1ਰਾਜਾ ਬਹੁਤ ਫ਼ਿਕਰਮੰਦ ਸੀ। ਜਦੋਂ ਰਾਜਾ ਸ਼ੇਰਾਂ ਦੀ ਗੁਫ਼ਾ ਕੋਲ ਗਿਆ, ਤਾਂ ਉਸ ਨੇ ਦਾਨੀਏਲ ਨੂੰ ਆਵਾਜ਼ ਦਿੱਤੀ। ਰਾਜੇ ਨੇ ਆਖਿਆ, “ਜੀਵਤ ਪਰਮੇਸ਼ੁਰ ਦੇ ਸੇਵਕ, ਦਾਨੀਏਲ, ਕੀ ਤੇਰਾ ਪਰਮੇਸ਼ੁਰ ਤੈਨੂੰ ਸ਼ੇਰਾ ਕੋਲੋਂ ਬਚਾਉਣ ਦੇ ਯੋਗ ਹੋਇਆ ਹੈ? ਤੂੰ ਹਮੇਸ਼ਾ ਆਪਣੇ ਪਰਮੇਸ਼ੁਰ ਦੀ ਸੇਵਾ ਕਰਦਾ ਹੈਂ।”"
2ਦਾਨੀਏਲ ਨੇ ਜਵਾਬ ਦਿੱਤਾ, “ਰਾਜਨ, ਸਦਾ ਸਲਾਮਤ ਰਹੋ!"
3ਮੇਰੇ ਪਰਮੇਸ਼ੁਰ ਨੇ ਮੈਨੂੰ ਬਚਾਉਣ ਲਈ ਆਪਣਾ ਦੂਤ ਭੇਜਿਆ। ਦੂਤ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ। ਸ਼ੇਰਾਂ ਨੇ ਮੈਨੂੰ ਨੁਕਸਾਨ ਨਹੀਂ ਪਹੁੰਚਾਇਆ। ਕਿਉਂ ਕਿ ਮੇਰਾ ਪਰਮੇਸ਼ੁਰ ਜਾਣਦਾ ਹੈ ਕਿ ਮੈਂ ਬੇਕਸੂਰ ਹਾਂ। ਮੈਂ ਕਦੇ ਵੀ, ਰਾਜਨ, ਤੁਹਾਡੇ ਨਾਲ ਕੋਈ ਗ਼ਲਤ ਗੱਲ ਨਹੀਂ ਕੀਤੀ।”"
4ਰਾਜਾ ਦਾਰਾ ਮਾਦੀ ਬਹੁਤ ਪ੍ਰਸੰਨ ਸੀ। ਉਸ ਨੇ ਆਪਣੇ ਸੇਵਕਾਂ ਨੂੰ ਆਖਿਆ ਕਿ ਦਾਨੀਏਲ ਨੂੰ ਸ਼ੇਰਾਂ ਦੀ ਗੁਫ਼ਾ ਵਿੱਚੋਂ ਬਾਹਰ ਕੱਢ ਲੈਣ। ਅਤੇ ਜਦੋਂ ਦਾਨੀਏਲ ਨੂੰ ਗੁਫ਼ਾ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਨ੍ਹਾਂ ਨੇ ਉਸ ਦੇ ਸ਼ਰੀਰ ਉੱਤੇ ਕੋਈ ਵੀ ਜ਼ਖਮ ਨਹੀਂ ਲੱਭਿਆ। ਦ੍ਦਾਨੀਏਲ ਨੂੰ ਸ਼ੇਰਾਂ ਨੇ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ ਕਿਉਂ ਕਿ ਉਹ ਆਪਣੇ ਪਰਮੇਸ਼ੁਰ ਵਿੱਚ ਭਰੋਸਾ ਰੱਖਦਾ ਸੀ।"
