Lumina
Deuteronomy

Curses from Mount Ebal

Deuteronomy 27·Punjabi Bible

1ਭਾਵੇਂ ਤੁਹਾਨੂੰ ਧਰਤੀ ਦੇ ਦੂਰ ਦੁਰਾਡੇ ਹਿਸਿਆਂ ਵੱਲ ਭੇਜਿਆ ਗਿਆ ਸੀ, ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਕੱਠਿਆ ਕਰੇਗਾ ਅਤੇ ਉੱਥੋਂ ਵਾਪਸ ਲਿਆਵੇਗਾ।"

2ਯਹੋਵਾਹ ਤੁਹਾਨੂੰ ਉਸ ਧਰਤੀ ਉੱਤੇ ਲਿਆਵੇਗਾ ਜਿਹੜੀ ਤੁਹਾਡੇ ਤੁਹਾਡੇ ਪੁਰਖਿਆਂ ਕੋਲ ਸੀ, ਅਤੇ ਉਹ ਧਰਤੀ ਤੁਹਾਡੀ ਬਣ ਜਾਵੇਗੀ। ਉਹ ਤੁਹਾਨੂੰ ਅਸੀਂਸਾ ਦੇਵੇਗਾ ਅਤੇ ਤੁਹਾਡੇ ਕੋਲ ਤੁਹਾਡੇ ਪੁਰਿਖਆ ਨਾਲੋਂ ਵੀ ਵੱਧ ਹੋਵਗਾ। ਤੁਹਾਡੀ ਕੌਮ ਵਿੱਚ ਪਹਿਲਾ ਨਾਲੋਂ ਕਿਤੇ ਵੱਧ ਲੋਕ ਹੋਣਗੇ।"

3ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਦਿਲਾ ਅਤੇ ਤੁਹਾਡੇ ਬੱਚਿਆਂ ਦੇ ਦਿਲਾ ਦੀ ਸੁੰਨਤ ਕਰੇਗਾ। ਫ਼ੇਰ ਤੁਸੀਂ ਆਪਣੇ ਯਹੋਵਾਹ ਨੂੰ ਤਹੇ ਦਿਲੋਂ ਪਿਆਰ ਕਰੋਗੇ ਅਤੇ ਜੀਵੋਗੇ!"

4“ਫ਼ੇਰ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਰਜ਼ਾ ਨਾਲ ਉਹ ਸਾਰੀਆਂ ਮੰਦੀਆਂ ਘਟਨਾਵਾ ਤੁਹਾਡੇ ਦੁਸ਼ਮਣਾ ਨਾਲ ਵਾਪਰਨਗੀਆਂ। ਕਿਉਂਕਿ ਉਹ ਲੋਕ ਤੁਹਾਨੂੰ ਨਫ਼ਰਤ ਕਰਦੇ ਹਨ ਅਤੇ ਤੁਹਾਨੂੰ ਦੁੱਖ ਦਿੰਦੇ ਹਨ।"

5ਤੁਸੀਂ ਇੱਕ ਵਾਰ ਫ਼ੇਰ ਯਹੋਵਾਹ ਦੀ ਆਵਾਜ਼ ਦਾ ਪਾਲਣ ਕਰੋਂਗੇ। ਤੁਸੀਂ ਉਨ੍ਹਾਂ ਸਾਰੇ ਹੁਕਮਾ ਨੂੰ ਮੰਨੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ।"

