Lumina
Ezekiel

Ezekiel as a Watchman

Ezekiel 3·Punjabi Bible

1ਫ਼ੇਰ ਤੂੰ ਆਪਣੇ ਸੁੰਦਰ ਕੱਪੜੇ ਲੇ ਅਤੇ ਉਨ੍ਹਾਂ ਬੁੱਤਾਂ ਲਈ ਵਸਤਰ ਬਣਾਏ। ਤੂੰ ਉਹ ਅਤਰ ਅਤੇ ਧੂਫ਼ ਲਈ ਜੋ ਮੈਂ ਤੈਨੂੰ ਦਿੱਤੇ ਸਨ ਅਤੇ ਉਨ੍ਹਾਂ ਨੂੰ ਉਨ੍ਹਾਂ ਬੁੱਤਾਂ ਦੇ ਸਾਹਮਣੇ ਰੱਖ ਦਿੱਤਾ।"

2ਮੈਂ ਤੈਨੂੰ ਰੋਟੀ, ਸ਼ਹਿਦ ਅਤੇ ਤੇਲ ਦਿੱਤਾ ਸੀ। ਪਰ ਤੂੰ ਉਹ ਭੋਜਨ ਆਪਣੇ ਬੁੱਤਾਂ ਨੂੰ ਚੜ੍ਹਾ ਦਿੱਤਾ। ਤੂੰ ਉਨ੍ਹਾਂ ਨੂੰ ਆਪਣੇ ਝੂਠੇ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਮਿੱਠੀ ਸੁਗੰਧ ਵਜੋਂ ਪੇਸ਼ ਕਰ ਦਿੱਤਾ। ਤੂੰ ਉਨ੍ਹਾਂ ਝੂਠੇ ਦੇਵਤਿਆਂ ਨਾਲ ਵੀ ਵੇਸਵਾ ਵਾਲਾ ਵਿਹਾਰ ਕੀਤਾ!” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।"

3ਪਰਮੇਸ਼ੁਰ ਨੇ ਆਖਿਆ, “ਤੂੰ ਸਾਡੇ ਪੁੱਤਰਾਂ ਅਤੇ ਧੀਆਂ ਨੂੰ ਲੈ ਗਈ ਜਿਨ੍ਹਾਂ ਨੂੰ ਤੂੰ ਮੇਰੀ ਖਾਤਰ ਜਨਮ ਦਿੱਤਾ ਸੀ ਅਤੇ ਤੂੰ ਉਨ੍ਹਾਂ ਨੂੰ ਮਾਰ ਕੇ ਝੂਠੇ ਦੇਵਤਿਆਂ ਅੱਗੇ ਉਨ੍ਹਾਂ ਦੀ ਬਲੀ ਚੜ੍ਹਾ ਦਿੱਤੀ। ਕੀ ਤੇਰੀ ਵੇਸਵਾਈ ਦਾ ਵਜਨ ਕਾਫੀ ਨਹੀਂ ਸੀ।"

4ਤੂੰ ਮੇਰੇ ਪੁੱਤਰਾਂ ਨੂੰ ਜਿਬਹ ਕਰ ਦਿੱਤਾ ਅਤੇ ਫ਼ੇਰ ਉਨ੍ਹਾਂ ਨੂੰ ਅਗਨੀ ਰਾਹੀਂ ਉਨ੍ਹਾਂ ਝੂਠੇ ਦੇਵਤਿਆਂ ਨੂੰ ਬਲੀ ਚੜ੍ਹਾ ਦਿੱਤਾ।"

5ਤੂੰ ਮੈਨੂੰ ਛੱਡ ਦਿੱਤਾ ਅਤੇ ਇਹ ਸਾਰੀਆਂ ਭਿਆਨਕ ਗੱਲਾਂ ਕੀਤੀਆਂ। ਅਤੇ ਤੂੰ ਕਦੇ ਵੀ ਉਹ ਵੇਲਾ ਯਾਦ ਨਹੀਂ ਕੀਤਾ ਜਦੋਂ ਤੂੰ ਜਵਾਨ ਸੀ। ਤੈਨੂੰ ਚੇਤੇ ਨਹੀਂ ਰਿਹਾ ਜਦੋਂ ਮੈਂ ਤੈਨੂੰ ਲੱਭਿਆ ਸੀ ਤੂੰ ਨੰਗੀ ਸੈਂ ਅਤੇ ਖੂਨ ਵਿੱਚ ਲੱਤਾਂ ਮਾਰ ਰਹੀ ਸੀ।"

