1ਫ਼ੇਰ ਮੂਸਾ ਨੇ ਆਗੂਆਂ ਨਾਲ ਵੀ ਗੱਲ ਕੀਤੀ। ਉਸ ਨੇ ਆਖਿਆ, “ਹਰ ਸੱਤ ਸਾਲਾ ਬਾਦ, ਮੁਕਤੀ ਦੇ ਵਰ੍ਹੇ, ਬਿਵਸਥਾ ਨੂੰ ਡੇਰਿਆਂ ਦੇ ਪਰਬ ਉੱਤੇ ਪੜ੍ਹਿਆ ਜਾਵੇ।"
2ਉਸ ਸਮੇਂ, ਇਸਰਾਏਲ ਦੇ ਸਮੂਹ ਲੋਕਾਂ ਨੂੰ ਉਸਦੀ ਚੁਣੀ ਹੋਈ ਖਾਸ ਥਾਂ ਉੱਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੂੰ ਮਿਲਣ ਲਈ, ਆਉਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਇਹ ਬਿਵਸਥਾ ਲੋਕਾਂ ਨੂੰ ਪੜ੍ਹਕੇ ਸੁਨਾਉਣੀਆਂ ਚਾਹੀਦੀਆਂ ਹਨ।"
3ਸਮੂਹ ਲੋਕਾਂ ਨੂੰ ਇਕੱਠਿਆ ਕਰੋ-ਆਦਮੀਆਂ, ਔਰਤਾ, ਛੋਟੇ ਬੱਚਿਆ ਅਤੇ ਤੁਹਾਡੇ ਸ਼ਹਿਰਾਂ ਵਿੱਚ ਰਹਿੰਦੇ ਵਿਦੇਸ਼ੀਆਂ ਨੂੰ। ਉਹ ਬਿਵਸਥਾ ਸੁਨਣਗੇ ਅਤੇ ਉਹ ਯਹੋਵਾਹ, ਤੁਹਾਡੇ ਪਰਮੇਸ਼ੁਰ, ਦਾ ਆਦਰ ਕਰਨਾ ਸਿੱਖਣਗੇ। ਫ਼ੇਰ ਉਹ ਬਿਵਸਥਾ ਵਿੱਚ ਦਿੱਤੀਆਂ ਸਾਰੀਆਂ ਗੱਲਾਂ ਕਰਨ ਦੇ ਯੋਗ ਹੋਣਗੇ।"
4ਜੇ ਉਨ੍ਹਾਂ ਦੇ ਉੱਤਰਾਧਿਕਾਰੀ ਬਿਵਸਥਾ ਬਾਰੇ ਨਹੀਂ ਜਾਣਦੇ, ਉਹ ਉਨ੍ਹਾਂ ਨੂੰ ਸੁਨਣਗੇ ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਇੱਜ਼ਤ ਕਰਨਾ ਸਿੱਖ ਜਾਣਗੇ। ਉਹ ਉਦੋਂ ਤੱਕ ਉਸਦੀ ਇੱਜ਼ਤ ਕਰਨਗੇ ਜਦੋਂ ਤੱਕ ਤੁਸੀਂ ਆਪਣੀ ਧਰਤੀ ਉੱਤੇ ਰਹੋਂਗੇ। ਤੁਸੀਂ ਛੇਤੀ ਹੀ ਯਰਦਨ ਨਦੀ ਦੇ ਪਾਰ ਜਾਵੋਂਗੇ ਅਤੇ ਉਸ ਧਰਤੀ ਨੂੰ ਆਪਣੀ ਬਣਾ ਲਵੋਂਗੇ।”"
5ਯਹੋਵਾਹ ਮੂਸਾ ਅਤੇ ਯਹੋਸ਼ੁਆ ਨੂੰ ਸੱਦਦਾ ਹੈ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਤੇਰੇ ਦੇਹਾਂਤ ਦਾ ਸਮਾ ਨੇੜੇ ਹੈ। ਯਹੋਸ਼ੁਆ ਨੂੰ ਲੈ ਕੇ ਅਤੇ ਮੰਡਲੀ ਵਲੇ ਤੰਬੂ ਕੋਲ ਆ ਜਾ। ਮੈਂ ਯਹੋਸ਼ੁਆ ਨੂੰ ਦੱਸਾਂਗਾ ਕਿ ਉਸ ਨੇ ਕੀ ਕਰਨਾ ਹੈ।” ਇਸ ਲਈ ਮੂਸਾ ਅਤੇ ਯਹੋਸ਼ੁਆ ਮੰਡਲੀ ਵਾਲੇ ਤੰਬੂ ਵੱਲ ਚੱਲੇ ਗਏ।"

6ਯਹੋਵਾਹ ਤੰਬੂ ਦੇ ਪ੍ਰਵੇਸ਼ ਉੱਤੇ ਖਲੋਤਿਆ ਹੋਇਆ, ਇੱਕ ਲੰਮੇ ਬੱਦਲ ਦੇ ਰੂਪ ਵਿੱਚ, ਤੰਬੂ ਵਿੱਚ ਪ੍ਰਗਟ ਹੋਇਆ।"
7ਯਹੋਵਾਹ ਨੇ ਮੂਸਾ ਨੂੰ ਆਖਿਆ, “ਤੂੰ ਛੇਤੀ ਹੀ ਮਰ ਜਾਵੇਂਗਾ। ਅਤੇ ਜਦੋਂ ਤੂੰ ਆਪਣੇ ਪੁਰਖਿਆਂ ਕੋਲ ਚੱਲਿਆ ਜਾਵੇਂਗਾ ਇਹ ਲੋਕ ਮੇਰੇ ਪ੍ਰਤੀ ਵਫ਼ਾਦਾਰ ਨਹੀਂ ਬਣੇ ਰਹਿਣਗੇ। ਇਹ ਉਸ ਇਕਰਾਰਨਾਮੇ ਨੂੰ ਤੋੜ ਦੇਣਗੇ ਜਿਹੜਾ ਮੈਂ ਇਨ੍ਹਾਂ ਨਾਲ ਕੀਤਾ ਸੀ। ਉਹ ਮੈਨੂੰ ਛੱਡ ਜਾਣਗੇ ਅਤੇ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦੇਣਗੇ-ਉਸ ਧਰਤੀ ਦੇ ਝੂਠੇ ਦੇਵਤਿਆਂ ਦੀ, ਜਿੱਥੇ ਇਹ ਜਾ ਰਹੇ ਹਨ।"