Deuteronomy 27 illustration - Deuteronomy Chapter 27

6ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹਰ ਕੰਮ ਵਿੱਚ ਤੁਹਾਨੂੰ ਕਾਮਯਾਬੀ ਦੇਵੇਗਾ। ਉਹ ਤੁਹਾਨੂੰ ਬਹੁਤ ਔਲਾਦ ਦੀ ਅਸੀਸ ਦੇਵੇਗਾ। ਉਹ ਤੁਹਾਡੀਆਂ ਗਾਵਾਂ ਨੂੰ ਅਸੀਸ ਦੇਵੇਗਾ-ਉਨ੍ਹਾਂ ਦੇ ਬਹੁਤ ਸਾਰੇ ਵੱਛੇ ਹੋਣਗੇ। ਉਹ ਤੁਹਾਡੇ ਖੇਤਾਂ ਨੂੰ ਅਸੀਸ ਦੇਵੇਗਾ-ਉਨ੍ਹਾਂ ਵਿੱਚ ਬਹੁਤ ਚੰਗੀਆਂ ਫ਼ਸਲਾਂ ਹੋਣਗੀਆਂ। ਯਹੋਵਾਹ ਤੁਹਾਡਾ ਭਲਾ ਕਰੇਗਾ। ਯਹੋਵਾਹ ਇੱਕ ਵਾਰ ਫ਼ੇਰ ਤੁਹਾਡਾ ਭਲਾ ਕਰਕੇ ਪ੍ਰਸੰਨ ਹੋਵੇਗਾ ਜਿਹਾ ਕਿ ਉਹ ਤੁਹਾਡੇ ਪੁਰਖਿਆਂ ਦਾ ਭਲਾ ਕਰਕੇ ਹੁੰਦਾ ਸੀ।"

7ਪਰ ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਹੜੀਆਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਕਰਨ ਲਈ ਕਹਿੰਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਉਸ ਦੇ ਆਦੇਸ਼ ਮੰਨੋ ਅਤੇ ਉਨ੍ਹਾਂ ਅਸੂਲਾਂ ਉੱਤੇ ਚੱਲੋ ਜਿਹੜੇ ਸਿੱਖਿਆਵਾਂ ਦੀ ਇਸ ਪੁਸਤਕ ਵਿੱਚ ਲਿਖੇ ਹੋਏ ਹਨ। ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਹੁਕਮ ਪੂਰੇ ਦਿਲ ਨਾਲ ਅਤੇ ਆਤਮਾ ਨਾਲ ਮੰਨਣਾ ਚਾਹੀਦਾ ਹੈ। ਫ਼ੇਰ ਇਹ ਚੰਗੀਆਂ ਗੱਲਾਂ ਤੁਹਾਡੇ ਨਾਲ ਵਾਪਰਨਗੀਆਂ।"

8ਜੀਵਨ ਜਾਂ ਮੌਤ “ਇਹ ਆਦੇਸ਼ ਜਿਹੜਾ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਤੁਹਾਡੇ ਲਈ ਕੋਈ ਬਹੁਤਾ ਔਖਾ ਨਹੀਂ। ਇਹ ਦੂਰ ਦੁਰਾਡਾ ਨਹੀਂ ਹੈ।"

9ਇਹ ਆਦੇਸ਼ ਸਵਰਗ ਵਿੱਚ ਨਹੀਂ ਹੈ ਤਾਂ ਜੋ ਤੁਸੀਂ ਇਹ ਆਖ ਸੱਕੋ, ‘ਸਾਡੇ ਲਈ ਕਿਹੜਾ ਸਵਰਗ ਵਿੱਚ ਜਾਵੇਗਾ ਅਤੇ ਇਸ ਨੂੰ ਸਾਡੇ ਕੋਲ ਲੈ ਕੇ ਆਵੇਗਾ ਤਾਂ ਜੋ ਅਸੀਂ ਇਸ ਨੂੰ ਸੁਣ ਸੱਕੀਏ ਅਤੇ ਇਸ ਉੱਤੇ ਅਮਲ ਕਰ ਸੱਕੀਏ।’"

10ਇਹ ਆਦੇਸ਼ ਸਮੁੰਦਰ ਦੇ ਪਰਲੇ ਪਾਸੇ ਵੀ ਨਹੀਂ ਤਾਂ ਜੋ ਅਸੀਂ ਆਖ ਸੱਕੀਏ, ‘ਇਸ ਨੂੰ ਸਾਡੇ ਤੱਕ ਲਿਆਉਣ ਲਈ ਕਿਹੜਾ ਸਮੁੰਦਰ ਪਾਰ ਜਾਵੇਗਾ ਤਾਂ ਜੋ ਅਸੀਂ ਇਸ ਨੂੰ ਸੁਣ ਸੱਕੀਏ ਅਤੇ ਅਮਲ ਕਰ ਸੱਕੀਏ।’"