Ezekiel 3 illustration - Ezekiel Chapter 3

6“ਇਨ੍ਹਾਂ ਸਾਰੀਆਂ ਬਦੀਆਂ ਤੋਂ ਮਗਰੋਂ, … ਹੇ ਯਰੂਸ਼ਲਮ ਤੇਰੇ ਲਈ ਇਹ ਬਹੁਤ ਬੁਰਾ ਹੋਵੇਗਾ!” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।"

7“ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਦ ਤੂੰ ਝੂਠੇ ਦੇਵਤੇ ਦੀ ਉਪਾਸਨਾ ਕਰਣ ਲਈ ਉਹ ਟਿੱਲਾ ਉਸਾਰਿਆ। ਤੂੰ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ ਸੜਕ ਦੀ ਹਰ ਨੁਕਰ ਤੇ ਉਹ ਸਥਾਨ ਬਣਾਏ।"

8ਤੂੰ ਓਹੋ ਜਿਹੇ ਟਿੱਲੇ ਹਰ ਸੜਕ ਦੇ ਅਖੀਰ ਤੇ ਬਣਾਏ। ਫ਼ੇਰ ਤੂੰ ਆਪਣੀ ਸੁੰਦਰਤਾ ਨੂੰ ਬਦਨਾਮ ਕਰ ਲਿਆ। ਤੂੰ ਇਸ ਨੂੰ ਹਰ ਲੰਘਣ ਵਾਲੇ ਆਦਮੀ ਨੂੰ ਫ਼ਸਾਉਣ ਲਈ ਵਰਤਿਆ। ਤੂੰ ਆਪਣੀ ਘੱਗਰੀ ਚੁੱਕ ਦਿੱਤੀ ਤਾਂ ਜੋ ਉਹ ਤੇਰੀਆਂ ਲੱਤਾਂ ਦੇਖ ਸੱਕਣ, ਅਤੇ ਫ਼ੇਰ ਤੂੰ ਉਨ੍ਹਾਂ ਆਦਮੀਆਂ ਲਈ ਵੇਸਵਾ ਵਰਗੀ ਸੈਂ।"

9ਫ਼ੇਰ ਤੂੰ ਮਿਸਰ ਚਲੀ ਗਈ, ਆਪਣੇ ਗੁਆਂਢੀ ਕੋਲ, ਜਿਸਦਾ ਲਿੰਗ ਵੱਡਾ ਸੀ। ਤੂੰ ਉਸ ਦੇ ਨਾਲ ਮੈਨੂੰ ਕਹਿਰਵਾਨ ਕਰਨ ਲਈ ਅਨੇਕਾਂ ਵਾਰੀ ਭੋਗ ਕੀਤਾ।"

10ਇਸ ਲਈ ਮੈਂ ਤੈਨੂੰ ਸਜ਼ਾ ਦਿੱਤੀ! ਮੈਂ ਤੇਰੇ ਭੱਤੇ ਦਾ ਇੱਕ ਹਿੱਸਾ (ਜ਼ਮੀਨ) ਖੋਹ ਲਿਆ ਮੈਂ ਤੇਰੇ ਦੁਸ਼ਮਣਾਂ ਨੂੰ ਫ਼ਲਿਸਤੀਆਂ ਦੀਆਂ ਧੀਆਂ (ਸ਼ਹਿਰਾਂ) ਨੂੰ ਤੇਰੇ ਨਾਲ ਮਨ ਮਰਜ਼ੀ ਕਰਨ ਦਿੱਤੀ। ਉਹ ਵੀ ਤੇਰੇ ਮੰਦਿਆਂ ਕਾਰਿਆਂ ਉੱਤੇ ਹੈਰਾਨ ਸਨ।"

Ezekiel 3 illustration - Ezekiel Chapter 3

11ਫ਼ੇਰ ਤੂੰ ਅੱਸ਼ੂਰੀਆਂ ਨਾਲ ਜਾਕੇ ਸੰਭੋਗ ਕੀਤਾ। ਤੂੰ ਰੱਜੀ ਨਹੀਂ। ਤੂੰ ਕਦੇ ਵੀ ਸੰਤੁਸ਼ਟ ਨਹੀਂ ਹੋਈ।"

