1ਇਸ ਇਕਰਾਰਨਾਮੇ ਰਾਹੀਂ ਯਹੋਵਾਹ ਤੁਹਾਨੂੰ ਆਪਣੇ ਖਾਸ ਬੰਦੇ ਬਣਾ ਰਿਹਾ ਹੈ। ਅਤੇ ਉਹ ਖੁਦ ਤੁਹਾਡਾ ਪਰਮੇਸ਼ੁਰ ਬਣ ਜਾਵੇਗਾ। ਉਸ ਨੇ ਇਹ ਤੁਹਾਨੂੰ ਦੱਸਿਆ ਸੀ। ਉਸ ਨੇ ਇਹ ਇਕਰਾਰ ਤੁਹਾਡੇ ਪੁਰਖਿਆਂ-ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤਾ ਸੀ।"
2ਯਹੋਵਾਹ ਇਹ ਇਕਰਾਰਨਾਮਾ, ਆਪਣੇ ਇਕਰਾਰਾ ਸਮੇਤ, ਸਿਰਫ਼ ਤੁਹਾਡੇ ਲੋਕਾਂ ਨਾਲ ਨਹੀਂ ਕਰ ਰਿਹਾ।"
3ਉਹ ਇਹ ਇਕਰਾਰਨਾਮਾ ਸਾਡੇ ਸਾਰਿਆਂ ਨਾਲ ਕਰ ਰਿਹਾ ਹੈ ਜਿਹੜੇ ਅੱਜ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁੱਖ ਖੜ੍ਹੇ ਹਾਂ। ਪਰ ਇਹ ਇਕਰਾਰਨਾਮਾ ਸਾਡੇ ਉੱਤਰਾਧਿਕਾਰੀਆਂ ਨਾਲ ਵੀ ਹੈ ਜਿਹੜੇ ਅੱਜ ਇੱਥੇ ਸਾਡੇ ਨਾਲ ਨਹੀਂ ਹਨ।"
4ਤੁਹਾਨੂੰ ਯਾਦ ਹੈ ਕਿ ਅਸੀਂ ਮਿਸਰ ਦੀ ਧਰਤੀ ਉੱਤੇ ਕਿਵੇਂ ਰਹਿੰਦੇ ਸਾਂ। ਅਤੇ ਤੁਹਾਨੂੰ ਇਹ ਵੀ ਯਾਦ ਹੈ ਕਿ ਅਸੀਂ ਕਿਵੇਂ ਉਨ੍ਹਾਂ ਦੇਸ਼ਾਂ ਵਿੱਚੋਂ ਲੰਘਕੇ ਇੱਥੇ ਆਏ ਹਾਂ।"
5ਤੁਸੀਂ ਉਨ੍ਹਾਂ ਦੀਆਂ ਘਿਰਣਾਯੋਗ ਚੀਜ਼ਾਂ ਦੇਖੀਆਂ-ਉਹ ਬੁੱਤ ਜਿਹੜੇ ਉਨ੍ਹਾਂ ਨੇ ਲੱਕੜ, ਪੱਥਰ, ਚਾਂਦੀ ਅਤੇ ਸੋਨੇ ਤੋਂ ਬਣਾਏ ਹੋਏ ਸਨ।"

6ਇਹ ਗੱਲ ਯਕੀਨੀ ਬਣਾਉ ਕਿ ਅੱਜ ਇੱਥੇ ਕਦੇ ਵੀ ਆਦਮੀ, ਔਰਤ, ਪਰਿਵਾਰ ਜਾਂ ਪਰਿਵਾਰ-ਸਮੂਹ ਯਹੋਵਾਹ, ਸਾਡੇ ਪਰਮੇਸ਼ੁਰ, ਤੋਂ ਨਹੀਂ ਪਰਤ ਜਾਵੇਗਾ। ਕਿਸੇ ਨੂੰ ਵੀ ਹੋਰਨਾ ਦੇਸ਼ਾ ਦੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ। ਜਿਹੜੇ ਲੋਕ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਦੇ ਹਨ ਜ਼ਹਿਰੀਲੀਆਂ ਜੜ੍ਹਾਂ ਵਰਗੇ ਹਨ ਜੋ ਕੌੜੇ ਫ਼ਲ ਪੈਦਾ ਕਰਦੀਆਂ ਹਨ।"
