1ਹਨੇਰਾ ਕਰ ਦਿਆਂਗਾ ਮੈਂ ਤੇਰੇ ਲਈ ਆਕਾਸ਼ ਦੀਆਂ ਸਾਰੀਆਂ ਚਮਕਦੀਆਂ ਰੋਸ਼ਨੀਆਂ ਨੂੰ ਬੁਝਾ ਕੇ। ਹਨੇਰ ਪਾ ਦਿਆਂਗਾ ਮੈਂ ਤੇਰੇ ਸਾਰੇ ਦੇਸ ਅੰਦਰ।” ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ।"
2“ਮੈਂ ਬਹੁਤ ਸਾਰੇ ਲੋਕਾਂ ਨੂੰ ਉਦਾਸ ਅਤੇ ਗੁੱਸੇ ਕਰ ਦਿਆਂਗਾ, ਜਦੋਂ ਮੈਂ ਤੇਰੀ ਤਬਾਹੀ ਲਈ ਦੁਸ਼ਮਣ ਨੂੰ ਲੈ ਕੇ ਆਵਾਂਗਾ। ਉਹ ਕੌਮਾਂ, ਜਿਨ੍ਹਾਂ ਨੂੰ ਜਾਣਦਾ ਵੀ ਨਹੀਂ, ਉਹ ਵੀ ਗੁੱਸੇ ਹੋ ਜਾਣਗੀਆਂ।"
3ਮੈਂ ਬਹੁਤ ਸਾਰੇ ਲੋਕਾਂ ਨੂੰ ਤੇਰੇ ਬਾਰੇ ਹੈਰਾਨ ਕਰ ਦਿਆਂਗਾ। ਉਨ੍ਹਾਂ ਦੇ ਰਾਜੇ ਤੇਰੇ ਲਈ ਬਹੁਤ ਡਰ ਜਾਣਗੇ ਜਦੋਂ ਮੈਂ ਉਨ੍ਹਾਂ ਦੇ ਸਾਹਮਣੇ ਆਪਣੀ ਤਲਵਾਰ ਘੁਮਾਵਾਂਗਾ। ਜਿਸ ਦਿਨ ਤੂੰ ਡਿੱਗੇਁਗਾ, ਰਾਜੇ ਹਰ ਪਲ ਡਰ ਨਾਲ ਕੰਬਣਗੇ। ਹਰ ਰਾਜਾ ਆਪਣੀ ਜ਼ਿੰਦਗੀ ਲਈ ਭੈਭੀਤ ਹੋਵੇਗਾ।”"
4ਕਿਉਂ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਬਾਬਲ ਦੇ ਰਾਜੇ ਦੀ ਤਲਵਾਰ ਤੇਰੇੇ ਖਿਲਾਫ਼ ਲੜਨ ਲਈ ਆਵੇਗੀ।"
5ਮੈਂ ਉਨ੍ਹਾਂ ਸਿਪਾਹੀਆਂ ਦੀ ਵਰਤੋਂ ਜੰਗ ਵਿੱਚ ਤੇਰੇ ਲੋਕਾਂ ਨੂੰ ਮਾਰਨ ਲਈ ਕਰਾਂਗਾ। ਉਹ ਸਿਪਾਹੀ ਸਭ ਤੋਂ ਭਿਆਨਕ ਕੌਮਾਂ ਵਿੱਚੋਂ ਹਨ। ਉਹ ਉਨ੍ਹਾਂ ਚੀਜ਼ਾਂ ਨੂੰ ਤਬਾਹ ਕਰ ਦੇਣਗੇ ਜਿਨ੍ਹਾਂ ਉੱਤੇ ਮਿਸਰ ਮਾਣ ਕਰਦਾ ਹੈ। ਮਿਸਰ ਦੇ ਲੋਕ ਤਬਾਹ ਹੋ ਜਾਣਗੇ।"

6ਮਿਸਰ ਦੀਆਂ ਨਦੀਆਂ ਕੰਢੇ ਬਹੁਤ ਸਾਰੇ ਜਾਨਵਰ ਹਨ। ਮੈਂ ਉਨ੍ਹਾਂ ਸਾਰੇ ਜਾਨਵਰਾਂ ਨੂੰ ਵੀ ਤਬਾਹ ਕਰ ਦਿਆਂਗਾ! ਹੁਣ ਲੋਕ ਫ਼ੇਰ ਕਦੇ ਵੀ ਆਪਣੇ ਪੈਰਾਂ ਨਾਲ ਪਾਣੀ ਨੂੰ ਗੰਧਲਾ ਨਹੀਂ ਕਰਨਗੇ। ਗਾਵਾਂ ਦੇ ਖੁਰ ਪਾਣੀ ਨੂੰ ਫ਼ੇਰ ਗੰਧਲਾ ਨਹੀਂ ਕਰਨਗੇ।"
