1ਉਹ ਔਰਤਾਂ ਨਾਲ ਬੋਲਦੀ ਹੈ ਫੜੋ ਸਾਡੇ ਲਈ ਲੂੰਬੜੀਆਂ ਨੂੰ ਉਨ੍ਹਾਂ ਛੋਟੀਆਂ ਲੂੰਬੜੀਆਂ ਨੂੰ ਜਿਹੜੀਆਂ ਅੰਗੂਰਾਂ ਦੇ ਬਾਗਾਂ ਨੂੰ ਨਸ਼ਟ ਕਰਦੀਆਂ ਹਨ ਕਿਉਂ ਕਿ ਸਾਡੇ ਅੰਗੂਰਾਂ ਦੇ ਬਾਗ ਪੂਰੀ ਬਹਾਰ ਵਿੱਚ ਹਨ।"
2ਮੇਰਾ ਪ੍ਰੀਤਮ ਮੇਰਾ ਹੈ, ਤੇ ਮੈਂ ਉਸਦੀ ਹਾਂ! ਮੇਰਾ ਪ੍ਰੀਤਮ ਚੰਬੇਲੀਆਂ ਦਰਮਿਆਨ ਚਰ ਰਿਹਾ ਹੈ।"
3ਦਿਨ ਚਢ਼ਨ ਤੀਕ ਅਤੇ ਪ੍ਰਛਾਵਿਆਂ ਦੇ ਉੱਡ ਜਾਣ ਤੀਕ ਮੁੜ, ਮੇਰੇ ਪ੍ਰੀਤਮ, ਹਰਨੋਟੇ ਜਾਂ ਜਵਾਨ ਹਿਰਣ ਵਾਂਗ। ਜਿਹੜਾ ਪਰਬਤਾਂ ਉੱਤੇ ਹੁੰਦਾ ਹੈ।"
4ਉਹ ਬੋਲਦੀ ਹੈ ਰਾਤ ਵੇਲੇ ਆਪਣੀ ਸੇਜ ਉੱਤੇ ਲੱਭਦੀ ਹਾਂ ਮੈਂ ਪ੍ਰੀਤਮ ਆਪਣੇ ਨੂੰ। ਲੱਭਦੀ ਹਾਂ ਮੈਂ ਉਸ ਨੂੰ ਪਰ ਮਿਲ ਸੱਕਿਆ ਨਹੀਂ ਉਹ ਮੈਨੂੰ।"
5ਉੱਠ ਜਾਵਾਂਗੀ ਹੁਣ ਮੈਂ। ਘੁੰਮਾਂਗੀ ਮੈਂ ਸ਼ਹਿਰ ਅੰਦਰ। ਤਲਾਸ਼ ਕਰਾਂਗੀ ਮੈਂ ਆਪਣੇ ਪ੍ਰਤੀਮ ਦੀ ਗਲੀਆਂ ਮੁਹਲਿਆਂ ਅੰਦਰ। ਲੱਭਿਆ ਮੈਂ ਉਸ ਨੂੰ। ਪਰ ਮਿਲ ਨਹੀਂ ਸੱਕਿਆ ਉਹ ਮੈਨੂੰ!"

6ਪਹਿਰੇਦਾਰਾਂ ਨੇ ਜਿਹੜੇ ਨਗਰ ਦੇ ਦੁਆਲੇ ਜਾਂਦੇ ਨੇ ਉਨ੍ਹਾਂ ਮੈਨੂੰ ਲੱਭ ਲਿਆ। ਪੁੱਛਿਆ ਮੈਂ ਉਨ੍ਹਾਂ ਕੋਲੋਂ “ਕੀ ਦੇਖਿਆ ਹੈ ਤੁਸੀਂ ਮੇਰੇ ਪ੍ਰੀਤਮ ਨੂੰ?”"
