Lumina
Ezekiel

Restoration of Israel

Ezekiel 36·Punjabi Bible

1ਏਫ਼ਾਹ (ਸੁੱਕਾ ਮਾਪ) ਅਤੇ ਬਬ (ਤਰਲ ਮਾਪ) ਇੱਕੋ ਨਾਪ ਦਾ ਹੋਣਾ ਚਾਹੀਦਾ ਹੈ। ਇੱਕ ਬਾਬ ਅਤੇ ਇੱਕ ਏਫਾ ਨੂੰ 1/10 ਹੋਮਰ ਦੇ ਬਰਾਬਰ ਹੋਣਾ ਚਾਹੀਦਾ ਹੈ। ਇਹ ਮਾਪ ਹੋਮਰ ਉੱਤੇ ਆਧਾਰਿਤ ਹੋਣਗੇ।"

2ਇੱਕ ਸ਼ੈਕਲ 20 ਗੇਰਾਹਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਇੱਕ ਮੀਨਾ 60 ਸ਼ੈਕਲਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਇਸ ਨੂੰ 20 ਸ਼ੈਕਲ ਜਮ੍ਹਾਂ 25 ਸ਼ੈਕਲ ਜਮ੍ਹਾਂ 15 ਸ਼ੈਕਲ ਹੋਣਾ ਚਾਹੀਦਾ ਹੈ।"

3“ਇਹ ਵਿਸ਼ੇਸ਼ ਭੇਟ ਹੈ ਜੋ ਤੁਹਾਨੂੰ ਅਵੱਸ਼ ਦੇਣੀ ਚਾਹੀਦੀ ਹੈ: 1/6 ਏਫਾ ਕਣਕ, ਹਰ ਹੋਮਰ ਕਣਕ ਲਈ; 1/6 ਏਫਾ ਜੌਁ, ਹਰ ਹੋਮਰ ਜੌਁ ਲਈ;"

41/10 ਬਾਬ ਜੈਤੂਨ ਦਾ ਤੇਲ, ਜੈਤੂਨ ਦੇ ਤੇਲ ਦੇ ਹਰ ਕੋਰ ਲਈ ਯਾਦ ਰੱਖੋ। (ਦਸ ਬਾਬ ਦਾ ਇੱਕ ਹੋਮਰ ਬਣਦਾ ਹੈ। ਯਾਦ ਰੱਖੋ: ਦਸ ਬਾਬ ਦਾ ਇੱਕ ਕੋਰ ਬਣਦਾ ਹੈ।)"

5ਅਤੇ ਇੱਕ ਭੇਡ ਹਰ 200 ਭੇਡਾਂ ਬਦਲੇ, ਇਸਰਾਏਲ ਦੇ ਹਰ ਪਾਣੀ ਸੋਮਿਆਂ ਤੋਂ। “ਇਹ ਖਾਸ ਭੇਟਾਂ, ਅਨਾਜ ਦੀਆਂ ਭੇਟਾਂ ਲਈ, ਹੋਮ ਦੀਆਂ ਭੇਟਾਂ ਲਈ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲਈ ਹਨ। ਇਹ ਭੇਟਾਂ ਲੋਕਾਂ ਲਈ ਪ੍ਰਾਸਚਿਤ ਕਰਨ ਲਈ ਹਨ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"

Ezekiel 36 illustration - Ezekiel Chapter 36

6“ਦੇਸ ਦਾ ਹਰ ਵਿਅਕਤੀ ਇਸਰਾਏਲ ਦੇ ਹਾਕਮ ਨੂੰ ਇਹ ਭੇਟਾਂ ਦੇਵੇਗਾ।"

