Lumina
Ecclesiastes

Wisdom and Folly

Ecclesiastes 10·Punjabi Bible

1ਤੁਹਾਡੇ ਤੇ ਹਾਏ, ਜਿਹੜੇ ਘਰ ਉਸਾਰਦੇ ਹੋਂ ਅਤੇ ਜਦੋਂ ਤੀਕ ਹੋਰ ਕਾਸੇ ਲਈ ਜਗ੍ਹਾ ਨਹੀਂ ਰਹਿੰਦੀ ਵੱਧ ਤੋਂ ਵੱਧ ਜ਼ਮੀਨ ਲੈਂਦੇ ਰਹਿੰਦੇ ਹੋ। ਤੁਹਾਨੂੰ ਇੱਕਲਿਆਂ ਰ੍ਰਹਿਣ ਲਈ ਮਜਬੂਰ ਕੀਤਾ ਜਾਵੇਗਾ।"

2ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਮੈਨੂੰ ਆਖਿਆ ਤੇ ਮੈਂ ਉਸ ਨੂੰ ਸੁਣਿਆ, “ਹੁਣ ਇੱਥੇ ਬਹੁਤ ਮਕਾਨ ਹਨ। ਪਰ ਮੈਂ ਇਕਰਾਰ ਕਰਦਾ ਹਾਂ ਕਿ ਇਹ ਸਾਰੇ ਮਕਾਨ ਤਬਾਹ ਹੋ ਜਾਣਗੇ। ਹੁਣ ਇੱਥੇ ਸੁੰਦਰ ਤੇ ਵੱਡੇ ਮਕਾਨ ਹਨ। ਪਰ ਉਹ ਮਕਾਨ ਖਾਲੀ ਹੋਣਗੇ।"

3ਉਸ ਸਮੇਂ ਦਸ ੇਕੜ ਅੰਗੂਰਾਂ ਦਾ ਖੇਤ ਸਿਰਫ਼ ਬੋੜੀ ਜਿਹੀ ਸ਼ਰਾਬ ਪੈਦਾ ਕਰੇਗਾ। ਅਤੇ ਬੀਜਾਂ ਦੇ ਬਹੁਤ ਸਾਰੇ ਬੋਰਿਆਂ ਵਿੱਚੋਂ ਥੋੜਾ ਜਿਹਾ ਹੀ ਅਨਾਜ ਪੈਦਾ ਹੋਵੇਗਾ।”"

4ਤੁਸੀਂ ਲੋਕ ਬਹੁਤ ਸਵੇਰੇ ਉੱਠਦੇ ਹੋ ਅਤੇ ਪੀਣ ਲਈ ਬੀਅਰ ਭਾਲਦੇ ਹੋ। ਤੁਸੀਂ ਦੇਰ ਰਾਤ ਤੱਕ ਜਾਗਦੇ ਹੋ, ਸ਼ਰਾਬ ਨਾਲ ਮਧਹੋਸ਼ ਹੁੰਦੇ ਹੋ।"

5ਤੁਸੀਂ ਦਾਅਵਤਾਂ ਕਰਦੇ ਹੋ, ਸ਼ਰਾਬਾਂ, ਰਬਾਬਾਂ, ਢੋਲਾਂ, ਬਂਸਰੀਆਂ ਅਤੇ ਹੋਰ ਸੰਗੀਤਕ ਸਾਜ਼ਾਂ ਨਾਲ। ਅਤੇ ਤੁਸੀਂ ਉਨ੍ਹਾਂ ਗੱਲਾਂ ਨੂੰ ਦੇਖਦੇ ਹੀ ਨਹੀਂ ਜੋ ਯਹੋਵਾਹ ਨੇ ਕੀਤੀਆਂ ਹਨ। ਯਹੋਵਾਹ ਦੇ ਹੱਥਾਂ ਨੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ-ਪਰ ਤੁਸੀਂ ਉਨ੍ਹਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ। ਇਸ ਲਈ ਤੁਹਾਡੇ ਲੋਕਾਂ ਨਾਲ ਬਹੁਤ ਬੁਰਾ ਹੋਵੇਗਾ।"

