1“ਆਦਮੀ ਦੇ ਪੁੱਤਰ, ਸਮਾਰੀਆਂ ਅਤੇ ਯਰੂਸ਼ਲਮ ਬਾਰੇ ਇਹ ਕਹਾਣੀ ਸੁਣ। ਦੋ ਭੈਣਾਂ ਸਨ। ਉਹ ਇੱਕੋ ਮਾਂ ਦੀਆਂ ਧੀਆਂ ਸਨ।"
2ਜਦੋਂ ਉਹ ਹਾਲੀ ਜਵਾਨ ਸਨ ਉਹ ਮਿਸਰ ਵਿੱਚ ਵੇਸਵਾਵਾਂ ਬਣ ਗਈਆਂ। ਮਿਸਰ ਵਿੱਚ, ਪਹਿਲਾਂ ਉਨ੍ਹਾਂ ਨੇ ਪਿਆਰ ਕੀਤਾ ਅਤੇ ਆਦਮੀਆਂ ਨੂੰ ਆਪਣੇ ਨਿਪਲ ਛੂਹਣ ਦਿੱਤੇ ਅਤੇ ਆਪਣੀਆਂ ਜਵਾਨ ਛਾਤੀਆਂ ਨੂੰ ਹੱਥ ਪਾਉਣ ਦਿੱਤਾ।"
3ਵੱਡੀ ਧੀ ਦਾ ਨਾਂ ਸੀ ਆਹਾਲਾਹ। ਅਤੇ ਉਸਦੀ ਭੈਣ ਦਾ ਨਾਂ ਵੀ ਆਹਾਲੀਬਾਹ। ਉਹ ਭੈਣਾਂ ਮੇਰੀਆਂ ਪਤਨੀਆਂ ਬਣ ਗਈਆਂ। ਅਤੇ ਸਾਡੇ ਬੱਚੇ ਹੋਏ। ਆਹਾਲਾਹ ਅਸਲ ਵਿੱਚ ਸਮਰਿਯਾ ਹੈ। ਅਤੇ ਆਹਾਲੀਬਾਹ ਅਸਲ ਵਿੱਚ ਯਰੂਸ਼ਲਮ ਹੈ।"
4“ਫ਼ੇਰ ਆਹਾਲਾਹ ਨੇ ਮੇਰੇ ਨਾਲ ਬੇਵਫ਼ਾਈ ਕੀਤੀ-ਉਹ ਵੇਸਵਾ ਵਾਂਗ ਰਹਿਣ ਲਗੀ। ਉਹ ਆਪਣੇ ਪ੍ਰੇਮੀਆਂ ਨੂੰ ਚਾਹੁਣ ਲਗੀ। ਉਸ ਨੇ ਅਸ਼ੂਰ੍ਰੀਆਂ ਦੇ ਸਿਪਾਹੀਆਂ ਨੂੰ"
5ਉਨ੍ਹਾਂ ਦੀਆਂ ਨੀਲੀਆਂ ਵਰਦੀਆਂ ਵਿੱਚ ਦੇਖਿਆ। ਉਹ ਸੋਹਣੇ ਗੱਭਰੂ ਜਵਾਨ ਅਤੇ ਘੋੜ-ਸਵਾਰ ਸਨ। ਉਹ ਆਗੂ ਅਤੇ ਅਫ਼ਸਰ ਸਨ।"

6ਆਹਾਲਾਹ ਨੇ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਆਦਮੀਆਂ ਨੂੰ ਸੌਂਪ ਦਿੱਤਾ। ਉਹ ਸਾਰੇ ਹੀ ਅੱਸ਼ੂਰੀਆਂ ਦੀ ਫ਼ੌਜ ਦੇ ਚੁਣੇ ਹੋਏ ਸਿਪਾਹੀ ਸਨ ਅਤੇ ਉਸ ਨੂੰ ਉਹ ਸਾਰੇ ਚਾਹੀਦੇ ਸਨ। ਉਹ ਉਨ੍ਹਾਂ ਦੇ ਬੁੱਤਾਂ ਨਾਲ ਨਾਪਾਕ ਹੋ ਗਈ।"
7ਇਸਤੋਂ ਇਲਾਵਾ, ਉਸ ਨੇ ਕਦੇ ਵੀ ਮਿਸਰ ਨਾਲ ਆਪਣੀ ਆਸ਼ਕੀ ਨਹੀਂ ਛੱਡੀ। ਮਿਸਰ ਦਾ ਉਸ ਨਾਲ ਪਿਆਰ ਦਾ ਮਾਮਲਾ ਸੀ ਜਦੋਂ ਉਹ ਜਵਾਨ ਕੁੜੀ ਸੀ। ਮਿਸਰ ਉਸਦੀਆਂ ਜਵਾਨ ਛਾਤੀਆਂ ਨੂੰ ਛੂਹਣ ਵਾਲਾ ਪਹਿਲਾ ਪ੍ਰੇਮੀ ਸੀ। ਮਿਸਰ ਨੇ ਆਪਣਾ ਝੂਠਾ ਪਿਆਰ ਉਸ ਉੱਤੇ ਡੋਲ੍ਹ ਦਿੱਤਾ।"
8ਇਸ ਲਈ ਮੈਂ ਉਸ ਦੇ ਪ੍ਰੇਮੀਆਂ ਨੂੰ ਉਸ ਨੂੰ ਹਾਸਿਲ ਕਰ ਦਿੱਤਾ। ਉਹ ਅੱਸ਼ੂਰੀਆਂ ਨੂੰ ਚਾਹੁੰਦੀ ਸੀ, ਇਸ ਲਈ ਮੈਂ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ!"
9ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨੇ ਉਸ ਦੇ ਬੱਚੇ ਖੋਹ ਲੇ। ਅਤੇ ਉਨ੍ਹਾਂ ਨੇ ਆਪਣੀ ਤਲਵਾਰ ਵਰਤੀ ਅਤੇ ਉਸ ਨੂੰ ਕਤਲ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਸਜ਼ਾ ਦਿੱਤੀ। ਅਤੇ ਔਰਤਾਂ ਹਾਲੇ ਵੀ ਉਸ ਬਾਰੇ ਗੱਲਾਂ ਕਰਦੀਆਂ ਹਨ।"
10“ਉਸਦੀ ਛੋਟੀ ਭੈਣ, ਆਹਾਲੀਬਾਹ ਨੇ ਇਹ ਸਾਰੀਆਂ ਗੱਲਾਂ ਵਾਪਰਦੀਆਂ ਦੇਖੀਆਂ। ਪਰ ਆਹਾਲੀਬਾਹ ਨੇ ਆਪਣੀ ਭੈਣ ਨਾਲੋਂ ਵੀ ਵੱਧੇਰੇ ਪਾਪ ਕੀਤੇ! ਉਹ ਆਹਾਲਾਹ ਨਾਲੋਂ ਵੀ ਵੱਧੇਰੇ ਬੇਵਫ਼ਾ ਸੀ।"

11ਉਸ ਨੂੰ ਅੱਸ਼ੂਰੀਆਂ ਦੇ ਆਗੂ ਅਤੇ ਅਫ਼ਸਰ ਚਾਹੀਦੇ ਸਨ। ਉਸ ਨੂੰ ਉਹ ਨੀਲੀ ਵਰਦੀ ਵਾਲੇ ਘੋੜ-ਸਵਾਰ ਸਿਪਾਹੀ ਚਾਹੀਦੇ ਸਨ। ਉਹ ਸਾਰੇ ਹੀ ਸੋਹਣੇ ਗੱਭਰੂ ਜਵਾਨ ਸਨ।"
12ਮੈਂ ਦੇਖਿਆ ਕਿ ਦੋਵੇ ਔਰਤਾਂ ਆਪਣੀਆਂ ਜ਼ਿੰਦਗੀਆਂ ਨੂੰ ਇੱਕੋ ਜਿਹੀਆਂ ਗਲਤੀਆਂ ਨਾਲ ਬਰਬਾਦ ਕਰਨ ਜਾ ਰਹੀਆਂ ਸਨ।"
13“ਆਹਾਲੀਬਾਹ ਮੇਰੇ ਨਾਲ ਬੇਵਫ਼ਾਈ ਕਰਦੀ ਰਹੀ। ਬਾਬਲ ਵਿੱਚ ਉਸ ਨੇ ਕੰਧਾਂ ਉੱਤੇ ਉਕਰੀਆਂ ਆਦਮੀਆਂ ਦੀਆਂ ਤਸਵੀਰਾਂ ਦੇਖੀਆਂ। ਉਹ ਤਸਵੀਰਾਂ ਆਪਣੀਆਂ ਲਾਲ ਵਰਦੀਆਂ ਪਾਈ ਹੋਏ ਚਾਲਦੀ ਆਦਮੀਆਂ ਦੀਆਂ ਸਨ।"
