Lumina
Ezekiel

Priest's Chambers

Ezekiel 42·Punjabi Bible

1ਆਖਿਰਕਾਰ ਦਾਨੀਏਲ ਮੇਰੇ ਪਾਸ ਆਇਆ। (ਮੈਂ ਦਾਨੀਏਲ ਨੂੰ, ਆਪਣੇ ਦੇਵਤੇ ਦਾ ਆਦਰ ਕਰਨ ਲਈ, ਬੇਲਟਸ਼ੱਸ਼ਰ ਨਾਮ ਦਿੱਤਾ ਸੀ। ਪਵਿੱਤਰ ਦੇਵਤਿਆਂ ਦਾ ਆਤਮਾ ਉਸ ਅੰਦਰ ਹੈ।) ਮੈਂ ਦਾਨੀਏਲ ਨੂੰ ਆਪਣੇ ਸੁਪਨੇ ਬਾਰੇ ਦੱਸਿਆ।"

2ਮ੍ਮੈਂ ਆਖਿਆ, “ਬੇਲਟਸ਼ੱਸ਼ਰ ਤੂੰ ਜਾਦੂਗਰਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਬੰਦਾ ਹੈਂ। ਮੈਂ ਜਾਣਦਾ ਹਾਂ ਕਿ ਤੇਰੇ ਅੰਦਰ ਪਵਿੱਤਰ ਦੇਵਤਿਆਂ ਦਾ ਆਤਮਾ ਹੈ। ਮੈਂ ਜਾਣਦਾ ਹਾਂ ਕਿ ਕੋਈ ਵੀ ਅਜਿਹਾ ਭੇਤ ਨਹੀਂ ਹੈ ਜਿਸ ਨੂੰ ਸਮਝਣਾ ਤੇਰੇ ਲਈ ਔਖਾ ਹੋਵੇ। ਮੈਨੂੰ ਜੋ ਸੁਪਨਾ ਆਇਆ ਉਹ ਇਹ ਸੀ। ਇਸਦਾ ਅਰਬ ਮੈਨੂੰ ਦੱਸ।"

3ਜਦੋਂ ਮੈਂ ਆਪਣੇ ਬਿਸਤਰੇ ਵਿੱਚ ਲੇਟਿਆ ਹੋਇਆ ਸਾਂ ਤਾਂ ਮੈਂ ਇਹ ਦਰਸ਼ਨ ਦੇਖੇ: ਮੈਂ ਦੇਖਿਆ ਕਿ ਮੇਰੇ ਸਾਹਮਣੇ ਧਰਤੀ ਦੇ ਵਿੱਚਕਾਰ ਇੱਕ ਰੁੱਖ ਖਲੋਤਾ ਸੀ। ਰੁੱਖ ਬਹੁਤ ਲੰਮਾ ਸੀ।"

4ਰੁੱਖ੍ਖ ਵੱਧਕੇ ਬਹੁਤ ਵੱਡਾ ਅਤੇ ਮਜ਼ਬੂਤ ਹੋ ਗਿਆ ਰੁੱਖ ਦਾ ਉੱਪਰਲਾ ਸਿਰਾ ਅਕਾਸ਼ ਛੁੰਹਦਾ ਸੀ। ਇਸ ਨੂੰ ਧਰਤੀ ਉੱਤੋਂ ਕਿਸੇ ਵੀ ਜਗ੍ਹਾ ਤੋਂ ਦੇਖਿਆ ਜਾ ਸੱਕਦਾ ਸੀ।"

5ਰੁੱਖ੍ਖ ਦੇ ਪੱਤੇ ਬਹੁਤ ਖੂਬਸੂਰਤ ਸਨ। ਇਸ ਉੱਤੇ ਬਹੁਤ ਫ਼ਲ ਲੱਗੇ ਹੋਏ ਸਨ। ਅਤੇ ਰੁੱਖ ਉੱਤੇ ਹਰ ਕਿਸੇ ਲਈ ਕਾਫ਼ੀ ਭੋਜਨ ਸੀ, ਜੰਗਲੀ ਜਾਨਵਰਾਂ ਨੂੰ ਇਸਦੇ ਹੇਠਾਂ ਠਾਹਰ ਮਿਲਦੀ ਸੀ: ਅਤੇ ਪੰਛੀ ਇਸ ਦੀਆਂ ਟਾਹਣੀਆਂ ਉੱਤੇ ਰਹਿੰਦੇ ਸਨ। ਹਰ ਜਾਨਵਰ ਇਸ ਰੁੱਖ ਤੋਂ ਭੋਜਨ ਪ੍ਰਾਪਤ ਕਰਦਾ ਸੀ।"