7ਇਸ ਲਈ ਮੈਂ ਮਿਸਰ ਦੇ ਪਾਣੀ ਨੂੰ ਸ਼ਾਂਤ ਕਰ ਦਿਆਂਗਾ। ਮੈਂ ਉਨ੍ਹਾਂ ਦੀਆਂ ਨਦੀਆਂ ਨੂੰ ਹੌਲੀ ਚਾਲ ਵਗਣ ਦਿਆਂਗਾ-ਉਹ ਤੇਲ ਵਾਂਗ ਕੂਲੇ ਹੋਣਗੇ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
8ਮੈਂ ਮਿਸਰ ਦੀ ਧਰਤੀ ਨੂੰ ਵੀਰਾਨ ਕਰ ਦਿਆਂਗਾ। ਉਹ ਧਰਤੀ ਹਰ ਸ਼ੈਅ ਗਵਾ ਲਵੇਗੀ। ਮੈਂ ਮਿਸਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦਿਆਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ!"
9“ਇਹ ਉਹ ਸੋਗੀ ਗੀਤ ਹੈ ਜਿਸ ਨੂੰ ਲੋਕ ਮਿਸਰ ਲਈ ਗਾਉਣਗੇ। ਹੋਰਨਾਂ ਕੌਮਾਂ ਦੀਆਂ ਧੀਆਂ ਮਿਸਰ ਬਾਰੇ ਇਹ ਸੋਗੀ ਗੀਤ ਗਾਉਣਗੀਆਂ। ਉਹ ਇਸ ਨੂੰ ਮਿਸਰ ਅਤੇ ਉਸ ਦੇ ਸਾਰੇ ਲੋਕਾਂ ਬਾਰੇ ਉਦਾਸ ਗੀਤ ਵਜੋਂ ਗਾਉਣਗੀਆਂ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!"
10ਮਿਸਰ ਦਾ ਤਬਾਹ ਹੋਣਾ ਜਲਾਵਤਨੀ ਦੇ 12ਵੇਂ ਵਰ੍ਹੇ ਵਿੱਚ ਉਸ ਮਹੀਨੇ ਦੇ 15ਵੇਂ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"

11“ਆਦਮੀ ਦੇ ਪੁੱਤਰ, ਮਿਸਰ ਦੇ ਲੋਕਾਂ ਲਈ ਰੋ। ਮਿਸਰ ਅਤੇ ਤਾਕਤਵਰ ਕੌਮਾਂ ਦੀਆਂ ਉਨ੍ਹਾਂ ਧੀਆਂ ਦੀ ਕਬਰ ਵੱਲ ਅਗਵਾਈ ਕਰ। ਉਨ੍ਹਾਂ ਦੀ ਹੇਠਲੀ ਦੁਨੀਆਂ ਵੱਲ ਅਗਵਾਈ ਕਰ ਜਿੱਥੇ ਉਹ ਉਨ੍ਹਾਂ ਹੋਰਨਾਂ ਲੋਕਾਂ ਨਾਲ ਹੋਣਗੇ ਜਿਹੜੇ ਉਸ ਡੂੰਘੀ ਖੱਡ ਵਿੱਚ ਹੇਠਾਂ ਚੱਲੇ ਗਏ ਸਨ।"
12“ਮਿਸਰ, ਤੂੰ ਕਿਸੇ ਹੋਰ ਨਾਲੋਂ ਬਿਹਤਰ ਨਹੀਂ ਹੈ। ਮੌਤ ਦੇ ਸਥਾਨ ਵਿੱਚ ਜਾ। ਜਾਕੇ ਉਨ੍ਹਾਂ ਅਸੁੰਨਤੀਆਂ ਸੰਗ ਲੇਟ।"