7ਪਰ ਹਾਕਮ ਨੂੰ ਖਾਸ ਪਵਿੱਤਰ ਦਿਨਾਂ ਲਈ ਲੋੜੀਁਦੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਹਨ। ਹਾਕਮ ਨੂੰ ਚਾਹੀਦਾ ਹੈ ਕਿ ਉਹ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਦਾਵਤ ਦੇ ਦਿਨਾਂ ਲਈ ਪੀਣ ਦੀਆਂ ਭੇਟਾਂ, ਨਵੇਂ ਚਂਦ ਲਈ, ਸਬਤ ਲਈ ਅਤੇ ਇਸਰਾਏਲ ਦੇ ਪਰਿਵਾਰ ਦੀਆਂ ਸਾਰੀਆਂ ਖਾਸ ਦਾਵਤਾਂ ਲਈ, ਦੇਵੇ। ਹਾਕਮ ਨੂੰ ਚਾਹੀਦਾ ਹੈ ਕਿ ਉਹ ਸਾਰੇ ਪਾਪ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਵੇ। ਜਿਨ੍ਹਾਂ ਦੀ ਵਰਤੋਂ ਇਸਰਾਏਲ ਦੇ ਪਰਿਵਾਰ ਖਾਤਰ ਪ੍ਰਾਸਚਿਤ ਕਰਨ ਲਈ ਕੀਤੀ ਜਾਂਦੀ ਹੈ।”"

8ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਪਹਿਲੇ ਮਹੀਨੇ ਵਿੱਚ, ਮਹੀਨੇ ਦੀ ਪਹਿਲੀ ਤਾਰੀਖ ਨੂੰ ਤੁਸੀਂ ਇੱਕ ਦੋਸ਼ ਰਹਿਤ ਵਹਿੜਕਾ ਲਵੋਗੇ। ਤੁਹਾਨੂੰ ਉਸ ਵਹਿੜਕੇ ਦੀ ਵਰਤੋਂ ਮੰਦਰ ਤੋਂ ਪਾਪ ਦਾ ਪ੍ਰਭਾਵ ਹਟਾਉਣ ਲਈ ਕਰਨੀ ਚਾਹੀਦੀ ਹੈ।"

9ਜਾਜਕ ਪਾਪ ਦੀਆਂ ਭੇਟਾਂ ਤੋਂ ਕੁਝ ਖੂਨ ਲਵੇਗਾ ਅਤੇ ਇਸ ਨੂੰ ਮੰਦਰ ਦੀਆਂ ਦਹਿਲੀਜ਼ਾਂ ਅਤੇ ਜਗਵੇਦੀ ਦੇ ਕਿਂਗਰੇ ਦੇ ਚਹੁਂਆਂ ਕਿਨਾਰਿਆਂ, ਅਤੇ ਅੰਦਰਲੇ ਵਿਹੜੇ ਦੇ ਦਰਾਂ ਉੱਤੇ ਛਿੜਕੇਗਾ।"

10ਉਸ ਮਹੀਨੇ ਦੇ 7ਵੇਂ ਦਿਨ ਤੁਸੀਂ ਇਹੀ ਗੱਲ ਕਿਸੇ ਉਸ ਬੰਦੇ ਲਈ ਕਰੋਂਗੇ ਜਿਸ ਨੇ ਗ਼ਲਤੀ ਨਾਲ ਜਾਂ ਅਣਜਾਣਿਆਂ ਪਾਪ ਕੀਤਾ ਹੈ। ਇਸ ਤਰ੍ਹਾਂ ਤੁਸੀਂ ਮੰਦਰ ਨੂੰ ਲਈ ਪ੍ਰਾਸਚਿਤ ਕਰ ਦੇਵੋਂਗੇ।"

Ezekiel 36 illustration - Ezekiel Chapter 36

11ਪਸਹ ਦੀ ਦਾਵਤ ਦੌਰਾਨ ਭੇਟਾਂ “ਪਹਿਲੇ ਮਹੀਨੇ ਦੇ 14ਵੇਂ ਦਿਨ ਤੁਹਾਨੂੰ ਪਸਹ ਦਾ ਜਸ਼ਨ ਜ਼ਰੂਰ ਮਨਾਉਣਾ ਚਾਹੀਦਾ ਹੈ। ਇਸ ਸਮੇਂ ਪਤੀਰੀ ਰੋਟੀ ਦਾ ਪਰਬ ਸ਼ੁਰੂ ਹੁੰਦਾ ਹੈ। ਇਹ ਤਿਉਹਾਰ ਸੱਤ ਦਿਨ ਜਾਰੀ ਰਹਿੰਦਾ ਹੈ।"