Ezekiel 42 illustration - Ezekiel Chapter 42

6“ਮੈਂ ਆਪਣੇ ਬਿਸਤਰੇ ਉੱਤੇ ਲੇਟਿਆ ਹੋਇਆ ਦਰਸ਼ਨ ਵਿੱਚ ਇਨ੍ਹਾਂ ਚੀਜ਼ਾਂ ਨੂੰ ਦੇਖ ਰਿਹਾ ਸੀ ਅਤੇ ਫ਼ੇਰ ਮੈਂ ਦੇਖਿਆ, ਕਿ ਇੱਕ ਪਵਿੱਤਰ ਦੂਤ ਅਕਾਸ਼ ਵਿੱਚੋਂ ਹੇੇਠਾ ਆ ਰਿਹਾ ਸੀ।"

7ਉਹ ਬਹੁਤ ਉੱਚੀ ਬੋਲਿਆ। ਉਸ ਨੇ ਆਖਿਆ, ‘ਰੁੱਖ੍ਖ ਨੂੰ ਕੱਟ ਦਿਓ, ਅਤੇ ਇਸ ਦੀਆਂ ਟਾਹਣੀਆਂ ਨੂੰ ਛਾਂਗ ਦਿਓ। ਇਸਦੇ ਪਤਿਆਂ ਨੂੰ ਝਾੜ ਦਿਓ। ਇਸਦੇ ਫ਼ਲਾਂ ਨੂੰ ਆਲੇ-ਦੁਆਲੇ ਬਿਖੇਰ ਦਿਓ। ਜਿਹੜੇ ਜਾਨਵਰ ਰੁੱਖ ਦੇ ਹੇਠਾਂ ਹਨ ਉਹ ਦੌੜ ਜਾਣਗੇ। ਜਿਹੜੇ ਪੰਛੀ ਇਸਦੀਆਂ ਟਾਹਣੀਆਂ ਵਿੱਚ ਸਨ ਉਹ ਉੱਡ ਜਾਣਗੇ।"

8ਪਰ ਤਣੇ ਅਤੇ ਜਢ਼ਾਂ ਨੂੰ ਧਰਤੀ ਵਿੱਚ ਲੱਗਿਆ ਰਹਿਣ ਦਿਓ। ਇਸਦੇ ਗਿਰਦ ਇੱਕ ਲੋਹੇ ਅਤੇ ਕਾਂਸੀ ਦੀ ਪੱਟੀ ਬੰਨ੍ਹ ਦਿਓ। ਤਣਾ ਅਤੇ ਇਸਦੀਆਂ ਜਢ਼ਾ ਆਲੇ-ਦੁਆਲੇ ਦੇ ਘਾਹ ਸਣੇ ਖੇਤ ਵਿੱਚ ਲੱਗੀਆਂ ਰਹਿਣਗੀਆਂ। ਇਹ ਜੰਗਲੀ ਜਾਨਵਰਾਂ ਅਤੇ ਖੇਤਾਂ ਦੇ ਪੌਦਿਆਂ ਦੇ ਵਿੱਚਕਾਰ ਰਹੇਗਾ। ਇਹ ਤ੍ਰੇਲ ਨਾਲ ਭਿੱਜ ਜਾਵੇਗਾ।"

9ਇਹ ਹੁਣ ਫ਼ੇਰ ਬੰਦੇ ਵਾਂਗ ਨਹੀਂ ਸੋਚੇਗਾ। ਇਸ ਕੋਲ ਜਾਨਵਰ ਦਾ ਦਿਲ ਹੋਵੇਗਾ। ਉਸਦੀ ਇਸੇ ਹਾਲਤ ਵਿੱਚ ਸੱਤ ਰੁੱਤਾਂ (ਸਾਲ) ਬੀਤ ਜਾਣਗੀਆਂ।’"

