Lumina
Ezekiel

Lament for Egypt

Ezekiel 30·Punjabi Bible

1ਫ਼ੇਰ ਆਦਮੀ ਨੇ ਵਰਾਂਡੇ ਨੂੰ ਨਾਪਿਆ।"

2ਇਹ 8 ਹੱਥ ਚੌੜਾ ਸੀ। ਆਦਮੀ ਨੇ ਫ਼ਾਟਕ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਨੂੰ ਨਾਪਿਆ। ਹਰ ਪਾਸੇ ਦੀ ਕੰਧ 2 ਹੱਥ ਚੌੜੀ ਸੀ। ਵਰਾਂਡਾ ਮੰਦਰ ਦੇ ਸਾਹਮਣੇ, ਵਾਲੇ ਰਸਤੇ ਦੇ ਅਖੀਰ ਉੱਤੇ ਸੀ।"

3ਰਸਤੇ ਦੇ ਦੋਹੀਁ ਪਾਸੀਁ ਤਿੰਨ ਛੋਟੇ ਕਮਰੇ ਸਨ। ਇਨ੍ਹਾਂ ਸਾਰੇ ਕਮਰਿਆਂ ਦਾ ਨਾਪ ਇੱਕੋ ਜਿਹਾ ਸੀ ਅਤੇ ਉਨ੍ਹਾਂ ਦੀਆਂ ਸਾਰੀਆਂ ਕੰਧਾਂ ਇੱਕੋ ਨਾਪ ਦੀਆਂ ਸਨ।"

4ਆਦਮੀ ਨੇ ਰਸਤੇ ਦੇ ਪ੍ਰਵੇਸ਼ ਦੁਆਰ ਨੂੰ ਨਾਪਿਆ। ਇਹ 10 ਹੱਥ ਚੌੜਾ ਅਤੇ 13 ਹੱਬ ਲੰਬਾ ਸੀ।"

5ਹਰ ਕਮਰੇ ਦੇ ਸਾਹਮਣੇ ਇੱਕ ਨੀਵੀਁ ਕੰਧ ਸੀ। ਇਹ ਕੰਧ ਇੱਕ ਹੱਥ ਉੱਚੀ ਅਤੇ ਇੱਕ ਹੱਥ ਮੋਟੀ ਸੀ। ਕਮਰੇ ਵਰਗਾਕਾਰ ਸਨ ਅਤੇ ਹਰ ਕੱਧ 6 ਹੱਥ ਲੰਬੀ ਸੀ।"

Ezekiel 30 illustration - Ezekiel Chapter 30

6ਆਦਮੀ ਨੇ ਇੱਕ ਕਮਰੇ ਦੀ ਛੱਤ ਦੇ ਬਾਹਰਲੇ ਸਿਰੇ ਤੋਂ ਸਾਹਮਣੇ ਵਾਲੇ ਕਮਰੇ ਦੀ ਛੱਤ ਦੇ ਬਾਹਰਲੇ ਸਿਰੇ ਤੀਕ ਦੇ ਰਸਤੇ ਨੂੰ ਨਾਪਿਆ। ਇਹ 25 ਹੱਥ ਸੀ। ਹਰ ਦਰਵਾਜੇ ਦੂਸਰੇ ਫ਼ਾਟਕ ਦੇ ਬਿਲਕੁਲ ਸਾਹਮਣੇ ਸੀ।"

7ਆਦਮੀ ਨੇ ਵਿਹੜੇ ਦੇ ਵਰਾਂਡੇ ਦੇ ਹਰ ਪਾਸੇ ਦੀਆਂ ਦੀਵਾਰਾਂ ਸਮੇਤ ਪਾਸਿਆਂ ਦੀਆਂ ਸਾਰੀਆਂ ਕੰਧਾਂ ਦੇ ਮਬਿਆਂ ਨੂੰ ਨਾਪਿਆ। ਕੁਲ ਜੋੜ 60 ਹੱਥ ਸੀ।"

8ਬਾਹਰਲੇ ਫ਼ਾਟਕ ਦੇ ਅੰਦਰਲੇ ਸਿਰੇ ਤੋਂ ਲੈ ਕੇ ਵਰਾਂਡੇ ਦੇ ਅਖੀਰ ਤੱਕ ਦਾ ਨਾਪ 50 ਹੱਥ ਸੀ।"

