1ਫ਼ੌਜੀ ਡੇਰੇ ਨੂੰ ਸਾਫ਼ ਰੱਖਣਾ “ਜਦੋਂ ਤੁਹਾਡੀ ਫ਼ੌਜ ਤੁਹਾਡੇ ਦੁਸ਼ਮਣਾ ਨਾਲ ਲੜਨ ਜਾਵੇ ਤਾਂ ਹਰ ਉਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਹੜੀ ਤੁਹਾਨੂੰ ਅਪਵਿੱਤਰ ਕਰਦੀ ਹੋਵੇ।"
2ਜੇ ਉੱਥੇ ਕੋਈ ਅਜਿਹਾ ਆਦਮੀ ਹੈ ਜਿਹੜਾ ਰਾਤ ਵੇਲੇ ਆਪਣੀ ਨੀਂਦ ਵਿੱਚ ਸੁਪਨਦੋਸ਼ ਕਾਰਣ ਪਲੀਤ ਹੋ ਗਿਆ ਹੋਵੇ, ਉਸ ਨੂੰ ਡੇਰੇ ਤੋਂ ਬਾਹਰ ਜਾਕੇ, ਸ਼ਾਮ ਤੀਕ ਉੱਥੇ ਰਹਿਣਾ ਚਾਹੀਦਾ ਹੈ।"
3ਤਾਂ, ਸ਼ਾਮ ਹੋਣ ਤੇ, ਉਸ ਬੰਦੇ ਨੂੰ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਅਤੇ ਜਦੋਂ ਸੂਰਜ ਛੁਪ ਜਾਵੇ, ਉਹ ਡੇਰੇ ਵਿੱਚ ਵਾਪਸ ਆ ਸੱਕਦਾ ਹੈ।"
4“ਤੁਹਾਡੇ ਡੇਰੇ ਦੇ ਬਾਹਰ ਅਜਿਹੀ ਥਾਂ ਜ਼ਰੂਰ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਹਾਜ਼ਤ ਰਫ਼ਾ ਕਰ ਸੱਕੋ।"
5ਆਪਣੇ ਹਥਿਆਰਾਂ ਨਾਲ ਧਰਤੀ ਖੋਦਣ ਲਈ ਇੱਕ ਡੰਡਾ ਵੀ ਰੱਖੋ। ਫ਼ੇਰ ਹਾਜ਼ਤ ਰਫ਼ਾ ਕਰਨ ਤੋਂ ਬਾਦ ਤੁਸੀਂ ਉਸ ਨੂੰ ਢੱਕਣ ਲਈ ਟੋਆ ਪੁੱਟੋ।"

6ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਦੁਸ਼ਮਣਾ ਨੂੰ ਹਰਾਉਣ ਵਿੱਚ ਸਹਾਇਤਾ ਕਰਨ ਲਈ ਤੁਹਾਡੇ ਨਾਲ ਤੁਹਾਡੇ ਡੇਰੇ ਵਿੱਚ ਹੈ। ਇਸ ਲਈ ਡੇਰੇ ਨੂੰ ਪਵਿੱਤਰ ਰਹਿਣਾ ਚਾਹੀਦਾ ਹੈ। ਫ਼ੇਰ ਯਹੋਵਾਹ ਨੂੰ ਕੋਈ ਘਿਰਣਿਤ ਸ਼ੈਅ ਨਜ਼ਰ ਨਹੀਂ ਆਵੇਗੀ ਅਤੇ ਉਹ ਤੁਹਾਨੂੰ ਛੱਡ ਕੇ ਨਹੀਂ ਜਾਵੇਗਾ।"
7ਹੋਰ ਕਾਨੂੰਨ “ਜੇ ਕੋਈ ਗੁਲਾਮ ਆਪਣੇ ਮਾਲਕ ਕੋਲੋਂ ਭੱਜਕੇ ਤੁਹਾਡੇ ਕੋਲ ਆ ਜਾਂਦਾ ਹੈ, ਤੁਹਾਨੂੰ ਇਸ ਗੁਲਾਮ ਨੂੰ ਉਸ ਦੇ ਸੁਆਮੀ ਨੂੰ ਵਾਪਸ ਨਹੀਂ ਕਰਨਾ ਚਾਹੀਦਾ।"
