Lumina
Deuteronomy

A Chosen People

Deuteronomy 7·Punjabi Bible

1ਕੋਈ ਬੰਦਾ ਵੀ ਤੁਹਾਡੇ ਸਾਹਮਣੇ ਟਿਕ ਨਹੀਂ ਸੱਕੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਉਸ ਧਰਤੀ ਵਿੱਚ ਜਿੱਥੇ ਵੀ ਤੁਸੀਂ ਜਾਵੋਂਗੇ, ਲੋਕਾਂ ਨੂੰ ਤੁਹਾਡੇ ਕੋਲੋਂ ਭੈਭੀਤ ਕਰ ਦੇਵੇਗਾ। ਇਹੀ ਹੈ ਜਿਸਦਾ ਯਹੋਵਾਹ ਨੇ ਪਹਿਲਾਂ ਤੁਹਾਡੇ ਨਾਲ ਇਕਰਾਰ ਕੀਤਾ ਸੀ।"

2ਇਸਰਾਏਲ ਦੀ ਚੋਣ: ਅਸੀਸਾਂ ਜਾਂ ਸਰਾਪ “ਅੱਜ ਮੈਂ ਤੁਹਾਨੂੰ ਇੱਕ ਚੋਣ ਕਰਨ ਲਈ ਦਿੰਦਾ ਹਾਂ। ਭਾਵੇਂ ਤੁਸੀਂ ਅਸੀਸਾਂ ਚੁਣ ਲਵੋ ਅਤੇ ਭਾਵੇਂ ਸਰਾਪ।"

3ਤੁਹਾਨੂੰ ਅਸੀਸਾਂ ਮਿਲਣਗੀਆਂ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਉਨ੍ਹਾਂ ਆਦੇਸ਼ਾਂ ਨੂੰ ਸੁਣੋਗੇ ਅਤੇ ਮੰਨੋਗੇ ਜਿਹੜੇ ਮੈਂ ਤੁਹਾਨੂੰ ਅੱਜ ਦੱਸ ਦਿੱਤੇ ਹਨ।"

4ਪਰ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾਂ ਨੂੰ ਸੁਣਨ ਅਤੇ ਮੰਨਣ ਤੋਂ ਇਨਕਾਰ ਕਰੋਂਗੇ, ਤੁਸੀਂ ਸਰਾਪੇ ਜਾਵੋਂਗੇ। ਇਸ ਲਈ ਉਸ ਤਰ੍ਹਾਂ ਜੀਵਨ ਜਿਉਣਾ ਨਾ ਛੱਡੋ, ਜਿਵੇਂ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ। ਹੋਰਨਾਂ ਦੇਵਤਿਆਂ ਦੇ ਪਿੱਛੇ ਨਾ ਲੱਗੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ।"

5“ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੀ ਉਸ ਧਰਤੀ ਵੱਲ ਅਗਵਾਈ ਕਰੇਗਾ। ਤੁਸੀਂ ਛੇਤੀ ਹੀ ਉੱਥੇ ਜਾਵੋਂਗੇ ਅਤੇ ਉਸ ਧਰਤੀ ਨੂੰ ਹਾਸਿਲ ਕਰ ਲਵੋਂਗੇ। ਉਸ ਸਮੇਂ ਤੁਸੀਂ ਗੋਰੱਜ਼ੀਮ ਪਰਬਤ ਦੀ ਚੋਟੀ ਉੱਤੇ ਜ਼ਰੂਰ ਜਾਣਾ ਅਤੇ ਉੱਥੋਂ ਦੇ ਲੋਕਾਂ ਲਈ ਅਸੀਸਾਂ ਨੂੰ ਪੜ੍ਹਨਾ। ਅਤੇ ਫ਼ੇਰ ਤੁਸੀਂ ਏਬਾਲ ਪਰਬਤ ਦੀ ਚੋਟੀ ਉੱਤੇ ਜ਼ਰੂਰ ਜਾਣਾ ਅਤੇ ਉੱਥੋਂ ਦੇ ਲੋਕਾਂ ਲਈ ਸਰਾਪਾਂ ਨੂੰ ਪੜ੍ਹਨਾ।"