9ਪਹਿਰੇਦਾਰ ਗਾਰਡਾਂ ਦੇ ਸਾਰੇ ਕਮਰਿਆਂ, ਪਾਸਿਆਂ ਦੀਆਂ ਕੰਧਾਂ ਅਤੇ ਵਰਾਂਡੇ ਦੇ ਉੱਪਰ ਛੋਟੀਆਂ ਖਿੜਕੀਆਂ ਸਨ। ਖਿੜਕੀਆਂ ਦਾ ਚੌੜਾਈ ਵਾਲਾ ਹਿੱਸਾ ਰਸਤੇ ਦੇ ਸਾਹਮਣੇ ਵੱਲ ਸੀ। ਰਸਤੇ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਉੱਤੇ ਖਜੂਰ ਦੇ ਰੁੱਖ ਉਕਰੇ ਹੋਏ ਸਨ।"

10ਬਾਹਰਲਾ ਵਿਹੜਾ ਆਦਮੀ ਮੈਨੂੰ ਬਾਹਰਲੇ ਵਿਹੜੇ ਵਿੱਚ ਲੈ ਗਿਆ। ਮੈਂ ਓੱਥੇ ਤੀਹ ਕਮਰੇ ਅਤੇ ਇੱਕ ਪਟੜੀ ਦੇਖੀ ਜਿਹੜੀ ਵਿਹੜੇ ਦੇ ਆਲੇ-ਦੁਆਲੇ ਫ਼ੈਲੀ ਹੋਈ ਸੀ। ਕਮਰੇ ਕੰਧ ਦੇ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦਾ ਰੁੱਖ ਪਟੜੀ ਵੱਲ ਸੀ।"

Ezekiel 30 illustration - Ezekiel Chapter 30

11ਪਟੜੀ ਫ਼ਾਟਕਾਂ ਦੀ ਲੰਬਾਈ ਜਿੰਨੀ ਹੀ ਚੌੜੀ ਸੀ। ਪਟੜੀ ਫ਼ਾਟਕ ਦੇ ਅੰਦਰਲੇ ਸਿਰੇ ਤੱਕ ਜਾਂਦੀ ਸੀ। ਇਹ ਨੀਵੀਁ ਪਟੜੀ ਸੀ।"

12ਆਦਮੀ ਨੇ ਹੇਠਲੇ ਰਸਤੇ ਦੇ ਅੰਦਰਲੇ ਸਿਰੇ ਤੋਂ ਅੰਦਰਲੇ ਵਿਹੜੇ ਦੇ ਬਾਹਰਲੇ ਪਾਸੇ ਤਾਈਂ ਨਾਪ ਲਿਆ। ਇਹ ਪੂਰਬ ਦੇ ਅਤੇ ਉੱਤਰ ਦੇ ਪਾਸੇ ਵੱਲ 100 ਹੱਥ ਸੀ।"

13ਫ਼ੇਰ ਉਸ ਨੇ ਬਾਹਰਲੇ ਵਿਹੜੇ ਦੀ ਉੱਤਰ ਵਾਲੇ ਪਾਸੇ ਦੀ ਫ਼ਾਟਕ ਦੀ ਲੰਬਾਈ ਅਤੇ ਚੌੜਾਈ ਮਿਣੀ।"

14ਇਹ ਦਰਵਾਜ਼ੇ ਅਤੇ ਉਸਦੀਆਂ ਕੋਠੜੀਆਂ, ਤਿੰਨ ਇਸ ਪਾਸੇ ਅਤੇ ਤਿੰਨ ਉਸ ਪਾਸੇ ਸਨ ਅਤੇ ਉਸ ਦੇ ਥੰਮ ਤੇ ਡਾਟਾਂ ਪਹਿਲੇ ਦਰਵਾਜ਼ੇ ਦੇ ਮੇਚੇ ਦੇ ਅਨੁਸਾਰ ਸਨ। ਉਸਦੀ ਲੰਬਾਈ 50 ਹੱਥ ਅਤੇ ਦਰਵਾਜ਼ਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ।"