8ਇਹ ਗੁਲਾਮ ਤੁਹਾਡੇ ਨਾਲ ਜਿੱਥੇ ਚਾਹੇ ਰਹਿ ਸੱਕਦਾ ਹੈ। ਉਹ ਆਪਣੇ ਚੁਣੇ ਹੋਏ ਕਿਸੇ ਵੀ ਸ਼ਹਿਰ ਵਿੱਚ ਰਹਿ ਸੱਕਦਾ ਹੈ। ਤੁਹਾਨੂੰ ਉਸ ਨੂੰ ਕਸ਼ਟ ਨਹੀਂ ਦੇਣਾ ਚਾਹੀਦਾ।"
9“ਇਸਰਾਏਲੀ ਮਰਦ ਜਾਂ ਔਰਤ ਨੂੰ ਕਦੇ ਵੀ ਮੰਦਰ ਦੀ ਵੇਸਵਾ ਨਹੀਂ ਬਨਣਾ ਚਾਹੀਦਾ।"
10ਮਰਦ ਜਾਂ ਔਰਤ ਵੇਸਵਾ ਦੇ ਕਮਾਏ ਹੋਏ ਧੰਨ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ ਦੇ ਖਾਸ ਸਥਾਨ ਉੱਤੇ ਨਹੀਂ ਲਿਆਉਣਾ ਚਾਹੀਦਾ। ਕੋਈ ਬੰਦਾ ਉਸ ਧੰਨ ਨੂੰ ਉਨ੍ਹਾਂ ਚੀਜ਼ਾਂ ਲਈ ਨਹੀਂ ਵਰਤ ਸੱਕਦਾ ਜਿਹੜੀਆਂ ਉਸ ਨੇ ਯਹੋਵਾਹ ਨੂੰ ਦੇਣ ਦਾ ਇਕਰਾਰ ਕੀਤਾ ਸੀ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਜਿਨਸੀ ਪਾਪ ਲਈ ਆਪਣੇ ਜਿਸਮਾ ਦਾ ਵਪਾਰ ਕਰਦੇ ਹਨ।"

11“ਜਦੋਂ ਤੁਸੀਂ ਕਿਸੇ ਦੂਸਰੇ ਇਸਰਾਏਲੀ ਨੂੰ ਕੋਈ ਚੀਜ਼ ਉਧਾਰ ਦੇਵੋ ਤਾਂ ਤੁਹਾਨੂੰ ਉਸ ਉੱਤੇ ਸੂਦ ਨਹੀਂ ਲੈਣਾ ਚਾਹੀਦਾ। ਪੈਸੇ ਉੱਤੇ ਭੋਜਨ ਉੱਤੇ ਜਾਂ ਕਿਸੇ ਵੀ ਅਜਿਹੀ ਚੀਜ਼ ਉੱਤੇ ਸੂਦ ਨਹੀਂ ਲੈਣਾ ਜਿਸ ਉੱਤੇ ਸੂਦ ਲਿਆ ਜਾ ਸੱਕਦਾ ਹੋਵੇ,"
12ਤੁਸੀਂ ਕਿਸੇ ਵਿਦੇਸ਼ੀ ਪਾਸੋਂ ਸੂਦ ਲੈ ਸੱਕਦੇ ਹੋ। ਪਰ ਕਿਸੇ ਦੂਸਰੇ ਇਸਰਾਏਲੀ ਕੋਲੋਂ ਸੂਦ ਵਸੂਲ ਨਹੀਂ ਕਰਨਾ। ਜੇ ਤੁਸੀਂ ਇਨ੍ਹਾਂ ਬਿਧੀਆਂ ਦਾ ਪਾਲਨ ਕਰੋਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਜਿੱਥੇ ਤੁਸੀਂ ਰਹਿਣ ਲਈ ਜਾ ਰਹੇ ਹੋ, ਹਰ ਤਰ੍ਹਾਂ ਨਾਲ ਬਰਕਤ ਦੇਵੇਗਾ।"
