1“ਕਿਸੇ ਵੀ ਬੰਦੇ ਦੇ ਮਿੱਤਰਾਂ ਨੂੰ ਉਸ ਉੱਤੇ ਮਿਹਰਬਾਨ ਹੋਣਾ ਚਾਹੀਦਾ ਹੈ ਜੇ ਉਹ ਮੁਸੀਬਤਾਂ ਵਿੱਚ ਘਿਰਿਆ ਹੋਵੇ। ਬੰਦੇ ਨੂੰ ਆਪਣੇ ਮਿੱਤਰ ਦਾ ਵਫਾਦਾਰ ਹੋਣਾ ਚਾਹੀਦਾ ਹੈ ਭਾਵੇਂ ਉਹ ਮਿੱਤਰ ਸਰਬ ਸ਼ਕਤੀਮਾਨ ਪਰਮੇਸ਼ੁਰ ਤੋਂ ਮੂੰਹ ਵੀ ਫੇਰ ਲਵੇ।"
2ਮੇਰੇ ਭਰਾ ਉਨ੍ਹਾਂ ਨਦੀਆਂ ਵਾਂਗ ਕਪਟੀ ਹਨ ਜਿਹੜੀਆਂ ਕਦੇ ਵਗਦੀਆਂ ਨੇ ਤੇ ਕਦੇ ਸੁੱਕ ਜਾਂਦੀਆਂ ਨੇ।"
3ਜਦੋਂ ਵੀ ਉਹ ਬਰਫ਼ ਜਾਂ ਪਿਘਲਦੀ ਹਿਮ ਨਾਲ ਦਬਾੇ ਜਾਂਦੇ ਹਨ।"
4ਅਤੇ ਜਦੋਂ ਮੌਸਮ ਗਰਮ ਤੇ ਖੁਸ਼ਕ ਹੁੰਦਾ ਹੈ। ਪਾਣੀ ਵਗਣ ਤੋਂ ਰੁਕ ਜਾਂਦਾ ਹੈ ਤੇ ਨਦੀਆਂ ਅਲੋਪ ਹੋ ਜਾਂਦੀਆਂ ਨੇ।"
5ਵਪਾਰੀ ਨਦੀ-ਤਲ ਤੇ ਜਾਂਦੇ ਹਨ, ਮਾਰੂਬਲ ਅੰਦਰ ਪ੍ਰਵੇਸ਼ ਕਰਦੇ ਹਨ, ਅਤੇ ਗੁਆਚ ਜਾਂਦੇ ਹਨ।"

6ਤੇਮਾ ਦੇ ਵਪਾਰੀ ਪਾਣੀ ਦੀ ਤਲਾਸ਼ ਕਰਦੇ ਨੇ ਸ਼ੇਬਾ ਦੇ ਮੁਸਾਫਰ ਆਸ ਨਾਲ ਤੱਕਦੇ ਨੇ।"
7ਉਹ ਕਿੰਨੇ ਪ੍ਰਪੱਕ ਸਨ ਕਿ ਉਹ ਓੱਥੇ ਪਾਣੀ ਲੱਭ ਲੈਣਗੇ, ਪਰ ਉਹ ਆਏ ਅਤੇ ਸ਼ਰਮਸ਼ਾਰ ਕੀਤੇ ਗਏ।"
8ਹੁਣ, ਤੁਸੀਂ ਉਨ੍ਹਾਂ ਨਦੀਆਂ ਵਰਗੇ ਹੀ ਹੋ। ਤੁਸੀਂ ਮੇਰੀਆਂ ਮੁਸੀਬਤਾਂ ਦੇਖਦੇ ਹੋ ਤੇ ਭੈਭੀਤ ਹੋ।"
9ਕੀ ਮੈਂ ਤੁਹਾਡੇ ਪਾਸੋਂ ਸਹਾਇਤਾ ਮੰਗੀ ਸੀ? ਨਹੀਂ! ਪਰ ਤੁਸੀਂ ਮੁਫਤ ਵਿੱਚ ਆਪਣਾ ਮਸ਼ਵਰਾ ਦੇ ਦਿੱਤਾ।"
10ਕੀ ਮੈਂ ਤੁਹਾਨੂੰ ਆਖਿਆ ਸੀ ‘ਮੈਨੂੰ ਮੇਰੇ ਦੁਸ਼ਮਣ ਕੋਲੋਂ ਬਚਾਉ। ਮੈਨੂੰ ਜ਼ਾਲਮ ਲੋਕਾਂ ਕੋਲੋਂ ਬਚਾਉ।’"

11“ਇਸ ਲਈ ਹੁਣ, ਮੈਨੂੰ ਸਿੱਖਾਓ, ਤੇ ਮੈਂ ਚੁੱਪ ਰਹਾਂਗਾ। ਮੈਨੂੰ ਦਰਸਾਉ ਮੈਂ ਕਿਹੜਾ ਕਸੂਰ ਕੀਤਾ ਹੈ।"
12ਇਮਾਨਦਾਰ ਸ਼ਬਦ ਜੋਰਦਾਰ ਹੁੰਦੇ ਹਨ, ਪਰ ਅਸਲ ’ਚ ਤੁਹਾਡੀਆਂ ਦਲੀਲਾਂ ਕੀ ਸਾਬਤ ਕਰਦੀਆਂ ਹਨ।"
13ਕੀ ਤੁਸੀਂ ਸੋਚਦੇ ਹੋ ਕਿ ਉਕੱੇ ਸ਼ਬਦ ਕੀ ਕੁਝ ਸਾਬਤ ਕਰਦੇ ਹਨ ਜਾਂ ਕਿਸੇ ਦੁੱਖੀ ਆਦਮੀ ਦੇ ਸ਼ਬਦਾਂ ਦਾ ਕੋਈ ਤੱਬ ਨਹੀਂ।"
14ਤੁਸੀਂ ਤਾਂ ਜੂੇ ਵਿੱਚ ਉਹ ਚੀਜ਼ਾਂ ਵੀ ਜਿੱਤਣ ਦੀ ਕੋਸ਼ਿਸ਼ ਕਰੋ ਜਿਹੜੀਆਂ ਯਤੀਮ ਬੱਚਿਆਂ ਕੱੋਲ ਹਨ। ਤੁਸੀਂ ਤਾਂ ਆਪਣੇ ਹੀ ਦੋਸਤ ਨੂੰਵੇ ਦੇਵੇਂਗੇ।"
15ਪਰ ਹੁਣ, ਕਿਰਪਾ ਕਰਕੇ ਮੇਰੇ ਚਿਹਰੇ ਵੱਲ ਤੱਕੋ। ਕੀ ਮੈਂ ਤੁਹਾਡੇ ਮੂੰਹ ਤੇ ਝੂਠ ਬੋਲਾਂਗਾ ।"

16ਇਸ ਲਈ ਹੁਣ, ਆਪਣਾ ਮਨ ਬਦਲ ਲਵੋ। ਨਿਰਪੱਖ ਹੋਵੋ ਦੁਬਾਰਾ ਸੋਚੋ। ਮੈਂ ਕੋਈ ਕਸੂਰ ਕੀਤਾ ਨਹੀਂ।"
17ਮੈਂ ਝੂਠ ਨਹੀਂ ਬੋਲ ਰਿਹਾ। ਤੇ ਮੈਂ ਠੀਕ ਤੇ ਗ਼ਲਤ ਵਿੱਚਲਾ ਫਰਕ ਜਾਣਦਾ ਹਾਂ।”"
You have read Esther 4
17 verses