Lumina
Ezekiel

Israel's Rebellious History

Ezekiel 20·Punjabi Bible

1ਗੁਮਾਨੀ ਬਣਾਇਆ ਤੈਨੂੰ ਤੇਰੀ ਖੂਬਸੂਰਤੀ ਨੇ। ਤੇਰੀ ਸ਼ਾਨ ਨੇ ਬਰਬਾਦ ਕਰ ਦਿੱਤਾ ਤੇਰੀ ਸਿਆਣਪ ਨੂੰ। ਇਸ ਲਈ ਸੁੱਟ ਦਿੱਤਾ ਤੈਨੂੰ ਮੈਂ ਹੇਠਾਂ ਧਰਤ ਉੱਤੇ। ਅਤੇ ਹੁਣ ਹੋਰ ਰਾਜੇ ਤਕਦੇ ਨੇ ਤੇਰੇ ਵੱਲ।"

2ਕੀਤੀਆਂ ਤੂੰ ਬਹੁਤ ਖਰਾਬ ਗੱਲਾਂ। ਤੂੰ ਸੀ ਬਹੁਤ ਧੋਖੇਬਾਜ਼ ਵਪਾਰੀ। ਇਸ ਤਰ੍ਹਾਂ ਤੂੰ ਪਵਿੱਤਰ ਥਾਵਾਂ ਨੂੰ ਕਲੰਕਤ ਕਰ ਦਿੱਤਾ। ਇਸ ਲਈ ਅੱਗ ਲਿਆਂਦੀ ਮੈਂ ਤੇਰੇ ਅੰਦਰੋਂ। ਇਸਨੇ ਸਾੜ ਦਿੱਤਾ ਤੈਨੂੰ! ਸੜਕੇ ਸੁਆਹ ਹੋ ਗਿਆ ਤੂੰ ਧਰਤ ਉੱਤੇ। ਦੇਖ ਸੱਕਦਾ ਹੈ ਹੁਣ ਹਰ ਕੋਈ ਤੇਰੀ ਸ਼ਰਮਿੰਦਗੀ ਨੂੰ।"

3“‘ਹੋਰਨਾਂ ਕੌਮਾਂ ਦੇ ਸਾਰੇ ਲੋਕ ਭੈਭੀਤ ਹੋ ਗਏ ਸਨ ਦੇਖਕੇ ਵਾਪਰਿਆ ਸੀ ਜੋ ਤੇਰੇ ਨਾਲ। ਜੋ ਕੁਝ ਸੀ ਵਾਪਰਿਆ ਤੇਰੇ ਨਾਲ ਬਹੁਤ ਭੈਭੀਤ ਕਰੇਗਾ ਉਹ ਲੋਕਾਂ ਨੂੰ। ਖਤਮ ਹੋ ਗਿਆ ਹੈਂ ਤੂੰ!’”"

4ਸੈਦਾ ਦੇ ਵਿਰੁੱਧ ਸੰਦੇਸ਼ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,"

5“ਆਦਮੀ ਦੇ ਪੁੱਤਰ, ਸੈਦਾ ਵੱਲ ਦੇਖ ਅਤੇ ਉਸ ਥਾਂ ਦੇ ਖਿਲਾਫ਼ ਮੇਰੇ ਲਈ ਬੋਲ।"

Ezekiel 20 illustration - Ezekiel Chapter 20

6ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਮੈਂ ਹਾਂ ਤੇਰੇ ਵਿਰੁੱਧ, ਸੈਦਾ! ਤੇਰੇ ਲੋਕ ਸਿੱਖ ਲੈਣਗੇ ਮੇਰਾ ਆਦਰ ਕਰਨਾ! ਸਜ਼ਾ ਦੇਵਾਂਗਾ ਮੈਂ ਸੈਦਾ ਨੂੰ। ਫ਼ੇਰ ਪਤਾ ਲੱਗੇਗਾ ਲੋਕਾਂ ਨੂੰ ਕਿ ਮੈਂ ਹਾਂ ਯਹੋਵਾਹ। ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਪਵਿੱਤਰ ਹਾਂ, ਅਤੇ ਵਿਹਾਰ ਕਰਨਗੇ ਉਹ ਮੇਰੇ ਨਾਲ ਓਹੋ ਜਿਹਾ।"