7“ਇਹ ਸੰਭਵ ਹੈ ਕਿ ਕੋਈ ਬੰਦਾ ਇਨ੍ਹਾਂ ਸਰਾਪਾਂ ਬਾਰੇ ਸੁਣੇ ਅਤੇ ਇਹ ਆਖਕੇ ਆਪਣੇ-ਆਪ ਨੂੰ ਤਸੱਲੀ ਦੇਵੇ, ‘ਮੈਂ ਉਹੋ ਕੁਝ ਕਰਦਾ ਰਹਾਂਗਾ ਜੋ ਮੈਂ ਚਾਹੁੰਦਾ ਹਾਂ, ਮੇਰੇ ਨਾਲ ਕੁਝ ਵੀ ਮਾੜਾ ਨਹੀਂ ਵਾਪਰੇਗਾ।’ ਉਹ ਬੰਦਾ ਸਿਰਫ਼ ਆਪਣੇ ਨਾਲ ਹੀ ਨਹੀਂ ਸਗੋਂ ਹੋਰਨਾ ਨੇਕ ਬੰਦਿਆਂ ਨਾਲ ਵਾਪਰਨ ਵਾਲੀਆਂ ਮੰਦੀਆਂ ਘਟਨਾਵਾ ਲਈ ਵੀ ਜ਼ਿੰਮੇਵਾਰ ਹੋਵੇਗਾ।"
8ਯਹੋਵਾਹ ਉਸ ਬੰਦੇ ਨੂੰ ਮਾਫ਼ ਨਹੀਂ ਕਰੇਗਾ। ਉਹ ਉਸ ਬੰਦੇ ਦੇ ਬਹੁਤ ਪਰੇਸ਼ਾਨ ਅਤੇ ਗੁੱਸੇ ਹੋਵੇਗਾ ਅਤੇ ਉਹ ਉਸ ਬੰਦੇ ਨੂੰ ਇਸਰਾਏਲ ਦੇ ਹੋਰਨਾ ਪਰਿਵਾਰ-ਸਮੂਹਾਂ ਨਾਲੋਂ ਵੱਖ ਕਰ ਦੇਵੇਗਾ। ਉਹ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਉਹ ਸਾਰੀਆਂ ਮੰਦੀਆਂ ਗੱਲਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਉਸ ਬੰਦੇ ਨਾਲ ਵਾਪਰਨਗੀਆਂ। ਇਹ ਗੱਲਾਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਇਕਰਾਰਨਾਮੇ ਦਾ ਹਿੱਸਾ ਹਨ।"
9“ਭਵਿੱਖ ਵਿੱਚ, ਤੁਹਾਡੇ ਉੱਤਰਾਧਿਕਾਰੀ ਅਤੇ ਦੂਰ ਦੁਰਾਡੇ ਦੇ ਦੇਸ਼ਾਂ ਦੇ ਵਿਦੇਸ਼ੀ ਦੇਖਣਗੇ ਕਿ ਇਹ ਧਰਤੀ ਕਿਵੇਂ ਤਬਾਹ ਹੋ ਗਈ ਸੀ। ਉਹ ਉਨ੍ਹਾਂ ਬਿਮਾਰੀਆਂ ਨੂੰ ਦੇਖਣਗੇ ਜਿਹੜੀਆਂ ਯਹੋਵਾਹ ਨੇ ਇੱਥੇ ਭੇਜੀਆਂ ਸਨ।"
10ਸਾਰੀ ਧਰਤੀ ਬੇਕਾਰ ਹੋਵੇਗੀ-ਲੂਣ ਲਗੀ ਬਲਦੀ ਹੋਈ ਗੰਧਕ ਨਾਲ ਤਬਾਹ ਹੋਈ ਧਰਤੀ। ਧਰਤੀ ਉੱਤੇ ਕੋਈ ਵੀ ਪੌਦਾ ਨਹੀਂ ਹੋਵੇਗਾ ਇੱਥੇ ਕੁਝ ਵੀ ਨਹੀਂ ਉੱਗੇਗਾ-ਘਾਹ ਫ਼ੂਸ ਵੀ ਨਹੀਂ। ਇਸ ਧਰਤੀ ਸਦੂਮ, ਅਮੂਰਾਹ, ਅਦਮਾਹ ਅਤੇ ਸਬੋਈਮ ਦੀ ਤਰ੍ਹਾਂ ਤਬਾਹ ਹੋ ਜਾਵੇਗੀ, ਜਿਨ੍ਹਾਂ ਸ਼ਹਿਰਾਂ ਨੂੰ ਯਹੋਵਾਹ ਨੇ ਕਹਿਰਵਾਨ ਹੋਕੇ ਤਬਾਹ ਕਰ ਦਿੱਤਾ ਸੀ।"

11“ਹੋਰ ਸਾਰੀਆਂ ਕੌਮਾ ਪੁੱਛਣਗੀਆਂ, ‘ਯਹੋਵਾਹ ਨੇ ਇਸ ਧਰਤੀ ਨਾਲ ਅਜਿਹਾ ਕਿਉਂ ਕੀਤਾ? ਉਹ ਇੰਨਾ ਕਹਿਰਵਾਨ ਕਿਉਂ ਸੀ?’"