12ਉਸ ਸਮੇਂ ਹਾਕਮ ਆਪਣੇ ਲਈ ਅਤੇ ਇਸਰਾਏਲ ਦੇ ਸਾਰੇ ਲੋਕਾਂ ਲਈ ਵੱਛਾ ਭੇਟ ਕਰੇਗਾ। ਵੱਛਾ ਪਾਪ ਦੀਆਂ ਭੇਟਾਂ ਵਜੋਂ ਹੋਵੇਗਾ।"

13ਦਾਵਤ ਦੇ ਸੱਤਾਂ ਦਿਨਾਂ ਦੌਰਾਨ, ਹਾਕਮ ਸੱਤ ਦੋਸ਼ ਰਹਿਤ ਬਲਦ ਅਤੇ ਸੱਤ ਦੋਸ਼ ਰਹਿਤ ਭੇਡੂ ਭੇਟ ਕਰੇਗੀਆਂ। ਇਹ ਯਹੋਵਾਹ ਲਈ ਹੋਮ ਦੀਆਂ ਭੇਟਾਂ ਹੋਣਗੀਆਂ। ਹਾਕਮ, ਸੱਤਾਂ ਦਿਨਾਂ ਦੇ ਪਰਬ ਦੇ ਹਰ ਦਿਨ ਇੱਕ ਬਲਦ ਦੇਵੇਗਾ। ਅਤੇ ਉਹ ਹਰ ਰੋਜ਼ ਪਾਪ ਦੀਆਂ ਭੇਟਾਂ ਵਜੋਂ ਇੱਕ ਬੱਕਰਾ ਭੇਟ ਕਰੇਗਾ।"

14ਹਾਕਮ ਜੌਆਂ ਦਾ ਇੱਕ ੇਫਾ ਹਰ ਬਲਦ ਦੇ ਨਾਲ ਅਨਾਜ ਦੀ ਭੇਟ ਵਜੋਂ, ਅਤੇ ਜੌਆਂ ਦਾ ਇੱਕ ਇਫ਼ਾਹ ਹਰ ਭੇਡੂ ਦੇ ਨਾਲ ਭੇਟ ਕਰੇਗਾ। ਅਤੇ ਹਾਕਮ ਨੂੰ ਅਨਾਜ ਦੇ ਹਰੇਕ ਇਫ਼ਾਹ ਨਾਲ ਤੇਲ ਦਾ ਇੱਕ ਹੀਨ ਵੀ ਜ਼ਰੂਰ ਦੇਣਾ ਚਾਹੀਦਾ ਹੈ।"

15ਹਾਕਮ ਨੂੰ ਡੇਰਿਆਂ ਦੇ ਪਰਬ ਦੇ ਸੱਤਾਂ ਦਿਨਾਂ ਦੌਰਾਨ ਇਹੋ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਇਹ ਤਿਉਹਾਰ 7 ਵੇਂ ਮਹੀਨੇ ਦੀ 15 ਵੇਂ ਦਿਨ ਨੂੰ ਸ਼ੁਰੂ ਹੁੰਦਾ ਹੈ। ਇਹ ਭੇਟਾਂ ਪਾਪ ਦੀਆਂ ਭੇਟਾਂ, ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਤੇਲ ਦੀਆਂ ਭੇਟਾਂ ਹੋਣਗੀਆਂ।”"

Ezekiel 36 illustration - Ezekiel Chapter 36

16ਹਾਕਮ ਅਤੇ ਪਰਬਾਂ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਅੰਦਰਲੇ ਵਿਹੜੇ ਦਾ ਪੂਰਬੀ ਦਰਵਾਜ਼ਾ ਕੰਮ ਦੇ ਛੇ ਦਿਨਾਂ ਦੌਰਾਨ ਬੰਦ ਰਹੇਗਾ। ਪਰ ਇਸ ਨੂੰ ਸਬਤ ਦੇ ਦਿਨ ਅਤੇ ਨਵੇਂ ਚਂਦ ਦੇ ਦਿਨ ਖੋਲ੍ਹਿਆ ਜਾਵੇਗਾ।"