Deuteronomy 27 illustration - Deuteronomy Chapter 27

11ਨਹੀਂ, ਇਹ ਹੁਕਮ ਤਾਂ ਤੁਹਾਡੇ ਬਹੁਤ ਨਜ਼ਦੀਕ ਹੈ। ਇਹ ਤੁਹਾਡੇ ਮੂੰਹ ਵਿੱਚ ਅਤੇ ਤੁਹਾਡੇ ਦਿਲ ਵਿੱਚ ਹੈ। ਇਸ ਲਈ ਤੁਸੀਂ ਇਸ ਨੂੰ ਮੰਨ ਸੱਕਦੇ ਹੋ।"

12“ਅੱਜ ਮੈਂ ਤੁਹਾਨੂੰ ਜੀਵਨ ਅਤੇ ਮੌਤ ਵਿੱਚਕਾਰ ਅਤੇ ਨੇਕੀ ਅਤੇ ਬਦੀ ਵਿੱਚਕਾਰ ਚੋਣ ਕਰਨ ਦਾ ਮੌਕਾ ਦਿੱਤਾ ਹੈ।"

13ਅੱਜ ਮੈਂ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪਿਆਰ ਕਰਨ ਦਾ ਅਤੇ ਉਸ ਦੇ ਹੁਕਮਾਂ, ਨਿਆਵਾਂ ਅਤੇ ਬਿਧੀਆਂ ਉੱਤੇ ਚੱਲਣ ਦਾ ਹੁਕਮ ਦਿੰਦਾ ਹਾਂ। ਫ਼ੇਰ ਤੁਸੀਂ ਜੀਵੋਗੇ ਅਤੇ ਗਿਣਤੀ ਵਿੱਚ ਵੱਧ ਜਾਵੋਂਗੇ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਸ ਵਿੱਚ ਤੁਸੀਂ ਦਾਖਲ ਹੋਕੇ ਆਪਣੀ ਬਨਾਉਣ ਜਾ ਰਹੇ ਹੋ।"

14ਪਰ ਜੇ ਤੁਸੀਂ ਯਹੋਵਾਹ ਤੋਂ ਹਟ ਜਾਵੋਂਗੇ ਅਤੇ ਉਸ ਦੇ ਬਚਨਾ ਨੂੰ ਸੁਣਨ ਤੋਂ ਇਨਕਾਰ ਕਰੋਗੇ, ਜੇ ਤੁਸੀਂ ਹੋਰਨਾ ਦੇਵਿਤਆਂ ਦੀ ਉਪਾਸਨਾ ਲਈ ਉਤਸਾਹਿਤ ਕੀਤੇ ਜਾਂਦੇ ਹੋ,"

15ਤਾਂ ਤੁਸੀਂ ਤਬਾਹ ਕੀਤੇ ਜਾਵੋਂਗੇ। ਮੈਂ ਤੁਹਾਨੂੰ ਚਿਤਾਵਨੀ ਦੇ ਰਿਹਾ ਹਾਂ, ਜੇ ਤੁਸੀਂ ਯਹੋਵਾਹ ਤੋਂ ਮੁੱਖ ਮੋੜੋਂਗੇ, ਤੁਸੀਂ ਯਰਦਨ ਨਦੀ ਦੇ ਪਾਰ ਦੀ ਉਸ ਧਰਤੀ ਵਿੱਚ ਬਹੁਤੀ ਦੇਰ ਜਿਉਂਦੇ ਨਹੀਂ ਰਹੋਂਗੇ ਜਿਸ ਵਿੱਚ ਤੁਸੀਂ ਦਾਖਲ ਹੋਕੇ ਆਪਣੀ ਬਨਾਉਣ ਲਈ ਜਾ ਰਹੇ ਹੋ।"

