1ਰਾਜਾ ਨਬੂਕਦਨੱਸਰ ਸਿਰਫ਼ ਸਿਹਤਮੰਦ ਜਵਾਨ ਇਸਰਾਏਲੀ ਮੁੰਡੇ ਹੀ ਚਾਹੁੰਦਾ ਸੀ। ਰਾਜਾ ਚਾਹੁੰਦਾ ਸੀ ਕਿ ਇਨ੍ਹਾਂ ਜਵਾਨ ਆਦਮੀਆਂ ਦੇ ਕੋਈ ਜ਼ਖਮ ਜਾਂ ਚੋਟ ਦਾ ਨਿਸ਼ਾਨ ਨਾ ਹੋਵੇ ਅਤੇ ਨਾ ਉਨ੍ਹਾਂ ਦੇ ਸਰੀਰਾਂ ਵਿੱਚ ਕੋਈ ਦੋਸ਼ ਹੋਵੇ। ਰਾਜਾ ਸੁੰਦਰ, ਚੁਸਤ ਜਵਾਨ ਆਦਮੀ ਚਾਹੁੰਦਾ ਸੀ। ਰਾਜਾ ਉਨ੍ਹਾਂ ਜਵਾਨ ਆਦਮੀਆਂ ਨੂੰ ਚਾਹੁੰਦਾ ਸੀ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਸੀ ਅਤੇ ਜਿਹੜੇ ਵਿਗਿਆਨ ਨੂੰ ਸਮਝਦੇ ਸਨ। ਰਾਜਾ ਉਨ੍ਹਾਂ ਜਵਾਨ ਆਦਮੀਆਂ ਨੂੰ ਚਾਹੁੰਦਾ ਸੀ ਜਿਹੜੇ ਉਸ ਦੇ ਮਹਿਲ ਵਿੱਚ ਕੰਮ ਕਰ ਸੱਕਣ। ਰਾਜੇ ਨੇ ਅਸ਼ਪਨਜ਼ ਨੂੰ ਆਖਿਆ ਕਿ ਉਹ ਇਸਰਾਏਲ ਦੇ ਇਨ੍ਹਾਂ ਜਵਾਨ ਆਦਮੀਆਂ ਨੂੰ ਕਸਦੀਆਂ ਲੋਕਾਂ ਦੀ ਭਾਸ਼ਾ ਅਤੇ ਲਿਖਤਾਂ ਦੀ ਸਿੱਖਿਆ ਦ੍ਦੇਵੇ।"
2ਰਾਜਾ ਨਬੂਕਦਨੱਸਰ ਉਨ੍ਹਾਂ ਜਵਾਨ ਆਦਮੀਆਂ ਨੂੰ ਹਰ ਰੋਜ਼ ਨਿਸ਼ਚਿਤ ਭੋਜਨ ਅਤੇ ਮੈਅ ਦਿੰਦਾ ਹੁੰਦਾ ਸੀ। ਇਹ ਉਸੇ ਤਰ੍ਹਾਂ ਦਾ ਭੋਜਨ ਸੀ ਜਿਹੜਾ ਰਾਜਾ ਆਪ ਖਾਂਦਾ ਸੀ। ਰਾਜਾ ਇਸਰਾਏਲ ਦੇ ਉਨ੍ਹਾਂ ਜਵਾਨ ਆਦਮੀਆਂ ਨੂੰ ਤਿੰਨ ਸਾਲ ਸਿੱਖਿਆ ਦ੍ਦੇਣਾ ਚਾਹੁੰਦਾ ਸੀ। ਫ਼ੇਰ ਤਿੰਨਾਂ ਸਾਲਾਂ ਬਾਅਦ ਉਹ ਪਾਤਸ਼ਾਹ ਅੱਗੇ ਹਾਜ਼ਰ ਕੀਤੇ ਜਾਣੇ ਸਨ।"
3ਉਨ੍ਹਾਂ ਜਵਾਨ ਆਦਮੀਆਂ ਵਿੱਚ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਆਹ ਸਨ। ਇਹ ਜਵਾਨ ਆਦਮੀ ਯਹੂਦਾਹ ਦੇ ਘਰਾਣੇ ਵਿੱਚੋਂ ਸਨ।"
