1ਲੱਤਾਂ ਉਸਦੀਆਂ ਹਨ ਸੰਗਮਰਮਰੀ ਥੰਮਾਂ ਵਰਗੀਆਂ ਖਲੋਤੇ ਸੋਹਣੇ ਸੁਨਹਿਰੀ ਆਧਾਰ ਉੱਤੇ। ਲਂਮ ਸਲਂਮਾ ਹੈ ਉਹ ਲਬਾਨੋਨ ਅੰਦਰ ਜਿਵੇਂ ਹੋਵੇ ਰੁੱਖ ਸੁਹਾਣਾ ਦਿਆਰ ਦਾ।"
2ਉਸ ਦਾ ਮੂੰਹ ਸਭ ਤੋਂ ਮਿੱਠਾ ਹੈ ਉਹ ਹਰ ਤਰ੍ਹਾਂ ਇੱਛਾ ਯੋਗ ਹੈ, ਇਹ ਮੇਰਾ ਪ੍ਰੀਤਮ, ਇਹ ਮੇਰਾ ਪ੍ਰੇਮੀ ਹੈ।"
3ਯਰੂਸ਼ਲਮ ਦੀਆਂ ਔਰਤਾਂ ਉਸ ਨੂੰ ਆਖਦੀਆਂ ਹਨ ਕਿੱਧਰ ਗਿਆ ਹੈ ਪ੍ਰੀਤਮ ਤੇਰਾ ਔਰਤਾਂ ਦਰਮਿਆਨ ਸਭ ਤੋਂ ਸੋਹਣੀਏ? ਕਿਸ ਰਾਹੇ ਗਿਆ ਪ੍ਰੀਤਮ ਤੇਰਾ? ਦੱਸ ਸਾਨੂੰ ਤਾਂ ਜੋਁ ਲੱਭਣ ਵਿੱਚ ਤੇਰੀ ਅਸੀਂ ਕਰ ਸੱਕੀਏ ਸਹਾਇਤਾ।"
4ਉਹ ਯਰੂਸ਼ਲਮ ਦੀਆਂ ਔਰਤਾਂ ਨੂੰ ਜਵਾਬ ਦਿੰਦੀ ਹੈ ਤੁਰ ਗਿਆ ਹੈ ਪ੍ਰੀਤਮ ਮੇਰਾ ਆਪਣੇ ਬਾਗ਼ ਵਿੱਚ ਮਸਾਲਿਆਂ ਦੀਆਂ ਕਿਆਰੀਆਂ ਵੱਲ। ਗਿਆ ਹੈ ਉਹ ਚਾਰੇ ਲਈ ਬਾਗ ਅੰਦਰ ਅਤੇ ਚੁਣਨ ਲਈ ਕਲੀਆਂ ਚੰਬੇਲੀ ਦੀਆਂ।"
5ਮੈਂ ਹਾਂ ਪ੍ਰੀਤਮ ਆਪਣੇ ਦੀ, ਤੇ ਮੇਰਾ ਪ੍ਰੀਤਮ ਮੇਰਾ ਹੈ। ਉਹ ਚੰਬੇਲੀਆਂ ਦਰਮਿਆਨ ਚਰਦਾ। ਉਹ ਉਸ ਨਾਲ ਗੱਲ ਕਰਦਾ ਹੈ"

6ਉਹ ਬੋਲਦੀ ਹੈ ਖੂਬਸੂਰਤ ਹੈਂ ਤੂੰ, ਮੇਰੀ ਪ੍ਰੀਤਮੇ, ਤਿਰਜਾਹ ਵਾਂਗ। ਯਰੂਸ਼ਲਮ ਵਾਂਗ ਮਨਮੋਹਣੀ ਹੈਂ ਤੂੰ; ਉਨ੍ਹਾਂ ਕਿਲ੍ਹੇ ਬੰਦ ਸ਼ਹਿਰਾਂ ਜਿੰਨੀ ਭੈਭੀਤ ਹੈਂ ਤੂੰ।"
7ਤੱਕ ਨਾ ਮੇਰੇ ਵੱਲ। ਤੇਰੀਆਂ ਅੱਖਾਂ ਦੀ ਤਾਬ ਨਹੀਂ ਝਲੀ ਜਾਂਦੀ ਮੇਰੇ ਕੋਲੋਂ। ਤੇਰੇ ਵਾਲ ਲੰਮੇ ਹਨ ਅਤੇ ਉੱਡ ਰਹੇ ਹਨ, ਜਿਵੇਂ ਬੱਕਰੀਆਂ ਦਾ ਕੋਈ ਇੱਜੜ ਉੱਤਰ ਰਿਹਾ ਹੋਵੇ ਗਿਲਆਦ ਪਰਬਤ ਦੀਆਂ ਢਲਾਨਾਂ ਤੋਂ।"