7ਭੇਜਾਂਗਾ ਮੈਂ ਬੀਮਾਰੀ ਅਤੇ ਮੌਤ ਸੈਦਾ ਵੱਲ ਅਤੇ ਬਹੁਤ ਲੋਕ ਸ਼ਹਿਰ ਅੰਦਰ ਮਰ ਜਾਣਗੇ। ਤਲਵਾਰ (ਦੁਸ਼ਮਣ ਸਿਪਾਹੀ) ਸ਼ਹਿਰੋ ਅੰਦਰ ਮਾਰ ਦੇਵੇਗੀ ਬਹੁਤ ਲੋਕਾਂ ਨੂੰ। ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਹਾਂ ਯਹੋਵਾਹ।’”"

8ਕੌਮਾਂ ਇਸਰਾਏਲ ਉੱਤੇ ਹੱਸਣੋ ਹਟ ਜਾਣਗੀਆਂ “‘ਇਸਰਾਏਲ ਦੇ ਆਲੇ-ਦੁਆਲੇ ਦੇ ਦੇਸ ਉਸ ਨੂੰ ਨਫ਼ਰਤ ਕਰਦੇ ਸਨ। ਪਰ ਉਨ੍ਹਾਂ ਦੇਸਾਂ ਨਾਲ ਮਾੜੀਆਂ ਘਟਨਾਵਾਂ ਵਾਪਰਨਗੀਆਂ। ਫ਼ੇਰ ਓੱਥੇ ਇਸਰਾਏਲ ਦੇ ਪਰਿਵਾਰ ਨੂੰ ਦੁੱਖ ਦੇਣ ਵਾਲੇ ਨਸ਼ਤਰ ਜਾਂ ਕੰਡਿਆਲੀਆਂ ਝਾੜੀਆਂ ਨਹੀਂ ਹੋਣਗੀਆਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪ੍ਰਭੂ ਯਹੋਵਾਹ ਹਾਂ।’”"

9ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ, “ਮੈਂ ਇਸਰਾਏਲ ਦੇ ਲੋਕਾਂ ਨੂੰ ਹੋਰਨਾਂ ਕੌਮਾਂ ਦਰਮਿਆਨ ਖਿੰਡਾ ਦਿੱਤਾ ਸੀ। ਪਰ ਮੈਂ ਇਸਰਾਏਲ ਦੇ ਪਰਿਵਾਰ ਨੂੰ ਇੱਕ ਵਾਰੀ ਫ਼ੇਰ ਇਕੱਠਿਆਂ ਕਰਾਂਗਾ। ਫ਼ੇਰ ਉਨ੍ਹਾਂ ਕੌਮਾਂ ਨੂੰ ਪਤਾ ਲੱਗੇਗਾ ਕਿ ਮੈਂ ਪਵਿੱਤਰ ਹਾਂ ਅਤੇ ਉਹ ਮੇਰੇ ਨਾਲ ਓਸੇ ਤਰ੍ਹਾਂ ਦਾ ਵਿਹਾਰ ਕਰਨਗੀਆਂ। ਓਸ ਸਮੇਂ, ਇਸਰਾਏਲ ਦੇ ਲੋਕ ਆਪਣੀ ਧਰਤੀ ਉੱਤੇ ਰਹਿਣਗੇ ਮੈਂ ਉਹ ਧਰਤੀ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ।"

10ਉਹ ਉਸ ਧਰਤੀ ਉੱਤੇ ਸੁਰੱਖਿਅਤ ਰਹਿਣਗੇ। ਉਹ ਮਕਾਨ ਉਸਾਰਨਗੇ ਅਤੇ ਅੰਗੂਰਾਂ ਦੇ ਬਗੀਚੇ ਲਾਉਣਗੇ। ਮੈਂ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਸੀ। ਫ਼ੇਰ ਇਸਰਾਏਲ ਦੇ ਲੋਕ ਸੁਰੱਖਿਅਤ ਰਹਿਣਗੇ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ, ਹਾਂ।”"

Ezekiel 20 illustration - Ezekiel Chapter 20

11ਮਿਸਰ ਦੇ ਖਿਲਾਫ਼ ਸੰਦੇਸ਼ ਜਲਾਵਤਨੀ ਦੇ 10ਵੇਂ ਵਰ੍ਹੇ ਦੇ 10ਵੇਂ ਮਹੀਨੇ ਦੇ 12 ਵੇਂ ਦਿਨ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"