5ਫ਼ੇਰ ਰਾਜੇ ਨੇ ਉਨ੍ਹਾਂ ਬੰਦਿਆਂ ਨੂੰ ਲਿਆਉਣ ਦਾ ਆਦੇਸ਼ ਦਿੱਤਾ ਜਿਨ੍ਹਾਂ ਨੇ ਦਾਨੀਏਲ ਨੂੰ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟਣ ਦਾ ਇਲਜ਼ਾਮ ਧਰਿਆ ਸੀ। ਉਹ ਬੰਦੇ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚੇ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟਵਾ ਦਿੱਤੇ ਗਏ ਉਹਨਾਂ ਨੇ ਸ਼ੇਰਾਂ ਦੀ ਗੁਫਾ ਫ਼ਰਸ਼ ਉੱਤੇ ਡਿੱਗਣ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਨ੍ਹਾਂ ਨੂੰ ਦਬੋਚ ਲਿਆ। ਸ਼ੇਰ ਉਨ੍ਹਾਂ ਦੇ ਸਰੀਰਾਂ ਨੂੰ ਖਾ ਗਏ ਅਤੇ ਫ਼ੇਰ ਉਨ੍ਹਾਂ ਦੀਆਂ ਹੱਡੀਆਂ ਨੂੰ ਚਬਾ ਗਏ।"

6ਫ਼ੇਰ ਰਾਜੇ ਦਾਰਾ ਮਾਦੀ ਨੇ ਸਾਰੇ ਲੋਕਾਂ ਅਤੇ ਕੌਮਾਂ ਅਤੇ ਬੋਲੀਆਂ ਨੂੰ, ਜੋ ਸਲਤਨਤ ਦਰਮਿਆਨ ਰਹਿੰਦੇ ਸਨ, ਇਹ ਚਿੱਠੀ ਸੀ: ਤੁਹਾਨੂੰ ਵੱਧੇਰੇ ਸ਼ਾਤੀ ਮਿਲੇ!"
7ਮੈਂ ਇੱਕ ਨਵਾਂ ਕਨੂੰਨ ਬਣਾ ਰਿਹਾ ਹਾਂ। ਇਹ ਕਨੂੰਨ ਮੇਰੇ ਰਾਜ ਦੇ ਹਰ ਹਿੱਸੇ ਦੇ ਲੋਕਾਂ ਲਈ ਹੈ। ਤੁਹਾਨੂੰ ਸਾਰਿਆਂ ਨੂੰ ਦਾਨੀਏਲ ਦੇ ਪਰਮੇਸ਼ੁਰ ਦਾ ਭੈ ਅਤੇ ਆਦਰ ਕਰਨਾ ਚਾਹੀਦਾ ਹੈ। ਦਾਨੀਏਲ ਦਾ ਪਰਮੇਸ਼ੁਰ ਹੈ ਇੱਕ ਜੀਵਤ ਪਰਮੇਸ਼ੁਰ। ਸਦਾ ਜੀਵਤ ਹੈ ਪਰਮੇਸ਼ੁਰ! ਤਬਾਹ ਨਹੀਂ ਹੋਵੇਗਾ ਉਸਦਾ ਰਾਜ ਕਦੇ ਵੀ। ਉਸਦਾ ਸ਼ਾਸਨ ਅੰਤ ਤੀਕ ਜਾਰੀ ਰਹੇਗਾ।"
8ਸਹਾਇਤਾ ਕਰਦਾ ਅਤੇ ਬਚਾਉਂਦਾ ਹੈ ਪਰਮੇਸ਼ੁਰ ਲੋਕਾਂ ਨੂੰ। ਪਰਮੇਸ਼ੁਰ ਅਕਾਸ਼ ਵਿੱਚ ਅਤੇ ਧਰਤੀ ਤੇ ਚਮਰਕਾਰ ਅਤੇ ਨਿਸ਼ਾਨ ਦਰਸਉਂਦਾ। ਬਚਾਇਆ ਪਰਮੇਸ਼ੁਰ ਨੇ ਦਾਨੀਏਲ ਨੂੰ ਸ਼ੇਰਾਂ ਕੋਲੋਂ।"
