1ਫ਼ੇਰ ਮੈਂ ਪਵਿੱਤਰ ਹਸਤੀਆਂ ਵਿੱਚੋਂ ਇੱਕ ਨੂੰ ਬੋਲਦਿਆਂ ਸੁਣਿਆ। ਫ਼ੇਰ ਮੈਂ ਦੂਸਰੀ ਪਵਿੱਤਰ ਹਸਤੀ ਨੂੰ ਪਹਿਲੀ ਨੂੰ ਜਵਾਬ ਦਿੰਦਿਆਂ ਸੁਣਿਆ। ਪਹਿਲੀ ਪਵਿੱਤਰ ਹਸਤੀ ਨੇ ਆਖਿਆ, “ਇਹ ਦਰਸ਼ਨ ਇਹ ਦਰਸਾਉਂਦਾ ਹੈ ਕਿ ਰੋਜ਼ਾਨਾ ਦੀ ਬਲੀ ਨਾਲ ਕੀ ਵਾਪਰੇਗਾ। ਇਹ ਉਸ ਭਿਆਨਕ ਪਾਪ ਬਾਰੇ ਹੈ ਜੋ ਤਬਾਹ ਕਰਦਾ ਹੈ। ਇਹ ਦਰਸਾਉਂਦਾ ਹੈ ਕਿ ਜਦੋਂ ਲੋਕ ਉਸ ਥਾਂ ਨੂੰ ਤਬਾਹ ਕਰ ਦੇਣਗੇ ਜਿੱਥੇ ਹਾਕਮ ਦੀ ਉਪਾਸਨਾ ਹੁੰਦੀ ਹੈ, ਤਾਂ ਕੀ ਵਾਪਰੇਗਾ। ਇਹ ਦਰਸਾਉਂਦਾ ਹੈ ਕਿ ਜਦੋਂ ਉਹ ਲੋਕ ਉਸ ਥਾਂ ਨੂੰ ਕੁਚਲ ਦੇਣਗੇ ਤਾਂ ਕੀ ਵਾਪਰੇਗਾ। ਇਹ ਦਰਸਾਉਂਦਾ ਹੈ ਕਿ ਉਦੋਂ ਕੀ ਵਾਪਰੇਗਾ ਜਦੋਂ ਲੋਕ ਤਾਰਿਆਂ ਨੂੰ ਕੁਚਲ ਦੇਣਗੇ। ਪਰ ਕਿੰਨਾ ਕੁ ਚਿਰ ਇਹ ਗੱਲਾਂ ਵਾਪਰਨਗੀਆਂ?”"
2ਦੂਸਰੇ ਪਵਿੱਤਰ ਪੁਰੱਖ ਨੇ ਆਖਿਆ, “ਇਹ 2,300 ਦਿਨਾਂ ਅਤੇ ਸਵੇਰਿਆਂ ਲਈ ਵਾਪਰੇਗਾ। ਫ਼ੇਰ ਪਵਿੱਤਰ ਸਥਾਨ ਦਾ ਪੁਨਰ-ਨਿਰਮਾਣ ਕੀਤਾ ਜਾਵੇਗਾ।”"
3ਦਾਨੀਏਲ ਨੂੰ ਦਰਸ਼ਨ ਦਾ ਵਰਣਨ ਮੈਂ, ਦਾਨੀਏਲ ਨੇ, ਇਹ ਦਰਸ਼ਨ ਦੇਖਿਆ। ਅਤੇ ਮੈਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਇਸਦਾ ਕੀ ਅਰਬ ਹੈ। ਜਦੋਂ ਮੈਂ ਦਰਸ਼ਨ ਬਾਰੇ ਸੋਚ ਰਿਹਾ ਸੀ ਤਾਂ ਆਦਮੀ ਵਾਂਗ ਨਜ਼ਰ ਆਉਂਦੀ ਕੋਈ ਚੀਜ਼ ਅਚਾਨਕ ਮੇਰੇ ਸਾਹਮਣੇ ਆ ਖਲੋਤੀ।"
4ਫ਼ੇਰ ਮੈਂ ਇੱਕ ਆਦਮੀ ਦੀ ਆਵਾਜ਼ ਸੁਣੀ। ਇਹ ਆਵਾਜ਼ ਊਲਾਈ ਨਦੀ ਦੇ ਉੱਤੋਂ ਆ ਰਹੀ ਸੀ। ਆਵਾਜ਼ ਨੇ ਆਖਿਆ, “ਜਬਰਾੇਲ ਇਸ ਆਦਮੀ ਨੂੰ ਦਰਸ਼ਨ ਦਾ ਅਰਬ ਸਮਝਾ।”"
