1ਅਤੇ ਇਸਦੀ ਡਿਉੜੀ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਉੱਤੇ ਸੀ। ਫਾਟਕ ਦੇ ਰਸਤੇ ਦੇ ਹਰ ਪਾਸੇ ਦੀਆਂ ਦੀਵਾਂਰਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ।"
2ਫ਼ੇਰ ਉਹ ਆਦਮੀ ਮੈਨੂੰ ਉੱਤਰੀ ਦਰਵਾਜ਼ੇ ਵੱਲ ਲੈ ਗਿਆ। ਉਸ ਨੇ ਇਸਦਾ ਨਾਪ ਲਿਆ। ਇਸਦਾ ਨਾਪ ਵੀ ਹੋਰਨਾਂ ਦਰਵਾਜ਼ਿਆਂ ਦੇ ਨਾਪ ਜਿੰਨਾ ਹੀ ਸੀ।"
3ਇਸ ਦੇ ਕਮਰੇ, ਆਸੇ-ਪਾਸੇ ਦੀਆਂ ਕੰਧਾਂ ਅਤੇ ਵਰਾਂਡਾ ਵੀ ਉਸੇ ਨਾਪ ਦਾ ਸੀ। ਦਰਵਾਜ਼ੇ ਦੇ ਰਸਤੇ ਅਤੇ ਇਸਦੇ ਵਰਾਂਡੇ ਦੇ ਸਾਰੇ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50 ਹੱਬ ਲੰਮਾ ਅਤੇ 25 ਹੱਬ ਚੌੜਾ ਸੀ।"
4ਇਸਦਾ ਵਰਾਂਡਾ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਤੇ ਸੀ। ਦਰਵਾਜ਼ੇ ਵਾਲੇ ਰਸਤੇ ਦੇ ਹਰ ਪਾਸੇ ਕੰਧਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ।"
5ਬਲੀਆਂ ਦੀ ਤਿਆਰੀ ਲਈ ਕਮਰੇ ਉਬੇ ਇੱਕ ਕਮਰਾ ਸੀ ਜਿਸਦਾ ਦਰਵਾਜ਼ਾ ਇਸ ਫਾਟਕ ਦੇ ਵਰਾਂਡੇ ਵੱਲ ਖੁਲ੍ਹਦਾ ਸੀ। ਇਹ ਓਹੀ ਥਾਂ ਸੀ ਜਿੱਥੇ ਜਾਜਕ ਹੋਮ ਦੀਆਂ ਭੇਟਾਂ ਲਈ ਜਾਨਵਰਾਂ ਨੂੰ ਧੋਁਦੇ ਹਨ।"

6ਇਸ ਵਰਾਂਡੇ ਦੇ ਫਾਟਕ ਦੇ ਹਰ ਪਾਸੀ ਦੋ ਮੇਜ਼ ਲੱਗੇ ਹੋਏ ਸਨ। ਹੋਮ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਵਜੋਂ ਚੜ੍ਹਾਏ ਜਾਣ ਵਾਲੇ ਜਾਨਵਰ ਇਸੇ ਮੇਜ਼ ਉੱਤੇ ਮਾਰੇ ਜਾਂਦੇ ਸਨ।"
