ਮਿਹਰਬਾਨ ਹੋ। ਤੁਸੀਂ ਲੋਕਾਂ ਦੇ ਕੀਤੇ ਮੰਦੇ ਕੰਮਾਂ ਲਈ ਉਨ੍ਹਾਂ ਨੂੰ ਮਾਫ਼ ਕਰ ਦਿੰਦੇ ਹੋ। ਅਤੇ ਅਸੀਂ ਸੱਚਮੁੱਚ ਹੀ ਤੁਹਾਡੇ ਖਿਲਾਫ਼ ਹੋ ਗਏ ਸਾਂ।"

2ਅਸੀਂ ਯਹੋਵਾਹ ਸਾਡੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਯਹੋਵਾਹ ਨੇ ਆਪਣੇ ਸੇਵਕਾਂ, ਨਬੀਆਂ ਦੀ ਵਰਤੋਂ ਕੀਤੀ, ਅਤੇ ਸਾਨੂੰ ਕਨੂੰਨ ਦਿੱਤੇ-ਪਰ ਅਸੀਂ ਉਸਦੀ ਬਿਵਸਬਾ ਦੀ ਪਾਲਨਾ ਨਹੀਂ ਕੀਤੀ।"

3ਇਸਰਾਏਲ ਦੇ ਕਿਸੇ ਵੀ ਬੰਦੇ ਨੇ ਤੁਹਾਡੀ ਬਿਵਸਬਾ ਦੀ ਪਾਲਨਾ ਨਹੀਂ ਕੀਤੀ। ਉਹ ਸਾਰੇ ਹੀ ਤੁਹਾਡੇ ਵਿਰੁੱਧ ਹੋ ਗਏ ਹਨ। ਉਨ੍ਹਾਂ ਨੇ ਤੁਹਾਡਾ ਹੁਕਮ ਨਹੀਂ ਮੰਨਿਆ। ਮੂਸਾ ਦੀ ਬਿਵਸਤਾ ਵਿੱਚ ਸਰਾਪ ਅਤੇ ਇਕਰਾਰ ਲਿਖੇ ਹੋਏ ਹਨ। (ਮੂਸਾ ਪਰਮੇਸ਼ੁਰ ਦਾ ਸੇਵਕ ਸੀ।) ਉਹ ਸਰਾਪ ਅਤੇ ਇਕਰਾਰ ਬਿਵਸਬਾ ਦੀ ਪਾਲਨਾ ਨਾ ਕਰਨ ਦੀ ਸਜ਼ਾ ਬਾਰੇ ਦੱਸਦੇ ਹਨ-ਅਤੇ ਉਹ ਸਾਰੀਆਂ ਗੱਲਾਂ ਸਾਡੇ ਨਾਲ ਵਾਪਰੀਆਂ ਹਨ। ਉਹ ਗੱਲਾਂ ਸਾਡੇ ਨਾਲ ਇਸ ਲਈ ਵਾਪਰੀਆਂ ਕਿਉਂ ਕਿ ਅਸੀਂ ਯਹੋਵਾਹ ਦੇ ਖਿਲਾਫ਼ ਪਾਪ ਕੀਤੇ।"

4“ਪਰਮੇਸ਼ੁਰ ਨੇ ਉਹ ਗੱਲਾਂ ਆਖੀਆਂ ਜਿਹੜੀਆਂ ਸਾਡੇ ਨਾਲ ਅਤੇ ਸਾਡੇ ਆਗੂਆਂ ਨਾਲ ਵਾਪਰਨੀਆਂ ਸਨ-ਅਤੇ ਉਸ ਨੇ ਉਨ੍ਹਾਂ ਨੂੰ ਵਾਪਰਨ ਦਿੱਤਾ। ਉਸ ਨੇ ਸਾਡੇ ਨਾਲ ਭਿਆਨਕ ਗੱਲਾਂ ਵਾਪਰਨ ਦਿੱਤੀਆਂ, ਜਿਹੜੀਆਂ ਗੱਲਾਂ ਦੁਨੀਆਂ ਵਿੱਚ ਹੋਰ ਕਿਤੇ ਵੀ ਨਹੀਂ ਵਾਪਰੀਆਂ।"