17ਹਾਕਮ ਇਸ ਫ਼ਾਟਕ ਦੇ ਵਰਾਂਡਾ ਵਿੱਚ ਜਾਵੇਗਾ ਅਤੇ ਫ਼ਾਟਕ ਦੀ ਚੌਖਟ ਕੋਲ ਖਲੋਵੇਗਾ। ਫ਼ੇਰ ਜਾਜਕ ਹਾਕਮ ਦੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣਗੇ। ਹਾਕਮ ਫ਼ਾਟਕ ਦੀ ਸਰਦਲ ਉੱਤੇ ਉਪਾਸਨਾ ਕਰੇਗਾ। ਫ਼ੇਰ ਉਹ ਬਾਹਰ ਜਾਵੇਗਾ। ਪਰ ਦਰਵਾਜ਼ਾ ਸ਼ਾਮ ਤੋਂ ਪਹਿਲਾਂ ਬੰਦ ਨਹੀਂ ਕੀਤਾ ਜਾਵੇਗਾ।"

18ਸਬਤ ਦੇ ਦਿਨ ਅਤੇ ਨਵੇਂ ਚੰਨ ਦੇ ਦਿਨ, ਜ਼ਮੀਨ ਦੇ ਲੋਕ ਵੀ ਦਰਵਾਜ਼ੇ ਉੱਤੇ ਯਹੋਵਾਹ ਦੀ ਉਪਾਸਨਾ ਕਰਨਗੇ।"

19“ਸਬਤ ਦੇ ਦਿਨ, ਹਾਕਮ ਯਹੋਵਾਹ ਅੱਗੇ ਹੋਮ ਦੀ ਭੇਟ ਚਢ਼ਵੇਗਾ। ਉਸ ਨੂੰ ਛੇ ਦੋਸ਼ ਰਹਿਤ ਲੇਲੇ ਅਤੇ ਇੱਕ ਦੋਸ਼ ਰਹਿਤ ਭੇਡੂ ਜ਼ਰੂਰ ਭੇਟ ਕਰਨਾ ਚਾਹੀਦਾ ਹੈ।"

20ਉਸ ਨੂੰ ਭੇਡੂ ਦੇ ਨਾਲ ਅਨਾਜ ਦੀ ਭੇਟ ਦਾ ਇੱਕ ਇਫ਼ਾਹ ਜ਼ਰੂਰ ਦੇਣਾ ਚਾਹੀਦਾ ਹੈ। ਜਿੱਥੇ ਤੀਕ ਲੇਲਿਆਂ ਦੇ ਨਾਲ ਅਨਾਜ ਦੀਆਂ ਭੇਟਾਂ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਦੇ ਸੱਕਦਾ ਹੈ। ਪਰ ਉਸ ਨੂੰ ਅਨਾਜ ਦੇ ਇੱਕ ਇਫ਼ਾਹ ਦੇ ਨਾਲ ਇੱਕ ਹੀਨ ਜੈਤੂਨ ਦਾ ਤੇਲ ਜ਼ਰੂਰ ਦੇਣਾ ਚਾਹੀਦਾ ਹੈ।"

Ezekiel 36 illustration - Ezekiel Chapter 36

21“ਨਵੇਂ ਚਂਦ ਦੇ ਦਿਨ ਉਸ ਨੂੰ ਇੱਕ ਦੋਸ਼ ਰਹਿਤ ਬਲਦ ਜ਼ਰੂਰ ਭੇਟ ਕਰਨਾ ਚਾਹੀਦਾ ਹੈ। ਉਹ ਛੇ ਦੋਸ਼ ਰਹਿਤ ਲੇਲੇ ਅਤੇ ਇੱਕ ਦੋਸ਼ ਰਹਿਤ ਭੇਡੂ ਵੀ ਭੇਟ ਕਰੇਗਾ।"