10“ਇੱਕ ਪਵਿੱਤਰ ਦੂਤ ਨੇ ਇਸ ਸਜ਼ਾ ਦਾ ਐਲਾਨ ਕੀਤਾ। ਕਿਉਂ? ਤਾਂ ਜੋ ਧਰਤੀ ਦੇ ਸਾਰੇ ਬੰਦੇ ਇਹ ਜਾਣ ਲੈਣ ਕਿ ਆਦਮੀਆਂ ਦੇ ਰਾਜ ਉੱਤੇ ਅੱਤ ਮਹਾਨ ਪਰਮੇਸ਼ੁਰ ਦੀ ਹਕੂਮਤ ਹੈ। ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਉਸੇ ਨੂੰ ਹੀ ਉਹ ਬਾਦਸ਼ਾਹੀਆਂ ਦਿੰਦਾ ਹੈ। ਅਤੇ ਪਰਮੇਸ਼ੁਰ ਨਿਮਾਣੇ ਬੰਦਿਆਂ ਨੂੰ ਉਨ੍ਹਾਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਨ ਲਈ ਚੁਣਦਾ ਹੈ!"

Ezekiel 42 illustration - Ezekiel Chapter 42

11“ਇਹੀ ਉਹ ਸੁਪਨਾ ਸੀ ਜੋ ਮੈਂ, ਰਾਜੇ ਨਬੂਕਦਨੱਸਰ ਨੇ ਦੇਖਿਆ ਸੀ। ਹੁਣ ਬੇਲਟਸ਼ੱਸਰ (ਦਾਨੀਏਲ) ਦੱਸ ਇਸ ਦਾ ਕੀ ਅਰਬ ਹੈ। ਮੇਰੇ ਰਾਜ ਦਾ ਕੋਈ ਸਿਆਣਾ ਬੰਦਾ ਮੇਰੇ ਇਸ ਸੁਪਨੇ ਦੀ ਵਿਆਖਿਆ ਨਹੀਂ ਕਰ ਸੱਕਦਾ। ਪਰ ਬੇਲਟਸ਼ੱਸਰ, ਤੂੰ ਇਸ ਸੁਪਨੇ ਦੀ ਵਿਆਖਿਆ ਕਰ ਸੱਕਦਾ ਹੈਂ ਕਿਉਂ ਕਿ ਤੇਰੇ ਅੰਦਰ ਪਵਿੱਤਰ ਦੇਵਤਿਆਂ ਦਾ ਆਤਮਾ ਵਸਦਾ ਹੈ।”"

12ਫ਼ੇਰ ਦਾਨੀਏਲ (ਜਿਸਦਾ ਨਾਮ ਬੇਲਟਸ਼ੱਸਰ ਵੀ ਸੀ) ਤਕਰੀਬਨ ਇੱਕ ਘਂਟੇ ਤੀਕ ਬਹੁਤ ਚੁੱਪ ਹੋ ਗਿਆ। ਜਿਹੜੀਆਂ ਗੱਲਾਂ ਬਾਰੇ ਉਹ ਸੋਚ ਰਿਹਾ ਸੀ ਉਹ ਉਸ ਨੂੰ ਤੰਗ ਕਰ ਰਹੀਆਂ ਸਨ। ਇਸ ਲਈ ਪਾਤਸ਼ਾਹ ਨੇ ਆਖਿਆ, “ਬੇਲਟਸ਼ੱਸਰ (ਦਾਨੀਏਲ) ਤੂੰ ਇਸ ਸੁਪਨੇ ਜਾਂ ਇਸਦੇ ਅਰਬ ਤੋਂ ਭੈਭੀਤ ਨਾ ਹੋ।” ਫ਼ੇਰ ਬੇਲਟਸ਼ੱਸਰ (ਦਾਨੀਏਲ) ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਮੇਰੇ ਮਹਾਰਾਜ, ਮੈਂ ਚਾਹੁੰਦਾ ਹਾਂ: ਕਿ ਇਹ ਸੁਪਨਾ ਤੇਰੇ ਦੁਸ਼ਮਣਾਂ ਬਾਰੇ ਹੁੰਦਾ। ਅਤੇ ਮੈਂ ਚਾਹੁੰਦਾ ਹਾਂ ਕਿ ਇਸਦਾ ਅਰਬ ਵੀ ਉਨ੍ਹਾਂ ਬਾਰੇ ਹੀ ਹੁੰਦਾ ਜੋ ਤੇਰੇ ਵਿਰੁੱਧ ਹਨ।"

