1ਪਰ ਧਿਆਨ ਰੱਖਣਾ ਕਿ ਤੁਸੀਂ ਇਹ ਭੋਜਨ ਹਮੇਸ਼ਾ ਲੇਵੀਆਂ ਨਾਲ ਸਾਂਝਾ ਕਰਨਾ। ਜਿੰਨਾ ਚਿਰ ਤੁਸੀਂ ਇਸ ਧਰਤੀ ਉੱਤੇ ਰਹੋ ਇਹ ਗੱਲ ਜ਼ਰੂਰ ਕਰੋ।"
2“ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਦੇਸ਼ ਨੂੰ ਵੱਡੇਰਾ ਕਰਨ ਦਾ ਇਕਰਾਰ ਕੀਤਾ ਸੀ। ਜਦੋਂ ਯਹੋਵਾਹ ਅਜਿਹਾ ਕਰੇਗਾ, ਹੋ ਸੱਕਦਾ ਹੈ ਕਿ ਤੁਸੀਂ ਉਸ ਦੇ ਖਾਸ ਸਥਾਨ ਤੋਂ ਬਹੁਤ ਦੂਰ ਰਹਿੰਦੇ ਹੋਵੋ। ਜੇ ਉਹ ਥਾਂ ਬਹੁਤ ਦੂਰ ਹੋਵੇ, ਅਤੇ ਤੁਹਾਨੂੰ ਮਾਸ ਦੀ ਭੁੱਖ ਹੋਵੇ ਫ਼ੇਰ ਤੁਸੀਂ ਕੋਈ ਵੀ ਮਾਸ ਖਾ ਸੱਕਦੇ ਹੋ ਜਿਹੜਾ ਤੁਹਾਡੇ ਕੋਲ ਹੋਵੇ। ਤੁਸੀਂ ਯਹੋਵਾਹ ਦੇ ਦਿੱਤੇ ਹੋਏ ਇੱਜੜ ਵਿੱਚੋਂ ਕਿਸੇ ਵੀ ਜਾਨਵਰ ਨੂੰ ਮਾਰ ਸੱਕਦੇ ਹੋ। ਅਜਿਹਾ ਉਸੇ ਤਰ੍ਹਾਂ ਕਰਨਾ ਜਿਵੇਂ ਮੈਂ ਤੁਹਾਨੂੰ ਆਦੇਸ਼ ਦਿੱਤਾ ਹੈ। ਜਿੱਥੇ ਤੁਸੀਂ ਰਹਿੰਦੇ ਹੋ ਤੁਸੀਂ ਉੱਥੇ ਜਿਸ ਵੇਲੇ ਚਾਹੋਂ ਇਹ ਮਾਸ ਖਾ ਸੱਕਦੇ ਹੋ।"
3ਇਸ ਮਾਸ ਨੂੰ ਤੁਸੀਂ ਉਸੇ ਤਰ੍ਹਾਂ ਖਾ ਸੱਕਦੇ ਹੋ ਜਿਵੇਂ ਤੁਸੀਂ ਹਿਰਨ ਜਾਂ ਗਜ਼ੇਲ ਦੇ ਮਾਸ ਨੂੰ ਖਾਂਦੇ ਹੋ। ਸਾਰੇ ਲੋਕ ਜਿਹੜੇ ਪਾਕ ਜਾਂ ਨਾਪਾਕ ਹਨ ਇਸ ਮਾਸ ਨੂੰ ਖਾ ਸੱਕਦੇ ਹਨ।"
4ਪਰ ਧਿਆਨ ਰੱਖਣਾ ਕਿ ਖੂਨ ਨਹੀਂ ਖਾਣਾ। ਕਿਉਂ? ਕਿਉਂਕਿ ਜੀਵਨ ਖੂਨ ਵਿੱਚ ਹੁੰਦਾ ਹੈ। ਅਤੇ ਤੁਹਾਨੂੰ ਓਨਾ ਚਿਰ ਮਾਸ ਨੂੰ ਨਹੀਂ ਖਾਣਾ ਚਾਹੀਦਾ ਜਿੰਨਾ ਚਿਰ ਇਸ ਵਿੱਚ ਜੀਵਨ ਹੈ।"
5ਖੂਨ ਨਾ ਖਾਉ। ਤੁਹਾਨੂੰ ਚਾਹੀਦਾ ਹੈ ਕਿ ਖੂਨ ਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਉ।"

6ਇਸ ਲਈ, ਖੂਨ ਨਾ ਖਾਣਾ। ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜਿਸ ਨੂੰ ਯਹੋਵਾਹ ਠੀਕ ਆਖਦਾ ਹੈ। ਫ਼ੇਰ ਤੁਹਾਡੇ ਨਾਲ ਅਤੇ ਤੁਹਾਡੇ ਉੱਤਰਾਧਿਕਾਰੀਆਂ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।"
