1ਉਨ੍ਹਾਂ ਨੂੰ ਉਸ ਉੱਤੇ 40 ਓਸ ਚਾਂਦੀ ਜ਼ੁਰਮਾਨਾ ਕਰਨਾ ਚਾਹੀਦਾ ਅਤੇ ਇਹ ਪੈਸਾ ਕੁੜੀ ਦੇ ਪਿਉ ਨੂੰ ਦੇਣਾ ਚਾਹੀਦਾ ਹੈ। ਕਿਉਂਕਿ ਉਸ ਨੇ ਇਸਰਾਏਲ ਦੀ ਕੁਆਰੀ ਕੁੜੀ ਦਾ ਨਾਮ ਖਰਾਬ ਕੀਤਾ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਉਸ ਆਦਮੀ ਦੀ ਪਤਨੀ ਬਣੀ ਰਹੇ ਅਤੇ ਉਹ ਉਸ ਨੂੰ ਆਪਣੀ ਸਾਰੀ ਉਮਰ ਤਲਾਕ ਨਹੀਂ ਦੇ ਸੱਕੇਗਾ।"
2“ਪਰ ਹੋ ਸੱਕਦਾ ਹੈ ਕਿ ਪਤੀ ਨੇ ਜਿਹੜੀਆਂ ਗੱਲਾਂ ਆਪਣੀ ਪਤਨੀ ਬਾਰੇ ਆਖੀਆਂ ਹੋਣ ਉਹ ਸੱਚ ਹੋਣ। ਪਤਨੀ ਦੇ ਮਾਪਿਆਂ ਕੋਲ ਅਜਿਹਾ ਸਬੂਤ ਨਾ ਹੋਵੇ ਕਿ ਉਹ ਕੁਆਰੀ ਸੀ। ਜੇ ਅਜਿਹਾ ਵਾਪਰੇ,"
3ਤਾਂ ਕਸਬੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਸ ਕੁੜੀ ਨੂੰ ਉਸ ਦੇ ਮਾਪਿਆਂ ਦੇ ਘਰ ਦੇ ਦਰਵਾਜ਼ੇ ਉੱਤੇ ਲੈ ਆਉਣ। ਫ਼ੇਰ ਕਸਬੇ ਦੇ ਆਦਮੀਆਂ ਨੂੰ ਚਾਹੀਦਾ ਹੈ ਕਿ ਉਹ ਉਸ ਨੂੰ ਪੱਥਰ ਮਾਰਕੇ ਮਾਰ ਦੇਣ। ਕਿਉਂਕਿ ਉਸ ਨੇ ਇਸਰਾਏਲ ਵਿੱਚ ਬੜੀ ਸ਼ਰਮਸਾਰੀ ਵਾਲ ਗੱਲ ਕੀਤੀ ਹੈ। ਉਸ ਨੇ ਆਪਣੇ ਪਿਤਾ ਦੇ ਘਰ ਇੱਕ ਵੇਸਵਾ ਵਾਲਾ ਕੰਮ ਕੀਤਾ ਹੈ। ਤੁਹਾਨੂੰ ਚਾਹੀਦਾ ਹੈ ਕਿ ਆਪਣੇ ਲੋਕਾਂ ਵਿੱਚੋਂ ਇਸ ਬਦੀ ਨੂੰ ਦੂਰ ਕਰ ਦੇਵੋ।"
4ਜਿਨਸੀ ਪਾਪ “ਜੇ ਕੋਈ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਜਿਸ ਨੂੰ ਸੰਬੰਧ ਰੱਖਦਾ ਫ਼ੜਿਆ ਜਾਂਦਾ ਹੈ ਤਾਂ ਉਨ੍ਹਾਂ ਦੋਹਾਂ ਨੂੰ ਮਾਰਨਾ ਚਾਹੀਦਾ ਹੈ-ਉਸ ਔਰਤ ਅਤੇ ਉਸ ਮਰਦ ਨੂੰ ਜਿਸਨੇ ਉਸ ਦੇ ਨਾਲ ਜਿਨਸੀ ਸੰਬੰਧ ਰੱਖੇ। ਤੁਹਾਨੂੰ ਚਾਹੀਦਾ ਹੈ ਕਿ ਇਸ ਬਦੀ ਨੂੰ ਇਸਰਾਏਲ ਵਿੱਚੋਂ ਦੂਰ ਕਰ ਦਿਉ।"