5ਇਸ ਲਈ ਜਬਰਾੇਲ, ਉਹ ਦੂਤ ਜਿਹੜਾ ਆਦਮੀ ਵਰਗਾ ਜਾਪਦਾ ਸੀ, ਮੇਰੇ ਕੋਲ ਆਇਆ। ਮੈਂ ਬਹੁਤ ਭੈਭੀਤ ਸਾਂ। ਮੈਂ ਧਰਤੀ ਉੱਤੇ ਡਿੱਗ ਪਿਆ। ਪਰ ਜਬਰਾੇਲ ਨੇ ਮੈਨੂੰ ਆਖਿਆ, “ਮਨੁੱਖ, ਇਹ ਸਮਝ ਲੈ ਕਿ ਇਹ ਦਰਸ਼ਨ ਅੰਤ ਕਾਲ ਬਾਰੇ ਹੈ।”"

6ਜਦੋਂ ਜਬਰਾੇਲ ਬੋਲ ਰਿਹਾ ਸੀ, ਮੈਂ ਧਰਤੀ ਉੱਤੇ ਡਿੱਗ ਪਿਆ ਅਤੇ ਸੌਂ ਗਿਆ। ਇਹ ਬਹੁਤ ਡੂੰਘੀ ਨੀਂਦ ਸੀ। ਫ਼ੇਰ ਜਬਰਾੇਲ ਨੇ ਮੈਨੂੰ ਛੋਹਿਆ ਅਤੇ ਚੁੱਕ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਕਰ ਦਿੱਤਾ।"
7ਜਬਰਾੇਲ ਨੇ ਆਖਿਆ, “ਹੁਣ ਮੈਂ ਤੈਨੂੰ ਦਰਸ਼ਨ ਬਾਰੇ ਸਮਝਾਵਾਂਗਾ। ਮੈਂ ਤੈਨੂੰ ਦੱਸਾਂਗਾ ਕਿ ਕਰੋਧ ਦੇ ਅੰਤ ਦੇ ਸਮੇਂ ਵਿੱਚ ਕੀ ਵਾਪਰੇਗਾ। ਤੇਰਾ ਦਰਸ਼ਨ ਅੰਤਕਾਲ ਬਾਰੇ ਸੀ।"
8“ਤੂੰ ਦੋ ਸਿੰਗਾਂ ਵਾਲਾ ਇੱਕ ਮੇਢਾ ਦੇਖਿਆ ਸੀ। ਉਹ ਸਿੰਗ ਮਾਦੀਆ ਅਤੇ ਫ਼ਾਰਸ ਦੇ ਦੇਸ ਹਨ।"
9ਬੱਕਰਾ ਯੂਨਾਨ ਦਾ ਰਾਜਾ ਹੈ। ਉਸਦੀ ਅੱਖਾਂ ਦੇ ਵਿੱਚਾਲੇ ਦਾ ਵੱਡਾ ਸਿੰਗ ਪਹਿਲਾ ਰਾਜਾ ਹੈ।"
10ਉਹ ਸਿੰਗ ਟੁੱਟ ਗਿਆ। ਅਤੇ ਉਸਦੀ ਬਾਵੇਂ ਚਾਰ ਸਿੰਗ ਉੱਗ ਆਏ। ਉਹ ਚਾਰ ਸਿੰਗ ਚਾਰ ਪਾਤਸ਼ਾਹੀਆਂ ਹਨ। ਉਹ ਚਾਰ ਪਾਤਸ਼ਾਹੀਆਂ ਪਹਿਲੇ ਰਾਜੇ ਦੀ ਕੌਮ ਵਿੱਚੋਂ ਆਉਣਗੀਆਂ। ਪਰ ਉਹ ਚਾਰ ਕੌਮਾਂ ਪਹਿਲੇ ਰਾਜੇ ਜਿੰਨੀਆਂ ਤਾਕਤਵਰ ਨਹੀਂ ਹੋਣਗੀਆਂ।"

11“ਜਦੋਂ ਉਨ੍ਹਾਂ ਪਾਤਸ਼ਾਹੀਆਂ ਦਾ ਅੰਤ ਨੇੜੇ ਆਵੇਗਾ ਓੱਥੇ ਇੱਕ ਬਹੁਤ ਬਹਾਦੁਰ ਅਤੇ ਜ਼ਾਲਮ ਰਾਜਾ ਆਵੇਗਾ। ਇਹ ਰਾਜਾ ਬਹੁਤ ਚਲਾਕ ਹੋਵੇਗਾ। ਇਹ ਉਦੋਂ ਵਾਪਰੇਗਾ ਜਦੋਂ ਓੱਥੇ ਬਹੁਤ ਪਾਪੀ ਲੋਕ ਹੋ ਜਾਣਗੇ।"
