Lumina
Deuteronomy

Defeat of Og; Moses' Plea

Deuteronomy 3·Punjabi Bible

1ਯਹੋਵਾਹ ਤੁਹਾਨੂੰ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਭਰਿਆ ਸੀ। ਯਹੋਵਾਹ ਤੁਹਾਨੂੰ ਉਹ ਖੂਹ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਸਨ। ਯਹੋਵਾਹ ਤੁਹਾਨੂੰ ਅੰਗੂਰਾਂ ਅਤੇ ਜੈਤੂਨ ਦੇ ਰੁੱਖਾਂ ਦੇ ਖੇਤ ਦੇਵੇਗਾ ਜਿਹੜੇ ਤੁਸੀਂ ਨਹੀਂ ਬੀਜੇ ਸਨ। ਅਤੇ ਤੁਹਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੋਵੇਗਾ।"

2“ਪਰ ਧਿਆਨ ਰੱਖਣਾ! ਯਹੋਵਾਹ ਨੂੰ ਭੁੱਲ ਨਾ ਜਾਣਾ। ਤੁਸੀਂ ਮਿਸਰ ਵਿੱਚ ਗੁਲਾਮ ਸੀ, ਪਰ ਯਹੋਵਾਹ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਆਇਆ।"

3ਯਹੋਵਾਹ, ਆਪਣੇ ਪਰਮੇਸ਼ੁਰ, ਦੀ ਇੱਜ਼ਤ ਕਰੋ ਅਤੇ ਸਿਰਫ਼ ਓਸੇ ਦੀ ਸੇਵਾ ਕਰੋ। ਤੁਹਾਨੂੰ ਇਕਰਾਰ ਕਰਨ ਲਈ ਸਿਰਫ਼ ਉਸੇ ਦੇ ਨਾਮ ਦੀ ਵਰਤੋਂ ਕਰਨੀ ਚਾਹੀਦੀ ਹੈ।"

4ਤੁਹਾਨੂੰ ਹੋਰਨਾਂ ਦੇਵਤਿਆਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਤੁਹਾਨੂੰ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ।"

5ਯਹੋਵਾਹ, ਤੁਹਾਡਾ ਪਰਮੇਸ਼ੁਰ, ਹਮੇਸ਼ਾ ਤੁਹਾਡੇ ਅੰਗ-ਸੰਗ ਹੈ। ਅਤੇ ਯਹੋਵਾਹ ਆਪਣੇ ਲੋਕਾਂ ਦਾ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਨ ਨੂੰ ਨਫ਼ਰਤ ਕਰਦਾ ਹੈ! ਇਸ ਲਈ ਜੇ ਤੁਸੀਂ ਉਨ੍ਹਾਂ ਹੋਰਨਾ ਦੇਵਿਤਆਂ ਦੇ ਪਿੱਛੇ ਲੱਗੋਂਗੇ, ਉਹ ਤੁਹਾਡੇ ਨਾਲ ਬਹੁਤ ਨਾਰਾਜ਼ ਹੋ ਜਾਵੇਗਾ ਅਤੇ ਤੁਹਾਨੂੰ ਧਰਤੀ ਦੀ ਸਤਹ ਤੋਂ ਤਬਾਹ ਕਰ ਦੇਵੇਗਾ।"

Deuteronomy 3 illustration - Deuteronomy Chapter 3

6“ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਉਸ ਤਰ੍ਹਾਂ ਇਮਤਿਹਾਨ ਨਾ ਲਵੋ ਜਿਵੇਂ ਤੁਸੀਂ ਮੱਸਾਹ ਵਿਖੇ ਕੀਤਾ ਸੀ।"

7ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾਂ ਦਾ ਦ੍ਰਿੜਤਾ ਨਾਲ ਪਾਲਣ ਕਰੋ। ਤੁਹਾਨੂੰ ਉਨ੍ਹਾਂ ਸਾਰੀਆਂ ਸਾਖੀਆਂ ਅਤੇ ਬਿਧੀਆਂ ਦਾ ਪਾਲਣਾ ਕਰਨੀ ਚਾਹੀਦੀ ਹੈ ਜਿਹੜੇ ਉਸ ਨੇ ਤੁਹਾਨੂੰ ਦਿੱਤੇ ਹਨ।"

8ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਠੀਕ ਅਤੇ ਚੰਗੀਆਂ ਹਨ-ਉਹ ਗੱਲਾਂ ਜਿਹੜੀਆਂ ਯਹੋਵਾਹ ਨੂੰ ਪ੍ਰਸੰਨ ਕਰਦੀਆਂ ਹਨ। ਫ਼ੇਰ ਤੁਹਾਡਾ ਹਰ ਤਰ੍ਹਾਂ ਭਲਾ ਹੋਵੇਗਾ, ਅਤੇ ਤੁਸੀਂ ਜਾਕੇ ਉਹ ਚੰਗੀ ਧਰਤੀ ਹਾਸਿਲ ਕਰ ਸੱਕੋਂਗੇ ਜਿਸਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।"

9ਅਤੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਦੁਸ਼ਮਣਾ ਨੂੰ ਬਾਹਰ ਕੱਢ ਦਿਉ ਜਿਵੇਂ ਯਹੋਵਾਹ ਨੇ ਆਖਿਆ ਸੀ।"

10ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਕਾਰਨਾਮਿਆਂ ਬਾਰੇ ਦੱਸੋ “ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁੱਛ ਸੱਕਦੇ ਹਨ, ‘ਯਹੋਵਾਹ ਸਾਡੇ ਪਰਮੇਸ਼ੁਰ ਨੇ ਤੁਹਾਨੂੰ ਸਾਖੀਆਂ, ਕਾਨੂੰਨ ਅਤੇ ਬਿਧੀਆਂ ਦਿੱਤੀਆਂ! ਉਨ੍ਹਾਂ ਦਾ ਕੀ ਅਰਥ ਹੈ?’"

Deuteronomy 3 illustration - Deuteronomy Chapter 3

11ਫ਼ੇਰ ਤੁਸੀਂ ਆਪਣੇ ਬੱਚਿਆਂ ਨੂੰ ਆਖੋਂਗੇ, ‘ਅਸੀਂ ਮਿਸਰ ਵਿੱਚ ਫ਼ਿਰਊਨ ਦੇ ਗੁਲਾਮ ਸਾਂ, ਪਰ ਯਹੋਵਾਹ ਸਾਨੂੰ ਆਪਣੀ ਮਹਾਨ ਤਾਕਤ ਨਾਲ ਮਿਸਰ ਤੋਂ ਬਾਹਰ ਲੈ ਆਇਆ।"

12ਯਹੋਵਾਹ ਨੇ ਮਹਾਨ ਅਤੇ ਅਦਭੁਤ ਕਾਰਨਾਮੇ ਕੀਤੇ। ਅਸੀਂ ਉਸ ਨੂੰ ਉਹ ਕਾਰਨਾਮੇ ਮਿਸਰੀ ਲੋਕਾਂ, ਫ਼ਿਰਊਨ ਅਤੇ ਫ਼ਿਰਊਨ ਦੇ ਘਰ ਦੇ ਲੋਕਾਂ ਨਾਲ ਕਰਦਿਆਂ ਦੇਖਿਆ।"

13ਅਤੇ ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਉਹ ਸਾਨੂੰ ਉਹ ਧਰਤੀ ਦੇ ਸੱਕੇ ਜਿਸਦਾ ਉਸ ਨੇ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।"

14ਯਹੋਵਾਹ ਨੇ ਸਾਨੂੰ ਇਨ੍ਹਾਂ ਸਾਰੀਆਂ ਸਾਖੀਆਂ ਉੱਤੇ ਚੱਲਣ ਦਾ ਹੁਕਮ ਦਿੱਤਾ ਸੀ। ਸਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਆਦਰ ਕਰਨਾ ਚਾਹੀਦਾ ਹੈ। ਫ਼ੇਰ ਉਹ ਸਾਨੂੰ ਹਮੇਸ਼ਾ ਚੰਗਾ ਜੀਵਨ ਬਿਤਾਉਣ ਦੇਵੇਗਾ, ਜਿਵੇਂ ਕਿ ਅਸੀਂ ਹੁਣ ਹਾਂ।"