22ਹਾਕਮ ਨੂੰ ਬਲਦ ਦੇ ਨਾਲ ਇੱਕ ਏਫ਼ਾ ਅਨਾਜ ਦੀ ਭੇਟ, ਅਤੇ ਦੁਂਬੇ ਦੇ ਨਾਲ ਇੱਕ ਏਫ਼ਾ ਦੀ ਭੇਟ ਜ਼ਰੂਰ ਚੜ੍ਹਾਉਣੀ ਚਾਹੀਦੀ ਹੈ। ਜਿੱਥੇ ਤੀਕ ਲੇਲਿਆਂ ਦੇ ਨਾਲ ਅਨਾਜ ਦੀ ਭੇਟ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਦੇ ਸੱਕਦਾ ਹੈ। ਪਰ ਉਸ ਨੂੰ ਹਰ ਏਫ਼ਾ ਅਨਾਜ ਲਈ ਜੈਤੂਨ ਦੇ ਤੇਲ ਦਾ ਇੱਕ ਹੀਨ ਜ਼ਰੂਰ ਦੇਣਾ ਚਾਹੀਦਾ ਹੈ।"

23“ਜਦੋਂ ਹਾਕਮ ਅੰਦਰ ਜਾਵੇ, ਉਸ ਨੂੰ ਪੂਰਬੀ ਫਾਟਕ ਦੇ ਵਰਾਂਡਾ ਵੱਲੋਂ ਦਾਖਲ ਹੋਣਾ ਚਾਹੀਦਾ, ਅਤੇ ਉਸ ਨੂੰ ਇਸ ਨੂੰ ਉਵੇਂ ਹੀ ਛੱਡ ਦੇਣਾ ਚਾਹੀਦਾ ਹੈ।"

24“ਜਦੋਂ ਧਰਤੀ ਦੇ ਲੋਕ ਖਾਸ ਦਾਵਤਾਂ ਸਮੇਂ ਯਹੋਵਾਹ ਦਾ ਦੀਦਾਰ ਕਰਨ ਆਉਣ, ਤਾਂ ਜਿਹੜਾ ਬੰਦਾ ਉਪਾਸਨਾ ਲਈ ਉੱਤਰੀ ਫ਼ਾਟਕ ਵੱਲੋਂ ਦਾਖਲ ਹੁੰਦਾ ਉਹ ਦੱਖਣੀ ਫ਼ਾਟਕ ਰਾਹੀਂ ਬਾਹਰ ਜਾਵੇਗਾ। ਜਿਹੜਾ ਬੰਦਾ ਦੱਖਣੀ ਫ਼ਾਟਕ ਰਾਹੀਂ ਦਾਖਲ ਹੁੰਦਾ ਹੈ ਉਹ ਉੱਤਰੀ ਫ਼ਾਟਕ ਰਾਹੀਂ ਬਾਹਰ ਜਾਵੇਗਾ। ਕੋਈ ਵੀ ਉਸੇ ਰਸਤੇ ਤੋਂ ਵਾਪਸ ਨਹੀਂ ਆਵੇਗਾ ਜਿਧਰੋ ਉਹ ਦਾਖਲ ਹੋਇਆ ਸੀ। ਹਰ ਬੰਦੇ ਨੂੰ ਸਿੱਧਾ ਬਾਹਰ ਜਾਣਾ ਚਾਹੀਦਾ ਹੈ।"

25ਹਾਕਮ ਨੂੰ ਲੋਕਾਂ ਦੇ ਨਾਲ ਓੱਥੇ ਹੋਣਾ ਚਾਹੀਦਾ ਹੈ। ਜਦੋਂ ਲੋਕ ਅੰਦਰ ਜਾਣ ਤਾਂ ਹਾਕਮ ਉਨ੍ਹਾਂ ਦੇ ਨਾਲ ਜਾਵੇਗਾ। ਜਦੋਂ ਉਹ ਬਾਹਰ ਆਉਣ ਤਾਂ ਹਾਕਮ ਵੀ ਬਾਹਰ ਆਵੇਗਾ।"

