1ਜੇਕਰ ਤੁਸੀਂ ਦ੍ਰਿੜਤਾ ਨਾਲ ਪ੍ਰਭੂ ਵਿੱਚ ਖਲੋਤੇ ਹੋਂ, ਫ਼ੇਰ ਸਾਡਾ ਜੀਵਨ ਸੱਚਮੁੱਚ ਭਰਪੂਰ ਹੈ।"
2ਤੁਹਾਡੇ ਕਾਰਣ ਸਾਨੂੰ ਆਪਣੇ ਪਰਮੇਸ਼ੁਰ ਅੱਗੇ ਕਿੰਨੀ ਖੁਸ਼ੀ ਹੈ। ਇਸ ਲਈ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ। ਪਰ ਅਸੀਂ ਆਪਣੀ ਸਾਰੀ ਪ੍ਰਸੰਨਤਾ ਲਈ ਉਸਦਾ ਕਾਫ਼ੀ ਧੰਨਵਾਦ ਨਹੀਂ ਕਰ ਸੱਕਦੇ।"
3ਅਸੀਂ ਰਾਤ ਦਿਨ ਤੁਹਾਡੇ ਬਾਰੇ ਪ੍ਰਾਰਥਨਾ ਕਰਦੇ ਰਹਿੰਦੇ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਇੱਕ ਵਾਰ ਫ਼ੇਰ ਉੱਥੇ ਆ ਸੱਕੀਏ ਤੇ ਤੁਹਾਨੂੰ ਮਿਲ ਸੱਕੀਏ ਤੁਹਾਡੇ ਵਿਸ਼ਵਾਸ ਨੂੰ ਹੋਰ ਮਜਬੂਤ ਬਨਾਉਣ ਲਈ ਤੁਹਾਨੂੰ ਸਾਰੀਆਂ ਚੀਜ਼ਾਂ ਪ੍ਰਦਾਨ ਕਰ ਸੱਕੀਏ।"
4ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ੁਰ ਤੇ ਪਿਤਾ ਸਾਡਾ ਪ੍ਰਭੂ ਯਿਸੂ ਮਸੀਹ ਤੁਹਾਡੇ ਕੋਲ ਆਉਣ ਲਈ ਸਾਡਾ ਰਾਹ ਬਣਾਵੇਗਾ।"
5ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਤੁਹਾਡਾ ਪਿਆਰ ਵੱਧਾਵੇਗਾ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਤੁਹਾਡੇ ਪ੍ਰੇਮ ਨੂੰ ਇੱਕ ਦੂਸਰੇ ਲਈ ਅਤੇ ਸਾਰਿਆਂ ਲਈ ਹੋਰ ਛਲਕਾਵੇਗਾ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਸਭ ਲੋਕਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਅਸੀਂ ਤੁਹਾਨੂੰ ਕਰਦੇ ਹਾਂ।"

6ਅਸੀਂ ਇਹ ਪ੍ਰਾਰਥਨਾ ਇਸ ਲਈ ਕਰਦੇ ਹਾਂ ਤਾਂ ਜੋ ਤੁਹਾਡੇ ਹਿਰਦੇ ਮਜ਼ਬੂਤ ਬਣਾਏ ਜਾ ਸੱਕਣ। ਫ਼ੇਰ ਤੁਸੀਂ ਸਾਡੇ ਪਰਮੇਸ਼ੁਰ ਅਤੇ ਪਿਤਾ ਅੱਗੇ ਪਵਿੱਤਰ ਅਤੇ ਦੋਸ਼ ਰਹਿਤ ਹੋਵੋਂਗੇ ਜਦੋਂ ਸਾਡਾ ਪ੍ਰਭੂ ਯਿਸੂ ਆਪਣੇ ਸਾਰੇ ਪਵਿੱਤਰ ਲੋਕਾਂ ਨਾਲ ਆਵੇਗਾ।"
7ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਲਾ ਜੀਵਨ ਭਰਾਵੋ ਅਤੇ ਭੈਣੋ ਹੁਣ ਮੈਂ ਤੁਹਾਨੂੰ ਕੁਝ ਹੋਰ ਗੱਲਾਂ ਬਾਰੇ ਦੱਸਦਾ ਹਾਂ। ਅਸੀਂ ਤੁਹਾਨੂੰ ਜੀਵਨ ਦਾ ਉਹ ਢੰਗ ਸਿੱਖਾਇਆ ਹੈ ਜੋ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਉਸੇ ਢੰਗ ਵਿੱਚ ਜਿਉਂ ਰਹੇ ਹੋ। ਹੁਣ ਅਸੀਂ ਤੁਹਾਨੂੰ ਪੁੱਛਦੇ ਹਾਂ ਅਤੇ ਤੁਹਾਨੂੰ ਪ੍ਰਭੂ ਯਿਸੂ ਦੇ ਨਾਂ ਵਿੱਚ ਇਸੇ ਢੰਗ ਵਿੱਚ ਵੱਧ ਤੋਂ ਵੱਧ ਜਿਉਣ ਲਈ ਉਤਸਾਹਤ ਕਰਦੇ ਹਾਂ।"