Deuteronomy 7 illustration - Deuteronomy Chapter 7

6ਇਹ ਪਰਬਤ ਯਰਦਨ ਨਦੀ ਵਿੱਚ ਰਹਿੰਦੇ ਕਨਾਨੀ ਲੋਕਾਂ ਦੀ ਧਰਤੀ ਵਿੱਚ ਯਰਦਨ ਨਦੀ ਦੇ ਦੂਸਰੇ ਪਾਸੇ ਹਨ। ਇਹ ਪਰਬਤ ਪੱਛਮ ਵੱਲ ਹਨ ਜਿਹੜੇ ਗਿਲਗਾਲ ਕਸਬੇ ਨੇੜੇ ਮੋਰਹ ਦੇ ਓਕ ਦੇ ਰੁੱਖਾਂ ਤੋਂ ਬਹੁਤੀ ਦੂਰ ਨਹੀਂ ਹਨ।"

7ਤੁਸੀਂ ਯਰਦਨ ਨਦੀ ਦੇ ਪਾਰ ਜਾਵੋਂਗੇ। ਤੁਸੀਂ ਉਹ ਧਰਤੀ ਹਾਸਿਲ ਕਰੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ। ਇਹ ਧਰਤੀ ਤੁਹਾਡੀ ਹੋਵੇਗੀ। ਜਦੋਂ ਤੁਸੀਂ ਇਸ ਧਰਤੀ ਉੱਤੇ ਰਹਿ ਰਹੇ ਹੋਵੋਂਗੇ,"

8ਤੁਹਾਨੂੰ ਉਹ ਸਾਰੇ ਕਾਨੂੰਨ ਅਤ ਬਿਧੀਆਂ ਧਿਆਨ ਨਾਲ ਮੰਨਣੇ ਪੈਣਗੇ। ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ।"

9ਪਰਮੇਸ਼ੁਰ ਦੀ ਉਪਾਸਨਾ ਦਾ ਸਥਾਨ “ਇਹ ਉਹ ਕਾਨੂੰਨ ਅਤੇ ਬਿਧੀਆਂ ਹਨ ਜਿਨ੍ਹਾਂ ਦੀ ਤੁਹਾਨੂੰ ਆਪਣੀ ਨਵੀਂ ਧਰਤੀ ਵਿੱਚ ਪਾਲਣਾ ਕਰਨੀ ਚਾਹੀਦੀ ਹੈ। ਜਿੰਨਾ ਚਿਰ ਤੁਸੀਂ ਇਸ ਧਰਤੀ ਉੱਤੇ ਰਹਿੰਦੇ ਹੋ ਤੁਹਾਨੂੰ ਇਨ੍ਹਾਂ ਕਾਨੂੰਨਾ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ। ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਅਤੇ ਯਹੋਵਾਹ ਤੁਹਾਨੂੰ ਇਹ ਧਰਤੀ ਦੇ ਰਿਹਾ ਹੈ।"

10ਤੁਸੀਂ ਇਹ ਧਰਤੀ ਉਨ੍ਹਾਂ ਕੌਮਾਂ ਕੋਲੋਂ ਖੋਹ ਲਵੋਂਗੇ ਜਿਹੜੀਆਂ ਹੁਣ ਉੱਥੇ ਰਹਿੰਦੀਆਂ ਹਨ। ਤੁਹਾਨੂੰ ਉਨ੍ਹਾਂ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ ਜਿੱਥੇ ਇਨ੍ਹਾਂ ਕੌਮਾਂ ਦੇ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਇਹ ਥਾਵਾਂ ਉੱਚੇ ਪਹਾੜਾਂ ਉੱਤੇ, ਪਹਾੜੀਆਂ ਉੱਤੇ ਅਤੇ ਹਰੇ ਰੁੱਖਾਂ ਹੇਠਾਂ ਹਨ।"

Deuteronomy 7 illustration - Deuteronomy Chapter 7

11ਤੁਹਾਨੂੰ ਉਨ੍ਹਾਂ ਦੀਆਂ ਜਗਵੇਦੀਆਂ ਅਤੇ ਯਾਦਗਾਰੀ ਪੱਥਰਾਂ ਨੂੰ ਟੁਕੜੇ-ਟੁਕੜੇ ਕਰ ਦੇਣੇ ਚਾਹੀਦੇ ਹਨ। ਤੁਹਾਨੂੰ ਉਨ੍ਹਾਂ ਦੇ ਅਸ਼ੇਰਾਹ ਦੇ ਥੰਮਾਂ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਭੰਨ ਦੇਣੀਆਂ ਚਾਹੀਦੀਆਂ ਹਨ। ਤੁਹਾਨੂੰ ਉਨ੍ਹਾਂ ਥਾਵਾਂ ਤੋਂ ਉਨ੍ਹਾਂ ਦੇ ਦੇਵਤਿਆਂ ਦੇ ਨਾਮ ਮਿਟਾ ਦੇਣੇ ਚਾਹੀਦੇ ਹਨ।"