12ਇਹ ਰਾਜਾ ਬਹੁਤ ਤਾਕਤਵਰ ਹੋਵੇਗਾ-ਪਰ ਪਹਿਲੇ ਰਾਜੇ ਜਿੰਨਾ ਮਜਬੂਤ ਨਹੀਂ ਹੋਵੇਗਾ। ਇਹ ਰਾਜਾ ਭਿਆਨਕ ਤਬਾਹੀ ਲਿਆਵੇਗਾ। ਉਹ ਆਪਣੇ ਹਰ ਕੰਮ ਵਿੱਚ ਸਫ਼ਲ ਹੋਵੇਗਾ। ਉਹ ਤਾਕਤਵਰ ਲੋਕਾਂ ਨੂੰ ਤਬਾਹ ਕਰ ਦੇਵੇਗਾ-ਪਰਮੇਸ਼ੁਰ ਦੇ ਖਾਸ ਬੰਦਿਆਂ ਨੂੰ ਵੀ।"
13“ਇਹ ਰਾਜਾ ਬਹੁਤ ਚਤੁਰ ਅਤੇ ਚਾਲਾਕ ਹੋਵੇਗਾ। ਉਹ ਸਫ਼ਲ ਹੋਣ ਲਈ ਆਪਣੀ ਸਿਆਣਪ ਅਤੇ ਝੂਠ ਦੀ ਵਰਤੋਂ ਕਰੇਗਾ। ਉਹ ਆਪਣੇ-ਆਪ ਨੂੰ ਬਹੁਤ ਮਹੱਤਵਪੂਰਣ ਸਮਝੇਗਾ। ਉਹ ਬਹੁਤ ਸਾਰੇ ਲੋਕਾਂ ਨੂੰ ਤਬਾਹ ਕਰੇਗਾ, ਉਦੋਂ ਜਦੋਂ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਗੁਮਾਨ ਵੀ ਨਹੀਂ ਹੋਵੇਗਾ। ਉਹ ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ (ਪਰਮੇਸ਼ੁਰ) ਨਾਲ ਵੀ ਲੜਨ ਦੀ ਕੋਸ਼ਿਸ਼ ਕਰੇਗਾ। ਪਰ ਉਸ ਜ਼ਾਲਿਮ ਰਾਜੇ ਦੀ ਸ਼ਕਤੀ ਨਸ਼ਟ ਹੋ ਜਾਵੇਗੀ। ਅਤੇ ਉਸ ਨੂੰ ਤਬਾਹ ਕਰਨ ਵਾਲਾ ਹੱਥ ਕਿਸੇ ਆਦਮੀ ਦਾ ਨਹੀਂ ਹੋਵੇਗਾ।"
14“ਸ਼ਾਮਾਂ ਅਤੇ ਸਵੇਰਿਆਂ ਬਾਰੇ ਸੁਪਨਾ ਅਤੇ ਉਹ ਗੱਲਾਂ ਜੋ ਮੈਂ ਤੈਨੂੰ ਦੱਸੀਆਂ ਹਨ, ਸੱਚੀਆਂ ਹਨ। ਪਰ ਦਰਸ਼ਨ ਉੱਤੇ ਮੋਹਰ ਲਾ ਦੇ। ਉਹ ਗੱਲਾਂ ਲੰਮੇ ਸਮੇਂ ਤਕ ਨਹੀਂ ਵਾਪਰਨਗੀਆਂ।”"
15ਮੈਂ, ਦਾਨੀਏਲ, ਬਹੁਤ ਕਮਜ਼ੋਰ ਹੋ ਗਿਆ। ਉਸ ਦਰਸ਼ਨ ਤੋਂ ਬਾਦ ਕਈ ਦਿਨ ਮੈਂ ਬਿਮਾਰ ਰਿਹਾ। ਫ਼ੇਰ ਮੈਂ ਉੱਠ ਖਲੋਇਆ ਅਤੇ ਰਾਜੇ ਦੇ ਕੰਮ ਉੱਤੇ ਵਾਪਸ ਆ ਗਿਆ। ਪਰ ਮੈਂ ਸੁਪਨੇ ਬਾਰੇ ਹੈਰਾਨ ਸਾਂ। ਮੈਨੂੰ ਸਮਝ ਨਹੀਂ ਪੈਂਦੀ ਸੀ ਕਿ ਇਸ ਦਰਸ਼ਨ ਦਾ ਕੀ ਅਰਬ ਹੈ।"