Ecclesiastes 10 illustration - Ecclesiastes Chapter 10

6ਯਹੋਵਾਹ ਆਖਦਾ ਹੈ, “ਮੇਰੇ ਲੋਕਾਂ ਨੂੰ ਫੜ ਲਿਆ ਜਾਵੇਗਾ ਅਤੇ ਦੂਰ ਲਿਜਾਇਆ ਜਾਵੇਗਾ। ਕਿਉਂ? ਕਿਉਂ ਕਿ ਉਹ ਅਸਲ ਵਿੱਚ ਮੈਨੂੰ ਜਾਣਦੇ ਨਹੀਂ। ਇਸਰਾਏਲ ਵਿੱਚ ਹੁਣ ਰਹਿਣ ਵਾਲੇ ਕੁਝ ਲੋਕ ਬਹੁਤ ਮਹੱਤਵਪੂਰਣ ਹਨ। ਉਹ ਆਪਣੇ ਸੁਖੀ ਜੀਵਨ ਨਾਲ ਬਹੁਤ ਪ੍ਰਸੰਨ ਹਨ। ਪਰ ਉਹ ਸਾਰੇ ਮਹਾਨ ਲੋਕ ਬਹੁਤ ਭੁੱਖੇ ਪਿਆਸੇ ਹੋ ਜਾਣਗੇ।"

7ਫ਼ੇਰ ਉਹ ਮਰ ਜਾਣਗੇ ਅਤੇ ਸ਼ਿਓਲ ਮੌਤ ਦਾ ਸਥਾਨ ਹੋਰ-ਹੋਰ ਲੋਕਾਂ ਨਾਲ ਭਰ ਜਾਵੇਗਾ। ਉਹ ਮੌਤ ਦਾ ਸਥਾਨ ਆਪਣਾ ਅਸੀਂਮ ਮੂੰਹ ਖੋਲ੍ਹ ਦੇਵੇਗਾ। ਅਤੇ ਉਹ ਸਾਰੇ ਲੋਕ ਸ਼ਿਉਲ ਵਿੱਚ ਚੱਲੇ ਜਾਣਗੇ।”"

8ਉਹ ਨਿਮਾਣੇ ਬਣਾਏ ਜਾਣਗੇ। ਉਹ ਮਹਾਨ ਲੋਕ ਆਪਣੇ ਸਿਰ ਝੁਕਾ ਕੇ ਧਰਤੀ ਵੱਲ ਝਾਕਣਗੇ।"

9ਯਹੋਵਾਹ, ਸਰਬ ਸ਼ਕਤੀਮਾਨ, ਨਿਰਪੱਖਤਾ ਨਾਲ ਨਿਆਂ ਕਰੇਗਾ, ਅਤੇ ਲੋਕ ਜਾਣ ਲੈਣਗੇ ਕਿ ਉਹ ਮਹਾਨ ਹੈ। ਪਵਿੱਤਰ ਪਰਮੇਸ਼ੁਰ ਉਹੀ ਗੱਲਾਂ ਕਰੇਗਾ ਜੋ ਸਹੀ ਹਨ, ਅਤੇ ਲੋਕ ਉਸਦਾ ਆਦਰ ਕਰਨਗੇ।"

10ਪਰਮੇਸ਼ੁਰ ਇਸਰਾਏਲ ਦੇ ਲੋਕਾਂ ਨੂੰ ਆਪਣਾ ਦੇਸ ਛੱਡਣ ਲਈ ਮਜ਼ਬੂਰ ਕਰ ਦੇਵੇਗਾ, ਧਰਤੀ ਸੱਖਣੀ ਹੋ ਜਾਵੇਗੀ। ਭੇਡਾਂ ਜਿੱਧਰ ਚਾਹੁਂਣਗੀਆਂ ਚਲੀਆਂ ਜਾਣਗੀਆਂ। ਜਿਸ ਧਰਤੀ ਉੱਤੇ ਕਦੇ ਅਮੀਰ ਲੋਕਾਂ ਦੀ ਮਾਲਕੀ ਸੀ ਹੁਣ ਉੱਥੇ ਲੇਲੇ ਘੁੰਮਣਗੇ।"

Ecclesiastes 10 illustration - Ecclesiastes Chapter 10

11ਉਨ੍ਹਾਂ ਲੋਕਾਂ ਵੱਲ ਦੇਖੋ! ਉਹ ਆਪਣੇ ਪਿੱਛੇ ਦੋਸ਼ ਅਤੇ ਪਾਪ ਨੂੰ ਖਿੱਚ ਰਹੇ ਹਨ ਜਿਵੇਂ ਲੋਕੀ ਰੱਸਿਆਂ ਨਾਲ ਗਡਿਆਂ ਨੂੰ ਖਿੱਚਦੇ ਹਨ।"