4ਫ਼ੇਰ ਅਸ਼ਪਨਜ਼ ਨੇ ਯਹੂਦਾਹ ਨੇ ਉਨ੍ਹਾਂ ਨੌਜਵਾਨਾਂ ਨੂੰ ਬਾਬਲ ਦੇ ਨਾਮ ਦੇ ਦਿੱਤੇ। ਦਾਨੀਏਲ ਦਾ ਨਵਾਂ ਨਾਮ ਸੀ ਬੇਲਟਸ਼ੱਸਰ। ਹਨਨਯਾਹ ਦਾ ਨਵਾਂ ਨਾਮ ਸੀ ਸ਼ਦਰਕ। ਮੀਸ਼ਾਏਲ ਦਾ ਨਵਾਂ ਨਾਮ ਸੀ ਮੇਸ਼ਚ। ਅਤੇ ਅਜ਼ਰਆਹ ਦਾ ਨਵਾਂ ਨਾਮ ਸੀ ਅਬੇਦਨਗੋ।"
5ਦਾਨੀਏਲ ਰਾਜੇ ਦਾ ਸ਼ਾਹੀ ਭੋਜਨ ਖਾਣਾ ਅਤੇ ਮੈਅ ਪੀਣੀ ਨਹੀਂ ਚਾਹੁੰਦਾ ਸੀ। ਦਾਨੀਏਲ ਉਸ ਭੋਜਨ ਅਤੇ ਮੈਅ ਨਾਲ ਆਪਣੇ-ਆਪ ਨੂੰ ਨਾਪਾਕ ਨਹੀਂ ਬਨਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਅਸ਼ਪਨਜ਼ ਕੋਲੋਂ ਅਪਣੇ-ਆਪ ਇਸਤਰ੍ਹਾਂ ਨੂੰ ਨਾਪਾਕ ਨਾ ਬਨਣ੍ਹ ਦੀ ਇਜਾਜ਼ਤ ਮੰਗੀ।"

6ਪਰਮੇਸ਼ੁਰ ਨੇ ਅਸ਼ਪਨਜ਼ ਦੇ ਦਿਲ ਵਿੱਚ ਦਾਨੀਏਲ ਲਈ ਮਿਹਰ ਅਤੇ ਦਇਆ ਭਰ ਦਿੱਤੀ।"
7ਪਰ ਅਸ਼ਪਨਜ਼ ਨੇ ਦਾਨੀਏਲ ਨੂੰ ਆਖਿਆ, “ਮੈਂ ਆਪਣੇ ਸੁਆਮੀ, ਪਾਤਸ਼ਾਹ ਤੋਂ ਡਰਦਾ ਹਾਂ। ਪਾਤਸ਼ਾਹ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਤੈਨੂੰ ਇਹ ਭੋਜਨ ਅਤੇ ਮੈਅ ਦੇਵਾਂ। ਜੇ ਤੂੰ ਇਹ ਭੋਜਨ ਨਹੀਂ ਕਰੇਂਗਾ ਤਾਂ ਤੂੰ ਕਮਜ਼ੋਰ ਅਤੇ ਬੀਮਾਰ ਨਜ਼ਰ ਆਉਣ ਲੱਗ ਪਵੇਂਗਾ। ਤੂੰ ਆਪਣੀ ਉਮਰ ਦੇ ਹੋਰਨਾਂ ਜਵਾਨਾਂ ਨਾਲੋਂ ਮਾੜਾ ਨਜ਼ਰ ਆਵੇਂਗਾ। ਰਾਜਾ ਇਸ ਨੂੰ ਦੇਖ ਲਵੇਗਾ, ਅਤੇ ਉਹ ਮੇਰੇ ਉੱਤੇ ਗੁੱਸੇ ਹੋਵੇਗਾ। ਹੋ ਸੱਕਦਾ ਹੈ ਕਿ ਉਹ ਮੇਰਾ ਸਿਰ ਵੀ ਕਲਮ ਕਰ ਦੇਵੇ! ਅਤੇ ਇਹ ਤੇਰਾ ਹੀ ਕਸੂਰ ਹੋਵੇਗਾ।”"