9ਇਸ ਲਈ ਦਾਨੀਏਲ, ਦਾਰਾ ਮਾਦੀ ਦੇ ਰਾਜ ਵੇਲੇ ਅਤੇ ਉਸ ਵੇਲੇ ਜਦੋਂ ਫਾਰਸੀ ਖੋਰਸ ਰਾਜਾ ਸੀ, ਸਫ਼ਲ ਹੋਇਆ ਸੀ।"
10ਦਾਨੀਏਲ ਦਾ ਚਾਰ ਜਾਨਵਰਾਂ ਬਾਰੇ ਸੁਪਨਾ ਬੇਲਸ਼ੱਸਰ ਦੇ ਬਾਬਲ ਦੇ ਰਾਜ ਦੇ ਪਹਿਲੇ ਵਰ੍ਹੇ ਦੌਰਾਨ, ਦਾਨੀਏਲ ਨੂੰ ਇੱਕ ਸੁਪਨਾ ਆਇਆ। ਜਦੋਂ ਦਾਨੀਏਲ ਆਪਣੇ ਬਿਸਤਰ ਵਿੱਚ ਲੇਟਿਆ ਹੋਇਆ ਸੀ ਤਾਂ ਉਸ ਨੇ ਇਹ ਦਰਸ਼ਨ ਦੇੇਖੇ। ਦਾਨੀਏਲ ਨੇ ਜੋ ਸੁਪਨੇ ਵਿੱਚ ਦੇਖਿਆ ਉਸ ਬਾਰੇ ਲਿਖਿਆ।"

11ਦਾਨੀਏਲ ਨੇ ਆਖਿਆ, “ਮੈਂ ਰਾਤ ਵੇਲੇ ਆਪਣਾ ਦਰਸ਼ਨ ਦੇਖਿਆ। ਦਰਸ਼ਨ ਵਿੱਚ ਚਹੁਂਆਂ ਪਾਸਿਓ ਹਵਾ ਵਗ ਰਹੀ ਸੀ, ਉਨ੍ਹਾਂ ਹਵਾਵਾਂ ਨੇ ਮਹਾਨ ਸਮੁੰਦਰ ਨੂੰ ਅਸ਼ਾਂਤ ਕਰ ਦਿੱਤਾ ਸੀ।"
12ਮੈਂ ਚਾਰ ਵੱਡੇ ਜਾਨਵਰ ਦੇਖੇ, ਅਤੇ ਹਰੇਕ ਹਰ ਦੂਸਰੇ ਨਾਲੋਂ ਵੱਖਰਾ ਸੀ। ਉਹ ਚਾਰੇ ਜਾਨਵਰ ਸਮੁੰਦਰ ਵਿੱਚੋਂ ਬਾਹਰ ਆਏ ਸਨ।"
13“ਪਹਿਲਾ ਜਾਨਵਰ ਸ਼ੇਰ ਵਰਗਾ ਦਿਖਾਈ ਦਿੰਦਾ ਸੀ, ਅਤੇ ਇਸਦੇ ਬਾਜ਼ ਵਾਂਗ ਖੰਭ ਸਨ। ਮੈਂ ਇਸ ਜਾਨਵਰ ਨੂੰ ਗੋਰ ਨਾਲ ਦੇਖਿਆ। ਇਸਦੇ ਖੰਭ ਇਸਤੋਂ ਪਾਟੇ ਹੋਏ ਸਨ। ਇਸ ਨੂੰ ਧਰਤੀ ਉੱਤੋਂ ਇਸ ਤਰ੍ਹਾਂ ਉੱਠਾਇਆ ਗਿਆ ਕਿ ਇਹ ਆਪਣੇ ਦੋ ਪੈਰਾਂ ਉੱਤੇ ਆਦਮੀ ਵਾਂਗ ਖੜ੍ਹਾ ਹੋ ਗਿਆ। ਅਤੇ ਇਸ ਨੂੰ ਆਦਮੀ ਦਾ ਦਿਲ (ਮਨ) ਦਿੱਤਾ ਗਿਆ।"