12“ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਉਪਾਸਨਾ ਉਸੇ ਤਰ੍ਹਾਂ ਨਹੀਂ ਕਰਨੀ ਚਾਹੀਦੀ ਜਿਵੇਂ ਉਹ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ।"

13ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਪਰਿਵਾਰ-ਸਮੂਹਾਂ ਦਰਮਿਆਨ ਇੱਕ ਖਾਸ ਥਾਂ ਦੀ ਚੋਣ ਕਰੇਗਾ। ਅਤੇ ਉੱਥੇ ਆਪਣਾ ਨਾਮ ਰੱਖੇਗਾ। ਇਹ ਉਸਦਾ ਖਾਸ ਸਥਾਨ ਹੋਵੇਗਾ ਅਤੇ ਤੁਹਾਨੂੰ ਉੱਥੇ ਉਸਦੀ ਉਪਾਸਨਾ ਕਰਨ ਲਈ ਜਾਣਾ ਚਾਹੀਦਾ ਹੈ।"

14ਉੱਥੇ ਤੁਹਾਨੂੰ ਆਪਣੇ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੀਆਂ ਫ਼ਸਲਾਂ ਅਤੇ ਆਪਣੇ ਪਸ਼ੂਆਂ ਦਾ ਦਸਵੰਧ, ਆਪਣੀਆਂ ਖਾਸ ਸੁਗਾਤਾਂ, ਯਹੋਵਾਹ ਲਈ ਇਕਰਾਰ ਕੀਤੀ ਹੋਈ ਕੋਈ ਸੁਗਾਤ, ਕੋਈ ਵੀ ਖਾਸ ਸੁਗਾਤ ਜਿਹੜੀ ਤੁਸੀਂ ਦੇਣੀ ਚਾਹੋਂ, ਅਤੇ ਤੁਹਾਡੇ ਵੱਗਾਂ ਅਤੇ ਇੱਜੜਾਂ ਦੇ ਪਹਿਲੋਠੇ ਪਸ਼ੂ ਚੜ੍ਹਾਉਣੇ ਚਾਹੀਦੇ ਹਨ।"

15ਤੁਸੀਂ ਅਤੇ ਤੁਹਾਡੇ ਪਰਿਵਾਰ ਉਸ ਥਾਂ ਸਾਂਝਾ ਭੋਜਨ ਕਰੋਂਗੇ, ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਉੱਥੇ ਤੁਹਾਡੇ ਨਾਲ ਹੋਵੇਗਾ। ਉਸ ਥਾਂ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸਾਂਝਿਆਂ ਕਰਨ ਦਾ ਆਨੰਦ ਮਾਣੋਗੇ ਜਿਨ੍ਹਾਂ ਲਈ ਤੁਸੀਂ ਕੰਮ ਕੀਤਾ ਸੀ। ਤੁਸੀਂ ਯਾਦ ਕਰੋਂਗੇ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਸੀਸ ਦਿੱਤੀ ਸੀ ਅਤੇ ਇਹ ਚੰਗੀਆਂ ਚੀਜ਼ਾਂ ਦਿੱਤੀਆਂ ਸਨ।"

Deuteronomy 7 illustration - Deuteronomy Chapter 7

16“ਤੁਹਾਨੂੰ ਉਸੇ ਤਰ੍ਹਾਂ ਉਪਾਸਨਾ ਨਹੀਂ ਕਰਦੇ ਰਹਿਣਾ ਚਾਹੀਦਾ ਜਿਵੇਂ ਅਸੀਂ ਕਰਦੇ ਆਏ ਹਾਂ। ਹੁਣ ਤੱਕ, ਸਾਡੇ ਵਿੱਚੋਂ ਹਰੇਕ ਆਪਣੀ ਮਨ ਮਰਜ਼ੀ ਅਨੁਸਾਰ ਉਪਾਸਨਾ ਕਰਦਾ ਆਇਆ ਹੈ।"

17ਕਿਉਂਕਿ ਹਾਲੇ ਤੱਕ ਅਸੀਂ ਉਸ ਸ਼ਾਂਤਮਈ ਧਰਤੀ ਵਿੱਚ ਦਾਖਲ ਨਹੀਂ ਹੋਏ ਹਾਂ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।"

