1ਮੁਰਦਾ ਲੋਕਾਂ ਦਾ ਉਹ ਸ਼ਹਿਰ (ਕਬਰਿਸਤਾਨ) ਹਮੋਨ ਅਖਵਾਏਗਾ। ਇਸ ਤਰ੍ਹਾਂ, ਉਹ ਦੇਸ਼ ਨੂੰ ਪਵਿੱਤਰ ਬਨਾਉਣਗੇ।”"
2ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ, “ਆਦਮੀ ਦੇ ਪੁੱਤਰ, ਮੇਰੇ ਲਈ ਸਾਰੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਗੱਲ ਕਰ। ਉਨ੍ਹਾਂ ਨੂੰ ਆਖ, ‘ਇੱਥੇ ਆਓ! ਇੱਥੇ ਆਓ! ਇਕੱਠੇ ਹੋ ਜਾਵੋ। ਇਸ ਬਲੀ ਨੂੰ ਖਾਵੋ ਜਿਹੜੀ ਮੈਂ ਤੁਹਾਡੇ ਵਾਸਤੇ ਤਿਆਰ ਕਰ ਰਿਹਾ ਹਾਂ। ਇਸਰਾਏਲ ਦੇ ਪਰਬਤਾਂ ਉੱਤੇ ਬਹੁਤ ਵੱਡੀ ਬਲੀ ਹੋਵੇਗੀ। ਆਓ, ਮਾਸ ਖਾਵੋ ਅਤੇ ਖੂਨ ਪੀਵੋ।"
3ਤੁਸੀਂ ਤਾਕਤਵਰ ਸਿਪਾਹੀਆਂ ਦੇ ਸਰੀਰਾਂ ਦਾ ਮਾਸ ਖਾਵੋਂਗੇ। ਤੁਸੀਂ ਦੁਨੀਆਂ ਦੇ ਆਗੂਆਂ ਦਾ ਖੂਨ ਪੀਵੋਂਗੇ। ਉਹ ਬਾਸ਼ਾਨ ਦੇ ਭੇਡੂਆਂ, ਲੇਲਿਆਂ, ਬਕਰਿਆਂ ਅਤੇ ਮੋਟੇ ਝੋਟਿਆਂ ਵਰਗੇ ਹੋਣਗੇ।"
4ਕਿੰਨੀ ਵੀ ਚਰਬੀ ਤੁਸੀਂ ਚਾਹੋ, ਖਾ ਸੱਕਦੇ ਹੋ। ਤੁਸੀਂ ਰੱਜ ਕੇ ਖੂਨ ਪੀ ਸੱਕਦੇ ਹੋ। ਤੁਸੀਂ ਮੇਰੀ ਚੜ੍ਹਾਈ ਹੋਈ ਬਲੀ ਨੂੰ ਖਾਵੋ ਪੀਵੋਂਗੇ ਜਿਹੜੀ ਮੈਂ ਤੁਹਾਡੇ ਲਈ ਜਿਬਾਹ ਕਰਾਂਗਾ।"
5ਤੁਹਾਡੇ ਪਾਸ ਮੇਰੀ ਮੇਜ਼ ਉੱਤੇ ਖਾਣ ਲਈ ਕਾਫ਼ੀ ਮਾਸ ਹੋਵੇਗਾ। ਓੱਥੇ ਘੋੜੇ ਅਤੇ ਰਬਵਾਨ, ਤਾਤਕਵਰ ਸਿਪਾਹੀ ਅਤੇ ਹੋਰ ਦੂਸਰੇ ਸਾਰੇ ਲੜਾਕੂ ਆਦਮੀ ਹੋਣਗੇ।’” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"

6ਪਰਮੇਸ਼ੁਰ ਨੇ ਆਖਿਆ, “ਮੈਂ ਹੋਰਨਾਂ ਕੌਮਾਂ ਨੂੰ ਦਿਖਾ ਦਿਆਂਗਾ ਕਿ ਮੈਂ ਕੀ ਕੀਤਾ ਹੈ। ਅਤੇ ਉਹ ਕੌਮਾਂ ਮੇਰੀ ਇੱਜ਼ਤ ਕਰਨੀ ਸ਼ੁਰੂ ਕਰ ਦੇਣਗੀਆਂ! ਉਹ ਮੇਰੀ ਉਸ ਤਾਕਤ ਨੂੰ ਦੇਖ ਲੈਣਗੇ ਜਿਹੜੀ ਮੈਂ ਉਸ ਦੁਸ਼ਮਣ ਦੇ ਵਿਰੁੱਧ ਵਰਤੀ ਸੀ।"