8ਉਸ ਸਮੇਂ ਮੈਂ ਇਨ੍ਹਾਂ ਉੱਪਰ ਬਹੁਤ ਕਹਿਰਵਾਨ ਹੋ ਜਾਵਾਂਗਾ ਅਤੇ ਮੈਂ ਇਨ੍ਹਾਂ ਨੂੰ ਛੱਡ ਦਿਆਂਗਾ। ਮੈਂ ਇਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਾਂਗਾ ਅਤੇ ਇਹ ਤਬਾਹ ਹੋ ਜਾਣਗੇ। ਇਨ੍ਹਾਂ ਨਾਲ ਭਿਆਨਕ ਗੱਲਾਂ ਵਾਪਰਨਗੀਆਂ ਅਤੇ ਇਨ੍ਹਾਂ ਨੂੰ ਬਹੁਤ ਮੁਸੀਬਤਾਂ ਪੈਣਗੀਆਂ। ਫ਼ੇਰ ਇਹ ਆਖਣਗੇ, ‘ਮੰਦੀਆਂ ਗੱਲਾਂ ਸਾਡੇ ਨਾਲ ਇਸ ਲਈ ਵਾਪਰੀਆਂ ਕਿਉਂਕਿ ਸਾਡਾ ਪਰਮੇਸ਼ੁਰ ਸਾਡੇ ਨਾਲ ਨਹੀਂ ਹੈ।’"
9ਅਤੇ ਮੈਂ ਉਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰ ਦਿਆਂਗਾ, ਕਿਉਂਕਿ ਉਨ੍ਹਾਂ ਨੇ ਮੰਦੀਆਂ ਗੱਲਾਂ ਕੀਤੀਆਂ, ਅਤੇ ਹੋਰਨਾ ਦੇਵਤਿਆਂ ਦੀ ਉਪਾਸਨਾ ਕੀਤੀ ਹੈ।"
10“ਇਸ ਲਈ ਇਹ ਗੀਤ ਲਿਖ ਲੈ ਅਤੇ ਇਸ ਨੂੰ ਇਸਰਾਏਲ ਦੇ ਲੋਕਾਂ ਨੂੰ ਸਿੱਖਾ। ਇਹ ਗੀਤ ਇਸਰਾਏਲ ਦੇ ਲੋਕਾਂ ਦੇ ਖਿਲਾਫ਼ ਮੇਰਾ ਗਵਾਹ ਹੋਵੇਗਾ।"

11ਮੈਂ ਇਨ੍ਹਾਂ ਨੂੰ ਉਸ ਧਰਤੀ ਉੱਤੇ ਲੈ ਜਾਵਾਂਗਾ ਜਿਹੜੀ ਮੈਂ ਇਨ੍ਹਾਂ ਦੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ-ਬਹੁਤ ਸਾਰੀਆਂ ਨਿਆਮਤਾਂ ਨਾਲ ਭਰੀ ਹੋਈ ਧਰਤੀ। ਅਤੇ ਉਨ੍ਹਾਂ ਕੋਲ ਖਾਣ ਵਾਲੀ ਹਰ ਚੀਜ਼ ਹੋਵੇਗੀ। ਉਨ੍ਹਾਂ ਦਾ ਜੀਵਨ ਅਮੀਰ ਹੋਵੇਗਾ। ਪਰ ਫ਼ੇਰ ਉਹ ਹੋਰਨਾ ਦੇਵਤਿਆਂ ਵੱਲ ਮੁੜ ਜਾਣਗੇ ਅਤੇ ਉਨ੍ਹਾਂ ਦੀ ਸੇਵਾ ਕਰਨਗੇ। ਉਹ ਮੇਰੇ ਕੋਲੋਂ ਦੂਰ ਚੱਲੇ ਜਾਣਗੇ ਅਤੇ ਉਨ੍ਹਾਂ ਦੀ ਸੇਵਾ ਕਰਨਗੇ। ਉਹ ਮੇਰੇ ਕੋਲੋਂ ਦੂਰ ਚੱਲੇ ਜਾਣਗੇ ਅਤੇ ਮੇਰਾ ਇਕਰਾਰਨਾਮਾ ਤੋੜ ਦੇਣਗੇ।"
12ਫ਼ੇਰ ਉਨ੍ਹਾਂ ਲਈ ਬਹੁਤ ਸਾਰੀਆਂ ਭਿਆਨਕ ਘਟਨਾਵਾ ਵਾਪਰਨਗੀਆਂ। ਉਨ੍ਹਾਂ ਨੂੰ ਬਹੁਤ ਮੁਸੀਬਤਾਂ ਪੈਣਗੀਆਂ। ਉਸ ਸਮੇਂ ਉਨ੍ਹਾਂ ਦੇ ਲੋਕ ਹਾਲੇ ਵੀ ਇਹ ਗੀਤ ਜਾਣਦੇ ਹੋਣਗੇ ਅਤੇ ਇਸਤੋਂ ਉਨ੍ਹਾਂ ਨੂੰ ਪਤਾ ਚੱਲੇਗਾ ਕਿ ਉਹ ਕਿੰਨੇ ਗਲਤ ਹਨ। ਮੈਂ ਹਾਲੇ ਤੱਕ ਉਨ੍ਹਾਂ ਨੂੰ ਉਸ ਧਰਤੀ ਉੱਤੇ ਨਹੀਂ ਲੈ ਕੇ ਗਿਆ। ਜਿਹੜੀ ਮੈਂ ਉਨ੍ਹਾਂ ਨੂੰ ਦੇਣ ਦਾ ਵਾਇਦਾ ਕੀਤਾ ਹੈ। ਪਰ ਮੈਨੂੰ ਪਹਿਲਾ ਹੀ ਪਤਾ ਹੈ ਕਿ ਉਹ ਉੱਥੇ ਕੀ ਕੁਝ ਕਰਨ ਦੀਆਂ ਵਿਉਂਤਾ ਬਣਾ ਰਹੇ ਹਨ।”"
13ਇਸ ਲਈ ਉਸ ਦਿਨ, ਮੂਸਾ ਨੇ ਗੀਤ ਲਿਖ ਲਿਆ। ਅਤੇ ਇਹ ਗੀਤ ਇਸਰਾਏਲ ਦੇ ਲੋਕਾਂ ਨੂੰ ਸਿੱਖਾ ਦਿੱਤਾ।"
