Lumina
Ezekiel

Temple Interior

Ezekiel 41·Punjabi Bible

1ਰਾਜਨ, ਇੱਥੇ ਕੁਝ ਯਹੂਦੀ ਹਨ ਜਿਨ੍ਹਾਂ ਨੇ ਤੁਹਾਡੇ ਹੁਕਮ ਵੱਲ ਕੋਈ ਧਿਆਨ ਨਹੀਂ ਦਿੱਤਾ। ਤੁਸੀਂ ਉਨ੍ਹਾਂ ਯਹੂਦੀਆਂ ਨੂੰ ਬਾਬਲ ਦੇ ਸੂਫ਼ੇ ਦੇ ਮਹੱਤਵਪੂਰਣ ਅਧਿਕਾਰੀ ਬਣਾ ਦਿੱਤਾ। ਉਨ੍ਹਾਂ ਦੇ ਨਾਮ ਹੈ ਸ਼ਦਰਕ, ਮੇਸ਼ਕ ਅਤੇ ਅਬਦ-ਨਗ,ੋ ਅਤੇ ਉਹ ਤੁਹਾਡੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ। ਅਤੇ ਉਨ੍ਹਾਂ ਨੇ ਤੁਹਾਡੇ ਸਥਾਪਿਤ ਕੀਤੇ ਹੋਏ ਬੁੱਤ ਅੱਗੇ ਝੁਕ ਕੇ ਉਸਦੀ ਉਪਾਸਨਾ ਨਹੀਂ ਕੀਤੀ।”"

2ਨਬੂਕਦਨੱਸਰ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬੁਲਾਇਆ। ਇਸ ਲਈ ਉਨ੍ਹਾਂ ਆਦਮੀਆਂ ਨੂੰ ਰਾਜੇ ਪਾਸ ਲਿਆਂਦਾ ਗਿਆ।"

3ਅਤੇ ਨਬੂਕਦਨੱਸਰ ਨੇ ਉਨ੍ਹਾਂ ਆਦਮੀਆਂ ਨੂੰ ਆਖਿਆ, “ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਕੀ ਇਹ ਗੱਲ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ? ਅਤੇ ਕੀ ਇਹ ਸੱਚ ਹੈ ਕਿ ਤੁਸੀਂ ਉਸ ਸੋਨੇ ਦੇ ਬੁੱਤ ਅੱਗੇ ਝੁਕ ਕੇ ਉਪਾਸਨਾ ਨਹੀਂ ਕਰਦੇ, ਜਿਸ ਨੂੰ ਮੈਂ ਸਥਾਪਿਤ ਕੀਤਾ ਹੈ?"

4ਹੁਣ, ਜਦੋਂ ਤੁਸੀਂ ਸਿਂਗੀਆਂ, ਬਂਸਰੀਆਂ, ਇੱਕਤਾਰਿਆਂ, ਵੱਡੀਆਂ ਅਤੇ ਛੋਟੀਆਂ ਰਬਾਬਾਂ ਅਤੇ ਬੈਗਪਾਈਆਂ ਅਤੇ ਹੋਰ ਦੂਸਰੇ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣੋ ਤਾਂ ਤੁਹਾਨੂੰ ਸੋਨੇ ਦੇ ਬੁੱਤ ਅੱਗੇ ਝੁਕ ਕੇ ਉਸਦੀ ਉਪਾਸਨਾ ਜ਼ਰੂਰ ਕਰਨੀ ਚਾਹੀਦੀ ਹੈ। ਜੇ ਤੁਸੀਂ ਉਸ ਬੁੱਤ ਦੀ ਉਪਾਸਨਾ ਕਰਨ ਲਈ ਤਿਆਰ ਹੋ ਜਿਸ ਨੂੰ ਮੈਂ ਬਣਾਇਆ ਹੈ ਤਾਂ ਇਹ ਚੰਗੀ ਗੱਲ ਹੋਵੇਗੀ। ਪਰ ਜੇ ਤੁਸੀਂ ਇਸਦੀ ਉਪਾਸਨਾ ਨਹੀਂ ਕਰੋਂਗੇ, ਤਾਂ ਤੁਹਾਨੂੰ ਬਹੁਤ ਛੇਤੀ ਹੀ ਬਲਦੀ ਹੋਈ ਪ੍ਰਚਂਡ ਭਠ੍ਠੀ ਵਿੱਚ ਸੁੱਟ ਦਿੱਤਾ ਜਾਵੇਗਾ। ਫ਼ੇਰ ਕੋਈ ਵੀ ਦੇਵਤਾ ਤੁਹਾਨੂੰ ਮੇਰੀ ਸ਼ਕਤੀ ਤੋਂ ਬਚਾ ਨਹੀਂ ਸੱਕੇਗਾ!”"

5ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੇ ਰਾਜੇ ਨੂੰ ਜਵਾਬ ਦਿੱਤਾ, “ਨਬੂਕਦਨੱਸਰ, ਸਾਨੂੰ ਇਸ ਗੱਲ ਬਾਰੇ ਤੈਨੂੰ ਉੱਤਰ ਦੇਣ ਦੀ ਲੋੜ ਨਹੀਂ!"

Ezekiel 41 illustration - Ezekiel Chapter 41

6ਜੇ ਤੂੰ ਸਾਨੂੰ ਬਲਦੀ ਭਠ੍ਠੀ ਵਿੱਚ ਸੁੱਟ ਦੇਵੇਂਗਾ, ਤਾਂ ਉਹ ਪਰਮੇਸ਼ੁਰ ਸਾਨੂੰ ਬਚਾ ਲਵੇਗਾ ਜਿਸਦੀ ਅਸੀਂ ਸੇਵਾ ਕਰਦੇ ਹਾਂ। ਅਤੇ ਉਹ ਸਾਨੂੰ ਤੇਰੀ ਸ਼ਕਤੀ ਤੋਂ ਬਚਾ ਸੱਕਦਾ ਹੈ।"

7ਪਰ ਜੇ ਪਰਮੇਸ਼ੁਰ ਸਾਨੂੰ ਨਹੀਂ ਵੀ ਬਚਾਉਂਦਾ, ਅਸੀਂ ਚਾਹੁੰਦੇ ਹਾਂ ਕਿ ਤੂੰ ਇਹ ਜਾਣ ਲਵੇਂ ਰਾਜਨ, ਕਿ ਅਸੀਂ ਤੇਰੇ ਦੇਵਤਿਆਂ ਦੀ ਸੇਵਾ ਕਰਨ ਤੋਂ ਇਨਕਾਰ ਕਰਦੇ ਹਾਂ। ਅਸੀਂ ਉਸ ਸੋਨੇ ਦੇ ਬੁੱਤ ਦੀ ਉਪਾਸਨਾ ਨਹੀਂ ਕਰਾਂਗੇ ਜਿਸ ਨੂੰ ਤੂੰ ਸਥਾਪਿਤ ਕੀਤਾ ਹੈ।”"

8ਤਾਂ ਨਬੂਕਦਨੱਸਰ ਬਹੁਤ ਕਰੋਧਵਾਨ ਹੋ ਗਿਆ! ਉਸ ਨੇ ਹਕਾਰਤ ਨਾਲ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਵੱਲ ਤੱਕਿਆ। ਉਸ ਨੇ ਹੁਕਮ ਦਿੱਤਾ ਕਿ ਭਠ੍ਠੀ ਨੂੰ ਸਾਧਾਰਣ ਨਾਲੋਂ ਸੱਤ ਗੁਣਾ ਵੱਧੇਰੇ ਗਰਮ ਕੀਤਾ ਜਾਵੇ।"

9ਫ਼ੇਰ ਨਬੂਕਦਨੱਸਰ ਨੇ ਆਪਣੀ ਫ਼ੌਜ ਦੇ ਕੁਝ ਸਭ ਤੋਂ ਤਾਕਤਵਰ ਸੈਨਕਾਂ ਨੂੰ ਹੁਕਮ ਦਿੱਤਾ ਅਤੇ ਕਿਹਾ ਉਹ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬਲਦੀ ਭਠ੍ਠੀ ਵਿੱਚ ਸੁੱਟ ਦੇਣ ਦਾ।"

10ਉਨ੍ਹਾਂ ਨੇ ਆਪਣੇ ਚੋਲੇ, ਪਜਾਮੇ, ਟੋਪੀਆਂ ਅਤੇ ਹੋਰ ਕੱਪੜੇ ਪਹਿਨੇ ਹੋਏ ਸਨ ਅਤੇ (ਸਿਪਾਹੀਆਂ ਨੇ) ਉਨ੍ਹਾਂ ਨੂੰ ਬਂਨ੍ਹਿਆਂ ਅਤੇ ਉਨ੍ਹਾਂ ਨੂੰ ਭਠ੍ਠੀ ਵਿੱਚ ਸੁੱਟ ਦਿੱਤਾ।"