5ਇਹ ਓਵੇਂ ਹੀ ਵਾਪਰਿਆ ਜਿਵੇਂ ਇਸ ਬਾਰੇ ਮੂਸਾ ਦੀ ਬਿਵਸਬਾ ਵਿੱਚ ਲਿਖਿਆ ਹੈ। ਪਰ ਅਸੀਂ ਫ਼ੇਰ ਵੀ ਯਹੋਵਾਹ ਪਾਸੋਂ ਸਹਾਇਤਾ ਨਹੀਂ ਮੰਗੀ! ਅਸੀਂ ਫ਼ੇਰ ਵੀ ਪਾਪ ਕਰਨੋ ਨਹੀਂ ਹਟੇ। ਅਸੀਂ ਹਾਲੇ ਵੀ ਤੁਹਾਡੇ ਸੱਚ ਵੱਲ ਧਿਆਨ ਨਹੀਂ ਦਿੰਦੇ, ਯਹੋਵਾਹ।"

Ezekiel 48 illustration - Ezekiel Chapter 48

6ਯਹੋਵਾਹ ਨੇ ਸਾਡੇ ਲਈ ਭਿਆਨਕ ਗੱਲਾਂ ਤਿਆਰ ਕੀਤੀਆਂ ਸਨ-ਅਤੇ ਉਸ ਨੇ ਉਨ੍ਹਾਂ ਗੱਲਾਂ ਨੂੰ ਵਾਪਰਨ ਦਿੱਤਾ। ਯਹੋਵਾਹ ਨੇ ਅਜਿਹਾ ਇਸ ਲਈ ਕੀਤਾ ਕਿਉਂ ਕਿ ਉਹ ਆਪਣੀ ਹਰ ਗੱਲ ਵਿੱਚ ਬੇਲਾਗ ਹੈ। ਪਰ ਅਸੀਂ ਹਾਲੇ ਵੀ ਉਸਦੀ ਗੱਲ ਵੱਲ ਧਿਆਨ ਨਹੀਂ ਦਿੱਤਾ।"

7“ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਆਪਣੀ ਸ਼ਕਤੀ ਦੀ ਵਰਤੋਂ ਕੀਤੀ ਅਤੇ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਅਸੀਂ ਤੇਰੇ ਬੰਦੇ ਹਾਂ। ਇਸ ਗੱਲ ਲਈ ਤੂੰ ਅੱਜ ਵੀ ਪ੍ਰਸਿੱਧ ਹੈਂ। ਯਹੋਵਾਹ, ਅਸੀਂ ਪਾਪ ਕੀਤਾ ਹੈ। ਅਸੀਂ ਭਿਆਨਕ ਗੱਲਾਂ ਕੀਤੀਆਂ ਹਨ।"

8ਯਹੋਵਾਹ, ਯਰੂਸ਼ਲਮ ਨਾਲ ਨਾਰਾਜ਼ਗੀ ਛੱਡ ਦੇ। ਯਰੂਸ਼ਲਮ ਤੇਰੇ ਪਵਿੱਤਰ ਪਰਬਤ ਉੱਤੇ ਹੈ। ਆਪਣੀਆਂ ਸਾਰੀਆਂ ਨੇਕ ਕਰਨੀਆਂ ਮੁਤਾਬਕ, ਇਸ ਲਈ ਯਰੂਸ਼ਲਮ ਨਾਲ ਨਾਰਾਜ਼ਗੀ ਛੱਡ ਦੇ। ਸਾਡੇ ਆਲੇ-ਦੁਆਲੇ ਦੇ ਲੋਕ ਸਾਡਾ ਨਿਰਾਦਰ ਕਰਦੇ ਹਨ ਅਤੇ ਤੇਰੇ ਬੰਦਿਆਂ ਦਾ ਮਜ਼ਾਕ ਉਡਾਉਂਦੇ ਹਨ। ਇਹ ਇਸ ਲਈ ਵਾਪਰਦਾ ਹੈ ਕਿਉਂ ਕਿ ਅਸੀਂ ਅਤੇ ਸਾਡੇ ਪੁਰਖਿਆਂ ਨੇ ਤੇਰੇ ਖਿਲਾਫ਼ ਪਾਪ ਕੀਤਾ ਹੈ।"

