1ਮਿਸਰ ਹਮੇਸ਼ਾ ਲਈ ਕਮਜ਼ੋਰ ਹੋ ਜਾਵੇਗਾ ਜਲਾਵਤਨੀ ਦੇ 11ਵੇਂ ਵਰ੍ਹੇ ਦੇ ਪਹਿਲੇ ਮਹੀਨੇ ਦੇ 7 ਵੇਂ ਦਿਨ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"
2“ਆਦਮੀ ਦੇ ਪੁੱਤਰ, ਮੈਂ ਮਿਸਰ ਦੇ ਰਾਜੇ, ਫਿਰਊਨ ਦੀ ਬਾਂਹ ਤੋੜ ਦਿੱਤੀ ਹੈ। ਕੋਈ ਵੀ ਉਸਦੀ ਬਾਂਹ ਉੱਤੇ ਪੱਟੀ ਨਹੀਂ ਬੰਨ੍ਹੇਗਾ। ਇਹ ਤੰਦਰੁਸ਼ਤ ਨਹੀਂ ਹੋਵੇਗੀ। ਇਸ ਲਈ ਉਸਦੀ ਬਾਂਹ ਇੰਨੀ ਮਜ਼ਬੂਤ ਨਹੀਂ ਹੋਵੇਗੀ ਕਿ ਤਲਵਾਰ ਚੁੱਕ ਸੱਕੇ।”"
3ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਮੈਂ ਮਿਸਰ ਦੇ ਰਾਜੇ, ਫਿਰਊਨ ਦੇ ਖਿਲਾਫ਼ ਹਾਂ। ਮੈਂ ਉਸਦੀਆਂ ਦੋਵੇਂ ਬਾਹਾਂ ਭੰਨ ਦਿਆਂਗਾ, ਮਜ਼ਬੂਤ ਬਾਂਹ ਅਤੇ ਉਹ ਬਾਂਹ ਵੀ ਜਿਹੜੀ ਪਹਿਲਾਂ ਹੀ ਟੁੱਟੀ ਹੋਈ ਹੈ। ਮੈਂ ਉਸਦੀ ਤਲਵਾਰ ਉਸ ਦੇ ਹੱਥ ਵਿੱਚੋਂ ਡੇਗ ਦਿਆਂਗਾ।"
4ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ।"
5ਮੈਂ ਬਾਬਲ ਦੇ ਰਾਜੇ ਦੀਆਂ ਬਾਹਾਂ ਮਜ਼ਬੂਤ ਬਣਾ ਦਿਆਂਗਾ। ਮੈਂ ਆਪਣੀ ਤਲਵਾਰ ਉਸ ਦੇ ਹੱਥ ਵਿੱਚ ਦੇ ਦਿਆਂਗਾ। ਪਰ ਮੈਂ ਫਿਰਊਨ ਦੀਆਂ ਬਾਹਾਂ ਭੰਨ ਦਿਆਂਗਾ। ਫ਼ੇਰ ਫਿਰਊਨ ਦਰਦ ਨਾਲ ਚੀਕਾਂ ਮਾਰੇਗਾ, ਅਜਿਹੀਆਂ ਚੀਕਾਂ ਜਿਹੜੀਆਂ ਮਰਨ ਵਾਲਾ ਬੰਦਾ ਮਾਰਦਾ ਹੈ।"

6ਇਸ ਲਈ ਮੈਂ ਬਾਬਲ ਦੇ ਰਾਜੇ ਦੀਆਂ ਬਾਹਾਂ ਨੂੰ ਮਜ਼ਬੂਤ ਬਣਾ ਦਿਆਂਗਾ, ਪਰ ਫਿਰਊਨ ਦੀਆਂ ਬਾਹਾਂ ਡਿੱਗ ਪੈਣਗੀਆਂ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। “ਮੈਂ ਆਪਣੀ ਤਲਵਾਰ ਬਾਬਲ ਦੇ ਰਾਜੇ ਦੇ ਹੱਥ ਫ਼ੜਾ ਦਿਆਂਗਾ। ਫ਼ੇਰ ਉਹ ਤਲਵਾਰ ਨੂੰ ਮਿਸਰ ਦੀ ਧਰਤੀ ਦੇ ਖਿਲਾਫ਼ ਫ਼ੈਲਾਏਗਾ।"
7ਮੈਂ ਮਿਸਰੀਆਂ ਨੂੰ ਕੌਮਾਂ ਦੇ ਦਰਮਿਆਨ ਖਿੰਡਾ ਦੇਵਾਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ!”"