15ਇਸ ਦੀਆਂ ਖਿੜਕੀਆਂ ਅਤੇ ਵਰਾਂਡਾ ਅਤੇ ਇਸ ਉੱਤੇ ਉਕਰੇ ਹੋਏ ਪਾਮ ਦੇ ਰੁੱਖ ਪੂਰਬ ਵਾਲੇ ਫ਼ਾਟਕ ਦੇ ਨਾਪ ਦੇ ਸਨ। ਬਾਹਰ ਵਾਲੇ ਪਾਸੇ ਫ਼ਾਟਕ ਤੀਕ ਜਾਂਦੀਆਂ ਸੱਤ ਪੌੜੀਆਂ ਸਨ। ਇਸਦਾ ਵਰਾਂਡਾ ਦਰਵਾਜ਼ੇ ਦੇ ਅੰਦਰਲੇ ਸਿਰੇ ਤੇ ਸੀ।"

Ezekiel 30 illustration - Ezekiel Chapter 30

16ਵਿਹੜੇ ਦੇ ਪਾਰ ਉਤਰੀ ਫ਼ਾਟਕ ਵੱਲੋਂ ਅੰਦਰਲੇ ਵਿਹੜੇ ਦਾ ਦਰਵਾਜ਼ਾ ਸੀ। ਇਹ ਪੂਰਬ ਵਾਲੇ ਫ਼ਾਟਕ ਵਰਗਾ ਸੀ। ਆਦਮੀ ਨੇ ਅੰਦਰਲੀ ਕੰਧ ਵਾਲੇ ਫ਼ਾਟਕ ਤੋਂ ਬਾਹਰਲੀ ਕੰਧ ਵਾਲੇ ਫ਼ਾਟਕ ਤਾਈ ਨਾਪ ਲਿਆ। ਇਹ ਫ਼ਾਟਕ ਤੋਂ ਫ਼ਾਟਕ ਤੱਕ 100 ਹੱਥ ਸੀ।"

17ਫ਼ੇਰ ਆਦਮੀ ਮੈਨੂੰ ਦੱਖਣੀ ਕੰਧ ਵੱਲ ਲੈ ਗਿਆ। ਮੈਂ ਦੱਖਣੀ ਕੰਧ ਵਿੱਚ ਇੱਕ ਫ਼ਾਟਕ ਦੇਖਿਆ। ਆਦਮੀ ਨੇ ਇਸ ਦੀਆਂ ਪਾਸੇ ਦੀਆਂ ਕੰਧਾਂ ਅਤੇ ਵਰਾਂਡੇ ਨੂੰ ਨਾਪਿਆ। ਉਨ੍ਹਾਂ ਦੀ ਮਿਣਤੀ ਹੋਰਨਾਂ ਫਾਟਕਾਂ ਦੇ ਬਰਾਬਰ ਦੀ ਸੀ।"

18ਦਰਵਾਜ਼ੇ ਦੇ ਰਸਤੇ ਅਤੇ ਵਰਾਂਡੇ ਦੇ ਸਾਰੀ ਪਾਸੀਁ ਹੋਰਨਾਂ ਫਾਟਕਾਂ ਵਾਂਗ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ।"

19ਇਸ ਫਾਟਕ ਤਾਈਂ ਜਾਣ ਵਾਲੀਆਂ ਸੱਤ ਪੌੜੀਆਂ ਸਨ। ਇਸਦਾ ਵਰਾਂਡਾ ਦਰਵਾਜ਼ੇ ਦੇ ਰਸਤੇ ਦੇ ਅੰਦਰਲੇ ਸਿਰੇ ਤੇ ਸੀ। ਇਸ ਦੀਆਂ ਕੰਧਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ ਜਿਹੜੀਆਂ ਕਿ ਦਰਵਾਜ਼ੇ ਦੇ ਰਸਤੇ ਦੇ ਦੋਹੀਁ ਪਾਸੀਁ ਸਨ।"