9“ਹੁਣ, ਯਹੋਵਾਹ, ਮੇਰੀ ਪ੍ਰਾਰਥਨਾ ਸੁਣ। ਮੈਂ ਤੇਰਾ ਸੇਵਕ ਹਾਂ। ਸਹਾਇਤਾ ਲਈ ਮੇਰੀ ਪ੍ਰਾਰਥਨਾ ਨੂੰ ਸੁਣ। ਆਪਣੇ ਪਵਿੱਤਰ ਸਥਾਨ ਲਈ ਚੰਗੀਆਂ ਗੱਲਾਂ ਕਰ। ਉਹ ਇਮਾਰਤ ਤਬਾਹ ਕਰ ਦਿੱਤੀ ਗਈ ਸੀ। ਪਰ ਪ੍ਰਭੂ, ਇਹ ਚੰਗੀਆਂ ਗੱਲਾਂ ਆਪਣੇ ਖੁਦ ਦੀ ਖਾਤਰ ਕਰ।"

10ਮੇਰੇ ਪਰਮੇਸ਼ੁਰ, ਮੇਰੀ ਗੱਲ ਸੁਣ! ਆਪਣੀਆਂ ਅੱਖਾਂ ਖੋਲ ਅਤੇ ਦੇਖ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਨੂੰ ਜਿਹੜੀਆਂ ਸਾਡੇ ਨਾਲ ਵਾਪਰਦੀਆਂ ਹਨ! ਦੇਖ ਕੀ ਵਾਪਰਿਆ ਹੈ ਉਸ ਸ਼ਹਿਰ ਨਾਲ ਜਿਸ ਨੂੰ ਤੇਰੇੇ ਨਾਮ ਨਾਲ ਬੁਲਾਇਆ ਜਾਂਦਾ ਹੈ। ਮੈਂ ਇਹ ਨਹੀਂ ਆਖ ਰਿਹਾ ਕਿ ਅਸੀਂ ਧਰਮੀ ਹਾਂ। ਇਹ ਇਸ ਲਈ ਨਹੀਂ ਹੈ ਕਿ ਮੈਂ ਇਹ ਚੀਜ਼ਾਂ ਮੰਗ ਰਿਹਾ ਹਾਂ। ਮੈਂ ਇਹ ਚੀਜ਼ਾਂ ਇਸ ਲਈ ਮੰਗ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਕਿ ਤੂੰ ਮਿਹਰਬਾਨ ਹੈਂ।"

Ezekiel 48 illustration - Ezekiel Chapter 48

11ਯਹੋਵਾਹ, ਮੇਰੀ ਗੱਲ ਸੁਣੋ! ਯਹੋਵਾਹ ਸਾਨੂੰ ਮਾਫ ਕਰ ਦਿਓ! ਯਹੋਵਾਹ, ਧਿਆਨ ਦਿਓ, ਅਤੇ ਫ਼ੇਰ ਕੁਝ ਕਰੋ! ਇੰਤਜ਼ਾਰ ਨਾ ਕਰੋ! ਕੁਝ ਕਰੋ ਹੁਣ! ਆਪਣੀ ਹੀ ਨੇਕੀ ਲਈ ਇਹ ਕਰੋ। ਮੇਰੇ ਯਹੋਵਾਹ, ਹੁਣ ਕੁਝ ਕਰ, ਆਪਣੇ ਸ਼ਹਿਰ ਲਈ ਅਤੇ ਆਪਣੇ ਲੋਕਾਂ ਲਈ ਜਿਹੜੇ ਤੇਰੇ ਨਾਮ ਦੁਆਰਾ ਬੁਲਾਏ ਜਾਂਦੇ ਹਨ।”"

1270 ਹਫ਼ਤਿਆਂ ਬਾਰੇ ਦਰਸ਼ਨ ਮੈਂ ਇਹ ਗੱਲਾਂ ਪਰਮੇਸ਼ੁਰ ਅੱਗੇ ਆਪਣੀ ਪ੍ਰਾਰਥਨਾ ਵਿੱਚ ਆਖ ਰਿਹਾ ਸਾਂ। ਮੈਂ ਆਪਣੇ ਪਾਪਾਂ ਅਤੇ ਇਸਰਾਏਲ ਦੇ ਲੋਕਾਂ ਦੇ ਪਾਪਾਂ ਬਾਰੇ ਆਖ ਰਿਹਾ ਸਾਂ। ਮੈਂ ਪਰਮੇਸ਼ੁਰ ਦੇ ਪਵਿੱਤਰ ਪਰਬਤ ਬਾਰੇ ਪ੍ਰਾਰਥਨਾ ਕਰ ਰਿਹਾ ਸਾਂ।"