Ezekiel 36 illustration - Ezekiel Chapter 36

26“ਦਾਵਤਾਂ ਦੇ ਮੌਕੇ ਅਤੇ ਹੋਰ ਖਾਸ ਸਮਾਗਮਾਂ ਸਮੇਂ ਹਰ ਜਵਾਨ ਬਲਦ ਦੇ ਨਾਲ ਅਨਾਜ ਚੜ੍ਹਾਵੇ ਦਾ ਇੱਕ ਇਫ਼ਾਹ ਜ਼ਰੂਰ ਭੇਟ ਕੀਤਾ ਜਾਵੇ। ਅਤੇ ਹਰ ਦੁਂਬੇ ਦੇ ਨਾਲ ਇੱਕ ਏਫ਼ਾ ਅਨਾਜ ਦੀ ਭੇਟ ਜ਼ਰੂਰ ਚੜ੍ਹਾਈ ਜਾਵੇ। ਜਿੱਥੇ ਤੀਕ ਲੇਲਿਆਂ ਦੇ ਨਾਲ ਅਨਾਜ ਦੀ ਭੇਟ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਭੇਂਟ ਕਰ ਸੱਕਦਾ ਹੈ। ਪਰ ਉਸ ਨੂੰ ਹਰ ਏਫ਼ਾ ਅਨਾਜ ਲਈ ਜੈਤੂਨ ਦੇ ਤੇਲ ਦਾ ਇੱਕ ਹੀਨ ਜ਼ਰੂਰ ਦੇਣਾ ਚਾਹੀਦਾ ਹੈ।"

27“ਜਦੋਂ ਸ਼ਾਸਕ ਯਹੋਵਾਹ ਅੱਗੇ ਮਨਮਰਜ਼ੀ ਦੀ ਭੇਟ ਚੜ੍ਹਾਵੇ ਇਹ ਹੋਮ ਦੀ ਭੇਟ ਵੀ ਹੋ ਸੱਕਦੀ ਹੈ ਅਤੇ ਸੁੱਖ ਸਾਂਦ ਦੀ ਭੇਟ ਜਾਂ ਮਨਮਰਜ਼ੀ ਦੀ ਭੇਂਟ ਵੀ ਹੋ ਸੱਕਦੀ ਹੈ। ਉਸ ਲਈ ਪੂਰਬੀ ਦਰਵਾਜ਼ਾ ਖੋਲ੍ਹਿਆ ਜਾਵੇਗਾ। ਫ਼ੇਰ ਉਹ ਉਸੇ ਤਰ੍ਹਾਂ ਆਪਣੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਵੇਗਾ ਜਿਵੇਂ ਉਹ ਸਬਤ ਦੇ ਦਿਨ ਕਰਦਾ ਹੈ। ਜਦੋਂ ਉਹ ਜਾਵੇਗਾ ਤਾਂ ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ।"

28ਰੋਜ਼ਾਨਾ ਦੀ ਭੇਂਟ “ਤੁਸੀਂ ਹਰ ਰੋਜ਼ ਇੱਕ ਸਾਲ ਦਾ ਦੋਸ਼ ਰਹਿਤ ਲੇਲਾ ਭੇਟ ਕਰੋਗੇ। ਇਹ ਯਹੋਵਾਹ ਲਈ ਹੋਮ ਦੀ ਭੇਟ ਚੜ੍ਹਾਬੇਗੀ। ਤੁਸੀਂ ਅਜਿਹਾ ਹਰ ਸਵੇਰ ਨੂੰ ਕਰੋਂਗੇ।"

29ਇਸਦੇ ਨਾਲ ਹੀ ਤੁਸੀਂ ਹਰ ਸਵੇਰ, ਲੇਲੇ ਦੇ ਨਾਲ ਅਨਾਜ ਦੀਆਂ ਭੇਟਾਂ ਚੜ੍ਹਾਉਂਗੀ। ਤੁਸੀਂ ਆਟੇ ਦਾ 1/6 ਏਫ਼ਾ ਅਤੇ ਮੈਦੇ ਨੂੰ ਬਿਂਦਾ ਕਰਨ ਲਈ 1/3 ਹੀਨ ਤੇਲ ਭੇਟ ਕਰੋਗੇ। ਇਹ ਯਹੋਵਾਹ ਲਈ ਹਰ ਰੋਜ਼ ਦਾ ਅਨਾਜ ਦੀਆਂ ਭੇਟਾਂ ਹੋਵੇਗੀ।"

