1ਸੁਪਨੇ ਤੋਂ ਬਾਰ੍ਹਾਂ ਮਹੀਨੇ ਬਾਦ, ਰਾਜਾ ਨਬੂਕਦਨੱਸਰ ਬਾਬਲ ਅੰਦਰ ਆਪਣੇ ਮਹਿਲ ਦੀ ਛੱਤ ਉੱਤੇ ਟਹਿਲ ਰਿਹਾ ਸੀ। ਜਦੋਂ ਰਾਜਾ ਛੱਤ ਉੱਤੇ ਹੀ ਸੀ ਤਾਂ ਉਸ ਨੇ ਆਖਿਆ, “ਬਾਬਲ ਵੱਲ ਦੇਖੋ! ਮੈਂ ਇਸ ਮਹਾਨ ਸ਼ਹਿਰ ਨੂੰ ਬਣਾਇਆ ਸੀ। ਇਹ ਮੇਰਾ ਮਹਿਲ ਹੈ! ਮੈਂ ਇਸ ਮਹਾਨ ਮਹਿਲ ਨੂੰ ਆਪਣੀ ਸ਼ਕਤੀ ਨਾਲ ਬਣਾਇਆ ਸੀ। ਮੈਂ ਇਸ ਥਾਂ ਨੂੰ ਇਹ ਦਿਖਾਉਣ ਲਈ ਬਣਾਇਆ ਸੀ ਕਿ ਮੈਂ ਕਿੰਨਾ ਮਹਾਨ ਹਾਂ!”"
2ਹਾਲੇ ਇਹ ਸ਼ਬਦ ਉਸ ਦੇ ਬੁੱਲ੍ਹਾਂ ਉੱਤੇ ਹੀ ਸਨ ਜਦੋਂ ਅਕਾਸ਼ ਵਿੱਚੋਂ ਆਵਾਜ਼ ਆਈ। ਆਵਾਜ਼ ਨੇ ਆਖਿਆ, “ਰਾਜਾ ਨਬੂਕਦਨੱਸਰ, ਤੇਰੇ ਨਾਲ ਇਹ ਗੱਲਾਂ ਵਾਪਰਨਗੀਆਂ: ਤੇਰੀ ਰਾਜ-ਸ਼ਕਤੀ ਤੇਰੇ ਕੋਲੋਂ ਖੋਹ ਲਈ ਗਈ ਹੈ।"
3ਤੈਨੂੰ ਆਪਣੇ ਲੋਕਾਂ ਤੋਂ ਦੂਰ ਜਾਣਾ ਪਵੇਗਾ। ਤੈਨੂੰ ਜੰਗਲੀ ਜਾਨਵਰਾਂ ਦਰਮਿਆਨ ਰਹਿਣ ਲਈ ਮਜ਼ਬੂਰ ਹੋਣਾ ਪਵੇਗਾ। ਤੂੰ ਇੱਕ ਗਊ ਦੀ ਤਰ੍ਹਾਂ ਘਾਹ ਖਾਵੇਂਗਾ। ਸੱਤ ਰੁੱਤਾਂ (ਸਾਲ) ਲੰਘ ਜਾਣਗੀਆਂ ਜਦੋਂ ਤੂੰ ਆਪਣਾ ਸਬਕ ਸਿੱਖੇਁਗਾ। ਫ਼ੇਰ ਤੈਨੂੰ ਗਿਆਨ ਹੋਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੀਆਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਦਾ ਹੈ। ਅਤੇ ਉਹ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਬਾਦਸ਼ਾਹੀਆਂ ਦੇ ਦਿੰਦਾ ਹੈ।”"
4ਇਹ ਗੱਲਾਂ ਫ਼ੌਰਨ ਵਾਪਰ ਗਈਆਂ। ਨਬੂਕਦਨੱਸਰ ਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਿਆ। ਉਹ ਗਾਂ ਵਾਂਗ ਘਾਹ ਖਾਣ ਲੱਗਿਆ। ਉਹ ਤ੍ਰੇਲ ਨਾਲ ਭਿੱਜ ਗਿਆ। ਉਸ ਦੇ ਵਾਲ ਬਾਜ਼ ਦੇ ਖੰਭਾਂ ਵਾਂਗ ਲੰਮੇ ਹੋ ਗਏ। ਅਤੇ ਉਸ ਦੇ ਨਹੁਂ ਪੰਛੀ ਦੇ ਪੰਜਿਆਂ ਵਾਂਗ ਲੰਮੇ ਹੋ ਗਏ।"