12“ਆਦਮੀ ਦੇ ਪੁੱਤਰ, ਮਿਸਰ ਦੇ ਰਾਜੇ ਫਿਰਊਨ ਵੱਲ ਵੇਖ। ਮੇਰੇ ਲਈ ਉਸ ਦੇ ਅਤੇ ਮਿਸਰ ਦੇ ਖਿਲਾਫ਼ ਬੋਲ।"

13ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਮਿਸਰ ਦੇ ਰਾਜੇ ਫਿਰਊਨ, ਮੈਂ ਹਾਂ ਤੇਰੇ ਵਿਰੁੱਧ। ਤੂੰ ਹੈਂ ਇੱਕ ਵਿਕਰਾਲ ਜੀਵ ਨੀਲ ਨਦੀ ਕੰਢੇ ਲੇਟਿਆ ਹੋਇਆ। ਆਖਦਾ ਹੈਂ ਤੂੰ, “ਇਹ ਮੇਰੀ ਨਦੀ ਹੈ! ਮੈਂ ਬਣਾਈ ਸੀ ਇਹ ਨਦੀ!”"

14“‘ਪਰ ਮੈਂ ਤੇਰੇ ਜਬੜਿਆਂ ਵਿੱਚ ਕੁੰਡੀਆਂ ਪਾ ਦਿਆਂਗਾ। ਨੀਲ ਨਦੀ ਦੀਆਂ ਮੱਛੀਆਂ ਚਿਪਕ ਜਾਣਗੀਆਂ ਤੇਰੇ ਕੰਡਿਆਂ ਨਾਲ। ਮੈਂ ਤੈਨੂੰ ਅਤੇ ਤੇਰੀਆਂ ਮੱਛੀਆਂ ਨੂੰ ਤੇਰੀਆਂ ਨਦੀਆਂ ਵਿੱਚੋਂ ਕੱਢ ਕੇ ਸੁੱਕੀ ਧਰਤੀ ਤੇ ਸੁੱਟ ਦਿਆਂਗਾ। ਡਿੱਗ ਪਵੇਂਗਾ ਤੂੰ ਧਰਤੀ ਉੱਤੇ, ਅਤੇ ਕੋਈ ਵੀ ਨਹੀਂ ਚੁੱਕੇਗਾ ਤੈਨੂੰ ਜਾ ਦਫ਼ਨਾਏਗਾ। ਮੈਂ ਤੈਨੂੰ ਜੰਗਲੀ ਜਾਨਵਰਾਂ ਅਤੇ ਪੰਛੀਆਂ ਦੇ ਹਵਾਲੇ ਕਰ ਦਿਆਂਗਾ। ਤੂੰ ਉਨ੍ਹਾਂ ਦਾ ਭੋਜਨ ਬਣੇਁਗਾ।"

15ਫ਼ੇਰ ਮਿਸਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਹਾਂ ਯਹੋਵਾਹ! “‘ਮੈਂ ਇਹ ਗੱਲਾਂ ਕਿਉਂ ਕਰਾਂਗਾ? ਕਿਉਂ ਕਿ ਇਸਰਾਏਲ ਦੇ ਲੋਕ ਝੁਕੇ ਸਨ ਮਿਸਰ ਉੱਤੇ ਸਹਾਰੇ ਲਈ। ਪਰ ਮਿਸਰ ਤਾਂ ਸੀ ਇੱਕ ਕਮਜ਼ੋਰ ਜਿਹਾ ਘਾਹ ਦਾ ਪੱਤਾ।"

Ezekiel 20 illustration - Ezekiel Chapter 20

16ਇਸਰਾਏਲ ਦੇ ਲੋਕ ਝੁਕੇ ਸਨ ਮਿਸਰ ਵੱਲ, ਸਹਾਇਤਾ ਲਈ। ਪਰ ਮਿਸਰ ਨੇ ਸਿਰਫ਼ ਉਨ੍ਹਾਂ ਦੇ ਹੱਥਾਂ ਅਤੇ ਮੋਢਿਆਂ ਨੂੰ ਸੀ ਵਿਂਨ੍ਹਿਆ। ਝੁਕੇ ਸਨ ਉਹ ਮਿਸਰ ਉੱਤੇ, ਸਹਾਰੇ ਲਈ, ਪਰ ਤੂੰ ਤੋੜ ਕੇ ਮਰੋੜ ਦਿੱਤੀ ਪਿੱਠ ਉਨ੍ਹਾਂ ਦੀ।’”"

17ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: “ਮੈਂ ਤੇਰੇ ਵਿਰੁੱਧ ਇੱਕ ਤਲਵਾਰ ਲਿਆਂਗਾ। ਤਬਾਹ ਕਰ ਦਿਆਂਗਾ ਮੈਂ ਤੇਰੇ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ।"

18ਵੀਰਾਨ ਅਤੇ ਤਬਾਹ ਹੋ ਜਾਵੇਗਾ ਮਿਸਰ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਹਾਂ ਯਹੋਵਾਹ।” ਪਰਮੇਸ਼ੁਰ ਨੇ ਆਖਿਆ, “ਮੈਂ ਇਹ ਗੱਲਾਂ ਕਿਉਂ ਕਰਾਂਗਾ? ਕਿਉਂ ਕਿ ਤੂੰ ਆਖਿਆ ਸੀ, ‘ਇਹ ਮੇਰੀ ਨਦੀ ਹੈ। ਮੈਂ ਇਸ ਨਦੀ ਨੂੰ ਬਣਾਇਆ ਸੀ।’"

19ਇਸ ਲਈ, ਮੈਂ (ਪਰਮੇਸ਼ੁਰ) ਤੇਰੇ ਵਿਰੁੱਧ ਹਾਂ। ਮੈਂ ਤੇਰੇ ਨੀਲ ਨਦੀ ਦੀਆਂ ਅਨੇਕਾਂ ਸ਼ਾਖਾਵਾਂ ਦੇ ਵਿਰੁੱਧ ਹਾਂ। ਮੈਂ ਮਿਸਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। ਮਿਗਦੋਲ ਤੋਂ ਲੈ ਕੇ ਸਵੇਨੇਹ ਤੀਕ ਅਤੇ ਕੂਸ਼ ਦੀ ਸਰਹੱਦ ਤੀਕ ਸ਼ਹਿਰ ਵੀਰਾਨ ਹੋ ਜਾਣਗੇ।"

20ਕੋਈ ਵੀ ਬੰਦਾ ਜਾਂ ਜਾਨਵਰ ਮਿਸਰ ਵਿੱਚੋਂ ਨਹੀਂ ਲੰਘੇਗਾ। ਚਾਲੀ ਸਾਲਾਂ ਤੀਕ ਕੁਝ ਵੀ ਓਬੋਁ ਨਹੀਂ ਲੰਘੇਗਾ ਜਾਂ ਟਿਕੇਗਾ।"

Ezekiel 20 illustration - Ezekiel Chapter 20

21ਮੈਂ ਮਿਸਰ ਨੂੰ ਬਰਬਾਦ ਕਰ ਦਿਆਂਗਾ। ਚਾਲੀ ਸਾਲਾਂ ਤੀਕ ਸ਼ਹਿਰ ਵੀਰਾਨ ਰਹਿਣਗੇ! ਮੈਂ ਮਿਸਰ ਦੇ ਲੋਕਾਂ ਨੂੰ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਮੈਂ ਉਨ੍ਹਾਂ ਨੂੰ ਵਿਦੇਸ਼ੀ ਧਰਤੀਆਂ ਉੱਤੇ ਅਜਨਬੀ ਬਣਾ ਦਿਆਂਗਾ।”"

22ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਮੈਂ ਮਿਸਰ ਦੇ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਪਰ ਚਾਲੀ ਸਾਲਾਂ ਮਗਰੋਂ ਮੈ ਉਨ੍ਹਾਂ ਲੋਕਾਂ ਨੂੰ ਫ਼ੇਰ ਇਕੱਠਿਆਂ ਕਰ ਦਿਆਂਗਾ।"

23ਮੈਂ ਮਿਸਰੀ ਬੰਦਿਆਂ ਨੂੰ ਵਾਪਸ ਲਿਅਵਾਂਗਾ। ਮੈਂ ਮਿਸਰੀਆਂ ਨੂੰ ਫਤਰੋਸ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ ਜਿੱਥੇ ਉਹ ਜੰਮੇ ਸੀ। ਪਰ ਉਨ੍ਹਾਂ ਦਾ ਰਾਜ ਮਹੱਤਵਪੂਰਣ ਨਹੀਂ ਹੋਵੇਗਾ।"