16ਦਾਨੀਏਲ ਦੀ ਪ੍ਰਾਰਥਨਾ ਇਹ ਗੱਲਾਂ ਰਾਜੇ ਦਾਰਾ ਮਾਦੀ ਦੇ ਰਾਜ ਦੇ ਪਹਿਲੇ ਵਰ੍ਹੇਁ ਦੌਰਾਨ ਵਾਪਰੀਆਂ।ਦਾਰਾ ਮਾਦੀ ਅਹਸ਼ਵੇਰੋਸ਼ ਨਾਮ ਦੇ ਆਦਮੀ ਦਾ ਪੁੱਤਰ ਸੀ। ਕਸਦੀਆਂ ਮੀਡੀਅਨ ਲੋਕਾਂ ਵਿੱਚੋਂ ਸੀ। ਉਹ ਬਾਬਲ ਦਾ ਰਾਜਾ ਬਣ ਗਿਆ।"
17ਦਾਰਾ ਮਾਦੀ ਦੇ ਰਾਜ ਦੇ ਪਹਿਲੇ ਵਰ੍ਹੇ ਦੌਰਾਨ, ਮੈਂ, ਦਾਨੀਏਲ, ਕੁਝ ਕਿਤਾਬਾਂ ਪੜ੍ਹ ਰਿਹਾ ਸਾਂ। ਉਨ੍ਹਾਂ ਕਿਤਾਬਾਂ ਅੰਦਰ ਮੈਂ ਦੇਖਿਆ ਕਿ ਯਹੋਵਾਹ ਨੇ ਯਿਰਮਿਯਾਹ ਨੂੰ ਇਹ ਦੱਸਿਆ ਸੀ ਕਿ ਕਿੰਨੇ ਵਰ੍ਹੇ ਬੀਤਣ ਤੋਂ ਬਾਦ ਯਰੂਸ਼ਲਮ ਦੁਬਾਰਾ ਉਸਾਰਿਆ ਜਾਵੇਗਾ। ਯਹੋਵਾਹ ਨੇ ਆਖਿਆ ਸੀ ਕਿ 70 ਵਰ੍ਹੇ ਬੀਤ ਜਾਣਗੇ।"
18ਫ਼ੇਰ ਮੈਂ ਪਰਮੇਸ਼ੁਰ, ਆਪਣੇ ਪ੍ਰਭੂ ਵੱਲ ਪਰਤਿਆ। ਮੈਂ ਉਸ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਪਾਸੋਂ ਸਹਾਇਤਾ ਮੰਗੀ। ਮੈਂ ਕੋਈ ਭੋਜਨ ਨਹੀਂ ਕੀਤਾ, ਅਤੇ ਮੈਂ ਸੋਗ ਦੇ ਵਸਤਰ ਪਹਿਨ ਲੇ। ਅਤੇ ਮੈਂ ਆਪਣੇ ਸਿਰ ਵਿੱਚ ਘਟ੍ਟਾ ਪਾ ਲਿਆ।"
19ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ। ਮੈਂ ਉਸ ਨੂੰ ਆਪਣੇ ਸਾਰੇ ਪਾਪਾਂ ਬਾਰੇ ਦੱਸਿਆ। ਮੈਂ ਆਖਿਆ, “ਯਹੋਵਾਹ ਤੂੰ ਬਹੁਤ ਮਹਾਨ ਅਤੇ ਭੈਦਾਇੱਕ ਹੈਂ। ਤੂੰ ਉਨ੍ਹਾਂ ਲੋਕਾਂ ਨਾਲ ਆਪਣੇ ਪਿਆਰ ਅਤੇ ਮਿਹਰ ਦਾ ਇਕਰਾਰਨਾਮਾ ਰੱਖਦਾ ਹੈਂ ਜਿਹੜੇ ਤੈਨੂੰ ਪਿਆਰ ਕਰਦੇ ਹਨ। ਤੂੰ ਉਨ੍ਹਾਂ ਲੋਕਾਂ ਨਾਲ ਆਪਣਾ ਇਕਰਾਰਨਾਮਾ ਰੱਖਦਾ ਹੈਂ ਜਿਹੜੇ ਤੇਰਾ ਆਦੇਸ਼ ਮੰਨਦੇ ਹਨ।"