13“ਜਦੋਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਕੋਈ ਇਕਰਾਰ ਕਰੋ ਤਾਂ ਕਦੇ ਵੀ ਇਕਰਾਰ ਕੀਤੀ ਹੋਈ ਚੀਜ਼ ਦੇਣ ਵਿੱਚ ਢਿੱਲ ਨਾ ਲਾਉ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਮੰਗ ਕਰੇਗਾ ਕਿ ਤੁਸੀਂ ਉਸ ਨੂੰ ਅਦਾ ਕਰੋ। ਜੇ ਤੁਸੀਂ ਉਹ ਚੀਜ਼ਾਂ ਨਹੀਂ ਦੇਵੋਂਗੇ ਜਿਨ੍ਹਾਂ ਦਾ ਇਕਰਾਰ ਕੀਤਾ ਸੀ ਤਾਂ ਤੁਸੀਂ ਪਾਪ ਕਰ ਰਹੇ ਹੋਵੋਂਗੇ।"
14ਜੇ ਤੁਸੀਂ ਕੋਈ ਇਕਰਾਰ ਨਹੀਂ ਕੀਤਾ ਤਾਂ ਤੁਸੀਂ ਪਾਪ ਨਹੀਂ ਕਰ ਰਹੇ।"
15ਪਰ ਤੁਹਾਨੂੰ ਉਹ ਜ਼ਰੂਰ ਕਰਨਾ ਚਾਹੀਦਾ ਜੋ ਤੁਸੀਂ ਆਖਿਆ ਸੀ ਕਿ ਕਰੋਂਗੇ। ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਨਾਲ ਕੋਈ ਖਾਸ ਕਸਮ ਖਾਧੀ ਹੈ, ਇਹ ਤੁਸੀਂ ਹੀ ਸੀ ਜਿਨ੍ਹਾਂ ਨੇ ਖੁਦ ਆਪਣੀ ਇੱਛਾ ਕਸਮ ਖਾਧੀ ਸੀ। ਪਰਮੇਸ਼ੁਰ ਨੇ ਤੁਹਾਨੂੰ ਉਹ ਕਸਮ ਖਾਣ ਲਈ ਮਜ਼ਬੂਰ ਨਹੀਂ ਕੀਤਾ ਸੀ, ਇਸ ਲਈ ਤੁਹਾਨੂੰ ਇਸ ਨੂੰ ਪੂਰਾ ਕਰਨਾ ਚਾਹੀਦਾ ਹੈ।"

16“ਜਦੋਂ ਤੁਸੀਂ ਕਿਸੇ ਹੋਰ ਬੰਦੇ ਦੇ ਅੰਗੂਰਾਂ ਦੇ ਖੇਤ ਵਿੱਚੋਂ ਲੰਘੋ ਤਾਂ ਤੁਸੀਂ ਜਿੰਨੇ ਚਾਹੋ ਅੰਗੂਰ ਖਾ ਸੱਕਦੇ ਹੋ। ਪਰ ਤੁਸੀਂ ਕੋਈ ਵੀ ਅੰਗੂਰ ਆਪਣੀ ਟੋਕਰੀ ਵਿੱਚ ਪਾਕੇ ਨਹੀਂ ਲਿਜਾ ਸੱਕਦੇ।"
17ਜੇਕਰ ਤੁਸੀਂ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚੋਂ ਲੰਘੇ ਹੋ, ਤੁਸੀਂ ਆਪਣੇ ਹੱਥਾਂ ਨਾਲ ਅਨਾਜ ਦੀਆਂ ਬੱਲੀਆਂ ਤੋੜਕੇ ਜਿੰਨੀਆਂ ਚਾਹੋ ਖਾ ਸੱਕਦੇ ਹੋ, ਪਰ ਤੁਸੀਂ ਉਸਦਾ ਅਨਾਜ ਵੱਢਣ ਲਈ ਦਾਤਰੀ ਇਸਤੇਮਾਲ ਨਹੀਂ ਕਰ ਸੱਕਦੇ।"
18“ਹੋ ਸੱਕਦਾ ਹੈ ਕੋਈ ਬੰਦਾ ਕਿਸੇ ਔਰਤ ਨਾਲ ਸ਼ਾਦੀ ਕਰੇ ਅਤੇ ਬਾਦ ਵਿੱਚ ਉਸ ਨੂੰ ਉਸ ਦੇ ਬਾਰੇ ਕਿਸੇ ਅਜਿਹੀ ਗੁਪਤ ਗੱਲ ਦਾ ਪਤਾ ਲੱਗੇ ਜਿਸ ਨੂੰ ਉਹ ਪਸੰਦ ਨਹੀਂ ਕਰਦਾ। ਜੇ ਉਹ ਬੰਦਾ ਉਸ ਨਾਲ ਪ੍ਰਸੰਨ ਨਹੀਂ ਹੈ ਤਾਂ ਉਸ ਨੂੰ ਤਲਾਕ ਦੇ ਕਾਗਜ਼ ਤਿਆਰ ਕਰਕੇ ਉਸ ਨੂੰ ਦੇਣੇ ਚਾਹੀਦੇ ਹਨ। ਫ਼ੇਰ ਉਸ ਨੂੰ ਆਪਣੇ ਘਰ ਤੋਂ ਬਾਹਰ ਭੇਜ ਦੇਣਾ ਚਾਹੀਦਾ ਹੈ।"