8ਅੱਸ਼ੂਰੀਆ ਦਿਆਰ ਦੇ ਰੁੱਖ ਵਰਗਾ ਹੈ ਜਲਾਵਤਨੀ ਦੇ 11 ਵੇਂ ਵਰ੍ਹੇ ਦੇ ਤੀਜੇ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"
9“ਆਦਮੀ ਦੇ ਪੁੱਤਰ, ਇਹ ਗੱਲਾਂ ਮਿਸਰ ਦੇ ਰਾਜੇ ਫਿਰਊਨ ਨੂੰ ਅਤੇ ਉਸ ਦੇ ਲੋਕਾਂ ਨੂੰ ਆਖ: “‘ਤੁਸੀਂ ਮਹਾਨ ਹੋ ਇੰਨੇ! ਕਿਸ ਨਾਲ ਕਰਾਂ ਮੈਂ ਤੁਲਨਾ ਤੁਹਾਡੀ?"
10ਅੱਸ਼ੂਰ ਸੀ ਇੱਕ ਰੁੱਖ ਦਿਆਰ ਦਾ ਲਬਾਨੋਨ ਅੰਦਰ ਖੂਬਸੂਰਤ ਟਹਿਣੀਆਂ ਵਾਲਾ ਜੰਗਲੀ ਛਾਂ ਵਾਲਾ ਅਤੇ ਬਹੁਤ ਲੰਮਾ। ਟੀਸੀ ਇਸਦੀ ਸੀ ਬੱਦਲਾਂ ਅੰਦਰ!"

11ਪਾਣੀ ਨੇ ਉਗਾਇਆ ਰੁੱਖ ਨੂੰ। ਲੰਮਾ ਕੀਤਾ ਰੁੱਖ ਨੂੰ ਡੂਂਗੀ ਨਦੀ ਨੇ। ਜਿੱਥੇ ਰੁੱਖ ਬੀਜਿਆ ਗਿਆ ਸੀ ਇਸਦੇ ਥਾਂ ਦੁਆਲੇ ਨਦੀਆਂ ਵਗਦੀਆਂ ਸਨ। ਉਸੇ ਰੁੱਖ ਤੋਂ ਹੀ ਛੋਟੀਆਂ ਨਦੀਆਂ ਖੇਤ ਵਿੱਚ ਹੋਰਨਾਂ ਰੁੱਖਾਂ ਵੱਲ ਵਗਦੀਆਂ ਸਨ।"
12ਇਸ ਲਈ ਲਂਮੇਰਾ ਸੀ ਉਹ ਰੁੱਖ ਖੇਤ ਦੇ ਹੋਰ ਸਾਰੇ ਰੁੱਖਾਂ ਨਾਲੋਂ। ਅਤੇ ਉਗੀਆਂ ਇਸਦੀਆਂ ਅਨੇਕਾਂ ਟਾਹਣੀਆਂ। ਕਾਫ਼ੀ ਪਾਣੀ ਸੀ ਓੱਥੇ ਇਸ ਲਈ ਫ਼ੈਲ ਗਈਆਂ ਸਨ ਟਾਹਣੀਆਂ ਰੁੱਖ ਦੀਆਂ।"
13ਆਕਾਸ਼ ਦੇ ਸਾਰੇ ਪੰਛੀਆਂ ਨੇ ਬਣਾਏ ਸਨ ਆਲ੍ਹਣੇ ਉਸ ਰੁੱਖ ਦੀਆਂ ਟਾਹਣੀਆਂ ਅੰਦਰ। ਅਤੇ ਖੇਤ ਦੇ ਸਾਰੇ ਜਾਨਵਰਾਂ ਨੇ ਜਨਮ ਦਿੱਤਾ ਬੱਚਿਆਂ ਨੂੰ, ਉਸ ਰੁੱਖ ਦੀਆਂ ਟਾਹਣੀਆਂ ਹੇਠਾਂ। ਸਾਰੀਆਂ ਮਹਾਨ ਕੌਮਾਂ ਸਨ ਰਹਿੰਦੀਆਂ ਉਸ ਰੁੱਖ ਦੀ ਛਾਂ ਹੇਠਾਂ।"
14ਸੁੰਦਰ ਸੀ ਬਹੁਤ ਉਹ ਰੁੱਖ। ਕਿੰਨਾ ਵੱਡਾ ਸੀ ਉਹ! ਕਿੰਨੀਆਂ ਲੰਮੀਆਂ ਸਨ ਟਾਹਣੀਆਂ ਇਸ ਦੀਆਂ; ਜਢ਼ਾਂ ਇਸ ਦੀਆਂ ਨੂੰ ਮਿਲਦਾ ਸੀ ਕਾਫ਼ੀ ਪਾਣੀ।"