8ਤੁਸੀਂ ਜਾਣਦੇ ਹੋ ਕਿ ਜੋ ਗੱਲਾਂ ਅਸੀਂ ਤੁਹਾਨੂੰ ਕਰਨ ਲਈ ਆਖੀਆਂ ਅਸੀਂ ਤੁਹਾਨੂੰ ਉਹ ਗੱਲਾਂ ਪ੍ਰਭੂ ਯਿਸੂ ਦੇ ਅਧਿਕਾਰ ਨਾਲ ਕਹੀਆਂ ਸਨ।"
9ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਪਵਿੱਤਰ ਹੋਵੋ। ਉਹ ਚਾਹੁੰਦਾ ਹੈ ਕਿ ਤੁਸੀਂ ਜਿਨਸੀ ਪਾਪਾਂ ਤੋਂ ਦੂਰ ਰਹੋ।"
10ਪਰਮੇਸ਼ੁਰ ਚਾਹੁੰਦਾ ਹੈ। ਕਿ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਸਰੀਰ ਉੱਤੇ ਕਾਬੂ ਰੱਖਣਾ ਸਿੱਖ ਲਵੇ। ਆਪਣੇ ਸਰੀਰ ਦਾ ਇਸਤੇਮਾਲ ਉਸ ਢੰਗ ਨਾਲ ਕਰੋ ਜਿਹੜਾ ਪਵਿੱਤਰ ਅਤੇ ਸਤਿਕਾਰਯੋਗ ਹੈ।"

11ਆਪਣੇ ਸਰੀਰ ਨੂੰ ਜਿਨਸੀ ਪਾਪ ਲਈ ਨਾ ਵਰਤੋ। ਜਿਹੜੇ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਜਿਹਾ ਕਰਦੇ ਹਨ।"
12ਇਸ ਮਾਮਲੇ ਵਿੱਚ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮਸੀਹ ਵਿੱਚ ਆਪਣੇ ਭਰਾ ਦਾ ਕੁਝ ਬੁਰਾ ਨਹੀਂ ਕਰਨਾ ਚਾਹੀਦਾ ਜਾਂ ਉਸਦਾ ਫ਼ਾਇਦਾ ਨਹੀਂ ਉੱਠਾਉਣਾ ਚਾਹੀਦਾ। ਜਿਹੜੇ ਲੋਕ ਅਜਿਹਾ ਕਰਦੇ ਹਨ ਪਰਮੇਸ਼ੁਰ ਉਨ੍ਹਾਂ ਨੂੰ ਸਜ਼ਾ ਦੇਵੇਗਾ। ਅਸੀਂ ਇਸ ਬਾਰੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਅਤੇ ਚੇਤਾਵਨੀ ਦੇ ਚੁੱਕੇ ਹਾਂ।"
13ਪਰਮੇਸ਼ੁਰ ਨੇ ਸਾਨੂੰ ਪਵਿੱਤਰ ਹੋਣ ਲਈ ਸੱਦਿਆ। ਉਹ ਨਹੀਂ ਚਾਹੁੰਦਾ ਕਿ ਅਸੀਂ ਪਾਪ ਦਾ ਜੀਵਨ ਜੀਵੀਏ।"
14ਇਸ ਲਈ ਜਿਹੜਾ ਵਿਅਕਤੀ ਇਸ ਉਪਦੇਸ਼ ਨੂੰ ਕਬੂਲਣ ਤੋਂ ਇਨਕਾਰ ਕਰਦਾ ਹੈ ਉਹ ਕਿਸੇ ਮਨੁੱਖ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਅਵਗਿਆ ਕਰਦਾ ਹੈ। ਅਤੇ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਆਪਣਾ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ।"