13ਜਦੋਂ ਮੈਂ ਪ੍ਰਾਰਥਨਾ ਕਰ ਰਿਹਾ ਸਾਂ, ਉਹ ਆਦਮੀ ਜਬਰਾਈਲ, ਮੇਰੇ ਕੋਲ ਆਇਆ। ਜਬਰਾਈਲ ਉਹ ਵਿਅਕਤੀ ਸੀ ਜਿਸ ਨੂੰ ਮੈਂ ਦਰਸ਼ਨ ਵਿੱਚ ਦੇਖਿਆ ਸੀ। ਜਬਰਾਈਲ ਉਡਦਾ ਹੋਇਆ ਕਾਹਲੀ ਨਾਲ ਮੇਰੇ ਕੋਲ ਆਇਆ। ਉਹ ਸ਼ਾਮ ਦੀ ਬਲੀ ਵੇਲੇ ਆਇਆ।"

14ਜਬਰਾਈਲ ਨੇ ਉਨ੍ਹਾਂ ਗੱਲਾਂ ਨੂੰ ਸਮਝਣ ਵਿੱਚ ਮੇਰੀ ਸਹਾਇਤਾ ਕੀਤੀ ਜਿਨ੍ਹਾਂ ਬਾਰੇ ਮੈਂ ਜਾਨਣਾ ਚਾਹੁੰਦਾ ਸਾਂ। ਜਬਰਾਈਲ ਨੇ ਆਖਿਆ, “ਦਾਨੀਏਲ, ਮੈਂ ਤੈਨੂੰ ਸਿਆਣਪ ਦੇਣ ਲਈ ਅਤੇ ਸਮਝਣ ਵਿੱਚ ਤੇਰੀ ਸਹਾਇਤਾ ਕਰਨ ਲਈ ਆਇਆ ਹਾਂ।"

15ਜਦੋਂ ਤੂੰ ਪਹਿਲਾਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਸੀ, ਓਦੋਁ ਆਦੇਸ਼ ਦਿੱਤਾ ਗਿਆ ਸੀ। ਅਤੇ ਮੈਂ ਤੈਨੂੰ ਦੱਸਣ ਲਈ ਆ ਗਿਆ। ਪਰਮੇਸ਼ੁਰ ਤੈਨੂੰ ਬਹੁਤ ਪਿਆਰ ਕਰਦਾ ਹੈ! ਤੂੰ ਇਸ ਆਦੇਸ਼ ਨੂੰ ਸਮਝ ਲਵੇਂਗਾ, ਅਤੇ ਤੂੰ ਦਰਸ਼ਨ ਨੂੰ ਸਮਝ ਲਵੇਂਗਾ।"

Ezekiel 48 illustration - Ezekiel Chapter 48

16“ਦਾਨੀਏਲ ਪਰਮੇਸ਼ੁਰ ਨੇ ਤੁਹਾਡੇ ਲੋਕਾਂ ਲਈ ਅਤੇ ਤੁਹਾਡੇ ਪਵਿੱਤਰ ਸ਼ਹਿਰ ਲਈ ਸੱਤਰ ਹਫ਼ਤਿਆਂ ਦੀ ਇਜਾਜ਼ਤ ਦਿੱਤੀ ਹੈ। ਸੱਤਰ ਹਫ਼ਤਿਆਂ ਦੀ ਆਗਿਆ ਇਨ੍ਹਾਂ ਕਾਰਣਾਂ ਕਰਕੇ ਹੈ: ਅਪਰਾਧਾਂ ਤੇ ਰੋਕ ਲਾਉਣ ਲਈ, ਪਾਪ ਖਤਮ ਕਰਨ ਲਈ ਪਾਪਾਂ ਲਈ ਪ੍ਰਾਸ਼ਚਿਤ ਕਰਨ ਲਈ, ਅਤੇ ਧਰਮੀਅਤਾ ਲਿਆਉਣ ਲਈ ਜਿਹੜੀ ਹਮੇਸ਼ਾ ਰਹਿੰਦੀ ਹੈ, ਸੁਪਨਿਆਂ ਅਤੇ ਨਬੀਆਂ ਉੱਤੇ ਮੋਹਰ ਲਾਉਣਾ, ਅਤੇ ਇੱਕ ਅੱਤ ਪਵਿੱਤਰ ਸਥਾਨ ਨੂੰ ਸਮਰਪਿਤ ਕਰਨਾ।"