13“ਮਿਸਰ ਉਨ੍ਹਾਂ ਹੋਰ ਸਾਰੇ ਲੋਕਾਂ ਨਾਲ ਰਲ ਜਾਵੇਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਦੁਸ਼ਮਣ ਨੇ ਉਸ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਧੂ ਲਿਆ ਹੈ।"
14“ਮਜ਼ਬੂਤ ਅਤੇ ਤਾਕਤਵਰ ਲੋਕ ਜੰਗ ਵਿੱਚ ਮਾਰੇ ਗਏ ਸਨ। ਉਹ ਵਿਦੇਸ਼ੀ ਹੇਠਾਂ ਮੌਤ ਦੇ ਸਥਾਨ ਨੂੰ ਚੱਲੇ ਗਏ। ਅਤੇ ਉਸ ਥਾਂ ਤੋਂ ਉਹ ਲੋਕ, ਜਿਹੜੇ ਮਾਰੇ ਗਏ ਸਨ, ਮਿਸਰ ਅਤੇ ਉਸ ਦੇ ਹਿਮਾਇਤੀਆਂ ਨਾਲ ਗੱਲ ਕਰਨਗੇ।"
15“ਅੱਸ਼ੂਰ ਅਤੇ ਉਸਦੀ ਸਾਰੀ ਫ਼ੌਜ ਓੱਥੇ ਮੌਤ ਦੇ ਸਥਾਨ ਵਿੱਚ ਹਨ। ਉਨ੍ਹਾਂ ਦੀਆਂ ਕਬਰਾਂ ਉਸ ਡੂੰਘੀ ਖੱਡ ਵਿੱਚ ਹੇਠਾਂ ਹਨ। ਉਹ ਸਾਰੇ ਅੱਸ਼ੂਰੀ ਸਿਪਾਹੀ ਜੰਗ ਵਿੱਚ ਮਾਰੇ ਗਏ ਸਨ। ਉਨ੍ਹਾਂ ਦੀਆਂ ਕਬਰਾਂ ਉਸਦੀ ਕਬਰ ਦੇ ਆਲੇ-ਦੁਆਲੇ ਹਨ। ਜਦੋਂ ਉਹ ਜਿਉਂਦੇ ਸਨ ਉਹ ਲੋਕਾਂ ਨੂੰ ਡਰਾਉਂਦੇ ਸਨ। ਪਰ ਹੁਣ ਉਹ ਸਾਰੇ ਹੀ ਖਾਮੋਸ਼ ਹਨ-ਉਹ ਸਾਰੇ ਹੀ ਜੰਗ ਵਿੱਚ ਮਾਰੇ ਗਏ ਸਨ।"

16“ਏਲਾਮ ਵੀ ਓੱਥੇ ਹੀ ਹੈ ਅਤੇ ਉਸਦੀ ਸਾਰੀ ਫ਼ੌਜ ਉਸਦੀ ਕਬਰ ਦੁਆਲੇ ਹੈ। ਉਹ ਸਾਰੇ ਹੀ ਜੰਗ ਵਿੱਚ ਮਾਰੇ ਗਏ ਸਨ। ਉਹ ਵਿਦੇਸ਼ੀ ਧਰਤੀ ਹੇਠਾਂ ਡੂੰਘੇ ਚੱਲੇ ਗਏ। ਜਦੋਂ ਉਹ ਜਿਉਂਦੇ ਸਨ ਤਾਂ ਉਹ ਲੋਕਾਂ ਨੂੰ ਡਰਾਉਂਦੇ ਸਨ। ਪਰ ਉਹ ਆਪਣੀ ਸ਼ਰਮ ਲੈ ਕੇ ਉਸ ਡੂੰਘੀ ਖੱਡ ਵਿੱਚ ਹੇਠਾਂ ਚੱਲੇ ਗਏ।"
17ਉਨ੍ਹਾਂ ਨੇ ਏਲਾਮ ਅਤੇ ਉਸ ਦੇ ਉਨ੍ਹਾਂ ਸਾਰੇ ਸਿਪਾਹੀਆਂ ਲਈ ਜਿਹੜੇ ਜੰਗ ਵਿੱਚ ਮਾਰੇ ਗਏ ਸਨ, ਇੱਕ ਬਿਸਤਰ ਵਿਛਾ ਦਿੱਤਾ ਹੈ। ਏਲਾਮ ਦੀ ਫ਼ੌਜ ਉਸਦੀ ਕਬਰ ਦੇ ਸਾਰੇ ਪਾਸੇ ਹੈ। ਉਹ ਸਾਰੇ ਵਿਦੇਸ਼ੀ ਜੰਗ ਵਿੱਚ ਮਾਰੇ ਗਏ ਸਨ। ਜਦੋਂ ਉਹ ਜਿਉਂਦੇ ਸਨ ਤਾਂ ਉਹ ਲੋਕਾਂ ਨੂੰ ਭੈਭੀਤ ਕਰਦੇ ਸਨ। ਪਰ ਉਹ ਆਪਣੀ ਸ਼ਰਮ ਲੈ ਕੇ ਉਸ ਡੂੰਘੀ ਖੱਡ ਵਿੱਚ ਹੇਠਾਂ ਚੱਲੇ ਗਏ। ਉਨ੍ਹਾਂ ਨੂੰ ਉਨ੍ਹਾਂ ਸਾਰੇ ਲੋਕਾਂ ਨਾਲ ਪਾਇਆ ਗਿਆ ਸੀ ਜਿਹੜੇ ਮਾਰੇ ਗਏ ਹਨ।"