7ਇਸ ਵਰਾਂਡੇ ਦੀ ਬਾਹਰਲੀ ਕੰਧ ਦੇ ਦਰਵਾਜ਼ੇ ਦੇ ਹਰ ਪਾਸੇ ਵੀ, ਦੋ ਮੇਜ਼ ਲੱਗੇ ਹੋਏ ਸਨ।"
8ਇਸ ਤਰ੍ਹਾਂ ਅੰਦਰਲੀ ਕੰਧ ਨਾਲ ਚਾਰ ਮੇਜ਼ ਲੱਗੇ ਹੋਏ ਸਨ ਅਤੇ ਬਾਹਰਲੀ ਕੰਧ ਨਾਲ ਚਾਰ ਮੇਜ਼ ਲੱਗੇ ਹੋਏ ਸਨ-ਅੱਠ ਮੇਜ਼, ਜਿਨ੍ਹਾਂ ਦੀ ਵਰਤੋਂ ਜਾਜਕ ਜਾਨਵਰਾਂ ਦੀ ਬਲੀ ਚੜ੍ਹਾਉਣ ਵੇਲੇ ਕਰਦੇ ਸਨ।"
9ਹੋਮ ਦੀ ਭੇਟ ਚੜ੍ਹਾਉਣ ਲਈ ਵੀ ਉਬੇ ਪੱਥਰ ਦੇ ਬਣੇ ਹੋਏ ਚਾਰ ਮੇਜ਼ ਸਨ। ਇਹ ਮੇਜ਼ 1-1/2 ਹੱਬ ਲੰਮੇ 1-1/2 ਹੱਬ ਚੌੜੇ ਅਤੇ। 1-1/2 ਹੱਥ ਉੱਚੇ ਸਨ। ਇਨ੍ਹਾਂ ਮੇਜ਼ਾਂ ਉੱਤੇ ਜਾਜਕ ਆਪਣੇ ਉਹ ਔਜ਼ਾਰ ਰੱਖਦੇ ਸਨ ਜਿਨ੍ਹਾਂ ਦੀ ਵਰਤੋਂ ਉਹ ਹੋਮ ਦੀਆਂ ਭੇਟਾਂ ਅਤੇ ਹੋਰਨਾਂ ਬਲੀਆਂ ਲਈਁ ਜਾਨਵਰਾਂ ਨੂੰ ਮਾਰਨ ਲਈ ਕਰਦੇ ਸਨ।"
10ਇਸ ਥਾਂ ਦੀਆਂ ਸਾਰੀਆਂ ਕੰਧਾਂ ਉੱਤੇ, ਤਿੰਨ ਇੰਚ ਲੰਮੀਆਂ ਮਾਸ ਲਟਕਾਉਣ ਵਾਲੀਆਂ ਹੁੱਕਾਂ ਸਨ। ਭੇਟਾਂ ਦਾ ਮਾਸ ਮੇਜ਼ਾਂ ਉੱਤੇ ਰੱਖ ਦਿੱਤਾ ਜਾਂਦਾ ਸੀ।"

11ਜਾਜਕਾਂ ਦੇ ਕਮਰੇ ਅੰਦਰਲੇ ਵਿਹੜੇ ਵਿੱਚ ਦੋ ਕਮਰੇ ਸਨ। ਇੱਕ ਉੱਤਰ ਵਾਲੇ ਦਰਵਾਜ਼ੇ ਕੋਲ ਸੀ ਜਿਸਦਾ ਮੂੰਹ ਦੱਖਣ ਵੱਲ ਸੀ। ਦੂਸਰਾ ਕਮਰਾ ਦੱਖਣੀ ਦਰਵਾਜ਼ੇ ਕੋਲ ਸੀ ਜਿਸਦਾ ਮੂੰਹ ਉੱਤਰ ਵੱਲ ਸੀ।"
12ਆਦਮੀ ਨੇ ਮੈਨੂੰ ਆਖਿਆ, “ਉਹ ਕਮਰਾ ਜਿਸਦਾ ਮੂੰਹ ਦੱਖਣ ਵੱਲ ਹੈ, ਉਨ੍ਹਾਂ ਜਾਜਕਾਂ ਲਈ ਹੈ ਜਿਹੜੇ ਮੰਦਰ ਦੇ ਖੇਤਰ ਵਿੱਚ ਸੇਵਾ ਕਰਨ ਦਾ ਫ਼ਰਜ਼ ਨਿਭਾ ਰਹੇ ਹਨ।"