18ਪਰ ਤੁਸੀਂ ਯਰਦਨ ਨਦੀ ਦੇ ਪਾਰ ਜਾਵੋਂਗੇ ਅਤੇ ਉਸ ਧਰਤੀ ਵਿੱਚ ਰਹੋਂਗੇ। ਯਹੋਵਾਹ ਤੁਹਾਨੂੰ ਉਹ ਧਰਤੀ ਦੇ ਰਿਹਾ ਹੈ। ਅਤੇ ਯਹੋਵਾਹ ਤੁਹਾਡੇ ਦੁਸ਼ਮਣਾ ਤੋਂ ਆਰਾਮ ਦੇਵੇਗਾ। ਤੁਸੀਂ ਸੁਰੱਖਿਅਤ ਹੋਵੋਂਗੇ।"

19ਫ਼ੇਰ ਯਹੋਵਾਹ ਆਪਣੇ ਖਾਸ ਸਥਾਨ ਦੀ ਚੋਣ ਕਰੇਗਾ। ਉਹ ਉੱਥੇ ਆਪਣਾ ਨਾਮ ਰੱਖੇਗਾ ਅਤੇ ਤੁਹਾਨੂੰ ਉਹ ਸਾਰੀਆਂ ਵਸਤਾਂ, ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ, ਲਿਆਉਣੀਆਂ ਚਾਹੀਦੀਆਂ ਹਨ। ਆਪਣੀਆਂ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੀਆਂ ਫ਼ਸਲਾਂ ਅਤੇ ਜਾਨਵਰਾਂ ਦਾ ਦਸਵੰਧ , ਆਪਣੀਆਂ ਖਾਸ ਸੁਗਾਤਾਂ ਅਤੇ ਕੋਈ ਵੀ ਸੁਗਾਤ ਜਿਸਦਾ ਤੁਸੀਂ ਯਹੋਵਾਹ ਨੂੰ ਦੇਣ ਦਾ ਇਕਰਾਰ ਕੀਤਾ ਸੀ, ਲਿਆਉ।"

20ਉਸ ਥਾਂ ਆਪਣੇ ਸਮੂਹ ਲੋਕਾਂ ਨਾਲ ਆਉਣਾ-ਆਪਣੇ ਬੱਚਿਆਂ, ਆਪਣੇ ਸਾਰੇ ਨੌਕਰਾਂ ਅਤੇ ਆਪਣੇ ਕਸਬੇ ਵਿੱਚ ਰਹਿੰਦੇ ਲੇਵੀਆਂ ਨਾਲ। (ਇਨ੍ਹਾਂ ਲੇਵੀਆਂ ਕੋਲ ਧਰਤੀ ਦਾ ਆਪਣਾ ਕੋਈ ਹਿੱਸਾ ਨਹੀਂ ਹੋਵੇਗਾ।) ਇੱਥੇ ਇਕੱਠੇ ਹੋਕੇ ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਆਨੰਦ ਮਾਨਣਾ।"

Deuteronomy 7 illustration - Deuteronomy Chapter 7

21ਧਿਆਨ ਰੱਖਿਉ ਕਿ ਤੁਸੀਂ ਕਿਸੇ ਵੀ ਨਜ਼ਰ ਆਉਂਦੇ ਸਥਾਨ ਉੱਤੇ ਆਪਣੇ ਹੋਮ ਦੀਆਂ ਭੇਟਾਂ ਨਹੀਂ ਦੇਣੀਆਂ।"

22ਯਹੋਵਾਹ ਆਪਣੇ ਖਾਸ ਸਥਾਨ ਦੀ ਚੋਣ ਤੁਹਾਡੇ ਪਰਿਵਾਰ-ਸਮੂਹਾਂ ਵਿੱਚਕਾਰ ਕਰੇਗਾ। ਆਪਣੀਆਂ ਹੋਮ ਦੀਆਂ ਭੇਟਾਂ ਉੱਥੇ ਦੇਣੀਆਂ ਅਤੇ ਦੂਸਰੀਆਂ ਸਾਰੀਆਂ ਗੱਲਾਂ ਵੀ ਉਸੇ ਸਥਾਨ ਉੱਤੇ ਕਰਨੀਆਂ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ ਹੈ।"