14ਉਨ੍ਹਾਂ ਨੇ ਆਪਣੀਆਂ ਕਮਰਾਂ ਦੁਆਲੇ ਪੇਟੀਆਂ ਬੱਧੀਆਂ ਹੋਈਆਂ ਸਨ ਅਤੇ ਆਪਣੇ ਸਿਰਾਂ ਉੱਤੇ ਲੰਮੀਆਂ ਪਗੜੀਆਂ ਪਹਿਨੀਆਂ ਹੋਈਆਂ ਸਨ। ਉਹ ਸਾਰੇ ਆਦਮੀ ਰਬਵਾਨ ਅਫ਼ਸਰਾਂ ਵਰਗੇ ਨਜ਼ਰ ਆਉਂਦੇ ਸਨ। ਉਹ ਸਾਰੇ ਹੀ ਬਾਬਲ ਦੇ ਵਸਨੀਕਾਂ ਵਰਗੇ ਜਾਪਦੇ ਸਨ।"
15ਜਿਉਂ ਹੀ ਆਹਾਲੀਬਾਹ ਨੇ ਉਨ੍ਹਾਂ ਨੂੰ ਵੇਖਿਆ, ਉਸ ਨੂੰ ਉਹ ਚਾਹੀਦੇ ਸਨ, ਅਤੇ ਚਾਲਡੀਨਾਂ ਕੋਲ ਹਲਕਾਰੇ ਭੇਜੇ।"

16ਇਸ ਲਈ ਬਾਬਲ ਦੇ ਉਹ ਆਦਮੀ ਉਸਦੀ ਸੇਜ਼ ਉੱਤੇ ਉਸ ਨਾਲ ਸੰਭੋਗ ਕਰਨ ਲਈ ਆਏ। ਉਸ ਨੂੰ ਨੇ ਉਸ ਨੂੰ ਵਰਤਿਆ ਅਤੇ ਉਸ ਨੂੰ ਇੰਨਾ ਨਾਪਾਕ ਬਣਾ ਦਿੱਤਾ ਕਿ ਉਹ ਉਨ੍ਹਾਂ ਤੋਂ ਸਖਤ ਨਫ਼ਰਤ ਕਰਨ ਲੱਗ ਪਈ!"
17“ਆਹਾਲੀਬਾਹ ਨੇ ਹਰ ਕਿਸੇ ਨੂੰ ਦਰਸਾ ਦਿੱਤਾ ਕਿ ਉਹ ਬੇਵਫ਼ਾ ਸੀ। ਇਸ ਲਈ ਉਸ ਨੇ ਇੰਨੇ ਸਾਰੇ ਬੰਦਿਆਂ ਨੂੰ ਆਪਣਾ ਨਗਨ ਸ਼ਰੀਰ ਵੇਖਣ ਦਿੱਤਾ, ਕਿ ਮੈਨੂੰ ਉਸ ਨਾਲ ਸਖਤ ਨਫ਼ਰਤ ਹੋ ਗਈ-ਓਸੇ ਤਰ੍ਹਾਂ ਜਿਵੇਂ ਮੈਨੂੰ ਉਸਦੀ ਭੈਣ ਨਾਲ ਸਖਤ ਨਫ਼ਰਤ ਕੀਤੀ ਸੀ।"
18ਬਾਰ-ਬਾਰ ਆਹਾਲੀਬਾਹ ਨੇ ਮੇਰੇ ਨਾਲ ਬੇਵਫ਼ਾਈ ਕੀਤੀ। ਅਤੇ ਫ਼ੇਰ ਉਸ ਨੂੰ ਉਹ ਆਸ਼ਕੀ ਚੇਤੇ ਆਈ ਜਿਹੜੀ ਉਸ ਨੇ ਮਿਸਰ ਵਿੱਚ ਆਪਣੀ ਜਵਾਨੀ ਵੇਲੇ ਕੀਤੀ ਸੀ।"
19ਉਸ ਨੂੰ ਆਪਣਾ ਪ੍ਰੇਮੀ ਯਾਦ ਆਇਆ ਜਿਸਦਾ ਲਿਂਗ ਖੋਤੇ ਵਰਗਾ ਅਤੇ ਘੋੜੇ ਵਾਂਗ ਵੀਰਜ ਦਾ ਹੜ੍ਹ ਸੀ।"
20“ਆਹਾਲੀਬਾਹ, ਤੂੰ ਉਨ੍ਹਾਂ ਦਿਨਾਂ ਲਈ ਤਰਸ ਗਈ ਜਦੋਂ ਤੂੰ ਸੀ; ਜਦੋਂ ਤੇਰੇ ਪ੍ਰੇਮੀ ਨੇ ਤੇਰੇ ਨਿਪਲ ਛੂਹੇ ਅਤੇ ਤੇਰੀਆਂ ਛਾਤੀਆਂ ਫ਼ੜੀਆਂ ਸਨ।"