14“ਅਤੇ ਫ਼ੇਰ ਮੈਂ ਓੱਥੇ ਆਪਣੇ ਸਾਹਮਣੇ ਇੱਕ ਦੂਸਰਾ ਜਾਨਵਰ ਦੇਖਿਆ। ਇਹ ਜਾਨਵਰ ਰਿੱਛ ਵਰਗਾ ਦਿਖਾਈ ਦਿੰਦਾ ਸੀ। ਇਹ ਆਪਣੇ ਇੱਕ ਪਾਸੇ ਵੱਲੋਂ ਉੱਠਿਆ ਹੋਇਆ ਸੀ ਅਤੇ ਮੈਂ ਇਸਦੇ ਮੂੰਹ ਅੰਦਰ ਦੰਦਾਂ ਵਿੱਚਕਾਰ ਤਿੰਨ ਪਸਲੀਆਂ ਵੇਖੀਆਂ। ਇਸ ਨੂੰ ਆਖਿਆ ਗਿਆ, ‘ਉੱਠ ਅਤੇ ਕਾਫ਼ੀ ਸਾਰਾ ਮਾਸ ਖਾ ਜਾ।’"
15“ਇਸ ਮਗਰੋਂ, ਮੈਂ ਦੇਖਿਆ ਅਤੇ ਓੱਥੇ ਮੇਰੇ ਸਾਹਮਣੇ ਇੱਕ ਹੋਰ ਜਾਨਵਰ ਸੀ। ਇਹ ਜਾਨਵਰ ਚੀਤੇ ਵਰਗਾ ਦਿਖਾਈ ਦਿੰਦਾ ਸੀ। ਅਤੇ ਚੀਤੇ ਦੀ ਪਿੱਠ ਉੱਤੇ ਚਾਰ ਖੰਭ ਸਨ। ਖੰਭ ਕਿਸੇ ਪੰਛੀ ਦੇ ਖੰਭਾਂ ਵਾਂਗ ਨਜ਼ਰ ਆਉਦੇ ਸਨ। ਇਸ ਜਾਨਵਰ ਦੇ ਚਾਰ ਸਿਰ ਸਨ। ਇਸ ਨੂੰ ਹਕੂਮਤ ਕਰਨ ਦਾ ਅਧਿਕਾਰ ਮਿਲਿਆ ਹੋਇਆ ਸੀ।"

16“ਇਸਤੋਂ ਮਗਰੋਂ, ਮੈਂ ਰਾਤ ਵੇਲੇ ਆਪਣੇ ਦਰਸ਼ਨ ਅੰਦਰ ਦੇਖਿਆ, ਅਤੇ ਓੱਥੇ ਮੇਰੇ ਸਾਹਮਣੇ ਇੱਕ ਚੌਬਾ ਜਾਨਵਰ ਸੀ। ਇਹ ਜਾਨਵਰ ਬੜਾ ਕਮੀਨਾ ਅਤੇ ਭਿਆਨਕ ਦਿਖਾਈ ਦਿੰਦਾ ਸੀ।ਇਹ ਬਹੁਤ ਤਾਕਤਵਰ ਦਿਖਾਈ ਦਿੰਦਾ ਸੀ। ਇਸਦੇ ਲੰਮੇ ਲੋਹੇ ਦੇ ਦੰਦ ਸਨ। ਇਹ ਜਾਨਵਰ ਆਪਣੇ ਸ਼ਿਕਾਰਾਂ ਨੂੰ ਕੁਚਲ ਦਿੰਦਾ ਸੀ ਤੇ ਖਾ ਜਾਂਦਾ ਸੀ। ਅਤੇ ਇਹ ਜਾਨਵਰ ਆਪਣੇ ਸ਼ਿਕਾਰ ਦੇ ਬਚੇ ਖੁਚੇ ਹਿਸਿਆਂ ਨੂੰ ਪੈਰਾਂ ਹੇਠਾਂ ਲਿਤਾੜਦਾ ਸੀ। ਇਹ ਚੌਬਾ ਜਾਨਵਰ ਉਨ੍ਹਾਂ ਸਾਰੇ ਜਾਨਵਰਾਂ ਨਾਲੋਂ ਵੱਖਰਾ ਸੀ ਜਿਨ੍ਹਾਂ ਨੂੰ ਮੈਂ ਇਸ ਤੋਂ ਪਹਿਲਾਂ ਦੇਖਿਆ ਸੀ। ਜਾਨਵਰ ਦੇ ਦਸ ਸਿੰਗ ਸਨ।"