7“ਜੇ ਤੁਸੀਂ ਪਰਮੇਸ਼ੁਰ ਨੂੰ ਕੋਈ ਖਾਸ ਚੀਜ਼ ਅਰਪਨ ਕਰਨ ਦਾ ਨਿਆਂ ਕਰੋ, ਤਾਂ ਤੁਹਾਨੂੰ ਉਸ ਖਾਸ ਸਥਾਨ ਉੱਤੇ ਜਾਣਾ ਚਾਹੀਦਾ ਹੈ ਜਿਸਦੀ ਚੋਣ, ਯਹੋਵਾਹ, ਤੁਹਾਡਾ ਪਰਮੇਸ਼ੁਰ ਕਰੇਗਾ। ਅਤੇ ਜੇ ਤੁਸੀਂ ਖਾਸ ਸੁਖਣਾ ਸੁਖੇਂ, ਤਾਂ ਤੁਹਾਨੂੰ ਉਸ ਖਾਸ ਸਥਾਨ ਉੱਤੇ ਜਾਕੇ ਪਰਮੇਸ਼ੁਰ ਨੂੰ ਉਹ ਸੁਗਾਤ ਅਰਪਨ ਕਰਨੀ ਚਾਹੀਦੀ ਹੈ।"
8ਤੁਹਾਨੂੰ ਆਪਣੀਆਂ ਹੋਮ ਦੀਆਂ ਭੇਟਾ ਉਸੇ ਸਥਾਨ ਉੱਤੇ ਅਰਪਨ ਕਰਨੀਆਂ ਚਾਹੀਦੀਆਂ ਹਨ। ਮਾਸ ਅਤੇ ਖੂਨ ਦੀਆਂ ਆਪਣੀਆਂ ਹੋਮ ਦੀਆਂ ਭੇਟਾ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਜਗਵੇਦੀ ਉੱਤੇ ਜਾਕੇ ਚੜ੍ਹਾਉ। ਆਪਣੀਆਂ ਹੋਰਨਾਂ ਬਲੀਆਂ ਲਈ, ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਖੂਨ ਜ਼ਰੂਰ ਛਿੜਕਨਾ ਚਾਹੀਦਾ ਹੈ। ਫ਼ੇਰ ਤੁਸੀਂ ਮਾਸ ਖਾ ਸੱਕਦੇ ਹੋ।"
9ਜਿਹੜੇ ਵੀ ਆਦੇਸ਼ ਮੈਂ ਤੁਹਾਨੂੰ ਦਿੰਦਾ ਹਾਂ ਉਨ੍ਹਾਂ ਸਾਰਿਆਂ ਦੀ ਪਾਲਣਾ ਦਾ ਧਿਆਨ ਰੱਖਣਾ। ਜਦੋਂ ਤੁਸੀਂ ਨੇਕ ਅਤੇ ਸਹੀ ਗੱਲਾਂ ਕਰੋਂਗੇ-ਉਹ ਗੱਲਾਂ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ-ਤਾਂ ਤੁਹਾਡਾ ਅਤੇ ਤੁਹਾਡੇ ਉੱਤਰਾਧਿਕਾਰੀਆਂ ਦਾ ਹਮੇਸ਼ਾ ਭਲਾ ਹੋਵੇਗਾ।"
10“ਤੁਸੀਂ ਹੋਰਨਾਂ ਲੋਕਾਂ ਕੋਲੋਂ ਧਰਤੀ ਲੈਣ ਲਈ ਜਾ ਰਹੇ ਹੋ। ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੁਹਾਡੇ ਵਾਸਤੇ ਤਬਾਹ ਕਰ ਦੇਵੇਗਾ। ਤੁਸੀਂ ਉਨ੍ਹਾਂ ਲੋਕਾਂ ਨੂੰ ਉਸ ਧਰਤੀ ਵਿੱਚੋਂ ਬਾਹਰ ਧੱਕ ਦਿਉਂਗੇ ਅਤੇ ਤੁਸੀਂ ਉੱਥੇ ਰਹੋਂਗੇ।"