18“ਮਸ਼ਕ ਤੂਬਲ ਅਤੇ ਉਨ੍ਹਾਂ ਦੀਆਂ ਸਾਰੀਆਂ ਫ਼ੌਜਾਂ ਓੱਥੇ ਹਨ। ਉਨ੍ਹਾਂ ਦੀਆਂ ਕਬਰਾਂ ਇਸਦੇ ਆਲੇ-ਦੁਆਲੇ ਹਨ। ਉਹ ਸਾਰੇ ਵਿਦੇਸ਼ੀ ਜੰਗ ਵਿੱਚ ਮਾਰੇ ਗਏ ਸਨ। ਜਦੋਂ ਉਹ ਜਿਉਂਦੇ ਸਨ ਤਾਂ ਲੋਕਾਂ ਨੂੰ ਡਰਾਉਂਦੇ ਸਨ।"
19ਪਰ ਹੁਣ ਉਹ ਉਨ੍ਹਾਂ ਤਾਕਤਵਰ ਲੋਕਾਂ ਨਾਲ ਹੇਠਾਂ ਲੇਟੇ ਹੋਏ ਹਨ ਜਿਹੜੇ ਬਹੁਤ-ਬਹੁਤ ਪਹਿਲਾਂ ਮਾਰੇ ਗਏ ਸਨ! ਉਨ੍ਹਾਂ ਨੂੰ ਉਨ੍ਹਾਂ ਦੇ ਜੰਗੀ ਹਬਿਆਰਾਂ ਸਮੇਤ ਦਫ਼ਨ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਸਿਰਾਂ ਹੇਠਾਂ ਹੋਣਗੀਆਂ। ਪਰ ਉਨ੍ਹਾਂ ਦੇ ਪਾਪ ਉਨ੍ਹਾਂ ਦੀਆਂ ਹੱਡੀਆਂ ਉੱਤੇ ਹਨ। ਕਿਉਂ ਕਿ ਜਦੋਂ ਉਹ ਜਿਉਂਦੇ ਸਨ ਤਾਂ ਲੋਕਾਂ ਨੂੰ ਡਰਾਉਂਦੇ ਸਨ।"
20“ਮਿਸਰ, ਤੂੰ ਵੀ ਤਬਾਹ ਹੋ ਜਾਵੇਂਗਾ। ਅਤੇ ਤੂੰ ਵੀ ਹੇਠਾਂ ਉਨ੍ਹਾਂ ਅਸੁੰਨਤੀਆਂ ਨਾਲ ਲੇਟੇਁਗਾ। ਤੂੰ ਉਨ੍ਹਾਂ ਹੋਰਨਾਂ ਸਿਪਾਹੀਆਂ ਨਾਲ ਲੇਟੇਁਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ।"

21“ਅਦੋਮ ਵੀ ਓੱਥੇ ਹੈ। ਉਸ ਦੇ ਰਾਜੇ ਅਤੇ ਬਾਕੀ ਆਗੂ ਵੀ ਓੱਥੇ ਉਸ ਦੇ ਨਾਲ ਹਨ। ਉਹ ਵੀ ਤਾਕਤਵਰ ਸਿਪਾਹੀ ਸਨ। ਪਰ ਹੁਣ ਉਹ ਓੱਥੇ ਹੋਰਨਾਂ ਲੋਕਾਂ ਨਾਲ ਲੇਟੇ ਹੋਏ ਹਨ ਜੋ ਜੰਗ ਵਿੱਚ ਮਾਰੇ ਗਏ ਸਨ। ਉਹ ਓੱਥੇ ਉਨ੍ਹਾਂ ਅਸੁੰਨਤੀਆਂ ਨਾਲ ਲੇਟੇ ਹੋਏ ਹਨ। ਉਹ ਓੱਥੇ ਹੋਰਨਾਂ ਲੋਕਾਂ ਨਾਲ ਹਨ ਜਿਹੜੇ ਉਸ ਡੂੰਘੀ ਖੱਡ ਅੰਦਰ ਚੱਲੇ ਗਏ ਸਨ।"