8ਫ਼ੇਰ ਦਾਨੀਏਲ ਨੇ ਉਨ੍ਹਾਂ ਦੇ ਰੱਖਵਾਲੇ ਨਾਲ ਗੱਲ ਕੀਤੀ। ਅਸ਼ਪਨਜ਼ ਨੇ ਰੱਖਵਾਲੇ ਨੂੰ ਹੁਕਮ ਦਿੱਤਾ ਸੀ ਕਿ ਉਹ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਦਾ ਧਿਆਨ ਰੱਖਣ।"
9ਦਾਨੀਏਲ ਨੇ ਰੱਖਵਾਲੇ ਨੂੰ ਆਖਿਆ, “ਕਿਰਪਾ ਕਰਕੇ ਸਾਡੀ ਦਸ ਦਿਨਾਂ ਲਈ ਇਹ ਪਰੀਖਿਆ ਲਵੋ: ਸਾਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ।"
10ਫ਼ੇਰ ਦਸਾਂ ਦਿਨਾਂ ਬਾਦ ਸਾਡੀ ਤੁਲਨਾ ਉਨ੍ਹਾਂ ਜਵਾਨਾਂ ਨਾਲ ਕਰੀਂ, ਜਿਹੜੇ ਸ਼ਾਹੀ ਭੋਜਨ ਖਾਂਦੇ ਹਨ। ਤੂੰ ਖੁਦ ਦੇਖ ਲਵੀਂ ਕਿ ਕਿਹੜਾ ਵੱਧੇਰੇ ਸਿਹਤਮੰਦ ਨਜ਼ਰ ਆਉਂਦਾ ਹੈ। ਫ਼ੇਰ ਤੂੰ ਖੁਦ ਹੀ ਨਿਆਂ ਕਰ ਨਵੀ ਕਿ ਸਾਡੇ ਨਾਲ ਕੀ ਸਲੂਕ ਕਰਨਾ ਹੈ। ਅਸੀਂ ਤਾਂ ਤੇਰੇ ਸੇਵਕ ਹਾਂ।”"

11ਇਸ ਤਰ੍ਹਾਂ ਰੱਖਵਾਲਾ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਦਾ ਦਸ ਦਿਨ ਲਈ ਇਮਤਿਹਾਨ ਲੈਣ ਲਈ ਰਾਜ਼ੀ ਹੋ ਗਿਆ।"
12ਦਸਾਂ ਦਿਨਾਂ ਮਗਰੋਂ, ਦਾਨੀਏਲ ਅਤੇ ਉਸ ਦੇ ਮਿੱਤਰ ਸ਼ਾਹੀ ਖਾਣਾ ਖਾਣ ਵਾਲੇ ਉਨ੍ਹਾਂ ਸਾਰੇ ਜਵਾਨਾਂ ਨਾਲੋਂ ਵੱਧੇਰੇ ਸਿਹਤਮੰਦ ਦਿਖਾਈ ਦਿੱਤੇ।"