5“ਹੋ ਸੱਕਦਾ ਹੈ ਕਿ ਕੋਈ ਆਦਮੀ ਕਿਸੇ ਹੋਰ ਆਦਮੀ ਨਾਲ ਮੰਗੀ ਹੋਈ ਕੁਆਰੀ ਕੁੜੀ ਨੂੰ ਮਿਲੇ ਉਹ ਉਸ ਨਾਲ ਜਿਨਸੀ ਸੰਬੰਧ ਕਾਇਮ ਕਰੇ। ਜੇ ਅਜਿਹੀ ਗੱਲ ਸ਼ਹਿਰ ਵਿੱਚ ਵਾਪਰੇ,"

6ਤਾਂ ਤੁਹਾਨੂੰ ਚਾਹੀਦਾ ਹੈ ਕਿ ਦੋਹਾਂ ਨੂੰ ਸ਼ਹਿਰ ਦੇ ਦਰਵਾਜ਼ੇ ਨੇੜੇ ਜਨਤਕ ਥਾਂ ਉੱਤੇ ਲੈ ਆਉ ਅਤੇ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿਉ। ਤੁਹਾਨੂੰ ਆਦਮੀ ਨੂੰ ਮਾਰਨਾ ਚਾਹੀਦਾ ਹੈ ਕਿਉਂਕਿ ਉਸ ਨੇ ਕਿਸੇ ਹੋਰ ਦੀ ਪਤਨੀ ਨਾਲ ਜਿਨਸੀ ਪਾਪ ਕੀਤਾ। ਅਤੇ ਤੁਹਾਨੂੰ ਉਸ ਕੁੜੀ ਨੂੰ ਮਾਰ ਦੇਣਾ ਚਾਹੀਦਾ ਹੈ ਕਿਉਂਕਿ ਉਸ ਨੇ ਸ਼ਹਿਰ ਵਿੱਚ ਹੁੰਦਿਆ ਸਹਾਇਤਾ ਲਈ ਪੁਕਾਰ ਨਹੀਂ ਕੀਤੀ। ਤੁਹਾਨੂੰ ਆਪਣੇ ਲੋਕਾਂ ਵਿੱਚੋਂ ਇਸ ਬਦੀ ਨੂੰ ਦੂਰ ਕਰ ਦੇਣਾ ਚਾਹੀਦਾ ਹੈ।"
7“ਪਰ ਜੇ ਕੋਈ ਆਦਮੀ ਕਿਸੇ ਮੰਗੀ ਹੋਈ ਕੁੜੀ ਨੂੰ ਬਾਹਰ ਖੇਤ ਵਿੱਚ ਮਿਲਦਾ ਹੈ ਅਤੇ ਉਸ ਨਾਲ ਜ਼ਬਰਦਸਤੀ ਜਿਨਸੀ ਸੰਬੰਧ ਕਾਇਮ ਕਰਦਾ ਹੈ ਤਾਂ ਸਿਰਫ਼ ਆਦਮੀ ਨੂੰ ਹੀ ਮਾਰਨਾ ਚਾਹੀਦਾ ਹੈ।"
8ਤੁਹਾਨੂੰ ਕੁੜੀ ਨੂੰ ਕੁਝ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਸ ਨੇ ਅਜਿਹਾ ਕੁਝ ਨਹੀਂ ਕੀਤਾ ਜਿਸ ਨਾਲ ਉਹ ਮੌਤ ਦੀ ਅਧਿਕਾਰਨ ਹੋਵੇ। ਇਹ ਕਿਸੇ ਬੰਦੇ ਦੇ ਆਪਣੇ ਗੁਆਂਢੀ ਉੱਤੇ ਹਮਲਾ ਕਰਕੇ ਉਸ ਨੂੰ ਮਾਰਨ ਵਾਂਗ ਹੀ ਹੈ।"
9ਕਿਉਂਕਿ ਆਦਮੀ ਨੇ ਮੰਗੀ ਕੋਈ ਕੁੜੀ ਉੱਤੇ ਖੇਤ ਵਿੱਚ ਹਮਲਾ ਕੀਤਾ। ਹੋ ਸੱਕਦਾ ਹੈ ਕਿ ਉਸ ਨੇ ਸਹਾਇਤਾ ਲਈ ਆਵਾਜ਼ਾ ਮਾਰੀਆਂ ਹੋਣ ਪਰ ਉੱਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਨਾ ਹੋਵੇ। ਇਸ ਲਈ ਉਸ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ।"