Deuteronomy 27 illustration - Deuteronomy Chapter 27

16“ਅੱਜ ਮੈਂ ਤੁਹਾਨੂੰ ਦੋ ਰਸਤਿਆਂ ਵਿੱਚ ਇੱਕ ਦੀ ਚੋਣ ਕਰਨ ਦਾ ਮੌਕਾ ਦੇ ਰਿਹਾ ਹਾਂ। ਅਤੇ ਮੈਂ ਧਰਤੀ ਅਤੇ ਆਕਾਸ਼ ਨੂੰ ਤੁਹਾਡੀ ਚੋਣ ਦੇ ਗਵਾਹ ਹੋਣ ਲਈ ਆਖ ਰਿਹਾ ਹਾਂ। ਤੁਸੀਂ ਜਾਂ ਤਾਂ ਜੀਵਨ ਅਤੇ ਜਾਂ ਮੌਤ ਚੁਣ ਸੱਕਦੇ ਹੋ। ਪਹਿਲੀ ਚੋਣ ਤੁਹਾਡੇ ਲਈ ਅਸੀਸ ਤੇ ਦੂਸਰੀ ਚੋਣ ਸਰਾਪ ਹੋਵੇਗੀ। ਇਸ ਲਈ ਜੀਵਨ ਦੀ ਚੋਣ ਕਰੋ! ਫ਼ੇਰ ਤੁਸੀਂ ਅਤੇ ਤੁਹਾਡੇ ਬੱਚੇ ਜਿਉਣਗੇ।"

17ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪਿਆਰ ਕਰੋ ਅਤੇ ਉਸਦਾ ਹੁਕਮ ਮੰਨੋ। ਉਸ ਨੂੰ ਕਦੇ ਵੀ ਨਾ ਛੱਡੋ! ਕਿਉਂਕਿ ਯਹੋਵਾਹ ਤੁਹਾਡਾ ਜੀਵਨ ਹੈ। ਅਤੇ ਯਹੋਵਾਹ ਤੁਹਾਨੂੰ ਉਸ ਧਰਤੀ ਉੱਤੇ ਲੰਮੀ ਉਮਰ ਦੇਵੇਗਾ ਜਿਹੜੀ ਉਸ ਨੇ ਤੁਹਾਡੇ ਪੁਰਖਿਆਂ-ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ।”"

18ਯਹੋਸ਼ੁਆ ਨਵਾਂ ਆਗੂ ਹੋਵੇਗਾ ਫ਼ੇਰ ਮੂਸਾ ਗਿਆ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਸ਼ਬਦ ਆਖੇ।"

19ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਹੁਣ 120 ਸਾਲ ਦਾ ਹੋ ਗਿਆ ਹਾਂ। ਮੈਂ ਹੁਣ ਹੋਰ ਤੁਹਾਡੀ ਅਗਵਾਈ ਨਹੀਂ ਕਰ ਸੱਕਦਾ। ਯਹੋਵਾਹ ਨੇ ਮੈਨੂੰ ਆਖਿਆ ਸੀ: ‘ਤੂੰ ਯਰਦਨ ਨਦੀ ਦੇ ਪਾਰ ਨਹੀ ਜਾਵੇਂਗਾ’"

20ਪਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਸਾਂ ਲੋਕਾਂ ਦੀ ਉਸ ਧਰਤੀ ਵਿੱਚ ਅਗਵਾਈ ਕਰੇਗਾ! ਯਹੋਵਾਹ ਇਨ੍ਹਾਂ ਕੌਮਾਂ ਨੂੰ ਤੁਹਾਡੇ ਲਈ ਤਬਾਹ ਕਰ ਦੇਵੇਗਾ। ਤੁਸੀਂ ਉਨ੍ਹਾਂ ਦੀ ਧਰਤੀ ਉਨ੍ਹਾਂ ਪਾਸੋਂ ਖੋਹ ਲਵੋਂਗੇ। ਪਰ ਯਹੋਵਾਹ ਨੇ ਆਖਿਆ ਸੀ ਕਿ ਯਹੋਸ਼ੁਆ ਨੂੰ ਤੁਹਾਡੀ ਅਗਵਾਈ ਕਰਨੀ ਚਾਹੀਦੀ ਹੈ।"

Deuteronomy 27 illustration - Deuteronomy Chapter 27

21“ਯਹੋਵਾਹ ਨੇ ਸੀਹੋਨ ਅਤੇ ਓਗ ਨੂੰ ਤਬਾਹ ਕੀਤਾ। ਯਹੋਵਾਹ ਨੇ ਉਨ੍ਹਾਂ ਅਮੋਰੀ ਰਾਜਿਆਂ ਨੂੰ ਤਬਾਹ ਕਰ ਦਿੱਤਾ ਅਤੇ ਉਹੀ ਗੱਲ ਇੱਕ ਵਾਰ ਫ਼ੇਰ ਤੁਹਾਡੇ ਲਈ ਕਰੇਗਾ!"