5ਫ਼ੇਰ ਉਸ ਸਮੇਂ ਦੇ ਅੰਤ ਉੱਤੇ, ਮੈਂ, ਨਬੂਕਦਨੱਸਰ ਨੇ ਅਕਾਸ਼ ਵੱਲ ਦੇਖਿਆ। ਅਤੇ ਮੇਰੀ ਬੋਧ-ਸ਼ਕਤੀ ਮੇਰੇ ਕੋਲ ਵਾਪਸ ਪਰਤ ਆਈ। ਫ਼ੇਰ ਮੈਂ ਅੱਤ ਮਹਾਨ ਪਰਮੇਸ਼ੁਰ ਦੀ ਉਸਤਤ ਕੀਤੀ। ਮੈਂ ਉਸ, ਸਦਾ ਰਹਿਣ ਵਾਲੇ ਨੂੰ, ਆਦਰ ਅਤੇ ਪਰਤਾਪ ਦਿੱਤਾ। ਹਕੂਮਤ ਕਰਦਾ ਹੈ ਪਰਮੇਸ਼ੁਰ ਸਦਾ ਲਈ! ਬਣੀ ਰਹਿੰਦੀ ਹੈ ਬਾਦਸ਼ਾਹੀ ਉਸਦੀ ਪੀੜੀਆਂ ਤੀਕ।"

6ਮਹੱਤਵਪੂਰਣ ਨਹੀਂ ਹਨ, ਸੱਚਮੁੱਚ ਲੋਕ ਧਰਤ ਦੇ। ਕਰਦਾ ਹੈ ਪਰਮੇਸ਼ੁਰ ਓਹੀ ਜੋ ਉਸਦੀ ਰਜ਼ਾ ਹੈ ਅਕਾਸ਼ ਦੀਆਂ ਸ਼ਕਤੀਆਂ ਅਤੇ ਧਰਤ ਦੇ ਲੋਕਾਂ ਨਾਲ। ਰੋਕ ਸੱਕਦਾ ਨਹੀਂ ਕੋਈ ਉਸ ਦੇ ਸ਼ਕਤੀਸ਼ਾਲੀ ਹੱਥ ਨੂੰ। ਕਿਂਤੂ ਕੋਈ ਨਹੀਂ ਆਖ ਸੱਕਦਾ, “ਤੂੰ ਕੀ ਕਰ ਰਿਹਾ ਹੈਂ?”"
7ਇਸ ਲਈ ਉਸ ਸਮੇਂ ਪਰਮੇਸ਼ੁਰ ਨੇ ਮੇਰੀ ਹੋਸ਼ ਪਰਤਾ ਦਿੱਤੀ। ਅਤੇ ਉਸ ਨੇ ਮੇਰੀ ਰਾਜ ਸ਼ਕਤੀ ਅਤੇ ਮਹਾਨ ਇੱਜ਼ਤ ਮੈਨੂੰ ਵਾਪਸ ਦੇ ਦਿੱਤੀ। ਮੇਰੇ ਸਲਾਹਕਾਰ ਅਤੇ ਸ਼ਾਹੀ ਲੋਕ ਫ਼ੇਰ ਮੇਰੀ ਸਲਾਹ ਲੈਣ ਲੱਗੇ। ਮੈਂ ਫ਼ੇਰ ਰਾਜਾ ਬਣ ਗਿਆ। ਅਤੇ ਮੈਂ ਪਹਿਲਾਂ ਨਾਲੋਂ ਵੀ ਮਹਾਨ ਅਤੇ ਵੱਧੇਰੇ ਸ਼ਕਤੀਸ਼ਾਲੀ ਬਣ ਗਿਆ।"
8ਹੁਣ ਮੈਂ, ਨਬੂਕਦਨੱਸਰ, ਅਕਾਸ਼ ਦੇ ਪਾਤਸ਼ਾਹ ਦੀ ਉਸਤਤ ਅਤੇ ਉਸਦੀ ਇੱਜ਼ਤ ਕਰਦਾ ਹਾਂ ਅਤੇ ਪਰਤਾਪ ਦਾ ਗੁਣਗਾਨ ਕਰਦਾ ਹਾਂ। ਹਰ ਗੱਲ ਜਿਹੜੀ ਉਹ ਕਰਦਾ ਹੈ, ਠੀਕ ਹੈ। ਉਹ ਸਦਾ ਬੇਲਾਗ ਹੈ। ਅਤੇ ਉਹ ਗੁਮਾਨੀ ਲੋਕਾਂ ਨੂੰ ਨਿਮਾਣੇ ਬਨਾਉਣ ਦੇ ਸਮਰਬ ਹੈ!"