30ਇਸ ਲਈ ਉਹ ਹਮੇਸ਼ਾ ਲਈ ਹਰ ਸਵੇਰ ਹੋਮ ਦੀ ਭੇਟ ਵਜੋਂ ਇੱਕ ਲੇਲਾ, ਅਨਾਜ ਦੀ ਭੇਟ ਅਤੇ ਤੇਲ ਚੜ੍ਹਾਉਣਗੇ।”"

Ezekiel 36 illustration - Ezekiel Chapter 36

31ਹਾਕਮ ਲਈ ਵਿਰਾਸਤ ਦੇ ਕਨੂੰਨ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਜੇ ਕੋਈ ਹਾਕਮ ਆਪਣੀ ਜ਼ਮੀਨ ਦੇ ਹਿੱਸੇ ਵਿੱਚ ਆਪਣੇ ਪੁੱਤਰਾਂ ਨੂੰ ਕੋਈ ਸੁਗਾਤ ਦਿੰਦਾ ਹੈ, ਤਾਂ ਇਹ ਉਸ ਦੇ ਪੁੱਤਰਾਂ ਦੀ ਹੋਵੇਗੀ। ਇਹ ਉਨ੍ਹਾਂ ਦੀ ਮਲਕੀਅਤ ਹੈ।"

32ਪਰ ਜੇ ਕੋਈ ਹਾਕਮ ਆਪਣੀ ਜ਼ਮੀਨ ਦਾ ਕੋਈ ਹਿੱਸਾ ਆਪਣੇ ਕਿਸੇ ਗੁਲਾਮ ਨੂੰ ਸੁਗਾਤ ਵਜੋਂ ਦਿੰਦਾ ਹੈ, ਤਾਂ ਉਹ ਜ਼ਮੀਨ ਆਜ਼ਾਦੀ ਦੇ ਵਰ੍ਹੇ ਤੀਕ ਉਸ ਗੁਲਾਮ ਦੀ ਮਲਕੀਅਤ ਰਹੇਗੀ। ਫ਼ੇਰ ਇਹ ਸੁਗਾਤ ਹਾਕਮ ਕੋਲ ਵਾਪਸ ਚਲੀ ਜਾਵੇਗੀ। ਸਿਰਫ਼ ਹਾਕਮ ਦੇ ਪੁੱਤਰ ਹੀ ਹਾਕਮ ਵੱਲੋਂ ਦਿੱਤੀ ਜ਼ਮੀਨ ਦੀ ਸੁਗਾਤ ਨੂੰ ਰੱਖਣਗੇ!"

33ਅਤੇ ਹਾਕਮ ਆਪਣੇ ਲੋਕਾਂ ਵਿੱਚੋਂ ਕਿਸੇ ਦੀ ਜ਼ਮੀਨ ਨਹੀਂ ਖੋਹੇਗਾ ਅਤੇ ਨਾ ਉਨ੍ਹਾਂ ਨੂੰ ਆਪਣੀ ਜ਼ਮੀਨ ਛੱਡਣ ਲਈ ਮਜ਼ਬੂਰ ਕਰੇਗਾ। ਉਸ ਨੂੰ ਆਪਣੇ ਪੁੱਤਰਾਂ ਨੂੰ ਆਪਣੀ ਹੀ ਜ਼ਮੀਨ ਦੇਣੀ ਚਾਹੀਦੀ ਹੈ। ਇੰਝ ਮੇਰੇ ਲੋਕਾਂ ਨੂੰ ਆਪਣੀ ਜ਼ਮੀਨ ਗੁਆਉਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।”"