17“ਇਹ ਗੱਲਾਂ ਸਿੱਖ, ਦਾਨੀਏਲ। ਇਹ ਗੱਲਾਂ ਸਮਝ ਦਾਨੀਏਲ। ਉਸ ਸਮੇਂ ਤੋਂ ਯਰੂਸ਼ਲਮ ਨੂੰ ਫਿਰ ਤੋਂ ਉਸਾਰਨ ਦਾ ਸੰਦੇਸ਼ ਆਉਣ ਤੋਂ ਚੁਣੇ ਹੋਏ ਸ਼ਹਿਜ਼ਾਦੇ ਦੇ ਆਉਣ ਦੇ ਸਮੇਂ ਤੀਕ, ਸੱਤ ਹਫ਼ਤੇ ਅਤੇ ਬਾਹਟ ਹਫ਼ਤੇ ਲਗਣਗੇ। ਰਾਹ ਅਤੇ ਕਿਲੇ ਦੁਆਲੇ ਪਾਣੀ ਪੀਣ ਦੀ ਖਾਈ ਫਿਰ ਤੋਂ ਉਸਾਰੇ ਜਾਣਗੇ, ਪਰ ਮੁਸੀਬਤ ਦੇ ਸਮਿਆਂ ਵਿੱਚ।"

18ਬਾਹਟ ਹਫ਼ਤਿਆਂ ਬਾਦ ਚੁਣਿਆ ਹੋਇਆ ਸ਼ਹਿਜ਼ਾਦਾ ਮਾਰਿਆ ਜਾਵੇਗਾ। ਉਸ ਕੋਲ ਕੁਝ ਨਹੀਂ ਹੋਵੇਗਾ। ਫ਼ੇਰ ਭਵਿੱਖ ਦੇ ਆਗੂ ਦੇ ਬੰਦੇ ਸ਼ਹਿਰ ਨੂੰ ਅਤੇ ਪਵਿੱਤਰ ਸਥਾਨ ਨੂੰ ਤਬਾਹ ਕਰ ਦੇਣਗੇ। ਇਹ ਅੰਤ ਇੱਕ ਹੜ੍ਹ ਵਾਂਗ ਆਵੇਗਾ। ਜੰਗ ਅਖੀਰ ਤੱਕ ਜਾਰੀ ਰਹੇਗੀ। ਪਰਮੇਸ਼ੁਰ ਨੇ ਆਦੇਸ਼ ਦਿੱਤਾ ਹੈ ਕਿ ਉਸ ਸਥਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ।"

19“ਫੇਰ ਭਵਿੱਖ ਦਾ ਹਾਕਮ ਬਹੁਤ ਸਾਰੇ ਲੋਕਾਂ ਨਾਲ ਇਕਰਾਰਨਾਮਾ ਕਰੇਗਾ। ਉਹ ਇਕਰਾਰਨਾਮਾ ਇੱਕ ਹਫ਼ਤੇ ਤੱਕ ਜਾਰੀ ਰਹੇਗਾ। ਭੇਟਾਂ ਅਤੇ ਬਲੀਆਂ ਅੱਧੇ ਹਫ਼ਤੇ ਲਈ ਬੰਦ ਹੋ ਜਾਣਗੀਆਂ। ਅਤੇ ਇੱਕ ਤਬਾਹੀ ਲਿਆਉਣ ਵਾਲਾ ਆਵੇਗਾ। ਉਹ ਭਿਆਨਕ ਤਬਾਹੀ ਵਾਲੀਆਂ ਗੱਲਾਂ ਕਰੇਗਾ! ਪਰ ਪਰਮੇਸ਼ੁਰ ਨੇ ਹੁਕਮ ਦਿੱਤਾ ਹੈ ਕਿ ਉਹ ਤਬਾਹੀ ਲਿਆਉਣ ਵਾਲਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।”"