14ਫ਼ੇਰ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਤਕੜਾ ਅਤੇ ਬਹਾਦਰ ਬਣ। ਤੂੰ ਇਸਰਾਏਲ ਦੇ ਲੋਕਾਂ ਦੀ ਉਸ ਧਰਤੀ ਉੱਤੇ ਅਗਵਾਈ ਕਰੇਂਗਾ ਜਿਸਦਾ ਮੈਂ ਉਨ੍ਹਾਂ ਨੂੰ ਇਕਰਾਰ ਕੀਤਾ ਹੈ। ਅਤੇ ਮੈਂ ਤੇਰੇ ਨਾਲ ਹੋਵਾਂਗਾ।”"
15ਮੂਸਾ ਇਸਰਾਏਲ ਦੇ ਲੋਕਾਂ ਨੂੰ ਚਿਤਾਵਨੀ ਦਿੰਦਾ ਹੈ ਮੂਸਾ ਨੇ ਸਾਰੀਆਂ ਬਿਵਸਥਾ ਨੂੰ ਧਿਆਨ ਨਾਲ ਕਿਤਾਬ ਵਿੱਚ ਲਿਖ ਲਿਆ। ਜਦੋਂ ਉਸ ਨੇ ਕਿਤਾਬ ਮੁਕਾਈ,"

16ਉਸ ਨੇ ਲੇਵੀਆਂ ਨੂੰ ਹੁਕਮ ਦਿੱਤਾ। (ਇਹ ਆਦਮੀ ਯਹੋਵਾਹ ਦੇ ਇਕਰਾਰਨਾਮੇ ਵਾਲਾ ਸੰਦੂਕ ਚੁੱਕਦੇ ਸਨ।) ਮੂਸਾ ਨੇ ਆਖਿਆ,"
17“ ਬਿਵਸਥਾ ਦੀ ਇਹ ਪੋਥੀ ਲਵੋ ਅਤੇ ਇਸ ਨੂੰ ਯਹੋਵਾਹ, ਆਪਣੇ ਪਰਮੇਸ਼ੁਰ ਦਾ ਇਕਰਾਰਨਾਮੇ ਵਾਲਾ ਸੰਦੂਕ ਵਿੱਚ ਰੱਖ ਦਿਉ। ਫ਼ੇਰ ਇਹ ਤੁਹਾਡੇ ਖਿਲਾਫ਼ ਇੱਕ ਗਵਾਹ ਹੋਵੇਗੀ।"
18ਮੈਂ ਜਾਣਦਾ ਹਾਂ ਕਿ ਤੁਸੀਂ ਬਹੁਤ ਜ਼ਿੱਦੀ ਹੋ। ਮੈਂ ਜਾਣਦਾ ਹਾਂ ਕਿ ਤੁਸੀਂ ਆਪਣੇ ਮਨ ਚਾਹੇ ਢੰਗ ਨਾਲ ਜਿਉਣਾ ਚਾਹੁੰਦੇ ਹੋ। ਦੇਖੋ, ਜਦੋਂ ਮੈਂ ਤੁਹਾਡੇ ਨਾਲ ਸਾਂ, ਤੁਸੀਂ ਯਹੋਵਾਹ ਦੇ ਹੁਕਮ ਮੰਨਣ ਤੋਂ ਇਨਕਾਰ ਕੀਤਾ। ਇਸ ਲਈ ਮੈਂ ਜਾਣਦਾ ਹਾਂ ਕਿ ਮੇਰੇ ਮਰਨ ਤੋਂ ਬਾਦ ਵੀ, ਤੁਸੀਂ ਉਸ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰੋਂਗੇ।"
19ਆਪਣੇ ਪਰਿਵਾਰ-ਸਮੂਹਾਂ ਦੇ ਸਾਰੇ ਅਧਿਕਾਰਿਆਂ ਅਤੇ ਆਗੂਆਂ ਨੂੰ ਇਕੱਠੇ ਕਰੋ। ਮੈਂ ਉਨ੍ਹਾਂ ਨੂੰ ਇਹ ਗੱਲਾਂ ਦੱਸਾਂਗਾ। ਮੈਂ ਉਨ੍ਹਾਂ ਦੇ ਖਿਲਾਫ਼ ਗਵਾਹੀ ਦੇਣ ਲਈ ਧਰਤੀ ਅਤੇ ਅਕਾਸ਼ ਨੂੰ ਸੱਦਾਂਗਾ।"
20ਮੈਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਦ ਤੁਸੀਂ ਬੁਰੇ ਬਣ ਜਾਵੋਂਗੇ। ਤੁਸੀਂ ਉਸ ਰਸਤੇ ਤੋਂ ਹਟ ਜਾਵੋਂਗੇ ਜਿਸ ਉੱਤੇ ਚੱਲਣ ਦਾ ਮੈਂ ਤੁਹਾਨੂੰ ਆਦੇਸ਼ ਦਿੱਤਾ ਸੀ। ਭਵਿੱਖ ਵਿੱਚ ਤੁਹਾਡੇ ਨਾਲ ਮੰਦਿਆਂ ਘਟਨਾਵਾਂ ਵਾਪਰਨਗੀਆਂ। ਕਿਉਂਕਿ ਤੁਸੀਂ ਉਹ ਗੱਲਾਂ ਕਰਨੀਆਂ ਚਾਹੁੰਦੇ ਹੋ ਜਿਨ੍ਹਾਂ ਨੂੰ ਯਹੋਵਾਹ ਮੰਦਾ ਆਖਦਾ ਹੈ। ਤੁਸੀਂ ਉਸ ਨੂੰ ਇਨ੍ਹਾਂ ਮੰਦੇ ਕਾਰਿਆ ਕਾਰਣ ਕਹਿਰਵਾਨ ਕਰ ਲਵੋਂਗੇ।”"

21ਮੂਸਾ ਦਾ ਗੀਤ ਇਸਰਾਏਲ ਦੇ ਸਮੂਹ ਲੋਕ ਇਕੱਠੇ ਹੋਏ। ਫ਼ੇਰ ਮੂਸਾ ਨੇ ਉਨ੍ਹਾਂ ਲਈ ਇਹ ਗੀਤ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਗਾਇਆ।"
22“ਅਕਾਸ਼ੋ, ਸੁਣੋ ਅਤੇ ਮੈਂ ਬੋਲਾਂਗਾ, ਧਰਤੀਏ, ਸੁਣ ਮੇਰੇ ਮੂੰਹ ਦੇ ਬੋਲਾਂ ਨੂੰ।"