20“ਪਰ ਯਹੋਵਾਹ, ਅਸੀਂ ਪਾਪ ਕੀਤਾ ਹੈ! ਅਸੀਂ ਗਲਤ ਕੰਮ ਕੀਤੇ ਹਨ। ਅਤੇ ਮੰਦੀਆਂ ਗੱਲਾਂ ਕੀਤੀਆਂ ਹਨ। ਅਸੀਂ ਤੇਰੇ ਵਿਰੁੱਧ ਹੋ ਗਏ ਹਾਂ। ਅਸੀਂ ਤੇਰੇ ਆਦੇਸ਼ਾਂ ਅਤੇ ਨਿਆਵਾਂ ਤੋਂ ਦੂਰ ਭਟਕ ਗਏ ਹਾਂ।"

21ਅਸੀਂ ਨਬੀਆਂ ਦੀ ਗੱਲ ਨਹੀਂ ਸੁਣੀ। ਉਹ ਤੇਰੇੇ ਸੇਵਕ ਸਨ। ਨਬੀਆਂ ਨੇ ਤੇਰੇੇ ਲਈ ਗੱਲ ਕੀਤੀ। ਉਨ੍ਹਾਂ ਨੇ ਸਾਡੇ ਰਾਜਿਆਂ, ਆਗੂਆਂ ਅਤੇ ਸਾਡੇ ਪੁਰਖਿਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਪਰ ਅਸੀਂ ਉਨ੍ਹਾਂ ਨਬੀਆਂ ਦੀ ਗੱਲ ਨਹੀਂ ਸੁਣੀ!"
22“ਯਹੋਵਾਹ, ਤੂੰ ਨੇਕ ਹੈਂ ਅਤੇ ਨੇਕੀ ਤੇਰੀ ਹੈ! ਪਰ ਅੱਜ ਅਸੀਂ ਸ਼ਰਮਸਾਰ ਹਾਂ। ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਸ਼ਰਮਸਾਰ ਹਨ। ਸ਼ਰਮਸਾਰ ਹਨ ਇਸਰਾਏਲ ਦੇ ਸਾਰੇ ਹੀ ਲੋਕ-ਉਹ ਲੋਕ ਜਿਹੜੇ ਨੇੜੇ ਹਨ ਅਤੇ ਉਹ ਲੋਕ ਵੀ ਜਿਹੜੇ ਦੂਰ ਹਨ। ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਅੰਦਰ ਖਿੰਡਾ ਦਿੱਤਾ ਸੀ। ਅਤੇ ਉਨ੍ਹਾਂ ਸਾਰੀਆਂ ਕੌਮਾਂ ਵਿੱਚਲੇ ਇਸਰਾਏਲ ਦੇ ਲੋਕਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਉੱਤੇ ਸ਼ਰਮਸਾਰ ਹੋਣਾ ਚਾਹੀਦਾ ਹੈ, ਯਹੋਵਾਹ, ਜਿਹੜੀਆਂ ਉਨ੍ਹਾਂ ਨੇ ਤੁਹਾਡੇ ਖਿਲਾਫ਼ ਕੀਤੀਆਂ ਹਨ।"
23“ਯਹੋਵਾਹ, ਸਾਨੂੰ ਸਾਰਿਆਂ ਨੂੰ ਹੀ ਸ਼ਰਮਸਾਰ ਹੋਣਾ ਚਾਹੀਦਾ ਹੈ। ਸਾਡੇ ਸਾਰੇ ਰਾਜਿਆਂ ਅਤੇ ਆਗੂਆਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਕਿਉਂ ਕਿ ਅਸੀਂ ਤੁਹਾਡੇ ਖਿਲਾਫ਼ ਪਾਪ ਕੀਤਾ ਹੈ, ਯਹੋਵਾਹ।"
You have read Ezekiel 47
23 verses