20ਤਿਗ੍ਰਿਸ ਦਰਿਆ ਕੰਢੇ ਦਾਨੀਏਲ ਦਾ ਦਰਸ਼ਨ ਖੋਰਸ ਫ਼ਾਰਸ ਦਾ ਰਾਜਾ ਸੀ। ਖੋਰਸ ਦੇ ਰਾਜ ਦੇ ਤੀਸਰੇ ਵਰ੍ਹੇ ਦੌਰਾਨ, ਦਾਨੀਏਲ ਨੂੰ ਇਨ੍ਹਾਂ ਗੱਲਾਂ ਦਾ ਗਿਆਨ ਹੋਇਆ। (ਦਾਨੀਏਲ ਦਾ ਦੂਸਰਾ ਨਾਮ ਬੇਲਸ਼ੱਸ਼ਰ ਹੈ।) ਇਹ ਗੱਲਾਂ ਸਹੀ ਹਨ ਪਰ ਸਮਝਣੀਆਂ ਬਹੁਤ ਕਠਿਨ ਹਨ। ਪਰ ਦਾਨੀਏਲ ਨੇ ਇਨ੍ਹਾਂ ਗੱਲਾਂ ਨੂੰ ਸਮਝਿਆ। ਇਨਾਂ ਬਾਰੇ ਉਸ ਨੂੰ ਇੱਕ ਦਰਸ਼ਨ ਵਿੱਚ ਸਮਝਾਇਆ ਗਿਆ।"

Ezekiel 48 illustration - Ezekiel Chapter 48

21ਦਾਨੀਏਲ ਆਖਦਾ ਹੈ, “ਉਸ ਸਮੇਂ ਦੌਰਾਨ, ਮੈਂ, ਦਾਨੀਏਲ ਨੇ ਤਿੰਨਾਂ ਹਫ਼ਤਿਆਂ ਤੱਕ ਵਿਰਲਾਪ ਕੀਤਾ।"

22ਉਨ੍ਹਾਂ ਤਿੰਨ ਹਫ਼ਤਿਆਂ ਦੌਰਾਨ ਮੈਂ ਕੋਈ ਵੀ ਚੰਗਾ ਭੋਜਨ ਨਹੀਂ ਕੀਤਾ। ਮੈਂ ਕੋਈ ਮਾਸ ਨਹੀਂ ਖਾਧਾ। ਮੈਂ ਕੋਈ ਮੈਅ ਨਹੀਂ ਪੀਤੀ। ਮੈਂ ਆਪਣੇ ਸਿਰ ਤੇ ਕੋਈ ਤੇਲ ਨਹੀਂ ਲਾਇਆ। ਮੈਂ ਇਨ੍ਹਾਂ ਵਿੱਚੋਂ ਕੋਈ ਵੀ ਗੱਲ, ਤਿੰਨਾ ਹਫ਼ਤਿਆਂ ਤੱਕ, ਨਹੀਂ ਕੀਤੀ।"

23“ਸਾਲ ਦੇ ਪਹਿਲੇ ਮਹੀਨੇ ਦੇ 24 ਵੇਂ ਦਿਨ, ਮੈਂ ਮਹਾਨ ਤਿਗ੍ਰਿਸ ਨਦੀ ਦੇ ਕੰਢੇ ਖਲੋਤਾ ਹੋਇਆ ਸਾਂ।"

24ਜਦੋਂ ਮੈਂ ਓੱਥੇ ਖਲੋਤਾ ਹੋਇਆ ਸਾਂ, ਮੈਂ ਉੱਪਰ ਵੱਲ ਵੇਖਿਆ। ਅਤੇ ਮੈਂ ਇੱਕ ਆਦਮੀ ਨੂੰ ਆਪਣੇ ਸਾਹਮਣੇ ਖਲੋਤਿਆ ਦੇਖਿਆ। ਉਸ ਨੇ ਸੂਤੀ ਕੱਪੜੇ ਪਾਏ ਹੋਏ ਸਨ। ਉਸ ਦੇ ਲੱਕ ਦੁਆਲੇ ਸ਼ੁੱਧ ਸੋਨੇ ਦੀ ਪੇਟੀ ਬੰਨ੍ਹ ਹੋਈ ਸੀ।"

25ਉਸਦਾ ਸ਼ਰੀਰ ਕੂਲੇ ਚਮਕਦਾਰ ਪੱਥਰ ਵਰਗਾ ਸੀ। ਉਸਦਾ ਚਿਹਰਾ ਬਿਜਲੀ ਵਾਂਗ ਲਿਸ਼ਕਦਾ ਸੀ! ਉਸਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ ਸਨ। ਉਸ ਦੇ ਹੱਥ ਪੈਰ ਲਿਸ਼ਕਦੇ ਪਿੱਤਲ ਵਰਗੇ ਸਨ! ਉਸਦੀ ਆਵਾਜ਼ ਲੋਕਾਂ ਦੀ ਭੀੜ ਵਰਗੀ ਉੱਚੀ ਸੀ!"