15ਜੇ ਅਸੀਂ ਧਿਆਨ ਨਾਲ ਪੂਰੇ ਨੇਮ ਦੀ ਪਾਲਣਾ ਕਰਾਂਗੇ ਬਿਲਕੁਲ ਓਸੇ ਤਰ੍ਹਾਂ ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਕਰਨ ਲਈ ਆਖਿਆ ਸੀ, ਤਾਂ ਪਰਮੇਸ਼ੁਰ ਆਖੇਗਾ ਕਿ ਅਸੀਂ ਬਹੁਤ ਚੰਗਾ ਕੰਮ ਕੀਤਾ ਹੈ।’"

Deuteronomy 3 illustration - Deuteronomy Chapter 3

16ਪਰਮੇਸ਼ੁਰ ਦੇ ਖਾਸ ਲੋਕ, ਇਸਰਾਏਲ “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਉੱਤੇ ਲੈ ਜਾਵੇਗਾ ਜਿਸ ਵਿੱਚ, ਤੁਸੀਂ ਆਪਣੇ ਲਈ ਹਾਸਲ ਕਰਨ ਲਈ ਦਾਖਲ ਹੋ ਰਹੇ ਹੋ। ਯਹੋਵਾਹ ਬਹੁਤ ਸਾਰੀਆਂ ਕੌਮਾਂ, ਹਿੱਤੀਆਂ, ਗਿਰਗਾਸ਼ੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦੇਵੇਗਾ ਜੋ ਕਿ ਗਿਣਤੀ ਵਿੱਚ ਵੱਧ ਹਨ ਅਤੇ ਤੁਹਾਡੇ ਨਾਲੋਂ ਤਾਕਤਵਰ ਹਨ।"

17ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ ਕੌਮਾਂ ਨੂੰ ਤੁਹਾਡੀ ਸ਼ਕਤੀ ਦੇ ਅਧੀਨ ਕਰ ਦੇਵੇਗਾ। ਅਤੇ ਤੁਸੀਂ ਇਨ੍ਹਾਂ ਨੂੰ ਹਰਾ ਦੇਵੋਂਗੇ। ਤੁਹਾਨੂੰ ਇਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ ਕੋਈ ਇਕਰਾਰਨਾਮਾ ਨਾ ਕਰਨਾ। ਉਨ੍ਹਾਂ ਉੱਤੇ ਰਹਿਮ ਨਾ ਕਰਨਾ।"

18ਉਨ੍ਹਾਂ ਲੋਕਾਂ ਵਿੱਚੋਂ ਕਿਸੇ ਨਾਲ ਵੀ ਵਿਆਹ ਨਾ ਕਰਨਾ, ਅਤੇ ਆਪਣੇ ਧੀਆਂ ਪੁੱਤਰਾਂ ਨੂੰ ਵੀ ਉਨ੍ਹਾਂ ਹੋਰਨਾਂ ਕੌਮਾਂ ਵਿੱਚੋਂ ਕਿਸੇ ਨਾਲ ਵਿਆਹ ਨਾ ਕਰਨ ਦੇਣਾ।"

19ਕਿਉਂ ਜੋ ਉਹ ਲੋਕ ਤੁਹਾਡੇ ਬੱਚਿਆਂ ਨੂੰ ਮੇਰੇ ਪਿੱਛੇ ਲੱਗਣ ਤੋਂ ਹਟਾ ਦੇਣਗੇ। ਫ਼ੇਰ ਤੁਹਾਡੇ ਬੱਚੇ ਹੋਰਨਾਂ ਦੇਵਤਿਆਂ ਦੀ ਸੇਵਾ ਕਰਨਗੇ। ਅਤੇ ਯਹੋਵਾਹ ਤੁਹਾਡੇ ਉੱਤੇ ਬਹੁਤ ਕਰੋਧਵਾਨ ਹੋ ਜਾਵੇਗਾ। ਉਹ ਤੁਹਾਨੂੰ ਛੇਤੀ ਹੀ ਤਬਾਹ ਕਰ ਦੇਵੇਗਾ।"