8ਦੰਦ ਤੇਰੇ ਚਟ੍ਟੇ ਹਨ ਭੇਡਾਂ ਵਰਗੇ ਨਿਕਲੀਆਂ ਹੋਣ ਜਿਹੜੀਆਂ ਨਹਾ ਕੇ। ਉਨ੍ਹਾਂ ਵਿੱਚੋਂ ਹਰ ਕੋਈ ਜੌੜਿਆਂ ਨੂੰ ਜੰਮਦੀ ਹੈ। ਅਤੇ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਆਪਣਾ ਨਿਆਣਾ ਨਹੀਂ ਗੁਆਇਆ।"
9ਤੇਰੇ ਘੁੰਡ ਹੇਠਾਂ ਤੇਰੀਆਂ ਪੜਪੁੜੀਆਂ ਅਨਾਰ ਦੇ ਦੋ ਟੋਟਿਆਂ ਵਰਗੀਆਂ ਹਨ।"
10ਹੋਣ ਭਾਵੇਂ ਸੱਠ ਰਾਣੀਆਂ ਅਤੇ ਅਸੀਂ ਰੱਖੈਲਾਂ ਅਤੇ ਅਨਗਿਣਤ ਦਾਸੀਆਂ,"

11ਪਰ ਮੇਰੇ ਲਈ ਹੈ ਸਿਰਫ ਇੱਕ ਔਰਤ ਮੇਰੀ ਘੁੱਗੀ ਮੇਰੀ ਭਰੀ ਪੂਰੀ ਮਾਂ ਦੀ ਹੈ ਉਹ ਲਾਡਲੀ ਅ ਾਪਣੀ ਮ ਾਂ ਦੀ ਲਾਡਲੀ ਧੀ! ਦੇਖਦੀਆਂ ਹਨ ਮੁਟਿਆਰਾਂ ਉਸ ਨੂੰ ਤੇ ਉਸਤਤ ਕਰਨ ਉਸਦੀ। ਰਾਣੀਆਂ ਤੇ ਰੱਖੈਲਾਂ ਵੀ ਉਸਦੀ ਉਸਤਤ ਕਰਦੀਆਂ ਹਨ।"
12ਔਰਤਾਂ ਉਸਦੀ ਉਸਤਤ ਕਰਦੀਆਂ ਹਨ ਕੌਣ ਹੈ ਉਹ ਔਰਤ ਚਮਕ ਰਹੀ ਹੈ ਜੋ ਪ੍ਰਭਾਤ ਵਾਂਗ। ਸੁੰਦਰ ਹੈ ਕੌਣ ਚੰਨ ਜਿੰਨੀ ਚਮਕੀਲੀ ਹੈ ਕੌਣ ਸੂਰਜ ਜਿੰਨੀ ਉਹ ਫ਼ੌਜਾਂ ਦੇ ਨਿਸ਼ਾਨਾਂ ਨੂੰ ਚੁੱਕਣ ਜਿੰਨੀ ।"
13ਉਹ ਬੋਲਦੀ ਹੈ ਇਹ ਗਿਰੀ ਮੇਵੇ ਦੇ ਰੁੱਖਾਂ ਦਾ ਬਾਗ਼ ਸੀ ਜਿੱਥੇ ਮੈਂ ਗਈ, ਦੇਖਣ ਲਈ ਵਾਦੀ ਵਿੱਚਲੀ ਜਵਾਨੀ ਨੂੰ, ਦੇਖਣ ਲਈ ਕਿ ਕੀ ਖਿੜੀਆਂ ਹੋਈਆਂ ਨੇ ਵੇਲਾਂ ਦੇਖਣ ਲਈ ਕਿ ਨਿਕਲੇ ਨੇ ਕੀ ਫੁੱਲ ਅਨਾਰਾਂ ਦੇ।"
14ਇਸ ਤੋਂ ਪਹਿਲਾਂ ਕਿ ਪਤਾ ਚੱਲੇ ਮੈਨੂੰ, ਮੇਰਾ ਦਿਲ ਮੈਨੂੰ ਮੇਰੇ ਰਾਜਸੀ ਲੋਕਾਂ ਦੇ ਹੱਥ ਵਿੱਚ ਲੈ ਗਿਆ।"
15ਯਰੂਸ਼ਲਮ ਦੀਆਂ ਔਰਤਾਂ ਉਸ ਨੂੰ ਬੁਲਾਂਦੀਆਂ ਹਨ ਮੁੜ ਆ, ਮੁੜ ਆ, ਸ਼ੂਲੰਮੀਬ! ਮੁੜ ਆ, ਮੁੜ ਆ ਤਾਂ ਜੋ ਅਸੀਂ ਤੱਕੀਏ ਤੈਨੂੰ। ਕਿਉਂ ਤੁਸੀਂ ਹੋ ਝਾਕ ਰਹੇ ਸ਼ੂਲੰਮੀਬ ਵੱਲ, ਜਿਵੇਂ ਉਹ ਮਹਨਇਮ ਨਾਚ ਨੱਚ ਰਹੀ ਹੋਵੇ?"