22“ਉੱਤਰ ਦੇ ਹਾਕਮ ਓੱਥੇ ਹਨ, ਸਾਰੇ ਦੇ ਸਾਰੇ! ਅਤੇ ਓੱਥੇ ਸਿਦੋਨੀ ਦੇ ਸਾਰੇ ਸਿਪਾਹੀ ਵੀ ਹਨ। ਉਨ੍ਹਾਂ ਦੀ ਤਾਕਤ ਲੋਕਾਂ ਨੂੰ ਭੈਭੀਤ ਕਰਦੀ ਸੀ, ਪਰ ਉਹ ਪਰੇਸ਼ਾਨ ਹੋ ਗੇਏ ਹਨ। ਉਹ ਅਸੁੰਨਤੀਏ ਉਨ੍ਹਾਂ ਹੋਰਨਾਂ ਲੋਕਾਂ ਨਾਲ ਲੇਟੇ ਹੋਏ ਹਨ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਉਹ ਆਪਣੀ ਸ਼ਰਮ ਨੂੰ ਉਸ ਡੂੰਘੀ ਖੱਡ ਵਿੱਚ ਹੇਠਾਂ ਲੈ ਗਏ ਸਨ।"
23“ਫਿਰਊਨ ਉਨ੍ਹਾਂ ਲੋਕਾਂ ਨੂੰ ਦੇਖੇਗਾ ਜਿਹੜੇ ਹੇਠਾਂ ਮੌਤ ਦੇ ਸਥਾਨ ਗਏ ਸਨ। ਉਸ ਨੂੰ ਅਤੇ ਉਸ ਦੇ ਨਾਲ ਦੇ ਸਾਰੇ ਲੋਕਾਂ ਨੂੰ ਸੱਕੂਨ ਮਿਲੇਗਾ। ਹਾਂ, ਫਿਰਊਨ ਅਤੇ ਉਸਦੀ ਸਾਰੀ ਫ਼ੌਜ ਜੰਗ ਵਿੱਚ ਮਾਰੀ ਜਾਵੇਗੀ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
24“ਜਦੋਂ ਫਿਰਊਨ ਜਿਉਂਦਾ ਸੀ ਮੈਂ ਲੋਕਾਂ ਨੂੰ ਉਸਤੋਂ ਭੈਭੀਤ ਕੀਤਾ। ਪਰ ਹੁਣ, ਉਹ ਉਨ੍ਹਾਂ ਵਿਦੇਸ਼ੀਆਂ ਨਾਲ ਲੇਟੇਗਾ। ਫਿਰਊਨ ਅਤੇ ਉਸਦੀ ਫ਼ੌਜ ਉਨ੍ਹਾਂ ਹੋਰ ਸਾਰੇ ਸਿਪਾਹੀਆਂ ਨਾਲ ਲੇਟੇਗੀ ਜਿਹੜੇ ਜੰਗ ਵਿੱਚ ਮਾਰੇ ਗਏ ਸਨ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
25ਪਰਮੇਸ਼ੁਰ ਦਾ ਹਿਜ਼ਕੀਏਲ ਨੂੰ ਇਸਰਾਏਲ ਦਾ ਚੌਕੀਦਾਰ ਚੁਣਨਾ ਹੈ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"

26“ਆਦਮੀ ਦੇ ਪੁੱਤਰ, ਆਪਣੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ, ‘ਹੋ ਸੱਕਦਾ ਹੈ ਕਿ ਮੈਂ ਇਸ ਦੇਸ ਨਾਲ ਲੜਨ ਲਈ ਦੁਸ਼ਮਣ ਸਿਪਾਹੀ ਲਿਆਵਾਂ। ਜਦੋਂ ਅਜਿਹਾ ਹੁੰਦਾ ਹੈ ਲੋਕ ਕਿਸੇ ਬੰਦੇ ਨੂੰ ਚੌਕੀਚਾਰ ਵਜੋਂ ਚੁਣਦੇ ਹਨ।"