23ਮੇਰੀਆਂ ਬਿਵਸਥਾ ਬਰੱਖਾ ਵਾਂਗ ਉਤਰਨਗੀਆਂ, ਜਿਵੇਂ ਧਰਤੀ ਉੱਤੇ ਧੁੰਦ ਡਿੱਗਦੀ ਹੈ, ਜਿਵੇਂ ਕੋਮਲ ਘਾਹ ਉੱਤੇ ਮੀਂਹ ਪੈਂਦਾ ਹੈ, ਜਿਵੇਂ ਹਰੇ ਪੌਦਿਆਂ ਉੱਤੇ ਮੀਂਹ ਪੈਦਾ ਹੈ।"
24ਪਰਮੇਸ਼ੁਰ ਦੀ ਉਸਤਤਿ ਕਰੋ, ਜਿਵੇਂ ਮੈਂ ਯਹੋਵਾਹ ਦੇ ਨਾਮ ਦਾ ਐਲਾਨ ਕਰਦਾ ਹਾਂ।"
25“ਉਹ ਚੱਟਾਨ ਹੈ ਉਸਦਾ ਕਾਰਜ ਸਂਪੁਰਨ ਹੈ। ਕਿਉਂਕਿ ਉਸ ਦੇ ਧਰਤੀ ਦੇ ਸਾਰੇ ਰਾਹ ਧਰਮੀ ਹਨ ਪਰਮੇਸ਼ੁਰ ਸੱਚਾ ਅਤੇ ਵਫ਼ਾਦਾਰ ਹੈ। ਉਹ ਇਮਾਨਦਾਰ ਅਤੇ ਭਰੋਸੇਯੋਗ ਹੈ।"

26ਉਨ੍ਹਾਂ ਨੇ ਉਸ ਨੂੰ ਧੋਖਾ ਦੇ ਦਿੱਤਾ। ਉਹ ਆਪਣੇ ਪਾਪਾ ਕਾਰਣ ਹੋਰ ਵੱਧੇਰੇ ਉਸ ਦੇ ਬੱਚੇ ਨਹੀਂ ਹਨ। ਉਹ ਧੋਖੇਬਾਜ਼ਾਂ ਅਤੇ ਝੂਠਿਆ ਦੀ ਇੱਕ ਗਠੜੀ ਹਨ।"
27ਕੀ ਯਹੋਵਾਹ ਦਾ ਸਿਲਾ ਦੇਣ ਦਾ ਇਹੀ ਤਰੀਕਾ ਹੈ। ਨਹੀਂ! ਤੁਸੀਂ ਮੰਦ ਬੁੱਧੀ ਅਤੇ ਬੇਵਕੂਫ਼ ਲੋਕ ਹੋ। ਯਹੋਵਾਹ ਤੁਹਾਡਾ ਪਿਤਾ ਹੈ। ਉਸ ਨੇ ਤੁਹਾਨੂੰ ਸਾਜਿਆ। ਉਹ ਤੁਹਾਡਾ ਸਿਰਜਣਹਾਰ ਹੈ ਅਤੇ ਉਹ ਤੁਹਾਨੂੰ ਸਹਾਰਾ ਦਿੰਦਾ ਹੈ।"
28“ਚੇਤੇ ਕਰੋ, ਬਹੁਤ ਸਮਾਂ ਪਹਿਲਾਂ ਕੀ ਵਾਪਰਿਆ ਸੀ। ਉਨ੍ਹਾਂ ਗੱਲਾਂ ਬਾਰੇ ਸੋਚੋ, ਜਿਹੜੀਆਂ ਬਹੁਤ ਵਰ੍ਹੇ ਪਹਿਲਾਂ ਵਾਪਰੀਆਂ ਸਨ। ਆਪਣੇ ਪਿਤਾ ਕੋਲੋਂ ਪੁੱਛੋ; ਉਹ ਤੁਹਾਨੂੰ ਦੱਸੇਗਾ। ਆਪਣੇ ਆਗੂਆਂ ਨੂੰ ਪੁੱਛੋ; ਉਹ ਤੁਹਾਨੂੰ ਦੱਸਣਗੇ।"
29ਸਰਬ ਉੱਚ ਪਰਮੇਸ਼ੁਰ ਨੇ ਧਰਤੀ ਦੇ ਲੋਕਾਂ ਨੂੰ ਵੱਖ ਕੀਤਾ ਸੀ ਅਤੇ ਹਰ ਕੌਮ ਨੂੰ ਉਸਦੀ ਧਰਤੀ ਦਿੱਤੀ ਸੀ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਸਰਹੱਦਾਂ ਥਾਪੀਆਂ ਸਨ। ਉਸ ਨੇ ਓਨੀਆਂ ਹੀ ਕੌਮਾਂ ਸਾਜੀਆਂ ਸਨ ਜਿੰਨੇ ਕਿ ਇੱਥੇ ਦੂਤ ਹਨ।"
30ਯਹੋਵਾਹ ਦਾ ਹਿੱਸਾ ਉਸ ਦੇ ਲੋਕ ਹਨ; ਯਾਕੂਬ ਯਹੋਵਾਹ ਦਾ ਹੈ।"

31“ਯਹੋਵਾਹ ਨੇ ਯਾਕੂਬ (ਇਸਰਾਏਲ) ਨੂੰ ਇੱਕ ਮਰੂਥਲ ਅੰਦਰ, ਇੱਕ ਸੱਖਣੀ ਹਵਾਦਾਰ ਧਰਤੀ ਉੱਤੇ ਲੱਭਿਆ। ਯਹੋਵਾਹ ਨੇ ਯਾਕੂਬ ਦੀ ਰੱਖਿਆ ਕਰਨ ਲਈ ਉਸ ਨੂੰ ਘੇਰ ਲਿਆ ਉਸ ਨੇ ਉਸਦੀ ਰੱਖਿਆ ਆਪਣੀ ਅੱਖ ਦੀ ਪੁਤਲੀ ਵਾਂਗ ਕੀਤੀ ਸੀ।"
32ਯਹੋਵਾਹ ਇਸਰਾਏਲ ਲਈ, ਬਾਜ ਵਾਂਗ ਸੀ। ਬਾਜ ਆਪਣੇ ਬੱਚਿਆਂ ਨੂੰ ਉੱਡਣਾ ਸਿੱਖਾਉਣ ਲਈ ਆਲ੍ਹਣੇ ਵਿੱਚੋਂ ਧੱਕ ਦਿੰਦਾ ਹੈ। ਉਹ ਆਪਣੇ ਬੱਚਿਆਂ ਨਾਲ ਉੱਡਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ। ਉਹ ਉਨ੍ਹਾਂ ਨੂੰ ਫ਼ੜਨ ਲਈ, ਜਦੋਂ ਵੀ ਉਹ ਡਿੱਗਦੇ ਹਨ ਆਪਣੇ ਖੰਭ ਫ਼ੈਲਾਉਂਦਾ ਹੈ। ਉਨ੍ਹਾਂ ਨੂੰ ਇੱਕ ਸੁਰੱਖਿਅਤ ਥਾਂ ਲੈ ਜਾਣ ਖਾਤਰ ਆਪਣੇ ਖੰਭਾ ਨਾਲ ਚੁੱਕ ਲੈਂਦਾ ਹੈ। ਯਹੋਵਾਹ ਵੀ ਇਸੇ ਤਰ੍ਹਾਂ ਦਾ ਹੈ।"