16ਉਹ ਉਸਦੀ ਸੁੰਦਰਤਾ ਦੀ ਉਸਤਤ ਕਰਦਾ ਹੈ ਸ਼ਹਿਜ਼ਾਦੀਏ ਸੁੰਦਰ ਨੇ ਪੈਰ ਤੇਰੇ ਉਨ੍ਹਾਂ ਜੁੱਤੀਆਂ ਅੰਦਰ, ਤੇਰੇ ਪੱਟਾ ਦੀਆਂ ਗੋਲਾਈਆਂ ਹਨ, ਗਹਿਣਿਆਂ ਵਾਂਗੂ ਘੜਿਆ ਜਿਨ੍ਹਾਂ ਨੂੰ ਕਿਸੇ ਕਾਰੀਗਰ ਨੇ।"
17ਧੁਂਨੀ ਤੇਰੀ ਹੈ ਗੋਲ ਅਤੇ ਭਰੀ ਹੋਈ ਪਿਆਲੇ ਵਾਂਗ, ਸੱਖਣੀ ਨਾ ਹੋਵੇ ਕਦੇ ਇਹ ਮੈਅ ਤੋਂ। ਪੇਟ ਤੇਰਾ ਬੋਲ੍ਹ ਹੈ ਕਣਕ ਦਾ, ਜੋ ਘਿਰਿਆ ਹੋਇਆ ਚੰਬੇਲੀਆਂ ਨਾਲ।"
18ਛਾਤੀਆਂ ਤੇਰੀਆਂ ਹਨ ਜਾਵਾਨ ਹਿਰਨੀ ਦੇ ਜੋੜੇ ਹਰਨੋਟਿਆਂ ਵਾਂਗ।"
19ਗਰਦਨ ਤੇਰੀ ਹੈ ਹਾਬੀ ਦੰਦ ਦੇ ਬੁਰਜੂ ਵਰਗੀ ਅੱਖਾਂ ਤੇਰੀਆਂ ਹਨ ਹਸ਼ਬੋਨ ਦੇ ਸਰੋਵਰ ਵਰਗੀਆਂ ਬੇਥ-ਰੱਬੀਮ ਦੇ ਦਰਵਾਜ਼ੇ ਉੱਤੇ। ਤੇਰਾ ਨੱਕ ਹੈ ਲਬਾਨੋਨ ਦੇ ਬੁਰਜ ਵਰਗਾ ਜਿਸਦਾ ਰੁੱਖ ਹੈ ਦੰਮਿਸਕ ਵੱਲ।"
20ਤੇਰਾ ਸਿਰ ਹੈ ਕਰਮਲ ਵਰਗਾ ਤੇ ਵਾਲ ਨੇ ਇਸ ਉੱਤੇ ਸ਼ਾਨਦਾਰ ਕੱਪੜੇ ਵਰਗੇ। ਤੇਰੇ ਲੰਮੇ ਲਹਿਰਾਂਦੇ ਵਾਲ ਆਪਣੀ ਖੂਬਸੂਰਤੀ ਨਾਲ ਰਾਜੇ ਤੇ ਵੀ ਕਬਜ਼ਾ ਕਰ ਲੈਂਦੇ ਹਨ।"

21ਕਿੰਨੀ ਸਹੋਣੀ ਹੈਂ ਤੂੰ। ਤੇ ਕਿੰਨੀ ਆਨੰਦਦਾਇੱਕ ਹੈਂ ਤੂੰ। ਓ ਪਿਆਰ ਪ੍ਰਸਂਨਮਈ ਹੈ ਤੂੰ ਆਪਣੇ ਆਨੰਦ ਨਾਲ।"
22ਲੰਮੀ ਹੈ ਤੂੰ ਖਜੂਰ ਦੇ ਰੁੱਖ ਵਾਂਗਰਾਂ ਤੇ ਛਾਤੀਆਂ ਤੇਰੀਆਂ ਨੇ ਅੰਗੂਰਾਂ ਦੇ ਗੁਛਿਆਂ ਵਰਗੀਆਂ।"
You have read Ecclesiastes 3
22 verses