10“ਹੋ ਸੱਕਦਾ ਹੈ ਕਿਸੇ ਬੰਦੇ ਨੂੰ ਕੋਈ ਕੁਆਰੀ ਕੁੜੀ ਟੱਕਰੇ ਜਿਹੜੀ ਮੰਗੀ ਹੋਈ ਨਾ ਹੋਵੇ ਅਤੇ ਉਹ ਉਸ ਨਾਲ ਜ਼ਬਰਦਸਤੀ ਜਿਨਸੀ ਸੰਬੰਧ ਕਾਇਮ ਕਰੇ। ਜੇ ਹੋਰ ਲੋਕ ਇਸ ਨੂੰ ਵਾਪਰਦਿਆਂ ਦੇਖ ਲੈਣ,"

11ਤਾਂ ਉਸ ਨੂੰ ਕੁੜੀ ਦੇ ਪਿਤਾ ਨੂੰ ਵੀਹ ਓਸ ਚਾਂਦੀ ਦੇਣੀ ਚਾਹੀਦੀ ਹੈ। ਅਤੇ ਉਹ ਉਸਦੀ ਪਤਨੀ ਬਣ ਜਾਵੇਗੀ। ਕਿਉਂਕਿ ਉਸ ਨੇ ਉਸਦਾ ਨਿਰਾਦਰ ਕੀਤਾ, ਉਹ ਉਸ ਨੂੰ ਆਪਣੀ ਸਾਰੀ ਉਮਰ ਤਲਾਕ ਨਹੀਂ ਦੇ ਸੱਕਦਾ।"
12“ਕਿਸੇ ਬੰਦੇ ਨੂੰ ਆਪਣੇ ਪਿਤਾ ਦੀ ਪਤਨੀ ਨਾਲ ਜਿਸਨੀ ਸੰਬੰਧ ਕਾਇਮ ਕਰਕੇ ਆਪਣੇ ਪਿਤਾ ਲਈ ਸ਼ਰਮਸਾਰੀ ਦਾ ਕਾਰਣ ਨਹੀਂ ਬਨਣਾ ਚਾਹੀਦਾ।"
13ਉਹ ਲੋਕ ਜਿਹੜੇ ਉਪਾਸਨਾ ਵਿੱਚ ਜੁੜ ਸੱਕਦੇ ਹਨ “ਉਹ ਬੰਦਾ ਜਿਸਦਾ ਅੰਡਕੋਸ਼ ਚਿਥਿਆ ਗਿਆ ਹੋਵੇ ਜਾਂ ਉਸਦਾ ਜਿਨਸੀ ਅੰਗ ਕਟ ਗਿਆ ਹੋਵੇ, ਯਹੋਵਾਹ ਦੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸੱਕਦਾ।"
14ਜੇਕਰ ਕੋਈ ਵਿਅਕਤੀ ਅਣਵਿਆਹੇ ਮਾਪਿਆਂ ਦਾ ਬੱਚਾ ਹੋਵੇ, ਉਹ ਵੀ ਯਹੋਵਾਹ ਦੇ ਸਮਾਜ ਦਾ ਹਿੱਸਾ ਨਹੀਂ ਹੋ ਸੱਕਦਾ। ਉਸਦੀ 10ਵੀਂ ਪੀੜੀ ਦੇ ਉੱਤਰਾਧਿਕਾਰੀ ਵੀ ਯਹੋਵਾਹ ਦੇ ਸਮਾਜ ਦਾ ਹਿੱਸਾ ਨਹੀਂ ਹੋ ਸੱਕਦੇ।"
15“ਕੋਈ ਵੀ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸੱਕਦਾ। ਉਨ੍ਹਾਂ ਦੀ 10ਵੀ ਪੀੜੀ ਦੇ ਉੱਤਰਾਧਿਕਾਰੀ ਜਾਂ ਉਸਤੋਂ ਵੱਧੇਰੇ ਵੀ ਕਦੇ ਵੀ ਯਹੋਵਾਹ ਦੇ ਸਮਾਜ ਦਾ ਹਿੱਸਾ ਨਹੀਂ ਹੋ ਸੱਕਦੇ।"