Ezekiel 48 illustration - Ezekiel Chapter 48

26“ਮੈਂ, ਦਾਨੀਏਲ, ਹੀ ਇੱਕਲਾ ਬੰਦਾ ਸਾਂ ਜਿਸਨੇ ਇਹ ਦਰਸ਼ਨ ਦੇਖਿਆ। ਮੇਰੇ ਨਾਲ ਦੇ ਬੰਦਿਆਂ ਨੇ ਦਰਸ਼ਨ ਨਹੀਂ ਦੇਖਿਆ ਪਰ ਤਾਂ ਵੀ ਉਹ ਭੈਭੀਤ ਸਨ। ਉਹ ਇਤਨੇ ਭੈਭੀਤ ਸਨ ਕਿ ਉਹ ਦੌੜਕੇ ਛੁਪ ਗਏ।"

27ਇਸ ਲਈ ਮੈਂ ਇੱਕਲਾ ਰਹਿ ਗਿਆ। ਮੈਂ ਇਸ ਦਰਸ਼ਨ ਨੂੰ ਦੇਖ ਰਿਹਾ ਸਾਂ-ਅਤੇ ਇਸਨੇ ਮੈਨੂੰ ਭੈਭੀਤ ਕਰ ਦਿੱਤਾ। ਮੇਰੀ ਤਾਕਤ ਖਤਮ ਹੋ ਗਈ। ਮੇਰਾ ਚਿਹਰਾ ਮੁਰਦਾ ਬੰਦੇ ਦੇ ਚਿਹਰੇ ਵਾਂਗ ਬਗ੍ਗਾ ਹੋ ਗਿਆ, ਅਤੇ ਮੈਂ ਬੇਸਹਾਰਾ ਸਾਂ।"

28ਫ਼ੇਰ ਮੈਂ ਦਰਸ਼ਨ ਵਿੱਚਲੇ ਆਦਮੀ ਨੂੰ ਬੋਲਦਿਆਂ ਸੁਣਿਆ। ਜਦੋਂ ਮੈਂ ਉਸਦੀ ਆਵਾਜ਼ ਸੁਣ ਰਿਹਾ ਸਾਂ, ਮੈਂ ਡੂੰਘੀ ਨੀਂਦੇ ਸੌਂ ਗਿਆ। ਮੇਰਾ ਚਿਹਰਾ ਧਰਤੀ ਉੱਤੇ ਜਾ ਪਿਆ।"

29“ਫ਼ੇਰ ਇੱਕ ਹੱਥ ਨੇ ਮੈਨੂੰ ਛੁਹਿਆ ਜਦੋਂ ਇਹ ਵਾਪਰਿਆ, ਮੈਂ ਆਪਣੇ ਹੱਥਾਂ ਪੈਰਾਂ ਭਾਰ ਉੱਠ ਖਲੋਤਾ। ਮੈਂ ਇੰਨਾਂ ਭੈਭੀਤ ਸਾਂ ਕਿ ਮੈਂ ਕੰਬ ਰਿਹਾ ਸਾਂ।"

30ਦਰਸ਼ਨ ਵਿੱਚਲੇ ਆਦਮੀ ਨੇ ਮੈਨੂੰ ਆਖਿਆ, ‘ਦਾਨੀਏਲ, ਪਰਮੇਸ਼ੁਰ ਤੈਨੂੰ ਬਹੁਤ ਪਿਆਰ ਕਰਦਾ ਹੈ। ਜਿਹੜੇ ਸ਼ਬਦ ਮੈਂ ਤੈਨੂੰ ਆਖ ਰਿਹਾ ਹਾਂ ਉਨ੍ਹਾਂ ਬਾਰੇ ਬਹੁਤ ਧਿਆਨ ਨਾਲ ਸੋਚ। ਉੱਠ ਖਲੋ, ਮੈਨੂੰ ਤੇਰੇ ਕੋਲ ਭੇਜਿਆ ਗਿਆ ਹੈ।’ ਅਤੇ ਜਦੋਂ ਉਸ ਨੇ ਇਹ ਆਖਿਆ, ਮੈਂ ਉੱਠ ਕੇ ਖੜ੍ਹਾ ਹੋ ਗਿਆ। ਮੈਂ ਹਾਲੇ ਵੀ ਕੰਬ ਰਿਹਾ ਸਾਂ ਕਿਉਂ ਕਿ ਮੈਂ ਭੈਭੀਤ ਸਾਂ।"