24ਇਹ ਸਭ ਤੋਂ ਘੱਟ ਮਹੱਤਵਪੂਰਣ ਰਾਜ ਹੋਵੇਗਾ। ਇਹ ਫ਼ੇਰ ਕਦੇ ਵੀ ਆਪਣੇ-ਆਪ ਨੂੰ ਹੋਰਨਾਂ ਕੌਮਾਂ ਤੋਂ ਉੱਚਾ ਨਹੀਂ ਚੁੱਕ ਸੱਕੇਗਾ। ਮੈਂ ਉਨ੍ਹਾਂ ਨੂੰ ਇੰਨਾ ਛੋਟਾ ਬਣਾ ਦਿਆਂਗਾ ਕਿ ਉਹ ਕੌਮਾਂ ਉੱਤੇ ਰਾਜ ਨਹੀਂ ਕਰ ਸੱਕਣਗੇ।"

25ਅਤੇ ਇਸਰਾਏਲ ਦਾ ਪਰਿਵਾਰ ਫ਼ੇਰ ਮਿਸਰ ਉੱਤੇ ਨਿਰਭਰ ਨਹੀਂ ਕਰੇਗਾ। ਇਸਰਾਏਲੀ ਆਪਣਾ ਪਾਪ ਚੇਤੇ ਕਰਨਗੇ-ਉਹ ਯਾਦ ਕਰਨਗੇ ਕਿ ਉਹ ਮਿਸਰ ਵੱਲ ਪਰਤੇ ਸਨ ਸਹਾਇਤਾ ਲਈ, ਪਰਮੇਸ਼ੁਰ ਵੱਲ ਨਹੀਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪ੍ਰਭੂ ਅਤੇ ਯਹੋਵਾਹ ਹਾਂ।”"

Ezekiel 20 illustration - Ezekiel Chapter 20

26ਬਾਬਲ ਮਿਸਰ ਉੱਤੇ ਕਬਜ਼ਾ ਕਰੇਗਾ ਜਲਾਵਤਨੀ ਦੇ 27 ਵੇਂ ਵਰ੍ਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"

27“ਆਦਮੀ ਦੇ ਪੁੱਤਰ, ਬਾਬਲ ਦੇ ਰਾਜੇ ਨਬੂਕਦਨੱਸਰ ਨੇ ਸੂਰ ਦੇ ਖਿਲਾਫ਼ ਆਪਣੀ ਫ਼ੌਜ ਤੋਂ ਸਖਤ ਜੰਗ ਕਰਾਈ। ਉਨ੍ਹਾਂ ਨੇ ਹਰ ਸਿਪਾਹੀ ਦਾ ਸਿਰ ਮੁਂਨ ਦਿੱਤਾ। ਹਰ ਮੋਢਾ ਭਾਰੀ ਬੋਝ ਚੁੱਕਣ ਕਾਰਣ ਰਗੜ ਕੇ ਨੰਗਾ ਕਰ ਦਿੱਤਾ ਗਿਆ ਨਬੂਕਦਨੱਸਰ ਅਤੇ ਉਸਦੀ ਫ਼ੌਜ ਨੇ ਸੂਰ ਨੂੰ ਹਰਾਉਣ ਲਈ ਸਖਤ ਮਿਹਨਤ ਕੀਤੀ। ਪਰ ਉਨ੍ਹਾਂ ਨੂੰ ਉਸ ਸਖਤ ਮਿਹਨਤ ਤੋਂ ਕੁਝ ਵੀ ਨਹੀਂ ਮਿਲਿਆ।”"

28ਇਸ ਲਈ ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਆਖਦਾ ਹੈ, “ਮੈਂ ਬਾਬਲ ਦੇ ਰਾਜੇ, ਨਬੂਕਦਨੱਸਰ ਨੂੰ ਮਿਸਰ ਦੀ ਧਰਤੀ ਦੇ ਦਿਆਂਗਾ। ਅਤੇ ਨਬੂਕਦਨੱਸਰ ਮਿਸਰ ਦੇ ਲੋਕਾਂ ਨੂੰ ਦੂਰ ਲੈ ਜਾਵੇਗਾ। ਨਬੂਕਦਨੱਸਰ ਮਿਸਰ ਦੀਆਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਖੋਹ ਲਵੇਗਾ। ਇਹ ਨਬੂਕਦਨੱਸਰ ਦੀ ਫ਼ੌਜ ਲਈ ਤਨਖਾਹ ਹੋਵੇਗੀ।"

29ਮੈਂ ਨਬੂਕਦਨੱਸਰ ਨੂੰ ਮਿਸਰ ਦੀ ਧਰਤੀ ਉਸਦੀ ਸਖਤ ਮਿਹਨਤ ਦੇ ਇਨਾਮ ਵਜੋਂ ਦਿੱਤੀ ਹੈ। ਕਿਉਂ ਕਿ ਉਨ੍ਹਾਂ ਨੇ ਮੇਰੇ ਲਈ ਕੰਮ ਕੀਤਾ ਸੀ!” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!"