11ਜਦੋਂ ਅਜਿਹਾ ਵਾਪਰੇ, ਧਿਆਨ ਰੱਖਣਾ! ਤੁਸੀਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ। ਇਸ ਲਈ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਦੇ ਸ਼ਿਕਂਜੇ ਵਿੱਚ ਨਾ ਫ਼ਸਣਾ। ਧਿਆਨ ਰੱਖਣਾ! ਉਨ੍ਹਾਂ ਦੇਵਤਿਆਂ ਕੋਲ ਸਹਾਇਤਾ ਲਈ ਨਾ ਜਾਣਾ। ਤੁਹਾਨੂੰ ਇਹ ਨਹੀਂ ਆਖਣਾ ਚਾਹੀਦਾ, ‘ਉਹ ਲੋਕ ਇਨ੍ਹਾਂ ਦੇਵਤਿਆਂ ਦੀ ਉਪਾਸਨਾ ਕਰਦੇ ਹਨ, ਇਸ ਲਈ ਮੈਂ ਵੀ ਉਵੇਂ ਹੀ ਕਰਾਂਗਾ।’"
12ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਅਜਿਹਾ ਨਹੀਂ ਕਰਨਾ। ਪਰਮੇਸ਼ੁਰ ਦੀ ਓਸੇ ਢੰਗ ਨਾਲ ਉਪਾਸਨਾ ਨਹੀਂ ਕਰਨੀ! ਕਿਉਂਕਿ ਉਹ ਲੋਕ ਬਹੁਤ ਸਾਰੀਆਂ ਅਜਿਹੀਆਂ ਮੰਦੀਆਂ ਗੱਲਾਂ ਕਰਦੇ ਹਨ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਉਹ ਤਾਂ ਆਪਣੇ ਬੱਚਿਆਂ ਨੂੰ ਵੀ ਸਾੜਕੇ ਆਪਣੇ ਦੇਵਤਿਆਂ ਨੂੰ ਬਲੀ ਚੜ੍ਹਾ ਦਿੰਦੇ ਹਨ।"
13“ਤੁਹਾਨੂੰ ਹਰ ਉਹ ਗੱਲ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸਦਾ ਮੈਂ ਤੁਹਾਨੂੰ ਆਦੇਸ਼ ਦਿੰਦਾ ਹਾਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਹਾਂ ਉਨ੍ਹਾਂ ਵਿੱਚ ਕੋਈ ਵਾਧਾ ਜਾਂ ਘਾਟਾ ਨਹੀਂ ਕਰਨਾ।"
14ਝੂਠੇ ਨਬੀ “ਹੋ ਸੱਕਦਾ ਹੈ ਕਿ ਕੋਈ ਅਜਿਹਾ ਨਬੀ ਜਾਂ ਬੰਦਾ ਤੁਹਾਡੇ ਕੋਲ ਆਵੇ ਜਿਹੜਾ ਤੁਹਾਡੇ ਸੁਪਨਿਆਂ ਦੀ ਵਿਆਖਿਆ ਕਰੇ। ਹੋ ਸੱਕਦਾ ਹੈ ਕਿ ਉਹ ਤੁਹਾਨੂੰ ਇਹ ਆਖੇ ਕਿ ਉਹ ਤੁਹਾਨੂੰ ਕੋਈ ਸੰਕੇਤ ਜਾਂ ਚਮਤਕਾਰ ਦਿਖਾਵੇਗਾ।"
15ਅਤੇ ਉਹ ਸੰਕੇਤ ਜਾਂ ਚਮਤਕਾਰ, ਜਿਸ ਬਾਰੇ ਉਸ ਨੇ ਤੁਹਾਨੂੰ ਦੱਸਿਆ, ਉਹ ਸਹੀ ਵੀ ਨਿਕਲ ਸੱਕਦਾ ਹੈ। ਫ਼ੇਰ ਉਹ ਤੁਹਾਨੂੰ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗਣ ਲਈ ਵੀ ਆਖ ਸੱਕਦਾ ਹੈ (ਉਹ ਦੇਵਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ) ਉਹ ਤੁਹਾਨੂੰ ਇਹ ਆਖ ਸੱਕਦਾ ਹੈ, ‘ਆਓ ਇਨ੍ਹਾਂ ਦੇਵਤਿਆਂ ਦੀ ਸੇਵਾ ਕਰੀਏ!’"