22ਯਹੋਵਾਹ ਤੁਹਾਡੀ ਇਨ੍ਹਾਂ ਕੌਮਾ ਨੂੰ ਹਰਾਉਣ ਵਿੱਚ ਮਦਦ ਕਰੇਗਾ। ਪਰ ਤੁਹਾਨੂੰ ਉਨ੍ਹਾਂ ਨਾਲ ਹਰ ਉਹੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਮੈਂ ਤੁਹਾਨੂੰ ਕਰਨ ਲਈ ਆਖੀ ਸੀ।"

23ਮਜ਼ਬੂਤ ਅਤੇ ਬਹਾਦਰ ਬਣੋ। ਉਨ੍ਹਾਂ ਲੋਕਾਂ ਕੋਲੋਂ ਭੈਭੀਤ ਨਾ ਹੋਵੋ! ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਨਾਲ ਹੈ। ਉਹ ਤੁਹਾਨੂੰ ਛੱਡ ਕੇ ਨਹੀਂ ਜਾਵੇਗਾ।”"

24ਫ਼ੇਰ ਮੂਸਾ ਨੇ ਯਹੋਸ਼ੁਆ ਨੂੰ ਸੱਦਿਆ। ਇਸਰਾਏਲ ਦੇ ਸਾਰੇ ਲੋਕ ਦੇਖ ਰਹੇ ਹਨ ਜਦੋਂ ਮੂਸਾ ਨੇ ਯਹੋਸ਼ੁਆ ਨੂੰ ਆਖਿਆ, “ਤਕੜਾ ਅਤੇ ਬਹਾਦਰ ਬਣੀ। ਤੂੰ ਇਨ੍ਹਾਂ ਲੋਕਾਂ ਦੀ ਉਸ ਧਰਤੀ ਵੱਲ ਅਗਵਾਈ ਕਰੇਂਗਾ ਜਿਸਦਾ ਯਹੋਵਾਹ ਨੇ ਇਨ੍ਹਾਂ ਦੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਤੂੰ ਇਨ੍ਹਾਂ ਦੀ ਇਸ ਧਰਤੀ ਨੂੰ ਆਪਣਾ ਬਨਾਉਣ ਵਿੱਚ ਮਦਦ ਕਰੇਗਾ।"

25ਯਹੋਵਾਹ ਤੇਰੀ ਅਗਵਾਈ ਕਰੇਗਾ। ਉਹ ਖੁਦ ਤੇਰੇ ਨਾਲ ਹੈ। ਉਹ ਤੈਨੂੰ ਛੱਡ ਕੇ ਨਹੀਂ ਜਾਵੇਗਾ। ਕੋਈ ਫ਼ਿਕਰ ਨਾ ਕਰੀ। ਭੈਭੀਤ ਨਾ ਹੋਵੀ।”"

Deuteronomy 27 illustration - Deuteronomy Chapter 27

26ਮੂਸਾ ਸਿੱਖਿਆਵਾਂ ਲਿਖਦਾ ਹੈ ਫ਼ੇਰ ਮੂਸਾ ਨੇ ਬਿਵਸਥਾ ਨੂੰ ਲਿਖਕੇ ਲੇਵੀ ਪਰਿਵਾਰ-ਸਮੂਹ ਦੇ ਜਾਜਕਾਂ ਨੂੰ ਦੇ ਦਿੱਤੀ। ਉਨ੍ਹਾਂ ਦਾ ਕੰਮ ਯਹੋਵਾਹ ਦੇ ਇਕਰਾਰਨਾਮੇ ਵਾਲੇ ਸੰਦੂਕ ਨੂੰ ਚੁੱਕਣਾ ਸੀ। ਮੂਸਾ ਨੇ ਇਹ ਬਿਵਸਥਾ ਇਸਰਾਏਲ ਦੇ ਸਾਰੇ ਬਜ਼ੁਰਗਾ ਨੂੰ ਵੀ ਦਿੱਤੀ।"

Chapter Complete

You have read Deuteronomy 27

26 verses