20ਝੂਠੇ ਦੇਵਤਿਆਂ ਨੂੰ ਤਬਾਹ ਕਰ ਦਿਉ “ਇਹ ਗੱਲ ਹੈ ਜਿਹੜੀ ਤੁਹਾਨੂੰ ਇਨ੍ਹਾਂ ਕੌਮਾਂ ਨਾਲ ਕਰਨੀ ਚਾਹੀਦੀ ਹੈ: ਤੁਹਾਨੂੰ ਉਨ੍ਹਾਂ ਦੀਆਂ ਜਗਵੇਦੀਆਂ ਭੰਨ ਦੇਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਯਾਦਗਾਰੀ ਪੱਥਰਾਂ ਦੇ ਟੁਕੜੇ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਦੇ ਅਸ਼ੇਰਾਹ ਥਂਮਾਂ ਨੂੰ ਚੀਰ ਸੁੱਟੋ ਅਤੇ ਉਨ੍ਹਾਂ ਦੇ ਬੁੱਤਾਂ ਨੂੰ ਸਾੜ ਦੇਵੋ!"

Deuteronomy 3 illustration - Deuteronomy Chapter 3

21ਕਿਉਂਕਿ ਤੁਸੀਂ ਯਹੋਵਾਹ ਦੇ ਆਪਣੇ ਲੋਕ ਹੋ। ਧਰਤੀ ਉੱਤਲੇ ਸਾਰੇ ਲੋਕਾਂ ਵਿੱਚੋਂ, ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਪਣੇ ਖਾਸ ਲੋਕਾਂ ਵਜੋਂ ਚੁਣਿਆ, ਉਹ ਲੋਕ ਜਿਹੜੇ ਸਿਰਫ਼ ਉਸ ਦੇ ਹਨ।"

22ਯਹੋਵਾਹ ਨੇ ਤੁਹਾਨੂੰ ਕਿਉਂ ਪਿਆਰ ਕੀਤਾ ਅਤੇ ਚੁਣਿਆ? ਇਹ ਇਸ ਲਈ ਨਹੀਂ ਸੀ ਕਿ ਤੁਸੀਂ ਇੰਨੀ ਵੱਡੀ ਕੌਮ ਹੈ। ਸਾਰੇ ਲੋਕਾਂ ਵਿੱਚੋਂ ਤੁਸੀਂ ਤਾਂ ਸਭ ਤੋਂ ਘੱਟ ਗਿਣਤੀ ਵਿੱਚ ਸੀ!"

23ਪਰ ਯਹੋਵਾਹ ਤੁਹਾਨੂੰ ਆਪਣੀ ਮਹਾਨ ਤਾਕਤ ਨਾਲ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ। ਉਸ ਨੇ ਤੁਹਾਨੂੰ ਗੁਲਾਮੀ ਤੋਂ ਅਤੇ ਫ਼ਿਰਊਨ, ਮਿਸਰ ਦੇ ਰਾਜੇ ਦੀ ਪਕੜ ਤੋਂ ਆਜ਼ਾਦ ਕਰਵਾਇਆ। ਕਿਉਂ ਜੋ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਹ ਤੁਹਾਡੇ ਪੁਰਖਿਆਂ ਨਾਲ ਕੀਤੇ ਆਪਣੇ ਇਕਰਾਰ ਨੂੰ ਪੂਰਾ ਕਰਨਾ ਚਾਹੁੰਦਾ ਸੀ।"

24“ਇਸ ਲਈ ਚੇਤੇ ਰੱਖੋ ਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਹੀ ਤੁਹਾਡਾ ਇੱਕੋ ਇੱਕ ਪਰਮੇਸ਼ੁਰ ਹੈ, ਅਤੇ ਤੁਸੀਂ ਉਸ ਉੱਤੇ ਭਰੋਸਾ ਕਰ ਸੱਕਦੇ ਹੋ। ਉਹ ਆਪਣਾ ਇਕਰਾਰਨਾਮਾ ਨਿਭਾਉਂਦਾ ਹੈ। ਉਹ ਉਨ੍ਹਾਂ ਸਾਰੇ ਲੋਕਾਂ ਨੂੰ ਆਪਣਾ ਪਿਆਰ ਅਤੇ ਮਿਹਰ ਦਰਸਾਉਂਦਾ ਹੈ ਜਿਹੜੇ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਆਦੇਸ਼ਾਂ ਨੂੰ ਮੰਨਦੇ ਹਨ, ਉਹ ਆਪਣਾ ਪਿਆਰ ਅਤੇ ਮਿਹਰ ਹਜ਼ਾਰਾ ਪੀੜੀਆਂ ਤੱਕ ਦਰਸਾਉਂਦਾ ਰਹਿੰਦਾ ਹੈ।"