9ਕੰਧ ਉੱਤੇ ਲਿਖੀ ਲਿਖਾਵਟ ਰਾਜੇ ਬੇਲਸ਼ੱਸਰ ਨੇ ਆਪਣੇ ਇੱਕ ਹਜ਼ਾਰ ਅਧਿਕਾਰੀਆਂ ਨੂੰ ਬਹੁਤ ਵੱਡੀ ਦਾਵਤ ਦਿੱਤੀ। ਰਾਜਾ ਉਨ੍ਹਾਂ ਨਾਲ ਮੈਅ ਪੀ ਰਿਹਾ ਸੀ।"
10ਜਦੋਂ ਰਾਜਾ ਆਪਣੀ ਮੈਅ ਪੀ ਰਿਹਾ ਸੀ, ਉਸ ਨੇ ਆਪਣੇ ਸੇਵਾਦਾਰਾਂ ਨੂੰ ਸੋਨੇ ਅਤੇ ਚਾਂਦੀ ਦੇ ਪਿਆਲੇ ਲਿਆਉਣ ਦਾ ਹੁਕਮ ਦਿੱਤਾ। ਇਹ ਓਹੀ ਪਿਆਲੇ ਸਨ ਜਿਹੜੇ ਉਸ ਦੇ ਪਿਤਾ ਨਬੂਕਦਨੱਸਰ ਨੇ ਯਰੂਸ਼ਲਮ ਦੇ ਮੰਦਰ ਵਿੱਚੋਂ ਲਿਆਂਦੇ ਸਨ, ਤਾਂ ਜੋ ਰਾਜੇ, ਉਸ ਦੇ ਅਧਿਕਾਰੀ, ਉਸ ਦੀਆਂ ਪਤਨੀਆਂ ਅਤੇ ਉਸ ਦੇ ਸੇਵਕ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀ ਸੱਕਣ।"

11ਇਸ ਲਈ ਉਨ੍ਹਾਂ ਨੇ ਉਹ ਸੋਨੇ ਦੇ ਪਿਆਲੇ ਲੈ ਆਂਦੇ ਜਿਹੜੇ ਯਰੂਸ਼ਲਮ ਵਿੱਚਲੇ ਪਰਮੇਸ਼ੁਰ ਦੇ ਮੰਦਰ ਵਿੱਚੋਂ ਚੁੱਕੇ ਗਏ ਸਨ। ਅਤੇ ਰਾਜੇ, ਉਸ ਦੇ ਅਧਿਕਾਰੀਆਂ, ਉਸਦੀਆਂ ਪਤਨੀਆਂ ਅਤੇ ਉਸਦੀਆਂ ਦਾਸੀਆਂ ਨੇ ਉਨ੍ਹਾਂ ਵਿੱਚ ਮੈਅ ਪੀਤੀ।"
12ਮੈਅ ਪੀਣ ਵੇਲੇ ਉਹ ਆਪਣੇ ਦੇਵਤਿਆਂ ਦੇ ਬੁੱਤਾਂ ਦੀ ਉਸਤਤ ਕਰ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਦੇਵਤਿਆਂ ਦੀ ਉਸਤਤ ਕੀਤੀ-ਅਤੇ ਉਹ ਦੇਵਤੇ ਸਿਰਫ਼ ਸੋਨੇ, ਚਾਂਦੀ, ਪਿੱਤਲ, ਲੋਹੇ, ਲੱਕੜੀ ਅਤੇ ਪੱਥਰ ਦੇ ਬਣੇ ਬੁੱਤ ਸਨ।"
13ਫ਼ੇਰ ਅਚਾਨਕ, ਇੱਕ ਮਨੁੱਖੀ ਹੱਥ ਪ੍ਰਗਟ ਹੋਇਆ ਅਤੇ ਕੰਧ ਉੱਤੇ ਲਿਖਣ ਲੱਗਾ। ਉਂਗਲੀਆਂ ਨੇ ਕੰਧ ਦੇ ਪਲਸਤਰ ਉੱਤੇ ਸ਼ਬਦ ਉਕਰੇ। ਹੱਥ ਨੇ ਉੱਥੇ ਰਾਜੇ ਦੇ ਮਹਿਲ ਅੰਦਰ ਸ਼ਮਾਦਾਨ ਦੇ ਨੇੜੇ ਕੰਧ ਉੱਤੇ ਲਿਖਿਆ। ਰਾਜਾ ਹੱਥ ਨੂੰ ਲਿਖਦੇ ਹੋਏ ਦੇਖ ਰਿਹਾ ਸੀ।"