30“ਉਸ ਦਿਨ ਮੈਂ ਇਸਰਾਏਲ ਦੇ ਪਰਿਵਾਰ ਨੂੰ ਮਜ਼ਬੂਤ ਬਣਾ ਦਿਆਂਗਾ। ਫ਼ੇਰ (ਇਸਰਾਏਲ,) ਮੈਂ ਤੈਨੂੰ ਉਨ੍ਹਾਂ ਨਾਲ ਬੋਲਣ ਦੇਵਾਂਗਾ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਮੈਂ ਯਹੋਵਾਹ ਹਾਂ।”"

Ezekiel 20 illustration - Ezekiel Chapter 20

31ਬਾਬਲ ਦੀ ਫ਼ੌਜ ਮਿਸਰ ਉੱਤੇ ਹਮਲਾ ਕਰੇਗੀ ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸ ਨੇ ਆਖਿਆ,"

32“ਆਦਮੀ ਦੇ ਪੁੱਤਰ, ਮੇਰੇ ਲਈ ਬੋਲ। ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਰੋਵੋ ਅਤੇ ਆਖੋ, “ਆ ਰਿਹਾ ਹੈ ਉਹ ਭਿਆਨਕ ਦਿਨ।”"

33ਨੇੜੇ ਹੈ ਉਹ ਦਿਨ! ਹਾਂ, ਯਹੋਵਾਹ ਦੇ ਨਿਆਂ ਦਾ ਦਿਨ ਨੇੜੇ ਹੈ। ਇਹ ਬਦਲਵਾਈ ਦਾ ਦਿਨ ਹੋਵੇਗਾ। ਵਕਤ ਹੋਵੇਗਾ ਇਹ ਕੌਮਾਂ ਦਾ ਨਿਆਂ ਕਰਨ ਦਾ!"

34ਮਿਸਰ ਦੇ ਵਿਰੁੱਧ ਉੱਠੇਗੀ ਤਲਵਾਰ ਇੱਕ! ਕੂਸ਼ ਦੇ ਲੋਕ ਕੰਬਣਗੇ ਡਰ ਨਾਲ, ਉਸ ਵੇਲੇ, ਜਦੋਂ ਮਿਸਰ ਦਾ ਪਤਨ ਹੋਵੇਗਾ। ਬਾਬਲ ਦੀ ਫ਼ੌਜ ਲੈ ਜਾਵੇਗੀ ਮਿਸਰ ਦੇ ਲੋਕਾਂ ਨੂੰ ਬੰਦੀ ਬਣਾਕੇ। ਢਾਹ ਦਿੱਤੀਆਂ ਜਾਣਗੀਆਂ ਬੁਨਿਆਦਾਂ ਮਿਸਰ ਦੀਆਂ!"

35“‘ਬਹੁਤ ਸਾਰੇ ਲੋਕਾਂ ਨੇ ਮਿਸਰ ਨਾਲ ਅਮਨ ਦੇ ਇਕਰਾਰਨਾਮੇ ਕੀਤੇ। ਪਰ ਇਬੋਪੀਆ, ਫੂਟ, ਲੂਦ, ਸੰਪੂਰਣ ਅਰਬ ਅਤੇ ਲਿਬਿਆ ਅਤੇ ਇਸਰਾਏਲ ਦੇ ਲੋਕ, ਬਰਬਾਦ ਕੀਤੇ ਜਾਣਗੇ!"

Ezekiel 20 illustration - Ezekiel Chapter 20

36“‘ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਉਨ੍ਹਾਂ ਲੋਕਾਂ ਦਾ ਪਤਨ ਹੋ ਜਾਵੇਗਾ ਜਿਹੜੇ ਮਿਸਰ ਨੂੰ ਆਸਰਾ ਦਿੰਦੇ ਹਨ ਉਸਦਾ ਤਾਕਤ ਦਾ ਗੁਮਾਨ ਖਤਮ ਹੋ ਜਾਵੇਗਾ। ਮਿਗਦੋਲ ਤੋਂ ਲੈ ਕੇ ਅਸਵਾਨ ਤੀਕ ਮਿਸਰ ਦੇ ਲੋਕ ਮਾਰੇ ਜਾਣਗੇ ਜੰਗ ਵਿੱਚ।” ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ!"