33ਇੱਕਲੇ ਯਹੋਵਾਹ ਨੇ ਯਾਕੂਬ ਦੀ ਅਗਵਾਈ ਕੀਤੀ। ਕਿਸੇ ਵੀ ਵਿਦੇਸ਼ੀ ਦੇਵਤੇ ਨੇ ਯਾਕੂਬ ਨੂੰ ਨਹੀਂ ਬਚਾਇਆ।"
34ਯਹੋਵਾਹ ਨੇ ਯਾਕੂਬ ਦੀ ਪਹਾੜੀ ਪ੍ਰਦੇਸ਼ ਉੱਤੇ ਕਬਜ਼ਾ ਕਰਨ ਲਈ ਅਗਵਾਈ ਕੀਤੀ। ਉਸ ਨੇ ਉਸ ਨੂੰ ਖੇਤਾਂ ਦੀਆਂ ਫ਼ਸਲਾਂ ਦਿੱਤੀਆਂ। ਉਸ ਨੇ ਚੱਟਾਨਾ ਵਿੱਚੋਂ ਸ਼ਹਿਦ, ਸਖਤ ਚੱਟਾਨ ਵਿੱਚੋਂ ਜੈਤੂਨ ਦੇ ਤੇਲ ਨਾਲ ਉਸਦਾ ਪਾਲਣ-ਪੋਸ਼ਣ ਕੀਤਾ।"
35ਵੱਗ ਤੋਂ ਮਖਣ ਨਾਲ, ਇੱਜੜ ਤੋਂ ਦੁੱਧ ਨਾਲ, ਲੇਲਿਆਂ ਅਤੇ ਬੱਕਰੀਆਂ ਤੋਂ ਚਰਬੀ ਨਾਲ, ਬਾਸ਼ਾਨ ਦੇ ਸਭ ਤੋਂ ਵੱਧੀਆ ਭੇਡੂਆ ਨਾਲ ਅਤੇ ਸਭ ਤੋਂ ਵੱਧੀਆ ਕਣਕ ਨਾਲ। ਤੁਸੀਂ ਅੰਗੂਰਾਂ ਦੇ ਲਾਲ ਰਸ ਤੋਂ ਮੈਅ ਪੀਤੀ।"

36“ਹਰ ਯਸ਼ੁਰੂਨ ਮੋਟਾ ਹੋ ਗਿਆ ਸੀ ਅਤੇ ਝੋਟੇ ਵਾਂਗ ਛੜਾਂ ਮਾਰਦਾ ਸੀ। (ਹਾਂ, ਤੈਨੂੰ ਬਹੁਤ ਜ਼ਿਆਦਾ ਖੁਰਾਕ ਮਿਲੀ ਸੀ, ਤੂੰ ਮੋਟਾ ਅਤੇ ਭਾਰਾ ਹੋ ਗਿਆ ਸੀ।) ਪਰ ਉਸ ਨੇ ਉਸ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸਨੇ ਉਸ ਨੂੰ ਸਾਜਿਆ ਅਤੇ ਉਸ ਚੱਟਾਨ ਕੋਲੋਂ ਭੱਜ ਗਿਆ ਜਿਸਨੇ ਉਸ ਨੂੰ ਬਚਾਇਆ ਸੀ।"
37ਹੋਰਨਾ ਦੇਵਿਤਆ ਦੀ ਉਪਾਸਨਾ ਕਰਕੇ ਉਨ੍ਹਾਂ ਨੇ ਉਸ ਨੂੰ ਈਰਖਾਲੂ ਬਣਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਭੈੜੇ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਪਰਮੇਸ਼ੁਰ ਨੂੰ ਬਹੁਤ ਗੁੱਸੇ ਕਰ ਦਿੱਤਾ।"
38ਉਨ੍ਹਾਂ ਨੇ ਭੂਤਾ ਨੂੰ ਬਲੀਆਂ ਚੜ੍ਹਾਈਆਂ ਜੋ ਦੇਵਤੇ ਨਹੀਂ ਸਨ। ਉਹ ਨਵੇਂ ਦੇਵਤੇ ਸਨ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਸਨ, ਜਿਨ੍ਹਾਂ ਬਾਰੇ ਤੁਹਾਡੇ ਪੁਰਖੇ ਵੀ ਨਹੀਂ ਜਾਣਦੇ ਸਨ।"
39ਤੁਸੀਂ ਉਸ ਚੱਟਾਨ ਨੂੰ ਛੱਡ ਦਿੱਤਾ ਜਿਸਨੇ ਤੁਸਾਂ ਨੂੰ ਜਨਮ ਦਿੱਤਾ ਸੀ; ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਜਿਸਨੇ ਤੁਸਾਂ ਨੂੰ ਜ਼ਿੰਦਗੀ ਦਿੱਤੀ ਸੀ।"
40“ਯਹੋਵਾਹ ਨੇ ਇਹ ਸਭ ਕੁਝ ਦੇਖਿਆ ਅਤੇ ਬਹੁਤ ਗੁੱਸੇ ਹੋ ਗਿਆ। ਉਸ ਦੇ ਧੀਆਂ ਪੁੱਤਰਾਂ ਨੇ ਉਸ ਨੂੰ ਕਰੋਧਵਾਨ ਕਰ ਦਿੱਤਾ ਸੀ।"

41ਇਸੇ ਲਈ ਯਹੋਵਾਹ ਨੇ ਆਖਿਆ ਸੀ, ‘ਮੈਂ ਉਨ੍ਹਾਂ ਲੋਕਾਂ ਕੋਲੋਂ ਪਰਤ ਜਾਵਾਂਗਾ ਅਤੇ ਦੇਖਾਂਗਾ ਫ਼ੇਰ ਕੀ ਵਾਪਰਦਾ ਹੈ! ਉਹ ਵਿਦ੍ਰੋਹੀ ਹਨ। ਉਹ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸੱਕਦਾ!"