7ਕੁਝ ਹੀ ਦੂਰ ਗਈ ਸਾਂ ਮੈਂ ਪਹਿਰੇਦਾਰਾਂ ਕੋਲੋਂ, ਜਦੋਂ ਮੈਂ ਆਪਣੇ ਪ੍ਰੀਤਮ ਨੂੰ ਲੱਭ ਲਿਆ। ਫ਼ੜ ਲਿਆ ਮੈਂ ਉਸ ਨੂੰ ਅਤੇ ਜਾਣ ਨਹੀਂ ਦਿੱਤਾ ਮੈਂ ਉਸ ਨੂੰ ਜਦੋਂ ਤੀਕ ਲੈ ਨਹੀਂ ਗਈ ਮੈਂ ਉਸ ਨੂੰ ਆਪਣੀ ਮਾਂ ਦੇ ਘਰ ਅੰਦਰ, ਉਸ ਇੱਕ ਦੇ ਕਮਰੇ ਵਿੱਚ ਜਿਸਨੇ ਮੇਰੀ ਕਲਪਨਾ ਕੀਤੀ।"
8ਉਹ ਔਰਤਾਂ ਨਾਲ ਗੱਲ ਕਰਦੀ ਹੈ ਯਰੂਸ਼ਲਮ ਦੀਓ ਨਾਰੀਓ, ਖੇਤਾਂ ਦੇ ਹਰਨੋਟਿਆਂ ਅਤੇ ਜਵਾਨ ਹਿਰਨਾਂ ਦੀ ਸੌਂਹ ਖਾ ਕੇ ਮੇਰੇ ਨਾਲ ਇਕਰਾਰ ਕਰੋ: ਜਗਾਓ ਨਾ ਪਿਆਰ ਨੂੰ, ਉਤੇਜਿਤ ਕਰੋ ਨਾ ਪਿਆਰ ਨੂੰ ਜਦੋਂ ਤੀਕ ਇਹ ਨਾ ਚਾਹੇ ਕਿ ਜਗਾਇਆ ਜਾਵੇ।"
9ਉਹ ਅਤੇ ਉਸ ਦੀ ਲਾੜੀ ਲੋਕਾਂ ਦੇ ਵਿਸ਼ਾਲ ਸਮੂਹ ਨਾਲ ਮਾਰੂਬਲ ਵੱਲੋਂ ਇਹ ਔਰਤ ਕਿਂਝ ਆ ਰਹੀ ਹੈ? ਉੱਡਦੀ ਹੈ ਧੂੜ ਪਿੱਛੇ ਉਨ੍ਹਾਂ ਦੇ ਧੂੰਏ ਦੇ ਬਦਲਾਂ ਵਾਂਗ, ਗੰਧਰਸ ਤੇ ਲੁਬਾਨ ਵਰਗੀਆਂ ਸੁਗੰਧਿਤ ਚੀਜ਼ਾਂ ਦੇ ਬਲਣ ਉੱਤੇ ਉੱਠਦੇ ਨੇ ਜੋ।"
10ਦੇਖੋ, ਸੁਲੇਮਾਨ ਦਾ ਸਫ਼ਰੀ ਤਖਤ ਇੱਥੇ ਹੈ ਜਿਸਦੀ 60 ਪਹਿਰੇਦਾਰ ਰਾਖੀ ਕਰ ਰਹੇ ਹਨ। ਇਸਰਾਏਲ ਦੇ ਤਾਕਤਵਰ ਸੈਨਿਕ!"

11ਉਨ੍ਹਾਂ ਵਿੱਚੋਂ ਸਾਰੇ ਹੀ ਸਿੱਖਿਆ ਪ੍ਰ੍ਰਾਪਤ ਲੜਾਕੂ ਹਨ; ਤਲਵਾਰਾਂ ਉਨ੍ਹਾਂ ਦੇ ਪਾਸਿਆਂ ਨਾਲ ਲਟਕਦੀਆਂ ਹੋਈਆਂ, ਰਾਤ ਦੇ ਹਰ ਖਤਰੇ ਲਈ ਤਿਆਰ!"