13ਇਸ ਲਈ ਰੱਖਵਾਲੇ ਨੇ ਰਾਜੇ ਦੇ ਸ਼ਾਹੀ ਖਾਣੇ ਅਤੇ ਮੈਅ ਨੂੰ ਹਟਾ ਕੇ ਉਸਦੀ ਬਾਵੇਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਾਰੀਆਂ ਨੂੰ ਸਬਜ਼ੀਆਂ ਦੇਣੀਆਂ ਜਾਰੀ ਰੱਖੀਆਂ।"
14ਪਰਮੇਸ਼ੁਰ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਨੂੰ ਬਹੁਤ ਤਰ੍ਹਾਂ ਦੀਆਂ ਲਿਖਤਾਂ ਅਤੇ ਵਿਗਿਆਨ ਨੂੰ ਸਿੱਖ ਸੱਕਣ ਦੀ ਯੋਗਤਾ ਦਿੱਤੀ। ਦਾਨੀਏਲ ਹਰ ਤਰ੍ਹਾਂ ਦੇ ਦਰਸ਼ਨਾਂ ਅਤੇ ਸੁਪਨਿਆਂ ਨੂੰ ਵੀ ਸਮਝ ਸੱਕਦਾ ਸੀ।"
15ਰਾਜਾ ਚਾਹੁੰਦਾ ਸੀ ਕਿ ਸਾਰੇ ਜਵਾਨ ਆਦਮੀਆਂ ਨੂੰ ਤਿੰਨ ਸਾਲ ਤੱਕ ਸਿੱਖਿਆ ਦਿੱਤੀ ਜਾਵੇ। ਉਸ ਸਮੇਂ ਦੇ ਅੰਤ ਤੇ ਅਸ਼ਪਨਜ਼ ਸਾਰੇ ਜਵਾਨਾਂ ਨੂੰ ਰਾਜੇ ਨਬੂਕਦਨੱਸਰ ਕੋਲ ਲੈ ਗਿਆ।"

16ਰਾਜੇ ਨੇ ਉਨ੍ਹਾਂ ਨਾਲ ਗੱਲ ਕੀਤੀ। ਰਾਜੇ ਨੇ ਦੇਖਿਆ ਕਿ ਹੋਰ ਕੋਈ ਵੀ ਜਵਾਨ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਸਾਹ ਜਿੰਨਾ ਚੰਗਾ ਨਹੀਂ ਸੀ। ਇਸ ਲਈ ਇਹ ਚਾਰੇ ਜਵਾਨ ਰਾਜੇ ਦੇ ਸੇਵਕ ਬਣ ਗਏ।"
17ਹਰ ਸਮੇਂ ਜਦੋਂ ਰਾਜਾ ਉਨ੍ਹਾਂ ਨੂੰ ਕਿਸੇ ਮਹੱਤਵਪੂਰਣ ਗੱਲ ਬਾਰੇ ਪੁੱਛਦਾ ਤਾਂ ਉਹ ਬਹੁਤ ਸਿਆਣਪ ਅਤੇ ਸੂਝ ਦਰਸਾਉਂਦੇ, ਰਾਜੇ ਨੇ ਦੇਖਿਆ ਕਿ ਉਹ ਉਸ ਦੇ ਰਾਜ ਵਿੱਚਲੇ ਸਾਰੇ ਜਾਦੂਗਰਾਂ ਅਤੇ ਸਿਆਣਿਆਂ ਨਾਲੋਂ ਦਸ ਗੁਣਾ ਬਿਹਤਰ ਸਨ।"
18ਇਸ ਲਈ ਦਾਨੀਏਲ ਉਦੋਂ ਤੀਕ ਰਾਜੇ ਦਾ ਸੇਵਕ ਰਿਹਾ ਜਦੋਂ ਖੋਰਸ ਨੂੰ ਰਾਜ ਕਰਦਿਆਂ ਇੱਕ ਵਰ੍ਹਾ ਹੋ ਗਿਆ ਸੀ।"