42ਉਨ੍ਹਾਂ ਨੇ ਮੈਨੂੰ (ਭੂਤਾ ਨਾਲ) ਜਿਹੜੇ ਦੇਵਤੇ ਨਹੀਂ ਹਨ, ਈਰਖਾਲੂ ਬਣਾ ਦਿੱਤਾ ਸੀ। ਉਨ੍ਹਾਂ ਨੇ ਮੈਨੂੰ ਉਨ੍ਹਾਂ ਬੁੱਤਾਂ ਨਾਲ ਨਾਰਾਜ਼ ਕਰ ਦਿੱਤਾ ਸੀ। ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਬਾਰੇ ਈਰਖਾਲੂ ਬਣਾ ਦਿਆਂਗਾ ਜਿਹੜੇ ਸੱਚੀ ਕੌਮ ਨਹੀਂ ਹਨ। ਮੈਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਨਾਰਾਜ਼ ਕਰ ਦਿਆਂਗਾ ਜਿਹੜੇ ਮੂਰਖ ਕੌਮ ਹਨ।"
43ਮੇਰਾ ਕਹਿਰ ਅੱਗ ਵਾਂਗ ਬਲ ਉੱਠੇਗਾ ਜਿਹੜੀ ਡੂੰਘੀ ਤੋਂ ਡੂੰਘੀ ਕਬਰ ਤੀਕ, ਧਰਤੀ ਨੂੰ ਅਤੇ ਇਸਦੀ ਸਾਰੀ ਪੈਦਾਵਾਰ ਨੂੰ ਸਾੜਦੀ ਹੋਈ ਪਰਬਤਾ ਦੇ ਹੇਠਾਂ ਤੀਕ ਬਲਦੀ ਹੈ!"
44“‘ਮੈਂ ਇਸਰਾਏਲੀਆਂ ਉੱਪਰ ਮੁਸੀਬਤਾਂ ਲਿਆਵਾਂਗਾ। ਮੈਂ ਆਪਣੇ ਸਾਰੇ ਤੀਰ ਉਨ੍ਹਾਂ ਉੱਪਰ ਚੱਲਾ ਦਿਆਂਗਾ।"
45ਉਹ ਭੁੱਖ ਨਾਲ ਕਮਜ਼ੋਰ ਹੋ ਜਾਣਗੇ। ਭਿਆਨਕ ਬਿਮਾਰੀਆਂ ਉਨ੍ਹਾਂ ਨੂੰ ਤਬਾਹ ਕਰ ਦੇਣਗਿਆਂ। ਮੈਂ ਉਨ੍ਹਾਂ ਉੱਤੇ ਜੰਗਲੀ ਜਾਨਵਰ ਭੇਜ ਦਿਆਂਗਾ ਅਤੇ ਜ਼ਹਿਰੀਲੇ ਸੱਪ ਉਨ੍ਹਾਂ ਨੂੰ ਡੱਸਣਗੇ।"

46ਸੜਕਾਂ ਉੱਤੇ ਸਿਪਾਹੀ ਉਨ੍ਹਾਂ ਨੂੰ ਕਤਲ ਕਰਨਗੇ। ਉਨ੍ਹਾਂ ਦੇ ਘਰਾਂ ਅੰਦਰ ਭਿਆਨਕ ਘਟਨਾਵਾਂ ਵਾਪਰਨਗੀਆਂ। ਸਿਪਾਹੀ ਗੱਬਰੂਆਂ ਅਤੇ ਮੁਟਿਆਰਾਂ ਨੂੰ ਮਾਰ ਦੇਣਗੇ। ਉਹ ਜੁਆਕਾ ਅਤੇ ਬੁਢਿਆਂ ਲੋਕਾਂ ਨੂੰ ਮਾਰ ਦੇਣਗੇ।"
47“‘ਮੈਂ ਇਸਰਾਏਲੀਆਂ ਨੂੰ ਤਬਾਹ ਕਰਨ ਬਾਰੇ ਸੋਚਿਆ ਸੀ ਤਾਂ ਜੋ ਲੋਕ ਉਨ੍ਹਾਂ ਬਾਰੇ ਪੂਰੀ ਤਰ੍ਹਾਂ ਭੁੱਲ ਜਾਣ!"