13ਤੁਸੀਂ ਆਪਣੇ ਸੁਪਨੇ ਵਿੱਚ ਇੱਕ ਰੁੱਖ ਦੇਖਿਆ। ਰੁੱਖ ਵੱਧਕੇ ਵੱਡਾ ਅਤੇ ਤਾਕਤਵਰ ਬਣ ਗਿਆ। ਇਸਦੀ ਚੋਟੀ ਅਕਾਸ਼ ਛੁਹਣ ਲਗੀ ਇਸ ਨੂੰ ਧਰਤੀ ਦੇ ਹਰ ਹਿੱਸੇ ਤੋਂ ਦੇਖਿਆ ਜਾ ਸੱਕਦਾ ਸੀ। ਇਸਦੇ ਪੱਤੇ ਖੂਬਸੂਰਤ ਸਨ, ਅਤੇ ਇਸ ਉੱਤੇ ਬਹੁਤ ਫ਼ਲ ਲੱਗੇ ਹੋਏ ਸਨ। ਫ਼ਲ ਹਰ ਕਿਸੇ ਲਈ ਕਾਫ਼ੀ ਭੋਜਨ ਦਿੰਦੇ ਸਨ। ਇਹ ਜੰਗਲੀ ਜਾਨਵਰਾਂ ਦਾ ਘਰ ਸੀ, ਅਤੇ ਇਸਦੀਆਂ ਟਾਹਣੀਆਂ ਉੱਤੇ ਪੰਛੀਆਂ ਦੇ ਆਲ੍ਹਣੇ ਸਨ। ਇਹੀ ਰੁੱਖ ਸੀ ਜੋ ਤੁਸਾਂ ਦੇਖਿਆ ਸੀ।"

14ਰਾਜਨ, ਤੂੰ ਹੀ ਉਹ ਰੁੱਖ ਹੈਂ! ਤੂੰ ਹੀ ਮਹਾਨ ਅਤੇ ਸ਼ਕਤੀਸ਼ਾਲੀ ਹੋ ਗਿਆ ਹੈਂ। ਤੂੰ ਹੀ ਉਸ ਲੰਮੇ ਰੁੱਖ ਵਰਗਾ ਹੈ ਜਿਹੜਾ ਅਕਾਸ਼ ਨੂੰ ਛੁੰਹਦਾ ਸੀ-ਅਤੇ ਤੇਰੀ ਸ਼ਕਤੀ ਧਰਤੀ ਦੀਆਂ ਨੁਕਰਾਂ ਤਾਈਂ ਫ਼ੈਲੀ ਹੋਈ ਹੈ।"

15“ਰਾਜਨ, ਤੂੰ ਇੱਕ ਪਵਿੱਤਰ ਦੂਤ ਨੂੰ ਅਕਾਸ਼ ਤੋਂ ਹੇਠਾਂ ਆਉਂਦਿਆਂ ਦੇਖਿਆ। ਉਸ ਨੇ ਆਖਿਆ, ‘ਰੁੱਖ੍ਖ ਨੂੰ ਕੱਟ ਦਿਓ ਅਤੇ ਤਬਾਹ ਕਰ ਦਿਓ। ਰੁੱਖ ਦੇ ਮੁੱਢ ਦੁਆਲੇ ਲੋਹੇ ਅਤੇ ਕਾਂਸੀ ਦਾ ਪਟਾ ਬੰਨ੍ਹ ਦਿਓ ਅਤੇ ਮੁੱਢ ਨੂੰ ਇਸਦੀਆਂ ਜਢ਼ਾਂ ਸਮੇਂ ਧਰਤੀ ਉੱਤੇ ਲੱਗਿਆ ਰਹਿਣ ਦਿਓ। ਇਸ ਨੂੰ ਘਾਹ ਦੇ ਮੈਦਾਨ ਵਿੱਚ ਲੱਗਿਆ ਰਹਿਣ ਦਿਓ। ਇਹ ਤ੍ਰੇਲ ਨਾਲ ਭਿੱਜ ਜਾਵੇਗਾ। ਇਹ ਇੱਕ ਜੰਗਲੀ ਜਾਨਵਰ ਵਾਂਗ ਰਹੇਗਾ। ਸੱਤ ਰੁੱਤਾਂ (ਸਾਲ) ਗੁਜ਼ਰ ਜਾਣਗੀਆਂ ਜਦੋਂ ਕਿ ਉਹ ਇਸੇ ਤਰ੍ਹਾਂ ਰਹੇਗਾ।’"