34ਖਾਸ ਰਸੋਈਆ ਉਹ ਆਦਮੀ ਮੈਨੂੰ ਫ਼ਾਟਕ ਦੇ ਨਾਲ ਲੱਗਦੇ ਪ੍ਰਵੇਸ਼ ਦੁਆਰ ਰਾਹੀਂ ਅੰਦਰ ਲੈ ਗਿਆ। ਉਹ ਮੈਨੂੰ ਉੱਤਰ ਵਾਲੇ ਪਾਸੇ ਬਣੇ ਹੋਏ ਜਾਜਕਾਂ ਦੇ ਪਵਿੱਤਰ ਕਮਰਿਆਂ ਤੱਕ ਲੈ ਗਿਆ ਓੱਥੇ ਮੈਂ ਰਸਤੇ ਦੇ ਪੱਛਮੀ ਕਿਨਾਰੇ ਤੇ ਇੱਕ ਸਥਾਨ ਦੇਖਿਆ।"

35ਆਦਮੀ ਨੇ ਮੈਨੂੰ ਆਖਿਆ, “ਇਹੀ ਉਹ ਥਾਂ ਹੈ ਜਿੱਥੇ ਜਾਜਕ ਦੋਸ਼ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਨੂੰ ਪਕਾਉਣਗੇ। ਇੱਥੇ ਹੀ ਜਾਜਕ ਅਨਾਜ ਦੀਆਂ ਭੇਟਾਂ ਨੂੰ ਸੇਕਣਗੇ। ਤਾਂ ਜੋ ਉਨ੍ਹਾਂ ਨੂੰ ਇਨ੍ਹਾਂ ਭੇਟਾਂ ਨੂੰ ਬਾਹਰਲੇ ਵਿਹੜੇ ਵਿੱਚ ਲਿਜਾਣ ਦੀ ਜ਼ਰੂਰਤ ਨਾ ਪਵੇ। ਇਸ ਤਰ੍ਹਾਂ ਉਹ ਇਨ੍ਹਾਂ ਪਵਿੱਤਰ ਚੀਜ਼ਾਂ ਨੂੰ ਆਮ ਲੋਕਾਂ ਦੇ ਸਾਹਮਣੇ ਬਾਹਰ ਨਹੀਂ ਲਿਆਉਣਗੇ।”"

Ezekiel 36 illustration - Ezekiel Chapter 36

36ਫ਼ੇਰ ਉਹ ਆਦਮੀ ਮੈਨੂੰ ਬਾਹਰਲੇ ਵਿਹੜੇ ਵੱਲ ਬਾਹਰ ਲੈ ਗਿਆ। ਉਹ ਮੈਨੂੰ ਵਿਹੜੇ ਦੇ ਚਾਰ ਕੋਨਿਆਂ ਕੋਲ ਲੈ ਗਿਆ। ਮੈਂ ਵੱਡੇ ਵਿਹੜੇ ਦੇ ਹਰ ਕੋਨੇ ਵਿੱਚ ਛੋਟੇ ਵਿਹੜੇ ਦੇਖੇ।"

37ਵਿਹੜੇ ਦੇ ਹਰੇਕ ਕੋਨੇ ਵਿੱਚ ਇੱਕ ਛੋਟਾ ਬੰਦ ਖੇਤਰ ਸੀ। ਹਰੇਕ ਛੋਟਾ ਵਿਹੜਾ 40 ਹੱਥ ਲੰਮਾ ਅਤੇ 30 ਹੱਥ ਚੌੜਾ ਸੀ। ਚਾਰੇ ਖੇਤਰਾਂ ਦਾ ਨਾਪ ਵੀ ਇਹੀ ਸੀ।"

38ਹਰੇਕ ਛੋਟੇ ਵਿਹੜੇ ਦੇ ਆਲੇ-ਦੁਆਲੇ ਇੱਟਾਂ ਦੀ ਕੰਧ ਸੀ। ਅਤੇ ਇੱਟਾਂ ਦੀ ਕੰਧ ਅੰਦਰ ਭੋਜਨ ਪਕਾਉਣ ਲਈ ਥਾਵਾਂ ਬਣੀਆਂ ਹੋਈਆਂ ਸਨ।"

Chapter Complete

You have read Ezekiel 36

38 verses