48ਪਰ ਮੈਂ ਜਾਣਦਾ ਹਾਂ ਕਿ ਉਨ੍ਹਾਂ ਦੇ ਦੁਸ਼ਮਣ ਕੀ ਆਖਣਗੇ, ਉਹ ਸਮਝਣਗੇ ਨਹੀਂ ਅਤੇ ਹੈਂਕੜ ਨਾਲ ਆਖਣਗੇ, “ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ! ਅਸੀਂ ਆਪਣੀ ਤਾਕਤ ਨਾਲ ਜਿੱਤ ਗਏ!”’"
49“ਉਹ ਇੱਕ ਮੂਰਖ ਕੌਮ ਹਨ। ਉਹ ਸਮਝਦੇ ਨਹੀਂ।"
50ਜੇ ਉਹ ਸਿਆਣੇ ਹੁੰਦੇ, ਉਹ ਸਮਝ ਜਾਂਦੇ। ਉਹ ਜਾਣ ਜਾਂਦੇ ਕਿ ਉਨ੍ਹਾਂ ਨਾਲ ਕੀ ਵਾਪਰੇਗਾ।"

51ਕੀ ਇੱਕਲਾ ਬੰਦਾ 1,000 ਬੰਦਿਆ ਨੂੰ ਭਜਾ ਸੱਕਦਾ ਹੈ? ਕੀ ਦੋ ਬੰਦੇ 10,000 ਬੰਦਿਆ ਨੂੰ ਭਜਾ ਸੱਕਦੇ ਹਨ? ਇਹ ਉਦੋਂ ਹੀ ਵਾਪਰੇਗਾ ਜਦੋਂ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦਿਆਂ ਦੁਸ਼ਮਣਾ ਨੂੰ ਸੌਂਪ ਦੇਵੇਗਾ ਇਹ ਉਦੋਂ ਹੀ ਵਾਪਰੇਗਾ ਜੇ ਉਨ੍ਹਾਂ ਦੀ ਚੱਟਾਨ (ਪਰਮੇਸ਼ੁਰ) ਉਨ੍ਹਾਂ ਨੂੰ ਗੁਲਾਮਾ ਵਾਂਗ ਵੇਚ ਦੇਵੇਗੀ!"
52ਸਾਡੇ ਦੁਸ਼ਮਣਾ ਦੀ ਚੱਟਾਨ ਸਾਡੀ ਚੱਟਾਨ ਵਾਂਗ ਤਕੜੀ ਨਹੀਂ ਹੈ। ਇਹ ਸਾਡੇ ਦੁਸ਼ਮਣ ਵੀ ਜਾਣਦੇ ਹਨ!"
53ਉਨ੍ਹਾਂ ਦੀਆਂ ਵੇਲਾਂ ਅਤੇ ਉਨ੍ਹਾਂ ਦੇ ਖੇਤ, ਸਦੂਮ ਅਤੇ ਅਮੂਰਾਹ ਵਾਂਗ ਤਬਾਹ ਹੋ ਜਾਣਗੇ। ਉਨ੍ਹਾਂ ਦੇ ਅੰਗੂਰ ਜ਼ਹਿਰ ਜਿੰਨੇ ਕੌੜੇ ਹਨ।"
54ਉਨ੍ਹਾਂ ਦੀ ਮੈਅ ਸੱਪ ਦੀ ਜ਼ਹਿਰ ਵਰਗੀ ਹੈ।"
55“‘ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ! ਮੈਂ ਇਸ ਨੂੰ ਆਪਣੇ ਖਜ਼ਾਨੇ ਅੰਦਰ ਬੰਦ ਕਰ ਦਿੱਤਾ ਹੈ।"

56ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਲਈ ਸਜ਼ਾ ਦੇਵੇਗਾ। ਪਰ ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ। ਜਦੋਂ ਤੱਕ ਕਿ ਉਹ ਫ਼ਿਸਲ ਨਹੀਂ ਜਾਂਦੇ ਅਤੇ ਮੰਦਾ ਨਹੀਂ ਕਰਦੇ। ਉਨ੍ਹਾਂ ਦੀ ਮੁਸੀਬਤ ਦਾ ਸਮਾ ਨੇੜੇ ਹੈ। ਛੇਤੀ ਹੀ ਉਨ੍ਹਾਂ ਨੂੰ ਸਜ਼ਾ ਮਿਲੇਗੀ।’"
57“ਯਹੋਵਾਹ ਆਪਣੇ ਲੋਕਾਂ ਦਾ ਨਿਆਂ ਕਰੇਗਾ, ਉਹ ਉਸ ਦੇ ਨੌਕਰ ਹਨ; ਅਤੇ ਉਹ ਉਨ੍ਹਾਂ ਉੱਤੇ ਦਿਆਲੂ ਹੋਵੇਗਾ। ਉਹ ਦੇਖੇਗਾ ਕਿ ਉਨ੍ਹਾਂ ਦੀ ਤਾਕਤ ਮੁੱਕ ਚੁੱਕੀ ਹੈ। ਉਹ ਦੇਖਗਾ ਕਿ ਗੁਲਾਮ ਅਤੇ ਆਜ਼ਾਦ ਲੋਕ ਦੋਵੇਂ ਬੇਸਹਾਰਾ ਹਨ।"
58ਤਦ ਫ਼ੇਰ ਯਹੋਵਾਹ ਆਖੇਗਾ, ‘ਕਿੱਥੇ ਹਨ ਉਨ੍ਹਾਂ ਦੇ ਦੇਵਤੇ? ਕਿੱਥੇ ਹੈ ਉਹ “ਚੱਟਾਨ”, ਜਿਸ ਵੱਲ ਉਹ ਆਸਰੇ ਲਈ ਪਰਤੇ ਸਨ?"