7ਫ਼ੇਰ ਉਸ ਦਿਨ ਤੋਂ, ਇਸਰਾਏਲ ਦੇ ਪਰਿਵਾਰ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਹਾਂ।"
8ਅਤੇ ਕੌਮਾਂ ਨੂੰ ਪਤਾ ਲੱਗ ਜਾਵੇਗਾ ਕੀ ਇਸਰਾਏਲ ਦੇ ਪਰਿਵਾਰ ਨੂੰ ਹੋਰਨਾਂ ਦੇਸਾਂ ਵਿੱਚ ਬੰਦੀ ਬਣਾਕੇ ਕਿਉਂ ਲਿਜਾਂਦਾ ਗਿਆ ਸੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਬੰਦੇ ਮੇਰੇ ਵਿਰੁੱਧ ਹੋ ਗਏ ਸਨ। ਇਸ ਲਈ ਮੈਂ ਵੀ ਉਨ੍ਹਾਂ ਤੋਂ ਦੂਰ ਹੋ ਗਿਆ ਸਾਂ। ਮੈਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਨੂੰ ਹਰਾਉਣ ਦਿੱਤਾ। ਇਸ ਲਈ ਮੇਰੇ ਬੰਦੇ ਜੰਗ ਵਿੱਚ ਮਾਰੇ ਗਏ ਸਨ।"
9ਉਨ੍ਹਾਂ ਨੇ ਪਾਪ ਕੀਤਾ ਅਤੇ ਆਪਣੇ-ਆਪ ਨੂੰ ਨਾਪਾਕ ਕੀਤਾ। ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ ਦੀ ਸਜ਼ਾ ਦਿੱਤੀ। ਮੈਂ ਉਨ੍ਹਾਂ ਤੋਂ ਦੂਰ ਹੋ ਗਿਆ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ।”"
10ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਹੁਣ ਮੈਂ ਯਾਕੂਬ ਦੇ ਪਰਿਵਾਰ ਨੂੰ ਕੈਦ ਵਿੱਚੋਂ ਵਾਪਸ ਲਿਆਵਾਂਗਾ। ਮੈਂ ਇਸਰਾਏਲ ਦੇ ਸਾਰੇ ਪਰਿਵਾਰ ਉੱਤੇ ਰਹਿਮ ਕਰਾਂਗਾ। ਮੈਂ ਆਪਣੇ ਪਵਿੱਤਰ ਨਾਮ ਲਈ ਆਪਣਾ ਜੋਸ਼ ਦਰਸਾਵਾਂਗਾ।"

11ਲੋਕ ਆਪਣੀ ਸ਼ਰਮਸਾਰੀ ਨੂੰ ਭੁੱਲ ਜਾਣਗੇ ਅਤੇ ਉਨ੍ਹਾਂ ਸਾਰੇ ਸਮਿਆਂ ਨੂੰ ਵੀ, ਜਦੋਂ ਉਹ ਮੇਰੇ ਵਿਰੁੱਧ ਹੋ ਗਏ ਸਨ। ਉਹ ਆਪਣੀ ਧਰਤੀ ਉੱਤੇ ਸੁਰੱਖਿਅਤ ਰਹਿਣਗੇ। ਕੋਈ ਵੀ ਉਨ੍ਹਾਂ ਨੂੰ ਭੈਭੀਤ ਨਹੀਂ ਕਰੇਗਾ।"
12ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਸਾਂ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੀਆਂ ਧਰਤੀਆਂ ਤੋਂ ਇਕੱਠਿਆਂ ਕਰਾਂਗਾ। ਫ਼ੇਰ ਬਹੁਤ ਸਾਰੀਆਂ ਕੌਮਾਂ ਦੇਖਣਗੀਆਂ ਕਿ ਮੈਂ ਪਵਿੱਤਰ ਹਾਂ।"
13ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪਰਮੇਸ਼ੁਰ ਉਨ੍ਹਾਂ ਦਾ ਯਹੋਵਾਹ ਹਾਂ। ਕਿਉਂਕਿ ਮੈਂ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਛੱਡਣ ਲਈ ਮਜ਼ਬੂਰ ਕੀਤਾ ਅਤੇ ਹੋਰਨਾਂ ਦੇਸਾਂ ਵਿੱਚ ਬੰਦੀ ਬਣਕੇ ਜਾਣ ਲਈ ਮਜ਼ਬੂਰ ਕੀਤਾ। ਅਤੇ ਫ਼ੇਰ ਮੈਂ ਉਨ੍ਹਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਉਨ੍ਹਾਂ ਨੂੰ ਵਾਪਸ ਲਿਆਂਦਾ।"
14ਮੈਂ ਆਪਣਾ ਆਤਮਾ ਇਸਰਾਏਲ ਦੇ ਪਰਿਵਾਰ ਵਿੱਚ ਪਾ ਦਿਆਂਗਾ। ਅਤੇ ਉਸ ਸਮੇਂ ਤੋਂ ਮਗਰੋਂ, ਮੈਂ ਫ਼ੇਰ ਕਦੇ ਵੀ ਆਪਣੇ ਬੰਦਿਆਂ ਤੋਂ ਮੂੰਹ ਨਹੀਂ ਮੋੜਾਂਗਾ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
15ਨਵਾਂ ਮੰਦਰ ਸਾਨੂੰ ਬੰਦੀਵਾਨਾਂ ਵਜੋਂ ਲਿਜਾਏ ਜਾਣ ਤੋਂ ਬਾਅਦ 25 ਵੇਂ ਵਰ੍ਹੇ ਵਿੱਚ, ਸਾਲ ਦੇ ਸ਼ੁਰੂ ਵਿੱਚ, ਮਹੀਨੇ ਦੇ 10ਵੇਂ ਦਿਨ, ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਆਈ। ਇਹ ਗੱਲ ਬਾਬਲ ਦੇ ਯਰੂਸ਼ਲਮ ਉੱਤੇ ਕਬਜ਼ੇ ਦੇ 14 ਸਾਲ ਬਾਦ ਦੀ ਹੈ। ਉਸ ਦਿਨ, ਯਹੋਵਾਹ ਮੈਨੂੰ ਨਜ਼ਾਰੇ ਵਿੱਚ ਓੱਥੇ ਲੈ ਗਿਆ।"

16ਦਰਸ਼ਨ ਵਿੱਚ, ਮੈਨੂੰ ਪਰਮੇਸ਼ੁਰ ਇਸਰਾਏਲ ਦੀ ਧਰਤੀ ਉੱਤੇ ਲੈ ਗਿਆ। ਉਸ ਨੇ ਮੈਨੂੰ ਇੱਕ ਬਹੁਤ ਉੱਚੇ ਪਰਬਤ ਦੇ ਨੇੜੇ ਹੇਠਾਂ ਉਤਾਰ ਦਿੱਤਾ। ਉਸ ਪਰਬਤ ਉੱਤੇ ਮੇਰੇ ਸਾਹਮਣੇ ਇੱਕ ਇਮਾਰਤ ਸੀ ਜਿਹੜੀ ਸ਼ਹਿਰ ਵਾਂਗ ਦਿਖਾਈ ਦਿੰਦੀ ਸੀ।"