27ਜਦੋਂ ਇਹ ਚੌਕੀਦਾਰ ਦੁਸ਼ਮਣ ਦੇ ਸਿਪਾਹੀਆਂ ਨੂੰ ਆਉਂਦਿਆਂ ਦੇਖਦਾ ਹੈ ਤਾਂ ਉਹ ਤੁਰ੍ਹੀ ਵਜਾ ਦਿੰਦਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦਿੰਦਾ ਹੈ।"
28ਜੇ ਲੋਕ ਚੇਤਾਵਨੀ ਨੂੰ ਸੁਣ ਲੈਂਦੇ ਹਨ ਪਰ ਉਸ ਨੂੰ ਅਣਸੁਣਿਆਂ ਕਰ ਦਿੰਦੇ ਹਨ ਤਾਂ ਦੁਸ਼ਮਣ ਉਨ੍ਹਾਂ ਨੂੰ ਫ਼ੜ ਲੈਂਦਾ ਹੈ ਅਤੇ ਬੰਦੀ ਬਣਾਕੇ ਦੂਰ ਲੈ ਜਾਂਦਾ ਹੈ। ਉਹ ਬੰਦਾ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੋਵੇਗਾ।"
29ਉਸ ਨੇ ਤੁਰ੍ਹੀ ਦੀ ਆਵਾਜ਼ ਸੁਣੀ, ਪਰ ਉਸ ਨੇ ਚੇਤਾਵਨੀ ਨੂੰ ਅਣਸੁਣਿਆਂ ਕਰ ਦਿੱਤਾ। ਇਸ ਲਈ ਆਪਣੀ ਮੌਤ ਦਾ ਓਹੀ ਕਸੂਰਵਾਰ ਹੈ। ਜੇ ਉਸ ਨੇ ਚੇਤਾਨਵੀ ਵੱਲ ਧਿਆਨ ਦਿੱਤਾ ਹੁੰਦਾ ਤਾਂ ਉਹ ਆਪਣੀ ਜਾਨ ਬਚਾ ਸੱਕਦਾ ਸੀ।"
30“‘ਪਰ ਸ਼ਾਇਦ ਉਹ ਚੌਕੀਦਾਰ ਦੁਸ਼ਮਣ ਦੇ ਸਿਪਾਹੀਆਂ ਨੂੰ ਆਉਂਦਿਆਂ ਦੇਖਦਾ ਹੈ, ਪਰ ਤੁਰ੍ਹੀ ਨਹੀਂ ਵਜਾਉਂਦਾ। ਉਸ ਚੌਕੀਚਾਰ ਨੇ ਲੋਕਾਂ ਨੂੰ ਚੇਤਾਵਨੀ ਨਹੀਂ ਦਿੱਤੀ। ਦੁਸ਼ਮਣ ਉਨ੍ਹਾਂ ਨੂੰ ਫ਼ੜ ਲਵੇਗਾ ਅਤੇ ਬੰਦੀ ਬਣਾਕੇ ਲੈ ਜਾਵੇਗਾ। ਉਹ ਬੰਦਾ ਪਰ੍ਹਾਂ ਲੈ ਲਿਆ ਜਾਵੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਚੌਕੀਦਾਰ ਉਸ ਬੰਦੇ ਦੀ ਮੌਤ ਲਈ ਵੀ ਜ਼ਿੰਮੇਵਾਰ ਹੋਵੇਗਾ।’"

31“ਹੁਣ, ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵਾਸਤੇ ਚੌਕੀਦਾਰ ਵਜੋਂ ਚੁਣ ਰਿਹਾ ਹਾਂ। ਜੇ ਤੂੰ ਮੇਰੇ ਮੂੰਹੋਁ ਸੰਦੇਸ਼ ਸੁਣੇ ਤਾਂ ਤੈਨੂੰ ਲੋਕਾਂ ਨੂੰ ਮੇਰੇ ਲਈ ਅਵੱਸ਼ ਚੇਤਾਵਨੀ ਦੇਣੀ ਚਾਹੀਦੀ ਹੈ।"
You have read Ezekiel 22
31 verses