12ਇਸ ਲਈ ਤੂੰ ਕਾਨਾਨ ਵੱਲ ਪਰਤੀ ਅਤੇ ਫ਼ੇਰ ਬਾਬਲ ਵੱਲ। ਅਤੇ ਫ਼ੇਰ ਵੀ ਤੇਰੀ ਤਸੱਲੀ ਨਹੀਂ ਹੋਈ।"

13ਤੂੰ ਇੰਨੀ ਕਮਜ਼ੋਰ ਹੈਂ। ਤੂੰ ਉਨ੍ਹਾਂ ਸਾਰੇ ਆਦਮੀਆਂ (ਦੇਸਾਂ) ਨੂੰ ਪਾਪ ਕਰਨ ਦਿੱਤਾ ਤੂੰ ਕਿਸੇ ਧੌਁਸ ਜਮਾਉਣ ਵਾਲੀ ਵੇਸਵਾ ਵਰਗਾ ਵਿਹਾਰ ਕੀਤਾ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।"

14ਪਰਮੇਸ਼ੁਰ ਨੇ ਆਖਿਆ, “ਪਰ ਤੂੰ ਬਿਲਕੁਲ ਵੇਸਵਾ ਵਰਗੀ ਨਹੀਂ ਸੀ। ਤੂੰ ਆਪਣੀਆਂ ਖਾਇਆਂ ਹਰ ਸੜਕ ਦੀ ਨੁਕਰ ਉੱਤੇ ਬਣਾਏ, ਅਤੇ ਹਰ ਗਲੀ ਦੇ ਮੋੜ ਉੱਤੇ ਆਪਣੇ ਉਪਾਸਨਾ ਸਥਾਨ ਉਸਾਰੇ। ਤੂੰ ਉਨ੍ਹਾਂ ਸਾਰੇ ਆਦਮੀਆਂ ਨਾਲ ਸੰਭੋਗ ਕੀਤਾ। ਪਰ ਤੂੰ ਉਨ੍ਹਾਂ ਕੋਲੋਂ ਵੇਸਵਾ ਵਾਂਗ ਪੈਸੇ ਨਹੀਂ ਮੰਗੇ।"

15ਤੂੰ ਵਿਭਚਾਰੀ ਔਰਤ। ਤੂੰ ਆਪਣੇ ਪਤੀ ਨਾਲੋਂ ਅਜਨਬੀਆਂ ਨਾਲ ਸੰਭੋਗ ਕਰਕੇ ਖੁਸ਼ ਹੈਂ।"

Ezekiel 3 illustration - Ezekiel Chapter 3

16ਬਹੁਤੀਆਂ ਵੇਸਵਾਵਾਂ ਆਦਮੀਆਂ ਨੂੰ ਸੰਭੋਗ ਲਈ ਪੈਸੇ ਦੇਣ ਤੇ ਮਜ਼ਬੂਰ ਕਰਦੀਆਂ ਹਨ। ਪਰ ਤੂੰ ਤਾਂ ਆਪਣੇ ਅਨੇਕਾਂ ਪ੍ਰੇਮੀਆਂ ਨੂੰ ਪੈਸੇ ਦਿੱਤੇ। ਤੂੰ ਆਲੇ-ਦੁਆਲੇ ਦੇ ਸਾਰੇ ਆਦਮੀਆਂ ਨੂੰ ਤੇਰੇ ਨਾਲ ਆਕੇ ਸੰਭੋਗ ਕਰਨ ਲਈ ਪੈਸੇ ਦਿੱਤੇ।"

17ਤੂੰ ਤਾਂ ਬਹੁਤੀਆਂ ਵੇਸਵਾਵਾਂ ਨਾਲੋਂ ਬਿਲਕੁਲ ਉਲਟ ਹੈਂ। ਵੱਧੇਰੇ ਵੇਸਵਾਵਾਂ ਲੋਕਾਂ ਨੂੰ ਪੈਸੇ ਦੇਣ ਲਈ ਮਜ਼ਬੂਰ ਕਰਦੀਆਂ ਹਨ। ਪਰ ਤੂੰ ਆਦਮੀਆਂ ਨੂੰ ਆਪਣੇ ਨਾਲ ਸੰਭੋਗ ਕਰਨ ਲਈ ਪੈਸੇ ਦਿੰਦੀ ਹੈਂ।”"

18ਹੇ ਵੇਸਵਾ, ਯਹੋਵਾਹ ਦੇ ਸੰਦੇਸ਼ ਨੂੰ ਸੁਣ।"