12ਜਵਾਬ ਇਹ ਹੋਵੇਗਾ: ‘ਯਹੋਵਾਹ ਇਸ ਲਈ ਗੁੱਸੇ ਵਿੱਚ ਹੈ ਕਿਉਂਕਿ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦਾ ਇੱਕਰਾਨਾਮਾ, ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ ਦਾ ਇਕਰਾਰਨਾਮਾ ਛੱਡ ਦਿੱਤਾ ਸੀ। ਉਨ੍ਹਾਂ ਨੇ ਉਸ ਇਕਰਾਰਨਾਮੇ ਉੱਪਰ ਚੱਲਣਾ ਛੱਡ ਦਿੱਤਾ ਸੀ ਜਿਹੜਾ ਯਹੋਵਾਹ ਨੇ ਉਨ੍ਹਾਂ ਨਾਲ ਉਦੋਂ ਕੀਤਾ ਸੀ ਜਦੋਂ ਉਹ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਲਿਆਇਆ ਸੀ।"
13ਇਸਰਾਏਲ ਦੇ ਲੋਕਾਂ ਨੇ ਹੋਰਨਾ ਦੇਵਤਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ-ਜਿਨ੍ਹਾਂ ਦੇਵਤਿਆਂ ਦੀ ਉਨ੍ਹਾਂ ਨੇ ਕਦੇ ਵੀ ਉਪਾਸਨਾ ਨਹੀਂ ਕੀਤੀ ਸੀ। ਯਹੋਵਾਹ ਨੇ ਆਪਣੇ ਲੋਕਾਂ ਨੂੰ ਆਖਿਆ ਸੀ ਕਿ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਨਾ ਕਰਨ।"
14ਇਹੀ ਕਾਰਣ ਹੈ ਕਿ ਯਹੋਵਾਹ ਇਸ ਧਰਤੀ ਦੇ ਲੋਕਾਂ ਉੱਤੇ ਬਹੁਤ ਕਹਿਰਵਾਨ ਹੋ ਗਿਆ ਸੀ। ਇਸ ਲਈ ਉਸ ਨੇ ਉਨ੍ਹਾਂ ਲਈ ਉਹ ਸਾਰੇ ਸਰਾਪ ਲਿਆਂਦੇ ਜਿਹੜੇ ਇਸ ਕਿਤਾਬ ਵਿੱਚ ਲਿਖੇ ਹੋਏ ਹਨ।"
15ਯਹੋਵਾਹ ਬਹੁਤ ਗੁੱਸੇ ਅਤੇ ਪਰੇਸ਼ਾਨ ਹੋ ਗਿਆ ਸੀ। ਇਸ ਲਈ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਬਾਹਰ ਲੈ ਆਇਆ। ਉਸ ਨੇ ਉਨ੍ਹਾਂ ਨੂੰ ਕਿਸੇ ਹੋਰ ਧਰਤੀ ਉੱਤੇ ਪਾ ਦਿੱਤਾ ਜਿੱਥੇ ਉਹ ਅੱਜ ਤੀਕ ਹਨ।’"