15ਪਰਮੇਸ਼ੁਰ ਦੇ ਬਾਗ਼ ਦੇ ਦਿਉਦਾਰ ਦੇ ਰੁੱਖ ਵੀ ਨਹੀਂ ਸਨ ਇਸ ਰੁੱਖ ਨਾਲੋਂ ਵਡੇਰੇ। ਅਰਮੋਨ ਦੇ ਰੁੱਖਾਂ ਦੀਆਂ ਨਹੀਂ ਸਨ ਟਾਹਣੀਆਂ ਇੰਨੀਆਂ। ਪਰਮੇਸ਼ੁਰ ਦੇ ਬਾਗ਼ ਦਾ ਕੋਈ ਵੀ ਰੁੱਖ ਨਹੀਂ ਸੀ ਇਸ ਰੁੱਖ ਨਾਲੋਂ ਸੁਹਣਾ।"

16ਦਿੱਤੀਆਂ ਸਨ ਮੈਂ ਇਸ ਨੂੰ ਬਹੁਤ ਸਾਰੀਆਂ ਟਾਹਣੀਆਂ ਅਤੇ ਬਣਾਇਆ ਸੀ ਸੁੰਦਰ ਇਸ ਨੂੰ। ਅਤੇ ਸਾਰੇ ਹੀ ਰੁੱਖ ਪਰਮੇਸ਼ੁਰ ਦੇ ਬਾਗ਼, ਅਦਨ ਦੇ ਕਰਦੇ ਸਨ ਈਰਖਾ ਇਸ ਨਾਲ!’”"
17ਇਸ ਲਈ ਮੇਰਾ ਪ੍ਰਭੂ ਯਹੋਵਹ ਇਹ ਗੱਲਾਂ ਆਖਦਾ ਹੈ: “ਉਹ ਰੁੱਖ ਵੱਧਕੇ ਲੰਮਾ ਹੋ ਗਿਆ। ਇਸਦੀ ਚੋਟੀ ਬੱਦਲਾਂ ਨੂੰ ਛੂਹਣ ਲਗੀ। ਇਹ ਇੰਨਾ ਵੱਡਾ ਹੋ ਗਿਆ ਕਿ ਗੁਮਾਨੀ ਬਣ ਗਿਆ!"
18ਇਸ ਲਈ ਮੈਂ ਇੱਕ ਤਾਕਤਵਰ ਰਾਜੇ ਨੂੰ ਇਹ ਰੁੱਖ ਲੈਣ ਦਿੱਤਾ। ਉਸ ਹਾਕਮ ਨੇ ਰੁੱਖ ਨੂੰ ਉਸ ਦੇ ਮੰਦੇ ਕਾਰਿਆਂ ਲਈ ਸਜ਼ਾ ਦਿੱਤੀ। ਮੈਂ ਉਸ ਰੁੱਖ ਨੂੰ ਆਪਣੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ।"
19ਅਜਨਬੀਆਂ-ਦੁਨੀਆਂ ਦੇ ਸਭ ਤੋਂ ਜ਼ੁਲਮੀ ਲੋਕਾਂ ਨੇ ਇਸ ਨੂੰ ਵੱਢ ਕੇ ਇਸਦੀਆਂ ਟਾਹਣੀਆਂ ਨੂੰ ਪਰਬਤਾਂ ਉੱਤੇ ਅਤੇ ਵਾਦੀਆਂ ਵਿੱਚ ਖਿੰਡਾ ਦਿੱਤਾ। ਇਸਦੇ ਟੁੱਟੇ ਅੰਗ ਉਸ ਧਰਤੀ ਰਾਹੀਂ ਵਗਦੀਆਂ ਨਦੀਆਂ ਦੁਆਰਾ ਹੇਠਾਂ ਨੂੰ ਰੁਢ਼ ਗਏ। ਹੁਣ ਰੁੱਖ ਹੇਠਾਂ ਕੋਈ ਛਾਂ ਨਹੀਂ ਸੀ ਇਸ ਲਈ ਸਾਰੇ ਲੋਕ ਚੱਲੇ ਗਏ।"
20ਹੁਣ ਉਸ ਡਿੱਗੇ ਹੋਏ ਰੁੱਖ ਤੇ ਪੰਛੀ ਰਹਿੰਦੇ ਨੇ। ਜੰਗਲੀ ਜਾਨਵਰ ਇਸ ਦੀਆਂ ਟੁੱਟੀਆਂ ਹੋਈਆਂ ਟਾਹਣੀਆਂ ਉੱਤੇ ਚੱਲਦੇ ਹਨ।"