25ਪਰ ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ। ਉਹ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ। ਉਹ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਵਿੱਚ ਢਿੱਲ ਨਹੀਂ ਲਾਵੇਗਾ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ।"

Deuteronomy 3 illustration - Deuteronomy Chapter 3

26ਇਸ ਲਈ ਤੁਹਾਨੂੰ ਉਨ੍ਹਾਂ ਆਦੇਸ਼ਾਂ, ਕਾਨੂੰਨਾ ਅਤੇ ਬਿਧੀਆਂ ਦੀ ਪਾਲਣਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ।"

27“ਜੇ ਤੁਸੀਂ ਇਨ੍ਹਾਂ ਕਾਨੂੰਨਾ ਨੂੰ ਸੁਣੋਗੇ, ਅਤੇ ਜੇ ਤੁਸੀਂ ਇਨ੍ਹਾਂ ਦੀ ਪਾਲਣਾ ਕਰਨ ਵਿੱਚ ਧਿਆਨ ਦਿਉਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਨਾਲ ਆਪਣਾ ਪਿਆਰ ਦਾ ਇਕਰਾਰਨਾਮਾ ਪੂਰਾ ਕਰੇਗਾ। ਉਸ ਨੇ ਇਸਦਾ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।"

28ਉਹ ਤੁਹਾਨੂੰ ਪਿਆਰ ਕਰੇਗਾ ਅਤੇ ਅਸੀਸ ਦੇਵੇਗਾ। ਉਹ ਤੁਹਾਡੀ ਕੌਮ ਵਿੱਚ ਵਾਧਾ ਕਰੇਗਾ। ਉਹ ਤੁਹਾਡੇ ਬੱਚਿਆਂ ਨੂੰ ਅਸੀਸ ਦੇਵੇਗਾ। ਉਹ ਤੁਹਾਡੇ ਖੇਤਾਂ ਨੂੰ ਚੰਗੀਆਂ ਫ਼ਸਲਾਂ ਦੀ ਅਸੀਸ ਦੇਵੇਗਾ। ਉਹ ਤੁਹਾਨੂੰ ਅਨਾਜ, ਨਵੀਂ ਮੈਅ ਅਤੇ ਤੇਲ ਦੇਵੇਗਾ। ਉਹ ਤੁਹਾਡੀਆਂ ਗਾਵਾਂ ਨੂੰ ਵੱਛਿਆਂ ਦੀ ਅਤੇ ਭੇਡਾਂ ਨੂੰ ਲੇਲਿਆਂ ਦੀ ਅਸੀਸ ਦੇਵੇਗਾ। ਤੁਸੀਂ ਇਹ ਸਾਰੀਆਂ ਅਸੀਸਾਂ ਉਸ ਧਰਤੀ ਉੱਤੇ ਪ੍ਰਾਪਤ ਕਰੋਂਗੇ ਜਿਸ ਨੂੰ ਤੁਹਾਨੂੰ ਦੇਣ ਬਾਰੇ ਉਸ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।"

29“ਤੁਹਾਨੂੰ ਸਮੂਹ ਲੋਕਾਂ ਨਾਲੋਂ ਵੱਧ ਅਸੀਸਾਂ ਪ੍ਰਾਪਤ ਹੋਣਗੀਆਂ। ਹਰ ਪਤੀ ਅਤੇ ਪਤਨੀ ਔਲਾਦ ਪੈਦਾ ਕਰਨ ਦੇ ਯੋਗ ਹੋਵੇਗਾ। ਤੁਹਾਡੀਆਂ ਗਾਵਾਂ ਵੱਛੇ ਪੈਦਾ ਕਰਨ ਯੋਗ ਹੋਣਗੀਆਂ।"

Chapter Complete

You have read Deuteronomy 3

29 verses