37ਮਿਸਰ ਉਨ੍ਹਾਂ ਦੇਸਾਂ ਵਿੱਚ ਸ਼ਾਮਿਲ ਹੋ ਜਾਵੇਗਾ ਜਿਹੜੇ ਤਬਾਹ ਹੋ ਗਏ ਸਨ। ਮਿਸਰ ਉਨ੍ਹਾਂ ਵੀਰਾਨ ਧਰਤੀਆਂ ਵਿੱਚੋਂ ਇੱਕ ਹੋਵੇਗਾ।"

38ਮੈਂ ਮਿਸਰ ਵਿੱਚ ਇੱਕ ਅੱਗ ਲਾਵਾਂਗਾ, ਅਤੇ ਉਸ ਦੇ ਸਾਰੇ ਸਹਾਇਕ ਤਬਾਹ ਹੋ ਜਾਣਗੇ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ!"

39“‘ਉਸ ਸਮੇਂ, ਮੈਂ ਸੰਦੇਸ਼ਵਾਹਕ ਭੇਜਾਂਗਾ। ਉਹ ਕੂਸ਼ ਨੂੰ ਬੁਰੀ ਖਬਰ ਦੇਣ ਲਈ ਜਹਾਜ਼ਾਂ ਵਿੱਚ ਜਾਣਗੇ। ਕੂਸ਼ੀਆਂ ਹੁਣ ਸੁਰੱਖਿਅਤ ਮਹਿਸੂਸ ਕਰਦਾ ਹੈ। ਪਰ ਜਦੋਂ ਮਿਸਰ ਖਤਮ ਹੋ ਜਾਵੇਗਾ ਤਾਂ ਕੂਸ਼ ਦੇ ਲੋਕ ਡਰ ਨਾਲ ਕੰਬਣਗੇ। ਉਹ ਸਮਾਂ ਆ ਰਿਹਾ ਹੈ।’”"

40ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: “ਮੈਂ ਇਸਤੇਮਾਲ ਕਰਾਂਗਾ ਬਾਬਲ ਦੇ ਰਾਜੇ ਦਾ। ਮੈਂ ਮਿਸਰ ਦੇ ਲੋਕਾਂ ਨੂੰ ਤਬਾਹ ਕਰਨ ਲਈ ਨਬੂਕਦਨੱਸਰ ਦਾ ਇਸਤੇਮਾਲ ਕਰਾਂਗਾ।"

Ezekiel 20 illustration - Ezekiel Chapter 20

41ਨਬੂਕਦਨੱਸਰ ਅਤੇ ਉਸ ਦੇ ਲੋਕ ਸਭ ਤੋਂ ਭਿਆਨਕ, ਕੌਮਾਂ ਵਿੱਚੋਂ ਹਨ। ਅਤੇ ਮੈਂ ਉਨ੍ਹਾਂ ਨੂੰ ਲਿਆਵਾਂਗਾ ਮਿਸਰ ਨੂੰ ਤਬਾਹ ਕਰਨ ਲਈ। ਸੂਤ ਲੈਣਗੇ ਉਹ ਤਲਵਾਰਾਂ ਆਪਣੀਆਂ ਮਿਸਰ ਦੇ ਖਿਲਾਫ਼। ਭਰ ਦੇਣਗੇ ਉਹ ਧਰਤੀ ਨੂੰ ਲਾਸ਼ਾਂ ਨਾਲ।"

42ਸੁੱਕੀ ਧਰਤੀ ਬਣਾ ਦਿਆਂਗਾ ਮੈਂ ਨੀਲ ਨਦੀ ਨੂੰ। ਫ਼ੇਰ ਵੇਚ ਦਿਆਂਗਾ ਮੈਂ ਉਹ ਸੁੱਕੀ ਧਰਤੀ ਬਦ ਲੋਕਾਂ ਨੂੰ। ਇਸਤੇਮਾਲ ਕਰਾਂਗਾ ਮੈਂ ਅਜਨਬੀਆਂ ਦਾ ਉਸ ਧਰਤੀ ਨੂੰ ਖਾਲੀ ਕਰਨ ਲਈ। ਮੈਂ, ਯਹੋਵਾਹ ਨੇ ਬੋਲ ਦਿੱਤਾ ਹੈ!”"