21“ਹੁਣ ਉਸ ਪਾਣੀ ਦੇ ਕੰਢੇ ਦਾ ਕੋਈ ਵੀ ਰੁੱਖ ਗੁਮਾਨੀ ਨਹੀਂ ਹੋਵੇਗਾ। ਉਹ ਬੱਦਲਾਂ ਨੂੰ ਛੂਹਣ ਦਾ ਜਤਨ ਨਹੀਂ ਕਰਨਗੇ। ਉਨ੍ਹਾਂ ਮਜ਼ਬੂਤ ਰੁੱਖਾਂ ਵਿੱਚੋਂ ਜਿਹੜੇ ਪਾਣੀ ਪੀਂਦੇ ਹਨ, ਕੋਈ ਵੀ ਆਪਣੇ ਲੰਮੇ ਹੋਣ ਦੀਆਂ ਫ਼ਢ਼ਾਂ ਨਹੀਂ ਮਾਰੇਗਾ, ਕਿਉਂ ਕਿ ਉਨ੍ਹਾਂ ਸਾਰਿਆਂ ਨੂੰ ਮਾਰਨ ਲਈ ਨਿਯੁਕਤ ਕੀਤਾ ਗਿਆ ਹੈ। ਉਹ ਸਾਰੇ ਹੀ ਹੇਠਲੀ ਦੁਨੀਆਂ ਵਿੱਚ ਚੱਲੇ ਜਾਣਗੇ-ਮੌਤ ਦੇ ਸਥਾਨ, ਸ਼ਿਓਲ ਨੂੰ। ਉਹ ਉਨ੍ਹਾਂ ਹੋਰਨਾਂ ਲੋਕਾਂ ਵਿੱਚ ਸ਼ਾਮਿਲ ਹੋ ਜਾਣਗੇ ਜਿਹੜੇ ਮਰ ਗਏ ਸਨ ਅਤੇ ਹੇਠਾਂ ਡੂੰਘੀ ਮੋਰੀ ਵਿੱਚ ਚੱਲੇ ਗਏ ਹਨ।”"
22ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਆਖਦਾ ਹੈ, “ਮੈਂ ਲੋਕਾਂ ਨੂੰ ਉਸ ਦਿਨ ਰੁਆਇਆ ਸੀ ਜਦੋਂ ਰੁੱਖ ਹੇਠਾਂ ਸ਼ਿਓਲ ਨੂੰ ਚੱਲਾ ਗਿਆ ਸੀ। ਮੈਂ ਉਸ ਨੂੰ ਡੂੰਘੇ ਸਮੁੰਦਰ ਨਾਲ ਕੱਜ ਦਿੱਤਾ ਸੀ, ਮੈਂ ਇਸਦੀਆਂ ਨਦੀਆਂ ਨੂੰ ਰੋਕ ਦਿੱਤਾ ਸੀ ਅਤੇ ਸਾਰਾ ਪਾਣੀ ਵਗਣ ਤੋਂ ਰੁਕ ਗਿਆ। ਮੈਂ ਲਬਾਨੋਨ ਨੂੰ ਇਸਦਾ ਸੋਗ ਮਨਾਉਣ ਦਿੱਤਾ। ਖੇਤ ਦੇ ਸਾਰੇ ਰੁੱਖ ਉਸ ਵੱਡੇ ਰੁੱਖ ਦੇ ਸੋਗ ਵਿੱਚ ਬੀਮਾਰ ਪੈ ਗਏ।"
23ਮੈਂ ਰੁੱਖ ਨੂੰ ਡੇਗ ਦਿੱਤਾ-ਅਤੇ ਕੌਮਾਂ ਉਸ ਰੁੱਖ ਦੇ ਡਿੱਗਣ ਦੀ ਆਵਾਜ਼ ਸੁਣਕੇ ਡਰ ਨਾਲ ਕੰਬ ਉੱਠੀਆਂ। ਮੈਂ ਰੁੱਖ ਨੂੰ ਹੇਠਾਂ ਮੌਤ ਦੇ ਸਥਾਨ ਭੇਜ ਦਿੱਤਾ, ਉਨ੍ਹਾਂ ਸਾਰੇ ਹੋਰਾਂ ਲੋਕਾਂ ਵਿੱਚ ਸ਼ਾਮਿਲ ਹੋਣ ਲਈ ਜਿਹੜੇ ਉਸ ਡੂੰਘੀ ਮੋਰੀ ਵਿੱਚ ਹੇਠਾਂ ਚੱਲੇ ਗਏ ਸਨ। ਅਤੀਤ ਵਿੱਚ, ਲਬਾਨੋਨ ਸਭ ਤੋਂ ਚੰਗੇ, ਰੁੱਖਾਂ, ਅਦਨ ਦੇ ਸਾਰੇ ਰੁੱਖਾਂ ਨੇ ਉਹ ਪਾਣੀ ਪੀਤਾ। ਉਹ ਰੁੱਖ ਹੇਠਲੀ ਦੁਨੀਆਂ ਵਿੱਚ ਸੁਖੀ ਸਨ।"