19ਜਦੋਂ ਉਹ ਉਸਦਾ ਘਰ ਛੱਡ ਜਾਵੇ, ਉਹ ਜਾਕੇ ਕਿਸੇ ਹੋਰ ਆਦਮੀ ਦੀ ਪਤਨੀ ਬਣ ਸੱਕਦੀ ਹੈ।"
20ਪਰ ਫ਼ਰਜ਼ ਕਰੋ, ਅਗਲਾ ਪਤੀ ਵੀ ਉਸ ਨੂੰ ਪਸੰਦ ਨਹੀਂ ਕਰਦਾ, ਉਸ ਨੂੰ ਤਲਾਕ ਦੇ ਕਾਗਜ਼ਾਤ ਤਿਆਰ ਕਰਕੇ ਉਸ ਨੂੰ ਦੇ ਦੇਣੇ ਚਾਹੀਦੇ ਹਨ। ਫ਼ੇਰ ਬੰਦੇ ਨੂੰ ਉਸ ਨੂੰ ਆਪਣੇ ਘਰੋਂ ਬਾਹਰ ਭੇਜ ਦੇਣਾ ਚਾਹੀਦਾ ਹੈ।"

21ਜੇ ਉਹ ਆਦਮੀ ਉਸ ਨੂੰ ਤਲਾਕ ਦੇ ਦਿੰਦਾ, ਤਾਂ ਹੋ ਸੱਕਦਾ ਹੈ ਕਿ ਉਸਦਾ ਪਹਿਲਾ ਪਤੀ ਉਸ ਨੂੰ ਫ਼ਿਰ ਤੋਂ ਆਪਣੀ ਪਤਨੀ ਵਜੋਂ ਸਵੀਕਾਰ ਨਾ ਕਰੇ। ਜਾਂ ਜੇ ਨਵਾਂ ਪਤੀ ਮਰ ਜਾਵੇ, ਤਾਂ ਹੋ ਸੱਕਦਾ ਹੈ ਕਿ ਪਹਿਲਾ ਪਤੀ ਉਸ ਨੂੰ ਦੋਬਾਰਾ ਆਪਣੀ ਪਤਨੀ ਵਜੋਂ ਸਵੀਕਾਰ ਨਾ ਕਰੇ। ਉਹ ਪਲੀਤ ਹੋ ਚੁੱਕੀ ਹੈ, ਅਤੇ ਜੇ ਉਸ ਨੇ ਉਸ ਨਾਲ ਫ਼ੇਰ ਵਿਆਹ ਕੀਤਾ, ਉਹ ਕੁਝ ਅਜਿਹਾ ਕਰ ਰਿਹਾ ਹੋਵੇਗਾ ਜਿਸ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਤੁਹਾਨੂੰ ਉਸ ਧਰਤੀ ਨੂੰ ਪਾਪ ਦੀ ਦੋਸ਼ੀ ਨਹੀਂ ਬਨਾਉਣਾ ਚਾਹੀਦਾ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।"
22“ਜਦੋਂ ਕਿਸੇ ਬੰਦੇ ਨੇ ਨਵਾਂ-ਨਵਾਂ ਵਿਆਹ ਕਰਵਾਇਆ ਹੋਵੇ ਤਾਂ ਉਸ ਨੂੰ ਫ਼ੌਜ ਵਿੱਚ ਨਹੀਂ ਭੇਜਣਾ ਚਾਹੀਦਾ। ਉਸ ਨੂੰ ਕੋਈ ਹੋਰ ਖਾਸ ਕੰਮ ਨਹੀਂ ਦੇਣਾ ਚਾਹੀਦਾ। ਇੱਕ ਸਾਲ ਤੱਕ ਉਸ ਨੂੰ ਆਜ਼ਾਦੀ ਨਾਲ ਘਰ ਰਹਿਣ ਦੇਣਾ ਚਾਹੀਦਾ ਹੈ ਅਤੇ ਨਵੀਂ ਵਿਆਹੀ ਪਤਨੀ ਨੂੰ ਪ੍ਰਸੰਨ ਕਰਨ ਦੇਣਾ ਚਾਹੀਦਾ ਹੈ।"
You have read Deuteronomy 18
22 verses