15ਮਸੀਹ ਦੇ ਨਮਿਤ ਤੁਹਾਡੇ ਭਰਾਵਾਂ ਅਤੇ ਭੈਣਾਂ ਲਈ ਤੁਹਾਡੇ ਪ੍ਰੇਮ ਬਾਰੇ ਸਾਨੂੰ ਲਿਖਣ ਦੀ ਲੋੜ ਨਹੀਂ ਹੈ। ਪਰਮੇਸ਼ੁਰ ਨੇ ਪਹਿਲਾਂ ਹੀ ਤੁਹਾਨੂੰ ਇੱਕ ਦੂਸਰੇ ਨਾਲ ਪ੍ਰੇਮ ਕਰਨਾ ਸਿੱਖਾਇਆ ਹੈ।"

16ਅਤੇ ਸੱਚਮੁੱਚ ਹੀ ਤੁਸੀਂ ਸਾਰੇ ਮਕਦੂਨਿਯਾ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰਦੇ ਹੋ। ਭਰਾਵੋ ਅਤੇ ਭੈਣੋ ਹੁਣ ਅਸੀਂ ਤੁਹਾਨੂੰ ਉਨ੍ਹਾਂ ਨੂੰ ਹੋਰ ਵੱਧੇਰੇ ਪਿਆਰ ਕਰਨ ਲਈ ਉਤਸਾਹਿਤ ਕਰਦੇ ਹਾਂ।"
17ਅਮਨ ਭਰਪੂਰ ਜੀਵਨ ਜਿਉਣ ਲਈ ਜੋ ਕੁਝ ਵੀ ਤੁਸੀਂ ਕਰ ਸੱਕਦੇ ਹੋ ਉਹੀ ਕਰੋ। ਆਪਣੇ ਕਾਰੋਬਾਰ ਦਾ ਖਿਆਲ ਰੱਖੋ ਅਤੇ ਆਪਣੀ ਰੋਜ਼ੀ ਕੁਮਾਉਣ ਲਈ ਕੰਮ ਕਰੋ। ਅਸੀਂ ਇਹ ਗੱਲਾਂ ਕਰਨ ਲਈ ਪਹਿਲਾਂ ਹੀ ਆਖ ਚੁੱਕੇ ਹਾਂ।"
18ਜੇ ਤੁਸੀਂ ਅਜਿਹੀਆਂ ਗੱਲਾਂ ਕਰੋਂਗੇ ਤਾਂ ਉਹ ਲੋਕ ਵੀ ਜਿਹੜੇ ਸ਼ਰਧਾਲੂ ਨਹੀਂ ਹਨ ਤੁਹਾਡੇ ਜੀਵਨ ਢੰਗ ਦੀ ਇੱਜ਼ਤ ਕਰਨਗੇ। ਅਤੇ ਤੁਹਾਨੂੰ ਆਪਣੀਆਂ ਲੋੜਾਂ ਲਈ ਹੋਰਨਾਂ ਲੋਕਾਂ ਉੱਪਰ ਨਿਰਭਰ ਨਹੀਂ ਹੋਣਾ ਪਵੇਗਾ।"
19ਪ੍ਰਭੂ ਦੀ ਆਮਦ ਭਰਾਵੋ ਅਤੇ ਭੈਣੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਬਾਰੇ ਜਾਣ ਲਵੋ ਜਿਹੜੇ ਮਰ ਚੁੱਕੇ ਹਨ। ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਹੋਰਨਾਂ ਲੋਕਾਂ ਵਾਂਗ ਉਦਾਸ ਹੋਵੋ-ਉਨ੍ਹਾਂ ਲੋਕਾਂ ਵਾਂਗ ਜਿਨ੍ਹਾਂ ਕੋਲ ਕੋਈ ਆਸ ਨਹੀਂ ਹੁੰਦੀ।"
20ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਮਰਿਆ ਅਤੇ ਫ਼ੇਰ ਜੀ ਉੱਠਿਆ। ਇਸ ਲਈ ਯਿਸੂ ਦੇ ਕਾਰਣ, ਪਰਮੇਸ਼ੁਰ ਯਿਸੂ ਸਮੇਤ ਉਨ੍ਹਾਂ ਲੋਕਾਂ ਨੂੰ ਫ਼ੇਰ ਲਿਆਵੇਗਾ ਜਿਹੜੇ ਮਰ ਚੁੱਕੇ ਹਨ।"

21ਤੁਹਾਨੂੰ ਪਤਾ ਹੈ ਕਿ ਜੋ ਕੁਝ ਅਸੀਂ ਹੁਣ ਤੁਹਾਨੂੰ ਦੱਸ ਰਹੇ ਹਾਂ ਪ੍ਰਭੂ ਦਾ ਆਪਣਾ ਸੰਦੇਸ਼ ਹੈ। ਅਸੀਂ ਜਿਹੜੇ ਹੁਣ ਜਿਉਂ ਰਹੇ ਹਾਂ ਸ਼ਾਇਦ ਉਦੋਂ ਤੱਕ ਜਿਉਂਦੇ ਰਹੀਏ ਜਦੋਂ ਤੱਕ ਪ੍ਰਭੂ ਫ਼ੇਰ ਵਾਪਸ ਆਵੇਗਾ। ਅਸੀਂ ਜਿਹੜੇ ਉਦੋਂ ਜਿਉਂ ਰਹੇ ਹੋਵਾਂਗੇ, ਪ੍ਰਭੂ ਦੇ ਨਾਲ ਹੋਵਾਂਗੇ, ਪਰ ਉਨ੍ਹਾਂ ਲੋਕਾਂ ਦੇ ਸਾਹਮਣੇ ਨਹੀਂ, ਜਿਹੜੇ ਪਹਿਲਾਂ ਹੀ ਮਰ ਚੁੱਕੇ ਹਨ।"
You have read Ephesians 3
21 verses