24ਹਾਂ, ਉਹ ਰੁੱਖ ਵੀ ਉਸ ਵੱਡੇ ਰੁੱਖ ਦੇ ਨਾਲ ਹੀ ਹੇਠਾਂ ਮੌਤ ਦੀ ਥਾਂ ਤੇ ਚੱਲੇ ਗਏ ਸਨ। ਉਹ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋ ਗਏ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਉਸ ਵੱਡੇ ਰੁੱਖ ਨੇ ਹੋਰਨਾਂ ਰੁੱਖਾਂ ਨੂੰ ਮਜ਼ਬੂਤ ਬਣਾਇਆ। ਉਹ ਰੁੱਖ ਕੌਮਾਂ ਦਰਮਿਆਨ ਉਸ ਵੱਡੇ ਰੁੱਖ ਦੀ ਛਾਂ ਹੇਠਾਂ ਰਹੇ ਸਨ।"
25“ਮਿਸਰ, ਉਬੇ ਅਦਨ ਵਿੱਚ ਬਹੁਤ ਸਾਰੇ ਵੱਡੇ ਅਤੇ ਤਾਕਤਵਰ ਰੁੱਖ ਸਨ। ਮੈਂ ਉਨ੍ਹਾਂ ਵਿੱਚੋਂ ਕਿਹੜੇ ਰੁੱਖ ਨਾਲ ਤੇਰਾ ਮੁਕਾਬਲਾ ਕਰਾਂ! ਉਹ ਸਾਰੇ ਹੀ ਹੇਠਾਂ ਹੇਠਲੀ ਧਰਤੀ ਵਿੱਚ ਚੱਲੇ ਗਏ ਅਤੇ ਤੂੰ ਵੀ ਜਾਕੇ ਉਨ੍ਹਾਂ ਵਿਦੇਸ਼ੀਆਂ ਨਾਲ ਮੌਤ ਦੀ ਥਾਂ ਤੇ ਸ਼ਾਮਿਲ ਹੋ ਜਾਵੇਂਗਾ। ਤੂੰ ਓੱਥੇ ਉਨ੍ਹਾਂ ਲੋਕਾਂ ਦਰਮਿਆਨ ਲੇਟਿਆ ਹੋਵੇਂਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ। “ਹਾਂ, ਇਹ ਕੁਝ ਫਿਰਊਨ ਅਤੇ ਉਸ ਦੇ ਨਾਲ ਦੀ ਲੋਕਾਂ ਦੀ ਭੀੜ ਨਾਲ ਵਾਪਰੇਗਾ!” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"

26ਫਿਰਊਨ: ਇੱਕ ਸ਼ੇਰ ਜਾਂ ਅਜਗਰ ਜਲਾਵਤਨੀ ਦੇ 12ਵੇਂ ਵਰ੍ਹੇ ਦੇ 12ਵੇਂ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"