Ezekiel 41 illustration - Ezekiel Chapter 41

11ਰਾਜਾ ਉਦੋਂ ਬਹੁਤ ਕਰੋਧ ਵਿੱਚ ਸੀ ਜਦੋਂ ਉਸ ਨੇ ਹੁਕਮ ਦਿੱਤਾ, ਇਸ ਲਈ ਉਨ੍ਹਾਂ ਨੇ ਛੇਤੀ ਨਾਲ ਭਠ੍ਠੀ ਨੂੰ ਬਹੁਤ ਗਰਮ ਕਰ ਦਿੱਤਾ! ਅੱਗ ਇੰਨੀ ਤੇਜ਼ ਸੀ ਕਿ ਉਸ ਦੀਆਂ ਲਾਟਾਂ ਨੇ ਤਾਕਤਵਰ ਫ਼ੌਜੀਆਂ ਨੂੰ ਮਾਰ ਦਿੱਤਾ। ਉਹ ਜਦੋਂ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਸੁੱਟਣ ਲਈ ਅੱਗ ਦੇ ਨੇੜੇ ਗਏ ਤਾਂ ਮਾਰੇ ਗਏ।"

12ਸ਼ਾਦਰਚ, ਮੇਸ਼ਾਚ ਅਤੇ ਅਬੇਦਨੇਗੋ ਅੱਗ ਵਿੱਚ ਡਿੱਗ ਪਏ। ਉਨ੍ਹਾਂ ਨੂੰ ਬਹੁਤ ਕਸ ਕੇ ਬੰਨ੍ਹਿਆ ਹੋਇਆ ਸੀ।"

13ਫ਼ੇਰ ਰਾਜਾ ਨਬੂਕਦਨੱਸਰ ਉਛਲ ਕੇ ਖੜ੍ਹਾ ਹੋ ਗਿਆ। ਉਹ ਬਹੁਤ ਹੈਰਾਨ ਹੋਇਆ ਅਤੇ ਉਸ ਨੇ ਆਪਣੇ ਸਲਾਹਕਾਰਾਂ ਨੂੰ ਪੁੱਛਿਆ, “ਅਸੀਂ ਤਾਂ ਸਿਰਫ਼ ਤਿੰਨ ਬੰਦਿਆਂ ਨੂੰ ਬੰਨ੍ਹਿਆ ਸੀ ਅਤੇ ਸਿਰਫ਼ ਤਿੰਨ ਬੰਦਿਆਂ ਨੂੰ ਅੱਗ ਵਿੱਚ ਸੁੱਟਿਆ ਸੀ! ਕੀ ਇਹ ਠੀਕ ਹੈ?” ਉਸ ਦੇ ਸਲਾਹਕਾਰਾਂ ਨੇ ਆਖਿਆ, “ਹਾਂ, ਰਾਜਨ।”"

14ਰਾਜੇ ਨੇ ਆਖਿਆ, “ਦੇਖੋ! ਮੈਨੂੰ ਅੱਗ ਵਿੱਚ ਤੁਰਦੇ ਹੋਏ ਚਾਰ ਬੰਦੇ ਦਿਖਾਈ ਦਿੰਦੇ ਹਨ। ਉਹ ਬਝ੍ਝੇ ਹੋਏ ਨਹੀਂ ਹਨ ਅਤੇ ਉਹ ਸੜੇ ਨਹੀਂ ਹਨ। ਚੌਬਾ ਬੰਦਾ ਇੱਕ ਦੂਤ ਵਰਗਾ ਦਿਖਾਈ ਦਿੰਦਾ ਹੈ!”"

15ਫ਼ੇਰ ਨਬੂਕਦਨੱਸਰ ਬਲਦੀ ਹੋਈ ਭਠ੍ਠੀ ਦੇ ਮੂੰਹ ਕੋਲ ਗਿਆ। ਉਸ ਨੇ ਉੱਚੀ ਆਵਾਜ਼ ਵਿੱਚ ਆਖਿਆ, “ਸ਼ਦਰਕ, ਮੇਸ਼ਕ ਅਤੇ ਅਬਦ-ਨਗੋ, ਬਾਹਰ ਆ ਜਾਓ! ਅੱਤ ਮਹਾਨ ਪਰੇਮਸ਼ੁਰ ਦੇ ਸੇਵਕੋ ਇੱਥੇ ਆ ਜਾਓ!” ਇਸ ਲਈ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਅੱਗ ਤੋਂ ਬਾਹਰ ਆ ਗਏ।"