19ਯਹੋਵਾਹ ਮੇਰੇ ਪ੍ਰਭੂ ਇਹ ਗੱਲਾਂ ਆਖਦਾ ਹੈ: “ਤੂੰ ਆਪਣੇ ਪੈਸੇ ਖਰਚੇ ਹਨ ਅਤੇ ਆਪਣੇ ਪ੍ਰੇਮੀਆਂ ਅਤੇ ਆਪਣੇ ਨਾਪਾਕ ਦੇਵਤਿਆਂ ਨੂੰ ਆਪਣਾ ਨੰਗੇਜ਼ ਦਿਖਾਇਆ ਹੈ ਅਤੇ ਆਪਣੇ ਨਾਲ ਭੋਗ ਕਰਨ ਦਿੱਤਾ ਹੈ। ਤੂੰ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਹੈ। ਅਤੇ ਉਨ੍ਹਾਂ ਦਾ ਖੂਨ ਡੋਲ੍ਹਿਆ ਹੈ। ਇਹ ਤੇਰੀ ਉਨ੍ਹਾਂ ਝੂਠੇ ਦੇਵਤਿਆਂ ਲਈ ਸੁਗਾਤ ਸੀ।"

20ਇਸ ਲਈ ਮੈਂ ਤੇਰੇ ਸਾਰੇ ਪ੍ਰੇਮੀਆਂ ਨੂੰ ਇਕੱਠਿਆਂ ਕਰ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਆਦਮੀਆਂ ਨੂੰ ਲਿਆਵਾਂਗਾ ਜਿਨ੍ਹਾਂ ਨੂੰ ਤੂੰ ਪਿਆਰ ਕੀਤਾ ਅਤੇ ਉਨ੍ਹਾਂ ਆਦਮੀਆਂ ਨੂੰ ਵੀ, ਜਿਨ੍ਹਾਂ ਨੂੰ ਤੂੰ ਨਫ਼ਰਤ ਕੀਤੀ। ਮੈਂ ਉਨ੍ਹਾਂ ਸਾਰਿਆਂ ਨੂੰ ਇਕੱਠੇ ਕਰਕੇ ਲਿਆਵਾਂਗਾ ਅਤੇ ਉਨ੍ਹਾਂ ਨੂੰ ਤੇਰਾ ਨੰਗੇਜ਼ ਦਿਖਾਵਾਂਗਾ। ਉਹ ਤੈਨੂੰ ਪੂਰੀ ਤਰ੍ਹਾਂ ਨੰਗਿਆਂ ਦੇਖਣਗੇ।"

Ezekiel 3 illustration - Ezekiel Chapter 3

21ਫ਼ੇਰ ਮੈਂ ਤੈਨੂੰ ਸਜ਼ਾ ਦੇਵਾਂਗਾ। ਮੈਂ ਤੈਨੂੰ ਉਹੀ ਸਜ਼ਾ ਦਿਆਂਗਾ ਜੋ ਕਤਲ ਦੀ ਹੁੰਦੀ ਹੈ ਅਤੇ ਜੋ ਵਿਭਚਾਰਨ ਔਰਤ ਦੀ ਹੁੰਦੀ ਹੈ। ਤੂੰ ਇਸ ਤਰ੍ਹਾਂ ਦੀ ਸਜ਼ਾ ਪਾਵੇਂਗੀ ਜਿਵੇਂ ਕੋਈ ਕ੍ਰੋਧੀ ਅਤੇ ਈਰਖਾਲੂ ਪਤੀ ਦਿੰਦਾ ਹੈ।"

22ਮੈਂ ਤੈਨੂੰ ਉਨ੍ਹਾਂ ਪ੍ਰੇਮੀਆਂ ਦੇ ਹਵਾਲੇ ਕਰ ਦਿਆਂਗਾ। ਉਹ ਤੇਰੇ ਬੇਹਾਂ ਨੂੰ ਤਬਾਹ ਕਰ ਦੇਣਗੇ। ਉਹ ਤੇਰੇ ਉਪਾਸਨਾ ਸਥਾਨਾਂ ਨੂੰ ਸਾੜ ਦੇਣਗੇ। ਉਹ ਤੇਰੇ ਕੱਪੜੇ ਪਾੜ ਦੇਣਗੇ ਅਤੇ ਤੇਰੇ ਖੂਬਸੂਰਤ ਗਹਿਣੇ ਖੋਹ ਲੈਣਗੇ। ਉਹ ਤੈਨੂੰ ਓਸੇ ਤਰ੍ਹਾਂ ਨੰਗੀ ਬੁਚ੍ਚੀ ਕਰਕੇ ਛੱਡ ਦੇਣਗੇ। ਜਿਵੇਂ ਮੈਂ ਤੈਨੂੰ ਲੱਭਿਆ ਸੀ।"