27“ਆਦਮੀ ਦੇ ਪੁੱਤਰ, ਮਿਸਰ ਦੇ ਰਾਜੇ, ਫਿਰਊਨ ਲਈ ਇਹ ਉਦਾਸ ਗੀਤ ਗਾ। ਉਸ ਨੂੰ ਆਖ: “‘ਤੂੰ ਸੋਚਿਆ ਕਿ ਤੂੰ ਸ਼ਕਤੀਸ਼ਾਲੀ ਸ਼ੇਰ ਵਰਗਾ ਹੈ ਜੋ ਕੌਮਾਂ ਅੰਦਰ ਗੁਮਾਨ ਨਾਲ ਚੱਲ ਰਿਹਾ ਹੋਵੇ। ਪਰ ਤੂੰ ਹੈਂ ਅਸਲ ਵਿੱਚ ਝੀਲਾਂ ਦੇ ਅਜਗਰ ਵਰਗਾ। ਤੂੰ ਨਾਲਿਆਂ ਰਾਹੀਂ ਆਪਣਾ ਰਾਹ ਬਣਾ ਲੈਂਦਾ ਹੈਂ। ਗੰਧਲਾ ਕਰਦਾ ਹੈਂ ਤੂੰ ਪਾਣੀ ਨੂੰ ਪੈਰਾਂ ਆਪਣਿਆਂ ਨਾਲ। ਤੂੰ ਮਿਸਰ ਦੇ ਦਰਿਆਵਾਂ ਨੂੰ ਭੜਕਾਉਂਦਾ।’”"
28ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ ਇਹ ਗੱਲਾਂ: “ਇਕੱਠੇ ਕਰ ਲੇ ਨੇ ਮੈਂ ਬਹੁਤ ਲੋਕ। ਸੁੱਟਾਂਗਾ ਹੁਣ ਮੈਂ ਜਾਲ ਆਪਣਾ ਤੇਰੇ ਉੱਪਰ। ਖਿੱਚ ਲੈਣਗੇ ਉਹ ਲੋਕ ਫ਼ੇਰ ਤੈਨੂੰ ਅੰਦਰ।"
29ਸੁੱਟ ਦਿਆਂਗਾ ਮੈਂ ਫ਼ੇਰ ਤੈਨੂੰ ਸੁੱਕੀ ਧਰਤ ਉੱਤੇ। ਸੁੱਟ ਦਿਆਂਗਾ ਮੈਂ ਤੈਨੂੰ ਖੇਤਾਂ ਅੰਦਰ। ਆਉਣ ਦਿਆਂਗਾ ਮੈਂ ਸਾਰੇ ਪੰਛੀਆਂ ਨੂੰ ਤੈਨੂੰ ਖਾਣ ਲਈ। ਜੰਗਲੀ ਜਾਨਵਰਾਂ ਨੂੰ ਮੈਂ ਆਉਣ ਦੇਵਾਂਗਾ ਹਰ ਥਾਂ ਤੋਂ ਅਤੇ ਰੱਜਕੇ ਖਾਣ ਦੇਵਾਂਗਾ ਤੈਨੂੰ।"
30ਖਿੰਡਾ ਦਿਆਂਗਾ ਤੇਰੇ ਮਾਸ ਤੇਰੇ ਨੂੰ ਪਰਬਤਾਂ ਉੱਤੇ ਭਰ ਦੇਵਾਂਗਾ ਮੈਂ ਵਾਦੀਆਂ ਨੂੰ ਤੇਰੇ ਮੁਰਦਾ ਸਰੀਰ ਨਾਲ।"

31ਛਿੜਕ ਦਿਆਂਗਾ ਮੈਂ ਖੂਨ ਤੇਰਾ ਪਰਬਤਾਂ ਉੱਤੇ, ਅਤੇ ਇਹ ਹੇਠ ਧਰਤੀ ਵਿੱਚ ਸਿਂਮ ਜਾਵੇਗਾ। ਭਰ ਜਾਣਗੀਆਂ ਨਦੀਆਂ ਤੇਰੇ ਨਾਲ।"
32ਅਲੋਪ ਤੈਨੂੰ ਕਰ ਦਿਆਂਗਾ ਮੈਂ। ਆਕਾਸ਼ ਨੂੰ ਮੈਂ ਢੱਕ ਦਿਆਂਗਾ ਅਤੇ ਬੁਝਾ ਦਿਆਂਗਾ ਤਾਰਿਆਂ ਦੀ ਰੋਸ਼ਨੀ ਨੂੰ। ਸੂਰਜ ਨੂੰ ਮੈਂ ਕੱਜ ਲਵਾਂਗਾ ਬੱਦਲ ਨਾਲ, ਅਤੇ ਚਮਕੇਗਾ ਨਹੀਂ ਚੰਦਰਮਾ।"
You have read Ezekiel 21
32 verses