12ਉਹ ਬੰਦੇ ਆਖਦੇ ਹਨ, “ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਜੋ ਕਰਨਾ ਚਾਹੁੰਦਾ ਹੈ ਛੇਤੀ ਕਰੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਕੀ ਵਾਪਰੇਗਾ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦੀ ਯੋਜਨਾ ਛੇਤੀ ਵਾਪਰੇ। ਫ਼ੇਰ ਅਸੀਂ ਜਾਣ ਜਾਵਾਂਗੇ ਕਿ ਉਸਦੀ ਯੋਜਨਾ ਕੀ ਹੈ।”"

13ਉਨ੍ਹਾਂ ਲੋਕਾਂ ਤੇ ਹਾਏ ਜਿਹੜੇ ਆਖਦੇ ਹਨ ਕਿ ਚੰਗੀਆਂ ਚੀਜ਼ਾਂ ਮੰਦੀਆਂ ਹਨ ਅਤੇ ਮੰਦੀਆਂ ਚੀਜ਼ਾਂ ਚੰਗੀਆਂ ਹਨ। ਉਹ ਲੋਕ ਸਮਝਦੇ ਹਨ ਕਿ ਰੌਸ਼ਨੀ ਹਨੇਰਾ ਹੈ ਅਤੇ ਹਨੇਰਾ ਰੌਸ਼ਨੀ ਹੈ। ਉਹ ਲੋਕ ਸਮਝਦੇ ਹਨ ਕਿ ਖੱਟਾ ਮਿੱਠਾ ਹੈ ਅਤੇ ਮਿੱਠਾ ਖੱਟਾ ਹੈ।"

14ਉਹ ਲੋਕ ਸਮਝਦੇ ਹਨ ਕਿ ਉਹ ਬਹੁਤ ਚਤੁਰ ਹਨ। ਉਹ ਸਮਝਦੇ ਹਨ ਕਿ ਉਹ ਬਹੁਤ ਬੁੱਧੀਮਾਨ ਹਨ।"

15ਉਹ ਲੋਕ ਸ਼ਰਾਬ ਪੀਣ ਲਈ ਮਸ਼ਹੂਰ ਹਨ। ਉਹ ਸ਼ਰਾਬਾਂ ਨੂੰ ਇੱਕ ਦੂਸਰੇ ਵਿੱਚ ਮਿਲਾਉਣ ਵਿੱਚ ਮਾਹਰ ਹਨ।"

Ecclesiastes 10 illustration - Ecclesiastes Chapter 10

16ਅਤੇ ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਪੈਸੇ ਦੇ ਦੇਵੋਗੇ ਤਾਂ ਉਹ ਮੁਜਰਿਮ ਨੂੰ ਵੀ ਮਾਫ਼ ਕਰ ਦੇਣਗੇ। ਪਰ ਉਹ ਨੇਕ ਲੋਕਾਂ ਨੂੰ ਨਿਰਪੱਖਤਾ ਨਾਲ ਇਨਸਾਫ਼ ਨਹੀਂ ਦੇਣ ਦਿੰਦੇ।"

17ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਦੇ ਉੱਤਰਾਧਿਕਾਰੀ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ-ਜਿਵੇਂ ਤਿਨਕੇ ਅੱਗ ਵਿੱਚ ਸੜਕੇ ਸੁਆਹ ਹੋ ਜਾਂਦੇ ਹਨ। ਉਨ੍ਹਾਂ ਦੇ ਉੱਤਰਾਧਿਕਾਰੀ ਜਢ਼ ਵਾਂਗ ਤਬਾਹ ਹੋ ਜਾਣਗੇ ਜਿਹੜੀ ਖਰਾਬ ਹੋ ਜਾਂਦੀ ਹੈ। ਉਨ੍ਹਾਂ ਦੇ ਉੱਤਰਾਧਿਕਾਰੀ ਉਸੇ ਤਰ੍ਹਾਂ ਤਬਾਹ ਹੋ ਜਾਣਗੇ ਜਿਵੇਂ ਅੱਗ ਫ਼ੁੱਲ ਨੂੰ ਸਾੜ ਦਿੰਦੀ ਹੈ-ਤੇ ਉਸਦੀ ਰਾਖ ਹਵਾ ਵਿੱਚ ਬਿਖਰ ਜਾਂਦੀ ਹੈ। ਉਨ੍ਹਾਂ ਲੋਕਾਂ ਨੇ ਯਹੋਵਾਹ ਸਰਬ ਸ਼ਕਤੀਮਾਨ ਦੀ ਬਿਵਸਬਾ ਨੂੰ ਨਾਮਂਜੂਰ ਕਰ ਦਿੱਤਾ ਹੈ ਅਤੇ ਇਸਰਾਏਲ ਦੀ ਪਵਿੱਤਰ ਹਸਤੀ ਦੇ ਸੰਦੇਸ਼ ਵੱਲ ਨਫ਼ਰਤ ਦਰਸਾਈ ਹੈ।"