Ezekiel 48 illustration - Ezekiel Chapter 48

31ਫ਼ੇਰ ਦਰਸ਼ਨ ਵਿੱਚਲੇ ਆਦਮੀ ਨੇ ਦੋਬਾਰਾ ਗੱਲ ਸ਼ੁਰੂ ਕੀਤੀ। ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਉਸ ਪਹਿਲੇ ਦਿਨ ਤੋਂ ਹੀ ਜਦੋਂ ਤੂੰ ਸਿਆਣਪ ਹਾਸਿਲ ਕਰਨ ਦਾ ਅਤੇ ਪਰਮੇਸ਼ੁਰ ਅੱਗੇ ਨਿਰਮਾਣ ਹੋਣ ਦਾ ਨਿਆਂ ਕੀਤਾ ਸੀ। ਉਹ ਤੇਰੀਆਂ ਪ੍ਰਾਰਬਨਾਂ ਸੁਣਦਾ ਰਿਹਾ ਹੈ। ਮੈਂ ਤੇਰੇ ਕੋਲ ਇਸ ਲਈ ਆਇਆ ਹਾਂ ਕਿਉਂ ਕਿ ਤੂੰ ਪ੍ਰਾਰਥਨਾ ਕਰਦਾ ਰਿਹਾ ਹੈਂ।"

32ਪਰ ਫ਼ਾਰਸ ਦਾ ਸ਼ਹਿਜ਼ਾਦਾ ਮੇਰੇ ਨਾਲ ਲੜਦਾ ਰਿਹਾ ਹੈ ਅਤੇ 21 ਦਿਨਾਂ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ। ਫ਼ੇਰ ਸਭ ਤੋਂ ਮਹੱਤਵਪੂਰਣ ਸ਼ਹਿਜਾਦਿਆਂ ਵਿੱਚੋਂ ਇੱਕ, ਮੀਕਾਏਲ, ਮੇਰੀ ਸਹਾਇਤਾ ਕਰਨ ਲਈ ਆਇਆ ਇਸ ਲਈ ਮੈਂ ਉਸ ਨੂੰ ਓੱਥੇ ਫਾਰਸ ਦੇ ਰਾਜੇ ਕੋਲ ਛੱਡ ਦਿੱਤਾ।"

33ਦਾਨੀਏਲ, ਹੁਣ ਮੈਂ ਤੇਰੇ ਕੋਲ ਆਇਆ ਹਾਂ ਤੈਨੂੰ ਇਹ ਸਮਝਾਉਣ ਲਈ ਕਿ ਭਵਿੱਖ ਵਿੱਚ ਤੇਰੇ ਲੋਕਾਂ ਨਾਲ ਕੀ ਵਾਪਰੇਗਾ। ਇਹ ਦਰਸ਼ਨ ਭਵਿੱਖ ਦੇ ਸਮੇਂ ਬਾਰੇ ਹੈ।’"

34“ਜਦੋਂ ਉਹ ਆਦਮੀ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਮੈਂ ਬਹੁਤ ਝੁਕ ਕੇ ਸਿਜਦਾ ਕੀਤਾ। ਮੈਂ ਬੋਲ ਨਹੀਂ ਸਾਂ ਸੱਕਦਾ।"

35ਫ਼ੇਰ ਉਸ ਨੇ, ਜਿਹੜਾ ਆਦਮੀ ਵਰਗਾ ਦਿਖਾਈ ਦਿੰਦਾ ਸੀ, ਮੇਰੇ ਹੋਠਾਂ ਨੂੰ ਛੁਹਿਆ। ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਣਾ ਸ਼ੁਰੂ ਕੀਤਾ। ਮੈਂ ਆਪਣੇ ਸਾਹਮਣੇ ਖਲੋਤੇ ਹੋਏ ਨੂੰ ਆਖਿਆ, ‘ਸ਼੍ਰੀਮਾਨ, ਜੋ ਮੈਂ ਦਰਸ਼ਨ ਵਿੱਚ ਵੇਖਿਆ ਉਸ ਕਾਰਣ ਮੇਰਾ ਢਿੱਡ ਰਿੜਕ ਰਿਹਾ ਹੈ। ਮੈਂ ਬੇਸਹਾਰਾ ਅਨੁਭਵ ਕਰਦਾ ਹਾਂ।"

Chapter Complete

You have read Ezekiel 48

35 verses