23“ਜਿੱਥੇ ਕਿਤੇ ਵੀ ਤੁਸੀਂ ਰਹੋ, ਤੁਸੀਂ ਆਪਣੇ ਜਾਨਵਰਾਂ ਵਿੱਚੋਂ ਕਿਸੇ ਨੂੰ ਵੀ ਮਾਰਕੇ ਖਾ ਸੱਕਦੇ ਹੋ, ਜਿਵੇਂ ਕਿ ਇਹ ਹਿਰਨ ਜਾਂ ਗਜ਼ੇਲ ਹੋਵੇ। ਤੁਸੀਂ ਜਿੰਨਾ ਚਾਹੋ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਦਿੱਤੀ ਹੋਈ ਅਸੀਸ ਅਨੁਸਾਰ ਉਹ ਮਾਸ ਖਾ ਸੱਕਦੇ ਹੋ, ਸਾਰੇ ਲੋਕ ਜਿਹੜੇ ਪਵਿੱਤਰ ਹਨ ਅਤੇ ਜਿਹੜੀ ਪਲੀਤ ਹਨ ਉਸ ਮਾਸ ਨੂੰ ਖਾ ਸੱਕਦੇ ਹਨ।"

24ਪਰ ਤੁਹਾਨੂੰ ਖੂਨ ਨਹੀਂ ਖਾਣਾ ਚਾਹੀਦਾ। ਤੁਹਾਨੂੰ ਖੂਨ ਨੂੰ ਪਾਣੀ ਵਾਂਗ ਧਰਤੀ ਉੱਤੇ ਰੋਢ਼ ਦੇਣਾ ਚਾਹੀਦਾ ਹੈ।"

25“ਕੁਝ ਹੋਰ ਵੀ ਚੀਜ਼ਾਂ ਹਨ ਜਿਹੜੀਆਂ ਤੁਹਾਨੂੰ ਉਨ੍ਹਾਂ ਥਾਵਾਂ ਉੱਤੇ ਨਹੀਂ ਖਾਣੀਆਂ ਚਾਹੀਦੀਆਂ। ਇਹ ਚੀਜ਼ਾਂ ਹਨ: ਤੁਹਾਡੀ ਫ਼ਸਲ ਦਾ ਹਿੱਸਾ, ਨਵੀਂ ਮੈਅ ਅਤੇ ਤੇਲ, ਤੁਹਾਡੇ ਵੱਗ ਜਾਂ ਇੱਜੜ ਦਾ ਪਹਿਲੋਠਾ ਜੋ ਪਰਮੇਸ਼ੁਰ ਦਾ ਹੈ, ਜੋ ਵੀ ਤੁਸੀਂ ਪਰਮੇਸ਼ੁਰ ਨੂੰ ਦੇਣ ਦੀ ਕਸਮ ਖਾਧੀ ਹੋਵੇ ਤੁਹਾਡੀਆਂ ਪਰਮੇਸ਼ੁਰ ਨੂੰ ਮਨ ਮਰਜ਼ੀ ਦੀਆਂ ਸੁਗਾਤਾਂ ਜਾਂ ਹੋਰ ਕੋਈ ਵੀ ਪਰਮੇਸ਼ੁਰ ਨੂੰ ਖਾਸ ਸੁਗਾਤ।"

Deuteronomy 7 illustration - Deuteronomy Chapter 7

26ਤੁਹਾਨੂੰ ਉਹ ਭੇਟਾ ਸਿਰਫ਼ ਯਹੋਵਾਹ ਦੀ ਹਾਜ਼ਰੀ ਵਿੱਚ ਹੀ ਖਾਣੀਆਂ ਚਾਹੀਦੀਆਂ ਹਨ, ਯਹੋਵਾਹ, ਤੁਹਾਡੇ ਪਰਮੇਸ਼ੁਰ, ਦੁਆਰਾ ਚੁਣੇ ਹੋਏ ਸਥਾਨ ਵਿੱਚ। ਤੁਹਾਨੂੰ ਉੱਥੇ ਜਾਕੇ ਆਪਣੇ ਪੁੱਤਰਾਂ, ਧੀਆਂ, ਤੁਹਾਡੇ ਸਾਰੇ ਨੌਕਰਾਂ ਅਤੇ ਆਪਣੇ ਸ਼ਹਿਰ ਦੇ ਲੇਵੀਆਂ ਸਮੇਤ ਭੋਜਨ ਕਰਨਾ ਚਾਹੀਦਾ ਹੈ। ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਮਿਲਕੇ ਆਨੰਦ ਮਾਣੋ। ਤੁਸੀਂ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੋ ਜਿਨ੍ਹਾਂ ਵਾਸਤੇ ਤੁਸੀਂ ਘਾਲਣਾ ਕੀਤੀ ਹੈ।"

Chapter Complete

You have read Deuteronomy 7

26 verses