14ਰਾਜਾ ਬੇਲਸ਼ੱਸਰ ਬਹੁਤ ਭੈਭੀਤ ਸੀ। ਉਸਦਾ ਚਿਹਰਾ ਡਰ ਨਾਲ ਬਗ੍ਗਾ ਹੋ ਗਿਆ ਅਤੇ ਉਸਦੀਆਂ ਲੱਤਾਂ ਕੰਬਣ ਲੱਗੀਆਂ। ਉਸਦੀਆਂ ਲੱਤਾਂ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਉਹ ਖੜ੍ਹਾ ਨਹੀਂ ਸੀ ਰਹਿ ਸੱਕਦਾ।"
15ਰਾਜੇ ਨੇ ਜਾਦੂਗਰਾਂ ਨੂੰ ਅਤੇ ਕਸਦੀਆਂ ਨੂੰ ਬੁਲਾਵਾ ਭੇਜਿਆ। ਉਸ ਨੇ ਸਿਆਣਿਆ ਨੂੰ ਆਖਿਆ, “ਜੋ ਕੋਈ ਇਸ ਲਿਖਤ ਨੂੰ ਪੜ੍ਹ ਸੱਕੇਗਾ ਅਤੇ ਮੈਨੂੰ ਇਸਦਾ ਅਰਬ ਸਮਝਾ ਸੱਕੇਗਾ ਮੈਂ ਉਸ ਨੂੰ ਇਨਾਮ ਦਿਆਂਗਾ। ਮੈਂ ਉਸ ਬੰਦੇ ਨੂੰ ਕਿਰਮਚੀ ਵਸਤਰ ਦੇਵਾਂਗਾ। ਮੈਂ ਉਸ ਦੇ ਗਲੇ ਵਿੱਚ ਸੋਨੇ ਦਾ ਹਾਰ ਪਾਵਾਂਗਾ। ਅਤੇ ਆਪਣੇ ਰਾਜ ਵਿੱਚ ਤੀਸਰਾ ਸਭ ਤੋਂ ਉੱਚਾ ਹਾਕਮ ਬਣਾ ਦਿਆਂਗਾ।”"

16ਇਸ ਲਈ ਰਾਜੇ ਦੇ ਸਮੂਹ ਸਿਆਣੇ ਆਦਮੀ ਆ ਗਏ। ਪਰ ਉਹ ਲਿਖਾਵਟ ਨਾ ਪੜ੍ਹ ਸੱਕੇ ਜਾਂ ਰਾਜੇ ਨੂੰ ਅਰਬ ਦਾ ਵਿਵਰਣ ਨਾ ਕਰ ਸੱਕੇ। ਉਹ ਇਸ ਦਾ ਅਰਬ ਨਹੀਂ ਸਮਝ ਸੱਕੇ।"
17ਰਾਜੇ ਦੇ ਅਧਿਕਾਰੀ ਹੈਰਾਨ ਸਨ। ਅਤੇ ਰਾਜਾ ਹੋਰ ਵੀ ਵੱਧੇਰੇ ਭੈਭੀਤ ਅਤੇ ਫ਼ਿਕਰਮੰਦ ਹੋ ਗਿਆ। ਉਸ ਦਾ ਡਰ ਨਾਲ ਮੂੰਹ ਫਿਕੱਾ ਹੋ ਗਿਆ।"
18ਫ਼ੇਰ ਰਾਜੇ ਦੀ ਮਾਤਾ ਓੱਥੇ ਆਈ ਜਿੱਥੇ ਦਾਵਤ ਚੱਲ ਰਹੀ ਸੀ। ਉਸ ਨੇ ਰਾਜੇ ਅਤੇ ਉਸ ਦੇ ਅਧਿਕਾਰੀਆਂ ਦੀਆਂ ਆਵਾਜ਼ਾਂ ਸੁਣ ਲਈਆਂ ਸਨ। ਉਸ ਨੇ ਆਖਿਆ, “ਰਾਜਨ, ਤੁਸੀਂ ਸਦਾ ਸਲਾਮਤ ਰਹੋ! ਭੈਭੀਤ ਨਾ ਹੋਵੋ! ਆਪਣੇ ਚਿਹਰੇ ਨੂੰ ਡਰ ਨਾਲ ਇੰਨਾ ਬਗ੍ਗਾ ਨਾ ਹੋਣ ਦਿਓ!"