13ਪਰ ਉਹ ਕਮਰਾ ਜਿਸਦਾ ਮੂੰਹ ਉੱਤਰ ਵੱਲ ਹੈ, ਉਨ੍ਹਾਂ ਜਾਜਕਾਂ ਲਈ ਹੈ ਜੋ ਜਗਵੇਦੀ ਉੱਤੇ ਸੇਵਾ ਕਰਨ ਦਾ ਫ਼ਰਜ਼ ਨਿਭਾ ਰਹੇ ਹਨ। ਜਾਜਕ ਲੇਵੀ ਦੇ ਪਰਿਵਾਰ ਸਮੂਹ ਵਿੱਚੋਂ ਹਨ। ਪਰ ਜਾਜਕਾਂ ਦਾ ਇਹ ਦੂਸਰਾ ਸਮੂਹ ਸਦੋਕ ਦੇ ਉਤਰਾਧਿਕਾਰੀਆਂ ਵਿੱਚੋਂ ਹੈ। ਸਿਰਫ਼ ਉਹੀ ਅਜਿਹੇ ਲੋਕ ਹਨ ਜਿਹੜੇ ਯਹੋਵਾਹ ਦੀ ਸੇਵਾ ਕਰਨ ਲਈ ਜਗਵੇਦੀ ਬਲੀਆਂ ਚੜ੍ਹਾ ਸੱਕਦੇ ਹਨ।”"
14ਆਦਮੀ ਨੇ ਅੰਦਰਲੇ ਵਿਹੜੇ ਦਾ ਨਾਪ ਲਿਆ। ਵਿਹੜਾ ਪੂਰਨ ਚੌਕੋਰ ਸੀ। ਇਹ 100 ਹੱਬ ਲੰਮਾ ਅਤੇ 100 ਹੱਬ ਚੌੜਾ ਸੀ। ਜਗਵੇਦੀ ਮੰਦਰ ਦੇ ਸਾਹਮਣੇ ਸੀ।"
15ਮੰਦਰ ਦਾ ਵਰਾਂਡਾ ਫ਼ੇਰ ਆਦਮੀ ਮੈਨੂੰ ਮੰਦਰ ਦੇ ਵਰਾਂਡਾ ਵਿੱਚ ਲੈ ਗਿਆ ਅਤੇ ਵਰਾਂਡਾ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਨੂੰ ਨਾਪਿਆ। ਹਰ ਕੰਧ 5 ਹੱਬ ਮੋਟੀ ਅਤੇ 3 ਹੱਬ ਚੌੜੀ ਸੀ। ਅਤੇ ਉਨ੍ਹਾਂ ਦੇ (ਵਿੱਚਕਾਰਲੀ) ਖੁਲ੍ਹੀ ਥਾਂ 14 ਹੱਬ ਸੀ।"

16ਵਰਾਂਡਾ 20 ਹੱਬ ਚੌੜਾ ਅਤੇ 12 ਹੱਬ ਲੰਮਾ ਸੀ। ਵਰਾਂਡਾ ਤੱਕ ਦਸ ਪੌੜੀਆਂ ਜਾਂਦੀਆਂ ਸਨ। ਵਰਾਂਡਾ ਦੇ ਹਰ ਪਾਸੇ ਦੀਆਂ ਕੰਧਾਂ ਦੇ ਦੋ ਬਮਲੇ ਸਨ-ਹਰ ਕੰਧ ਲਈ ਇੱਕ।"
17ਮੰਦਰ ਦਾ ਪਵਿੱਤਰ ਸਥਾਨ ਫ਼ੇਰ ਆਦਮੀ ਮੈਨੂੰ ਪਵਿੱਤਰ ਸਥਾਨ ਅੰਦਰ ਲੈ ਗਿਆ। ਉਸ ਨੇ ਕਮਰੇ ਦੇ ਹਰ ਪਾਸੇ ਦੀਆਂ ਕੰਧਾਂ ਨੂੰ ਨਾਪਿਆ। ਪਾਸਿਆਂ ਦੀਆਂ ਉਹ ਕੰਧਾਂ ਹਰ ਪਾਸਿਓ 6 ਹੱਥ ਮੋਟੀਆਂ ਸਨ।"
18ਦਰਵਾਜ਼ਾ 10 ਹੱਥ ਚੌੜਾ ਸੀ। ਦਰਵਾਜ਼ੇ ਵਾਲੇ ਰਸਤੇ ਦੇ ਪਾਸੇ ਹਰ ਪਾਸਿਓ 5 ਹੱਥ ਸਨ। ਆਦਮੀ ਨੇ ਉਸ ਕਮਰੇ ਨੂੰ ਨਾਪਿਆ। ਇਹ 40 ਹੱਥ ਲੰਮਾ ਅਤੇ 20 ਹੱਥ ਚੌੜਾ ਸੀ।"
You have read Ezekiel 31
18 verses