43ਮਿਸਰ ਦੇ ਬੁੱਤ ਤਬਾਹ ਹੋ ਜਾਣਗੇ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: “ਤਬਾਹ ਕਰ ਦਿਆਂਗਾ ਮੈਂ ਮਿਸਰ ਦੇ ਬੁੱਤਾਂ ਨੂੰ ਵੀ। ਦੂਰ ਕਰ ਦਿਆਂਗਾ ਮੈਂ ਬੁੱਤਾਂ ਨੂੰ ਨੋਫ ਤੋਂ। ਹੋਵੇਗਾ ਨਹੀਂ ਕੋਈ ਵੀ ਆਗੂ ਫ਼ੇਰ ਕਦੇ ਮਿਸਰ ਦੀ ਧਰਤੀ ਉੱਤੇ। ਅਤੇ ਪਾ ਦਿਆਂਗਾ ਡਰ ਮੈਂ, ਮਿਸਰ ਦੀ ਧਰਤੀ ਅੰਦਰ।"

44ਕਰ ਦਿਆਂਗਾ ਵੀਰਾਨ ਮੈਂ ਫਤਰੋਸ ਨੂੰ ਸੋਆਨ ਵਿੱਚ ਲਾ ਦਿਆਂਗਾ ਅੱਗ ਮੈਂ। ਦੇਵਾਂਗਾ ਸਜ਼ਾ ਮੈਂ ਨੋ ਨੂੰ।"

45ਅਤੇ ਵਰ੍ਹਾਵਾਂਗਾ ਮੈਂ ਕਹਿਰ ਆਪਣਾ, ਸੀਨ ਦੇ ਖਿਲਾਫ਼ ਕਿਲਾ ਹੈ ਜਿਹੜਾ ਮਿਸਰ ਦਾ! ਨੋ ਦੇ ਲੋਕਾਂ ਨੂੰ ਕਰ ਦੇਵਾਂਗਾ ਤਬਾਹ ਮੈਂ।"

Ezekiel 20 illustration - Ezekiel Chapter 20

46ਮਿਸਰ ਵਿੱਚ ਅੱਗ ਮੈਂ ਲਾ ਦਿਆਂਗਾ, ਡਰ ਨਾਲ ਦੁੱਖੀ ਹੋਵੇਗਾ ਸ਼ਹਿਰ, ਸੀਨ ਜਿਸਦਾ ਨਾਮ ਹੈ। ਜਾ ਧਮਕਾਣਗੇ ਸਿਪਾਹੀ ਨੋ ਸ਼ਹਿਰ ਅੰਦਰ, ਅਤੇ ਨੋਫ ਨੂੰ ਪੈਣਗੀਆਂ ਨਿਤ ਨਵੀਆਂ ਮੁਸੀਬਤਾਂ।"

47ਆਵਨ ਅਤੇ ਚੀ-ਬਸਖ ਦੇ ਗੱਭਰੂ ਮਾਰੇ ਜਾਣਗੇ ਜੰਗ ਅੰਦਰ। ਅਤੇ ਔਰਤਾਂ ਨੂੰ ਕਰ ਲਿਆ ਜਾਵੇਗਾ ਅਗਵਾ।"

48ਮਿਸਰ ਦਾ ਕਾਬੂ ਜਦੋਂ ਮੈਂ ਤੋੜਾਂਗਾ ਪੈ ਜਾਵੇਗਾ ਹਨੇਰ ਤਹਫਨਹੇਸ ਅੰਦਰ। ਖਤਮ ਹੋ ਜਾਵੇਗੀ ਗੁਮਾਨੀ ਤਾਕਤ ਮਿਸਰ ਦੀ! ਬਦਲ ਛਾ ਜਾਵੇਗਾ ਮਿਸਰ ਉੱਤੇ, ਅਤੇ ਧੀਆਂ ਓਸਦੀਆਂ ਫ਼ੜਕੇ ਅਗਵਾ ਕਰ ਲਈਆਂ ਜਾਣਗੀਆਂ।"

49ਇਸ ਲਈ ਮੈਂ ਸਜ਼ਾ ਦੇਵਾਂਗਾ ਮਿਸਰ ਨੂੰ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਹਾਂ ਯਹੋਵਾਹ!”"

Chapter Complete

You have read Ezekiel 20

49 verses