17“ਮੈਂ ਉਨ੍ਹਾਂ ਸਿੰਗਾ ਬਾਰੇ ਸੋਚ ਹੀ ਰਿਹਾ ਸਾਂ ਅਤੇ ਫ਼ੇਰ ਉਨ੍ਹਾਂ ਸਿੰਗਾਂ ਦਰਮਿਆਨ ਇੱਕ ਹੋਰ ਸਿੰਗ ਉੱਗ ਆਇਆ। ਇਹ ਸਿੰਗ ਇੱਕ ਛੋਟਾ ਸਿੰਗ ਸੀ। ਇਸ ਛੋਟੇ ਸਿੰਗ ਉੱਤੇ ਅੱਖਾਂ ਲੱਗੀਆਂ ਹੋਈਆਂ ਸਨ-ਅੱਖਾਂ ਬੰਦੇ ਦੀਆਂ ਅੱਖਾਂ ਵਾਂਗ ਦਿਖਾਈ ਦਿੰਦੀਆਂ ਸਨ। ਅਤੇ ਇਸ ਛੋਟੇ ਸਿੰਗ ਉੱਤੇ ਇੱਕ ਮੂੰਹ ਵੀ ਸੀ। ਮੂੰਹ ਮਹਾਨ ਗੱਲਾਂ ਬੋਲ ਰਿਹਾ ਸੀ। ਛੋਟੇ ਸਿੰਗ ਨੇ ਦੂਸਰੇ ਸਿੰਗਾਂ ਵਿੱਚੋਂ ਤਿੰਨ ਸਿੰਗ ਪੁੱਟ ਲੇ।"
18ਚੌਬੇ ਜਾਨਵਰ ਦਾ ਨਿਆਂ “ਦੇਖ ਰਿਹਾ ਸਾਂ ਜਦੋਂ ਮੈਂ ਰੱਖੇ ਜਾ ਰਹੇ ਸਨ ਤਖਤ ਆਪਣੀਆਂ ਥਾਵਾਂ ਉੱਤੇ। ਅਤੇ ਪ੍ਰਾਚੀਨ ਪਤਸ਼ਾਹ ਬੈਠਾ ਸੀ ਆਪਣੇ ਤਖਤ ਉੱਤੇ ਉਸ ਦੇ ਬਸਤਰ ਬਰਫ਼ ਜਿੰਨੇ ਸਫ਼ੇਦ ਸਨ। ਸਿਰ ਦੇ ਵਾਲ ਓਸਦੇ ਸਨ ਸਫ਼ੇਦ ਸਨ ਇਹ ਚਿੱਟੀ ਉਨ ਜਿਹੇ। ਤਖਤ ਸੀ ਉਸਦਾ ਬਣਿਆ ਅਗਨ ਦਾ ਅਤੇ ਪਹੀਏ ਤਖਤ ਦੇ ਸਨ ਬਣੇ ਲਾਟਾਂ ਦੇ।"
19ਅਗ੍ਗ ਦਾ ਦਰਿਆ ਇੱਕ ਸੀ ਵਗਦਾ ਪਿਆ ਸਾਹਮਣੇ ਪਰਾਚੀਨ ਰਾਜੇ ਦੇ। ਹਜਾਰਾਂ ਦੇ ਹਜਾਰਾਂ ਲੋਕ ਉਸਦੀ ਸੇਵਾ ਕਰ ਰਹੇ ਸਨ। ਦਸ ਹਜ਼ਾਰ ਵਾਰੀ ਦਸ ਹਜ਼ਾਰ ਲੋਕ ਉਸ ਦੇ ਅੱਗੇ ਖਲੋਤੇ ਹੋਏ ਸਨ। ਇਹ ਸੀ ਜਿਵੇਂ ਕਚਿਹਰੀ ਹੋਵੇ ਸ਼ੁਰੂ ਹੋਣ ਵਾਲੀ ਅਤੇ ਕਿਤਾਬਾਂ ਹੋਣ ਖੁਲ੍ਹੀਆਂ।"
20“ਮੈਂ ਦੇਖਦਾ ਰਿਹਾ ਕਿਉਂ ਕਿ ਛੋਟਾ ਸਿੰਗ ਮਹਾਨ ਗੱਲਾਂ ਬੋਲਦਾ ਰਿਹਾ। ਮੈਂ ਓਨੀ ਦੇਰ ਤੱਕ ਦੇਖਦਾ ਰਿਹਾ ਜਦੋਂ ਆਖਿਰਕਾਰ ਚੌਬਾ ਜਾਨਵਰ ਮਾਰਿਆ ਗਿਆ। ਇਸਦਾ ਸ਼ਰੀਰ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਨੂੰ ਬਲਦੀ ਅੱਗ ਵਿੱਚ ਸੁੱਟ ਦਿੱਤਾ ਗਿਆ।"