19ਨਬੂਕਦਨੱਸਰ ਦਾ ਸੁਪਨਾ ਨਬੂਕਦਨੱਸਰ ਦੇ ਰਾਜ ਦੇ ਦੂਸਰੇ ਵਰ੍ਹੇ ਦੌਰਾਨ ਉਸ ਨੂੰ ਕੁਝ ਸੁਪਨੇ ਆਏ। ਉਹ ਉਨ੍ਹਾਂ ਸੁਪਨਿਆਂ ਕਾਰਣ ਪਰੇਸ਼ਾਨ ਸੀ ਅਤੇ ਸੌਂ ਨਹੀਂ ਸੀ ਸੱਕਦਾ।"
20ਇਸ ਲਈ ਰਾਜੇ ਨੇ ਆਪਣੇ ਸਿਆਣੇ ਬੰਦਿਆਂ ਨੂੰ ਆਪਣੇ ਪਾਸ ਬੁਲਾਇਆ। ਉਨ੍ਹਾਂ ਸਿਆਣੇ ਬੰਦਿਆਂ ਨੇ ਜਾਦੂ ਟੂਣੇ ਕੀਤੇ ਅਤੇ ਤਾਰਿਆਂ ਦਾ ਹਿਸਾਬ ਲਾਇਆ। ਉਨ੍ਹਾਂ ਨੇ ਅਜਿਹਾ ਸੁਪਨਿਆਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਲਈ ਅਤੇ ਇਹ ਜਾਨਣ ਲਈ ਕੀਤਾ ਕਿ ਭਵਿੱਖ ਵਿੱਚ ਕੀ ਵਾਪਰੇਗਾ। ਰਾਜਾ ਚਾਹੁੰਦਾ ਸੀ ਕਿ ਉਹ ਬੰਦੇ ਉਸ ਨੂੰ ਇਹ ਦੱਸਣ ਕਿ ਉਸ ਨੂੰ ਕੀ ਸੁਪਨਾ ਆਇਆ ਸੀ। ਇਸ ਲਈ ਉਹ ਆਏ ਅਤੇ ਰਾਜੇ ਦੇ ਸਨਮੁੱਖ ਖੜ੍ਹੇ ਹੋ ਗਏ।"

21ਫ਼ੇਰ ਰਾਜੇ ਨੇ ਉਨ੍ਹਾਂ ਬੰਦਿਆਂ ਨੂੰ ਆਖਿਆ, “ਮੈਨੂੰ ਇੱਕ ਸੁਪਨਾ ਆਇਆ ਹੈ ਜਿਸਨੇ ਮੈਨੂੰ ਪਰੇਸ਼ਾਨ ਕੀਤਾ ਹੈ। ਮੈਂ ਜਾਨਣਾ ਚਾਹੁੰਦਾ ਹਾਂ ਕਿ ਉਸ ਸੁਪਨੇ ਦਾ ਕੀ ਅਰਬ ਹੈ।”"
22ਫ਼ੇਰ ਕਸਦੀਆਂ ਨੇ, ਰਾਜੇ ਨੂੰ ਜਵਾਬ ਦਿੱਤਾ। ਉਨ੍ਹਾਂ ਨੇ ਅਰਾਮੀ ਭਾਸ਼ਾ ਵਿੱਚ ਗੱਲ ਕੀਤੀ। ਉਨ੍ਹਾਂ ਨੇ ਆਖਿਆ, “ਹੇ ਰਾਜਨ, ਸਦਾ ਸਲਾਮਤ ਰਹੋ! ਅਸੀਂ ਤੁਹਾਡੇ ਸੇਵਕ ਹਾਂ। ਕਿਰਪਾ ਕਰਕੇ ਸਾਨੂੰ ਸੁਪਨਾ ਸੁਣਾਓ, ਫੇਰ ਅਸੀਂ ਦੱਸ ਦਿਆਂਗੇ ਕਿ ਇਸਦਾ ਕੀ ਅਰਬ ਹੈ।”"