59ਜਿਨ੍ਹਾਂ ਦੇਵਤਿਆਂ ਨੇ ਉਨ੍ਹਾਂ ਦੀ ਬਲੀ ਦੀ ਚਰਬੀ ਖਾਧੀ, ਅਤੇ ਜਿਨ੍ਹਾਂ ਨੇ ਉਨ੍ਹਾਂ ਦੀਆਂ ਭੇਟਾ ਦੀ ਮੈਅ ਪੀਤੀ। ਉਨ੍ਹਾਂ ਦੇਵਤਿਆਂ ਨੂੰ ਉੱਠਣ ਦਿਉ ਅਤੇ ਤੁਹਾਡੀ ਮਦਦ ਕਰਨ ਦਿਉ! ਉਨ੍ਹਾਂ ਨੂੰ ਤੁਹਾਡੀ ਰੱਖਿਆ ਕਰਨ ਦਿਉ।"
60“‘ਹੁਣ, ਦੇਖੋ ਕਿ ਮੈਂ ਖੁਦ ਉਹ ਹਾਂ! ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ। ਮੈਂ ਹੀ ਲੋਕਾਂ ਨੂੰ ਮੌਤ ਦਿੰਦਾ ਹਾਂ ਅਤੇ ਲੋਕਾਂ ਨੂੰ ਜਿਉਣ ਦਿੰਦਾ ਹਾਂ। ਮੈਂ ਲੋਕਾਂ ਨੂੰ ਜ਼ਖਮੀ ਕਰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਰਾਜ਼ੀ ਕਰਦਾ ਹਾਂ। ਕੋਈ ਵੀ, ਕਿਸੇ ਹੋਰ ਬੰਦੇ ਨੂੰ ਮੇਰੇ ਹੱਥੋਂ, ਨਹੀਂ ਛੁਡਾ ਸੱਕਦਾ!"

61ਮੈਂ ਆਪਣਾ ਹੱਥ ਆਕਾਸ਼ ਵੱਲ ਚੁੱਕਦਾ ਹਾਂ ਅਤੇ ਇਹ ਇਕਰਾਰ ਕਰਦਾ ਹਾਂ। ਅਤੇ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ।"
62ਮੈਂ ਆਪਣੀ ਤਲਵਾਰ ਤੇਜ਼ ਕਰਾਂਗਾ ਅਤੇ ਮੈਂ ਇਸ ਨੂੰ ਬਦਲਾ ਲੈਣ ਲਈ ਆਪਣੇ ਦੁਸ਼ਮਣਾ ਖਿਲਾਫ਼ ਵਰਤਾਂਗਾ। ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ, ਜਿਸ ਦੇ ਉਹ ਅਧਿਕਾਰੀ ਹਨ।"
63ਮੇਰੇ ਦੁਸ਼ਮਣ ਮਾਰੇ ਜਾਣਗੇ ਅਤੇ ਉਹ ਕੈਦੀ ਬਣਾ ਲਈ ਜਾਣਗੇ, ਮੇਰੇ ਤੀਰ ਉਨ੍ਹਾਂ ਦੇ ਖੂਨ ਨਾਲ ਢੱਕੇ ਹੋਣਗੇ। ਮੇਰੀ ਸ਼ਮਸ਼ੀਰ ਉਨ੍ਹਾਂ ਦੇ ਫ਼ੌਜੀਆਂ ਦੇ ਸਿਰ ਕਲਮ ਕਰ ਦੇਵੇਗੀ।’"
64“ਸਾਰੀ ਦੁਨੀਆਂ ਨੂੰ, ਪਰਮੇਸ਼ੁਰ ਲੋਕਾਂ ਵਾਸਤੇ ਖੁਸ਼ ਹੋਣਾ ਚਾਹੀਦਾ ਹੈ! ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜਿਹੜੇ ਉਸ ਦੇ ਸੇਵਕਾਂ ਨੂੰ ਕਤਲ ਕਰਦੇ ਹਨ। ਉਹ ਆਪਣੇ ਦੁਸ਼ਮਣਾ ਨੂੰ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ। ਉਹ ਆਪਣੇ ਲੋਕਾਂ ਲਈ ਅਤੇ ਆਪਣੀ ਧਰਤੀ ਲਈ ਪਰਾਸਚਿਤ ਕਰਦਾ ਹੈ।”"
65ਮੂਸਾ ਲੋਕਾਂ ਨੂੰ ਆਪਣਾ ਗੀਤ ਸਿੱਖਾਉਂਦਾ ਹੈ ਮੂਸਾ ਅਤੇ ਨੂਨ ਦਾ ਪੁੱਤਰ ਯਹੋਸ਼ੁਆ ਆਏ ਅਤੇ ਇਸਰਾਏਲ ਦੇ ਲੋਕਾਂ ਦੇ ਸੁਣਨ ਲਈ ਉਨ੍ਹਾਂ ਨੇ ਆਪਣੇ ਗੀਤ ਦੇ ਸਾਰੇ ਸ਼ਬਦ ਗਾਏ।"

66ਜਦੋਂ ਮੂਸਾ ਸਾਰੇ ਇਸਰਾਏਲ ਨੂੰ ਇਹ ਬਿਵਸਥਾ ਦੱਸ ਹਟਿਆ,"
67ਉਸ ਨੇ ਉਨ੍ਹਾਂ ਨੂੰ ਆਖਿਆ, “ਤੁਹਾਨੂੰ ਉਨ੍ਹਾਂ ਸਾਰੇ ਆਦੇਸ਼ਾ ਉੱਤੇ ਧਿਆਨ ਦੇਣ ਦਾ ਪੱਕ ਕਰਨਾ ਚਾਹੀਦਾ ਹੈ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ। ਅਤੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਇਹ ਦੱਸੋ ਕਿ ਉਹ ਇਸ ਕਾਨੂੰਨ ਵਿੱਚਲੇ ਹੁਕਮਾਂ ਦਾ ਪੂਰੀ ਤਰ੍ਹਾਂ ਪਾਲਨ ਕਰਨ।"
68ਇਹ ਨਾ ਸੋਚੋ ਕਿ ਇਹ ਸਿੱਖਿਆਵਾ ਜ਼ਰੂਰੀ ਨਹੀਂ ਹਨ! ਇਹ ਤੁਹਾਡੀ ਜ਼ਿੰਦਗੀ ਹਨ! ਇਨ੍ਹਾਂ ਸਿੱਖਿਆਵਾ ਸਦਕਾ ਤੁਸੀਂ ਯਰਦਨ ਨਦੀ ਦੇ ਪਾਰ ਦੀ ਉਸ ਧਰਤੀ ਉੱਤੇ ਲੰਮੀ ਉਮਰ ਭੋਗੋਂਗੇ ਜਿਸ ਨੂੰ ਤੁਸੀਂ ਲੈਣ ਲਈ ਤਿਆਰ ਹੈ।”"
You have read Deuteronomy 28
68 verses