21ਹੋਰਨਾਂ ਜਾਨਵਰਾਂ ਦਾ ਅਧਿਕਾਰ ਤੇ ਹਕੂਮਤ ਉਨ੍ਹਾਂ ਕੋਲੋਂ ਲੈ ਲਈ ਗਈ। ਪਰ ਉਨ੍ਹਾਂ ਨੂੰ ਕੁਝ ਸਮੇਂ ਤੱਕ ਰਹਿਣ ਦੀ ਇਜਾਜ਼ਤ ਦਿੱਤੀ ਗਈ।"
22“ਰਾਤ ਵੇਲੇ ਆਪਣੇ ਦਰਸ਼ਨ ਵਿੱਚ ਮੈਂ ਦੇਖਿਆ, ਅਤੇ ਓੱਥੇ ਮੇਰੇ ਸਾਹਮਣੇ ਇੱਕ ਬੰਦਾ ਸੀ ਜਿਹੜਾ ਬੰਦੇ ਵਾਂਗ ਦਿਖਾਈ ਦਿੰਦਾ ਸੀ। ਉਹ ਅਕਾਸ਼ ਵਿੱਚੋਂ ਬਦਲਾਂ ਉੱਤੇ ਆ ਰਿਹਾ ਸੀ। ਉਹ ਪ੍ਰਾਚੀਨ ਪਾਤਸ਼ਾਹ ਕੋਲ ਆਇਆ ਅਤੇ ਉਹ ਉਸ ਨੂੰ ਉਸ ਦੇ ਸਾਹਮਣੇ ਲੈ ਆਏ।"
23“ਜਿਹੜਾ ਬੰਦਾ ਮਨੁੱਖ ਵਾਂਗ ਦਿਖਾਈ ਦਿੰਦਾ ਸੀ ਉਸ ਨੂੰ ਅਧਿਕਾਰ, ਪਰਤਾਪ ਅਤੇ ਪੂਰੀ ਹਕੂਮਤੀ ਸ਼ਕਤੀ ਦਿੱਤੀ ਗਈ। ਹਰ ਕੌਮ ਅਤੇ ਹਰ ਭਾਸ਼ਾ ਦੇ ਲੋਕ ਉਸਦੀ ਉਪਾਸਨਾ ਕਰਨਗੇ। ਉਸਦੀ ਹਕੂਮਤ ਹਮੇਸ਼ਾ ਰਹੇਗੀ। ਉਸਦਾ ਰਾਜ ਸਦਾ ਰਹੇਗਾ। ਇਸਦਾ ਕਦੇ ਨਾਸ਼ ਨਹੀਂ ਹੋਵੇਗਾ।"
24ਚੌਬੇ ਜਾਨਵਰ ਬਾਰੇ ਸੁਪਨੇ ਦੀ ਵਿਆਖਿਆ “ਮੈਂ, ਦਾਨੀਏਲ, ਬਹੁਤ ਉਲਝਣ ਵਿੱਚ ਅਤੇ ਫ਼ਿਕਰਮੰਦ ਸੀ। ਜਿਹੜੇ ਦਰਸ਼ਨ ਮੇਰੇ ਮਨ ਵਿੱਚੋਂ ਲੰਘੇ ਸਨ ਉਨ੍ਹਾਂ ਨੇ ਮੈਨੂੰ ਬਿਪਤਾ ਵਿੱਚ ਪਾ ਦਿੱਤਾ ਸੀ।"
25ਮੈਂ ਉਨ੍ਹਾਂ ਵਿੱਚੋਂ ਇੱਕ ਦੇ ਨੇੜੇ ਗਿਆ, ਜਿਹੜਾ ਉੱਥੇ ਖੜ੍ਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਇਸ ਸਾਰੇ ਕੁਝ ਦਾ ਕੀ ਅਰਬ ਸੀ। ਇਸ ਲਈ ਉਸ ਨੇ ਮੈਨੂੰ ਦੱਸਿਆ। ਉਸ ਨੇ ਮੈਨੂੰ ਸਮਝਾਇਆ ਕਿ ਇਨ੍ਹਾਂ ਚੀਜ਼ਾਂ ਦਾ ਕੀ ਅਰਬ ਸੀ।"
You have read Ezekiel 45
25 verses