16ਉਸ ਬੰਦੇ ਦੀ ਗੱਲ ਨਹੀਂ ਸੁਨਣੀ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡਾ ਇਮਤਿਹਾਨ ਲੈ ਰਿਹਾ ਹੈ। ਯਹੋਵਾਹ ਇਹ ਜਾਨਣਾ ਚਾਹੁੰਦਾ ਹੈ ਕਿ ਕੀ ਤੁਸੀਂ ਉਸ ਨੂੰ ਤਨੋ-ਮਨੋ ਪਿਆਰ ਕਰਦੇ ਹੋ ਜਾਂ ਨਹੀਂ।"
17ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਪਿੱਛੇ ਲੱਗੋ ਅਤੇ ਉਸਦੀ ਇੱਜ਼ਤ ਕਰੋ। ਯਹੋਵਾਹ ਦੇ ਹੁਕਮਾਂ ਨੂੰ ਮੰਨੋ, ਅਤੇ ਉਹ ਸਭ ਕਰੋ ਜੋ ਉਹ ਤੁਹਾਨੂੰ ਕਰਨ ਲਈ ਕਹਿੰਦਾ ਹੈ। ਯਹੋਵਾਹ ਦੀ ਸੇਵਾ ਕਰੋ, ਅਤੇ ਉਸ ਨਾਲ ਜੁੜੇ ਰਹੋ!"
18ਇਹ ਵੀ ਕਿ, ਤੁਹਾਨੂੰ ਉਸ ਨਬੀ ਜਾਂ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ ਜਿਹੜਾ ਸੁਪਨਿਆਂ ਦੀ ਵਿਆਖਿਆ ਕਰਦਾ ਹੈ। ਕਿਉਂਕਿ ਉਸ ਨੇ ਤੁਹਾਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਤੋਂ ਬੇਮੁਖ ਹੋਣ ਲਈ ਆਖਿਆ ਸੀ। ਅਤੇ ਇਹ ਯਹੋਵਾਹ ਹੀ ਸੀ ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ ਸੀ, ਜਿੱਥੇ ਤੁਸੀਂ ਗੁਲਾਮ ਸੀ। ਉਸ ਬੰਦੇ ਨੇ ਤੁਹਾਨੂੰ ਉਸ ਤਰ੍ਹਾਂ ਦੀ ਜ਼ਿੰਦਗੀ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਸੀ ਜਿਸਦਾ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਦੇਸ਼ ਦਿੱਤਾ ਸੀ। ਇਸ ਲਈ ਤੁਹਾਨੂੰ ਉਸ ਬੰਦੇ ਨੂੰ ਮਾਰਕੇ ਆਪਣੇ ਲੋਕਾਂ ਵਿੱਚੋਂ ਉਸ ਬਦੀ ਨੂੰ ਖਤਮ ਕਰ ਦੇਣਾ ਚਾਹੀਦਾ ਹੈ।"
19“ਤੁਹਾਡਾ ਕੋਈ ਨਜ਼ਦੀਕੀ ਤੁਹਾਨੂੰ ਖੁਫ਼ੀਆਂ ਤੌਰ ਤੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨ ਲਈ ਆਖ ਸੱਕਦਾ ਹੈ। ਇਹ ਤੁਹਾਡਾ ਆਪਣਾ ਪੁੱਤਰ, ਭਰਾ, ਧੀ, ਪਤਨੀ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਜਾਂ ਤੁਹਾਡਾ ਕੋਈ ਚੰਗਾ ਦੋਸਤ ਵੀ ਹੋ ਸੱਕਦਾ ਹੈ। ਉਹ ਬੰਦਾ ਆਖ ਸੱਕਦਾ ਹੈ, ‘ਆ, ਆਪਾਂ ਹੋਰਨਾਂ ਦੇਵਤਿਆਂ ਦੀ ਸੇਵਾ ਕਰੀਏ।’ (ਇਹ ਦੇਵਤੇ ਉਹੀ ਹਨ, ਜਿਨ੍ਹਾਂ ਬਾਰੇ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਵੀ ਨਹੀਂ ਪਤਾ ਸੀ।)"
20ਇਹ ਉਨ੍ਹਾਂ ਲੋਕਾਂ ਦੇ ਦੇਵਤੇ ਨੇ ਜਿਹੜੇ ਤੁਹਾਡੇ ਆਲੇ-ਦੁਆਲੇ ਦੀਆਂ ਹੋਰਨਾਂ ਧਰਤੀਆਂ ਵਿੱਚ ਰਹਿੰਦੇ ਹਨ, ਕੁਝ ਨੇੜੇ, ਕੁਝ ਦੂਰ।)"
You have read Deuteronomy 8
20 verses