21ਇਸ ਲਈ ਆਹਾਲੀਬਾਹ, ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਤੈਨੂੰ ਆਪਣੇ ਪ੍ਰੇਮੀਆਂ ਨਾਲ ਸਖਤ ਨਫ਼ਰਤ ਹੋ ਗਈ। ਪਰ ਮੈਂ ਤੇਰੇ ਪ੍ਰੇਮੀਆਂ ਨੂੰ ਇੱਥੇ ਲਿਆਵਾਂਗਾ। ਉਹ ਤੈਨੂੰ ਘੇਰ ਲੈਣਗੇ।"
22ਮੈਂ ਉਨ੍ਹਾਂ ਸਾਰੇ ਆਦਮੀਆਂ ਨੂੰ ਬਾਬਲ ਤੋਂ ਲਿਆਵਾਂਗਾ। ਖਾਸ ਤੌਰ ਤੇ ਕਸਦੀਆਂ ਨੂੰ। ਮੈਂ ਫਿਕੋਦ, ਸ਼ੋਆ ਅਤੇ ਕੋਅ ਦੇ ਆਦਮੀਆਂ ਨੂੰ ਲਿਆਵਾਂਗਾ। ਅਤੇ ਮੈਂ ਅਸ਼ੂਰ੍ਰੀਆਂ ਦੇ ਉਨ੍ਹਾਂ ਸਾਰੇ ਆਦਮੀਆਂ ਨੂੰ ਲਿਆਵਾਂਗਾ। ਮੈਂ ਉਨ੍ਹਾਂ ਸਾਰੇ ਆਗੂਆਂ ਅਤੇ ਅਫ਼ਸਰਾਂ ਨੂੰ ਲਿਆਵਾਂਗਾ। ਉਹ ਸਾਰੇ ਹੀ ਸੋਹਣੇ ਗੱਭਰੂ ਜਵਾਨ, ਰਬਵਾਨ ਅਫ਼ਸਰ ਅਤੇ ਉੱਚ ਪਦ ਤੇ ਆਪਣੇ ਘੋੜਿਆਂ ਤੇ ਸਵਾਰੀ ਕਰਦੇ ਹੋਏ ਘੋੜਸਵਾਰ ਸਨ।"
23ਉਨ੍ਹਾਂ ਆਦਮੀਆਂ ਦੀ ਭੀੜ ਤੇਰੇ ਕੋਲ ਆਵੇਗੀ। ਉਹ ਆਪਣੇ ਘੋੜਿਆਂ ਅਤੇ ਰਬਾਂ ਉੱਤੇ ਸਵਾਰ ਹੋਕੇ ਆਉਣਗੇ। ਉਹ ਬਹੁਤ-ਬਹੁਤ ਸਾਰੇ ਆਦਮੀ ਹੋਣਗੇ। ਉਨ੍ਹਾਂ ਕੋਲ ਆਪਣੇ ਨੇਜ਼ੇ, ਢਾਲਾਂ ਅਤੇ ਟੋਪ ਹੋਣਗੇ। ਉਹ ਸਾਰੇ ਤੇਰੇ ਦੁਆਲੇ ਇਕੱਠੇ ਹੋ ਜਾਣਗੇ। ਮੈਂ ਉਨ੍ਹਾਂ ਨੂੰ ਓਹੋ ਕੁਝ ਦੱਸਾਂਗਾ ਜੋ ਤੂੰ ਮੇਰੇ ਨਾਲ ਕੀਤਾ ਹੈ ਅਤੇ ਉਹ ਆਪਣੇ ਤਰੀਕੇ ਨਾਲ ਤੈਨੂੰ ਸਜ਼ਾ ਦੇਣਗੇ।"
You have read Ezekiel 14
23 verses