19ਤੇਰੇੇ ਰਾਜ ਅੰਦਰ ਇੱਕ ਬੰਦਾ ਹੈ ਜਿਸਦੇ ਅੰਦਰ ਪਵਿੱਤਰ ਦੇਵਤਿਆਂ ਦਾ ਆਤਮਾ ਵਸਦਾ ਹੈ। ਤੇਰੇ ਪਿਤਾ ਦੇ ਰਾਜ ਵੇਲੇ ਇਸ ਬੰਦੇ ਨੇ ਦਰਸਾ ਦਿੱਤਾ ਸੀ ਕਿ ਉਹ ਗੁਝ੍ਝੇ ਭੇਤ ਸਮਝ ਸੱਕਦਾ ਹੈ। ਉਸ ਨੇ ਦਰਸਾ ਦਿੱਤਾ ਸੀ ਕਿ ਉਹ ਬਹੁਤ ਚਤੁਰ ਅਤੇ ਸਿਆਣਾ ਹੈ। ਉਸ ਨੇ ਦਰਸਾ ਦਿੱਤਾ ਸੀ ਕਿ ਇਨ੍ਹਾਂ ਗੱਲਾਂ ਵਿੱਚ ਉਹ ਦੇਵਤਿਆਂ ਦੇ ਸਮਾਨ ਹੈ। ਤੇਰੇ ਪਿਤਾ, ਰਾਜੇ ਨਬੂਕਦਨੱਸਰ ਨੇ ਇਸ ਬੰਦੇ ਨੂੰ ਆਪਣੇ ਸਾਰੇ ਸਿਅਣਿਆਂ ਦਾ ਮੁਖੀ ਬਣਾ ਦਿੱਤਾ ਸੀ। ਉਹ ਸਾਰੇ ਜਾਦੂਗਰਾਂ ਅਤੇ ਕਸਦੀਆਂ ਉੱਤੇ ਹਕੂਮਤ ਕਰਦਾ ਸੀ।"
20ਜਿਸ ਬੰਦੇ ਬਾਰੇ ਮੈਂ ਗੱਲ ਕਰ ਰਹੀ ਹਾਂ ਉਸਦਾ ਨਾਮ ਦਾਨੀਏਲ ਹੈ। ਰਾਜੇ ਨੇ ਉਸ ਨੂੰ ਬੇਲਟਸ਼ੱਸਰ ਦਾ ਨਾਮ ਦਿੱਤਾ ਸੀ। ਬੇਲਟਸ਼ੱਸਰ (ਦਾਨੀਏਲ) ਬਹੁਤ ਚਤੁਰ ਹੈ ਅਤੇ ਬਹੁਤ ਗੱਲਾਂ ਜਾਣਦਾ ਹੈ। ਉਹ ਸੁਪਨਿਆਂ ਦੀ ਵਿਆਖਿਆ ਕਰ ਸੱਕਦਾ ਸੀ ਭੇਤਾਂ ਨੂੰ ਸਮਝਾ ਸੱਕਦਾ ਸੀ। ਅਤੇ ਬਹੁਤ ਔਖੇ ਮਸਲੇ ਨੂੰ ਹੱਲ ਕਰ ਸੱਕਦਾ ਸੀ ਉਸ ਨੂੰ ਬੁਲਾਓ। ਉਹ ਤੁਹਾਨੂੰ ਦੱਸੇਗਾ ਕਿ ਕੰਧ ਉਤ੍ਤਲੀ ਲਿਖਤ ਦਾ ਕੀ ਅਰਬ ਹੈ।”"

21ਇਸ ਲਈ ਉਨ੍ਹਾਂ ਨੇ ਦਾਨੀਏਲ ਨੂੰ ਰਾਜੇ ਪਾਸ ਲਿਆਂਦਾ। ਰਾਜੇ ਨੇ ਦਾਨੀਏਲ ਨੂੰ ਆਖਿਆ, “ਕੀ ਤੇਰਾ ਨਾਮ ਦਾਨੀਏਲ ਹੈ, ਉਨ੍ਹਾਂ ਜਲਾਵਤਨੀਆਂ ਵਿੱਚੋਂ ਇੱਕ, ਜਿਨ੍ਹਾਂ ਨੂੰ ਮੇਰਾ ਪਿਤਾ, ਰਾਜਾ, ਯਹੂਦਾਹ ਤੋਂ ਇੱਥੇ ਲੈ ਕੇ ਆਇਆ ਸੀ?"