Ezekiel 41 illustration - Ezekiel Chapter 41

16ਜਦੋਂ ਉਹ ਬਾਹਰ ਆ ਗਏ, ਸ਼ਾਟਰਾਪ, ਪਰੀਫ਼ੈਕਟ ਗਵਰਨਰ ਅਤੇ ਸ਼ਾਹੀ ਸਲਾਹਕਾਰ ਉਨ੍ਹਾਂ ਦੇ ਦੁਆਲੇ ਇਕੱਠੇ ਹੋ ਗਏ। ਉਹ ਦੇਖ ਸੱਕਦੇ ਸਨ ਕਿ ਅੱਗ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਨਹੀਂ ਸਾੜਿਆ ਸੀ। ਉਨ੍ਹਾਂ ਦੇ ਸ਼ਰੀਰ ਬਿਲਕੁਲ ਵੀ ਨਹੀਂ ਸੜੇ ਸਨ। ਉਨ੍ਹਾਂ ਦੇ ਵਾਲ ਨਹੀਂ ਸੜੇ ਸਨ, ਉਨ੍ਹਾਂ ਦੇ ਚੋਲੇ ਨਹੀਂ ਸੜੇ ਸਨ, ਅਤੇ ਉਨ੍ਹਾਂ ਕੋਲੋਂ ਅਜਿਹੀ ਗੰਧ ਵੀ ਨਹੀਂ ਆਉਂਦੀ ਸੀ ਕਿ ਉਹ ਅੱਗ ਦੇ ਨੇੜੇ ਗਏ ਸਨ।"

17ਫ਼ੇਰ ਨਬੂਕਦਨੱਸਰ ਨੇ ਆਖਿਆ, “ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਪਰਮੇਸ਼ੁਰ ਦੀ ਉਸਤਤ ਕਰੋ। ਉਨ੍ਹਾਂ ਦੇ ਪਰਮੇਸ਼ੁਰ ਨੇ ਆਪਣਾ ਦੂਤ ਭੇਜਿਆ ਹੈ ਅਤੇ ਆਪਣੇ ਸੇਵਕਾਂ ਨੂੰ ਅੱਗ ਵਿੱਚੋਂ ਬਚਾ ਲਿਆ ਹੈ! ਇਨ੍ਹਾਂ ਤਿੰਨਾਂ ਬੰਦਿਆਂ ਨੇ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਕੀਤਾ। ਉਨ੍ਹਾਂ ਨੇ ਮੇਰਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਅਤੇ ਕਿਸੇ ਹੋਰ ਦੇਵਤੇ ਦੀ ਸੇਵਾ ਕਰਨ ਜਾਂ ਉਪਾਸਨਾ ਕਰਨ ਦੀ ਬਜਾੇ ਮਰਨ ਲਈ ਤਿਆਰ ਸਨ।"

18ਇਸ ਲਈ, ਮੈਂ ਹੁਣ ਇਹ ਕਨੂੰਨ ਬਣਾਉਂਦਾ ਹਾਂ: ਕਿਸੇ ਵੀ ਕੌਮ ਜਾਂ ਸਾਰੇ ਲੋਕ, ਕੌਮਾਂ ਅਤੇ ਭਾਸ਼ਾਵਾਂ ਜੇਕਰ ਉਹ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਪਰਮੇਸ਼ੁਰ ਦੇ ਵਿਰੁੱਧ ਕੁਝ ਆਖਦੇ ਹਨ ਤਾਂ ਉਨ੍ਹਾਂ ਦੇ ਟੁਕੜੇ ਕਰ ਦਿੱਤੇ ਜਾਣਗੇ। ਅਤੇ ਉਸ ਬੰਦੇ ਦੇ ਘਰ ਨੂੰ ਤਬਾਹ ਕਰਕੇ ਖੰਡਰ ਦਾ ਢੇਰ ਬਣਾ ਦਿੱਤਾ ਜਾਵੇਗਾ। ਕੋਈ ਵੀ ਹੋਰ ਦੇਵਤਾ ਇਸ ਤਰ੍ਹਾਂ ਆਪਣੇ ਬੰਦਿਆਂ ਨੂੰ ਨਹੀਂ ਬਚਾ ਸੱਕਦਾ।”"

19ਫ਼ੇਰ ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਵਿੱਚ ਤਰਕੀ ਦੇ ਦਿੱਤੀ।"