20ਅੰਦਰਲੇ ਵਿਹੜੇ ਦੇ ਦੱਖਣੀ ਸਿਰੇ ਤੇ ਇੱਕ ਫਾਟਕ ਸੀ। ਆਦਮੀ ਨੇ ਅੰਦਰਲੀ ਕੰਧ ਦੇ ਫਾਟਕ ਤੋਂ ਬਾਹਰਲੀ ਕੰਧ ਦੇ ਫਾਟਕ ਤੀਕ ਨਾਪ ਲਿਆ। ਇਹ ਫਾਟਕ ਤੋਂ ਫਾਟਕ ਤੀਕ 100 ਹੱਥ ਸੀ।"

Ezekiel 30 illustration - Ezekiel Chapter 30

21ਅੰਦਰਲਾ ਵਿਹੜਾ ਫ਼ੇਰ ਉਹ ਆਦਮੀ ਮੈਨੂੰ ਦੱਖਣੀ ਦਰਵਾਜ਼ੇ ਰਾਹੀਂ ਅੰਦਰਲੇ ਵਿਹੜੇ ਤੀਕ ਲੈ ਗਿਆ। ਉਸ ਨੇ ਇਸ ਦਰਵਾਜ਼ੇ ਦਾ ਨਾਪ ਲਿਆ। ਦਰਵਾਜ਼ੇ ਦਾ ਰਸਤਾ ਵੀ ਅੰਦਰਲੇ ਵਿਹੜੇ ਦੇ ਹੋਰਨਾਂ ਫਾਟਕਾਂ ਦੇ ਨਾਪ ਜਿੰਨਾ ਹੀ ਸੀ।"

22ਇਸਦੇ ਦਰਵਾਜ਼ਿਆਂ, ਪਾਸੇ ਦੀਆਂ ਕੰਧਾਂ ਅਤੇ ਵਰਾਂਡਾ ਬਾਕੀ ਦੇ ਫਾਟਕਾਂ ਜਿੰਨਾ ਹੀ ਸੀ। ਦਰਵਾਜ਼ੇ ਦੇ ਰਸਤੇ ਅਤੇ ਇਸਦੇ ਵਰਾਂਡੇ ਦੇ ਸਾਰੀਁ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ।"

23ਵਰਾਂਡਾ 25 ਹੱਥ ਚੌੜਾ ਅਤੇ 5 ਹੱਥ ਲੰਮਾ ਸੀ।"

24ਇਸਦਾ ਵਰਾਂਡਾ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਤੇ ਸੀ। ਪਾਮ ਦੇ ਰੁੱਖਾਂ ਦੀ ਸ਼ਿਲਪਕਾਰੀ ਫਾਟਕਾਂ ਵੱਲ ਜਾਂਦੇ ਰਸਤੇ ਦੇ ਦੋਹੀਁ ਪਾਸੀਁ ਕੰਧਾਂ ਉੱਤੇ ਕੀਤੀ ਹੋਈ ਸੀ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ।"

25ਫ਼ੇਰ ਮੈਨੂੰ ਉਹ ਆਦਮੀ ਪੂਰਬ ਦੀ ਵੱਖੀ ਦੇ ਅੰਦਰਲੇ ਵਿਹੜੇ ਵਿੱਚ ਲੈ ਗਿਆ। ਉਸ ਨੇ ਫਾਟਕ ਦਾ ਨਾਪ ਲਿਆ। ਇਹ ਨਾਪ ਵੀ ਹੋਰਨਾਂ ਦਰਵਾਜ਼ਿਆਂ ਜਿੰਨਾ ਹੀ ਸੀ।"

Ezekiel 30 illustration - Ezekiel Chapter 30

26ਇਸਦੇ ਕਮਰੇ, ਪਾਸਿਆਂ ਦੀਆਂ ਕੰਧਾਂ ਅਤੇ ਵਰਾਂਡਾ ਵੀ ਬਾਕੀ ਦੇ ਦਰਵਾਜ਼ਿਆਂ ਦੇ ਨਾਪ ਦੇ ਸਨ। ਦਰਵਾਜ਼ੇ ਦੇ ਰਸਤੇ ਅਤੇ ਉਸ ਦੇ ਵਰਾਂਡੇ ਦੇ ਸਾਰੀ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਵੱਲ ਦਾ ਰਸਤਾ 50 ਹੱਥ ਲੰਮਾ ਅਤੇ 25 ਹੱਬ ਚੌੜਾ ਸੀ।"

Chapter Complete

You have read Ezekiel 30

26 verses