12ਇਹ ਇੱਕ ਸਫ਼ਰੀ ਤਖਤ ਹੈ ਜੋ ਸੁਲੇਮਾਨ ਨੇ ਆਪਣੇ ਲਈ ਲਬਾਨੋਨ ਦੀ ਲਕੜੀ ਤੋਂ ਬਣਵਾਇਆ।"
13ਹੱਬੇ ਜਿਸ ਦੇ ਸਨ ਚਾਂਦੀ ਦੇ ਬਣੇ ਹੋਏ, ਤੇ ਬੱਲਾ ਸੋਨੇ ਦਾ ਸੀ। ਇਸ ਦੀ ਗੱਦੀ ਬੈਂਗਣੀ ਕੱਪੜੇ ਨਾਲ ਢੱਕੀ ਹੋਈ ਸੀ। ਬਣਾਇਆ ਸੀ ਇਸ ਨੂੰ ਪਿਆਰ ਨਾਲ ਯਰੂਸ਼ਲਮ ਦੀਆਂ ਔਰਤਾਂ ਨੇ।"
14ਸੀਯੋਨ ਦੀਓ ਔਰਤੋਂ ਬਾਹਰ ਆਓ ਦੇਖੋ ਰਾਜੇ ਸੁਲੇਮਾਨ ਨੂੰ ਦੇਖੋ ਉਹ ਤਾਜ ਰੱਖਿਆ ਸੀ ਜਿਹੜਾ ਮਾਂ ਉਸਦੀ ਨੇ ਉਸ ਦੇ ਸਿਰ ਤੇ। ਓਸ ਦਿਨ ਜਦੋਂ ਸੀ ਉਹ ਵਿਆਹਿਆ ਓਸ ਦਿਨ ਜਦੋਂ ਪ੍ਰਸੰਨ ਸੀ ਉਹ ਬਹੁਤ"
15ਉਹ ਉਸ ਨਾਲ ਬੋਲਦਾ ਹੈ ਮੇਰੀ ਪ੍ਰੀਤਮਾ ਕਿੰਨੀ ਖੁਬਸੂਰਤ ਹੈ ਤੂੰ! ਹਾਂ ਤੂੰ ਖੂਬਸੂਰਤ ਹੈਂ। ਅੱਖਾਂ ਤੇਰੀਆਂ ਨੇ ਘੁੱਗੀ ਵਰਗੀਆਂ ਤੇਰੀ ਨਕਾਬ ਅੰਦਰ। ਵਾਲ ਤੇਰੇ ਲੰਮੇ ਤੇ ਲਹਿਰਾਂਦੇ ਹੋਏ ਗਿਲਆਦ ਪਰਬਤ ਤੋਂ ਬੱਕਰੀਆਂ ਦੇ ਇੱਜੜ ਦੇ ਨੱਚਣ ਵਾਂਗ।"

16ਤੇਰੇ ਦੰਦ ਮੁੰਨੀਆਂ ਹੋਈਆਂ ਸਫ਼ੇਦ ਬੱਕਰੀਆਂ ਵਰਗੇ ਹਨ। ਉਨ੍ਹਾਂ ਵਿੱਚੋਂ ਹਰ ਕੋਈ ਜੌੜਿਆਂ ਨੂੰ ਜਨਮ ਦਿੰਦੀ ਹੈ ਅਤੇ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕੋਈ ਜੁਆਕ ਨਹੀਂ ਗੁਆਇਆ।"
17ਹੋਂਠ ਤੇਰੇ ਨੇ ਸੰਧੂਰੀ ਧਾਗੇ ਵਰਗੇ। ਤੇਰਾ ਮੂੰਹ ਖੂਬਸੂਰਤ ਹੈ। ਪੁੜਪੜੀਆਂ ਤੇਰੀਆਂ ਨਕਾਬ ਅੰਦਰ ਹਨ ਇਸ ਤਰ੍ਹਾਂ ਦੋ ਫਾੜੀਆਂ ਹੋਣ ਜਿਵੇਂ ਅਨਾਰ ਦੀਆਂ।"
18ਤੇਰੀ ਗਰਦਨ ਦਾਊਦ ਦੇ ਮੁਨਾਰੇ ਵਰਗੀ ਹੈ ਜੋ ਲੰਮੀ ਹੈ ਅਤੇ ਸੋਭਾ ਨਾਲ ਬਣਾਈ ਹੋਈ ਅਤੇ ਸਜਾਇਆ ਸੀ ਇਸ ਦੀਆਂ ਦੀਵਾਰਾਂ ਨੂੰ ਲਟਕਦੀਆਂ ਹਜ਼ਾਰਾਂ ਢਾਲਾਂ ਨਾਲ, ਉਹ ਸਾਰੀਆਂ ਤਾਕਤਵਰ ਸੈਨਿਕਾਂ ਦੀਆਂ ਢਾਲਾਂ ਹਨ।"
You have read Ecclesiastes 1
18 verses