16“ਕੁਝ ਹੋਰ ਵੀ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਯਹੋਵਾਹ ਸਾਡੇ ਪਰਮੇਸ਼ੁਰ ਨੇ ਗੁਪਤ ਰੱਖਿਆ ਹੈ। ਸਿਰਫ਼ ਉਹੀ ਉਨ੍ਹਾਂ ਗੱਲਾਂ ਬਾਰੇ ਜਾਣਦਾ ਹੈ। ਪਰ ਯਹੋਵਾਹ ਨੇ ਸਾਨੂੰ ਕੁਝ ਗੱਲਾਂ ਦੱਸ ਦਿੱਤੀਆਂ ਹਨ। ਅਤੇ ਉਹ ਸਿੱਖਿਆਵਾ ਸਾਡੇ ਲਈ ਅਤੇ ਸਾਡੇ ਉੱਤਰਾਧਿਕਾਰੀਆਂ ਲਈ ਹਮੇਸ਼ਾ ਵਾਸਤੇ ਹਨ! ਅਤੇ ਸਾਨੂੰ ਸਾਰਿਆਂ ਨੂੰ ਉਸ ਨੇਮ ਦੇ ਸਾਰੇ ਆਦੇਸ਼ ਮੰਨਣੇ ਚਾਹੀਦੇ ਹਨ।"
17ਇਸਰਾਏਲੀ ਆਪਣੀ ਧਰਤੀ ਉੱਤੇ ਵਾਪਿਸ ਪਰਤਨਗੇ “ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖੀਆਂ ਹਨ, ਤੁਹਾਡੇ ਨਾਲ ਵਾਪਰਨਗੀਆਂ। ਤੁਸੀਂ ਅਸੀਸਾਂ ਤੋਂ ਚੰਗੀਆਂ ਚੀਜ਼ਾਂ ਪ੍ਰਾਪਤ ਕਰੋਂਗੇ ਅਤੇ ਸਰਾਪਾ ਤੋਂ ਮੰਦੀਆਂ ਚੀਜ਼ਾਂ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੂਰ ਹੋਰਨਾ ਦੇਸ਼ਾਂ ਵਿੱਚ ਭੇਜੇਗਾ ਅਤੇ ਫ਼ੇਰ ਤੁਸੀਂ ਆਪਣੇ ਹੋਸ਼ ਵਿੱਚ ਆ ਜਾਵੋਂਗੇ।"
18ਉਸ ਸਮੇਂ, ਤੁਸੀਂ ਅਤੇ ਤੁਹਾਡੇ ਉੱਤਰਾਧਿਕਾਰੀ ਯਹੋਵਾਹ, ਆਪਣੇ ਪਰਮੇਸ਼ੁਰ, ਵੱਲ ਪਰਤ ਆਵੋਂਗੇ। ਤੁਸੀਂ ਤਨੋ-ਮਨੋ ਅਤੇ ਪੂਰੀ ਤਰ੍ਹਾਂ ਉਸ ਦੇ ਉਨ੍ਹਾਂ ਆਦੇਸ਼ਾ ਦਾ ਪਾਲਣ ਕਰੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੱਤੇ ਹਨ।"
19ਫ਼ੇਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਉੱਪਰ ਮਿਹਰਬਾਨ ਹੋਵੇਗਾ। ਯਹੋਵਾਹ ਤੁਹਾਨੂੰ ਫ਼ੇਰ ਤੋਂ ਆਜ਼ਾਦ ਕਰ ਦੇਵੇਗਾ ਅਤੇ ਤੁਹਾਨੂੰ ਉਨ੍ਹਾਂ ਦੇਸ਼ਾਂ ਵਿੱਚੋਂ ਫ਼ੇਰ ਵਾਪਸ ਲਿਆਵੇਗਾ ਜਿਨ੍ਹਾਂ ’ਚ ਉਸ ਨੇ ਉਸ ਨੂੰ ਖਿਡਾਇਆ ਸੀ।"
You have read Deuteronomy 26
19 verses