23ਤਾਂ ਰਾਜੇ ਨਬੂਕਦਨੱਸਰ ਨੇ ਉਨ੍ਹਾਂ ਬੰਦਿਆਂ ਨੂੰ ਆਖਿਆ, “ਨਹੀਂ, ਤੁਹਾਨੂੰ ਚਾਹੀਦਾ ਹੈ ਕਿ ਮੇਰੇ ਸੁਪਨੇ ਬਾਰੇ ਦੱਸੋਁ। ਅਤੇ ਫ਼ੇਰ ਤੁਹਾਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਸਦਾ ਕੀ ਅਰਬ ਹੈ। ਜੇ ਤੁਸੀਂ ਇਹ ਗੱਲਾਂ ਨਹੀਂ ਦੱਸੋਁਗੇ ਤਾਂ ਮੈਂ ਹੁਕਮ ਦੇ ਦਿਆਂਗਾ ਕਿ ਤੁਹਾਡੇ ਟੁਕੜੇ-ਟੁਕੜੇ ਕਰ ਦਿੱਤੇ ਜਾਣ। ਅਤੇ ਮੈਂ ਹੁਕਮ ਦਿਆਂਗਾ ਕਿ ਤੁਹਾਡੇ ਘਰ ਉਦੋਂ ਤੀਕ ਤਬਾਹ ਕੀਤੇ ਜਾਣ ਜਦੋਂ ਤੀਕ ਕਿ ਉਹ ਮਲਬੇ ਦੇ ਢੇਰ ਬਣਕੇ ਨਾ ਰਹਿ ਜਾਣ।"
24ਪਰ ਜੇ ਤੁਸੀਂ ਮੇਰਾ ਸੁਪਨਾ ਮੈਨੂੰ ਦੱਸ ਦਿਓਁਗੇ ਅਤੇ ਉਸ ਦੇ ਅਰਬਾ ਦੀ ਵਿਆਖਿਆ ਕਰ ਦਿਉਗੇ ਤਾਂ ਮੈਂ ਤੁਹਾਨੂੰ ਇਨਾਮ ਭੇਟਾਂ ਅਤੇ ਇੱਜ਼ਤ ਬਖਸ਼ਾਂਗਾ। ਇਸ ਲਈ ਮੈਨੂੰ ਮੇਰੇ ਸੁਪਨੇ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਉਸਦਾ ਕੀ ਅਰਬ ਹੈ।”"
25ਇੱਕ ਵਾਰੀ ਫ਼ੇਰ ਸਿਆਣਿਆਂ ਨੇ ਰਾਜੇ ਨੂੰ ਆਖਿਆ, “ਕਿਰਪਾ ਕਰਕੇ ਸਾਨੂੰ ਸੁਪਨੇ ਬਾਰੇ ਦੱਸੋ, ਅਤੇ ਅਸੀਂ ਤੁਹਾਨੂੰ ਇਹ ਦੱਸ ਦੇਵਾਂਗੇ ਕਿ ਸੁਪਨੇ ਦਾ ਕੀ ਅਰਬ ਹੈ।”"

26ਫ਼ੇਰ ਰਾਜੇ ਨਬੂਕਦਨੱਸਰ ਨੇ ਜਵਾਬ ਦਿੱਤਾ, “ਮੈਂ ਜਾਣਦਾ ਹਾਂ ਕਿ ਤੁਸੀਂ ਹੋਰ ਸਮਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਜਾਣਦੇ ਹੋ ਕਿ ਜੋ ਮੈਂ ਆਖਿਆ ਹੈ ਉਸਦਾ ਅਰਬ ਓਹੀ ਹੈ।"
27ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਮੇਰੇ ਸੁਪਨੇ ਬਾਰੇ ਨਹੀਂ ਦੱਸੋਁਗੇ ਤਾਂ ਤੁਹਾਨੂੰ ਸਜ਼ਾ ਮਿਲੇਗੀ। ਇਸ ਲਈ ਤੁਸੀਂ ਸਾਰੇ ਮੇਰੇ ਨਾਲ ਝੂਠ ਬੋਲਣ ਲਈ ਸਹਿਮਤ ਹੋ ਗਏ ਹੋ। ਤੁਸੀਂ ਹੋਰ ਸਮੇਂ ਦੀ ਆਸ ਰੱਖ ਰਹੇ ਹੋ। ਤੁਸੀਂ ਇਹ ਉਮੀਦ ਕਰ ਰਹੇ ਹੋ ਕਿ ਮੈਂ ਇਹ ਭੁੱਲ ਜਾਵਾਂ ਕਿ ਮੈਂ ਤੁਹਾਡੇ ਪਾਸੋਂ ਕੀ ਕਰਵਾਉਣਾ ਚਾਹੁੰਦਾ ਹਾਂ। ਹੁਣ ਮੈਨੂੰ ਸੁਪਣੇ ਬਾਰੇ ਦੱਸੋ। ਜੇ ਤੁਸੀਂ ਸੁਪਨੇ ਬਾਰੇ ਮੈਨੂੰ ਦੱਸ ਸੱਕਦੇ ਹੋ ਤਾਂ ਮੈਂ ਸਮਝ ਲਵਾਂਗਾ ਕਿ ਤੁਸੀਂ ਮੈਨੂੰ ਇਹ ਦੱਸ ਸੱਕਦੇ ਹੋ ਕਿ ਇਸ ਦਾ ਅਸਲ ਵਿੱਚ ਕੀ ਅਰਬ ਹੈ!”"
28ਕਸਦੀਆਂ ਨੇ ਰਾਜੇ ਨੂੰ ਉੱਤਰ ਦਿਤਾ: ਉਨ੍ਹਾਂ ਨੇ ਆਖਿਆ, “ਧਰਤੀ ਉੱਤੇ ਕੋਈ ਵੀ ਬੰਦਾ ਅਜਿਹਾ ਨਹੀਂ ਹੈ ਜਿਹੜਾ ਉਹ ਗੱਲ ਕਰ ਸੱਕੇ ਜੋ ਰਾਜਾ ਆਖ ਰਿਹਾ ਹੈ! ਕਿਸੇ ਵੀ ਰਾਜੇ ਨੇ ਕਦੇ ਵੀ ਸਿਆਣਿਆਂ ਨੂੰ ਜਾਂ ਜਾਦੂ ਟੂਣੇ ਵਾਲਿਆਂ ਨੂੰ ਅਜਿਹਾ ਕੁਝ ਕਰਨ ਲਈ ਨਹੀਂ ਆਖਿਆ।ਕਿਸੇ ਸਭ ਤੋਂ ਮਹਾਨ ਅਤੇ ਸਭ ਤੋਂ ਤਾਕਤਵਰ ਰਾਜੇ ਨੇ ਵੀ ਆਪਣੇ ਸਿਆਣਿਆਂ ਨੂੰ ਅਜਿਹਾ ਕਰਨ ਲਈ ਕਦੇ ਨਹੀਂ ਆਖਿਆ।"
29ਰਾਜਾ ਉਹ ਗੱਲ ਕਰਨ ਲਈ ਆਖ ਰਿਹਾ ਹੈ ਜਿਹੜੀ ਕਰਨੀ ਬਹੁਤ ਮੁਸ਼ਕਿਲ ਹੈ। ਸਿਰਫ਼ ਦੇਵਤੇ ਹੀ ਰਾਜੇ ਨੂੰ ਉਸ ਦੇ ਸੁਪਨੇ ਬਾਰੇ ਅਤੇ ਉਸ ਦੇ ਅਰਬ ਬਾਰੇ ਦੱਸ ਸੱਕਦੇ ਹਨ। ਪਰ ਦੇਵਤੇ ਲੋਕਾਂ ਨਾਲ ਨਹੀਂ ਰਹਿੰਦੇ।”"
You have read Ezekiel 39
29 verses