18ਇਸ ਲਈ ਯਹੋਵਾਹ ਉਨ੍ਹਾਂ ਉੱਪਰ ਬਹੁਤ ਕਹਿਰਵਾਨ ਹੋ ਗਿਆ ਹੈ। ਅਤੇ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਣ ਲਈ ਹੱਥ ਚੁੱਕੇਗਾ। ਪਹਾੜ ਵੀ ਭੈਭੀਤ ਹੋ ਜਾਣਗੇ। ਗਲੀਆਂ ਵਿੱਚ ਲਾਸ਼ਾਂ ਕੂੜੇ ਵਾਂਗ ਰੁਲਣਗੀਆਂ। ਪਰ ਪਰਮੇਸ਼ੁਰ ਹਾਲੇ ਵੀ ਕਹਿਰਵਾਨ ਹੋਵੇਗਾ। ਉਸਦਾ ਹੱਥ ਹਾਲੇ ਵੀ ਉੱਠਿਆ ਹੋਵੇਗਾ ਲੋਕਾਂ ਨੂੰ ਸਜ਼ਾ ਦੇਣ ਲਈ।"

19ਪਰਮੇਸ਼ੁਰ ਇਜ਼ਰਾੇਲ ਨੂੰ ਸਜ਼ਾ ਦੇਣ ਲਈ ਫ਼ੌਜਾਂ ਘੱਲੇਗਾ ਦੇਖੋ! ਪਰਮੇਸ਼ੁਰ ਦੂਰ ਦੁਰਾਡੇ ਦੇਸ਼ ਦੀਆਂ ਕੌਮਾਂ ਨੂੰ ਸੰਕੇਤ ਦੇ ਰਿਹਾ ਹੈ। ਪਰਮੇਸ਼ੁਰ ਝੰਡਾ ਲਹਿਰਾ ਰਿਹਾ ਹੈ, ਅਤੇ ਉਹ ਉਨ੍ਹਾਂ ਲੋਕਾਂ ਨੂੰ ਸੀਟੀ ਮਾਰ ਕੇ ਬੁਲਾ ਰਿਹਾ ਹੈ। ਦੂਰ ਦੇਸੋਂ ਦੁਸ਼ਮਣ ਆ ਰਿਹਾ ਹੈ। ਦੁਸ਼ਮਣ ਛੇਤੀ ਹੀ ਦੇਸ਼ ਵਿੱਚ ਦਾਖਲ ਹੋ ਜਾਵੇਗਾ। ਉਹ ਬਹੁਤ ਤੇਜ਼ੀ ਨਾਲ ਆ ਰਿਹਾ ਹੈ।"

20ਦੁਸ਼ਮਣ ਕਦੇ ਬਕੱਦਾ ਨਹੀਂ ਅਤੇ ਕਦੇ ਡਿਗਦਾ ਨਹੀਂ। ਉਹ ਕਦੇ ਉਣੀਁਦਰਾ ਮਹਿਸੂਸ ਨਹੀਂ ਕਰਦੇ ਅਤੇ ਸੌਁਦੇ ਨਹੀਂ। ਉਨ੍ਹਾਂ ਦੇ ਹਬਿਆਰ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਉਨ੍ਹਾਂ ਦੇ ਤਸਮੇ ਕਦੇ ਟੁੱਟਦੇ ਨਹੀਂ।"

Chapter Complete

You have read Ecclesiastes 10

20 verses