Ezekiel 42 illustration - Ezekiel Chapter 42

16“ਰਾਜਨ, ਸੁਪਨੇ ਦਾ ਅਰਬ ਇਹ ਹੈ। ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਮਹਾਰਾਜ, ਪਾਤਸ਼ਾਹ ਨਾਲ ਵਾਪਰਨ ਲਈ ਇਨ੍ਹਾਂ ਗੱਲਾਂ ਦਾ ਆਦੇਸ਼ ਦਿੱਤਾ ਹੈ:"

17ਰਾਜੇ ਨਬੂਕਦਨੱਸਰ, ਤੁਹਾਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਵੇਗਾ ਤੁਸੀਂ ਜੰਗਲੀ ਜਾਨਵਰਾਂ ਦਰਮਿਆਨ ਰਹੋਁਗੇ। ਤੁਸੀਂ ਪਸ਼ੂਆਂ ਵਾਂਗ ਘਾਹ ਖਾਵੋਂਗੇ। ਅਤੇ ਤੁਸੀਂ ਤ੍ਰੇਲ ਨਾਲ ਭਿੱਜ ਜਾਵੋਂਗੇ। ਸੱਤ ਰੁੱਤਾਂ (ਸਾਲ) ਗੁਜ਼ਰ ਜਾਣਗੀਆਂ, ਅਤੇ ਫ਼ੇਰ ਤੁਸੀਂ ਇਹ ਸਬਕ ਸਿੱਖੋਁਗੇ। ਤੁਹਾਨੂੰ ਗਿਆਨ ਹੋ ਜਾਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੇ ਰਾਜ ਉੱਤੇ ਹਕੂਮਤ ਕਰਦਾ ਹੈ। ਅਤੇ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਓਸੇ ਨੂੰ ਰਾਜ ਬਖਸ਼ਦਾ ਹੈ।"

18“ਰੁੱਖ ਦੇ ਮੁੱਢ ਅਤੇ ਇਸਦੀਆਂ ਜਢ਼ਾਂ ਨੂੰ ਧਰਤੀ ਵਿੱਚ ਲੱਗੇ ਰਹਿਣ ਦੇ ਆਦੇਸ਼ ਦਾ ਅਰਬ ਇਹ ਹੈ: ਤੁਹਾਡਾ ਰਾਜ ਤੁਹਾਨੂੰ ਵਾਪਸ ਮਿਲੇਗਾ। ਇਹ ਗੱਲ ਓਦੋਁ ਵਾਪਰੇਗੀ ਜਦੋਂ ਤੁਸੀਂ ਜਾਣ ਜਾਵੋਂਗੇ ਕਿ ਅੱਤ ਮਹਾਨ ਪਰਮੇਸ਼ੁਰ ਤੁਹਾਡੇ ਰਾਜ ਉੱਤੇ ਹਕੂਮਤ ਕਰਦਾ ਹੈ।"

19ਇਸ ਲਈ, ਹੇ ਰਾਜਨ, ਕਿਰਪਾ ਕਰਕੇ ਮੇਰੀ ਸਲਾਹ ਨੂੰ ਪ੍ਰਵਾਨ ਕਰੋ। ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਪਾਪ ਕਰਨ ਤੋਂ ਹਟ ਜਾਵੋ ਅਤੇ ਉਹੀ ਕੁਝ ਕਰੋ ਜੋ ਸਹੀ ਹੈ। ਮੰਦੇ ਅਮਲ ਛੱਡ ਦਿਓ। ਅਤੇ ਗਰੀਬ ਲੋਕਾਂ ਉੱਤੇ ਮਿਹਰਬਾਨ ਹੋਵੋ। ਫ਼ੇਰ ਸ਼ਾਇਦ ਤੁਸੀਂ ਸਫ਼ਲ ਬਣੇ ਰਹੋ।”"

20ਇਹ ਸਾਰੀਆਂ ਗੱਲਾਂ ਰਾਜੇ ਨਬੂਕਦਨੱਸਰ ਨਾਲ ਵਾਪਰੀਆਂ।"

Chapter Complete

You have read Ezekiel 42

20 verses