17ਯਹੋਵਾਹ ਮੈਨੂੰ ਓੱਥੇ ਲੈ ਗਿਆ। ਓੱਥੇ ਇੱਕ ਆਦਮੀ ਸੀ ਜਿਹੜਾ ਲਿਸ਼ਕਾਈ ਹੋਈ ਕਾਂਸੀ ਵਾਂਗ ਚਮਕੀਲਾ ਦਿਖਾਈ ਦਿੰਦਾ ਸੀ। ਉਸ ਆਦਮੀ ਕੋਲ ਕੱਪੜੇ ਦਾ ਇੱਕ ਫ਼ੀਤਾ ਅਤੇ ਇੱਕ ਪੈਮਾਨਾ ਹੱਥ ਵਿੱਚ ਫ਼ੜਿਆ ਹੋਇਆ ਸੀ। ਉਹ ਫ਼ਾਟਕ ਦੇ ਨੇੜੇ ਖਲੋਤਾ ਸੀ।"
18ਆਦਮੀ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਆਪਣੀਆਂ ਅੱਖਾਂ ਅਤੇ ਕੰਨਾਂ ਦੀ ਵਰਤੋਂ ਕਰ। ਇਨ੍ਹਾਂ ਚੀਜ਼ਾਂ ਵੱਲ ਵੇਖ ਅਤੇ ਮੇਰੀ ਗੱਲ ਧਿਆਨ ਨਾਲ ਸੁਣ। ਉਸ ਹਰ ਗੱਲ ਵੱਲ ਧਿਆਨ ਦੇਹ ਜਿਹੜੀ ਮੈ ਤੈਨੂੰ ਦਿਖਾਉਂਦਾ ਹਾਂ। ਕਿਉਂ ਕਿ ਤੈਨੂੰ ਇੱਥੇ ਇਸ ਲਈ ਲਿਆਂਦਾ ਗਿਆ ਹੈ ਤਾਂ ਜੋ ਮੈਂ ਤੈਨੂੰ ਇਹ ਚੀਜ਼ਾਂ ਦਿਖਾ ਸੱਕਾਂ। ਤੈਨੂੰ ਇਸਰਾਏਲ ਦੇ ਪਰਿਵਾਰ ਨੂੰ ਉਸ ਸਭ ਕਾਸੇ ਬਾਰੇ ਜ਼ਰੂਰ ਦੱਸ ਦੇਣਾ ਚਾਹੀਦਾ ਹੈ, ਜੋ ਤੂੰ ਦੇਖੇਁ।”"
19ਮੈਂ ਇੱਕ ਅਜਿਹੀ ਕੰਧ ਦੇਖੀ ਜਿਹੜੀ ਮੰਦਰ ਦੇ ਬਾਹਰ ਚਹੁਂਆਂ ਪਾਸਿਆਂ ਵੱਲ ਜਾਂਦੀ ਸੀ। ਆਦਮੀ ਦੇ ਹੱਥ ਵਿੱਚ ਚੀਜ਼ਾਂ ਨਾਪਣ ਵਾਲਾ ਫੁੱਟਾ ਸੀ। ਉਸ ਦੇ ਹੱਥ ਵਿੱਚ 6 ਹੱਥ ਲੰਮਾ ਇੱਕ ਪੈਮਾਨਾ ਸੀ। ਇਸ ਤਰ੍ਹਾਂ ਆਦਮੀ ਨੇ ਕੰਧ ਦੀ ਮੋਟਾਈ ਨਾਪੀ। ਇਹ ਇੱਕ ਪੈਮਾਨੇ ਜਿੰਨੀ ਮੋਟੀ ਸੀ। ਆਦਮੀ ਨੇ ਕੰਧ ਦੀ ਉਚਾਈ ਨਾਪੀ। ਇਹ ਇੱਕ ਪੈਮਾਨੇ ਜਿੰਨੀ ਲੰਮੀ ਸੀ।"
20ਫ਼ੇਰ ਉਹ ਆਦਮੀ ਪੂਰਬੀ ਫ਼ਾਟਕ ਕੋਲ ਗਿਆ। ਆਦਮੀ ਇਸਦੀਆਂ ਪੌੜੀਆਂ ਚੜ੍ਹ ਗਿਆ ਅਤੇ ਫ਼ਾਟਕ ਦੀ ਖੁਲ੍ਹੀ ਥਾਂ ਨੂੰ ਨਾਪਿਆ। ਇਹ ਇੱਕ ਪੈਮਾਨਾ ਚੌੜੀ ਸੀ।"

21ਪਹਿਰੇਦਾਰਾਂ ਦੇ ਕਮਰੇ ਇੱਕ ਪੈਮਾਨਾ ਲੰਮੇ ਅਤੇ ਇੱਕ ਪੈਮਾਨਾ ਚੌੜੇ ਸਨ। ਕਮਰਿਆਂ ਦੀਆਂ ਕੰਧਾਂ 5 ਹੱਥ ਮੋਟੀਆਂ ਸਨ। ਮੰਦਰ ਦੇ ਸਾਹਮਣੇ ਰਸਤੇ ਦੇ ਅਖੀਰ ਉੱਤੇ ਵਰਾਂਡੇ ਦਾ ਖੁਲ੍ਹਾ ਹਿੱਸਾ ਵੀ ਇੱਕ ਪੈਮਾਨਾ ਚੌੜਾ ਸੀ।"
You have read Ezekiel 29
21 verses