20ਨਬੂਕਦਨੱਸਰ ਦਾ ਇੱਕ ਰੁੱਖ ਬਾਰੇ ਸੁਪਨਾ ਰਾਜੇ ਨਬੂਕਦਨੱਸਰ ਨੇ ਇਹ ਚਿੱਠੀ ਸਾਰੇ ਲੋਕਾਂ, ਕੌਮਾਂ ਅਤੇ ਬੋਲੀਆਂ ਨੂੰ ਘੱਲੀ, ਜਿਹੜੇ ਸਾਰੀ ਦੁਨੀਆਂ ਵਿੱਚ ਰਹਿੰਦੇ ਹਨ, ਮੁਬਾਰਕਾਂ:"

Ezekiel 41 illustration - Ezekiel Chapter 41

21ਮੈਂ ਉਨ੍ਹਾਂ ਕਰਿਸ਼ਮਿਆਂ ਅਤੇ ਅਦਭੁਤ ਗੱਲਾਂ ਬਾਰੇ ਤੁਹਾਨੂੰ ਦਸੱਦਿਆਂ ਬਹੁਤ ਖੁਸ਼ ਹਾਂ ਜਿਹੜੀਆਂ ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਲਈ ਕੀਤੀਆਂ ਹਨ।"

22ਹੈਰਾਨੀ ਭਰੇ ਚਮਤਕਾਰ ਕੀਤੇ ਨੇ ਪਰਮੇਸ਼ੁਰ ਨੇ! ਕੀਤੇ ਨੇ ਸ਼ਕਤੀਸ਼ਾਲੀ ਚਮਤਕਾਰ ਪਰਮੇਸ਼ੁਰ ਨੇ! ਬਾਦਸ਼ਾਹੀ ਪਰਮੇਸ਼ੁਰ ਦੇ ਰਹਿੰਦੀ ਹੈ ਸਦਾ ਲਈ: ਹਕੂਮਤ ਪਰਮੇਸ਼ੁਰ ਦੀ ਰਹੇਗੀ ਸਾਰੀਆਂ ਪੀੜੀਆਂ ਤੀਕ।"

23ਮੈਂ, ਨਬੂਕਦਨੱਸਰ, ਆਪਣੇ ਮਹਿਲ ਅੰਦਰ ਸਾਂ। ਮੈਂ ਖੁਸ਼ ਅਤੇ ਸਫ਼ਲ ਸਾਂ।"

24ਮੈਨੂੰ ਇੱਕ ਸੁਪਨਾ ਆਇਆ ਜਿਸਨੇ ਮੈਨੂੰ ਭੈਭੀਤ ਕਰ ਦਿੱਤਾ ਸੀ। ਮੈਂ ਆਪਣੇ ਬਿਸਤਰੇ ਉੱਤੇ ਲੇਟਿਆ ਹੋਇਆ ਸਾਂ, ਅਤੇ ਮੇਰੀਆਂ ਸੋਚਾਂ ਅਤੇ ਦਰਸ਼ਨਾਂ ਨੇ ਮੈਨੂੰ ਬਹੁਤ ਡਰਾ ਦਿੱਤਾ।"

25ਇਸ ਲਈ ਮੈਂ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਸਿਆਣੇ ਬੰਦਿਆਂ ਨੂੰ ਮੇਰੇ ਸਾਹਮਣੇ ਲਿਆਂਦਾ ਜਾਵੇ। ਕਿਉਂ? ਤਾਂ ਜੋ ਉਹ ਮੈਨੂੰ ਦੱਸ ਸੱਕਣ ਕਿ ਮੇਰੇ ਸੁਪਨੇ ਦਾ ਕੀ ਅਰਬ ਸੀ:"

Ezekiel 41 illustration - Ezekiel Chapter 41

26ਜਦੋਂ ਜਾਦੂ ਟੂਣੇ ਵਾਲੇ ਬੰਦੇ ਅਤੇ ਕਸਦੀਆਂ ਮੇਰੇ ਪਾਸ ਆਏ, ਤਾਂ ਮੈਂ ਉਨ੍ਹਾਂ ਨੂੰ ਸੁਪਨੇ ਬਾਰੇ ਦੱਸਿਆ। ਪਰ ਉਹ ਲੋਕ ਮੈਨੂੰ ਇਹ ਨਹੀਂ ਦੱਸ ਸੱਕੇ ਕਿ ਇਸਦਾ ਕੀ ਅਰਬ ਸੀ।"

Chapter Complete

You have read Ezekiel 41

26 verses