23ਉਹ ਲੋਕਾਂ ਦੀ ਭੀੜ ਲੈ ਕੇ ਆਉਣਗੇ ਅਤੇ ਤੈਨੂੰ ਮਾਰਨ ਲਈ ਪੱਥਰ ਸੁੱਟਣਗੇ। ਫ਼ੇਰ ਉਹ ਆਪਣੀਆਂ ਤਲਵਾਰਾਂ ਨਾਲ ਤੇਰੇ ਟੋਟੇ ਕਰ ਦੇਣਗੇ।"

24ਉਹ ਤੇਰਾ ਘਰ ਸਾੜ ਦੇਣਗੇ। ਉਹ ਤੈਨੂੰ ਇਸ ਤਰ੍ਹਾਂ ਦੀ ਸਜ਼ਾ ਦੇਣਗੇ ਕਿ ਹੋਰ ਸਾਰੀਆਂ ਔਰਤਾਂ ਦੇਖ ਸੱਕਣ। ਮੈਂ ਤੈਨੂੰ ਵੇਸਵਾ ਦਾ ਜੀਵਨ ਜਿਉਣੋ ਰੋਕ ਦਿਆਂਗਾ। ਮੈਂ ਤੈਨੂੰ ਆਪਣੇ ਪ੍ਰੇਮੀਆਂ ਨੂੰ ਪੈਸੇ ਦੇਣੋ ਹਟਾ ਦਿਆਂਗਾ।"

25ਫ਼ੇਰ ਮੈਂ ਕਹਿਰਵਾਨ ਅਤੇ ਈਰਖਾਲੂ ਹੋਣ ਤੋਂ ਹਟ ਜਾਵਾਂਗਾ। ਮੈਂ ਸ਼ਾਂਤ ਹੋ ਜਾਵਾਂਗਾ। ਮੈਂ ਤੇਰੇ ਉੱਤੇ ਹੋਰ ਕਹਿਰਵਾਨ ਨਹੀਂ ਹੋਵਾਂਗਾ।"

Ezekiel 3 illustration - Ezekiel Chapter 3

26ਇਹ ਸਾਰੀਆਂ ਗੱਲਾਂ ਕਿਉਂ ਵਾਪਰਨਗੀਆਂ? ਕਿਉਂ ਕਿ ਤੂੰ ਉਨ੍ਹਾਂ ਗੱਲਾਂ ਨੂੰ ਚੇਤੇ ਨਹੀਂ ਰੱਖਿਆ ਜਿਹੜੀਆਂ ਉਦੋਂ ਵਾਪਰੀਆਂ ਸਨ ਜਦੋਂ ਤੂੰ ਜਵਾਨ ਸੀ। ਤੂੰ ਉਹ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ ਅਤੇ ਮੈਨੂੰ ਕਹਿਰਵਾਨ ਕੀਤਾ। ਇਸ ਲਈ ਮੈਨੂੰ ਤੇਰੇ ਮੰਦੇ ਕਾਰਿਆਂ ਕਰਕੇ ਸਜ਼ਾ ਦੇਣੀ ਪਈ। ਪਰ ਤੂੰ ਤਾਂ ਹੋਰ ਵੀ ਭਿਆਨਕ ਗੱਲਾਂ ਵਿਉਂਤੀਆਂ ਸਨ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।"

27“ਉਹ ਸਾਰੇ ਬੰਦੇ ਜਿਹੜੇ ਤੇਰੇ ਬਾਰੇ ਗੱਲਾਂ ਕਰਦੇ ਹਨ ਹੁਣ ਉਨ੍ਹਾਂ ਕੋਲ ਆਖਣ ਲਈ ਇੱਕ ਹੋਰ ਗੱਲ ਵੀ ਹੋਵੇਗੀ। ਉਹ ਆਖਣਗੇ, ‘ਜਿਹੀ ਮਾਂ ਤੇਹੀ ਧੀ।’"

Chapter Complete

You have read Ezekiel 3

27 verses