16ਕਿਉਂਕਿ ਅੰਮੋਨੀਆਂ ਅਤੇ ਮੋਆਬੀਆਂ ਨੇ ਤੁਹਾਡੀ ਉਸ ਯਾਤਰਾ ਵੇਲੇ ਜਦੋਂ ਤੁਸੀਂ ਮਿਸਰ ਤੋਂ ਆਏ ਸੀ ਤੁਹਾਨੂੰ ਰੋਟੀ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਬਿਲਆਮ ਨੂੰ ਪੈਸੇ ਦੇਕੇ ਤੁਹਾਨੂੰ ਸਰਾਪ ਦੇਣ ਦੀ ਕੋਸ਼ਿਸ਼ ਕੀਤੀ ਸੀ। (ਬਿਲਆਮ ਮਸੋਪੋਤਾਮੀਆਂ ਦੇ ਫ਼ਤੋਂਰ ਸ਼ਹਿਰ ਤੋਂ ਬਓਰ ਦਾ ਪੁੱਤਰ ਸੀ।)"
17ਪਰ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਬਿਲਆਮ ਦੀ ਗੱਲ ਨਹੀਂ ਸੁਣੀ ਅਤੇ ਉਸ ਨੇ ਉਸ ਸਰਾਪ ਨੂੰ ਤੁਹਾਡੇ ਵਾਸਤੇ ਅਸੀਸ ਵਿੱਚ ਬਦਲ ਦਿੱਤਾ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਪਿਆਰ ਕਰਦਾ ਹੈ।"
18ਤੁਹਾਨੂੰ ਚਾਹੀਦਾ ਹੈ ਕਿ ਕਦੇ ਵੀ ਅੰਮੋਨੀ ਅਤੇ ਮੋਆਬੀ ਲੋਕਾਂ ਨਾਲ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਨਾ ਕਰੋ। ਜਦੋਂ ਤੱਕ ਤੁਸੀਂ ਜਿਉਂਦੇ ਹੋ ਉਨ੍ਹਾਂ ਨਾਲ ਦੋਸਤੀ ਨਾ ਕਰੋ।"
19ਉਹ ਜਿਨ੍ਹਾਂ ਨੂੰ ਇਸਰਾਏਲੀ ਜ਼ਰੂਰ ਪ੍ਰਵਾਨ ਕਰਨ “ਤੁਹਾਨੂੰ ਕਿਸੇ ਅਦੋਮੀ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਕਿਉਂ ਕਿ ਉਹ ਤੁਹਾਡਾ ਰਿਸ਼ਤੇਦਾਰ ਹੈ। ਤੁਹਾਨੂੰ ਕਿਸੇ ਮਿਸਰੀ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਕਿਉਂਕਿ ਤੁਸੀਂ ਉਸਦੀ ਧਰਤੀ ਉੱਤੇ ਅਜਨਬੀ ਸੀ।"
20ਅਦੋਮੀਆਂ ਅਤੇ ਮਿਸਰੀਆਂ ਦੀ ਤੀਸਰੀ ਪੀੜੀ ਦੇ ਬੱਚੇ ਯਹੋਵਾਹ ਦੀ ਸਭਾ ਵਿੱਚ ਸ਼ਾਮਿਲ ਹੋ ਸੱਕਦੇ ਹਨ।"
You have read Deuteronomy 17
20 verses