22ਮੈਂ ਸੁਣਿਆ ਹੈ ਕਿ ਤੇਰੇ ਅੰਦਰ ਦੇਵਤਿਆਂ ਦਾ ਆਤਮਾ ਹੈ। ਅਤੇ ਮੈਂ ਇਹ ਵੀ ਸੁਣਿਆ ਹੈ ਕਿ ਤੂੰ ਭੇਤ ਸਮਝ ਸੱਕਦਾ ਹੈਂ, ਅਤੇ ਤੂੰ ਬਹੁਤ ਚਤੁਰ ਅਤੇ ਸਿਆਣਾ ਹੈਂ।"
23ਸਿਆਣੇ ਬੰਦਿਆਂ ਨੂੰ ਅਤੇ ਜਾਦੂਗਰਾਂ ਨੂੰ ਮੇਰੇ ਪਾਸੇ ਇੱਥੇ ਕੰਧ ਉੱਤੇ ਲਿਖੀ ਹੋਈ ਇਸ ਇਬਾਰਤ ਨੂੰ ਪੜ੍ਹਨ ਲਈ ਲਿਆਂਦਾ ਗਿਆ ਸੀ, ਮੈਂ ਚਾਹੁੰਦਾ ਸੀ ਕਿ ਉਹ ਲੋਕ ਮੈਨੂੰ ਇਸ ਲਿਖਤ ਦਾ ਅਰਬ ਸਮਝਾਉਣ। ਪਰ ਉਹ ਕੰਧ ਉੱਤੇ ਲਿਖੀ ਹੋਈ ਇਸ ਲਿਖਤ ਨੂੰ ਨਹੀਂ ਸਮਝਾ ਸੱਕੇ।"
24ਮੈਂ ਤੇਰੇ ਬਾਰੇ ਸੁਣਿਆ ਹੈ। ਮੈਂ ਸੁਣਿਆ ਹੈ ਕਿ ਤੂੰ ਗੱਲਾਂ ਦੇ ਅਰਬ ਸਮਝਾ ਸੱਕਦਾ ਹੈਂ ਅਤੇ ਤੂੰ ਬਹੁਤ ਔਖੇ ਮਸਲੇ ਹੱਲ ਕਰ ਸੱਕਦਾ ਹੈਂ। ਜੇ ਤੂੰ ਕੰਧ ਉੱਤੇ ਲਿਖੀ ਹੋਈ ਇਸ ਲਿਖਤ ਨੂੰ ਪੜ੍ਹ ਸੱਕੇਁ, ਅਤੇ ਮੈਨੂੰ ਇਸਦਾ ਅਰਬ ਸਮਝਾ ਸੱਕੇਁ, ਤਾਂ ਮੈਂ ਤੇਰੇ ਲਈ ਇਹ ਕੁਝ ਕਰਾਂਗਾ: ਮੈਂ ਤੈਨੂੰ ਕਿਰਮਚੀ ਵਸਤਰ ਦਿਆਂਗਾ ਅਤੇ ਤੇਰੇ ਗਲ ਵਿੱਚ ਸੋਨੇ ਦਾ ਹਾਰ ਪਾਵਾਂਗਾ। ਫ਼ੇਰ ਤੂੰ ਰਾਜ ਦਾ ਤੀਸਰਾ ਸਭ ਤੋਂ ਉੱਚਾ ਹਾਕਮ ਬਣ ਜਾਵੇਂਗਾ।”"
25ਫ਼ੇਰ ਦਾਨੀਏਲ ਨੇ ਰਾਜੇ ਨੂੰ ਜਵਾਬ ਦਿੱਤਾ।ਦਾਨੀਏਲ ਨੇ ਆਖਿਆ, “ਰਾਜਾ ਬੇਲਟਸ਼ੱਸਰ, ਤੁਸੀਂ ਆਪਣੀਆਂ ਸੁਗਾਤਾਂ ਆਪਣੇ ਪਾਸ ਹੀ ਰੱਖ ਸੱਕਦੇ ਹੋ। ਜਾਂ ਤੁਸੀਂ ਉਹ ਇਨਾਮ ਕਿਸੇ ਹੋਰ ਨੂੰ ਦੇ ਸੱਕਦੇ ਹੋ, ਪਰ ਮੈਂ ਤਾਂ ਵੀ ਤੁਹਾਡੇ ਵਾਸਤੇ ਕੰਧ ਉੱਤੇ ਲਿਖੀ ਇਬਾਰਤ ਨੂੰ ਪੜ੍ਹਾਂਗਾ। ਅਤੇ ਮੈਂ ਤੁਹਾਨੂੰ ਸਮਝਾਵਾਂਗਾ ਕਿ ਇਸਦਾ ਕੀ ਅਰਬ ਹੈ।"

26“ਰਾਜਨ, ਅੱਤ ਮਹਾਨ ਪਰਮੇਸ਼ੁਰ ਨੇ ਤੇਰੇ ਪਿਤਾ ਜੀ ਨਬੂਕਦਨੱਸਰ ਨੂੰ ਬਹੁਤ ਮਹਾਨ ਅਤੇ ਸ਼ਕਤੀਸ਼ਾਲੀ ਰਾਜਾ ਬਣਾਇਆ। ਪਰਮੇਸ਼ੁਰ ਨੇ ਉਸ ਨੂੰ ਬਹੁਤ ਮਹੱਤਵਪੂਰਣ ਬਣਾਇਆ।"
27ਬਹੁਤ ਸਾਰੀਆਂ ਕੌਮਾਂ ਦੇ ਲੋਕ ਅਤੇ ਬਹੁਤ ਸਾਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਨਬੂਕਦਨੱਸਰ ਤੋਂ ਬਹੁਤ ਭੈਭੀਤ ਸਨ। ਕਿਉਂ ਕਿ ਅੱਤ ਮਹਾਨ ਪਰਮੇਸ਼ੁਰ ਨੇ ਉਸ ਨੂੰ ਬਹੁਤ ਮਹੱਤਵਪੂਰਣ ਰਾਜਾ ਬਣਾਇਆ। ਜੇ ਨਬੂਕਦਨੱਸਰ ਚਾਹੁੰਦਾ ਕਿ ਕੋਈ ਬੰਦਾ ਮਰ ਜਾਵੇ, ਤਾਂ ਉਹ ਉਸ ਬੰਦੇ ਨੂੰ ਮਾਰ ਦਿੰਦਾ। ਅਤੇ ਜੇ ਉਹ ਚਾਹੁੰਦਾ ਕਿ ਕੋਈ ਬੰਦਾ ਜਿਉਂਦਾ ਰਹੇ ਤਾਂ ਉਸ ਬੰਦੇ ਨੂੰ ਜੀਣ ਦੀ ਇਜਾਜ਼ਤ ਸੀ। ਜੇ ਉਹ ਲੋਕਾਂ ਨੂੰ ਮਹੱਤਵਪੂਰਣ ਬਨਾਉਣਾ ਚਾਹੁੰਦਾ ਤਾਂ ਉਹ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਅਤੇ ਜੇ ਉਹ ਲੋਕਾਂ ਨੂੰ ਮਹੱਤਵਪੂਰਣ ਨਾ ਬਨਾਉਣਾ ਚਾਹੁੰਦਾ, ਤਾਂ ਉਹ ਉਨ੍ਹਾਂ ਨੂੰ ਨਾ-ਮਹ੍ਹਤਵਪੂਰਣ ਬਣਾ ਦਿੰਦਾ।"
You have read Ezekiel 43
27 verses